SukhjitSChahal7ਬੁਝਾਰਤਾਂ ਪੰਜਾਬੀ ਸਮਾਜ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਵਿਆਹ ਵੇਲੇ ਛੰਦ ਵੀ ਇਸਦਾ ...
(16 ਦਸੰਬਰ 2025)


ਜੀਤੀ ਆਖੇ ਸੁਣ ਉਏ ਦੀਪੀ,
ਬੁੱਝ ਤੂੰ ਮੇਰੀ ਬਾਤ

ਦਰਸ਼ਨ ਸਿੰਘ ਆਸ਼ਟ ਦੀ ਕਵਿਤਾ ਅੰਦਰ ਤਕ ਧੁੜਧੁੜੀ ਜਿਹੀ ਛੇੜ ਦਿੰਦੀ ਹੈਸੋਚਦਿਆਂ ਸੋਚਦਿਆਂ ਮਨ ਬਚਪਨ ਵੱਲ ਚਲਾ ਜਾਂਦਾ ਹੈਦਾਦਾ ਦਾਦੀ ਚੇਤਿਆਂ ਵਿੱਚ ਘੁੰਮ ਜਾਂਦੇ ਹਨਅੱਜ ਵੀ ਬਾਬੇ ਦੀ ਸੁਣਾਈ ਬਾਤ ਜਾਨੀ ਚੋਰ ਯਾਦ ਆ ਜਾਂਦੀ ਹੈਅਸੀਂ ਸੁਣਦੇ ਸੁਣਦੇ ਸੌਂ ਜਾਂਦੇ, ਅਗਲੇ ਦਿਨ ਉੱਥੋਂ ਫਿਰ ਸ਼ੁਰੂ ਕਰ ਦਿੱਤੀ ਜਾਂਦੀਫਿਰ ਅੰਬੋ, ਮਤਲਬ ਦਾਦੀ ਦੀਆਂ ਬਾਤਾਂ ਵੀ ਸੁਣਨੀਆਂਉਹ ਦਿਉ ਵਾਲੀ ਬਾਤ ਸੁਣਾਉਂਦੀ ਹੁੰਦੀ ਸੀਪਰਿਵਾਰ ਸੰਯੁਕਤ ਅਤੇ ਵੱਡਾ ਸੀਅਕਸਰ ਰਾਤ ਨੂੰ ਰੋਟੀ ਤੋਂ ਬਾਅਦ ਪੈਂਦਿਆਂ ਸੌਂਦਿਆਂ ਬਾਤਾਂ ਬੁਝਾਰਤਾਂ ਰੋਜ਼ ਹੀ ਸੁਣਨ ਲੱਗ ਪੈਂਦੇਇਹੀ ਬਾਤਾਂ ਜੇਕਰ ਦਿਨੇ ਸੁਣਨ ਨੂੰ ਕਹਿੰਦੇ ਤਾਂ ਦਾਦੀ ਆਖਦੀ, ਇਹ ਰਾਤ ਨੂੰ ਹੁੰਦੀਆਂ ਨੇ, ਦਿਨੇ ਮਾਮਾ ਰਾਹ ਭੁੱਲ ਜਾਂਦਾ ਹੈਭੋਲੇ ਮਨ ਸੀ, ਡਰ ਜਾਂਦੇ ਸੀਬੁਝਾਰਤਾਂ, ਬਾਤਾਂ, ਅੜਾਉਣੀਆਂ, ਬਤੌਲੀਆਂ ਤੇ ਪਹੇਲੀਆਂ ਸਭ ਇੱਕੋ ਜਿਹੇ ਨਾਮ ਹਨ ਲਗਦਾ ਹੈ, ਇਸ ਨੂੰ ਪੜ੍ਹੇ ਲਿਖਿਆਂ ਦੀ ਭਾਸ਼ਾ ਵਿੱਚ ਬੁਝਾਰਤਾਂ ਆਖਦੇ ਹੋਣ ਪਰ ਆਮ ਪੇਂਡੂ ਭਾਸ਼ਾ ਵਿੱਚ ਬਾਤਾਂ ਕਹਿ ਦਿੰਦੇ ਹੋਣ

ਸੱਭਿਆਚਾਰ ਦੇ ਕਈ ਅਨਿੱਖੜਵੇਂ ਅੰਗ ਹੁੰਦੇ ਹਨ, ਜਿਵੇਂ ਗੀਤ, ਵਾਰਾਂ, ਕਹਾਣੀਆਂ, ਭੰਡ, ਆਦਿਪਰ ਬੁਝਾਰਤਾਂ ਵੀ ਮਨੁੱਖੀ ਸੱਭਿਅਤਾ ਦਾ ਅਨਿੱਖੜਵਾਂ ਅੰਗ ਹਨਇਹ ਕਦੋਂ ਚੱਲੀਆਂ, ਕਿਸਨੇ ਚਲਾਈਆਂ ਵਾਰੇ ਕੋਈ ਲਿਖਤੀ ਇਤਿਹਾਸ ਨਹੀਂ ਮਿਲਦਾਪਰ ਇਹ ਲੋਕ ਸੱਭਿਆਚਾਰ ਦੇ ਨਾਲ ਹੀ ਪੈਦਾ ਹੋਈਆਂ ਹੋਣਗੀਆਂਪਹਿਲੀ ਬਾਤ ਕਿਸਨੇ ਪਾਈ ਹੋਵੇਗੀ, ਕੌਣ ਹੋਵੇਗਾ ਇਸਦਾ ਨੱਕੜਦਾਦਾ, ਜਾਂ ਨੱਕੜਦਾਦੀ? ਕਿਸ ਚੀਜ਼ ਵਾਰੇ ਉਸਨੇ ਬਾਤ, ਬੁਝਾਰਤ ਪਾਈ ਹੋਵੇਗੀ ਰਾਤਾਂ ਨੂੰ ਵਿਹਲੇ ਬਹਿਕੇ ਇਹ ਵੀ ਇੱਕ ਮੰਨੋਰੰਜਨ ਦਾ ਸਾਧਨ ਹੁੰਦਾ ਹੋਣਾ ਹੈਇਸ ਵਿੱਚ ਛੋਟੇ ਬੱਚੇ ਤੋਂ ਲੈਕੇ ਬਜ਼ੁਰਗਾਂ ਤਕ ਇਸਦੇ ਭਾਗੀਦਾਰ ਬਣਦੇ ਹਨਇਹ ਲੋਕ ਧਾਰਾ ਪੜਾਅ ਦਰ ਪੜਾਅ ਆਪਣੇ ਆਪ ਵਿਕਾਸ ਕਰਦੀ ਗਈ ਪਰ ਇਹ ਪੱਕਾ ਹੈ ਕਿ ਇਸਦੀ ਹੋਂਦ ਰਿਗਵੇਦ ਦੇ ਸਮਿਆਂ ਤੋਂ ਵੀ ਪੁਰਾਣੀ ਹੈਰਿਗਵੇਦ ਵਿੱਚ ਵੀ ਕਈ ਇਸ ਤਰ੍ਹਾਂ ਦੀ ਬੁਝਾਰਤਾਂ ਮਿਲਦੀਆਂ ਹਨਹੋਰ ਧਾਰਮਿਕ ਗ੍ਰੰਥਾਂ ਵਿੱਚ ਵੀ ਇਸਦੀਆਂ ਉਦਾਹਰਨਾਂ ਮਿਲਦੀਆਂ ਹਨ

ਸਮੇਂ ਸਮੇਂ ਬੁਝਾਰਤਾਂ ਦੇ ਰੂਪ ਬਦਲਦੇ ਰਹਿੰਦੇ ਹਨਸਮਿਆਂ ਦੇ ਤਕਨੀਕੀ ਸਾਜ਼ੋ ਸਾਮਾਨ ਇਸ ਵਿੱਚ ਆਪਣੇ ਆਪ ਜੁੜਦੇ ਗਏਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਕੁਝ ਵੱਖਰਾ ਸੀ, ਅੱਜ ਵੱਖਰਾ ਦੌਰ ਹੈਜਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਰੁਝਾਨ ਹੁੰਦਾ ਹੈ, ਉਸੇ ਤਰ੍ਹਾਂ ਦੀਆਂ ਬੁਝਾਰਤਾਂ ਦਾ ਦੌਰ ਬਣ ਜਾਂਦਾ ਹੈਬੁਝਾਰਤਾਂ ਕਵਿਤਾ ਵਾਂਗ ਕਿਸੇ ਤਰ੍ਹਾਂ ਦੇ ਤੁਕਾਂਤ, ਮੇਲ ਨੂੰ ਜਾਂ ਕਿਸੇ ਗੀਤ ਵਾਂਗ ਲੈਅ, ਤਾਲ, ਨਿਯਮ ਨੂੰ ਨਹੀਂ ਮੰਨਦੀਆਂਹਾਂ, ਕਿਸੇ ਚੀਜ਼ ਵਾਰੇ ਉਪਮਾ ਕਰਦੇ ਹੋਏ ਦਿਮਾਗੀ ਕਸਰਤ ਕਰਵਾਈ ਜਾਂਦੀ ਹੈਦਿਮਾਗ ਤੇਜ਼ ਕਰਨ ਲਈ ਸਭ ਤੋਂ ਵਧੀਆ ਕਸਰਤ ਹੁੰਦੀ ਹੈਵੱਧ ਗਾਲੜੀ ਬੰਦੇ ਖੜ੍ਹੇ ਖੜ੍ਹੇ ਇਸ ਤਰ੍ਹਾਂ ਦੀਆਂ ਬਾਤਾਂ ਤਿਆਰ ਕਰ ਦਿੰਦੇ ਹਨਉਹ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਦੇਖਕੇ ਬੁਝਾਰਤ ਤਿਆਰ ਕਰ ਲੈਂਦੇ ਹਨਪਰ ਕੁਝ ਬੁਝਾਰਤਾਂ ਅਮਰ ਹੋ ਜਾਂਦੀਆਂ ਹਨ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀਆਂ ਰਹਿੰਦੀਆਂ ਹਨ

ਥੜ੍ਹੇ ਉੱਪਰ ਥੜ੍ਹਾ
ਉੱਪਰ ਲਾਲ ਕਬੂਤਰ ਖੜ੍ਹਾ

ਇਸ ਨੂੰ ਸੰਭਾਲ ਲਈ ਜਾਂ ਲਿਖਤੀ ਰੂਪ ਵਿੱਚ ਇਸਦੇ ਬਹੁਤ ਕੋਈ ਸਬੂਤ ਨਹੀਂ ਮਿਲਦੇਇਹ ਜ਼ਬਾਨੀ ਕਲਾਮੀ ਹੀ ਅੱਗੇ ਵਧਦੀ ਹੈਇਸ ਨੂੰ ਸਾਂਭਣ ਦੀ ਪਹਿਲੀ ਕੋਸ਼ਿਸ਼ ਲਾਲਾ ਸ਼ਿਵ ਦਿਆਲ ਐੱਮ ਏ ਅਸਿਸਟੈਂਟ ਇੰਸਪੈਕਟਰ ਆਫ ਸਕੂਲਾਂ ਨੇ ਵੀਹਵੀਂ ਸਦੀ ਦੇ ਸ਼ੁਰੂਆਤ ਵਿੱਚ ਕੀਤੀਉਸ ਤੋਂ ਬਾਅਦ ਕਾਫੀ ਲੇਖਕਾਂ ਨੇ ਇਸ ਵਾਰੇ ਕੋਸ਼ਿਸ਼ ਕੀਤੀ ਹੈਕਾਫੀ ਕਿਤਾਬਾਂ ਇਸ ਬਾਰੇ ਛਪ ਚੁੱਕੀਆਂ ਹਨ

ਬਾਤਾਂ ਹਰ ਭਾਸ਼ਾ ਵਿੱਚ ਹੁੰਦੀਆਂ ਇਨ੍ਹਾਂ ਨੂੰ ਸੁਣਨ ਸੁਣਾਉਣ ਦਾ ਢੰਗ, ਸਮਾਂ ਵੱਖਰਾ ਵੱਖਰਾ ਹੋ ਸਕਦਾ ਹੈਕਿਸੇ ਦੇ ਵਿਆਹ ਸਮੇਂ, ਕਿਸੇ ਦੇ ਕਿਸੇ ਸਮੇਂਅਫਰੀਕਾ, ਅਮਰੀਕਾ, ਯੂਰਪ, ਰੂਸ, ਦੇਸ ਪ੍ਰਦੇਸ ਵਿੱਚ ਇਨ੍ਹਾਂ ਦੀ ਹੋਂਦ ਮਿਲਦੀ ਹੈਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਨੂੰ ਬਾਤਾਂ ਵਾਂਗ ਹੀ ਰਚਿਆ ਹੈ

ਬੁਝਾਰਤਾਂ ਪੰਜਾਬੀ ਸਮਾਜ ਦਾ ਅਨਿੱਖੜਵਾਂ ਅੰਗ ਰਹੀਆਂ ਹਨਵਿਆਹ ਵੇਲੇ ਛੰਦ ਵੀ ਇਸਦਾ ਨੇੜੇ ਦਾ ਹੀ ਰੂਪ ਹੈਦਾਦੇ-ਦਾਦੀ, ਨਾਨੇ-ਨਾਨੀ ਦੀ ਗੋਦੀ ਖੇਡੇ ਹਰ ਬੱਚੇ ਨੇ ਇਸਦਾ ਰਸ ਮਾਣਿਆ ਹੈਇਸ ਵਿੱਚ ਦਿਮਾਗ਼ ਦੀ ਕਸਰਤ, ਹਾਸਾ ਮਜ਼ਾਕ, ਹਾਰ ਜਿੱਤ ਸਭ ਕੁਝ ਮਿਲਦਾ ਹੈਨਾ ਬੁੱਝ ਸਕਣ ’ਤੇ ਹਾਰ ਮੰਨ ਲਈ ਜਾਂਦੀ ਹੈ ਜਾਂ ਭਿਆਂ ਕਹਿ ਦਿੱਤਾ ਜਾਂਦਾ ਹੈਪਰ ਇਸਦੀ ਹਾਰ ਵੀ ਜਿੱਤ ਜਿਹੀ ਖੁਸ਼ੀ ਹੀ ਲੈਕੇ ਆਉਂਦੀ ਹੈਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਕੋਲ ਬਹੁਤ ਲੰਮੀਆਂ ਬਾਤਾਂ ਵੀ ਹੁੰਦੀਆਂ ਸਨ, ਜੋ ਕਈ ਕਈ ਦਿਨ ਚਲਦੀਆਂ ਰਹਿੰਦੀਆਂ ਸਨਤਾਰਿਆਂ ਦੀ ਛਾਵੇਂ ਨਾਲ ਨਾਲ ਮੰਜੇ ਹੁੰਦੇ ਸਨਅੱਜਕਲ੍ਹ ਲੋਕ ਵੱਖ ਵੱਖ ਕਮਰਿਆਂ ਵਿੱਚ ਪੈ ਜਾਂਦੇ ਹਨਇਕਹਿਰੀ ਪਰਿਵਾਰ ਪ੍ਰਣਾਲੀ ਅਤੇ ਬਿਜਲੀ ਜ਼ਿੰਦਗੀ ਦੇ ਕਾਰਨ ਨਵੀਂ ਪੀੜ੍ਹੀ ਇਸਦਾ ਅਨੰਦ ਨਹੀਂ ਲੈ ਰਹੀਬਾਤਾਂ ਬਣਾਉਣ ਵਾਲੇ ਆਲੇ ਦੁਆਲੇ ਨੂੰ ਦੇਖ ਕੇ ਹੀ ਬਾਤ ਬਣਾ ਦਿੰਦੇ ਹਨਕਈ ਬਾਤਾਂ ਪੂਰਾ ਜ਼ੋਰ ਲਵਾਂ ਦਿੰਦੀਆਂ ਹਨਬਹੁਤੀਆਂ ਬਾਤਾਂ ਵੱਖ ਵੱਖ ਭਾਸ਼ਾਵਾਂ ਵਿੱਚ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਜਾਂ ਬਹੁਤ ਨੇੜੇ ਹੁੰਦੀਆਂ ਹਨ‌ਉਹਨਾਂ ਦੇ ਉੱਤਰ ਵੀ ਇੱਕੋ ਜਿਹੇ ਮਿਲਦੇ ਹਨਜਿਵੇਂ ਪੰਜਾਬੀ ਹਿੰਦੀ ਦੀਆਂ ਬਹੁਤ ਸਾਰੀਆਂ ਬੁਝਾਰਤਾਂ ਆਪਸ ਵਿੱਚ ਕਾਫੀ ਮਿਲਦੀਆਂ ਹਨ

ਹਰੀ ਡੱਬੀ ਕਾਲਾ ਮਕਾਨ
ਉਸ ਵਿੱਚ ਬੈਠਾ ਰੁਲਦੂ ਰਾਮ

(हरी डिब्बी काला मकान, उसमे बैठे कल्लू राम)

ਪੰਜਾਬੀ ਵਿੱਚ ਵੀ ਬਹੁਤ ਪਿਆਰੀਆਂ ਬਾਤਾਂ ਮਿਲਦੀਆਂ ਹਨਇਸ ਵਿੱਚ ਜ਼ਿੰਦਗੀ, ਮੌਤ, ਰੁੱਖਾਂ, ਜਾਨਵਰਾਂ, ਪੰਛੀਆਂ, ਖੇਤੀ ਦੇ ਸੰਦਾਂ, ਰਸੋਈ ਦੀਆਂ ਚੀਜ਼ਾਂ, ਫਲ, ਸਬਜ਼ੀਆਂ, ਘਰੇਲੂ ਚੀਜ਼ਾਂ ਹਰ ਚੀਜ਼ ਵਾਰੇ ਸਾਨੂੰ ਬਾਤਾਂ ਮਿਲਦੀਆਂ ਹਨ ਜਿਵੇਂ ਇੱਕ ਬਹੁ ਚਲਤ ਤੇ ਪਿਆਰੀ ਬਾਤ ਹੈ ਜੋ ਘਰ ਦੀ ਕਿਸੇ ਚੀਜ਼ ਵਾਰੇ ਪੁੱਛਦੀ ਹੈ, “ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ” = ਸੂਈ

ਇਸੇ ਤਰ੍ਹਾਂ ਪੰਛੀਆਂ ਬਾਰੇਇੱਕ ਜਾਨਵਰ ਅਜਿਹਾ, ਜਿਸਦੀ ਦੁੰਮ ਪਰ ਪੈਸਾ? = ਮੋਰ

ਬੂਟੇ, ਫਸਲ ਬਾਰੇ ਬਹੁਤ ਹੀ ਪ੍ਰਸਿੱਧ ਬੁਝਾਰਤ ਹੈ; ਹਰੀ ਸੀ, ਮਨ ਭਰੀ ਸੀ, ਮੋਤੀਆਂ ਨਾਲ ਜੜੀ ਸੀ, ਬਾਬਾ ਜੀ ਦੇ ਬਾਗ਼ ਵਿੱਚ, ਦੁਸ਼ਾਲਾ ਲਈ ਖੜ੍ਹੀ ਸੀ? = ਮੱਕੀ ਦੀ ਛੱਲੀ

ਜਾਨਵਰ ਬਾਰੇ ਵੀ ਇੱਕ ਉਪਮਾ ਕੀਤੀ ਗਈ ਹੈ; ਚੋਰ ਦਾ ਦੁਸ਼ਮਣ, ਬੰਦੇ ਦਾ ਯਾਰ, ਪੀਵੇ ਇਹ ਦੁੱਧ, ਮਾਰੇ ਸ਼ਿਕਾਰ? = ਕੁੱਤਾ

ਬਹੁਤ ਹੀ ਲੋਕ ਮਕਬੂਲੀਅਤ ਪ੍ਰਾਪਤ ਬੁਝਾਰਤ ਹੈ ਜੋ ਖੂਹ ਵਾਰੇ ਦੱਸਦੀ ਹੈ; ਆਰ ਢਾਂਗਾ ਪਾਰ ਢਾਂਗਾ, ਵਿੱਚ ਟੱਲ-ਮਟੱਲੀਆਂ, ਆਉਣ ਕੂੰਜਾਂ ਦੇਣ ਬੱਚੇ, ਨਦੀ ਨਾਵਣ ਚੱਲੀਆਂ?= ਚੱਲਦਾ ਖੂਹ ਜਾਂ ਖੂਹ ਦੀਆਂ ਟਿੰਡਾਂ

ਬ੍ਰਹਿਮੰਡ ਦੀਆਂ ਚੀਜ਼ਾਂ ਧਰਤੀ, ਸੂਰਜ ਚੰਨ ਤਾਰਿਆਂ ਵਾਰੇ ਵੀ ਬਾਤਾਂ ਹਨ; ਚੌਦਾਂ ਕੂਟਾਂ, ਚੌਦਾਂ ਚੁਬਾਰੇ ਉੱਤੇ ਖੇਡਣ ਦੋ ਵਣਜਾਰੇ, ਮੌਤ ਕੋਲੋਂ ਮਰਦੇ ਨਹੀਂ ਉਹ, ਕਿਸੇ ਕੋਲੋਂ ਡਰਦੇ ਨਹੀਂ ਉਹ? = ਚੰਨ ਸੂਰਜ

ਮੌਸਮ, ਰੁੱਤਾਂ, ਸਰਦੀ ਗਰਮੀ, ਹਨੇਰੀ ਵਾਰੇ ਬਹੁਤ ਹੀ ਖੂਬਸੂਰਤ ਬੁਝਾਰਤਾਂ ਮਿਲਦੀਆਂ ਹਨ; ਸਾਵਣ ਭਾਦੋਂ ਬਹੁਤ ਚਲਤ ਹੈ, ਪੋਹ-ਮਾਘ ਵਿੱਚ ਥੋੜ੍ਹੀ?= ਮੀਂਹ

ਤੁਰਦੀ ਹਾਂ ਪਰ ਪੈਰ ਨਹੀਂ, ਦੇਵਾਂ ਸਭ ਨੂੰ ਜਾਨ, ਦੋ ਲਫਜ਼ਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ? = ਹਵਾ

ਫਲ ਫਰੂਟ, ਸਬਜ਼ੀਆਂ ਵਾਰੇ ਵੀ ਉਪਮਾ ਅਲੰਕਾਰ ਨਾਲ ਸ਼ਿੰਗਾਰੀਆਂ ਬੁਝਾਰਤਾਂ ਆਮ ਹਨ: ਹਰੀ-ਹਰੀ ਗੰਦਲ ਕੱਚ ਦਾ ਕੋਠਾ, ਕਚਨਾਰ ਦੀਆਂ ਫਲੀਆਂ, ਸ਼ਰਬਤ ਦੇ ਘੁੱਟ, ਮਿਸਰੀ ਦੀਆਂ ਡਲੀਆਂ? = ਹਦਵਾਣਾ

ਸਰੀਰ ਦੇ ਅੰਗਾਂ ਵਾਰੇ ਬਹੁਤ ਹੀ ਸੋਹਣੀ ਬੁਝਾਰਤ ਮਿਲਦੀ ਹੈ: ਦੋ ਕਬੂਤਰ ਕੋਲੋ-ਕੋਲੀ ਖੰਭ ਉਹਨਾਂ ਦੇ ਕਾਲੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ? = ਅੱਖਾਂ

ਇਨਸਾਨੀ ਰਿਸ਼ਤਿਆਂ ਦਾ ਭੇਤ ਦਿੰਦੀਆਂ ਬਹੁਤ ਹੀ ਵਧੀਆ ਬੁਝਾਰਤਾਂ ਮਿਲਦੀਆਂ ਹਨ: ਊਠ ’ਤੇ ਚੜ੍ਹਦੀਏ, ਮਾਲ੍ਹ ਫੜੇਂਦੀਏ, ਇਹ ਤੇਰਾ ਕੀ ਲਗਦਾ? ਉਹਦਾ ਤਾਂ ਮੈਂ ਨਾ ਨਹੀਂ ਲੈਣਾ, ਮੇਰਾ ਨਾਂ ਹੈ ਜੀਆਂਉਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਂਵਾਂ-ਧੀਆਂ? = ਨੂੰਹ ਸਹੁਰਾ

ਤਿੰਨ ਪਿੰਨੀਆਂ, ਘਿਓ ਭੁੰਨੀਆਂ, ਸੱਸ, ਨੂੰਹ, ਨਣਦ, ਭਰਜਾਈ, ਮਾਂਵਾਂ-ਧੀਆਂ ਇੱਕ-ਇੱਕ ਆਈ? = ਸੱਸ ਨੂੰਹ ਅਤੇ ਧੀ

ਨਵੀਂ ਤਕਨਾਲੋਜੀ ਆਈ ਉਹੋ ਜਿਹੀਆਂ ਬਾਤਾਂ ਬਣ ਗਈਆਂ: ਨਿੱਕੀ ਜਿਹੀ ਕੌਲੀ, ਕਨੇਡਾ ਜਾਕੇ ਬੋਲੀ? = ਟੈਲੀਫੋਨ

ਇਸੇ ਤਰ੍ਹਾਂ ਦੀ‌ ਹੋਰ ਵੀ ਉਦਾਹਰਨਾਂ ਮਿਲਦੀਆਂ ਹਨ: ਧਰਤੀ ਤੋਂ ਮੈਂ ਰੀਂਗ ਕੇ, ਹਵਾ ਵਿੱਚ ਤਾਰੀ ਲਾਵਾਂ, ਤਕ ਕੇ ਆਪਣਾ ਥਾਂ-ਟਿਕਾਣਾ, ਫਿਰ ਧਰਤੀ ’ਤੇ ਆਵਾਂ? = ਹਵਾਈ ਜਹਾਜ਼

ਲੋਹੇ ਦੀ ਭੰਬੀਰੀ, ਪੀਵੇ ਇਹ ਤੇਲ, ਦੌੜੇ ਇਹ ਜਦੋਂ, ਮਾਤ ਕਰੇ ਰੇਲ? = ਮੋਟਰ ਕਾਰ

ਆਮ ਵਰਤੋਂ ਦੀਆਂ ਘਰੇਲੂ ਚੀਜ਼ਾਂ ਵਾਰੇ ਵੀ ਬਹੁਤ ਹੀ ਵਧੀਆ ਬੁਝਾਰਤਾਂ ਮਿਲਦੀਆਂ ਹਨ: ਨ੍ਹੇਰ ਘੁੱਪ, ਨ੍ਹੇਰ ਘੁੱਪ, ਨੂੰਹ ਨੇ ਮਾਰੀ ਟੱਕਰ, ਸਹੁਰਾ ਫਿਰ ਚੁੱਪ? = ਕੁੰਜੀ ਅਤੇ ਜਿੰਦਰਾ

ਡੱਬ-ਖੜੱਬੀ ਬੱਕਰੀ, ਡੱਬੀ ਉਹਦੀ ਛਾਂ, ਚੱਲ ਮੇਰੀ ਬੱਕਰੀ, ਕੱਲ੍ਹ ਵਾਲੀ ਥਾਂ? = ਮੰਜਾ

ਰਸੋਈ ਨਾਲ ਸੰਬੰਧਿਤ ਬੁਝਾਰਤ: ਥੱਲੇ ਗੋਹੇ ਦੀ ਪੰਸੇਰੀ, ਉੱਤੇ ਲੋਹੇ ਦੀ ਪੰਸੇਰੀ, ਉੱਤੇ ਗੁਦਗੁਦੀਆਂ ਪਠਾਣ? = ਪਾਥੀਆਂ ਤਵਾ ਅਤੇ ਰੋਟੀਆਂ

ਇਹ ਪੰਜਾਬੀ ਜੀਵਨ ਦੀ ਵਧੀਆ ਵਿਧੀ ਹੈਇਕਹਿਰੀ ਪਰਿਵਾਰ ਪ੍ਰਣਾਲੀ ਨੇ ਇਸ ਚੀਜ਼ ਨੂੰ ਖਤਮ ਕਰ ਦਿੱਤਾ ਹੈ ਬੱਚੇ ਮੋਬਾਇਲ ’ਤੇ ਲੱਗੇ ਰਹਿੰਦੇ ਹਨ, ਜਾਂ ਸਾਰਾ ਦਿਨ ਕਿਤਾਬਾਂ ਦੇ ਬੋਝ ਹੇਠ ਦੱਬੇ ਰਹਿੰਦੇ ਹਨ ਜਿੱਥੇ ਬੁਝਾਰਤਾਂ ਨਾਲ ਬੱਚਿਆਂ ਦੇ ਦਿਮਾਗ਼ ਤੰਦਰੁਸਤ ਰਹਿੰਦੇ ਸੀ, ਉੱਥੇ ਇਸਦੇ ਬਹੁਤ ਸਾਰੇ ਫਾਇਦੇ ਸਨਸਕੂਲਾਂ ਵਿੱਚ ਪਿਛਲੇ ਸਮੇਂ ਤੋਂ ਇਸ ਨੂੰ ਸਵੇਰ ਦੀ ਸਭਾ ਵਿੱਚ ਸ਼ੁਰੂ ਕਰਨਾ ਵਧੀਆ ਸੰਕੇਤ ਹੈਪਰ ਇਸ ਲਈ ਬਹੁਤ ਕੰਮ ਕਰਨਾ ਬਾਕੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁਖਜੀਤ ਸਿੰਘ ਚਹਿਲ

ਸੁਖਜੀਤ ਸਿੰਘ ਚਹਿਲ

Head Teacher (Govt Primary School) Gehle, Mansa, Punjab, India.
Whatsapp: (91 - 98154 - 04611)
Email: (sukhjitchahal.singh@gmail.com)