BalwinderDhaban7ਲੀਕ ਵਾਹੁਣੀ ਵੀ ਏਪਾਰ ਜਾਣਾ ਵੀ ਨਹੀਂਪਾਰ ਜਾਣਾ ਚਾਹੁਣਾ ਵੀ ਨਹੀਂ ...
(17 ਸਤੰਬਰ 2016)


ਖੇਤਰ ਕੋਈ ਵੀ ਹੋਵੇ
, ਉਸ ਖੇਤਰ ਵਿੱਚ ਰੁਤਬਾ, ਮਰਕਜ਼ ਜਾਂ ਵਡੇਰਾਪਨ ਐਵੇਂ ਹੀ ਹਾਸਿਲ ਨਹੀਂ ਹੁੰਦਾਪਹਿਲਾਂ ਆਪਣੀ ਹੋਂਦ ਨੂੰ ਜਾਣਨ ਦੀ ਪਹਿਲ ਕਰਨੀ ਪੈਂਦੀ ਏ, ਤੇ ਇਸ ਤੋਂ ਅਗੇਰੇ ਜਿਹੜਾ ਪੈਂਡਾ ਸਫ਼ਰ ਲਈ ਮੱਲਣਾ ਏ, ਉਹ ਬੜਾ ਬਿੱਖੜਾ ਤੇ ਔਖਾ ਏਇਸ ਪੈਂਡੇ ਤੇ ਕਾਮਯਾਬ ਹੋ ਕੇ ਫਿਰ ਉਹ ਰੁਤਬਾ, ਮਰਕਜ਼ ਜਾਂ ਵਡੇਰਾਪਨ ਹਾਸਿਲ ਹੁੰਦਾ ਹੈਇਸ ਨੂੰ ਨਿੱਜ-ਦ੍ਰਿਸ਼ਟੀ ਤੋਂ ਪਰ-ਦ੍ਰਿਸ਼ਟੀ ਹੋ ਜਾਣਾ ਆਖਦੇ ਹਨਕਿਉਂਕਿ, ਜਦ ਤੱਕ ਆਪਣੀ ਹੋਂਦ ਦਾ ਪਾਸਾਰਾ ਮਾਲੂਮ ਨਹੀਂ ਹੁੰਦਾ, ਤਦ ਤੱਕ ਲੋਕਾਈ ਨੂੰ ਨਹੀਂ ਜਾਣਿਆ ਜਾ ਸਕਦਾ। ਇਹ ਕਿਰਿਆ-ਪ੍ਰਕਿਰਿਆ ਪਹਾੜਾਂ-ਪਰਬਤਾਂ ਤੇ ਦਰਿਆਵਾਂ-ਸਮੁੰਦਰਾਂ ਨਾਲ ਵੀ ਸ਼ਾਇਦ ਇਵੇਂ ਹੀ ਵਾਪਰਦੀ ਹੋਵੇਵੱਡਾ ਹੋਣਾ ਹਰ ਕੋਈ ਚਾਹੁੰਦਾ ਹੈ, ਪਰ ਆਪ ਵੱਡਾ ਹੋਣ ਲਈ ਦੂਜਿਆ ਦੇ ਵੱਡੇਪਨ ਦੀ ਤਹਿ ਫਰੋਲਣੀ ਪੈਂਦੀ ਹੈ। ਇਸ ਦੀ ਸ਼ੁਰੂਆਤ ਆਪਣੇ-ਆਪ ਤੋਂ ਪਹਿਲਾਂ ਹੁੰਦੀ ਹੈ। ਵੱਡਾ ਕੋਈ ਕਿਵੇਂ ਹੁੰਦਾ ਏ? ਵੱਡਾ ਹੋਣਾ ਹੁੰਦਾ ਕੀ ਏ? ਵੱਡਾ ਕਿਸ ਤਰ੍ਹਾਂ ਬਣੀਦਾ ਏ? ਇਹ ਜਾਂ ਹਰਿਭਜਨ ਸਿੰਘ ਦੇ ਕਾਵਿ ਵਿਚਲੇ ਰੁੱਖ ਨੂੰ ਪਤਾ ਏ ਜਾਂ ਰਿਸ਼ੀ ਨੂੰ। ਵੱਡਾ ਹੋਣ ਦੀ ਕੋਈ ਉਮਰ ਵੀ ਨਹੀਂ ਹੁੰਦੀ। ਬਾਬਾ ਨਾਨਕ ਨੇ ਬਾਬਾ ਬੁੱਢਾ ਜੀ ਨੂੰ ਬਾਲਕ ਉਮਰੇ ਹੀ ਇਹ ਵੱਡੇ ਹੋਣ ਦਾ ਖਿਤਾਬ ਬਖਸ਼ ਦਿੱਤਾ। ਉਹਨਾਂ ਦੀ ਸਿਆਣਪ ਅਤੇ ਵਿਵਹਾਰਕ-ਸੁਹਜ ਨੂੰ ਦੇਖ ਕੇ ਬੂੜਾ ਸਿੰਘ ਤੋਂ ਬਾਬਾ ਬੁੱਢਾ ਜੀ ਕਰ ਦਿੱਤਾ। ਜਿਹੜਾ ਨਿੱਜ ਛੱਡ ਕੇ ਹੋਰਨਾਂ ਨੂੰ ਰਸ ਤੇ ਮਿਠਾਸ ਵੰਡਦਾ ਹੈਉਹ ਵੱਡਾ ਹੈਜਿਵੇਂ ਰੁੱਖ ਤੇ ਜਿਵੇਂ ਰਿਸ਼ੀਰਸ ਪੀਣ ਵਾਲਾ ਜਾਂ ਚੱਖ਼ਣ ਵਾਲਾ ਜਾਣੇ ਕੀ ਅਨੁਭਵ ਕਰਦਾ ਹੈ ਪਰ ਉਹ (ਰੁੱਖ ਤੇ ਰਿਸ਼ੀ) ਆਪਣਾ ਗੁਣ ਨਹੀਂ ਛੱਡਦਾ

ਅਸੀਂ ਹਰਿਭਜਨ ਸਿੰਘ ਦੇ ਅੰਤਰਮਨ ਦੀ ਸੁਹਜ-ਸੰਵੇਦਕ ਬਿਰਤੀ ਨੂੰ ਉਸ ਦੀ ਕਾਵਿ-ਪੁਸਤਕ ‘ਰੁੱਖ ਤੇ ਰਿਸ਼ੀ’ ਰਾਹੀਂ ਸਮਝ ਕੇ ਲਾਹਾ ਲੈਣਾ ਹੈਇਸ ਪੁਸਤਕ ਸਾਹਿਤ ਅਕਾਦਮੀ ਦੁਆਰਾ ਇਨਾਮ ਪ੍ਰਾਪਤ ਹੈਯਾਨਿ ਸਾਹਿਤ ਅਕਾਦਮੀ ਨੇ ਹਰਿਭਜਨ ਸਿੰਘ ਨੂੰ ਰੁੱਖ ਤੇ ਰਿਸ਼ੀ ਮੰਨ ਲਿਆ ਕਿ “ਭਾਈ ਤੂੰ ਰੁੱਖ ਵੀ ਏਂ ਤੇ ਰਿਸ਼ੀ ਵੀ।’ ਰੁੱਖ ਤੇ ਰਿਸ਼ੀ ਹੋਣਾ ਜੀਵਨ ਦੇ ਅਸਲ ਮਨੋਰਥ ਵਾਲੀ ਅਵਸਥਾ ਦਾ ਨਾਂ ਹੈ, ਜਿਸ ਵਿੱਚ ਸੂਰਤ ਤੇ ਸੀਰਤ ਸੰਮਿਲਤ ਹੋ ਜਾਂਦੀ ਹੈਵਿਵਹਾਰ ਟਿਕਾਉ ਅਤੇ ਖੇੜੇ ਵਿੱਚ ਬਦਲ ਜਾਂਦਾ ਹੈਉਸ ਲਗਨ ਦੇ ਰੁੱਖ ਨੂੰ ਸ਼ਬਦਾਂ ਦੇ ਅਰਥਾਂ ਦੇ ਫਲ ਲੱਗ ਕੇ ਰਸ ਉਪਜਾਣ ਲੱਗ ਪੈਂਦੇ ਹਨਫਿਰ ਨਾ ਸ਼ੀਸ਼ੇ ਦੀ ਦਿੱਖ ਦੀ ਲੋੜ ਰਹਿੰਦੀ ਹੈ ਨਾ ਸ਼ਕਲਾਂ ਦੀਹਰਿਭਜਨ ਸਿੰਘ ਰਿਸ਼ੀ ਹੋ ਕੇ ਕੀ ਬੁੱਝਣ ਬੁੱਝਦਾ ਹੈ:

ਰਿਸ਼ੀ ਕੌਣ ਹੈ?
ਰੁੱਖ ਹੇਠਾਂ ਬੈਠਾ ਹੋਇਆ ਭਾਈ
ਜੋ ਸਿਰਫ ਸੋਚਦਾ ...

ਛਾਂ ਦੇਣ ਵਾਲੇ ਦੇ ਸਿਰ ਉੱਪਰ ਧੁੱਪ ਹੈ
ਧੁੱਪ ਦੇਣ ਵਾਲੇ ਦੇ ਸਿਰ ਉੱਪਰ ਕੌਣ ਹੈ?
(ਪੰਨਾ-34)

ਹਰਿਭਜਨ ਸਿੰਘ ਨੇ ਆਪਣੇ-ਆਪ ਤੋਂ ਸਾਡੇ ਵੱਲੋਂ ਪੁੱਛਿਆ ਕਿ ‘ਰਿਸ਼ੀ ਕੌਣ ਹੈ?” ਫਿਰ ਸਾਨੂੰ ਆਪ ਹੀ ਦੱਸ ਦਿੱਤਾ ਕਿ ਰਿਸ਼ੀ ਕੌਣ ਹੈਰਿਸ਼ੀ ਦਾ ਕੰਮ ਕੀ ਹੈ? ਦੂਜਿਆਂ ਨੂੰ ਸੋਝੀ ਦੇਣ ਦਾ, ਸਭ ਤੋਂ ਵੱਡਾ ਕੰਮ ਦੂਜਿਆਂ ਨੂੰ ਸੋਝੀ ਦੇਣਾ ਹੀ ਹੈਕਾਵਿ ਕੀ ਹੁੰਦਾ ਹੈ? ਕਾਵਿ ਦਾ ਕੰਮ ਕੀ ਹੈ? ਇਹੀ ...! ਹੋਰ ਕਾਵਿ ਕੀ ਕਰਦਾ ਏ? ਰਿਸ਼ੀ ਦੀ ਸਾਧਾਰਣ ਬੰਦੇ ਨਾਲ ਵਾਰਤਾਲਾਪ ਤੋਂ ਬੰਦੇ ਦੀ ਚੁੱਪ ਵੇਖਦੇ ਹਾਂ:

ਰਿਸ਼ੀ-   ਕਿੱਥੋਂ ਆਇਐਂ?

ਬੰਦਾ-    ਘਰੋਂ ...

ਰਿਸ਼ੀ-   ਜਾਣਾ ਕਿੱਥੇ ਐ?

ਬੰਦਾ-    ਘਰ ਹੀ ਜਾਣਾ ਐ?

ਰਿਸ਼ੀ-   ਘਰ ਦਾ ਪਤੈ?

ਬੰਦਾ-    .... ਚੁੱਪ ...!

ਇੱਥੇ ਬੰਦਾ ਰਿਸ਼ੀ ਨੂੰ ਰਿਸ਼ੀ ਨਾ ਸਮਝਣ ਦੀ ਭੁੱਲ ਨਹੀਂ ਕਰਦਾ, ਉਸ ਕੋਲ ਹੁਣ ਦੋ ਘਰ ਹੋ ਗਏ ਹਨ, ਇੱਥ ਵਾਕਿਆਂ ਈ ਉਹ ਜਿੱਥੇ ਜਨਮਿਐ, ਤੇ ਦੂਸਰਾ ਵਾਕਿਆਂ ਈ ਉਹ ਜਿੱਥੋਂ ਆਇਐਜੇ ਬੰਦਾ ਆਖ ਦੇਵੇ ਕਿ ‘ਪਤੈ’ ਤਾਂ ਉਹ ਜਨਮ ਵਾਲੇ ਘਰ ਚਲਿਆ ਜਾਵੇਗਾ ਜੇ ਆਖ ਦੇਵੇ ਕਿ ‘ਨਹੀਂ ਪਤਾ’ ਤਾਂ ਫਿਰ ਰਿਸ਼ੀ ਦੱਸ ਦੇਵੇਗਾਰਿਸ਼ੀ ਦਾ ਕੰਮ ਇੱਥੇ ਹੈ ... ਇੱਥੇ ਸੋਝੀ ਦੇਣਾਕਿਉਂਕਿ ਦੁਨਿਆਵੀ ਘਰ ਦਾ ਉਹਨੂੰ ਪਤੈ

ਕਈ ਵਾਰ ਸ਼ਹਿਰ-ਗਰਾਂ ਤੁਰਦੇ-ਫਿਰਦੇ ਤੇ ਭਟਕਦੇ ਬੰਦੇ ਨੂੰ ਦੇਖ ਕੇ ਇੰਝ ਗਿਆਤ ਨਹੀਂ ਹੁੰਦਾ ਕਿ ਜਿਵੇਂ ਇਸਦਾ ਆਪਾ ਗੁਆਚ ਗਿਆ ਹੋਵੇ, ਤੇ ਇਹ ਆਪਣੇ-ਆਪ ਨੂੰ ਲੱਭ ਰਿਹਾ ਹੋਵੇਜਾਂ ਫਿਰ ਉਹ ਭੁੱਲ ਬੈਠਾ ਹੋਵੇ ਕਿ ਉਸਦਾ ਕੀ ਗੁਆਚ ਗਿਆ ਹੋਵੇ ... ਜਿਹੜਾ ਜ਼ਿਹਨ ਵਿਚ ਨਹੀਂ ਆ ਰਿਹਾਉਹ ਹੋਰ ਕਿਸੇ ਕੋਲੋਂ ਪੁੱਛਣਾ ਵੀ ਨਹੀਂ ਚਾਹੁੰਦਾ, ਕਿਉਂਕਿ ਕੋਈ ਦੱਸਣ ਵਾਲਾ ਚਾਹੀਦਾ ਐ, ਜਿਹੜਾ ਗੁਆਚਾ ਹੈ ਉਸਨੂੰ ਦੱਸਣ ਵਾਲਾ, ਉਹ ਵੀ ਉਹ ਜਿਹਨੇ ਆਪਣੇ-ਆਪ ਨੂੰ ਲੱਭ ਲਿਆ ਏਬੇਘਰ ਕਿਸੇ ਨੂੰ ਘਰ ਨਹੀਂ ਦੇ ਸਕਦਾ, ਦੁਖੀ ਬੰਦਾ ਕਿਸੇ ਨੂੰ ਸੁਖ ਨਹੀਂ ਦੇ ਸਕਦਾ, ਪਰ ਇੱਥੇ ਇੱਛਾ ਕੀਤੀ ਜਾ ਸਕਦੀ ਏਆਪਣੇ ਕੋਲੋਂ ਆਪਣਾ ‘ਆਪਾ’ ਗੁਆਚ ਜਾਣ ਕਾਰਨ ਬੰਦੇ ਨੂੰ ਸੰਸਾਰ ਦੀ ਕੋਈ ਵੀ ਸ਼ੈਅ ਸੰਤੁਸ਼ਟ ਜਾਂ ਤ੍ਰਿਪਤ ਨਹੀਂ ਕਰਦੀਉਹ ਸੰਤੁਸ਼ਟ ਜਾਂ ਤ੍ਰਿਪਤ ਹੋਣ ਲਈ ਅਗਾਂਹ ਹੀ ਅਗਾਂਹ ਵਧਦਾ ਹੈ, ਚੰਗੇ ਤੋਂ ਚੰਗਾ ਖਾਣਾ, ਵਧੀਆ ਤੋਂ ਵਧੀਆ ਕੱਪੜੇ, ਰਹਿਣ-ਸਹਿਣ, ਖੂਬਸੂਰਤ ਤੋਂ ਖੂਬਸੂਰਤ ਸਾਥ, ਪਰ ਨਹੀਂ ਸੰਤੁਸ਼ਟੀ ਜਾਂ ਤ੍ਰਿਪਤੀ ਕਿਤੇ ਨਹੀਂਕਿਉਂਕਿ ਉਸ ਕੋਲ ਆਪਣਾ ‘ਆਪਾ’ ਹੈ ਨਹੀਂਉਹ ਥਾਵਾਂ ਬਦਲਦਾ ਹੈ, ਟੇਸਟ ਬਦਲਦਾ ਹੈ, ਰਿਸ਼ਤੇ ਬਦਲਦਾ ਹੈ ਪਰ ਫਿਰ ਵੀ ਅਤ੍ਰਿਪਤ ਹੀ ਰਹਿੰਦਾ ਹੈਜਦੋਂ ਆਪਣਾ ‘ਆਪਾ’ ਲੱਭ ਪੈਂਦਾ ਹੈ ਤਾਂ ਆਪਣੀ ਫਜ਼ੂਲ ਜਿਹੀ ਭਟਕਣ ਦੀ ਸ਼ਰਮਿੰਦਗੀ ਜ਼ਾਹਿਰ ਕਰਕੇ ਦੱਸਦਾ ਹੈ-

ਤੁਹਾਡੀ ਮਰਜ਼ੀ ਦਾ ਬੰਦਾ ਤੁਸੀਂ ਆਪ ਹੋ...
ਤੁਸੀਂ ਗੁਆਚਦੇ ਰਹੇ ਹੋ ਹਮੇਸ਼ਾ ਆਪਣੇ-ਆਪ ਤੋਂ ਹੀ!
(ਪੰਨਾ-43)

ਤੇ ਆਪਣੇ-ਆਪ ਨੂੰ ਲੱਭਣਾ ਉਹ ਲੱਭਣਾ ਹੈ ਜਿਹੜਾ ਗੁਆਚਦਾ ਨਹੀਂਸਗੋਂ ਗੁਆਚਿਆਂ ਲਈ ਰਾਹ-ਦਸੇਰਾ ਬਣਦਾ ਹੈਫਿਰ ਦੁਨੀਆਂ ਤੇ ਪਾਖੰਡੀ ਬਾਬਿਆਂ, ਪੰਡਤਾਂ ਅਤੇ ਆਪਣੇ-ਆਪ ਨੂੰ ਰੱਬ ਦੇ ਸਕੇ ਸਮਝਣ ਵਾਲਿਆਂ ਦੇ ਪਰਦੇ ਫਾਸ਼ ਹੋ ਜਾਂਦੇ ਹਨਜਿਸ ਬਾਰੇ ਹਰਿਭਜਨ ਸਿੰਘ ਦੱਸਦਾ ਹੈ ਕਿ ਰਿਸ਼ੀ ਹੋ ਕੇ ਕਿਸ ਗੱਲ ਦੀ ਸੋਝੀ ਪਹਿਲਾਂ ਆਉਂਦੀ ਹੈ-

ਰਿਸ਼ੀਆਂ ਨੂੰ ਪੰਡਤਾਂ ਨੇ ਪੋਥੀਆਂ ’ਚ ਪਾ ਲਿਆ ...
ਦਰਿਆ ਨੂੰ ਚੁੱਕ ਲੋਕੀ ਘਰਾਂ ਨੂੰ ਲੈ ਗਏ
(ਪੰਨਾ-40)

ਸੰਸਾਰ ਵਿਚ ਗੁਰੂਆਂ-ਪੀਰਾਂ ਅਤੇ ਭਗਤਾਂ ਨੇ ਜਿਹੜਾ ਅਸਲ ਮਾਰਗ ਦੱਸਣਾ ਚਾਹਿਆ, ਉਹ ਪਾਖੰਡ ਕੁੱਟਣ ਵਾਲਿਆਂ ਨੇ ਉਹਲੇ ਕਰ ਲਿਆ ਜਾਂ ਆਪਣੇ ਕਬਜ਼ੇ ਵਿਚ ਲੈ ਕੇ ਹੋਰਨਾ ਤੋਂ ਵਿੱਥ ਪੁਆ ਦਿੱਤੀ ਜਾਂ ਫਿਰ ਰੋਕ ਲਗਵਾ ਦਿੱਤੀਕਿਉਂਕਿ ਉਹ ਚਾਹੁੰਦੇ ਨਹੀਂ ਕਿ ਕੋਈ ਹੋਰ ਆਪਣੇ-ਆਪ ਨੂੰ ਲੱਭ ਲਵੇਉਹ ਚਾਹੁੰਦੇ ਹਨ ਸਾਰੇ ਗੁਆਚੇ ਰਹਿਣ ਆਪਣੇ-ਆਪ ਤੋਂ ਹੀਪੁੱਠੇ ਕੰਮਾਂ ਵਾਲੇ ਸਾਲਾਹਾਂ ਵੀ ਪੁੱਠੀਆਂ ਦਿੰਦੇ ਹਨ ਤੇ ਪਾਖੰਡੀ ਪਾਖੰਡ ਫੈਲਾਉਂਦੇ ਹਨਅਜਿਹੇ ਲੋਕ ਆਪਣੇ-ਆਪ ਨੂੰ ਵਡਿਆਉਂਦੇ-ਵਡਿਆਉਂਦੇ ਆਪਣੇ ਬੁਰੇ ਕੰਮਾਂ ਨੂੰ ਚੰਗੇ ਹੋਣ ਦੇ ਭਰਮ ਵਿੱਚ ਖੁਦ ਨੂੰ ਖੁਦਾ ਦੱਸਣ ਲੱਗ ਪੈਂਦੇ ਹਨਉਹ ਫਿਰ ਦੁਨੀਆਂ ਨੂੰ ਪੁੱਠਾ ਮੋੜਾ ਦੇਣਾ ਚਾਹੁੰਦੇ ਹਨਉਹ ਚਾਹੁੰਦੇ ਹਨ ਕਿ ਦੁਨੀਆਂ ਉਨ੍ਹਾਂ ਦੇ ਅਨੁਸਾਰ ਚੱਲੇਉਹ ਸਗੋਂ ਆਪਣੇ-ਆਪ ਨੂੰ ਲੱਭ ਚੁੱਕੇ ਪੁਰਸ਼ਾਂ ਨੂੰ ਵੀ ਸੱਦਾਂ ਮਾਰਦੇ ਹਨ - ਜਿਵੇਂ:

ਬੁੱਲ੍ਹੇ ਨੂੰ ਲੋਕੀਂ ਮੱਤੀ ਦਿੰਦੇ
ਬੁੱਲ੍ਹਿਆ! ਆ ਬਹਿ ਜਾ ਵਿੱਚ ਮਸੀਤੀ,

ਅੱਗੋਂ ਬੁੱਲ੍ਹਾ ਵੀ ਆਖ ਦਿੰਦੈ-

ਵਿੱਚ ਮਸੀਤਾਂ ਦੇ ਕੀ ਹੁੰਦੈ
ਜੇ ਦਿਲੋਂ ਨਮਾਜ਼ ਨਾ ਕੀਤੀ

ਬਾਵਲੇ ਲੋਕ ਜਿਹੜੀ ਜਿੱਥੇ ਸੋਭਦੀ ਏ ਉੱਥੇ ਨਹੀਂ ਰਹਿਣ ਦਿੰਦੇਦਰਿਆ ਨੂੰ ਚੁੱਕ ਕੇ ਘਰ ਲੈ ਜਾਣ ਦੀ ਗੱਲ ਤੋਂ ਭਾਵ ਜਿਹੜੀ ਚੀਜ਼ ਸਰਬੱਤ ਦੇ ਭਲੇ ਵਾਸਤੇ ਸੋਭਦੀ ਏ ਉਹਨੂੰ ਘਰ ਭਾਵ ਸਮੂਹਿਕ ਨੂੰ ਸੀਮਿਤ ਕਰਨਾ ਚਾਹੁੰਦੇ ਹਨਜਾਂ ਫਿਰ ਛੁਪਾ ਲੈਣਾ ਚਾਹੁੰਦੇ ਹਨਜਿਹੜੇ ਮਨੁੱਖ ਅਕਸਰ ਹੀ ਹਾਸਾ-ਠੱਠਾ ਬਾਹਰ ਕਰ ਆਉਂਦੇ ਹਨ ਤੇ ਉਹ ਘਰ ਆ ਕੇ ਲੜਾਈ-ਝਗੜਾ, ਪਿੱਟ-ਸਿਆਪਾ ਜਾਂ ਭਾਂਡੇ-ਖੜਕਾ ਕਰਦੇ ਹਨਮਨੁੱਖ ਜਿਨ੍ਹਾਂ ਵਾਸਤੇ ਕੁਝ ਲੈਣ ਲਈ ਨਿਕਲਦਾ ਹੈ, ਭਾਵੇਂ ਥੋੜ੍ਹਾ ਕੁ ਸਹੀ ਪਰ ਉਨ੍ਹਾਂ ਵਸਤੇ ਵੀ ਤਾਂ ਬਚਣਾ ਚਾਹੀਦਾ ਹੈ ਨਾਇਸ ਤਰ੍ਹਾਂ ਅੰਦਰ ਅਤੇ ਬਾਹਰ ਦਾ ਵਾਤਾਵਰਨ ਸੰਤੁਲਿਤ ਰਹਿ ਸਕਦਾ ਹੈਉਂਝ ਜੇ ਚਾਲਾਕ ਲੋਕਾਂ ਦਾ ਵੱਸ ਚੱਲੇ ਤਾਂ ਰਸਤੇ ਵੀ ਲੁਕੋ ਲੈਣ ਜਾਂ ਫਿਰ ਬੰਦ ਲਗਾ ਦੇਣਫਿਰ ਵੀ ਵਾਹ ਨਹੀਂ ਛੱਡਦੇਬੇਮੱਤੇ ਬੇਮੱਤ ਦਾ ਪ੍ਰਗਟਾਵਾ ਕਰਕੇ ਹੀ ਰਹਿੰਦੇ ਹਨ

ਇਸੇ ਕਰਕੇ ਤਾਂ ਰਿਸ਼ੀ ਹੋਣਾ ਔਖਾ ਏਰਿਸ਼ੀ ਕੋਈ ਐਵੇਂ ਨਹੀਂ ਹੋਇਆ ਜਾਂਦਾ, ਇਹ ਰਿਸ਼ੀ ਆਪ ਦੱਸਦਾ ਏ ਰਿਸ਼ੀ ਬਣਕੇਰਿਸ਼ੀ ਹੋਣ ਵਿੱਚ ਉਸ ਕੋਲ ਭੋਗਿਆ ਹੋਇਆ ਉਸਦਾ ਅਤੀਤ ਹੈਹਰਿਭਜਨ ਸਿੰਘ ਦੱਸਦਾ ਹੈ-

ਹਰ ਰਿਸ਼ੀ ਦੇ ਅਤੀਤ ਵਿੱਚ ਹੈ ਕੋਈ ਜਖ਼ਮ
ਗਿਆਨ ਕਿਸੇ ਦੁੱਖ ਦੀ ਵਿਆਖਿਆ

(ਪੰਨਾ-42)

ਰਿਸ਼ੀ ਬਣਨ ਦੀ ਲੋਚਾ ਹਰ ਕੋਈ ਰੱਖਦਾ ਹੈ, ਜਾਂ ਰੱਖ ਸਕਦਾ ਹੈਹਰ ਇੱਕ ਨੂੰ ਪਤਾ ਹੈ ਕਿ ਰਿਸ਼ੀ ਬਣਿਆ ਜਾ ਸਕਦਾ ਹੈਇਹ ਵੀ ਪਤਾ ਲੱਗ ਜਾਂਦਾ ਹੈ ਕਿ ਰਿਸ਼ੀ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈਪਰ ਉਹ ਅਮਲ ਔਖਾ ਏਇਸ ਲਈ ਵਿਸ਼ੇਸ਼ ਜੇ ਹੈ ਤਾਂ ਇੱਕ ਨੀਅਤਹੋਰ ਕੁਝ ਵੀ ਵਿਸ਼ੇਸ਼ ਨਹੀਂਨਾ ਪਹਿਰਾਵਾ, ਨਾ ਰੂਪ ਨਾ ਰੰਗਇਹ ਸਾਰਾ ਕੁਝ ਰਿਸ਼ੀ ਹੋ ਕੇ ਮਿਲ ਜਾਣਾ ਹੈਰਿਸ਼ੀ ਉਹ ਜਿਹੜਾ ਜੀਵਨ-ਪੰਧ ਦੁਆਰਾ ਸਰੀਰ ਅਤੇ ਆਤਮਾ ਦੇ ਸੁਮੇਲ ਤੋਂ ਪੈਦਾ ਹੋਇਆ ਅਨੋਖਾ ਅਮਲੀ ਵਿਵਹਾਰ ਜਿਹੜਾ ਮਿਸਾਲ ਬਣਨ ਦੇ ਕਾਬਿਲ ਜਾਂ ਯੋਗ ਹੋਇਆ ਹੈਜਿਵੇਂ ਰੁੱਖ ਹੋਣਾ ਅਤੇ ਰੁੱਖ ਹੋ ਕੇ ਫਲ ਦੇਣਾ ਕੋਈ ਸੌਖੀ ਕਿਰਿਆ ਨਹੀਂਇਹ ਰੁੱਖ ਨੂੰ ਪਤਾ ਹੈ ਕਿ ਉਹ ਰੁੱਖ ਕਿਸ ਤਰ੍ਹਾਂ ਹੋਇਐਰਿਸ਼ੀ ਹੋਣ ਦੀ ਲੋਚਾ ਕੀਤੀ ਜਾ ਸਕਦੀ ਏ, ਦਾਖਲਾ ਵੀ ਮਿਲ ਸਕਦਾ ਏ, ਪਰ ਰਿਸ਼ੀ ਹੋ ਜਾਣਾ ਜਲਦੀ ਮੁਨਾਸਿਬ ਤਾਂ ਨਹੀਂਜਿਹੜਾ, ਰਿਸ਼ੀ ਵਾਲਾ ਸਿਰਫ ਪਹਿਰਾਵਾ ਪਹਿਣ ਕੇ ਰਿਸ਼ੀ ਬਣਨ ਆਇਐ, ਉਹਨੂੰ ਰਿਸ਼ੀ ਆਖਦਾ ਹੈ-

ਜਾਹ ... ਘਰ ਮੁੜ ਜਾ
ਅਜੇ ਤੂੰ ਪੂਰਨ ਨੂੰ ਮਿਲਣਯੋਗ ਨਹੀਂ
ਅਜੇ ਨਾ ਤੇਰੇ ਮੱਥੇ `ਤੇ ਕੋਈ ਬਦਨਾਮੀ
ਨਾ ਹੱਥ ਵੱਢੇ ਗਏ ਤੇਰੇ
ਨਾ ਖੂਹ ’ਚ ਸੁੱਟਿਆ ਗਿਆ ਤੈਨੂੰ!

ਰਾਂਝੇ ਨੇ ਵੀ ਜੋਗੀ ਜਾਂ ਰਿਸ਼ੀ ਵਾਲਾ ਬਾਣਾ ਪਾ ਲਿਆ ਸੀ ਤੇ ਗੋਰਖ਼ ਨਾਥ ਕੋਲ ਚਲਿਆ ਗਿਆ ਸੀਉਹਨੂੰ ਆਖਣ ਲੱਗ ਪਿਆ ਕਿ ਲਿਆ ਗੋਰਖ ਨਾਥਾ ਕੰਨੀ ਮੁੰਦਰਾਂ ਪਾ ਦੇਸਿਰਫ ਪਹਿਰਾਵੇ ਕਰਕੇ ਗੋਰਖ ਨਾਥ ਨੇ ਜੋਗ ਦੇਣ ਤੋਂ ਇਨਕਾਰ ਕਰ ਦਿੱਤਾਪਰ ਜਦੋਂ ਰਾਂਝੇ ਨੇ ਆਪਣਾ ਰਿਸ਼ੀਪਨ ਸਾਬਿਤ ਕਰ ਦਿੱਤਾ ਤਾਂ ਗੋਰਖ ਨਾਥ ਨੇ ਜੋਗ ਦੇ ਦਿੱਤਾਰਿਸ਼ੀ ਇਸ ਤਰ੍ਹਾਂ ਹੀ ਹੋਇਆ ਜਾ ਸਕਦਾ ਹੈਹਰਿਭਜਨ ਸਿੰਘ ਦੱਸਦਾ ਹੈ-

ਪੂਰਨ ਮਿਲੇਗਾ ਤੈਨੂੰ ...
ਜਿਵੇਂ ਪੂਰਨ ਨੂੰ ਮਿਲਿਆ

ਗੋਰਖ ਨਾਥ’

(ਪੰਨਾ-42)

ਰਾਂਝੇ ਨੇ ਰਿਸ਼ੀ ਹੋਣ ਵਾਲਾ ਕਰਮ ਭੋਗ ਲਿਆ ਹੋਇਆ ਸੀਰਾਂਝਾ ਰਿਸ਼ੀ ਸੀ, ਅੰਦਰ ਤੋਂ, ਉਹ ਮਿਲ ਸਕਦਾ ਸੀ ਰਿਸ਼ੀ ਨੂੰਮਿਲਿਆ ਤੇ ਮਿਲ ਕੇ ਮਨਜ਼ੂਰ ਹੋ ਗਿਆਘਰੋਂ ਕੱਢ ਦਿੱਤਾ ਗਿਆ, ਉਹ ਵੀ ਮਿਹਣੇ ਦੇ ਕੇ, ਅਨਿਆਂ ਕਰਕੇ, ਬਾਰਾਂ ਸਾਲ ਇਸ਼ਕ ਦੀ ਖਾਤਿਰ ਮੱਝਾਂ ਚਾਰਦਾ ਫਿਰਿਆ, ਅੱਗ ਵਿੱਚੋਂ ਦੀ ਲੰਘਾਇਆ ਗਿਆ, ਕਾਜ਼ੀ ਦੀ ਕਚਹਿਰੀ ਵਿਚ ਭੰਡਿਆ ਗਿਆ, ਹੀਰ ਖੋਹ ਕੇ ਕਿਸੇ ਹੋਰ ਨਾਲ ਵਿਆਹ ਦਿੱਤੀ ਗਈ ਆਦਿ

ਇਸ ਤੋਂ ਅੱਗੇ ਹਰਿਭਜਨ ਸਿੰਘ ਸੀਤਾ-ਰਾਮ ਨੂੰ ਮਰਿਆਦਾ ਰੂਪ ਵਿਚ ਪੇਸ਼ ਕਰਦਾ ਪੱਛਮੀ ਵਿਚਾਰਧਾਰਾ ’ਤੇ ਰੀਸੋ-ਰੀਸ ਚੱਲ ਰਹੇ ਪਿਛਲੱਗੂ ਸਮਾਜ ਤੇ ਵਿਅੰਗ ਕਰਾਉਂਦਾ ਹੈ ਜਿਵੇਂ -

ਮਹਿਲਾਂ ਤੋਂ ਬਾਹਰ ਅਸੀਂ ਖੁਸ਼ੀ ਖੁਸ਼ੀ ਚਲੇ ਗਏ
ਰਿਸ਼ਤਿਆਂ ਤੋਂ ਪਾਰ ਜਾਣਾ ਕਦੇ ਚਾਹਿਆ ਨਾ ਚਿਤਵਿਆ।
ਆਪੇ ਮਰਿਆਦਾ ਦੀ ਲੀਕ ਅਸੀਂ ਵਾਹੀ
ਆਪੇ ਹੀ ਮਰਿਆਦਾ ਚ ਕੈਦ ਅਸੀਂ ਹੋ ਗਏ

(ਪੰਨਾ-44)

ਜੀਵਨ-ਚੱਕਰ ਇੰਨਾ ਖੁੱਲ੍ਹਮ-ਖੁੱਲ੍ਹਾ ਜਾਂ ਇੰਨਾ ਆਜ਼ਾਦ ਨਹੀਂ ਹੈ ਤੇ ਨਾ ਹੀ ਸਾਨੂੰ ਇਹ ਖੁੱਲ੍ਹ ਜਨਮ ਤੋਂ ਪ੍ਰਾਪਤ ਹੋਈ ਹੈਕੁਝ ਮਰਿਆਦਾਵਾਂ ਦੀਆਂ ਲੀਕਾਂ ਸਮਾਜ ਨੇ ਵਾਹੀਆਂ ਹਨ ਤੇ ਕੁਝ ਅਸੀਂ ਆਪਜਦੋਂ ਸਾਡਾ ਜਨਮ ਹੋਇਆ ਉਦੋਂ ਸਮਾਜ ਦੀ ਮਰਿਆਦਾ ਦੀਆਂ ਲੀਕਾਂ ਤੇ ਸਮਾਜ ਖੁਦ ਖੜ੍ਹਿਆ ਹੋਇਆ ਸੀਸਾਡੇ ਆਪਣੇ ਵੱਲੋਂ ਵਾਹੀਆਂ ਮਰਿਆਦਾਵਾਂ ਦੀਆਂ ਲੀਕਾਂ ਤੇ ਵੀ ਸਮਾਜ ਢਾਕਾਂ ਉੱਤੇ ਹੱਥ ਰੱਖ ਕੇ ਖੜ੍ਹ ਜਾਂਦਾ ਏ ਕਿ “ਆ ਤੈਨੂੰ ਵੇਖਦਾ ਹਾਂ ਕਿ ਤੂੰ ਭਲਾ ਖਰਾ ਉਤਰਦਾ ਹੈ ਕਿ ਨਹੀਂ!” ਭਗਤ ਸਿੰਘ ਵੀ ਆਖ ਗਿਆ ਹੈ ਕਿ “ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੁੰਦੀ।” ਅਸੂਲ ਹੀ ਮਰਿਆਦਾ ਰੂਪ ਹੁੰਦੇ ਹਨ, ਸਿਧਾਂਤ ਰੂਪ ਹੁੰਦੇ ਹਨਸਿੱਖਿਆ ਅਤੇ ਸਿੱਖਿਆ ਦੇ ਸਾਰੇ ਮਾਧਿਅਮ ਵੀ ਮਨੁੱਖ ਵਾਸਤੇ ਇਸ ਲਈ ਹਨ ਕਿ ਉਹਨੂੰ ਸਪਸ਼ਟ ਕਰ ਦੇਣਾ ਕਿ ਕੀ ਕਰਨਾ ਹੈ ਤੇ ਕੀ ਨਹੀਂਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਸਾਰੀ ਰਾਤ ਹਨੇਰੇ ਵਿੱਚ ਔਖੇ ਹੁੰਦੇ ਰਹੇ ਤੇ ਟਾਰਚ ਜੇਬ ਚ ਪਾਈ ਰੱਖੀ ਤੇ ਸਵੇਰਾ ਹੁੰਦੇ ਹੀ ਕੱਢ ਕੇ ਆਖਦੇ ਹਨ “ਮੇਰੇ ਕੋਲ ਟਾਰਚ ਹੈਗੀ ਸੀ।” ਇਸ ਤਰ੍ਹਾਂ ਕਿਸੇ ਕੋਲ ਮੌਕਾ ਹੁੰਦਾ ਐ, ਕਿਸੇ ਕੋਲ ਕਿਸਮਤ ਅਤੇ ਕਿਸੇ ਕੋਲ ਹਿੰਮਤਪਰ ਜੇ ਸਮੇਂ ਦੀ ਨਜ਼ਾਕਤ ਤੋਂ ਪਰੇ ਰਹੇ ਤਾਂ ਕੀ ਫਾਇਦਾਜੇ ਅਸੂਲ ਮਿੱਥੇ ਹੋਏ ਹਨ, ਬਣਾਏ ਜਾਂ ਘੜੇ ਹੋਏ ਹਨ ਪਰ ਅਮਲ ਨਹੀਂ ਤਾਂ ਫਿਰ ਵੀ ਕੁਝ ਨਹੀਂਖੁਦ ਆਪਣੇ ਦੁਆਰਾ ਵਾਹੀਆਂ ਮਰਿਆਦਾਵਾਂ ਦੀਆਂ ਲੀਕਾਂ ਵਿਚਕਾਰ ਸਮਾਜ ਮਨੁੱਖ ਦੇ ਜੀਵਨ ਦਾ ਤਮਾਸ਼ਾ ਵੇਖਦਾ ਹੈ ਪਰ ਜੇ ਮਨੁੱਖ ਕਾਮਯਾਬ ਹੋ ਜਾਵੇ ਤਾਂ ਉਹੀ ਸਮਾਜ ਪੈਰ ਵੀ ਚੁੰਮਦਾ ਏ ਤੇ ਪੈੜਾਂ ਵੀ ਸਾਂਭ ਕੇ ਰੱਖਦਾ ਏਇਨ੍ਹਾਂ ਮਰਿਆਦਾਵਾਂ ਦੀਆਂ ਲੀਕਾਂ ਵਿਚਕਾਰ ਨੀਅਤ ਦੀ ਪਰਖ ਹੁੰਦੀ ਏ ਤੇ ਨੱਕ ਦੀ ਵੀਲੀਕ ਵਾਹੁਣੀ ਵੀ ਏ, ਪਾਰ ਜਾਣਾ ਵੀ ਨਹੀਂ, ਪਾਰ ਜਾਣਾ ਚਾਹੁਣਾ ਵੀ ਨਹੀਂ ਤੇ ਲੀਕ ਮੇਟਣੀ ਵੀ ਨਹੀਂਔਖਾ ਏ ... ਬਹੁਤ ਔਖਾ ਏ ... ਪਰ ਜੇ ਔਖ ਲੰਘ ਲਈ ਤਾਂ ਕੁੱਲ-ਕਾਇਨਾਤ ਦੀ ਨਮਸ਼ਕਾਰ ਹੈਇੱਥੋਂ ਹੀ ਅਜਿਹੇ ਸ਼ੇਅਰ ਹੋਂਦ ਵਿਚ ਆਉਂਦੇ ਹਨ ਕਿ “ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦਾ, ਖੁਦ ਤੁਮਸੇ ਪੂਛੇ, ਬਤਾ ਤੇਰੀ ਰਜ਼ਾ ਕਿਆ ਹੈ?” ਇਹ ਅਵਸਥਾ ਰਿਸ਼ੀ ਹੋਣ ਦੀ ਹੈ

ਸਾਡੇ ਭੋਲੇ ਲੋਕ ਕਿਸ ਤਰ੍ਹਾਂ ਇਛਾਵਾਂ ਦੀ ਪੂਰਤੀ ਵਾਸਤੇ ਸੁਪਨੇ ਸੱਚ ਹੋਣ ਨੂੰ ਵਿਲਕਦੇ ਹਨਉਹ ਇੱਛਾ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਅਪੜਦੇ ਹਨਸੀਤਾ-ਰਾਮ ਦੀ ਵਾਰਤਲਾਪ ਰਾਹੀਂ ਆਧੁਨਿਕ ਸਮਾਜ ਤੇ ਕਟਾਖਸ਼ ਦੇਖੋ-

ਕੋਈ ਸੁਪਨੇ ਦਾ ਦੇਸ਼ ਹੈ
ਜਿੱਥੇ ਲੋਕੀ ਲੀਕਾਂ ਉਲੰਘਦੇ
ਲੀਕ ਤੋਂ ਪਾਰ ਜਾ ਕੇ ਵੀ ਸੱਚੇ-ਸੁੱਚੇ
ਮਰਿਆਦਾ ਨਹੀਂ ਟੁੱਟਦੀ

ਰੱਬ ਦਾ ਸ਼ੁਕਰ ਐ ਕੇ ਅਸੀਂ ਮੂਰਤਾਂ ਦੀ ਜੂਨੇਂ ਆਂ
ਮੂਰਤਾਂ ਨੂੰ ਸੁਪਨੇ ਨਹੀਂ ਆਉਂਦੇ

(ਪੰਨਾ-45)

ਮਨੁੱਖ ਕਿਸੇ ਪਾਸੋਂ ਵੀ ਊਣਾ ਨਹੀਂ ਰਹਿਣਾ ਚਾਹੁੰਦਾ, ਜਿਵੇਂ ਦੁਕਾਨਦਾਰ ਕੋਲ ਦੁਕਾਨ ਵਿਚ ਇੱਕ ਚੀਜ਼ ਖਤਮ ਹੋ ਜਾਵੇ ਤਾਂ ਉਹਨੂੰ ਲੱਗਦਾ ਹੈ ਕਿ ਸਾਰੀ ਦੁਕਾਨ ਹੀ ਖਾਲੀ ਹੈ। ਸਬੱਬੀਂ ਗਾਹਕ ਵੀ ਖਤਮ ਹੋ ਚੁੱਕੀ ਵਸਤੂ ਲਈ ਜ਼ਿਆਦਾ ਆ ਢੁੱਕਦੇ ਹਨਉਹਨੂੰ ਹਰ ਹੀਲੇ ਉਸਦੀ ਪੂਰਤੀ ਕਰਨੀ ਪੈਂਦੀ ਹੈਇਸ ਤਰ੍ਹਾਂ ਮਨੁੱਖ ਮਰਿਆਦਾਵਾਂ ਦਾ ਘਾਣ ਕਰੀ ਜਾਂਦੇ ਹਨਘਾਣ ਕਰਕੇ ਵੀ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇਘਾਣ ਵੀ ਇਸ ਤਰ੍ਹਾਂ ਦਾ ਕਿ ਮਰਿਆਦਾ-ਪ੍ਰਸ਼ੋਤਮ ਮੂਰਤੀਆਂ ਬਣੇ ਸੀਤਾ-ਰਾਮ ਦੇਖਣਾ ਵੀ ਨਹੀਂ ਚਾਹੁੰਦੇਉਹ ਮੂਰਤ ਬਣੇ ਰਹਿਣਾ ਕਿਤੇ ਜ਼ਿਆਦਾ ਚੰਗਾ ਸਮਝਦੇ ਹਨਲੋਕ ਜੀਵਨ ਦਾ ਸੁਆਦ ਮਾਣਨਾ ਚਾਹੁੰਦੇ ਹਨਸੱਚ ਲਈ ਕੋਈ ਵੀ ਮਰਨਾ ਨਹੀਂ ਚਾਹੁੰਦਾਝੂਠ ਵਾਲੇ ਤਾਂ ਮਰਨ ਵੇਲੇ ਵੀ ਜੀਵਨ ਦੀ ਇੱਛਾ ਲਈ ਰੱਖਦੇ ਹਨਮਰਨਾ ਚਾਹੁੰਦੇ ਹੀ ਨਹੀਂਅਜਿਹਾ ਕੋਈ ਨਹੀਂ ਰਿਹਾ ਜਿਹੜਾ ਖੁਸ਼ੀ-ਖੁਸ਼ੀ ਮੌਤ ਕਬੂਲ ਲਵੇ ਤਾਂ ਉਹ ਇੱਕ ਜਣੇ ਦੇ ਸਬੱਬੀ ਉੱਧਰ ਆ ਜਾਣ ਤੇ ਅਜਿਹੇ ਮਰਨ ਦੀ ਮਹੱਤਤਾ ਦੱਸਦਾ ਏ-

ਕੁਝ ਨਹੀਂ ਇਸ ਦੁਨੀਆਂ
ਮਰਨਾ ਨਹੀਂ ਚਾਹੁੰਦਾ ਇੱਥੇ ਕੋਈ
ਤੂੰ ਏਧਰ ਬੜੇ ਚਿਰਾਂ ਬਾਅਦ ਆਇਐਂ
ਚਾਹੇਂ ਤਾਂ ਸਿਵਾ ਤੇਰਾ ਹੋ ਸਕਦੈ ...?

(ਪੰਨਾ-48)

ਗੁਰਬਾਣੀ ਦੇ ਵਾਕ ਅਨੁਸਾਰ- “ਐਸੀ ਮਰਨੀ ਜੋ ਮਰੇ, ਬਹੁਰ ਤੋ ਮਰ ਨਾ ਹੋਇ ॥ ਹਰਿਭਜਨ ਸਿੰਘ ਅਜਿਹੇ ਮਰਨ ਦੀ ਗੱਲ ਕਰਦਾ ਏ, ਜਿਹਨੂੰ ਸ਼ਹੀਦ ਹੋਣਾ ਜਾਂ ਜੋਤ ਰੂਪ ਹੋ ਜਾਣਾ ਜਾਂ ਫਿਰ ਪੂਰਾ ਹੋ ਜਾਣਾ ਆਖਦੇ ਹਨਐਸਾ ਮਰਨਾ, ਐਸਾ ਕੰਮ ਜਿਹੜਾ ਕਿਸੇ ਨਹੀਂ ਕੀਤਾ, ਜਿਹੜਾ ਕਿਸੇ ਤੋਂ ਨਹੀਂ ਹੋਇਆ, ਅਨੋਖਾ, ਵਚਿੱਤਰ ਤੇ ਮਸਤਜੀਵਨ ਨੂੰ ਮਹਾਨ ਸਾਬਿਤ ਕਰਕੇ ਵਿਖਾਉਣਾ ਹੀ ਜੀਵਨ ਦਾ ਮਨੋਰਥ ਹੈਹੋਰ ਦੁਨੀਆਂ ਦੀ ਕੋਈ ਵੀ ਸ਼ੈਅ ਸੰਤੁਸ਼ਟ ਜਾਂ ਤ੍ਰਿਪਤ ਕਰਨ ਵਾਲੀ ਨਹੀਂਕੋਈ ਸੌਖਾ ਨਹੀਂ ਹੋਇਆ, ਕੋਈ ਸੌਖਾ ਨਹੀਂ ਹੋ ਸਕਦਾ, ਕਿਉਂਕਿ ਜੀਵਨ ਦੀ ਪ੍ਰਵਿਰਤੀ ਹੀ ਐਸੀ ਹੈਨਾਨਕ ਦੁਖੀਆ ਸਭੁ ਸੰਸਾਰੁ॥ਫਰੀਦਾ ਮੈਂ ਜਾਣਾ ਦੁਖ ਮੁਝ ਕੋ, ਦੁਖ ਸੁਭਾਇਐ ਜਗੁ, ਜਦ ਉਚੇ ਚੜ੍ਹਿ ਕੇ ਦੇਖਿਆ ਤਾ ਘਰੁ ਘਰੁ ਏਹਾ ਅੱਗਿ॥ ਇਹ ਸੰਸਾਰ ਦੁੱਖਾਂ ਦਾ ਖੂਹ ਕਿਹਾ ਗਿਆ ਹੈਇੱਥੇ ਪੂਰਨ ਹੋਣਾ ਬਹੁਤ ਨੇੜੇ ਤੋਂ ਬਹੁਤ ਦੂਰ ਦੀ ਗੱਲ ਹੈਕਿਉਂਕਿ ਇੱਕੇ ਕਦਮ-ਕਦਮ ਤੇ ਰੋਕਾਂ, ਮੁਸ਼ਕਿਲਾਂ ਅਤੇ ਮੁਸੀਬਤਾਂ ਹਨ, ਹਰਿਭਜਨ ਸਿੰਘ ਦੱਸਦਾ ਹੈ-

ਮੈਂ ਨਹੀਂ ਪੂਰਨ
ਪਰ ਮੇਰੇ ਰਾਹ ਵਿੱਚ ਬਾਰ-ਬਾਰ
ਲੂਣਾ ਜਿਹੀ ਕੁੜੀ ਮੈਨੂੰ ਮਿਲੀ
ਹੱਸਦੀ ਵੰਗਾਰ ਜਿਹਾ ਹਾਸਾ
ਅੱਖੀਆਂ ਚ ਕਾਮਨਾ
ਕਹਿੰਦੀ ...

ਅੱਗ ਚੋਂ ਭਾਵੇਂ ਬੇਸ਼ੱਕ ਨਾ ਲੰਘਿਉ
ਮੇਰੇ ਥਾਣੀ ਲੰਘਣਾ ਜਰੂਰ ਤੈਨੂੰ ਪਵੇਗਾ
ਗੋਰਖ ਤੋਂ ਪਹਿਲਾਂ ਮੈਂ ਹੀ ਲੂਣਾ।”

(ਪੰਨਾ-50)

ਪਰ! ਭਾਵੇਂ ਇਹ ਮਾਰਗ ਔਖਾ ਏ ਪਰ ਨੀਅਤ ਅੱਗੇ ਔਖਾ ਨਹੀਂ ਲੱਗਦਾਜੋਗੀਆਂ, ਨਾਥਾਂ ਨੇ ਔਰਤ ਨੂੰ ਤਿਆਗ ਕੇ ਬਾਘਣ, ਮਾਇਆ, ਝਮੇਲਾ ਤੇ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਰੁਕਾਵਟ ਆਖਿਆਪਰ ਬਾਬਾ ਨਾਨਕ ਨੇ ਜੰਗਲਾਂ ਵਿਚ ਉਨ੍ਹਾਂ ਦੇ ਕੋਲ ਜਾ ਕੇ ਸਮਝਾਇਆ ਕਿ ਪੂਰਨ ਹੋਣ ਦੇ ਭੁਲੇਖੇ ਵਿਚ ਤੁਸੀਂ ਅਧੂਰੇ ਹੀ ਆਏ ਬੈਠੇ ਹੋਜਿਹਨੂੰ ਰੁਕਾਵਟ ਸਮਝਦੇ ਹੋ, ਉਹਨੇ ਹੀ ਜਨਮ ਦਿੱਤਾ, ਉਹਨੇ ਹੀ ਤੁਹਾਡੀ ਖੈਰ ਮੰਗੀ, ਪਾਲਿਆ, ਵੱਡਾ ਕੀਤਾ, ਉਹਨੇ ਹੀ ਜੋਗੀ, ਰਾਜੇ, ਨਾਥ, ਪੀਰ-ਪੈਗੰਬਰ ਪੈਦਾ ਕੀਤੇ, ਉਹਨੂੰ ਹੀ ਕੰਡ ਕਰ ਆਏ ਹੋਡਰ ਕੇ ਭੱਜ ਜਾਣਾ ਮਨੁੱਖ ਮਨੋਰਥ ਨਹੀਂ, ਟੁੱਟ ਕੇ ਜੁੜਨ ਦੀ ਗੱਲ ਨਹੀਂ ਹੋ ਸਕਦੀਜੁੜ ਕੇ ਹੀ ਜੁੜਿਆ ਰਹਿਆ ਜਾ ਸਕਦਾ ਹੈਔਰਤ ਨੂੰ ਤਿਆਗ ਕੇ ਮਰਦ ਟੁੱਟਦਾ ਹੈ ਤੇ ਮਰਦ ਨੂੰ ਛੱਡ ਕੇ ਔਰਤਬਾਹਰ ਭੱਜੋਗੇ ਤਾਂ ਅੰਦਰ ਭਟਕਣਾ ਹੈ ਤੇ ਨਿਰਾ ਅੰਦਰ ਭੱਜੋਗੇ ਤਾਂ ਬਾਹਰ ਭਟਕਣਾ ਹੈਇਸਦਾ ਸੁਮੇਲ ਪੈਦਾ ਕਰਨਾ ਹੈਸੁਮੇਲ ਵਿੱਚੋਂ ਹੀ ਇੱਕ ਬਣਨਾ ਹੈਹਰਿਭਜਨ ਸਿੰਘ ਦੱਸਦਾ ਹੈ-

ਬਾਹਰ ਦਾ ਨੰਗੇਜ਼ ਕੱਜਣਾ ਮੈਂ ਸਿੱਖ ਲਿਆ
ਪਿੰਡੇ ਦੇ ਅੰਦਰ ਵੀ ਕੋਈ ਨੰਗੇਜ਼
ਉਹਨੂੰ ਕਿਵੇਂ ਕੱਜਾਂ?

(ਪੰਨਾ-60)

ਬਾਹਰ ਤਾਂ ਬੁਰੇ ਕਰਮਾਂ ਤੇ ਝੂਠ ਦਾ ਪਰਦਾ ਪਾ ਲੈਂਦਾ ਹੈਂ ਪਰ ਅੰਦਰ ਦਾ ਝੂਠ ਤੇ ਅੰਦਰ ਦਾ ਦਾਗ਼ ਕਿਸ ਤਰ੍ਹਾਂ ਲੁਕੋ ਹੋਵੇਗਾ? ਇਹ ਰਿਸ਼ੀ ਸਵਾਲ ਕਰਦਾ ਹੈਹਮੇਸ਼ਾ ਬੰਦੇ ਨੂੰ ਆਪਣਾ ‘ਆਪਾ’ ਮਾਰ ਜਾਂਦਾ ਏ ਤੇ ਆਪਣਾ ‘ਆਪਾ’ ਹੀ ਪਾਰ ਲੰਘਾ ਜਾਂਦਾ ਹੈਬੰਦਾ ਇਸ ਗੱਲ ਨੂੰ ਸਮਝ ਲਵੇ ਕਿ ‘ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ’ ਇਹ ਬੱਸਾਂ ਵਾਲਿਆਂ ਨੇ ਲਿਖੀ ਤਾਂ ਵਸਤ ਸੰਭਾਲ ਵਾਸਤੇ ਐ ਪਰ ਇਹ ਵੱਡੀ ਬੁੱਝਣ ਐਕੋਈ ਕਿਸੇ ਦਾ ਭਾਰ ਨਹੀਂ ਚੁੱਕਦਾਆਪਣੇ ਅੰਦਰ ਦੇ ਦਾਗ਼ ਤੋਂ ਆਪਣੇ ਆਪ ਨੂੰ ਹੀ ਸ਼ਰਮਿੰਦਾ ਹੋਣਾ ਪੈਂਦਾ ਹੈਹਰਿਭਜਨ ਸਿੰਘ ਅੱਗੇ ਦੱਸਦਾ ਹੈ-

ਸਭ ਤੋਂ ਖਤਰਨਾਕ ਹਾਸਾ
ਅੰਦਰਲੇ ਦਾਗ਼ ਦਾ ਹੈ
ਮੈਂ ਕੀ ਕਿਤੇ ਨੰਗੇਜ਼ ਦੇਖਣ ਦੀ ਲਾਲਸਾ
ਆਪਣੇ-ਆਪ ਨੂੰ ਕੱਜਣਾ ਤਾਂ ਨਹੀਂ ਭੁੱਲ ਗਿਆ?

(ਪੰਨਾ-60)

ਦੂਸਰਾ ਬੰਦਾ ਕਿਸੇ ਦੂਸਰੇ ਬੰਦੇ ਦੇ ਔਗੁਣਾਂ ਦੀ ਗੱਲ ਕਰ ਰਿਹਾ ਹੋਵੇ ਤਾਂ ਤੀਸਰਾ ਬੰਦਾ ਆਖਦਾ ਹੈ, “ਯਾਰ ਲਾਈਟ ਜਗਾ ਲਉ।” ਪਰ ਜਦੋਂ ਆਪਣੇ ਅੰਦਰ ਰੌਸ਼ਨੀ ਹੁੰਦੀ ਐ ਤਾਂ ਔਗੁਣ ਦਿਸ ਜਾਣ ਤਾਂ ਆਪ ਹੀ ਬੰਦ ਕਰ ਦਿੰਦਾ ਹੈ

ਆਪਣੇ ਆਪੇ ਤੋਂ ਜਦ ਡਰ ਆਇਆ
ਆਪਣੇ ਅੰਦਰ ਦਾ ਦੀਵਾ ਬੁਝਾਉਣਾ ਮੈਂ ਚਾਹਿਆ

(ਪੰਨਾ-60)

ਮਨੁੱਖ ਦੀ ਭਟਕਣ ਜਦੋਂ ਸਮਝ ਨਹੀਂ ਆਉਂਦੀ ਤਾਂ ਉਹ ਇਸ ਗੁੰਝਲ ਵਿਚ ਹੀ ਫਸ ਜਾਂਦਾ ਹੈ ਕਿ ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਹੈ ਕੀ? ਉਹ ਫੈਸਲਾ ਨਹੀਂ ਕਰ ਪਾਉਂਦਾ ਕਿਉਂਕਿ ਉਹ ਫੈਸਲਾ ਕਰਨਾ ਸਿੱਖ ਹੀ ਨਹੀਂ ਪਾਉਂਦਾਕਿਉਂਕਿ ਵਿੱਦਿਆ ਅਤੇ ਗਿਆਨ ਨੂੰ ਉਹ ਹੋਰ ਹੀ ਮਨੋਰਥ ਲਈ ਪ੍ਰਾਪਤ ਕਰਦਾ ਫਿਰਦਾ ਰਿਹਾਚੀਜ਼ਾਂ ਦੀ ਚਮਕ-ਦਮਕ ਤੇ ਕਾਇਲ ਹੁੰਦਾ ਰਿਹਾਵਰਤਦਾ ਰਿਹਾਫਿਰ ਅੰਤ ਵਿੱਚ ਉਹ ਕੁਰਲਾ ਉੱਠਦਾ ਹੈ ਤੇ ਆਖਦਾ ਹੈ-

ਮੈਨੂੰ ਮੇਰੇ ਆਪੇ ਤੋਂ ਨਿਖੇੜੋ ਗੁਰੂਦੇਵ ...
ਪੁਰਜ਼ਾ-ਪੁਰਜ਼ਾ ਤਿਲ-ਤਿਲ ਵੱਢੋ
ਮੈਨੂੰ ਦੱਸੋ ...
ਕਿੱਥੇ ਮੇਰਾ ਲੂਣ ਕਿੱਥੇ ਖੰਡ?

(ਪੰਨਾ-60)

ਮਨੁੱਖ ਦਾ ਹਮੇਸ਼ਾ ਇੱਕ ਪੈਰ ਅੱਗੇ ਤੇ ਇੱਕ ਪਿੱਛੇ ਰਹਿੰਦਾ ਹੈਸੰਸਾਰ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਇਹ ਕੀ ਹੈਕਿਉਂ ਜੋ ਇਹ ਗੁੰਝਲਦਾਰ ਹੀ ਇੰਨਾ ਜ਼ਿਆਦਾ ਹੈਮਨੁੱਖ ਕੋਲੋਂ ਉਹ ਕੰਮ ਹੀ ਹੋਈ ਜਾ ਰਹੇ ਹਨ ਜਿਹੜੇ ਉਹ ਕਰਨਾ ਨਹੀਂ ਚਾਹੁੰਦਾ, ਜਿਹੜੇ ਕਰਨਾ ਚਾਹੁੰਦਾ ਹੈ, ਉਹ ਹੁੰਦੇ ਨਹੀਂਇਹ ਸੰਸਾਰ ਮਨੁੱਖ ਤੋਂ ਉਸਦਾ ਆਪਾ ਖੋਹ ਲੈਂਦਾ ਹੈਇਸ ਆਪੇ ਵਿੱਚ ਵੀ ਉਹ ਮਨੁੱਖ ਹੈਜਿਸ ਨਾਲ ਖੁਦ ਨੂੰ ਅਤੇ ਦੂਸਰਿਆਂ ਨੂੰ ਸਮਝ ਸਕਦਾ ਹੈਉਹ ਦੁੱਖਾਂ, ਔਗੁਣਾਂ ਦੀ ਧੁੱਪ ਵਿੱਚ ਭਟਕਦਾ ਫਿਰਦਾ, ਰੁਲਿਆ ਰਿਹਾਪਰ ਉਸਦੀ ਭਾਵਨਾ ਅਤੇ ਸ਼ਬਦਾਂ ਦਾ ਸੰਚਾਰ ਨਾ ਹੋਇਆਕਿਉਂਕਿ-

ਗੱਲ ਸੁਣਨ ਵਾਸਤੇ
ਛਾਂ ਹੋਣੀ ਚਾਹੀਦੀ
ਜੇਠ ਦੀ ਦੁਪਹਿਰੇ, ਨੰਗੇ-ਤੱਤੇ ਰਸਤਿਆਂ ਤੇ
ਕਾਹਲੀ-ਕਾਹਲੀ ਤੁਰੇ ਜਾਂਦੇ ਲੋਕ
ਗੱਲਾਂ ਨਹੀਂ ਕਰਦੇ
ਗੱਲਾਂ ਨਹੀਂ ਸੁਣਦੇ

ਹਰਿਭਜਨ ਸਿੰਘ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈਨਾ ਹੀ ਉਹਨੇ ਮਨੁੱਖੀ ਹੋਂਦ ਵਜੋਂ ਆਪਣੀ ਪਛਾਣ ਮਿਟਣ ਦਿੱਤੀ ਹੈ ਨਾ ਹੀ ਆਪਣੇ-ਆਪ ਨੂੰ ਉਹਨੇ ਰੱਬ ਮੰਨਿਆ ਹੈਉਹ ਤਾਂ ਸਗੋਂ ਇਸ ਕਦਰ ਇੱਕ ਕਵਿਤਾ ਵਿੱਚ ਆਖਦਾ ਹੈ:

ਇੱਕ ਦਿਨ ਮੇਰੀ ਘਰਵਾਲੀ
ਘਰ ਦਾ ਕੂੜਾ-ਕਰਕਟ
ਬਾਹਰ ਸੁੱਟ ਰਹੀ ਸੀ
ਮੈਂ ਲੁਕ ਗਿਆ

ਕਵੀ ਮਨ ਕਿੰਨਾ ਹਲਕਾ ਹੁੰਦਾ ਹੈਹਰੇਕ ਮਨੁੱਖ ਹੀ ਕਿੰਨਾ ਚੰਗਾ ਲੱਗਦਾ ਹੈ ਜਦੋਂ ਉਹ ਅਜਿਹੀਆਂ ਗੱਲਾਂ ਰਾਹੀਂ ਆਪਣੇ-ਆਪ ਨੂੰ ਨਿਮਾਣਾ ਜਿਹਾ ਕਰ ਲੈਂਦਾ ਹੈਸਿਆਣਪ ਉਦੋਂ ਆਪਣੀ ਮੋਹਰ ਲਾਉਂਦੀ ਹੈ ਜਦੋਂ ਮਨੁੱਖ ਇਹ ਜਾਣ ਲੈਂਦਾ ਹੈ ਕਿ “ਮੈਂ ਹੀ ਸਭ ਕੁਝ, ਮੈਂ ਹੀ ਕੁਝ ਨਹੀਂ।” ਚੰਨ ਹਨੇਰੇ ਵਿਚ ਵੀ, ਲੱਖਾਂ ਵਿੱਚ ਵੀ ਤੇ ਦੂਰੋਂ ਹੀ ਸਿਆਣੇ ਜਾਂਦੇ ਹਨਹਰਿਭਜਨ ਸਿੰਘ ਵੀ ਕਿਸੇ ਜਾਣਕਾਰੀ ਦਾ ਮੁਥਾਜ ਨਹੀਂਉਹਨਾਂ ਦਾ ਸਾਹਿਤ ਰਚਨਾ ਸੰਸਾਰ ਮੁੱਲ ਪੱਖੋਂ ਵੀ ਮਹਾਨ ਐ ਤੇ ਮੁਲਾਂਕਣ ਪੱਖੋਂ ਵੀ

*****

(431)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਬਲਵਿੰਦਰ ਢਾਬਾਂ

ਬਲਵਿੰਦਰ ਢਾਬਾਂ

Punjab University.
Email: (
balwinderdhaban@gmail.com)