BalwinderDhaban7ਹਨੇਰਾ ਮਨ ਦਾਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ।    ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ।”
(ਜੁਲਾਈ 23, 2016)


ਕਾਵਿ ਜਗਤ ਆਪਣੇ ਆਪ ਵਿੱਚ ਵਿਸ਼ਾਲ ਖੇਤਰ ਰੱਖਦਾ ਹੈ
ਸੱਚਮੁੱਚ ਵਿੱਚ ਕਾਵਿ ਜਗਤ ਨੂੰ ਸਮਰਪਿਤ ਜਾਂ ਅਪਣਾਏ ਅਤੇ ਮਾਂ-ਬੋਲੀ ਦੇ ਵਿਕਾਸ ਵਿੱਚ ਵਾਧਾ ਕਰਨ ਵਾਲੇ ਬੰਦਿਆਂ ਨੂੰ ਦੱਸਣ ਦੀ ਜਰੂਰਤ ਨਹੀਂ ਹੁੰਦੀ ਕਿ ਉਹਨਾਂ ਨੇ ਆਪਣੀ ਮਾਂ-ਬੋਲੀ ਵਿੱਚੋਂ ਕੀ ਕੁਝ ਪ੍ਰਾਪਤ ਕੀਤਾ ਹੈ ਤੇ ਇਸ ਪ੍ਰਤੀ ਕਿੰਨਾ ਪਿਆਰ ਹੈਜਿਸ ਪ੍ਰਕਾਰ ਕੱਪੜਿਆਂ ਸਮੇਤ ਭਿੱਜਿਆ ਬੰਦਾ ਪਾਣੀ ਅੰਦਰ ਡੁਬਕੀ ਦਾ ਭੇਤ ਦਿੰਦਾ ਹੈ, ਉੱਥੇ ਉਸ ਤੋਂ ਪ੍ਰਾਪਤ ਹੋਈ ਖੁਸ਼ੀ ਦਾ ਵੀਕਾਵਿ ਦੀ ਵਿਧਾ ਕੋਈ ਵੀ ਹੋਵੇ, ਸਰਲ ਨਹੀਂ ਹੁੰਦੀਖਾਸ ਕਰਕੇ ਗਜ਼ਲ ਰਚਨਾ ਸਭ ਤੋਂ ਮੁਸ਼ਕਿਲ ਕੰਮ ਹੈਕਾਵਿ ਜਗਤ ਵਿੱਚ ਪੈਰ ਏਦਾਂ ਹੀ ਨਹੀਂ ਧਰਿਆ ਜਾਂਦਾ ਬਲਕਿ ਆਪਣੇ ਆਪ ਨੂੰ ਡੂੰਘੇ ਸਥਲ ’ਤੇ ਲਿਜਾ ਕੇ ਖਤਮ ਕਰਕੇ ਮੁੜ ਜੀਵਿਤ ਕਰਨ ਦੀ ਅਭਿਆਸ ਪ੍ਰਕਿਰਿਆ ਹੈਜਿੰਨਾ ਪੰਡ ਦਾ ਭਾਰ ਸਿਰ ’ਤੇ ਹੁੰਦਾ ਹੈ, ਉੰਨਾ ਹੀ ਸਾਹ ਔਖਾ ਆਉਂਦਾ ਹੈ ਤੇ ਜਿੰਨਾ ਪੰਧ ਜ਼ਿਆਦਾ ਹੋਵੇਗਾ, ਉੰਨੀ ਮਿਹਨਤ, ਲਗਨ ਨਾਲ ਪ੍ਰਪੱਕਤਾ ਵੀ ਆਉਂਦੀ ਹੈ

ਪੰਜਾਬੀ ਕਾਵਿ-ਜਗਤ ਦੀ ਵਿਚਾਰ ਚਰਚਾ ਕਰਦਿਆਂ ਮੈਂ ਕਿਸੇ ਹੋਰ ਬੋਲੀ ਜਾਂ ਮਾਂ ਬੋਲੀ ਨੂੰ ਨਿੰਦਾਂਗਾ ਨਹੀਂ ਪਰ ਆਪਣੀ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਆਪਣੇ ਆਪ ਤੋਂ ਬੇਮੁਖ ਹੋ ਕੇ ਕਿਸੇ ਹੋਰ ਦੀ ਵਾਹ ਵਾਹ ਕਰਨ ਲੱਗ ਪੈਣਾ ਸਹੀ ਨਹੀਂ ਹੁੰਦਾ, ਬੇਸਮਝ ਤੇ ਹੋਛਾ ਹੁੰਦਾ ਹੈਸਾਡੇ ਪੰਜਾਬੀ ਕਾਵਿ ਜਗਤ ਨੂੰ ਨਿੰਦਣ ਅਤੇ ਨੀਵਾਂ ਸਾਬਿਤ ਕਰਨ ਵਾਲੇ ਮੈਂ ਬਹੁਤ ਦੇਖੇ ਹਨਸਾਡੇ ਆਪਣੇ ਕਾਵਿ ਜਗਤ ਦੇ ਸੂਰਬੀਰਾਂ ਦੀ ਥਾਂ ’ਤੇ ਹੋਰਨਾਂ ਦੀਆਂ ਫੋਟੋਆਂ ਫੇਸਬੁੱਕਾਂ ’ਤੇ ਸ਼ੇਅਰ ਹੁੰਦੀਆਂ, ਕਮਰਿਆਂ ਵਿੱਚ ਲਗਾਈਆਂ ਬਹੁਤ ਦੇਖੀਆਂ ਹਨਇੱਥੋਂ ਤੱਕ ਕਿ ਚੀਗਵੇਰਾ ਦੀ ਥਾਂ ਭਗਤ ਸਿੰਘ ਨਹੀਂ ਹੈਮੈਂ ਇਹ ਨਹੀਂ ਆਖਦਾ ਕਿ ਹੋਰ ਕਿਸੇ ਦਾ ਯੋਗਦਾਨ ਅਜਾਈ ਹੈ, ਜਾਂ ਮਹਾਨ ਨਹੀਂ ਹੈ, ਗੱਲ ਇਹ ਪ੍ਰਗਟ ਹੁੰਦੀ ਹੈ ਕਿ ਅਸੀਂ ਪਹਿਲਾਂ ਆਪਣੀ ਗੱਲ ਕਰਨ ਦੀ ਥਾਂ ’ਤੇ ਹੱਦਾਂ-ਸਰਹੱਦਾਂ ਹੀ ਪਾਰ ਕਰ ਜਾਂਦੇ ਹਾਂਮੇਰਾ ਦੋਸਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀਐੱਚ.ਡੀ. ਕਰਦਾ ਅਕਸਰ ਹੀ ਮੇਰੇ ਸਾਹਮਣੇ ਪੰਜਾਬੀ ਅਤੇ ਪੰਜਾਬੀਆਂ ਦੀ ਨਿੰਦਿਆ ਕਰਦਾ ਨੀਵਾਂ ਕਹਿੰਦਾ ਰਹਿੰਦਾ ਹੈਹਾਲਾਂਕਿ ਉਹ ਖੁਦ ਪੰਜਾਬੀ ਹੈ ਤੇ ਪੰਜਾਬੀ ਬਹੁਤ ਅੱਛੀ ਬੋਲਦਾ ਹੈਮੇਰੇ ਨਾਲੋਂ ਵੀ ਬੇਹਤਰ

ਦੂਸਰੇ ਪਾਸੇ ਸਾਡੇ ਪੰਜਾਬੀ ਕਾਵਿ-ਜਗਤ ਅੰਦਰ ਸ਼ਿਵ ਕੁਮਾਰ, ਪਾਸ਼, ਅਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਧਨੀਰਾਮ ਚਾਤ੍ਰਿਕ, ਪੂਰਨ ਸਿੰਘ, ਮੋਹਨ ਸਿੰਘ, ਭਾਈ ਵੀਰ ਸਿੰਘ, ਸੁਰਜੀਤ ਪਾਤਰ ਤੇ ਕਈ ਹੋਰ ਨਾਵਾਂ ਨੇ ਕਿਹੜੇ ਕਿਹੜੇ ਰੰਗ ਭਰੇ ਹਨ, ਇਹ ਹੋ ਸਕਦਾ ਹੈ ਉਨ੍ਹਾਂ ਨਿੰਦਿਆ ਕਰਨ ਵਾਲੇ ਲੋਕਾਂ ਦੀ ਪਹੁੰਚ ਜਾਂ ਸਮਝ ਤੋਂ ਬਾਹਰ ਹੋਣਪਰ ਸਾਡੇ ਜਿਹੇ ਪੰਜਾਬੀ ਅਤੇ ਪੰਜਾਬੀਅਤ ਦੇ ਦਾਸ ਕਦੇ ਵੀ ਨਹੀਂ ਭੁਲਾ ਸਕਣਗੇ

ਪੰਜਾਬੀ ਕਾਵਿ-ਜਗਤ ਅੰਦਰ ਗਜ਼ਲ ਸੰਗ੍ਰਹਿ ਲੈ ਕੇ ਸ਼ਾਮਿਲ ਹੋਇਆ ਇੱਕ ਹੋਰ ਸ਼ਖਸ ਗੁਰਤੇਜ਼ ਕੋਹਾਰਵਾਲਾ ਜਿਸਦੀ ਕਿਤਾਬ ਮੈਨੂੰ ਭਾਵੇਂ ਰਾਹ ਜਾਂਦਿਆਂ ਹੀ ਕਿਸੇ ਕੋਲੋਂ ਮਿਲੀ, ਪਰੰਤੂ ਮੈਂ ਇਹ ਸਾਬਿਤ ਕਰਨ ਲਈ ਕਿ ਕਲਾ ਸਿਫਾਰਿਸ਼, ਭਾਈਚਾਰਾ ਜਾਂ ਰਿਸ਼ਤੇਦਾਰੀ ਜਾਂ ਫਿਰ ਚਮਚਾਗਿਰੀ ਦੀ ਮੁਥਾਜ ਨਹੀਂ, ਮੈਂ ਲਿਖਣਾ ਜ਼ਰੂਰੀ ਸਮਝਿਆਗੁਰਤੇਜ਼ ਕੋਹਾਰਵਾਲਾ ਦਾ ਗਜ਼ਲ ਸੰਗ੍ਰਹਿ ‘ਪਾਣੀ ਦਾ ਹਾਸ਼ੀਆ’ਆਪਣੇ ਆਪ ਵਿੱਚ ਹੀ ਪੰਜਾਬੀ ਜਗਤ ਦੀ ਸਮਝ ਤੇ ਸੂਝ, ਪਿਆਰ ਤੇ ਲਗਾਵ ਅਤੇ ਇਸ ਤੋਂ ਇਲਾਵਾ ਪੀੜ ਦਾ ਅਨੋਖਾ ਪ੍ਰਗਟਾ ਹੈਰਚਨਾਵਾਂ ਅਕਸਰ ਹੀ ਸਪਸ਼ਟਤਾ ਰੱਖਦੀਆਂ ਨੇ ਕਿ ਇਹ ਕਿਨ੍ਹਾਂ ਦਿਲਾਂ, ਦਿਮਾਗਾਂ, ਹੱਥਾਂ ਦੀਆਂ ਤਲੀਆਂ ’ਤੇ ਉਗਮਿਆ ਅਨੋਖਾ ਬੀਜ ਹੈਗਜ਼ਲ ਨੂੰ ਆਖਦੇ ਨੇ ਕਿ ਇਹ ਮਹਾਨ ਵਿਚਾਰ ਦਾ ਸਭ ਤੋਂ ਪਹਿਲਾਂ ਪ੍ਰਗਟਾ ਹੈ ਜਿਵੇਂ ਕਿ ਕੁੱਜੇ ਵਿੱਚ ਸਮੁੰਦਰ ਬੰਦ ਕਰਨਾਇਹ ਗਜ਼ਲ ਸੰਗ੍ਰਹਿ ਵੀ ਇਹੋ ਜਿਹੀ ਸ਼ਾਨ ਰੱਖਦਾ ਹੈਜਿਵੇਂ:

ਹੋਰਾਂ ਵਾਂਗੂੰ ਨ੍ਹੇਰਾ ਢੋਂਦੇ ਰਾਤਬਰਾਤੇ ਜੀ ਲੈਣਾ ਸੀ
ਦਿਲ ਨੂੰ ਜੇਕਰ ਅੱਗ ਨਾ ਲਗਦੀ ਮੈਂ ਚਾਣਨ ਤੋਂ ਕੀ ਲੈਣਾ ਸੀ

ਅੰਨ੍ਹੀ ਭੀੜ ਵਿੱਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ
ਖੜ੍ਹ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ

ਗੁਰਤੇਜ ਦੀ ਕਿਹੜੀ ਗਜ਼ਲ ਰਹਿਣ ਦਿਆਂ ਕਿ ਵਿਚਾਰ ਆਧੀਨ ਨਾ ਲਿਆਵਾਂਉਸਦੀਆਂ ਸਾਰੀਆਂ ਗਜ਼ਲਾਂ ਮਧੁਰਤਾ, ਰਾਗ, ਵਿਅੰਗ ਅਤੇ ਦਰਦ ਪੈਦਾ ਕਰਦੀਆਂ ਹਨਇਸ ਤੋਂ ਵੱਡੀ ਗੱਲ, ਖਿਆਲ ਡੂੰਘੇ ਅਰਥ ਪੈਦਾ ਕਰਦੇ ਹਨਕਾਫੀਆ ਅਤੇ ਰਦੀਫ ਮੇਲ ਖਾਂਦੇ ਹਨਇਸ ਸਭ ਤੋਂ ਵੱਡੀ ਗੱਲ ਕਿ ਸਾਰੀ ਰਚਨਾ ਸਿਰਜਣਾ ਦੀ ਪਿੱਠਭੂਮੀ ਜਾਂ ਵਿਹਾਰ ਦੀ ਸਤਹ ਦਾ ਪ੍ਰਗਟਾਵਾ ਕਰਦੀ ਹੈਦੇਖੋ:

ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ
ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ

ਗਜ਼ਲ ਅੰਦਰ ਅਰਥ ਦੇ ਸਪਸ਼ਟ ਹੋਣ ’ਤੇ ਕੋਈ ਕਿੰਤੂ ਨਹੀਂ ਪਰ ਦੂਸਰੇ ਪਾਸੇ ਹੈਰਾਨੀ ਦੀ ਗੱਲ ਸਮਝ ਦੀ ਹੈ ਕਿ ਗੁਰਤੇਜ ਦਿਨ ਅਤੇ ਰਾਤ ਦੇ ਵਿਛੜਨ ਵਾਲੀ ਥਾਂ ਦੀ ਸੂਝ ਰੱਖਦਾ ਹੈ,ਦੇਖੋ:

ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਨਾਂ ਕਿਸੇ ਥਾਂ ਤੋਂ,
ਜਦੋਂ ਸੱਚ ਹੋਣ ਨੂੰ ਆਵੇ, ਤਾਂ ਸੁਪਨਾ ਤੋੜ ਲੈਂਦਾ ਹਾਂ

ਸਾਡੀ ਆਲੋਚਨਾ ਅੰਦਰ ਕਿਤੋਂ ਸਿਫਾਰਸ਼, ਰਿਸ਼ਤਾ ਪ੍ਰਣਾਲੀ ਤੇ ਲਾਲਚ ਦੇ ਅੰਸ਼ ਲੱਭਣ ਦੀ ਲੋੜ ਨਹੀਂ ਹੈਪ੍ਰੰਤੂ ਮੈਂ ਇਸ ਪ੍ਰਤੀ ਇਹ ਕਹਿਣਾ ਚਾਹਵਾਂਗਾ ਕਿ

ਕਲਮ ਨੂੰ ਕਲਮ ਦਾ ਹੀ ਆਸਰਾ ਹੈ ਬਿੰਦਰ,
ਕਲਮਾਂ ਬਣਨ ਲਈ ਹੀ ਰੁੱਖ ਸ਼ਹੀਦ ਹੋਏ ਨੇ ਸ਼ਾਇਦ

ਜਿਸ ਦੇ ਖਮਿਆਜੇ ਦੀ ਭੁਗਤ ਦੀ ਗੱਲ ਕਰਦਿਆਂ ਗਜ਼ਲਕਾਰ ਗੁਰਤੇਜ ਇਉਂ ਲਿਖਦਾ ਹੈ, ਦੇਖੋ

ਔੜ ਏਦਾਂ ਹੀ ਜੇਕਰ ਜਾਰੀ ਰਹੀ,
ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ

ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦੈ,
ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ

ਕਾਵਿ ਜਾਂ ਸਾਹਿਤ ਸਿਰਜਣਾ ਤਿਨਕੇ ਤੋਂ ਬ੍ਰਹਿਮੰਡ ਤੱਕ ਦੇ ਸਫਰ ਦੀ ਸੂਝ ਹੈ, ਜਿਹਨੂੰ ਉਲਝਣਾਂ, ਪੀੜਾਂ, ਤੰਗੀਆਂ, ਮੁਸੀਬਤਾਂ ਅਤੇ ਹਾਲਾਤ ਨੇ ਪੈਦਾ ਕੀਤਾ ਹੈਇਹ ਕਿਸੇ ਨਾ ਕਿਸੇ ਬਿਰਹੇ ਹੇਠ ਉਗਮੀ ਅਨੋਖੀ ਸੰਵੇਦਨਾ ਹੈ ਜਿਹੜੀ ਸਫਰ ਨੂੰ ਵੀ ਪਿਛਾਂਹ ਕਰਕੇ ਕਲਪਨਾ ਰਾਹੀਂ ਕੀ ਦਾ ਕੀ ਬਿਆਨ ਕਰ ਜਾਂਦੀ ਹੈਇਹ ਜੀਵਨ ਦੀ ਯਥਾਰਥਕ ਕੰਗਾਲੀ ਤੋਂ ਹਿੱਸੇ ਆਈ ਬਹੁਤ ਵੱਡੀ ਅਮੀਰੀ ਹੈਦੇਖੋ:

ਤੈਨੂੰ ਅਕਾਸ਼- ਗੰਗਾ ਦਾ ਮੋਹ ਹੈ ਬੜਾ, ਇਹਦੇ ਅਸਤਣ ਦਾ ਸੀਨੇ ਵਿੱਚ ਖੋਹ ਹੈ ਬੜਾ
ਪਹਿਲਾਂ ਮੱਥੇ ਆਪਣੇ ਨੂੰ ਅੰਬਰ ਬਣਾ, ਤੇਰੇ ਚਿਹਰੇ ’ਤੇ ਤਾਰੇ ਵੀ ਝੁਕ ਜਾਣਗੇ

ਕਾਵਿ-ਜਗਤ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਖਾ ਕੇ ਗਿਆਨ ਦੇ ਚਾਣਨ ਵਿੱਚ ਪਹੁੰਚ ਕੇ ਪ੍ਰਗਟ ਹੋਇਆ ਹਨੇਰੇ ਦਾ ਕੋਝਾ ਸਫਰ ਹੈ, ਜਿਵੇਂ:

ਹਨੇਰਾ ਮਨ ਦਾ, ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ
ਐ ਜਗਦੇ ਦੀਵਿਓ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ

ਕਈ ਅੱਖਰ ਬਦਲ ਬੈਠਾ, ਮੈਂ ਆਪਣਾ ਤਰਜੁਮਾ ਕਰਦਾ,
ਮੈਂ ਕੀ ਕੀ ਹੋਣ ਵਾਲਾ ਸਾਂ
, ਤੇ ਕੀ ਕੀ ਹੋਣ ਲੱਗਾ ਹਾਂ

ਸਦੀਆਂ ਦਾ ਚਲਿਆ ਆ ਰਿਹਾ ਇਹ ਜ਼ੁਲਮ ਦਾ ਸਫਰ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ, ਸਗੋਂ ਗਿਆਨ ਬਣ ਕੇ ਵਾਰ ਵਾਰ ਆਪਣੇ ਰੌਸ਼ਨ ਚਿਹਰੇ ਨੂੰ ਸਾਬਿਤ ਕਰਨ ਲਈ ਪ੍ਰਗਟ ਹੋ ਰਿਹਾ ਹੈ‘ਇਤਿਹਾਸ ਆਪਣਾ ਪਾਸਾ ਪਲਟਦਾ ਹੈ’ ਖੌਰੇ ਇਸ ਗੱਲ ਨੂੰ ਸਾਬਿਤ ਕਰਨ ਦੇ ਲਈਤੇ ਪਤਾ ਨਹੀਂ ਨਿਆਂ ਕਦੋਂ ਕੁ ਹੋਣ ਵਾਲਾ ਹੈ

ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ ਠਾਰਨ ਵਾਸਤੇ,
ਹਰ ਬਲੀ ’ਤੇ ਮੈਂ ਹੀ ਕਿਉਂ ਬਚਦਾ ਹਾਂ ਵਾਰਨ ਵਾਸਤੇ
?

ਪੁਰਖਿਆਂ ਦੇ, ਵਾਰਸਾਂ ਦੇ, ਕੁਝ ਕੁ ਆਪਣੀ ਜਾਤ ਦੇ,
ਉਮਰ ਇੱਕ ਥੋੜ੍ਹੀ ਹੈ
, ਸਭ ਕਰਜ਼ੇ ਉਤਾਰਨ ਵਾਸਤੇ

ਇਸ ਸੱਚਾਈ ਨੂੰ ਸਾਡੇ ਗੁਰੂ ਬਾਬਾ ਨਾਨਕ ਨੇ ਵੀ ਇਸ ਤਰ੍ਹਾਂ ਪ੍ਰਗਟਾਇਆ ਹੈ:

ਜਿਸ ਬੂਝ ਲੀਤਾ ਤਿਸ ਗਲ ਪਈ ਬਲਾ

ਭਾਵ ਸਮਝ ਆਉਣ ’ਤੇ ਇਹ ‘ਸਮਝ’ ਹੀ ਹੈਰਾਨੀ ਬਣ ਜਾਂਦੀ ਹੈ ਜਦੋਂ ਉਤਾਂਹ ਨੂੰ ਚੜ੍ਹਦੇ ਜਨਮ ਤੋਂ ਬਚਪਨ ਤੇ ਜਵਾਨੀ ਤੋਂ ਜਦ ਹੇਠਾਂ ਉਤਰਨ ਲੱਗਦਾ ਹੈ ਤਾਂ ਕਿੰਨੀ ਕਿੰਨੀ ਦੇਰ ਪੁਲ ’ਤੇ ਹੀ ਸੋਚਾਂ ਘੇਰ ਲੈਂਦੀਆਂ ਨੇਸ਼ਾਇਦ ਇਹ ਸਾਹਿਤ ਉਸੇ ਪੁਲ ਤੋਂ ਸ਼ੁਰੂ ਹੁੰਦਾ ਹੈਕਿਉਂਕਿ ਉਦੋਂ ਦੀ ਹੈਰਾਨੀ ਇਸ ਦਲਦਲ ਵਿੱਚ ਫਸ ਜਾਂਦੀ ਏ ਕਿ ਸਦੀਆਂ ਦੇ ਪਲਦੇ ਏਡੇ ਵੱਡੇ ਸੰਤਾਪ ਨਾਲ ਟਾਕਰਾ ਕਰਨ ਵਾਲਾ ਮੈਂ ਇਕੱਲਾ ਹੀ ਹਾਂਜਿਵੇਂ ਗੁਰਤੇਜ ਲਿਖਦਾ ਹੈ:

ਆਤਮਾ ਦੀ ਸੁੰਨ ਵਿੱਚੋਂ ਅਵਾਜ਼ ਤਾਂ ਉੱਠਦੀ ਹੈ ਪਰ,
ਦੂਰ ਤੱਕ ਦਿਸਦਾ ਨਹੀਂ ਕੋਈ ਪੁਕਾਰਨ ਵਾਸਤੇ

ਆਖਰੀ ਦਾਓ ਸੀ, ਮੇਰੀ ‘ਮੈਂ’ ਦੀ ਵਾਰੀ ਆ ਗਈ,
ਹੋਰ ਕੁਝ ਬਚਿਆ ਨਹੀਂ ਸੀ ਕੋਲ
, ਹਾਰਨ ਵਾਸਤੇ

ਸਾਡਾ ਜੀਵਨ ਅਜੀਬ ਹੀ ਇਸੇ ਕਰਕੇ ਹੈ ਕਿਉਂਕਿ ਅਜ਼ੀਬ ਅਜ਼ਬ ਘਟਨਾਵਾਂ ਘਟਦੀਆਂ ਹਨਜੀਵਨ ਦੀ ਚੱਕੀ ਵਿੱਚ ਕੀ ਕੀ ਪੀਸਿਆ ਜਾਂਦਾ ਹੈਜਿਵੇਂ ਇਕੱਲਾ ਦੁੱਧ ਰਿੜਕਣ ਨਾਲ ਲੱਸੀ, ਮੱਖਣ ਜਾਂ ਘਿਓ ਬਣ ਜਾਂਦਾ ਹੈਪਤਾ ਨਹੀਂ ਸੁਆਣੀ ਨੇ ਦੁੱਧ ਰਿੜਕਣ ਵੇਲੇ ਜਿਆਦਾ ਕਿਸ ਦੀ ਇੱਛਾ ਕੀਤੀ ਹੋਵੇਗੀਹੋ ਸਕਦਾ ਹੈ ਕਿ ਸਾਰਿਆਂ ਦੀ ਇੱਕੋ ਜਿੰਨੀ ਮਹੱਤਤਾ ਹੋਵੇਜਿਵੇਂ ਅਗਲਾ ਕੀਤਾ ਗਿਆ ਸਫਰ ਉੱਨਾ ਹੀ ਪਿੱਛੇ ਮੁਕਾਇਆ ਗਿਆ ਸਫਰ ਵੀ ਹੈਜਿਸਦੇ ਨਾਲ ਹਜ਼ਾਰਾਂ ਸ਼ੁਕਰੀਏ ਜੁੜੇ ਹੋਏ ਹਨ ਤੇ ਇਨ੍ਹਾਂ ਸ਼ੁਕਰੀਆਂ ਦੇ ਨਾਲ ਕਈ ਸਾਰੇ ਗਿਆਨ ਦੇ ਪਹਿਲੂ ਵੀਜਿਹੜੇ ਸ਼ਾਇਦ ਇਸ ਲਈ ਕਿ ਮੁਸਾਫਿਰ ਭਾਵੇਂ ਮੰਜ਼ਿਲ ’ਤੇ ਪਹੁੰਚ ਜਾਵੇ ਪਰ ਉਸਨੂੰ ਇਹ ਨਾ ਲੱਗੇ ਕਿ ਸਫਰ ਖਤਮ ਹੋ ਗਿਐਦੂਸਰੇ ਪਾਸੇ ਹਰ ਘਟਨਾ ਦਾ ਆਪਣਾ ਖੇਤਰ ਤੇ ਪਾਸਾਰਾ ਹੁੰਦਾ ਹੈਜਿਸ ਕਰਕੇ ਅਸੀਂ ਕੁਝ ਹੋਰ ਸਮਝਦੇ ਹਾਂ ਪਰ ਨਿਕਲਦਾ ਕੁਝ ਹੋਰ ਹੀ ਹੈਜਿਵੇਂ:

ਮੈਂ ਉਸਦੇ ਅਕਸ ਨੂੰ ਹੀ ਆਪਣਾ ਚਿਹਰਾ ਬਣਾ ਬੈਠਾ,
ਉਹ ਮੈਨੂੰ ਆਪਣੇ ਵੱਲੋਂ ਤਾਂ ਸ਼ੀਸ਼ਾ ਦੇਣ ਆਈ ਸੀ

ਜਿਵੇਂ ਹਰ ਬੰਦਾ ਜੀਵਨ ਨੂੰ ਹੋਰ ਹੋਰ ਤਰੀਕਿਆਂ ਨਾਲ ਬਿਆਨ ਕਰਦਾ ਹੈ, ਕਿਸੇ ਲਈ ਇਹ ਸਿਰਫ ਜਿਉਣਾ ਹੈ, ਕਿਸੇ ਲਈ ਸਿਰਫ ਪ੍ਰਭੂ ਦਾ ਨਾਮ ਧਿਆਉਣਾ ਹੈ ਤੇ ਕਿਸੇ ਲਈ ਸਿਰਫ ਹੋਰਨਾਂ ਲਈ ਕੁਰਬਾਨ ਕਰਨਾ ਹੈ ਤੇ ਕਿਸੇ ਵਾਸਤੇ ਇਹ ਸਾਰਾ ਕੁਝ ਵੀਇੱਕ ਵਿਧਾ ’ਤੇ ਜੀਉਣ ਵਾਲਾ ਜੀਵਨ ਦੇ ਆਖਰੀ ਕੰਢੇ ’ਤੇ ਪਹੁੰਚ ਕੇ ਸੋਚਣ ਲਈ ਮਜ਼ਬੂਰ ਹੋ ਹੀ ਜਾਂਦਾ ਹੈ ਕਿ ਇਸਦਾ ਮਕਸਦ ਤਾਂ ਸਿਰਫ ਇਹ ਨਹੀਂ ਸੀਹੋਰ ਵੀ ਸੀ:

ਗਵਾਚੇ ਇਉਂ ਕਿ ਭੁੱਲ ਗਏ ਰੰਗਾਂ ਦੇ ਨਾਮ ਤੀਕਰ,
ਕਦੇ ਇਹ ਸੋਚਦੇ ਸਾਂ ਕਿ ਮਹਿਕ ਦਾ ਵੀ ਨਾਮ ਰੱਖਾਂਗੇ

ਫਿਰ ਸੋਚਣ ਦੇ ਫੈਸਲੇ ਤੋਂ ਬਾਅਦ ਬੰਦਾ ਭਾਵੇਂ ਬਚਦਾ ਇਕੱਲਾ ਹੀ ਹੈ ਪਰ ਹਾਰ ਮੰਨਣੀ ਪਿਛਾਂਹ ਬਿਤਾਏ ਜੀਵਨ ਦੀ ਛਾਪ ਨੂੰ ਮਿਟਾ ਦੇਣਾ ਹੈਇਸ ਲਈ ਅੰਤ ਵਿੱਚ ਸਮਝ ਬਣ ਜਾਂਦੀ ਹੈ ਕਿ ਜੀਵਨ ਇੱਕ ਯੋਗਦਾਨ ਹੈ, ਕੋਈ ਪੈਸੇ ਦਾ ਕਰਦਾ ਹੈ, ਕੋਈ ਜਾਇਦਾਦਾਂ ਦਾ ਤੇ ਕੋਈ ਆਪਣੇ ਜੀਵਨ ਦਾ ਤੇ ਇਸ ਤੋਂ ਵੀ ਅੱਗੇ ਵਧ ਕੇ ਆਪਣਾ ਸਰਬੰਸ ਹੀ ਵਾਰ ਦਿੰਦਾ ਹੈਗੁਰੂ ਪਾਸ ਭੈਅ ਨਹੀਂ ਹੁੰਦਾ ਤੇ ਗੁਰੂ ਦਾ ਚੇਲਾ ਗੁਰੂ ਖਾਤਿਰ ਮਰ ਮਿਟਦਾ ਹੈ,

ਅਸੀਂ ਜੇ ਕੁਝ ਹੋਰ ਨਾ ਕਰ ਸਕੇ ਇੰਨਾ ਤਾਂ ਕਰ ਜਾਂਗੇ,
ਸਦੀਵੀ ਨਫ਼ਰਤਾਂ ਵਿੱਚ ਵੀ ਮੁਹੱਬਤ ਆਮ ਰੱਖਾਂਗੇ

ਦੋ ਧਿਰਾਂ ਵਿੱਚੋਂ ਇੱਕ ਧਿਰ ਗਲਤ ਤੇ ਇੱਕ ਸਹੀ ਹੁੰਦੀ ਹੈਪਰ ਨਿਆਂ ਕਿਸ ਦੇ ਹੱਥੋਂ ਹੋਣਾ ਹੈ, ਕਿਸਨੇ ਫੈਸਲਾ ਲੈ ਜਾਣਾ ਹੈ ਇਹ ਹਾਲਾਤਾਂ ਦੇ ਆਸਾਰ ਹੀ ਦੱਸ ਦਿੰਦੇ ਹਨਕਵਿਤਾ, ਗੀਤ ਜਾਂ ਸੰਪੂਰਨ ਕਾਵਿ ਉਸੇ ਅਨਿਆਈ ਲੋਕਾਂ ਕੋਲੋਂ ਹੋਈ ਹਾਰ ਦੀ ਉਪਜ ਵੀ ਹਨਜਿਨ੍ਹਾਂ ਨੇ ਵਿਰੋਧੀਆਂ ਦੇ ਕੰਨਾਂ ਵਿੱਚ ਘੁਸ ਘੁਸ ਕੇ ਉਨ੍ਹਾਂ ਦੇ ਗਲਤ ਹੋਣ ਦਾ ਅਹਿਸਾਸ ਕਰਾਉਣਾ ਹੈ ਤੇ ਆਖਰ ’ਤੇ ਕੁਰਬਾਨ ਹੋ ਜਾਣਾ ਹੈਕੱਪੜੇ ਜਾਂ ਕੋਈ ਹੋਰ ਦੁਨਿਆਵੀ ਪਹਿਰਾਵਾ ਪਹਿਣ ਕੇ ਬੰਦਾ ਭਾਵੇਂ ਕਮਜ਼ੋਰ ਹੋ ਕੇ ਹਾਰ ਜਾਂਦਾ ਹੈ ਪਰ ਜਦੋਂ ਉਹ ਸ਼ਬਦਾਂ ਦਾ ਪਹਿਰਾਣਾ ਪਹਿਨ ਕੇ ਨਿਕਲਦਾ ਹੈ ਤਾਂ ਇੱਕ ਪਾਸਾ ਕਰ ਦਿੰਦਾ ਹੈ ਜਾਂ ਤੇ ਨਿਆਂ ਜਾਂ ਫਿਰ ਕੁਰਬਾਨੀ ਦੇ ਬੀਜ ਬੀਜ ਜਾਂਦਾ ਹੈਉਹ ਧਿਰ ਮਹਾਂਭਾਰਤ ਵਿੱਚ ਅਰਜੁਨ ਦੇ ਰੂਪ ਵਿੱਚ ਭਾਵੇਂ ਕਤਲ ਕਰਨ ਜਾਂ ਲਹੂ ਬਹਾਉਣ ਤੋਂ ਗੁਰੇਜ਼ ਕਰਦੀ ਹੈ ਪਰ ਇਨਸਾਫ ਦੀ ਹਵਾ ਉਸਦੀ ਸੂਰਮਗਤੀ ਨੂੰ ਸਾਬਿਤ ਕਰਨ ਲਈ ਸਾਹਮਣੇ ਲੈ ਹੀ ਆਉਂਦੀ ਹੈ:

ਛੁਪੇ ਹੋਇਆਂ ਨੂੰ ਸ਼ਾਇਦ ਖੁਸ਼ਬੂਆਂ ਤੋਂ ਜਾਣ ਲੈਂਦੀ ਹੈ,
ਹਵਾ ਆਪੇ ਹੀ ਫੁੱਲਾਂ ਦੇ ਨਗਰ ਪਹਿਚਾਣ ਲੈਂਦੀ ਹੈ

ਉਪਰੋਕਤ ਚਰਚਾ ਤੋਂ ਗੁਰਤੇਜ਼ ਕੋਹਾਰਵਾਲਾ ਨੂੰ ਆਪਣੇ ਪਲੇਠੇ ਗਜ਼ਲ ਸੰਗ੍ਰਹਿ ‘ਪਾਣੀ ਦਾ ਹਾਸ਼ੀਆ’ ਵਾਸਤੇ ਵਧਾਈ ਦਿੰਦਾ ਹੋਇਆ ਮੈਂ ਪੰਜਾਬੀ ਮਾਂ-ਬੋਲੀ ਦੇ ਵਿਕਾਸ ਤੇ ਵਾਧੇ ਲਈ ਕਾਮਨਾ ਕਰਦਾ ਹਾਂ ਤੇ ਭੁੱਲਚੁੱਕ ਦੀ ਮੁਆਫੀ ਮੰਗਦਾ ਹਾਂ

*****

(363)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਵਿੰਦਰ ਢਾਬਾਂ

ਬਲਵਿੰਦਰ ਢਾਬਾਂ

Punjab University.
Email: (
balwinderdhaban@gmail.com)