GurbachanSBhullar7ਇਹ ਲੇਖ ਲਿਖਣ ਸਮੇਂ ਮੈਂ ਬਿਲਕੁਲ ਸੱਜਰੀ ਜਾਣਕਾਰੀ ਲੈਣੀ ਠੀਕ ਸਮਝੀ। ਪਤਾ ਲੱਗਿਆ, ਨਵੀਂ ਇਮਾਰਤ ਦੀ ...
(29 ਅਕਤੂਬਰ 2023)


15 ਅਗਸਤ 1947 ਨੂੰ ਦੇਸ ਆਜ਼ਾਦ ਹੋ ਗਿਆ
ਦੇਸ ਨੂੰ ਅੰਗਰੇਜ਼ ਸਾਮਰਾਜੀਆਂ ਤੋਂ ਆਜ਼ਾਦ ਕਰਾਉਣ ਦੇ ਮੁੱਖ ਮੰਤਵ ਨਾਲ ਜਥੇਬੰਦ ਕੀਤੀ ਗਈ ਗ਼ਦਰ ਪਾਰਟੀ ਨੂੰ ਆਪਣੀ ਮੰਜ਼ਲ ਮਿਲ ਗਈ ਲੱਗੀਕੋਈ ਦੋ ਸਾਲ ਮਗਰੋਂ ਗ਼ਦਰ ਪਾਰਟੀ ਦੇ ਦਫਤਰ ‘ਗ਼ਦਰ ਆਸ਼ਰਮ’ ਦੇ ਉਸ ਸਮੇਂ ਦੇ ਪ੍ਰਬੰਧਕਾਂ ਨੇ ਚੀਜ਼ਾਂ-ਵਸਤਾਂ ਅਤੇ ਕਾਗ਼ਜ਼-ਪੱਤਰਾਂ ਸਮੇਤ ਇਮਾਰਤ ਭਾਰਤੀ ਦੂਤਾਵਾਸ ਦੇ ਸਾਨ ਫਰਾਂਸਿਸਕੋ ਵਾਲੇ ਕੌਂਸਲਖਾਨੇ ਦੇ ਹਵਾਲੇ ਕਰ ਦਿੱਤੀ1952 ਵਿੱਚ ਗ਼ਦਰ ਆਸ਼ਰਮ ਕਾਨੂੰਨੀ ਪੱਖੋਂ ਕੌਂਸਲਖਾਨੇ ਦੇ ਨਾਂ ਤਬਦੀਲ ਹੋ ਗਿਆ

ਜਦੋਂ ਗ਼ਦਰ ਪਾਰਟੀ ਬਣਾਏ ਜਾਣ ਅਤੇ ਉਹਦਾ ਦਫਤਰ ਖੋਲ੍ਹੇ ਜਾਣ ਦਾ ਜ਼ਿਕਰ ਹੁੰਦਾ ਹੈ, ਆਮ ਕਰਕੇ ਕੈਲੀਫੋਰਨੀਆ ਦੇ ਨਗਰ ਸਟਾਕਟਨ ਵਿੱਚ ਜੁਲਾਈ 1913 ਵਿੱਚ ਹੋਈ ਇਕੱਤਰਤਾ ਦਾ ਹਵਾਲਾ ਦਿੱਤਾ ਜਾਂਦਾ ਹੈਅਸਲ ਵਿੱਚ ਇਹ ਚੌਥੀ ਇਕੱਤਰਤਾ ਸੀਜਥੇਬੰਦੀ ਕਾਇਮ ਕਰਨ ਦੇ ਨਿਸ਼ਾਨੇ ਵਾਲੀਆਂ ਤਿੰਨ ਇਕੱਤਰਤਾਵਾਂ ਉਸ ਤੋਂ ਪਹਿਲਾਂ ਹੋ ਚੁੱਕੀਆਂ ਸਨਉਹਨਾਂ ਦਾ ਮੁਢਲਾ ਉਦੇਸ਼ ਤਾਂ ਭਾਵੇਂ ਘੋਰ ਨਫ਼ਰਤ, ਭੇਦਭਾਵ ਤੇ ਨਸਲੀ ਵਿਤਕਰੇ ਦੇ ਭਰੇ ਹੋਏ ਸਥਾਨਕ ਲੋਕਾਂ ਦੇ ਭਿਆਨਕ ਹਥਿਆਰਬੰਦ ਹਮਲਿਆਂ ਬਾਰੇ ਤੇ ਅਮਰੀਕੀ ਹਕੂਮਤ ਵੱਲੋਂ ਉਹਨਾਂ ਅਪਰਾਧਾਂ ਦੀ ਮੁਕੰਮਲ ਅਣਦੇਖੀ ਬਾਰੇ ਚਰਚਾ ਕਰਨਾ ਅਤੇ ਮੁਕਾਬਲੇ ਲਈ ਜਥੇਬੰਦ ਹੋਣਾ ਸੀ, ਪਰ ਅੰਤ ਨੂੰ ਉਹੋ ਹੀ ਦੇਸ ਦੀ ਆਜ਼ਾਦੀ ਦੇ ਉਦੇਸ਼ ਵਾਲੀ ਸਟਾਕਟਨ ਦੀ ਇਕੱਤਰਤਾ ਦਾ ਆਧਾਰ ਬਣੀਆਂ

ਹਿੰਦੁਸਤਾਨੀ ਕਾਮਿਆਂ ਦੀ ਜਥੇਬੰਦੀ ਕਾਇਮ ਕਰਨ ਵਾਸਤੇ ਪਹਿਲਾ ਇਕੱਠ 1912 ਵਿੱਚ ਪੋਰਟਲੈਂਡ ਸ਼ਹਿਰ ਵਿੱਚ ਸੋਹਣ ਸਿੰਘ ਭਕਨਾ ਦੇ ਉੱਦਮ ਨਾਲ ਹੋਇਆਉਸ ਵਿੱਚ ‘ਹਿੰਦੀ ਐਸੋਸੀਏਸ਼ਨ’ ਨਾਂ ਦੀ ਜਥੇਬੰਦੀ ਕਾਇਮ ਕੀਤੀ ਗਈਸੋਹਣ ਸਿੰਘ ਭਕਨਾ ਨੂੰ ਪ੍ਰਧਾਨ, ਰਾਮ ਲਾਲ ਪੁਰੀ ਨੂੰ ਜਨਰਲ ਸਕੱਤਰ ਅਤੇ ਪੰਡਤ ਕਾਂਸ਼ੀ ਰਾਮ ਨੂੰ ਖ਼ਜ਼ਾਨਚੀ ਚੁਣਿਆ ਗਿਆਹਿੰਦੀ ਐਸੋਸੀਏਸ਼ਨ ਨੇ ਪੋਰਟਲੈਂਡ ਵਿੱਚ ਦਫਤਰ ਖੋਲ੍ਹ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾਮਾਰਚ 1913 ਵਿੱਚ ਲਾਲਾ ਹਰਦਿਆਲ ਉੱਥੇ ਆਇਆ ਤਾਂ ਉਹਦੀ ਸ਼ਮੂਲੀਅਤ ਨਾਲ ਇੱਕ ਵਾਰ ਫੇਰ ਇਕੱਠ ਹੋਇਆ ਜਿਸ ਵਿੱਚ ਹਿੰਦੀ ਐਸੋਸ਼ੀਏਸ਼ਨ ਦੀ ਸਰਗਰਮੀ ਵਿੱਚ ਤੇਜ਼ੀ ਲਿਆਉਣ ਬਾਰੇ ਵਿਚਾਰਾਂ ਕੀਤੀਆਂ ਗਈਆਂ

ਦੋ ਮਹੀਨਿਆਂ ਮਗਰੋਂ, ਮਈ 1913 ਵਿੱਚ ਔਰੇਗਾਨ ਰਾਜ ਦੇ ਨਗਰ ਅਸਟੋਰੀਆ ਦੇ ਫਿਨਿਸ਼ ਸੋਸ਼ਲਿਸਟ ਹਾਲ ਵਿੱਚ ਵੱਡੀ ਹਾਜ਼ਰੀ ਵਾਲੀ ਸਭਾ ਹੋਈਇਸ ਵਿੱਚ ਹਿੰਦੀ ਐਸੋਸੀਏਸ਼ਨ ਵਾਲਿਆਂ ਤੋਂ ਇਲਾਵਾ ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਹੋਰ ਹਿੰਦੀ ਕਾਮੇ ਤੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹਿੰਦੁਸਤਾਨੀ ਵਿਦਿਆਰਥੀ ਵੀ ਸ਼ਾਮਲ ਹੋਏਇਸ ਸਭਾ ਵਿੱਚ ਹਿੰਦੀ ਐਸੋਸੀਏਸ਼ਨ ਦਾ ਨਾਂ ਬਦਲ ਕੇ ‘ਹਿੰਦੀ ਐਸੋਸੀਏਸ਼ਨ ਆਫ ਦਿ ਪੈਸਿਫਿਕ ਕੋਸਟ’ ਕੀਤਾ ਗਿਆਨਵੀਂ ਜਥੇਬੰਦੀ ਬਣਨ ਨਾਲ ਨਵੀਂ ਕਮੇਟੀ ਚੁਣਨੀ ਜ਼ਰੂਰੀ ਹੋ ਗਈਨਵੀਂ ਕਮੇਟੀ ਵਿੱਚ ਪ੍ਰਧਾਨ ਸੋਹਣ ਸਿੰਘ ਭਕਨਾ ਤੇ ਖ਼ਜ਼ਾਨਚੀ ਪੰਡਤ ਕਾਂਸ਼ੀ ਰਾਮ ਹੀ ਰੱਖੇ ਗਏ, ਜਨਰਲ ਸਕੱਤਰ ਲਾਲਾ ਹਰਦਿਆਲ ਨੂੰ ਬਣਾਇਆ ਗਿਆ

ਭਰਪੂਰ ਹਾਜ਼ਰੀ ਵਾਲੀ ਦੂਜੀ ਸਭਾ ਜੁਲਾਈ 1913 ਵਿੱਚ ਕੈਲੇਫੋਰਨੀਆ ਰਾਜ ਦੇ ਨਗਰ ਸਟਾਕਟਨ ਦੇ ਗੁਰਦੁਆਰਾ ਸਾਹਿਬ ਵਿੱਚ ਹੋਈਇਸ ਵਿੱਚ ਅਹੁਦੇਦਾਰਾਂ ਦੀ ਚੋਣ ਸਮੇਤ ਅਸਟੋਰੀਆ ਵਾਲੇ ਫੈਸਲਿਆਂ ਉੱਤੇ ਮੋਹਰ ਲਾਈ ਗਈਚੰਗੇਰੀ ਰਣਨੀਤੀ ਵਜੋਂ ਜਥੇਬੰਦੀ ਦਾ ਨਾਂ ਹਿੰਦੀ ਐਸੋਸੀਏਸ਼ਨ ਆਫ ਦਿ ਪੈਸਿਫਿਕ ਕੋਸਟ ਦੀ ਥਾਂ 1857 ਦੇ ਗ਼ਦਰ ਦੇ ਹਵਾਲੇ ਨਾਲ ਗ਼ਦਰ ਪਾਰਟੀ ਕਰ ਦਿੱਤਾ ਗਿਆ ਦਫਤਰ ਲਈ ਵੀ ਪੋਰਟਲੈਂਡ ਦੀ ਥਾਂ ਸਾਨ ਫਰਾਂਸਿਸਕੋ ਨੂੰ ਵਧੇਰੇ ਢੁਕਵਾਂ ਸਮਝਿਆ ਗਿਆਆਪਣੇ ਵਿਚਾਰਾਂ ਦੇ ਪਰਚਾਰ ਲਈ ਅਤੇ ਵੱਧ ਤੋਂ ਵੱਧ ਆਵਾਸੀਆਂ ਨੂੰ ਪਾਰਟੀ ਨਾਲ ਜੋੜਨ ਲਈ ਅਖ਼ਬਾਰ ਕੱਢਣ ਦੀ ਵੀ ਸਲਾਹ ਬਣੀ

ਗ਼ਦਰ ਪਾਰਟੀ ਦੇ ਮੁਢਲੇ ਦਫਤਰ ਵਾਸਤੇ ਸਾਨ ਫਰਾਂਸਿਸਕੋ ਦੇ ਹਿੱਲ ਸਟਰੀਟ ਦੀ 436 ਨੰਬਰ ਇਮਾਰਤ ਕਿਰਾਏ ਉੱਤੇ ਲੈ ਲਈ ਗਈਉਸ ਦਾ ਨਾਂ ਦੇਸ ਦੀ ਆਜ਼ਾਦੀ ਲਈ ਬੰਗਾਲ ਦੇ ਇਨਕਲਾਬੀਆਂ ਵੱਲੋਂ 1906 ਵਿੱਚ ਬਣਾਈ ਗਈ ‘ਯੁਗਾਂਤਰ ਪਾਰਟੀ’ ਦੇ ਹਵਾਲੇ ਨਾਲ ‘ਯੁਗਾਂਤਰ ਆਸ਼ਰਮ’ ਰੱਖਿਆ ਗਿਆ ਉੱਥੋਂ ਲਾਲਾ ਹਰਦਿਆਲ ਦੇ ਸੰਪਾਦਨ ਅਧੀਨ ‘ਯੁਗਾਂਤਰ’ ਨਾਂ ਦਾ ਅਖ਼ਬਾਰ ਵੀ ਕੱਢਿਆ ਗਿਆਪਰ ਉੱਥੇ ਕੰਮਕਾਜੀ ਮਾਹੌਲ, ਖਾਸ ਕਰ ਕੇ ਛਪਾਈ ਦਾ ਪ੍ਰਬੰਧ ਤਸੱਲੀਬਖ਼ਸ਼ ਨਾ ਹੋਣ ਕਾਰਨ ਕੁਛ ਹਫ਼ਤਿਆਂ ਮਗਰੋਂ ਹੀ ਵੇਲੈਂਸ਼ੀਆ ਸਟਰੀਟ ਦੀ 1324 ਨੰਬਰ ਇਮਾਰਤ ਕਿਰਾਏ ਉੱਤੇ ਲੈ ਲਈ ਗਈ ਉੱਥੇ ਛਪਾਈ ਦਾ ਠੀਕ ਪ੍ਰਬੰਧ ਹੋ ਸਕਿਆ ਉੱਥੋਂ ਹੀ ਪ੍ਰਸਿੱਧ ‘ਗ਼ਦਰ’ ਅਖ਼ਬਾਰ ਕੱਢਿਆ ਗਿਆਅਨੇਕ ਦੇਸਾਂ ਦੇ ਹਿੰਦੁਸਤਾਨੀ ਪਰਵਾਸੀਆਂ ਨੂੰ ਇੱਕੋ ਲੜੀ ਵਿੱਚ ਪਰੋਣ ਦੇ ਅਸੰਭਵ ਵਰਗੇ ਮੁਸ਼ਕਲ ਕੰਮ ਵਿੱਚ ਸਫਲ ਹੋਣ ਸਮੇਤ ਗ਼ਦਰ ਪਾਰਟੀ ਦੇ ਸਾਰੇ ਉਜਾਗਰ ਤੇ ਗੁਪਤ ਜਥੇਬੰਦਕ ਅਤੇ ਇਤਿਹਾਸ-ਸਿਰਜਕ ਇਨਕਲਾਬੀ ਕਾਰਜ ਉੱਥੋਂ ਹੀ ਹੋਏ

ਹਥਿਆਰਬੰਦ ਇਨਕਲਾਬ ਲਿਆਉਣ ਦੇ ਨਿਸ਼ਾਨੇ ਨਾਲ ਦੇਸ ਵੱਲ ਚਾਲੇ ਵੀ ਉੱਥੋਂ ਹੀ ਪਾਏ ਗਏਘਰ ਦੇ ਭੇਤੀ ਵੱਲੋਂ ਇਸ ਵਿਉਂਤ ਦੇ ਪਿੱਠ ਵਿੱਚ ਛੁਰਾ ਮਾਰੇ ਜਾਣ ਕਾਰਨ ਗ਼ਦਰ ਪਾਰਟੀ ਨੂੰ ਭਾਰੀ ਨੁਕਸਾਨ ਹੋਇਆਵੱਡੀ ਗਿਣਤੀ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਅੰਤ ਨੂੰ ਫ਼ਾਂਸੀਆਂ, ਕਾਲੇ ਪਾਣੀਆਂ ਤੇ ਲੰਮੀਆਂ ਕੈਦਾਂ ਤਕ ਲੈ ਗਈਆਂਇਸ ਭਾਰੀ ਸੱਟ ਮਗਰੋਂ ਜਦੋਂ ਗ਼ਦਰ ਪਾਰਟੀ ਨੂੰ ਦੁਬਾਰਾ ਪੈਰਾਂ ਉੱਤੇ ਖੜ੍ਹੀ ਕਰ ਕੇ ਸਰਗਰਮ ਕੀਤਾ ਗਿਆ, ਦਫਤਰ ਵਾਸਤੇ ਕਿਰਾਏ ਦੀ ਇਮਾਰਤ ਦੀ ਥਾਂ ਆਪਣੀ ਮਾਲਕੀ ਵਾਲੀ ਇਮਾਰਤ ਦੀ ਲੋੜ ਮਹਿਸੂਸ ਹੋਈਆਖ਼ਰ 1917 ਵਿੱਚ 5 ਵੁੱਡ ਸਟਰੀਟ ਦੀ ਤਿੰਨ-ਮੰਜ਼ਲੀ ਇਮਾਰਤ ਖ਼ਰੀਦ ਲਈ ਗਈਇਸ ਥਾਂ ਨੂੰ ‘ਗ਼ਦਰ ਆਸ਼ਰਮ’ ਕਿਹਾ ਗਿਆਨਿੱਜੀ ਮਕਾਨਾਂ ਲਈ ਸਮੇਂ ਨਾਲ ਹੱਥ-ਬਦਲੀਆਂ ਤੇ ਮੁੜ-ਉਸਾਰੀਆਂ ਸਾਧਾਰਨ ਵਰਤਾਰਾ ਹੁੰਦੀਆਂ ਹਨਇਸ ਵਰਤਾਰੇ ਵਿੱਚੋਂ ਲੰਘਦਿਆਂ ਪਹਿਲਾਂ ਵਾਲੇ ਕਿਰਾਏ ਦੇ ਦੋਵਾਂ ਦਫਤਰਾਂ ਦਾ ਨਾਂ-ਨਿਸ਼ਾਨ, ਉਹਨਾਂ ਦੇ ਗ਼ਦਰ ਪਾਰਟੀ ਨਾਲ ਸੰਬੰਧਾਂ ਦੇ ਇਤਿਹਾਸ ਸਮੇਤ, ਸਮੇਂ ਦੀ ਧੁੰਦ ਵਿੱਚ ਪੂਰੀ ਤਰ੍ਹਾਂ ਗੁੰਮ-ਗੁਆਚ ਗਿਆ1917 ਤੋਂ ਲੈ ਕੇ ਆਜ਼ਾਦੀ ਮਿਲਣ ਤਕ ਗ਼ਦਰ ਪਾਰਟੀ ਦੀਆਂ ਸਾਰੀਆਂ ਸਰਗਰਮੀਆਂ ਦਾ ਕੇਂਦਰ ਗ਼ਦਰ ਆਸ਼ਰਮ ਹੀ ਰਿਹਾਨਤੀਜੇ ਵਜੋਂ ਗ਼ਦਰ ਆਸ਼ਰਮ ਹੀ ਗ਼ਦਰ ਪਾਰਟੀ ਦੇ ਸਮੁੱਚੇ ਵਿਰਸੇ ਦਾ, ਗ਼ਦਰੀ ਬਾਬਿਆਂ ਲਈ ਲੋਕਾਂ ਦੇ ਸਨੇਹ-ਸਤਿਕਾਰ ਦਾ ਅਤੇ ਮਹਾਨ ਕੁਰਬਾਨੀਆਂ ਦੇ ਭਰੇ ਹੋਏ ਇਤਿਹਾਸ ਦਾ ਚਿੰਨ੍ਹ ਅਤੇ ਸਾਕਾਰ ਰੂਪ ਬਣ ਗਿਆ

ਆਮ ਪ੍ਰਭਾਵ ਅਨੁਸਾਰ ਗ਼ਦਰ ਆਸ਼ਰਮ ਦਰਸ਼ਨ ਦੀ ਇੱਛਾ ਨਾਲ ਆਏ ਲੋਕਾਂ ਨੂੰ ਜੀ-ਆਇਆਂ ਆਖਦਾ ਹੋਇਆ ਗ਼ਦਰ ਪਾਰਟੀ ਤੇ ਗ਼ਦਰੀ ਬਾਬਿਆਂ ਦੀਆਂ ਨਿਸ਼ਾਨੀਆਂ ਤੇ ਯਾਦਾਂ ਨਾਲ ਜੀਵਨ-ਧੜਕਦਾ ਸਥਾਨ ਹੈਪਰ ਇਸ ਪ੍ਰਭਾਵ ਦਾ ਅਸਲੀਅਤ ਨਾਲ ਕੋਈ ਵਾਸਤਾ ਨਹੀਂਇਹ ਕਲਪਨਾ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦਾ ਕਦੀ ਉੱਥੇ ਜਾਣ ਦਾ ਸਬੱਬ ਨਹੀਂ ਬਣਿਆਅਸਲੀਅਤ ਇਹ ਹੈ ਕਿ ਭਾਰਤੀ ਕੌਂਸਲਖਾਨੇ ਦੀ ਅਫਸਰਸ਼ਾਹੀ ਨੇ ਇਹਨੂੰ ਸ਼ੁਰੂ ਤੋਂ ਹੀ ਆਪਣੀ ਮਾਲਕੀ ਵਾਲੀ ‘ਇਕ ਹੋਰ ਇਮਾਰਤ’ ਸਮਝਿਆ ਹੈ ਅਤੇ ਉਹ ਇਸਦੇ ਮਹੱਤਵ ਨੂੰ ਜਾਂ ਤਾਂ ਜਾਣਦੇ ਨਹੀਂ ਜਾਂ ਜਾਣਦਿਆਂ ਹੋਇਆਂ, ਸਗੋਂ ਜਾਣ-ਬੁੱਝ ਕੇ ਅਣਡਿੱਠ ਕਰਦੇ ਹਨ

ਸਾਨੂੰ ਗ਼ਦਰ ਆਸ਼ਰਮ ਦੀ ਤੇ ਉਹਦੇ ਪ੍ਰਬੰਧ ਦੀ ਹਾਲਤ ਅੱਖੀਂ ਦੇਖਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ 2006 ਵਿੱਚ ਮੈਂ ਤੇ ਮੇਰੀ ਸਾਥਣ ਅਮਰੀਕਾ ਗਏਗ਼ਦਰੀਆਂ ਦੇ ਪਾਵਨ ਸਥਾਨ ਦਾ ਦਰਸ਼ਨ ਸਾਡੇ ਪਹਿਲੇ ਰੁਝੇਵਿਆਂ ਵਿੱਚ ਸ਼ਾਮਲ ਸੀਸਾਡੇ ਲਈ ਇਹ ਵੱਡੀ ਹੈਰਾਨੀ ਦੀ ਗੱਲ ਸੀ ਕਿ ਕਈ ਪੰਜਾਬੀਆਂ ਨਾਲ ਗੱਲ ਹੋਈ ਤਾਂ ਉਹਨਾਂ ਨੂੰ ਆਸ਼ਰਮ ਦੇ ‘ਐਥੇ ਸਾਨ ਫਰਾਂਸਿਸਕੋ ਵਿੱਚ ਹੀ ਕਿਤੇ’ ਹੋਣ ਦਾ ਤਾਂ ਪਤਾ ਸੀ ਪਰ ਉਹ ਕਦੀ ਗਏ ਨਹੀਂ ਸਨਕਈਆਂ ਨੂੰ ਇਹ ਜਾਣਕਾਰੀ ਵੀ ਨਹੀਂ ਸੀਅਸਲ ਵਿੱਚ ਬਹੁਤੇ ਪਰਵਾਸੀ ਪੰਜਾਬੀਆਂ ਨੂੰ ਆਪਣੇ ਰੋਜ਼ਾਨਾ ਕੰਮ-ਧੰਦੇ ਤੋਂ ਇਲਾਵਾ ਆਲੇ-ਦੁਆਲੇ ਵਿੱਚ ਕੋਈ ਦਿਲਚਸਪੀ ਨਜ਼ਰ ਨਹੀਂ ਆਉਂਦੀਬਹੁਤੇ ਲੇਖਕ ਵੀ ਆਪਣੀਆਂ ਮਾਸਕ ਸਾਹਿਤਕ ਬੈਠਕਾਂ ਕਰ ਕੇ ਸੱਭਿਆਚਾਰਕ ਪੱਖੋਂ ਸੰਤੁਸ਼ਟ ਹੋ ਜਾਂਦੇ ਹਨ

ਮੈਂ ਪਰਵਾਸੀ ਮਿੱਤਰ ਕਵੀ-ਗਾਇਕ ਪਸ਼ੌਰਾ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਸਾਡਾ ਇਕੱਠਿਆਂ ਜਾਣਾ ਤੈਅ ਹੋ ਗਿਆਉਹ ਬਾਬਾ ਭਕਨਾ ਦੇ ਰਿਸ਼ਤੇਦਾਰ ਹਨਬੇਬੇ ਬਿਸ਼ਨ ਕੌਰ ਉਹਨਾਂ ਦੇ ਦਾਦਾ ਜੀ ਦੀ ਭੈਣ ਸੀਮੈਂ ਦੱਸਿਆ, ਇੱਕ-ਦੋ ਮਿੱਤਰਾਂ ਦਾ ਕਹਿਣਾ ਹੈ ਕਿ ਗ਼ਦਰ ਆਸ਼ਰਮ ਦੇਖਣ ਲਈ ਪਹਿਲਾਂ ਫੋਨ-ਫਾਨ ਕਰਨਾ ਪੈਂਦਾ ਹੈਉਹ ਬੋਲੇ, ਚੱਲੀਏ ਤਾਂ ਸਹੀ, ਉੱਥੇ ਕੋਈ ਆਦਮੀ ਤਾਂ ਹੋਵੇਗਾ ਹੀ, ਗੱਲ ਕਰ ਲਵਾਂਗੇ; ਜੇ ਕੋਈ ਫੋਨ ਕਰਨਾ ਪਿਆ, ਉੱਥੋਂ ਹੀ ਕਰ ਲਵਾਂਗੇਸਾਨ ਫਰਾਂਸਿਸਕੋ ਦੇ ਭਾਰਤੀ ਕੌਂਸਲਖਾਨੇ ਦਾ ਫੋਨ ਨੰਬਰ ਉਹਨਾਂ ਕੋਲ ਹੈ ਸੀਉਹਨਾਂ ਦੀ ਸਾਥਣ ਇੰਦਰਬੀਰ, ਜੋ ਮੇਰੇ ਲੇਖਕ ਮਿੱਤਰ ਜਸਬੀਰ ਭੁੱਲਰ ਦੀ ਭੈਣ ਹੈ, ਸਮੇਤ ਅਸੀਂ ਚਾਰੇ ਆਸ਼ਰਮ ਜਾ ਪਹੁੰਚੇ

ਵੁੱਡ ਸਟਰੀਟ ਪੂਰੀ ਤਰ੍ਹਾਂ ਰਿਹਾਇਸ਼ੀ ਹੈਸੜਕ ਦੇ ਦੋਵੇਂ ਪਾਸੀਂ ਨਿੱਜੀ ਮਕਾਨ ਹਨਇਹਨਾਂ ਵਿੱਚੋਂ ਹੀ ਪੰਜ ਨੰਬਰ ਦਾ ਮਕਾਨ ਗ਼ਦਰ ਯਾਦਗਾਰ ਹੈਇਹ ਕੁੱਲ ਦਸ-ਬਾਰਾਂ ਗ਼ਜ਼ ਚੌੜਾ ਦੋ-ਮੰਜ਼ਲਾ ਮਕਾਨ ਹੈਉਤਲੀ ਮੰਜ਼ਲ ਦੇ ਮੱਥੇ ਉੱਤੇ ਮੋਟੇ ਅੱਖਰਾਂ ਵਿੱਚ ਉੱਪਰ ਹਿੰਦੀ ਵਿੱਚ ‘ਗ਼ਦਰ ਸਮਾਰਕ’ ਅਤੇ ਹੇਠਾਂ ਅੰਗਰੇਜ਼ੀ ਵਿੱਚ ‘ਗ਼ਦਰ ਮੈਮੋਰੀਅਲ’ ਲਿਖਿਆ ਹੋਇਆ ਹੈਜੇ ਇਹ ਲਿਖਤ ਨਾ ਹੋਵੇ, ਇਸ ਮਕਾਨ ਦਾ ਰਿਹਾਇਸ਼ੀ ਘਰਾਂ ਨਾਲੋਂ ਕੋਈ ਫ਼ਰਕ ਨਹੀਂਸਾਹਮਣੇ ਬੰਦ ਸ਼ਟਰ ਸੀਸ਼ਾਇਦ ਇਹ ਕਾਰ ਅੰਦਰ ਖੜ੍ਹੀ ਕਰਨ ਦੀ ਥਾਂ ਸੀਬਾਹਰ ਇੱਕ ਕਾਰ ਦੀ ਪਾਰਕਿੰਗ ਲਈ ਵੀ ਕੋਈ ਥਾਂ ਜਾਂ ਪ੍ਰਬੰਧ ਨਹੀਂ ਸੀਕਾਰ ਖੜ੍ਹੀ ਕਰਨਾ ਖਾਸਾ ਔਖਾ ਕੰਮ ਬਣਿਆਕਿਸੇ ਦੇ ਘਰ ਅੱਗੇ ਤਾਂ ਕਾਰ ਖੜ੍ਹੀ ਕਰ ਨਹੀਂ ਸੀ ਸਕਦੇ, ਕਾਫ਼ੀ ਦੂਰ ਵੱਡੀ ਸੜਕ ਕੋਲ ਖੜ੍ਹੀ ਕਰ ਕੇ ਪੈਦਲ ਵਾਪਸ ਆਉਣਾ ਪਿਆ

ਆਸ਼ਰਮ ਦੀ ਇਮਾਰਤ ਦੇ ਖੱਬੇ ਹੱਥ ਬਾਹਰ ਹੀ ਪੌੜੀਆਂ ਚੜ੍ਹਦੀਆਂ ਹਨ ਜੋ ਉਤਲੀ ਮੰਜ਼ਲ ਦੇ ਬਾਹਰ ਛੱਜੇ ਉੱਤੇ ਜਾ ਮੁੱਕਦੀਆਂ ਹਨ ਉੱਪਰਲੇ ਬੂਹੇ ਵਿੱਚ ਜਗਦੇ ਦੋ ਬਲਬਾਂ ਨੇ ਸਾਨੂੰ ਆਸਵੰਦ ਕਰ ਦਿੱਤਾਬੂਹੇ ਦੇ ਸ਼ੀਸ਼ਿਆਂ ਵਿੱਚੋਂ ਦੇਖਿਆ, ਦੋਵਾਂ ਪਾਸਿਆਂ ਦੇ ਕਮਰੇ ਬੰਦ ਸਨ ਪਰ ਲਾਂਘੇ ਦੇ ਪਾਰ ਖੁੱਲ੍ਹੇ ਕਮਰੇ ਵਿੱਚ ਰੌਸ਼ਨੀ ਸੀਉਸ ਵਿੱਚ ਪੁਸਤਕਾਂ ਦੀਆਂ ਅਲਮਾਰੀਆਂ ਵੀ ਨਜ਼ਰ ਆ ਰਹੀਆਂ ਸਨਸ਼ਾਇਦ ਇਹ ‘ਗ਼ਦਰ ਮੈਮੋਰੀਅਲ ਲਾਇਬਰੇਰੀ’ ਸੀ ਜਿਸਦਾ ਉਦਘਾਟਨ ਅਕਤੂਬਰ 1976 ਵਿੱਚ ਤਤਕਾਲੀ ਬਦੇਸ਼ ਮੰਤਰੀ ਵਾਈ. ਬੀ. ਚਵਾਨ ਨੇ ਕੀਤਾ ਸੀਉਸ ਵਿੱਚ ਉੱਥੇ ਪਹਿਲਾਂ ਤੋਂ ਮੌਜੂਦ ਪੜ੍ਹਨ-ਸਮਗਰੀ ਤੋਂ ਇਲਾਵਾ ਉਹ ਪੁਸਤਕਾਂ ਸਨ ਜੋ ਉਦਘਾਟਨ ਸਮੇਂ ‘ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼’ ਨੇ ਲਾਇਬਰੇਰੀ ਨੂੰ ਭੇਟ ਕੀਤੀਆਂ ਸਨਬੂਹਾ ਠਕੋਰਿਆ, ਵਾਰ-ਵਾਰ ਠਕੋਰਿਆ, ਕੋਈ ਹੁੰਗਾਰਾ ਨਾ ਮਿਲਿਆਸ਼ਾਇਦ ਕੋਈ ਆਦਮੀ ਬਿਜਲੀ ਜਗਦੀ ਛੱਡ ਕੇ ਕਿਤੇ ਇੱਧਰ-ਉੱਧਰ ਚਲਿਆ ਗਿਆ ਸੀ

ਕੌਂਸਲਖਾਨੇ ਨੂੰ ਫੋਨ ਕੀਤਾ, ਅਸੀਂ ਭਾਰਤ ਤੋਂ ਆਏ ਹਾਂ, ਤੁਹਾਡਾ ਆਦਮੀ ਇੱਥੋਂ ਗ਼ੈਰਹਾਜ਼ਰ ਹੈਉੱਤਰ ਮਿਲਿਆ, ਦਿਨ ਨੂੰ ਸਾਡਾ ਆਦਮੀ ਇੱਥੇ ਹੁੰਦਾ ਹੀ ਨਹੀਂ, ਤੁਸੀਂ ਡੇਢ ਵਜੇ ਤੋਂ ਮਗਰੋਂ ਇਸ ਨੰਬਰ ਉੱਤੇ ਫੋਨ ਕਰਨਾਨੰਬਰ ਦੇ ਕੇ ਫੋਨ ਬੰਦ ਹੋ ਗਿਆਡੇਢ ਵਜੇ ਤਕ ਕੌਣ ਉਡੀਕੇ! ਇੰਨਾ ਲੰਮਾ ਸਮਾਂ ਬੈਠ ਕੇ ਉਡੀਕਣ ਵਾਲੀ ਕੋਈ ਥਾਂ ਵੀ ਨਹੀਂ ਸੀਮਗਰੋਂ ਪਤਾ ਲੱਗਿਆ, ਭਾਰਤੀ ਕੌਂਸਲਖਾਨਾ ਇੱਥੇ ਸੁਤੰਤਰਤਾ ਦਿਵਸ ਅਤੇ ਗਣਰਾਜ ਦਿਵਸ, ਆਦਿ ਮਨਾਉਣ ਦੀ ਸਰਕਾਰੀ ਰਸਮ ਤਾਂ ਪੂਰੀ ਕਰਦਾ ਹੈ, ਪਰ ਬਾਕੀ ਸਾਰਾ ਸਾਲ ਦਿਨ ਸਮੇਂ ਇੱਥੇ ਕੋਈ ਨਹੀਂ ਹੁੰਦਾਸ਼ਾਇਦ ਕੌਂਸਲਖਾਨੇ ਦਾ ਕੋਈ ਕਰਮਚਾਰੀ ਇਹਨੂੰ ਰਿਹਾਇਸ਼ ਵਜੋਂ ਵਰਤਦਾ ਹੋਵੇਗਾ ਅਤੇ ਦਿਨ ਵੇਲੇ ਨੌਕਰੀ ਲਈ ਗਿਆ ਇੱਥੇ ਕੌਂਸਲਖਾਨੇ ਦੀ ਹਾਜ਼ਰੀ ਦਿਖਾਉਣ ਵਾਸਤੇ ਬਿਜਲੀ ਜਗਦੀ ਛੱਡ ਜਾਂਦਾ ਹੋਵੇਗਾ

ਇਹ ਘਟਨਾ ਸੁਣ ਕੇ ਪੰਜਾਬੀ ਯੂਨੀਵਰਸਿਟੀ ਦਾ ਪੜ੍ਹਿਆ ਅਤੇ ਉੱਥੇ ਮਿਲਣ ਮਗਰੋਂ ਮੇਰਾ ਮਿੱਤਰ ਬਣਿਆ ਸਿਆਸਤ ਸਿੰਘ ਕਹਿਣ ਲੱਗਿਆ, ਭਲਕੇ ਮੈਂ ਤੁਹਾਡੇ ਨਮਿੱਤ ਛੁੱਟੀ ਲਈ ਹੈ, ਆਪਾਂ ਗ਼ਦਰ ਯਾਦਗਾਰ ਚਲਦੇ ਹਾਂਅਸੀਂ ਉੱਥੇ ਪਹੁੰਚਣਾ ਹੀ ਡੇਢ ਵਜੇ ਮਿਥ ਲਿਆ ਤਾਂ ਜੋ ਕੌਂਸਲਖਾਨੇ ਦੇ ਦੱਸੇ ਸਮੇਂ ਅਨੁਸਾਰ ਉਹਨਾਂ ਦੇ ਦਿੱਤੇ ਫੋਨ ਨੰਬਰ ਰਾਹੀਂ ਸੰਪਰਕ ਕੀਤਾ ਜਾ ਸਕੇਪਹਿਲੇ ਸਮੇਂ ਵਿੱਚ ਹੋਰ ਕੁਛ ਥਾਵਾਂ ਦੇਖਣ ਮਗਰੋਂ ਅਸੀਂ ਆਸ਼ਰਮ ਨੂੰ ਚੱਲ ਪਏਕੀ ਪਤਾ ਹੈ, ਅੱਜ ਉੱਥੇ ਕੋਈ ਹੋਵੇ ਹੀ! ਪਹਿਲੇ ਦਿਨ ਵਾਂਗ ਹੀ ਬੂਹੇ ਉੱਤੇ ਦੋ ਬਲਬ ਜਗ ਰਹੇ ਸਨਅਸੀਂ ਪੌੜੀਆਂ ਚੜ੍ਹ ਕੇ ਬੰਦ ਬੂਹਾ ਠਕੋਰਿਆਫੇਰ ਠਕੋਰਿਆਪਹਿਲੇ ਦਿਨ ਵਾਂਗ ਹੀ ਲਾਂਘੇ ਦੇ ਦੋਵੇਂ ਪਾਸੀਂ ਕਮਰੇ ਬੰਦ ਸਨਪਹਿਲੇ ਦਿਨ ਵਾਂਗ ਹੀ ਸਾਹਮਣੇ ਲਾਇਬਰੇਰੀ ਵਾਲੇ ਕਮਰੇ ਦਾ ਬੂਹਾ ਖੁੱਲ੍ਹਾ ਸੀ ਅਤੇ ਬਿਜਲੀ ਜਗ ਰਹੀ ਸੀਖ਼ਾਮੋਸ਼ੀ ਦਾ ਹੁੰਗਾਰਾ ਵੀ ਪਹਿਲੇ ਦਿਨ ਵਾਲਾ ਹੀ ਸੀਬੰਦ ਬੂਹੇ ਦੇ ਅੱਗੇ ਛੱਜੇ ਉੱਤੇ ਖਲੋਤਿਆਂ ਹੀ ਸਿਆਸਤ ਸਿੰਘ ਨੇ ਭਾਰਤੀ ਕੌਂਸਲਖਾਨੇ ਨੂੰ ਫੋਨ ਕੀਤਾਅੱਗੋਂ ਉਹਨੂੰ ਨਵਾਂ ਨੰਬਰ ਦੇ ਦਿੱਤਾ ਗਿਆਉਸ ਨੰਬਰ ਉੱਤੇ ਫੋਨ ਕੀਤਿਆਂ ਉੱਤਰ ਮਿਲਿਆ, ਇਹ ਈਮੇਲ ਪਤਾ ਲਿਖ ਲਵੋ ਤੇ ਆਸ਼ਰਮ ਦੇਖਣ ਦੀ ਆਪਣੀ ਬੇਨਤੀ ਮੇਲ ਕਰ ਦੇਵੋਇਹ ਬੇਨਤੀ ਕਿਸੇ ਵਿਜੈਅਨ ਨਾਂ ਦੇ ਕਰਮਚਾਰੀ ਨੂੰ ਭੇਜਣੀ ਸੀਫੇਰ ਉਹਨੇ ਸਾਨੂੰ ਈਮੇਲ ਰਾਹੀਂ ਹੀ ਦੱਸਣਾ ਸੀ ਕਿ ਅਸੀਂ ਅਗਲੇ ਜਾਂ ਅਗਲੇਰੇ ਦਿਨ ਕਿੰਨੇ ਵਜੇ ਆਸ਼ਰਮ ਪੁੱਜੀਏਇਹ ਰਾਧਾ ਨੂੰ ਨਚਾਉਣ ਲਈ ਨੌਂ ਮਣ ਤੇਲ ਇਕੱਠਾ ਕਰਨ ਵਾਲੀ ਗੱਲ ਸੀ!

‘ਗ਼ਦਰ ਆਸ਼ਰਮ’ ਦੇ ਦਰਸ਼ਨ ਕਰਨ ਵਿੱਚ ਦੋ ਵਾਰ ਨਾਕਾਮਯਾਬ ਰਹਿਣ ਪਿੱਛੋਂ ਮੈਂ ਇਹ ਗੱਲ ਉੱਥੇ ਸਭਾਵਾਂ ਵਿੱਚ ਬੋਲਦਿਆਂ ਬਹੁਤ ਸਾਰੇ ਪੰਜਾਬੀਆਂ ਨਾਲ, ਖਾਸ ਕਰ ਕੇ ਲੇਖਕਾਂ ਨਾਲ ਕੀਤੀਮੇਰਾ ਸੁਝਾਅ ਸੀ ਕਿ ਉਹ ਇਕੱਠੇ ਹੋ ਕੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨੂੰ ਮਿਲਣ ਅਤੇ ਇਹ ਅਫ਼ਸੋਸਨਾਕ ਹਾਲਤ ਦੱਸ ਕੇ ਕੋਈ ਵਾਜਬ ਪ੍ਰਬੰਧ ਕਰਨ ਲਈ ਕਹਿਣਉਹ ਜ਼ੋਰ ਪਾਉਣ ਕਿ ਦਿਨ ਸਮੇਂ ਗ਼ਦਰ ਯਾਦਗਾਰ ਦਾ ਬੂਹਾ ਖੁੱਲ੍ਹਾ ਰਹਿਣਾ ਚਾਹੀਦਾ ਹੈਹੋਰ ਨਹੀਂ ਤਾਂ ਕੌਂਸਲਖਾਨੇ ਦੇ ਕਿਸੇ ਕਰਮਚਾਰੀ ਦਾ ਦਫਤਰ ਉੱਥੇ ਬਦਲਿਆ ਜਾ ਸਕਦਾ ਹੈਇਉਂ ਵਿਰਲੇ-ਟਾਂਵੇਂ ਆਉਂਦੇ ਦਰਸ਼ਕਾਂ ਅਤੇ ਸ਼ਰਧਾਲੂਆਂ ਲਈ ਯਾਦਗਾਰ ਦਾ ਬੂਹਾ ਵੀ ਖੁੱਲ੍ਹਾ ਰਹੇਗਾ ਅਤੇ ਕੌਂਸਲਖਾਨੇ ਨੂੰ ਕੋਈ ਨਵਾਂ ਆਦਮੀ ਵੀ ਰੱਖਣਾ ਨਹੀਂ ਪਵੇਗਾਪੰਜਾਬੀ ਭਾਈਚਾਰੇ ਦੀ ਕਈ ਸਾਲਾਂ ਦੀ ਕੋਸ਼ਿਸ਼ ਦਾ ਆਖ਼ਰ ਨੂੰ ਜੇ ਨਤੀਜਾ ਨਿਕਲਿਆ ਵੀ ਤਾਂ ਬਹੁਤ ਮਾਮੂਲੀ! ‘ਗ਼ਦਰ ਮੈਮੋਰੀਅਲ’ ਹਰ ਬੁੱਧਵਾਰ 10 ਵਜੇ ਸਵੇਰ ਤੋਂ 1 ਵਜੇ ਦੁਪਹਿਰ ਤਕ ਤਿੰਨ ਘੰਟੇ ਖੁੱਲ੍ਹਾ ਰਹਿਣ ਲੱਗ ਪਿਆਜੇ ਕੋਈ ਦਰਸ਼ਕ ਕਿਸੇ ਹੋਰ ਦਿਨ ਜਾਣਾ ਚਾਹੁੰਦਾ ਹੋਵੇ, ਕੌਂਸਲਖਾਨੇ ਨੇ ਇੱਕ ਲਿੰਕ ਦੇ ਦਿੱਤਾ ਤਾਂ ਜੋ ਸਮਾਂ ਲੈਣ ਵਾਸਤੇ ਉਹਨਾਂ ਨਾਲ ਅਗੇਤਾ ਸੰਪਰਕ ਕੀਤਾ ਜਾ ਸਕੇ

ਗ਼ਦਰ ਆਸ਼ਰਮ ਦੇ ਦਰਸ਼ਨਾਂ ਦੀ ਪਰੇਸ਼ਾਨ ਕਰਨ ਵਾਲੀ ਕਹਾਣੀ ਵਾਂਗ ਹੀ ਉਹਦੀ ਇਮਾਰਤ ਦਾ ਕਿੱਸਾ ਵੀ ਬੜਾ ਪੇਚਦਾਰ ਹੈਸਥਾਨਕ ਭਾਰਤੀ ਭਾਈਚਾਰੇ ਨੇ ਮਿਲਵਰਤਨ ਦਾ ਭਰੋਸਾ ਦੇ ਕੇ ਕੌਂਸਲਖਾਨੇ ਤੋਂ ਮੰਗ ਕੀਤੀ ਕਿ 1917 ਵਿੱਚ ਖ਼ਰੀਦੀ ਗਈ ਤੇ ਪੁਰਾਣੀ ਖਸਤਾ-ਹਾਲ ਹੋ ਚੁੱਕੀ ਮੂਲ ਇਮਾਰਤ ਦੀ ਮੁੜ-ਉਸਾਰੀ ਕਰ ਕੇ ਇੱਥੇ ਗ਼ਦਰੀਆਂ ਦੀ ਢੁਕਵੀਂ ਯਾਦਗਾਰ ਕਾਇਮ ਕੀਤੀ ਜਾਵੇਭਾਰਤ ਸਰਕਾਰ ਨੇ 83,000 ਡਾਲਰ ਪਰਵਾਨ ਕਰ ਦਿੱਤੇ ਅਤੇ ਬਦੇਸ਼ ਮੰਤਰੀ ਸਰਦਾਰ ਸਵਰਨ ਸਿੰਘ ਨੇ ਸਤੰਬਰ 1974 ਵਿੱਚ ਨਵੀਂ ਇਮਾਰਤ ਦਾ ਟੱਕ ਲਾਇਆਬਾਕੀ ਮਾਇਕ ਮਦਦ ਆਵਾਸੀਆਂ ਨੇ ਕੀਤੀਨਵੀਂ ਉੱਸਰੀ ਦੋ-ਮੰਜ਼ਲੀ ਗ਼ਦਰ ਯਾਦਗਾਰ ਦਾ ਉਦਘਾਟਨ ਮਾਰਚ 1975 ਵਿੱਚ ਅਮਰੀਕਾ ਵਿੱਚ ਭਾਰਤੀ ਰਾਜਦੂਤ, ਸ੍ਰੀ ਟੀ. ਐੱਨ. ਕੌਲ ਨੇ ਕੀਤਾਹੁਣ ਇਹੋ ਇਮਾਰਤ ‘ਗ਼ਦਰ ਯਾਦਗਾਰ’ ਹੈ

2011 ਵਿੱਚ ਕਰਤਾਰ ਸਿੰਘ ਸਰਾਭਾ ਦੀ ਵਰ੍ਹੇਗੰਢ ਮੌਕੇ ਡਾ. ਚਮਨ ਲਾਲ ਨੂੰ ਭਾਸ਼ਨ ਦੇਣ ਲਈ ਬੁਲਾਇਆ ਗਿਆ ਸੀ22 ਮਈ ਨੂੰ ਭਾਸ਼ਨ ਸਮੇਂ ਉਹਨਾਂ ਨੇ ਮੰਗ ਕੀਤੀ ਕਿ 1974-75 ਵਿੱਚ ਉਸਾਰੀ ਗਈ ‘ਗ਼ਦਰ ਮੈਮੋਰੀਅਲ’ ਦੀ ਮੌਜੂਦਾ ਸਾਧਾਰਨ ਇਮਾਰਤ ਦੀ ਥਾਂ ਨਵੀਂ ਇਮਾਰਤ ਬਣਾਈ ਜਾਵੇ ਜੋ 1917 ਵਿੱਚ ਖ਼ਰੀਦੀ ਗਈ ਤੇ 1974 ਵਿੱਚ ਢਾਹੀ ਗਈ, ਗ਼ਦਰ ਪਾਰਟੀ ਦੀਆਂ ਸਰਗਰਮੀਆਂ ਦਾ ਕੇਂਦਰ ਰਹੀ, ਇਮਾਰਤ ਦੇ ਨਕਸ਼ੇ ਅਨੁਸਾਰ ਹੋਵੇਇਸ ਮਗਰੋਂ ਇਹ ਮੰਗ ਪੰਜਾਬੀ ਭਾਈਚਾਰੇ ਨੇ ਗੰਭੀਰਤਾ ਨਾਲ ਕਰਨੀ ਸ਼ੁਰੂ ਕਰ ਦਿੱਤੀ

8 ਜਨਵਰੀ 2013 ਨੂੰ ਕੋਚੀ ਵਿੱਚ 11ਵਾਂ ਪਰਵਾਸੀ ਭਾਰਤੀ ਦਿਵਸ ਮਨਾਇਆ ਗਿਆਤਤਕਾਲੀ ਬਦੇਸ਼ ਮੰਤਰੀ ਵਿਆਲਾਰ ਰਵੀ ਨੇ ਆਪਣੇ ਸਵਾਗਤੀ ਭਾਸ਼ਨ ਵਿੱਚ ਆਖਿਆ, “ਇਹ ਗ਼ਦਰ ਲਹਿਰ ਦਾ ਸ਼ਤਾਬਦੀ ਵਰ੍ਹਾ ਹੈ ਜਦੋਂ ਕੈਨੇਡਾ ਤੇ ਅਮਰੀਕਾ ਵਿੱਚ ਗਏ ਹੋਏ ਭਾਰਤੀ ਪਰਵਾਸੀ ਮਾਤਭੂਮੀ ਵਾਸਤੇ ਆਪਣਾ ਪਿਆਰ ਦਰਸਾਉਂਦਿਆਂ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਭਾਰਤ ਦੀ ਬਰਤਾਨਵੀ ਹਕੂਮਤ ਵਿਰੁੱਧ ਉੱਠ ਖੜ੍ਹੇ ਹੋਏਅੱਜ ਦਾ ਦਿਨ ਉਹਨਾਂ ਨੂੰ ਸ਼ਰਧਾ ਭੇਟ ਕਰਨ ਦਾ ਦਿਨ ਵੀ ਹੈ।” ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਗ਼ਦਰ ਲਹਿਰ ਨੂੰ ਚੇਤੇ ਕਰਦਿਆਂ ਅਤੇ ਗ਼ਦਰੀ ਬਾਬਿਆਂ ਨੂੰ ਸ਼ਰਧਾ ਭੇਟ ਕਰਦਿਆਂ ਕਿਹਾ, “ਇਸ ਸਾਲ ਅਸੀਂ ਗ਼ਦਰ ਲਹਿਰ ਦੀ ਸ਼ਤਾਬਦੀ ਮਨਾ ਰਹੇ ਹਾਂ ਜੋ ਸਾਡੇ ਦੇਸ ਵਿੱਚ ਲੜੇ ਜਾ ਰਹੇ ਆਜ਼ਾਦੀ ਲਈ ਸੰਗਰਾਮ ਵਾਸਤੇ ਦੁਰੇਡੇ ਕੈਲੇਫੋਰਨੀਆ ਵਿੱਚ ਰਾਹ-ਦਿਖਾਵੀ ਰੌਸ਼ਨ ਮਸ਼ਾਲ ਸੀਗ਼ਦਰ ਲਹਿਰ ਦੀ ਯਾਦ ਵਿੱਚ ਇੱਕ ਵਿਸ਼ੇਸ਼ ਡਾਕ-ਟਿਕਟ ਜਾਰੀ ਕਰਨ ਤੋਂ ਇਲਾਵਾ ਅਸੀਂ ਸਾਨ ਫਰਾਂਸਿਸਕੋ ਵਿੱਚ ਗ਼ਦਰ ਮੈਮੋਰੀਅਲ ਨੂੰ ਵੀ ਕਾਰਜਮੁਖੀ ਮਿਊਜ਼ੀਅਮ ਅਤੇ ਲਾਇਬਰੇਰੀ ਦੇ ਰੂਪ ਵਿੱਚ ਵਿਕਸਿਤ ਕਰਾਂਗੇ ਉੱਥੇ ਇਸ ਮਹਾਨ ਲਹਿਰ ਦੇ ਨਾਇਕਾਂ, ਗ਼ਦਰੀ ਬਾਬਿਆਂ ਦੇ ਸਤਿਕਾਰ ਵਿੱਚ ਬੁੱਤ ਵੀ ਸਜਾਇਆ ਜਾਵੇਗਾ।”

ਸਾਨ ਫਰਾਂਸਿਸਕੋ ਦੇ ਭਾਰਤੀ ਕੌਂਸਲਖਾਨੇ ਅਤੇ ਪੰਜਾਬੀ ਆਵਾਸੀਆਂ ਵਿਚਕਾਰ ਸੰਪਰਕ ਬਣਿਆ ਰਿਹਾਭਾਰਤ ਸਰਕਾਰ ਨੇ 90 ਲੱਖ ਡਾਲਰ ਪੁੱਜਦੇ ਕਰ ਦਿੱਤੇਆਖ਼ਰ ਭਾਰਤੀ ਕੌਂਸਲਖਾਨੇ ਅਤੇ ਇੱਕ ਉਸਾਰੀ ਫਰਮ ਵਿਚਕਾਰ ਇਕਰਾਰਨਾਮਾ ਸਹੀਬੰਦ ਹੋ ਗਿਆਉਸਾਰੀ ਫਰਮ ਨੇ ਆਰਕੀਟੈਕਟ ਤੋਂ ਮੂਲ ਇਮਾਰਤ ਵਰਗਾ ਨਕਸ਼ਾ ਬਣਵਾ ਕੇ ਕੌਂਸਲਖਾਨੇ ਤੋਂ ਪਰਵਾਨ ਵੀ ਕਰਵਾ ਲਿਆਇਮਾਰਤ ਪੂਰੀ ਤਰ੍ਹਾਂ ਤਿਆਰ ਹੋ ਜਾਣ ਦੀ ਹੱਦ 2019 ਮਿਥੀ ਗਈ ਪਰ ਉਹ ਨਿਭ ਨਾ ਸਕੀਤਦਕਾਲੀ ਭਾਰਤੀ ਰਾਜਦੂਤ ਹਰਸ਼ ਵਰਧਨ ਸ਼੍ਰਿੰਗਲਾ ਦੇ ਸਾਨ ਫਰਾਂਸਿਸਕੋ ਆਉਣ ਮੌਕੇ 21 ਜੂਨ 2019 ਨੂੰ ਕੌਂਸਲ ਜਨਰਲ ਸੰਜੈ ਪਾਂਡਾ ਨੇ ਕੁਛ ਆਵਾਸੀਆਂ ਅਤੇ ਹੋਰ ਮਹਿਮਾਨਾਂ ਨੂੰ ਭੋਜਨ ਲਈ ਸੱਦਿਆਉਸ ਮੌਕੇ ਬੋਲਦਿਆਂ ਉਹਨੇ ਕਿਹਾ, “ਗ਼ਦਰ ਆਸ਼ਰਮ ਦੀ ਮੁੜ-ਉਸਾਰੀ, ਜੋ ਪਹਿਲਾਂ ਇਸ ਸਾਲ ਪੂਰੀ ਹੋਣੀ ਮਿਥੀ ਗਈ ਸੀ, ਹੁਣ 2021 ਤਕ ਪੂਰੀ ਹੋ ਜਾਣ ਦੀ ਪੱਕੀ ਆਸ ਹੈ।” ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਵਾਰ ਵੀ ‘ਪੱਕੀ ਆਸ’ ਪੂਰੀ ਨਾ ਹੋ ਸਕੀ! ਇਸ ਵਾਰ ਕਰੋਨਾ ਵੀ ਇੱਕ ਕਾਰਨ ਬਣ ਗਿਆ

ਇਹ ਲੇਖ ਲਿਖਣ ਸਮੇਂ ਮੈਂ ਬਿਲਕੁਲ ਸੱਜਰੀ ਜਾਣਕਾਰੀ ਲੈਣੀ ਠੀਕ ਸਮਝੀਪਤਾ ਲੱਗਿਆ, ਨਵੀਂ ਇਮਾਰਤ ਦੀ ਉਸਾਰੀ ਨਾਲ ਸੰਬੰਧਿਤ ਉੱਥੇ ਕੋਈ ਵੀ ਹਿਲਜੁਲ ਨਹੀਂਕਰੋਨਾ-ਕਾਲ ਤੋਂ ਮਗਰੋਂ ਹਾਲਤ ਬਿਲਕੁਲ ਸਾਧਾਰਨ ਹੋ ਜਾਣ ਦੇ ਬਾਵਜੂਦ ਗ਼ਦਰ ਆਸ਼ਰਮ ਬੁੱਧਵਾਰ ਨੂੰ ਦਸ ਵਜੇ ਤੋਂ ਇੱਕ ਵਜੇ ਤਕ ਖੁੱਲ੍ਹਾ ਰੱਖਣ ਦਾ ਪ੍ਰਬੰਧ ਵੀ ਬਹਾਲ ਨਹੀਂ ਕੀਤਾ ਗਿਆਕੌਂਸਲਖਾਨੇ ਨੇ ਦਰਸ਼ਕਾਂ ਲਈ ਅਗੇਤਾ ਸਮਾਂ ਲੈਣ ਦਾ ਜੋ ਲਿੰਕ ਦਿੱਤਾ ਹੋਇਆ ਸੀ, ਉਹ ਵੀ ਬੰਦ ਪਿਆ ਹੈਜੇ ਕੌਂਸਲਖਾਨੇ ਨਾਲ ਉਹਨਾਂ ਦੇ ਕਿਸੇ ਹੋਰ ਫੋਨ ਰਾਹੀਂ ਸੰਪਰਕ ਕੀਤਾ ਜਾਵੇ, ਅੱਗੋਂ ਕੋਈ ਜਵਾਬ ਨਹੀਂ ਮਿਲਦਾਹੁਣ ਕੌਂਸਲਖਾਨੇ ਦੀ ਮਾਲਕੀ ਹੋਣ ਕਾਰਨ ‘ਗ਼ਦਰ ਯਾਦਗਾਰ ਉੱਤੇ ਹਮਲੇ ਦੀ ਸੰਭਾਵਨਾ’ ਵੀ ਉਹਦੇ ਬੰਦ ਰਹਿਣ ਦਾ ਇੱਕ ਬਹਾਨੇਬਾਜ਼ ਕਾਰਨ ਬਣ ਗਈ ਹੈਚੇਤੇ ਰਹੇ ਕਿ 19 ਮਾਰਚ 2023 ਨੂੰ ਕੁਛ ਖ਼ਾਲਿਸਤਾਨੀਆਂ ਨੇ ਸਾਨ ਫਰਾਂਸਿਸਕੋ ਵਾਲੇ ਭਾਰਤੀ ਕੌਂਸਲਖਾਨੇ ਦੇ ਬੈਰੀਅਰ ਤੋੜ ਕੇ ਉੱਥੇ ਦੋ ਖ਼ਾਲਿਸਤਾਨੀ ਝੰਡੇ ਝੁਲਾ ਦਿੱਤੇ ਸਨ

21 ਜੂਨ 2019 ਨੂੰ ਕੌਂਸਲ ਜਨਰਲ ਨੇ ਭਾਰਤੀ ਰਾਜਦੂਤ ਦੀ ਹਾਜ਼ਰੀ ਵਿੱਚ ਆਵਾਸੀ ਪ੍ਰਤੀਨਿਧਾਂ ਅਤੇ ਹੋਰ ਮਹਿਮਾਨਾਂ ਨੂੰ ਇਮਾਰਤ ਦੀ ਮੁੜ-ਉਸਾਰੀ 2021 ਤਕ ਪੂਰੀ ਹੋ ਜਾਣ ਦਾ ਪੱਕਾ ਭਰੋਸਾ ਦਿੱਤਾ ਸੀਹੁਣ 2023 ਦਾ ਸਾਲ ਵੀ ਢਲ਼ ਚੱਲਿਆ ਹੈ, ਭਾਵ ਪੱਕੇ ਭਰੋਸੇ ਦੀ ਮੁਨਿਆਦ ਲੰਘੀ ਨੂੰ ਵੀ ਦੋ ਸਾਲ ਹੋ ਗਏ ਹਨਸਮੁੱਚੇ ਹਾਲਾਤ ਤੋਂ ਲਗਦਾ ਹੈ, ਹੋਰ ਪਤਾ ਨਹੀਂ ਕਿੰਨੇ ਦੋ-ਸਾਲ ਲੰਘਣਗੇ! ਮਜਬੂਰੀ ਦੀ ਇਸ ਹਾਲਤ ਵਿੱਚ ਉਸ ਭਾਗਾਂਵਾਲੇ ਦਿਨ ਦੀ ਉਡੀਕ ਹੀ ਕੀਤੀ ਜਾ ਸਕਦੀ ਹੈ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਖਾਏ ਸੁਪਨੇ ਅਨੁਸਾਰ ਅਸੀਂ ਗ਼ਦਰ ਲਹਿਰ ਦੇ ਨਾਇਕਾਂ ਦੇ ਸਤਿਕਾਰ ਵਿੱਚ ਸਜਾਏ ਹੋਏ ਬੁੱਤ ਦੇ ਚਰਨਾਂ ਵਿੱਚ ਫੁੱਲ ਭੇਟ ਕਰ ਸਕਾਂਗੇ ਅਤੇ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਬਾਬਿਆਂ ਦੀ ਅਦਿੱਖ ਹੋਂਦ ਦੀ ਸੋਅ ਅਤੇ ਉਹਨਾਂ ਦੀਆਂ ਕਰਨੀਆਂ ਦੀ ਖ਼ੁਸ਼ਬੋ ਮਹਿਸੂਸ ਕਰ ਸਕਾਂਗੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4431)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਬਚਨ ਸਿੰਘ ਭੁੱਲਰ

ਗੁਰਬਚਨ ਸਿੰਘ ਭੁੱਲਰ

Delhi, India.
Phone: (91 - 80783 - 630558)
Email: (bhullargs@gmail.com)

More articles from this author