AmarjitSWaraich7ਸਿਰਸਾ-ਕਾਂਡ ਮਗਰੋਂ ਸਪਸ਼ਟ ਹੋ ਗਿਆ ਹੈ ਕਿ ਅਜਿਹੇ 99 ਫੀਸਦੀ ਡੇਰੇ ਅੰਦਰ ਖਾਤੇ  ...
(22 ਸਤੰਬਰ 2017)

 

ਸਰਕਾਰਾਂ ਦਾ ਆਪਣੇ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ’ਤੋਂ ਮੂੰਹ ਭਵਾਉਣ ਦਾ ਸਿੱਟਾ ਪਿਆਰ ਸਿੰਘ ਭਨਿਆਰਾ, ਬਾਪੂ ਆਸਾ ਰਾਮ, ਨਿਤਿਆਨੰਦ, ਰਾਮਪਾਲ ਅਤੇ ਗੁਰਮੀਤ ਰਾਮ ਰਹੀਮ ਹੁੰਦਾ ਹੈ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਹਨ, ਉੱਥੇ ਸਾਧਾਂ ਦੇ ਟੋਲੇ ਸਰਗਰਮ ਹੋ ਜਾਂਦੇ ਹਨ ਇਹੀ ਕਾਰਨ ਹੈ ਕਿ ਸਿਆਸਤ, ਸਰਕਾਰਾਂ, ਧਾਰਮਿਕ ਸੰਸਥਾਵਾਂ, ਸਮਾਜ ਅਤੇ ਲੋਕਾਂ ਵੱਲੋਂ ਸਿਰ ’ਤੇ ਚੜ੍ਹਾਏ ਸੰਤ/ਸਾਧ/ਬਾਬੇ/ਮਹਾਰਾਜ ਅੱਜ ਪੂਰੇ ਦੇਸ਼ ਲਈ ਚੁਣੌਤੀ ਬਣ ਗਏ ਹਨ ਸਮਾਜਿਕ ਅਤੇ ਪਰਿਵਾਰਕ ਜ਼ਿੰਮੇਂਵਾਰੀਆਂ ਤੋਂ ਭੱਜੇ ਹੋਏ ਇਹ ਭੂਪਨੇ ਸ਼ਰਧਾਲੂਆਂਨੂੰ ਸਬਜ਼ਬਾਗ ਦਿਖਾਉਂਦੇ ਹਨ ਅਤੇ ਲੋਕਾਂ ਦੇ ਚੜ੍ਹਾਵੇ ’ਤੇ ਆਪ ਅਯਾਸ਼ੀ ਕਰਦੇ ਹਨ ਸਿਰਸਾ –ਕਾਂਡ’ ਦਾ ਪ੍ਰਤੱਖ ਦੋਸ਼ੀ ਭਾਵੇਂ ਡੇਰਾ ਮੁਖੀ ਗੁਰਮੀਤ ਪਿਤਾ ਜੀ’ ਹੀ ਹੈ ਪਰ ਪੰਜਾਬ ਵਿੱਚ ਡੇਰਿਆਂ ਦੇ ਖਿਲਾਰੇ ਪਿੱਛੇ ਅਸਲ ਵਿੱਚ ਸਿਆਸੀ, ਸਮਾਜਿਕ, ਪਰਿਵਾਰਕ, ਧਾਰਮਿਕ ਆਦਿ ਪਹਿਲੂ ਹਨ

ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਬਾਹਰ ਸਾਧਾਂ ਦੇ ਡੇਰੇ ਵੇਖਣ ਨੂੰ ਮਿਲ ਜਾਂਦੇ ਹਨ ਇਹ ਡੇਰੇ ਆਬਾਦੀ ਤੋਂ ਦੂਰ ਹੁੰਦੇ ਹਨ ਇੱਥੇ ਰਹਿਣ ਵਾਲੇ ਸਾਧ, ਸੰਤ, ਬਾਬੇ, ਗੁਰੂ, ਮਹਾਰਾਜ, ਸਵਾਮੀ ਆਦਿ ਨਾਵਾਂ ਨਾਲ ਜਾਣੇ ਜਾਂਦੇ ਹਨ ਅਤੇ ਇੱਥੇ ਕੰਮ ਕਰਨ ਵਾਲੇ ਸੇਵਕ, ਚੇਲੇ, ਸ਼ਿਸ਼, ਦਾਸ ਆਦਿ ਨਾਵਾਂ ਨਾਲ ਸੰਬੋਧਨ ਕੀਤੇ ਜਾਂਦੇ ਹਨ ਹਰ ਡੇਰੇ ਵਿੱਚ ਧੂਣਾ, ਗੁਫਾ, ਸਮਾਧੀ, ਜੋਤ ਆਦਿ ਜ਼ਰੂਰ ਹੋਣਗੇ ਇਨ੍ਹਾਂ ਡੇਰਿਆਂ ’ਤੇ ਰਾਤ ਦੀਆਂ ਚੌਂਕੀਆਂ (ਰਾਤ ਡੇਰੇ ਵਿਚ ਬਿਤਾਉਣੀ) ਭਰਵਾਈਆਂ ਜਾਂਦੀਆਂ ਹਨ ਇਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ਵਿਚ ਵੱਧ ਗਿਣਤੀ ਬੀਬੀਆਂ ਦੀ ਹੁੰਦੀ ਹੈ ਡੇਰਿਆਂ ਦੇ ਮੁਖੀ ਮਰਦ ਹੀ ਹੁੰਦੇ ਹਨ, ਔਰਤਾਂ ਨਹੀਂ

ਦਰ ਅਸਲ ਇਨ੍ਹਾਂ ਡੇਰਿਆਂ ਵਿੱਚੋਂ 99.9 ਫੀਸਦੀ ਡੇਰੇ ਵਿਹਲੜਾਂ, ਗੁੰਡਿਆਂ, ਜਗੀਰਦਾਰਾਂ, ਮੁਜਰਿਮਾਂ ਅਤੇ ਸਮਗਲਰਾਂ ਦੀ ਸੁਰੱਖਿਅਤ ਠਾਹਰ ਅਤੇ ਅਯਾਸ਼ੀ ਦੇ ਅੱਡੇ ਹਨ ਓਪਰੀ-ਕਸਰ, ਓਪਰੀ-ਹਵਾ, ਭੂਤ-ਪ੍ਰੇਤ, ਬੁਰੀ-ਰੂਹ, ਪ੍ਰੇਤ-ਆਤਮਾ ਆਦਿ ਦੇ ਪਾਖੰਡ ਕਾਰਨ ਸਿਰ ਹਿਲਾ-ਹਿਲਾ ਕੇ ਖੇਡਣਵਲਿਆਂ ਵਿਚ 99 ਫੀਸਦੀ ਔਰਤਾਂ ਅਤੇ ਇਕ ਫੀਸਦੀ ਕੁੜੀਆਂ ਹੁੰਦੀਆਂ ਹਨ ਗਰੀਬ ਅਤੇ ਅਨਪੜ੍ਹ ਵਰਗ ਵਿਚ ਜਾਣਕਾਰੀ ਦੀ ਘਾਟ ਕਾਰਨ ਵਿਆਹਾਂ ਮਗਰੋਂ ਪਤੀ-ਪਤਨੀ ਵਿਚ ਇਕ ਦੂਜੇ ਦੀਆਂ ਸਰੀਰਕ ਲੋੜਾਂ ਪ੍ਰਤੀ ਅਣਦੇਖੀ ਅਤੇ ਬੱਚਾ, ਖਾਸਕਰ ਲੜਕਾ, ਪੈਦਾ ਨਾ ਹੋਣ ਦੀਆਂ ਸਮੱਸਿਆਂਵਾਂ ਇਨ੍ਹਾਂ ਡੇਰਿਆਂ ਦੀ ਸੰਗਤ ਵਿੱਚ ਵਾਧਾ ਕਰਦੀਆਂ ਹਨ ਇਨ੍ਹਾਂ ਭੁਪਨੇ ਸਾਧਾਂ ਦੇ ਡੇਰਿਆਂ ’ਤੇ ਰਾਤ ਦੀਆਂ ਚੌਂਕੀਆਂ ਭਰਨ ਦੇ ਅਰਥ ਸਮਝਾਉਣ ਦੀ ਲੋੜ ਨਹੀਂ ਇਹ ਡੇਰੇ ਸਿਰਫ ਔਰਤਾਂ ਨੂੰ ਹੀ ਚੌਂਕੀਆਂ ਭਰਨ ਲਈ ਕਹਿੰਦੇ ਹਨ ਔਰਤਾਂ ਸਮਾਜਿਕ ਕਲੰਕ ਦੇ ਡਰੋਂ ਚੁੱਪ ਵੱਟ ਜਾਂਦੀਆਂ ਹਨ ਜੇਕਰ ਸਿਰਸੇ ਵਾਲੇ ਸਾਧ ਦੀਆਂ ਸਤਾਈਆਂ ਸਾਧਵੀਆਂ ਵਰਗੀਆਂ ਨਿਡਰ ਔਰਤਾਂ ਪਹਿਲਾਂ ਆਵਾਜ਼ ਬੁਲੰਦ ਕਰਦੀਆਂ ਤਾਂ ਅੱਜ ਹਰ ਸੜਕ ’ਤੇ ਧਾਰਮਿਕ ਦੁਕਾਨਾਂ ਨਾ ਖੁੱਲ੍ਹਦੀਆਂ

ਇਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ/ਪੈਰੋਕਾਰਾਂ/ਪ੍ਰੇਮੀਆਂ /ਸੇਵਕਾਂ ਵਿੱਚ ਬਹੁਤੀ ਵੱਡੀ ਗਿਣਤੀ ਰੱਬ ਤੋਂ ਡਰਨ ਵਾਲੇ ਗਰੀਬਾਂ, ਮਰੀਜ਼ਾਂ, ਅਨਪੜ੍ਹਾਂ, ਸਰਕਾਰੇ ਦਰਬਾਰੇ ਅਤੇ ਅਦਾਲਤਾਂ ਵਿਚ ਹਾਰ ਚੁੱਕੇ ਲਾਚਾਰਾਂ, ਸ਼ਰੀਕਾਂ ਦੇ ਸਤਾਏ ਨਿਤਾਣਿਆਂ, ਸ਼ਾਹੂਕਾਰਾਂ ਦੇ ਛਿੱਲੇ ਲੋਕਾਂ, ਬੇ-ਔਲਾਦ ਇਸਤਰੀਆਂ, ਕਾਰੋਬਾਰ ਵਿਚ ਸ਼ਿਕਸਤ ਖਾਧੇ ਵਪਾਰੀਆਂ, ਘਰਾਂ ਵਿੱਚੋਂ ਧੱਕੇ ਬਜ਼ੁਰਗਾਂ, ਸ਼ਰਾਬੀ ਅਤੇ ਨਸ਼ੇੜੀ ਪਤੀਆਂ ਹੱਥੋਂ ਤੰਗ ਪਤਨੀਆਂ ਆਦਿ ਦੀ ਹੁੰਦੀ ਹੈ ਦੂਜੇ ਨੰਬਰ ’ਤੇ ਸ਼ਰਧਾਲੂਆਂ ਦੇ ਮਖੌਟੇ ਪਾ ਕੇ ਰਾਜਨੀਤਿਕ ਫਾਇਦੇ ਲੈਣ ਵਾਲੇ ਰੱਬ ਦੇ ਡਰ ਤੋਂ ਬੇ-ਖੌਫ ਸਿਆਸਤਦਾਨ ਅਤੇ ਸਰਕਾਰੇ-ਦਰਬਾਰੇ ਮਨਚਾਹੇ ਅਹੁਦੇ/ਪੋਸਟਿੰਗ ਲੈਣ ਵਾਲੇ ਅਫਸਰ ਵੀ ਹੁੰਦੇ ਹਨ ਤੀਜੀ ਸ਼੍ਰੇਣੀ ਵਿਹਲੜ, ਗੁੰਡੇ, ਸਮਗਲਰ, ਭਗੌੜੇ, ਜੁਆਰੀਏ ਅਤੇ ਨਸ਼ੇੜੀਆਂ ਆਦਿ ਦੀ ਹੁੰਦੀ ਹੈ

ਸੰਗਤ ’ਤੇ ਪ੍ਰਭਾਵ ਜਮਾਉਣ ਲਈ ਇਨ੍ਹਾਂ ਡੇਰਿਆਂ ਨੇ ਆਪਣੇ ਤੰਤਰ ਤਿਆਰ ਕੀਤੇ ਹੁੰਦੇ ਹਨ ਇਨ੍ਹਾਂ ਡੇਰਿਆਂ ਵਿਚ ਕੰਮ ਕਰਨ ਵਾਲੇ ਖਾਸ ਲੋਕ ਜੋ ਡੇਰਾ ਮੁਖੀ ਦੇ ਵਿਸ਼ਵਾਸ-ਪਾਤਰ ਹੁੰਦੇ ਹਨ, ਲੋਕਾਂ ਵਿੱਚ ਇਹ ਭਰਮਜਾਲ ਬੁਣਦੇ ਰਹਿੰਦੇ ਹਨ ਕਿ ਬਾਬਾ ਜੀ ਭਵਿੱਖ ਬਾਰੇ ਸਭ ਕੁਝ ਦੱਸ ਦਿੰਦੇ ਹਨ, ਹਸਪਤਾਲਾਂ ਦੇ ਠੁਕਰਾਏ ਲੋਕਾਂ ਦੀ ਭਿਆਨਕ ਤੋਂ ਭਿਆਨਕ ਬਿਮਾਰੀ ਨੂੰ ਠੀਕ ਕਰ ਦਿੰਦੇ ਹਨ, ਨੌਕਰੀ ਲੱਗਣ, ਵਿਦੇਸ਼ ਜਾਣ, ਕਾਰੋਬਾਰ ਵਿੱਚ ਸਫਲਤਾ, ਰਿਸ਼ਤਾ ਕਰਾਉਣ ਆਦਿ ਵਿੱਚ ਆ ਰਹੀਆਂ ਦਿੱਕਤਾਂ ਬਾਬਾ ਜੀ ਦੇ ਅਸ਼ੀਰਵਾਦ ਨਾਲ ਖਤਮ ਹੋ ਜਾਂਦੀਆਂ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਦੁਖੀ ਲੋਕ ਇਨ੍ਹਾਂ ਬਾਬਿਆਂ ਦੇ ਦਰ ’ਤੇ ਆਣ ਕੇ ਮੱਥੇ ਰਗੜਦੇ ਹਨ। ਉਨ੍ਹਾਂ ਵਿੱਚੋਂ 10/20 ਫੀਸਦੀ ਲੋਕਾਂ ਦੇ ਕੰਮ (ਲੋਕਾਂ ਦੀਆਂ ਆਪਣੀਆਂ ਕੋਸ਼ਿਸ਼ਾਂ ਕਰਕੇ) ਹੋ ਜਾਂਦੇ ਹਨ, ਇਹੀ ਲੋਕ ਬਾਅਦ ਵਿੱਚ ਬਾਬੇ ਦਾ ਪ੍ਰਚਾਰ ਮੁਫ਼ਤੋ-ਮੁਫ਼ਤੀ ਕਰਦੇ ਹਨ, ਜੋ ਬਾਬੇ ਦੇ ਦਰਬਾਰ ਦੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਵਿਚ ਸਹਾਈ ਹੁੰਦਾ ਹੈ ਇਹ ਭੂਪਨੇ ਸਾਧ ਹਰ ਇਕ ਨੂੰ ਪੁੱਤ ਬਖਸ਼ਦੇ ਹਨ ਕਦੇ ਕਿਸੇ ਨੂੰ ਨਹੀਂ ਕਹਿੰਦੇ ਕਿ ਉਹਦਾ ਕੰਮ ਨਹੀਂ ਬਣੇਗਾ ਸਮੱਸਿਆ ਦਾ ਉਪਾਅ ਸ਼ਰਧਾਲੂ ਦੀ ਸਮਰੱਥਾ ਅਨੁਸਾਰ ਦੱਸਿਆ ਜਾਂਦਾ ਹੈ

ਪਹਿਲਾਂ ਇਹ ਡੇਰੇ ਸਿਰਫ ਪਿੰਡ ਜਾਂ ਸ਼ਹਿਰ ਦੇ ਬਾਹਰ ਕਿਸੇ ਸਾਂਝੀ/ਸ਼ਾਮਲਾਟ ਥਾਂ ’ਤੇ ਹੁੰਦੇ ਸਨ ਪਰ ਜਿਉਂ-ਜਿਉਂ ਇਨ੍ਹਾਂ ਦੇ ਕਾਰਜ-ਖੇਤਰ ਵਿੱਚ ਵਾਧਾ ਹੁੰਦਾ ਗਿਆ ਤਿਉਂ-ਤਿਉਂ ਇਨ੍ਹਾਂ ਦੇ ਮੱਠਾ ਦਾ ਅਕਾਰ ਵੀ ਵਧਣ ਲੱਗਾ ਅਤੇ ਹੁਣ ਤਾਂ ਇਨ੍ਹਾਂ ਦੀਆਂ ਦੂਜੇ ਸ਼ਹਿਰਾਂ, ਪ੍ਰਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਬ੍ਰਾਂਚਾਂ ਵੀ ਖੁੱਲ੍ਹਣ ਲੱਗ ਪਈਆਂ ਹਨ ਅੰਨ੍ਹੀ ਸ਼ਰਧਾ ਵਿਚ ਫਸੇ ਲੋਕ ਆਪਣੀਆਂ ਜ਼ਮੀਨਾਂ, ਘਰ, ਗਹਿਣੇ ਅਤੇ ਕੁੜੀਆਂ ਵੀ ਇਨ੍ਹਾਂ ਬਾਬਿਆਂ ਦੇ ਚਰਨਾਂ ਵਿਚ ਦਾਨ ਕਰ ਦਿੰਦੇ ਹਨ ਪੰਜਾਬ ਵਿੱਚ ਅਜਿਹੇ ਕਈ ਡੇਰੇ ਹਨ ਜਿੱਥੇ ਅਣਖੀ ਪੰਜਾਬੀਆਪਣੀਆਂ ਧੀਆਂ ਦਾ ਪ੍ਰਸ਼ਾਦ ਚੜ੍ਹਾ ਦਿੰਦੇ ਹਨ ਲੋਕਾਂ ਦੀਆਂ ਮਜਬੂਰੀਆਂ ਦਾ ਨਾਜਇਜ਼ ਫਾਇਦਾ ਉਠਾਉਣ ਲਈ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਇਹ ਠੱਗ-ਸਾਧ ਸਕੂਲ, ਹਸਪਤਾਲ਼, ਆਸ਼ਰਮ, ਲੰਗਰ, ਗਰੀਬਾਂ ਲਈ ਇੱਕਾ-ਦੁੱਕਾ ਮਕਾਨ, ਗਰੀਬਾਂ ਦੀਆਂ ਕੁੜੀਆਂ ਲਈ ਵਰ ਅਤੇ ਦਹੇਜ ਦਾ ਪ੍ਰਬੰਧ, ਗਰੀਬ ਮਰੀਜ਼ਾਂ ਲਈ ਮੁਫ਼ਤ ਇਲਾਜ ਆਦਿ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ ਜੋ ਲੋਕਾਂ ਦੇ ਦਾਨ ਨਾਲ ਹੀ ਚੱਲੀ ਜਾਂਦੀਆਂ ਹਨ ਅਤੇ ਬੱਲੇ-ਬੱਲੇ ਬਾਬਿਆਂ ਦੀ ਹੋਈ ਜਾਂਦੀ ਹੈ

ਕੁਝ ਸ਼ਰਧਾਲੂ ਬਾਬਿਆਂ ਦੇ ਬਹੁਤ ਨੇੜੇ ਹੋ ਜਾਂਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਬਾਬਿਆਂ ਦੀ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਫਿਰ ਬਾਬੇ ਅਜਿਹੇ ਲੋਕਾਂ ਨੂੰ ਜਾਂ ਤਾਂ ਪਹਿਲਾਂ ਪਿਆਰ’ ਨਾਲ ਵਰਜਦੇ ਹਨ ਪਰ ਜੇ ਕੋਈ ਵਰਜਿਆ ਨਾ ਰਹੇ ਤਾਂ ਫਿਰ ਉਹਦੀ ਚੌਰਾਸੀ ਜੂਨਾਂ ਦੀ ਭਟਕਣ ਵੀ ਖਤਮ ਕਰ ਦਿੰਦੇ ਹਨ ਜਿਹੜੇ ਲੋਕ ਬਾਬਿਆਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹਨ ਫਿਰ ਉਨ੍ਹਾਂ ਦਾ ਹਾਲ ਨਰਕ ਤੋਂ ਵੀ ਬਦਤਰ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਡੇਰਿਆਂ ਦੇ ਸੇਵਕਅਜਿਹੇ ਘਰਾਂ ਦਾ ਜਿਊਣਾ ਹਰਾਮ ਕਰ ਦਿੰਦੇ ਹਨ ਧੱਕੇ ਨਾਲ ਸ਼ਰਧਾਲੂਆਂ ਦੇ ਘਰਾਂ ਵਿੱਚ ਭੰਡਾਰੇ, ਕੀਰਤਨ, ਹਵਨ, ਜਗਰਾਤੇ ਆਦਿ ਕਰਵਾਏ ਜਾਂਦੇ ਹਨ ਇਹ ਸੇਵਕ ਧੱਕੇ ਨਾਲ ਸ਼ਰਧਾਲੂਆਂ ਦੇ ਘਰਾਂ ਵਿਚ ਰਾਤਾਂ ਰੰਗੀਨ ਕਰਦੇ ਹਨ ਜਿਹੜੇ ਲੋਕ ਆਪਣੀਆਂ ਧੀਆਂ ਨੂੰ ਅਜਿਹੇ ਡੇਰਿਆਂ ’ਤੇ ਚੜ੍ਹਾ ਦਿੰਦੇ ਹਨ ਬਾਦ ਵਿੱਚ ਉਨ੍ਹਾਂ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਇਕੱਲਿਆਂ ਮਿਲਣ ਵੀ ਨਹੀਂ ਦਿੱਤਾ ਜਾਂਦਾ

ਕੀਰਤਨ ਦਰਬਾਰ, ਸਤਸੰਗ, ਜਗਰਾਤੇ, ਭੰਡਾਰੇ ਆਦਿ ਸਮੇਂ ਡੇਰਿਆਂ ਦਾ ਖੂਫੀਆ ਤੰਤਰ ਬਹੁਤ ਸਰਗਰਮ ਰਹਿੰਦਾ ਹੈ। ਸ਼ਰਧਾਲੂਆਂ ਨਾਲ ਆਏ ਰਿਸ਼ਤੇਦਾਰਾਂ, ਨਵੇਂ ਸ਼ਰਧਾਲੂਆਂ, ਓਪਰੇ ਅਤੇ ਸ਼ੱਕੀ ਲੋਕਾਂ ਉੱਪਰ ਕਰੜੀ ਨਜ਼ਰ ਰੱਖੀ ਜਾਂਦੀ ਹੈ ਡੇਰਿਆਂ ਦੇ ਜਾਸੂਸ(ਨਰ ਅਤੇ ਨਾਰੀ) ਸੰਗਤ ਵਿਚ ਹੀ ਸੰਗਤ ਦਾ ਹਿੱਸਾ ਬਣ ਕੇ ਜਾਸੂਸੀ ਕਰਦੇ ਰਹਿੰਦੇ ਹਨ ਡੇਰਿਆਂ ਦੇ ਨਾਂ ’ਤੇ ਅਨਾਜ, ਦਾਲ਼ਾਂ, ਸਬਜ਼ੀਆਂ, ਫ਼ਲ਼ ਅਤੇ ਨਕਦੀ ਦਾਨ ਇਕੱਠਾ ਕਰਨ ਦੇ ਬਹਾਨੇ ਇਨ੍ਹਾਂ ਮੱਠਾਂ ਦੇ ਡੀਲਰ/ਸੇਵਕ/ਗੁੰਡੇ/ਜਾਸੂਸ ਲੋਕਾਂ ਦੇ ਘਰਾਂ ਵਿੱਚੋਂ ਸੂਹ ਲੈਂਦੇ ਫਿਰਦੇ ਹਨ ਕਿ ਉਸ ਡੇਰੇ ਦੇ ਇਲਾਕੇ ਵਿੱਚ ਕੋਈ ਦੂਜਾ ਸਾਧ ਆਪਣੇ ਡੇਰੇ ਦੇ ਪੈਰ ਤਾਂ ਨਹੀਂ ਪਸਾਰ ਰਿਹਾ ਇਹ ਦਾਨ ਇਕੱਠਾ ਕਰਨ ਵਾਲੇ ‘ਸੇਵਕਕਈ ਵਾਰ ਤਾਂ ਲੋਕਾਂ ਨਾਲ ਜ਼ਬਰਦਸਤੀ ਵੀ ਕਰ ਜਾਂਦੇ ਹਨ

ਅਜਿਹੇ ਡੇਰਿਆਂ ਦੀਆਂ ਉਦੋਂ ਪੰਜੇ ਉਂਗਲਾਂ ਘਿਓ ਵਿੱਚ ਹੋ ਜਾਂਦੀਆਂ ਹਨ ਜਦੋਂ ਕੋਈ ਸਿਆਸੀ ਪਾਰਟੀਆਂ ਦਾ ਸਿਰ-ਕੱਢ ਲੀਡਰ, ਸਰਕਾਰੀ ਅਫਸਰ ਜਾਂ ਪੁਲਿਸ ਅਫਸਰ ਇਨ੍ਹਾਂ ਡੇਰਿਆਂ ਦੀ ਦਹਿਲੀਜ਼ ਪਾਰ ਕਰਕੇ ਡੇਰਾ-ਮੁੱਖੀ ਅੱਗੇ ਸਿਰ ਨਿਵਾ ਦਿੰਦਾ ਹੈ। ਅਜਿਹੇ ਸਮਾਗਮਾਂ ਦੀਆਂ ਤਸਵੀਰਾਂ ਮੀਡੀਆ ਮਸਾਲੇ ਲਾ ਕੇ ਵੇਚਦਾ ਹੈ ਅਤੇ ਭੋਲੇ-ਭਾਲੇ ਵਿਚਾਰੇ ਲੋਕ ਏਨ੍ਹਾਂ ਡੇਰਿਆਂ ਦੀਆਂ ਕੋਝੀਆਂ ਚਾਲਾਂ ਦੇ ਸ਼ਿਕਾਰ ਹੋ ਜਾਂਦੇ ਹਨ ਅਜਿਹੀਆਂ ਤਸਵੀਰਾਂ ਲੋਕਾਂ ਵਿੱਚ ਵੰਡੀਆਂ ਜਾਂਦੀਆਂ ਹਨ ਅਤੇ ਡੇਰਿਆਂ ਦੀਆਂ ਦੀਵਾਰਾਂ ਉੱਪਰ ਵੱਡੀਆਂ ਕਰਕੇ ਸਜਾਈਆਂ ਜਾਂਦੀਆਂ ਹਨ ਤਾਂ ਕਿ ਸ਼ਰਧਾਲੂ ਪ੍ਰਭਾਵਿਤ ਹੋ ਸਕਣ ਪਿਛਲੇ ਸਮਿਆਂ ਵਿਚ ਇਹ ਤਾਂ ਸਪਸ਼ਟ ਹੋ ਹੀ ਗਿਆ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਖ-ਵੱਖ ਚੋਣਾਂ ਸਮੇਂ ਇਨ੍ਹਾਂ ਡੇਰਿਆਂ ਦੀ ਸ਼ਰਨ ਲੈਂਦੀਆਂ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਇਹ ਵਰਤਾਰਾ ਜਾਰੀ ਰਹੇਗਾ

 ‘ਡੇਰਾ ਸੱਚਾ ਸੌਦਾ’ ਦੇ ਸਾਧ ਨੂੰ ਹੋਈ ਸਜ਼ਾ ਅਤੇ ਸਿੱਟੇ ਵਜੋਂ ਭੜਕੀ ਹਿੰਸਾ ਵਿੱਚ ਮਾਰੇ ਗਏ ਲੋਕਾਂ ਵਾਲੀ ਘਟਨਾ ਤੇ ਰਾਜਸੀ ਪਾਰਟੀਆਂ ਦੇ ਨਾਪੇ-ਤੋਲੇ ਬਿਆਨ ਇਸ ਤੱਥ ਦੀ ਤਸਦੀਕ ਕਰਦੇ ਹਨ ਕਿ ਨੇਤਾਵਾਂ ਅਤੇ ਇਨ੍ਹਾਂ ਡੇਰਿਆਂ ਵਿੱਚ ਕਿੰਨਾ ਗਹਿਰਾ ਰਿਸ਼ਤਾਬਣ ਚੁੱਕਿਆ ਹੈ ਗੁਰਮੀਤ ਸਿੰਘ ‘ਸੱਚਾ-ਸੌਦਾ’ ਵੱਲੋਂ 2007 ਵਿੱਚ ਸਲਾਬਤਪੁਰ ਨਾਮ ਚਰਚਾ ਘਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੇ ਡਰਾਮੇ ਮਗਰੋਂ ਜਿਹੜੇ ਘਾਗ ਲੀਡਰ ਸੰਘ ਪਾੜ-ਪਾੜ ਕੇ ਡੇਰੇ ਦੀ ਨਿੰਦਿਆ ਕਰ ਰਹੇ ਸੀ ਉਨ੍ਹਾਂ ਹੀ ਘਾਗਾਂ ਦੇ ਗਲ਼ੇ ਅੱਜ ਸੁੱਕੇ ਪਏ ਹਨ ਪੰਜਾਬ ਦੇ ਹਿਤੈਸ਼ੀ’ ਬਜ਼ੁਰਗ, ਦਾਨੇ, ਸ਼ਾਹੀ, ਪੰਥਕ ਸਿਆਸਤਦਾਨਾਂ ਦੀ ਗਹਿਰੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਕੀ ਇਨ੍ਹਾਂ ਨੂੰ ਲੋਕਾਂ ਦਾ ਡਰ ਹੈ ਜਾਂ ਗੁਰਮੀਤ ਸਿੰਘ ਦਾ? ਕੀ ਇਹ ਰਵਾਇਤੀ ਲੀਡਰਸ਼ਿਪ ਮੌਜੂਦਾ ਸਥਿਤੀ ਵਿੱਚੋਂ ਭਵਿੱਖ ਵਿੱਚ ਨਫ਼ਾ’ ਕਮਾਉਣ ਦੀਆਂ ਨੀਤੀਆਂ ਘੜਨ ਵਿਚ ਮਸਰੂਫ਼ ਤਾਂ ਨਹੀਂ? ਕੀ ਇਨ੍ਹਾਂ ਦੀ ਮੁਰਦਾ-ਚੁੱਪ ਦੂਸਰੇ ਪਾਖੰਡੀਆਂ ਨੂੰ ਸ਼ਹਿ ਨਹੀਂ ਦੇਵੇਗੀ?

ਧਰਮ ਜ਼ਿੰਦਗੀ ਨੂੰ ਜਿਊਣ ਦਾ ਸਲੀਕਾ ਦੱਸਦੇ ਹਨ। ਪਾਪ, ਅਨਿਆਂ, ਜ਼ੁਲਮ, ਝੂਠ ਤੋਂ ਰੋਕਦੇ ਹਨ। ਮਿਹਨਤ, ਸਚਾਈ, ਭਲਾਈ ਅਤੇ ਨਿਆਂ ਲਈ ਪ੍ਰੇਰਦੇ ਹਨ ਪਰ ਅੱਜ ਦੇ ਪਾਖੰਡੀ ਸਾਧ ਧਰਮ ਦੇ ਨਾਂ ’ਤੇ ਕੁਕਰਮ ਕਰਦੇ ਹਨ ਅਤੇ ਕੁਰਸੀ ਦੀ ਭੁੱਖ ਵਿੱਚ ਬੇਹਬਲ ਅਪਾਹਜ ਮਾਨਸਿਕਤਾ ਦੇ ਸ਼ਿਕਾਰ ਸਾਡੇ ਲੀਡਰ ਇਨ੍ਹਾਂ ਬਾਬਿਆਂ ਦੀ ਸੰਗਤ ਨੂੰ ਵੋਟਾਂ ਵਿੱਚ ਬਦਲਣ ਦੇ ਚੱਕਰ ਵਿੱਚ ਦੇਸ਼ ਦੀ ਇੱਜ਼ਤ, ਸੁਰੱਖਿਆ ਅਤੇ ਧਰਮ-ਨਿਰਪੇਖਤਾ ਨੂੰ ਵੀ ਵੇਚਣ ਲਈ ਤਿਆਰ ਰਹਿੰਦੇ ਹਨ ਧਰਮ ਦੇ ਨਾਂ ’ਤੇ ਹੋਏ ਫਸਾਦਾਂ ਵਿੱਚ ਹੁਣ ਤੱਕ ਲੱਖਾਂ ਨਿਰਦੋਸ਼ ਭਾਰਤੀ ਫਿਰਕੂ ਸੋਚ ਦੀ ਬਲੀ ਚੜ੍ਹਾ ਦਿੱਤੇ ਗਏ ਹਨ। ਇਕੱਲੇ 1947 ਦੀ ਵੰਡ ਸਮੇਂ ਹੀ 10 ਲੱਖ ਤੋਂ ਵੱਧ ਹਿੰਦੂ, ਮੁਸਲਮਾਨ ਅਤੇ ਸਿੱਖ ਮੌਤ ਦੇ ਮੂੰਹ ਵਿੱਚ ਧੱਕ ਦਿੱਤੇ ਗਏ

ਭਾਰਤ ਵਿੱਚ ਸੱਭ ਤੋਂ ਵੱਧ ਫ਼ਸਾਦ ਧਰਮ ਅਤੇ ਜ਼ਾਤ-ਪਾਤ ਦੇ ਨਾਮ ’ਤੇ ਹੀ ਹੋਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸੰਨ 2011 ਤੋਂ ਅਕਤੂਬਰ 2015 ਤੱਕ ਦੇ ਤਕਰੀਬਨ ਪੰਜ ਸਾਲਾਂ ਵਿੱਚ 3365 ਫਿਰਕੂ ਫ਼ਸਾਦ ਹੋਏ ਭਾਵ ਹਰ ਮਹੀਨੇ 58 ਦੰਗੇ-ਫ਼ਸਾਦ। ਇਨ੍ਹਾਂ ਵਿੱਚ ਸੱਤ ਸੌ ਦੇ ਕਰੀਬ ਜਾਨਾਂ ਗਈਆਂ ਅਤੇ ਤਿੰਨ ਹਜ਼ਾਰ ਤੋਂ ਵੱਧ ਲੋਕ ਜ਼ਖਮੀਹੋਏ ਇਹ ਦੰਗੇ ਸਿਰਫ ਅੱਠ ਰਾਜਾਂ ਉੱਤਰ ਪ੍ਰਦੇਸ਼, ਰਾਜਿਸਥਾਨ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਬਿਹਾਰ, ਗੁਜਰਾਤ, ਕਰਨਾਟਕਾ ਅਤੇ ਕੇਰਲਾ ਵਿੱਚ ਹੀ ਹੋਏ ਹਨ ਅੱਜ ਤੱਕ ਸਾਡੇ ਮੁਲਕ ਵਿੱਚ ਜਿੰਨੇ ਵੀ ਦੰਗੇ ਫ਼ਸਾਦ ਹੋਏ ਹਨ ਉਨ੍ਹਾਂ ਵਿੱਚ ਹਮੇਸ਼ਾ ਹੀ ਆਮ ਲੋਕਾਂ ਦੀਆਂ ਜਾਨਾਂ ਗਈਆਂ ਹਨ। ਕਦੇ ਕਿਸੇ ਦੰਗੇ ਵਿੱਚ ਕੋਈ ਲੀਡਰ ਨਹੀਂ ਮਰਿਆ। ਕੀ ਸਾਡੇ ਭੋਲ਼ੇ-ਭਾਲ਼ੇ ਲੋਕ ਹਾਲੇ ਵੀ ਨਹੀਂ ਸਮਝਣਗੇ ਕਿ ਲੀਡਰ ਲੋਕ ਆਪਣੀਆਂ ਕੁਰਸੀਆਂ ਲਈ ਲੋਕਾਂ ਨੂੰ ਕਦੇ ਵੋਟਾਂ ਬਣਾ ਲੈਂਦੇ ਹਨ ਅਤੇ ਲੋੜ ਪੈਣ ’ਤੇ ਬਲ਼ਦੀ ਅੱਗ ਵਿਚ ਝੋਕਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹੁਣ ਅਖੌਤੀ ਡੇਰਿਆਂ ਦੇ ਪਾਖੰਡੀਆਂ ਨੇ ਵੀ ਲੀਡਰਾਂ ਕੋਲੋਂ ਵੱਲ ਸਿੱਖ ਲਿਆ ਹੈ ਕਿ ਸ਼ਰਧਾਲੂਆਂ ਦੀਆਂ ਅੱਖਾਂ ਵਿੱਚ ਕਿਵੇ ਘੱਟਾ ਪਾ ਕੇ ਆਪਣੀਆਂ ਗੱਦੀਆਂ ਅਤੇ ਡੇਰੇ ਕਿਵੇਂ ਕਾਇਮ ਰੱਖਣੇ ਹਨ। ਅਗਸਤ 25-ਪੰਚਕੂਲਾ’ ਰਾਜਸੀ ਬਦਨੀਤੀ ਅਤੇ ਅਖੌਤੀ ਡੇਰਿਆਂ ਦੀ ਮਿਲੀ-ਭੁਗਤ ਦੀ ਤਾਜ਼ਾ ਅਤੇ ਤਕੜੀ ਮਿਸਾਲ ਹੈ

ਸਿਰਸਾ ਸਾਧ-ਕਾਂਡ’ ਆਜ਼ਾਦੀ ਮਗਰੋਂ ਭਾਰਤ ਵਿੱਚ ਇੱਕੋ ਇੱਕ ਦੁਰਘਟਨਾ ਹੈ ਜਿਸ ਨੇ ਮੀਡੀਆ ਦੀ ਟੀ. ਆਰ. ਪੀ. ਵਿੱਚ ਤਾਂ ਵਾਧਾ ਕੀਤਾ ਹੀ, ਮੀਡੀਆ ਵਿਚ ਵੀ ਡੇਰਾ ਮੁਖੀ ਦੀਆਂ ਕਹਾਣੀਆਂ ਦੀ ਜਿਵੇਂ ਸੁਨਾਮੀ ਹੀ ਆ ਗਈ ਸੀ ਮੀਡੀਆ ਵੀ, ਖਾਸ ਕਰ ਨਿੱਜੀ ਟੀ ਵੀ ਚੈੱਨਲ ਦੋਹਰੀ ਚਾਲ ਖੇਡਦੇ ਹਨ ਇਕ ਸਮੇਂ ਜਿਹੜੇ ਚੈਨਲ ਨਿਰਮਲ ਬਾਬਾ ਦੇ ਮਗਰ ਹੱਥ ਧੋ ਕੇ ਪੈ ਗਏ ਸਨ ਅੱਜ ਓਹੀ ਚੈਨਲ ਨਿਰਮਲ ਦਰਬਾਰ’ ਦੇ ਹਰ ਰੋਜ਼ ਦੁਪਹਿਰੇ ਸਪੌਂਸਰਡ ਪਰੋਗਰਾਮ ਪ੍ਰਸਾਰਿਤ ਕਰ ਰਹੇ ਹੁੰਦੇ ਨੇ

ਸੰਵਿਧਾਨਕ ਤੌਰ ’ਤੇ ਭਾਰਤ ਇਕ ਬਹੁ-ਧਰਮੀ, ਧਰਮ-ਨਿਰਪੱਖ ਦੇਸ਼ ਹੈ। ਭਾਵ ਹਰ ਭਾਰਤੀ ਨੂੰ ਆਪਣੀ ਮਰਜ਼ੀ ਦਾ ਧਰਮ ਮੰਨਣ ਦੀ ਖੁੱਲ੍ਹ ਹੈ ਪਰ ਆਜ਼ਾਦੀ ਮਗਰੋਂ ਭਾਰਤ ਵਿੱਚ ਹੋਏ ਫਿਰਕੂ ਦੰਗਿਆਂ ਨੇ ਭਾਰਤ ਨੂੰ ਪੂਰੇ ਵਿਸ਼ਵ ਸਾਹਮਣੇ ਸ਼ਰਮਸਾਰ ਕੀਤਾ ਹੈ, ਜਿਸ ਦਾ ਸਾਰਾ ਦੋਸ਼ ਸਿੱਧੇ ਰੂਪ ਵਿੱਚ ਭਾਰਤ ਦੀ ਫਿਰਕੂ ਸੋਚ ਵਾਲ਼ੀ ਲੀਡਰਸ਼ਿਪ ਦੇ ਮੱਥੇ ਲਗਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਨ੍ਹਾਂ 70 ਸਾਲਾਂ ਦੌਰਾਨ ਨਾਂ ਤਾਂ ਲੀਡਰਾਂ ਨੇ ਹੀ ਸੋਚ ਬਦਲੀ ਹੈ ਅਤੇ ਨਾ ਹੀ ਜਨਤਾ-ਜਨਾਰਧਨ ਨੇ ਕੋਈ ਸਬਕ ਸਿੱਖਿਆ ਹੈ ਅਸੀਂ ਹੁਣ ਵੀ ਲੀਡਰਾਂ ਦੇ ਕਹਿਣ ’ਤੇ ਕਿਰਪਾਨਾਂ, ਤਰਸ਼ੂਲ, ਖੰਡੇ, ਨੇਜੇ ਆਦਿ ਕੱਢ ਕੇ ਇਕ-ਦੂਜੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਹਾਂ

 ਧਰਮ ਤਾਂ ਸ਼ਾਂਤੀ, ਪਿਆਰ, ਸਤਿਕਾਰ ਅਤੇ ਸਹਿ-ਹੋਂਦ ਦਾ ਸਬਕ ਸਿਖਾਉਂਦੇ ਹਨ। ਇਸ ਦਾ ਅਰਥ ਇਹ ਹੈ ਕਿ ਜਿੰਨੇ ਵੱਧ ਧਰਮ ਉੰਨੀ ਵੱਧ ਸ਼ਾਂਤੀ ਅਤੇ ਪਿਆਰ। ਭਾਰਤ ਵਿੱਚ ਹਿੰਦੂ 82, ਮੁਸਲਮਾਨ 12, ਈਸਾਈ 2.5, ਸਿੱਖ 2, ਬੁੱਧ 0.7, ਜੈਨੀ 0.5, ਯਹੂਦੀ ਅਤੇ ਯੈਰੋ ਐਸਟਰੀਅਨਿਜ਼ਮ 0.01 ਫ਼ੀਸਦੀ ਹਨ ਵਿਸ਼ਵ ਵਿੱਚ 4200 ਤੋਂ ਵੱਧ ਧਰਮ ਹਨ। ਇਨ੍ਹਾਂ ਵਿੱਚ ਈਸਾਈ 31.59, ਮੁਸਲਮਾਨ 23, ਹਿੰਦੂ 15, ਬੁੱਧ 7.1, ਅਤੇ ਸਿੱਖ 0.35 ਫ਼ੀਸਦੀ ਹਨ ਇਨ੍ਹਾਂ ਧਰਮਾਂ ਦੇ ਬਾਵਜੂਦ ਫਿਰਕੂ ਫਸਾਦਾਂ ਦਾ ਡਰ ਹਰ ਵਕਤ ਬਣਿਆ ਰਹਿੰਦਾ ਹੈ

ਸਾਰੇ ਧਰਮਾਂ ਵਿੱਚ ਅਖੌਤੀ ਮੱਠਾਂ ਅਤੇ ਡੇਰਿਆਂ ਰਾਹੀਂ ਸੰਵੇਦਨਹੀਣ, ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀ ਘੁਸਪੈਠ ਹੋ ਚੁੱਕੀ ਹੈ, ਜਿਨ੍ਹਾਂ ਨੂੰ ਰਾਜਨੀਤਕ ਪਾਰਟੀਆਂ ਦੀ ਸ਼ਹਿ ਰਹਿੰਦੀ ਹੈ ਅਪਰਾਧਿਕ ਬਿਰਤੀ ਵਾਲਾ ਵਿਅਕਤੀ ਕਦੇ ਵੀ ਅਪਰਾਧ ਛੱਡ ਸਕਦਾ ਹੈ ਅਤੇ ਫਿਰ ਕਦੇ ਵੀ ਉਹਦੀ ਜੰਗਲ਼ੀ-ਅਪਰਾਧਿਕ ਬਿਰਤੀ ਜਾਗ ਸਕਦੀ ਹੈ ਮੁੱਖ ਧਾਰਾ ਦੇ ਧਰਮਾਂ ਦੀ ਆੜ ਹੇਠ ਅੱਗੇ ਖੁੱਲ੍ਹ ਰਹੇ ਡੇਰੇ, ਆਸ਼ਰਮ, ਧਾਮ, ਮੱਠ, ਪੀਠ ਆਦਿ ਭਵਿੱਖ ਵਿੱਚ ਕਿਸੇ ਵੱਡੀ ਅਣਹੋਣੀ ਦਾ ਹੀ ਸੰਕੇਤ ਹਨ ਇਹ ਡੇਰੇ ਭਵਿੱਖ ਵਿੱਚ ਨਿੱਕੇ ਡੇਰਿਆਂ ’ਤੇ ਕਬਜ਼ੇ ਕਰਨਗੇ, ਦੂਜੇ ਡੇਰਿਆਂ ਦੇ ਮੁਖੀਆਂ ਦੇ ਕਤਲ ਕਰਨਗੇ ਅਤੇ ਸਮਾਜ ਵਿੱਚ ਅਫਰਾ-ਤਫਰੀ ਪੈਦਾ ਕਰਨਗੇ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਹੀ ਪੰਜਾਬ ਵਿੱਚ ਤਾਂ ਵਾਪਰਨ ਵੀ ਲੱਗ ਪੱਈਆਂ ਹਨ

ਸਿਰਸਾ-ਕਾਂਡਮਗਰੋਂ ਹੁਣ ਹਰ ਸਾਧ, ਸੰਤ, ਬਾਬੇ, ਬਾਪੂ, ਪਿਤਾ ਜੀ, ਮਾਤਾ, ਸੰਤਣੀ, ਸਾਧਵੀ ਅਦਿ ’ਤੇ ਸ਼ੱਕ ਦੀ ਉਂਗਲ਼ੀ ਉੱਠ ਰਹੀ ਹੈ। ਸੋ ਹੁਣ ਸਾਰੇ ਅਜਿਹੇ ਡੇਰਿਆਂ, ਕੁਟੀਆ, ਸਮਾਧੀਆਂ, ਨਿੱਜੀ ਗੁਰਦੁਆਰਿਆਂ ਆਦਿ ਦੇ ਮੁੱਖੀਆਂ ਨੂੰ ਅੱਗੇ ਆਕੇ ਸਰਕਾਰਾਂ ਅਤੇ ਸ਼ਰਧਾਲੂਆਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਜਦੋਂ ਮਰਜ਼ੀ ਤਲਾਸ਼ੀ ਲੈ ਲੈਣ। ਇੰਜ ਸ਼ੱਕ ਦੇ ਘੇਰੇ ਵਿੱਚਲੇ ਧਾਰਮਿਕ ਡੇਰੇ ਲੋਕਾਂ ਵਿੱਚ ਵਿਸ਼ਵਾਸ ਬਣਾ ਸਕਣਗੇ ਪਰ ਇੰਜ ਕਿਸੇ ਨੇ ਹਿੰਮਤ ਨਹੀਂ ਵਿਖਾਉਣੀ ਕਿਉਂਕਿ ਇਸ ਚੁਬੱਚੇ ਵਿੱਚ ਸਾਰੇ ਹੀ ਨੰਗੇ ਹੋ ਜਾਣਗੇ

ਸਿਰਸਾ-ਕਾਂਡ ਮਗਰੋਂ ਸਪਸ਼ਟ ਹੋ ਗਿਆ ਹੈ ਕਿ ਅਜਿਹੇ 99 ਫੀਸਦੀ ਡੇਰੇ ਅੰਦਰ ਖਾਤੇ ਸਿਰਸੇ ਦੀ ਤਰਜ਼ ’ਤੇ ਹੀ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ ਕੀ ਸਰਕਾਰਾਂ ਲੋਕਾਂ ਨੂੰ ਇਨ੍ਹਾਂ ਪਾਖੰਡੀਆਂ ਸਾਧਾਂ ਦੇ ਚੁੰਗਲ ਵਿੱਚੋਂ ਬਚਾਉਣ ਲਈ ਕੋਈ ਕਾਰਵਾਈ ਕਰਨਗੀਆਂ ਜਾਂ ਹਾਲੇ ਹੋਰ ‘25 ਅਗਸਤ ਪੰਚਕੂਲਾ’ ਵਰਗੀਆਂ ਘਟਨਾਵਾਂ ਦਾ ਇੰਤਜ਼ਾਰ ਕਰਨਗੀਆਂ? ਜੇ ਸਰਕਾਰਾਂ ਹੁਣ ਚੁੱਪ ਕਰ ਗਈਆਂ ਤਾਂ ਭਵਿੱਖ ਵਿੱਚ ਇਹ ਅਖੌਤੀ ਸਾਧ ਲੋਕਾਂ ਅਤੇ ਸਰਕਾਰਾਂ ਦੇ ਗਲ਼ਾਂ ਦੇ ਸੱਪ ਬਣ ਜਾਣਗੇ

ਅੱਜ ਸੱਭ ਤੋਂ ਵੱਡੀ ਲੋੜ ਇਹ ਹੈ ਕਿ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਮੁੱਖ ਧਾਰਾ ਦੇ ਧਰਮਾਂ ਦੀ ਆੜ ਹੇਠ ਵਧ-ਫੁੱਲਰਹੇ ਡੇਰਾਵਾਦ ਦੀ ਪ੍ਰਵਿਰਤੀ ਨੂੰ ਸਮੁੱਚੇ ਰੂਪ ਵਿੱਚ ਧਾਰਮਿਕ, ਸਮਾਜਿਕ ਅਤੇ ਸੰਵਿਧਾਨਿਕ ਨਕੇਲ ਪਾ ਕੇ ਇਸ ਵਧ ਰਹੇ ਕੈਂਸਰ ਨੂੰ ਜੜ੍ਹੋਂ ਹੀ ਖਤਮ ਕਰ ਦਿੱਤਾ ਜਾਵੇ

*****

(837)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮਰਜੀਤ ਸਿੰਘ ਵੜੈਚ

ਅਮਰਜੀਤ ਸਿੰਘ ਵੜੈਚ

Phone: (011 - 91 - 94178 - 01988)
Email: (waraich1960@gmail.com)