SukhdevSMann7“(2) ਨਾਟਕ ਨੇ ਬਦਲੀ ਜ਼ਿੰਦਗੀ --- ਸੁਖਦੇਵ ਸਿੰਘ ਮਾਨ”
(9 ਅਗਸਤ 2018)

 

ਸਾਡੇ ਪਿੰਡ ਦੇ ਪਾਸ਼ੀ ਨੇ ਪਾਸ਼ ਦੇਖਿਆ ਤਾਂ ਨਹੀਂ, ਪਰ ਪਾਸ਼ ਦੀ ਕਿਤਾਬ ‘ਉੱਡਦੇ ਬਾਜ਼ਾਂ ਮਗਰ’ ਪਾਸ਼ੀ ਦੀਆਂ ਉਂਗਲਾਂ ਵਿੱਚ ਅੜੀ ਰਹਿੰਦੀ ਹੈਕੋਈ ਲੋਕ ਘੋਲ ਹੋਵੇ, ਪ੍ਰਬੰਧ ਨਾਲ ਟੱਕਰ ਦਾ ਮਾਮਲਾ ਆਣ ਬਣੇ, ਪਾਸ਼ੀ ਮੂਹਰਲੀਆਂ ਸਫ਼ਾਂ ਵਿੱਚ ਹੁੰਦਾ ਹੈਪਿਛਲੇ ਦਿਨੀਂ ਸਾਡੀ ਮੌੜ ਮੰਡੀ ਦੇ ਡਾਕਟਰਾਂ ਦੀ ਥੁੜ ਨਾਲ ਜੂਝਦੇ ਹਸਪਤਾਲ ਮੂਹਰੇ ਅੱਕੇ ਲੋਕਾਂ ਨੇ ਧਰਨਾ ਮਾਰ ਦਿੱਤਾਪ੍ਰਬੰਧ ’ਤੇ ਜੁਝਾਰੂ ਇੱਕ ਦੂਜੇ ਦੀ ਤਾਕਤ ਉਸੇ ਤਰ੍ਹਾਂ ਤੋਲਣ ਲੱਗੇ, ਜਿਵੇਂ ਅਖਾੜੇ ਵਿੱਚ ਉੱਤਰੇ ਮੱਲ ਇੱਕ ਦੂਜੇ ਦੀ ਧੌਣ ’ਤੇ ਧੌਲ ਮਾਰਕੇ ਅੰਦਰਲੀ ਤਾਕਤ ਜੋਂਹਦੇ ਹਨ

ਪ੍ਰਬੰਧਕਾਂ ਨਾਲ ਗੱਲ ਕਿਸੇ ਬੰਨੇ ਨਾ ਲੱਗੀਪਾਸ਼ੀ ਹੋਰਾਂ ਹਸਪਤਾਲ ਦੇ ਚਾਰੇ ਗੇਟਾਂ ਨੂੰ ਜੰਦਰੇ ਮਾਰ ਸਟਾਫ ਦੇ ਸਤਾਈ ਬੰਦੇ ਵੀ ਅੰਦਰੇ ਬੰਦਕ ਕਰ ਦਿੱਤੇਰਾਤ ਡੂੰਘੀ ਹੋਈ ਤਾਂ ਪ੍ਰਬੰਧਕ ਆਵਦੀ ‘ਅਸਲ’ ਤਾਕਤ ਦਿਖਾਉਣ ਲਈ ਪਰ ਤੋਲਣ ਲੱਗੇਜਿਹੜੇ ਪੁਲਸ ਸ਼ਕਤੀ ਤੋਂ ਤ੍ਰਹਿਕ ਮੰਨਦੇ ਸੀ, ਖਿਸਕਣ ਲੱਗੇਬਾਹਰੋਂ ਆਇਆ ਲੱਖਾ ਸਿਧਾਣਾ ਵੀ ਬਦਲੇਖ਼ੋਰੇ ਅਤੀਤ ਦਾ ਭੰਨਿਆ ਖੁੱਲ੍ਹੇ ਆਕਾਸ਼ ਥੱਲੇ ਰਾਤ ਕੱਟਣ ਦਾ ਜੋਖ਼ਮ ਨਹੀਂ ਲੈ ਸਕਦਾ ਸੀਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਪਾਸ਼ੀ ਨੇ ਮੁੱਖ ਦਰਬਾਜ਼ੇ ਮੂਹਰੇ ਬਿਸਤਰਾ ਲਾ ਜੈਕਾਰਾ ਲਾਇਆ ਅਤੇ ਪੈ ਗਿਆਉਸਨੂੰ ਦੇਖਕੇ ਬਾਕੀ ਬੰਦੇ ਵੀ ਬਲ ਫੜ ਗਏਪ੍ਰਬੰਧਕਾਂ ਦੀ ਮੈਲ਼ੀ ਅੱਖ ਦੇਖਕੇ ਰਾਤ ਦੇ ਗਿਆਰਾਂ ਵਜੇ ਮੰਡੀ ਦਾ ਭਾਈਚਾਰਾ ਵੀ ਦੁਖੀ ਪੇਂਡੂ ਲੋਕਾਂ ਦੇ ਨਾਲ ਆ ਡਟਿਆਬੇਖ਼ੌਫ਼ ਸੁੱਤੇ ਪਏ ਪਾਸ਼ੀ ਦੀ ਹਿੱਕ ’ਤੇ ਪਈ ਪਾਸ਼ ਦੀ ਕਿਤਾਬ ‘ਉੱਡਦੇ ਬਾਜ਼ਾਂ ਮਗਰ’ ਵੀ ਉਸਦੇ ਸਾਹਾਂ ਨਾਲ ਧੜਕਣ ਲੱਗੀਪਾਸ਼ੀ ਦਾ ਚੀੜ੍ਹਾਪਣ ਦੇਖ ਮੈਂਨੂੰ ਪਾਸ਼ ਨਾਲ ਵਾਪਰੀ ਇੱਕ ਘਟਨਾ ਯਾਦ ਆ ਗਈ।

ਕਲਾਨੌਰ ਦੇ ਥਾਣੇ ਮੂਹਰੇ ਕ੍ਰਾਂਤੀਕਾਰੀ ਧਿਰਾਂ ਡਰਾਮਾ ਕਰ ਰਹੀਆਂ ਸਨਪਾਸ਼ ਸਟੇਜ ਲਾਗੇ ਗੇੜੇ ਦੇ ਰਿਹਾ ਸੀਕੁਝ ਦਿਨ ਪਹਿਲਾਂ ਉਸੇ ਥਾਣੇ ਵਿੱਚ ਪਾਸ਼ ਨੂੰ ਕੁਟਿਆ ਗਿਆ ਸੀਕਵਿਤਾ ਸੁਣਾਉਣ ਲਈ ਉਹ ਕਿਸੇ ਦੀ ਮੰਨ ਨਹੀਂ ਰਿਹਾ ਸੀਪਾਸ਼ ਮੂਡੀ ਬੰਦਾ ਸੀਅਚਾਨਕ ਉਹ ਸਟੇਜ ’ਤੇ ਚੜ੍ਹਿਆਪਾਸ਼ ਨੂੰ ਸੁਣਨ ਲਈ ਭੀੜ ਨੇ ਸਾਹ ਰੋਕ ਲਏਪਾਸ਼ ਦਾ ਸੱਜਾ ਹੱਥ ਹਵਾ ਵਿੱਚ ਲਹਿਰਾਇਆਉਸ ਥਾਣੇ ਵਲ ਮੂੰਹ ਕੀਤਾਅਵਾਜ਼ ਗੂੰਜੀ: “ਗਾਲ਼ਾਂ ਦਿੱਤੀਆਂ ਗਲ਼ੀ ਦੇ ਵਿੱਚ ਖੜ੍ਹਕੇ, ਮਾਣ ਭਰਾਵਾਂ ਦਾ” ਭੀੜ ਵਲ ਦੇਖ ਪਾਸ਼ ਸਟੇਜ ਤੋਂ ਉੱਤਰ ਗਿਆਪਾਸ਼ ਦੀ ਲੋਕ-ਤਾਕਤ ਵਿੱਚ ਵਿਸ਼ਵਾਸ ਕਾਰਨ ਫੁੱਲੀ ਛਾਤੀ ਦਾ ਭਾਵ ਅਰਥ ਸਮਝ ਸਿਰਫ਼ ਦੋ ਹਰਫ਼ ਦੀ ਲੋਕ ਬੋਲੀ ’ਤੇ ਭੀੜ ਅੱਧਾ ਘੰਟਾ ਅੰਬਰਾਂ ਨੂੰ ਪਾੜ ਦੇਣ ਵਾਲੀਆਂ ਤਾੜੀਆਂ ਮਾਰੀ ਗਈਪਾਸ਼ੀ ਵੀ ਭਰਾਵਾਂ ਦੇ ਮਾਣ ’ਤੇ ਮੋਰਚੇ ’ਤੇ ਸੁੱਤਾ ਪਿਆ ਸੀ ...

ਪੈਰ ਪੈਰ ’ਤੇ ਭੈੜੇ ਪ੍ਰਬੰਧ ਖ਼ਿਲਾਫ਼ ਲੜ ਰਹੇ ਲੋਕਾਂ ਨੂੰ ਪਿਛਲੇ ਦਿਨੀਂ ਇੱਕ ਹੋਰ ਵੰਗਾਰ ਆ ਪਈਇਸ ਵਾਰ ਸਾਡੇ ਪਹਿਲਾਂ ਹੀ ਸਾਹ ਸਤ ਹੀਣ ਹੋਏ ਬਾਬੇ ਪੰਜਾਬੇ ਦੇ ਪੁੱਤਾਂ ਨੂੰ ਪ੍ਰਬੰਧ ਨਾਲ ਸੀਟੀਆਂ ਮੇਲਕੇ ਚੱਲ ਰਹੇ ਤਸਕਰਾਂ ਦੇ ਨਸ਼ੇ ਨੇ ਮਾਰ ਸੁੱਟਿਆਆਪ ਮੁਹਾਰੇ ਲੋਕ ਨਾਹਰਾ ਲੈ ਆਏਮਰੋ ਜਾਂ ਵਿਰੋਧ ਕਰੋ।’ ਪਾਸ਼ੀ ਇਕੱਲਾ ਹੀ ਗੁਰੂ ਘਰ ਵਿੱਚੋਂ ਆਵਾਜ਼ਾਂ ਲਾ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਸੱਦਣ ਲੱਗਾਪਾਸ਼ੀ ਦੀ ਸੱਦ ਨਾਲ ਲੋਕਾਂ ਦਾ ਦੱਬਿਆ ਦੁੱਖ ਲਾਟ ਬਣਕੇ ਗਲ਼ੀਆਂ ਵਿੱਚ ਨਿੱਕਲਿਆਕਾਲੀਆਂ ਝੰਡੀਆਂ ਆ ਗਈਆਂਸਮੇਂ ਦੇ ਸੱਚ ਨੂੰ ਬਿਆਨ ਕਰਦੇ ਮਾਟੋ ਆ ਗਏਪਿੰਡ ਦੀਆਂ ਗਲ਼ੀਆਂ ਵਿੱਚ ਦਨਦਨਾਉਂਦੇ ਫਿਰਦੇ ਤਸਕਰਾਂ ਤੋਂ ਅੱਕੀਆਂ ਬੀਬੀਆਂ ਦੇ ਜਥੇ ਆ ਗਏਸਿਆਸਤ ਦੇ ਕੂੜੇ ਚੋਗੇ ਨੂੰ ਲਿਤਾੜਦਾ ਮੇਰਾ ਪਿੰਡ, ਪਾਸ਼ੀ ਦਾ ਪਿੰਡ, ਸਦੀਆਂ ਦੀ ਆਲਸ ਤਿਆਗ ਕੇ ਜਾਗਣ ਲੱਗਾਪਾਸ਼ੀ ਦੀਆਂ ਉੱਗਲਾਂ ਵਿੱਚ ਅੜੀ ਕਿਤਾਬ ‘ਉੱਡਦੇ ਬਾਜ਼ਾਂ ਮਗਰ’ ਵੀ ਇਹੀ ਸੰਦੇਸ਼ ਦਿੰਦੀ ਹੈਮੇਰੇ ਪਿੰਡ ਨੂੰ ਜਾਗਣਾ ਹੀ ਪਵੇਗਾ

**

(2)                               ਨਾਟਕ ਨੇ ਬਦਲੀ ਜ਼ਿੰਦਗੀ --- ਸੁਖਦੇਵ ਸਿੰਘ ਮਾਨ

ਉਨ੍ਹੀਂ ਦਿਨੀਂ ਸਾਡੇ ਮਾਲਵੇ ਵਿੱਚ ਅਸੀਂ ਦੋ ਹੀ ਨਾਟਕ ਗਰੁੱਪਾਂ ਦੀਆਂ ਸਰਗਰਮੀਆਂ ਬਾਰੇ ਜਾਣਦੇ ਸਾਂਇੱਕ ਤਾਂ ਗੁਰਸ਼ਰਨ ਭਾਅ ਜੀ ਦੀ ਨਾਟਕ ਮੰਡਲੀ, ਦੂਜਾ ਗੜ੍ਹ ਸ਼ੰਕਰ ਵਾਲੇ ਸ਼ੌਕੀ ਦਾ ਨਾਟ ਓਪੇਰਾ ਗਰੁੱਪਗੁਰਸ਼ਰਨ ਵਾਲੀ ਨਾਟ ਮੰਡਲੀ ਪੈਸੇ ਤੇ ਜਾਣ ਪਛਾਣ ਪੱਖੋਂ ਸਾਡੀ ਮੌੜ ਕਲਾਂ ਵਾਲੀ ਨੌਜਵਾਨ ਭਾਰਤ ਸਭਾ ਦੀ ਪਹੁੰਚ ਤੋਂ ਪਰੇ ਹੀ ਸੀਗੜ੍ਹ ਸ਼ੰਕਰ ਵਾਲੇ ਸ਼ੰਕਰ ਸ਼ੌਂਕੀ ਤੋਂ ਸਾਨੂੰ ਝਿਜਕ ਮਹਿਸੂਸ ਨਹੀਂ ਹੁੰਦੀ ਸੀਉਸਦੀ ਸਾਦਾ ਜਿਹੀ ਮੰਡਲੀ ਸਾਡੀ ਮੌੜ ਮੰਡੀ ਦੇ ਬੱਸ ਅੱਡੇ ਆ ਉੱਤਰਦੀਜਿਹੋ ਜਿਹਾ ਦਾਣਾ ਪਾਣੀ ਘਰਾਂ ਵਿੱਚੋਂ ਮਿਲਦਾ, ਮੰਡਲੀ ਮੂਹਰੇ ਪਰੋਸ ਦਿੱਤਾ ਜਾਂਦਾਰਾਤ ਦੇ ਦੋ ਵਜੇ ਤੱਕ ਲੋਕਾਂ ਦੇ ਦੁੱਖਾਂ ਨੂੰ ਸਵਰ ਦੇਣ ਵਾਲੇ ਗੀਤ ਮੰਡਲੀ ਗਾਉਂਦੀਵਿਚ ਵਿਚਾਲੇ ਛੋਟੀਆਂ ਨਾਟਕੀ ਝਾਕੀਆਂ ਪੇਸ਼ ਹੁੰਦੀਆਂਰਾਤ ਦੇ ਪਿਛਲੇ ਪਹਿਰ ਨਾਟ ਮੰਡਲੀ ਦੇ ਮੈਂਬਰ ਸਟੇਜੀ ਕੰਮ ਲਈ ਵਰਤੀਆਂ ਪਟੀਆਂ ਉੱਤੇ ਲੈ ਕੱਲਰਾਂ ਵਿੱਚ ਹੀ ਸੌਂ ਜਾਂਦੇਉਨ੍ਹਾਂ ਦੇ ਮੁਕਾਬਲੇ ਗੁਰਸ਼ਰਨ ਸਿੰਘ ਦਾ ਗਰੁੱਪ ਸਾਨੂੰ ਉੱਚੇ ਜੋੜਾਂ ਵਾਲਾ ਜਾਪਦਾ, ਜਿਸਦੇ ਰਹਿਣ ਸਹਿਣ ਦੀ ਝਾਲ ਝੱਲਣ ਵਾਲਾ ਸਾਡੇ ਵਿੱਚੋਂ ਕੋਈ ਨਹੀਂ ਦਿਸਦਾ ਸੀ

ਮੰਡਲੀ ਨਾਲ ਤਰੀਕਾਂ ਪੱਕੀਆਂ ਕਰਨ ਦਾ ਕੰਮ ਸਾਡਾ ਆਗੂ ਹਰਦੇਵ ਕੁੱਬੇ ਕਰਦਾਉਹ ਨੀਲੇ ਲਿਫ਼ਾਫੇ ’ਤੇ ਕਈ ਪ੍ਰਕਾਰ ਦੀਆਂ ਇਨਕਲਾਬੀ ਸ਼ੁੱਭ ਇਛਾਵਾਂ ਲਿਖ ਸ਼ੰਕਰ ਸ਼ੌਂਕੀ ਨੂੰ ਨਾਟਕਾਂ ਦੀਆਂ ਤਰੀਕਾਂ ਦਾ ਵੇਰਵਾ ਲਿਖਦਾਖ਼ਤ ਦੇ ਅੰਤ ’ਤੇ ਲਾਲ ਸਲਾਮ ਪਾ ਸਾਫ਼ ਸਾਫ਼ ਪਤਾ ਲਿਖਦਾਮੋੜਵਾਂ ਉੱਤਰ ਮਿਲਣ ਮਗਰੋਂ ਅਸੀਂ ਇੱਕ ਇੱਕ ਰੁਪਈਆ ਇਕੱਤਰ ਕਰਨ ਲਈ ਮੌੜ ਮੰਡੀ ਦੀਆਂ ਆੜ੍ਹਤ ਦੀਆਂ ਦੁਕਾਨਾਂ ਦਾ ਭਰਵਾਂ ਚੱਕਰ ਲਾਉਂਦੇਆੜ੍ਹਤੀਆ ਰੁਪਈਆ ਮੰਗਣ ਦਾ ਮਨੋਰਥ ਪੁੱਛਦਾ ਤਾਂ ਹਰਦੇਵ ਕੁੱਬੇ ਬੜੀ ਸਿਆਣਪ ਨਾਲ ਆਖਦਾ, “ਲਾਲਾ ਜੀ, ਨਾਟਕ ਵਰਕਸ਼ਾਪ ਲਾ ਰਹੇ ਹਾਂ” ਲਾਲੇ ਨੂੰ ਨਾਟਕ ਵਰਕਸ਼ਾਪ ਵਾਲੀ ਅੜਾਉਣੀ ਵਿੱਚ ਉਲਝਿਆ ਦੇਖ ਹਰਦੇਵ ਕੁੱਬੇ ਆਖਦਾ, “ਜਿਵੇਂ ਲਾਲਾ ਜੀ, ਰਾਮ ਲੀਲਾ ਵਿੱਚ ਦੁੱਖ ਸੁੱਖ ਦੇ ਸੀਨ ਹੁੰਦੇ ਹਨ, ਏਦਾਂ ਹੀ ਸਾਡੀ ਨਾਟਕ ਵਰਕਸ਼ਾਪ ਵਿੱਚ ਹੁੰਦੇ ਹਨ।”

ਪਿੰਡ ਵਿੱਚ ਵੀ ਕਣਕ ਆਟਾ ਇਕੱਤਰ ਕਰਨ ਲਈ ਚੱਕਰ ਲੱਗਦਾਇੱਕ ਵਾਰ ਸ਼ਾਮ ਨੂੰ ਅਸੀਂ ਫਿਰਨੀ ਦੇ ਇਕ ਘਰ ਵਿੱਚੋਂ ਕੁਝ ਪ੍ਰਾਪਤ ਕਰਨ ਦੀ ਮਨਸ਼ਾ ਨਾਲ ਗਏਇੱਕ ਨਵ ਵਿਆਹੁਤਾ ਨੇ ਪੰਜ ਦਾ ਨੋਟ ਦੇ ਸਾਨੂੰ ਰੋਕ ਕੇ ਕਿਹਾ, “'ਵੀਰੋ, ਮੈਂ ਰੋਜ਼ ਸੁਣਦੀ ਹਾਂ, ਤੁਸੀਂ ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਕਰਵਾਉਂਦੇ ਹੋਮੇਰਾ ਤੱਤੜੀ ਦਾ ਵੀ ਹਾਲ ਸੁਣ ਕੇ ਜਾਇਓ ...।” ਉਸ ਤੋਂ ਮਗਰੋਂ ਆਪਣੇ ਮਰਦ ਹਰਮੇਲ ਬਾਰੇ ਉਸ ਜਿਹੜੀ ਵਿਥਿਆ ਦੱਸੀ, ਸੁਣ ਕੇ ਅਸੀਂ ਸੁੰਨ ਹੋ ਗਏਹਰਮੇਲ ਬਾਰੇ ਸਾਨੂੰ ਇਹ ਤਾਂ ਪਤਾ ਸੀ ਬਈ ਉਸਨੂੰ ਸ਼ਰਾਬ ਪੀਣ ਦੀ ਭੈੜੀ ਲਤ ਹੈ, ਪਰ ਉਹ ਆਵਦੀ ਤ੍ਰੀਮਤ ਨਾਲ ਜਾਨਵਰਾਂ ਵਾਂਗ ਪੇਸ਼ ਆਉਂਦਾ ਹੋਵੇਗਾ, ਇਹ ਸੁਣਕੇ ਅਸੀਂ ਸਖ਼ਤੇ ਵਿੱਚ ਆ ਗਏਹਰਦੇਵ ਨੇ ਲੜਕੀ ਨੂੰ ਕਈ ਧਰਵਾਸੇ ਦਿੱਤੇਕੋਈ ਹੱਲ ਲੱਭ ਆਉਣ ਦੀ ਆਸ ਵੀ ਬੰਨ੍ਹਾਈ

ਰਾਤ ਨੂੰ ਸ਼ੰਕਰ ਸ਼ੌਂਕੀ ਦੀ ਟੀਮ ਨੇ ਔਰਤਾਂ ਦੇ ਦੁੱਖਾਂ ਨੂੰ ਪੇਸ਼ ਕਰਦਾ ਲੰਬਾ ਓਪੇਰਾ ਛੋਹ ਲਿਆਓਪੇਰਾ ਆਵਦੇ ਕਲਾਈਮੈਕਸ ਨੂੰ ਪੱਜਣ ਲੱਗਾ, ਜਿਸ ਵਿੱਚ ਸ਼ਰਾਬੀ ਪਤੀ ਆਵਦੀ ਨਿਰਦੋਸ਼ ਤ੍ਰੀਮਤ ਨੂੰ ਛਮਕਾਂ ਨਾਲ ਮਾਰਦਾ ਹੈਪਿਛਲ ਵਰਤੀ ਗਾਇਕ ਦੀ ਸੋਜ਼ ਭਰੀ ਆਵਾਜ਼ ਰਾਤ ਦੀਆਂ ਤਣਾਵਾਂ ਤੋੜਨ ਲੱਗੀ: “ਵੇ ਨਾ ਮਾਰ ਜ਼ਾਲਮਾਂ ਵੇ, ਪੇਕੇ ਤੱਤੜੀ ਦੇ ਦੂਰ ...” ਪੰਡਾਲ ਅੱਧਾ ਔਰਤਾਂ ਨਾਲ ਭਰਿਆ ਹੋਇਆ ਸੀਦਰਦ ਭਰਿਆ ਸੀਨ ਦੇਖ ਬਹੁਤੀਆਂ ਔਰਤਾਂ ਭੁੱਬੀਂ ਰੋਣ ਲੱਗ ਪਈਆਂਬੰਦਿਆਂ ਵਾਲੇ ਪਾਸੇ ਵੀ ਸੰਨਾਟਾ ਛਾ ਗਿਆ

ਉਸ ਤੋਂ ਮਗਰੋਂ ਅਸੀਂ ਆਏ ਸਾਲ ਨਾਟਕ ਕਰਵਾਉਂਦੇ ਰਹੇਹਰਮੇਲ ਦੇ ਘਰਵਾਲੀ ਕੁੜੀ ਵੀ ਸਾਨੂੰ ਸਰਦਾ ਪੁੱਜਦਾ ਫੰਡ ਦਿੰਦੀਉਹ ਨਾਟਕ ਦੇਖ ਹਰਮੇਲ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਗਈ ਸੀ

*****

(1257)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)