TarsemSJandiala7ਮਾਸਟਰਖੂੰਡੀ ਨਹੀਂ ਮਿਲਦੀਸਵੇਰ ਦਾ ਲੱਭੀ ਜਾਨਾਦੇਖ ਤਾਂ ਰਾਤੀਂ ਕਿਤੇ ਗੱਡੀ ਵਿੱਚ ਤਾਂ ਨਹੀਂ ...
(24 ਨਵੰਬਰ 2025)

ਸਵੇਰੇ-ਸਵੇਰੇ ਫੋਨ ਦੀ ਘੰਟੀ ਖੜਕੀਫੋਨ ਚੁੱਕਿਆਦੂਜੇ ਪਾਸਿਉਂ ਘੁੱਦਾ ਬੋਲ ਰਿਹਾ ਸੀ, “ਮਾਸਟਰ, ਖੂੰਡੀ ਨਹੀਂ ਮਿਲਦੀ, ਸਵੇਰ ਦਾ ਲੱਭੀ ਜਾਨਾ ਦੇਖ ਤਾਂ ਰਾਤੀਂ ਕਿਤੇ ਗੱਡੀ ਵਿੱਚ ਤਾਂ ਨਹੀਂ ਰਹਿ ਗਈ?”

ਮੈਂ ਜਾ ਕੇ ਦੇਖਿਆ, ਗੱਡੀ ਵਿੱਚ ਨਹੀਂ ਸੀਮੈਂ ਖੂੰਡੀ ਦੇ ਲਾਪਤਾ ਹੋਣ ਦੀ ਖਬਰ ਚੰਡੀਗੜ੍ਹ ਵਾਲੇ ਮਿੱਤਰ ਨੂੰ ਸੁਣਾਈ ਤਾਂ ਉਹ ਹੱਸਦਾ ਹੋਇਆ ਕਹਿਣ ਲੱਗਾ, “ਉਹਦੇ ਭਾਰ ਤੋਂ ਅੱਕੀ ਹੋਈ ਕਿਤੇ ਲੁਕ ਗਈ ਹੋਣੀ ਆਂ।”

ਬੀਤੇ ਦਿਨ ਅਸੀਂ ਚਾਰ ਜਣੇ ਇੱਕ ਸਾਂਝੇ ਮਿੱਤਰ ਨੂੰ ਮਿਲਕੇ ਚੰਡੀਗੜ੍ਹ ਤੋਂ ਵਾਪਸ ਆਏ ਸੀਸਾਰਾ ਦਿਨ ਕੁਝ ਨਾ ਕੁਝ ਖਾਂਦਿਆਂ-ਗੱਲਾਂਬਾਤਾਂ ਕਰਦਿਆਂ ਸਾਂਝੇ ਮਿੱਤਰ ਨੇ ਮਹਿਮਾਨ-ਨਿਵਾਜ਼ੀ ਅਧੂਰੀ ਸਮਝ ਕੇ ਦਿਨ ਢਲਦੇ ਨੂੰ ਡਟ ਪੁੱਟ ਲਿਆ ਤਾਂ ਵਾਪਸੀ ਨੂੰ ਦੇਰ ਹੋ ਗਈਥੋੜ੍ਹਾ ਊਣੇ ਹੋਏ ਤਾਂ ਬਲਾਚੌਰ ਲਾਗੇ ਇੱਕ ਢਾਬੇ ’ਤੇ ਗੱਡੀ ਰੋਕ ਕੇ ਘਾਟ ਪੂਰੀ ਕੀਤੀਪਿੰਡ ਵਾਪਸ ਆ ਕੇ ਸਾਰਿਆਂ ਨੂੰ ਘਰੋ-ਘਰੀ ਉਤਾਰ ਕੇ ਮੈਂ ਅਤੇ ਡਰਾਈਵਰ ਅੱਧੀ ਰਾਤ ਨੂੰ ਘਰ ਵੜੇ

ਖੂੰਡੀ ਦੀ ਚਰਚਾ ਸਾਰਾ ਦਿਨ ਸਾਡੇ ਦਾਇਰੇ ਵਿੱਚ ਘੁੰਮਦੀ ਰਹੀਸਾਡੇ ਲਈ ਤਾਂ ਇਹ ਸ਼ੁਗਲ ਵਾਲੀ ਗੱਲ ਸੀ ਪਰ ਘੁੱਦੇ ਨੂੰ ਗਹਿਰਾ ਸਦਮਾ ਲੱਗਾ ਸੀਦੂਜੇ ਦਿਨ ਮਿਲੇ ਤਾਂ ਉਹ ਬਹੁਤ ਉਦਾਸ ਸੀਕਾਰਨ ਪੁੱਛਣ ’ਤੇ ਉਹ ਫਿੱਸ ਪਿਆ, “ਇਸ ਖੂੰਡੀ ਨੂੰ ਹੱਥ ਵਿੱਚ ਲੈ ਕੇ ਤੁਰਨ ਵੇਲੇ ਮੈਨੂੰ ਮਹਿਸੂਸ ਹੁੰਦਾ ਸੀ ਜਿਵੇਂ ਮੇਰਾ ਬਾਪੂ ਮੇਰੇ ਨਾਲ-ਨਾਲ ਤੁਰ ਰਿਹਾ ਹੋਵੇਬਾਪੂ ਦੇ ਪੂਰੇ ਹੋਣ ਤੋਂ ਬਾਅਦ ਜਦੋਂ ਮੈਂ ਵਲੈਤ ਗਿਆ ਤਾਂ ਇਹ ਖੂੰਡੀ ਮਾਂ ਦੇ ਕਮਰੇ ਦੇ ਇੱਕ ਖੂੰਜੇ ਵਿੱਚ ਪਈ ਸੀਮਾਂ ਨੇ ਦੱਸਿਆ ਕਿ ਇਹ ਖੂੰਡੀ ਕਈ ਸਾਲ ਮੇਰੇ ਬਾਪੂ ਦਾ ਸਹਾਰਾ ਬਣੀ ਰਹੀਖੂੰਡੀ ਦੀ ਮੁੱਠ ਉੱਪਰ ਹੱਥ ਰੱਖਿਆ ਤਾਂ ਮੈਨੂੰ ਬਾਪੂ ਦੀ ਹੱਥ-ਘੁਟਣੀ ਮਹਿਸੂਸ ਹੋਈਉਸ ਦਿਨ ਤੋਂ ਮੈਂ ਬਾਪੂ ਨੂੰ ਨਾਲ-ਨਾਲ ਲਈ ਫਿਰਦਾ ਸੀਖੂੰਡੀ ਦੇ ਲਾਪਤਾ ਹੋਣ ਤੋਂ ਬਾਅਦ ਮੈਨੂੰ ਲੱਗਦੈ ਬਾਪੂ ਦੁਬਾਰਾ ਵਿਛੜ ਗਿਆ।”

ਚੰਡੀਗੜ੍ਹ ਤੋਂ ਤੁਰਨ ਵੇਲੇ ਤੋਂ ਲੈ ਕੇ ਘੁੱਦੇ ਨੂੰ ਘਰ ਛੱਡਣ ਤਕ ਦਾ ਦ੍ਰਿਸ਼ ਚਿਤਵਣ ’ਤੇ ਖੂੰਡੀ ਇੱਕ ਪਲ ਵੀ ਪਾਸੇ ਨਹੀਂ ਹੋਈਚੰਡੀਗੜ੍ਹੋਂ ਤੁਰਨ ਤੋਂ ਪਹਿਲਾਂ ਸ਼ਹਿਰ ਜਾ ਵਸੇ ਮਿੱਤਰ ਨੇ ਆਪਣੀ ਬਗੀਚੀ ਵਿੱਚੋਂ ਤੋੜੇ ਕਰੇਲੇ ਅਤੇ ਰਾਮ-ਤੋਰੀਆਂ ਦਾ ਲਿਫਾਫਾ ਘੁੱਦੇ ਨੂੰ ਫੜਾਉਂਦਿਆਂ ਕਿਹਾ ਸੀ “ਪੇਂਡੂਓ, ਸ਼ਹਿਰੀ ਕਰੇਲੇ ਖਾ ਕੇ ਦੱਸਿਓ, ਫਿੱਕੇ ਤਾਂ ਨਹੀਂ? ਘੁੱਦੇ ਨੇ ਉਹ ਲਿਫਾਫਾਂ ਆਪਣੀ ਖੂੰਡੀ ਦੀ ਮੁੱਠ ਨਾਲ ਲਪੇਟ ਲਿਆ ਸੀ ਤਾਂ ਕਿ ਚੇਤਾ ਨਾ ਭੁੱਲ ਜਾਵੇਗੱਡੀ ਵਿੱਚ ਬੈਠਣ ਤੋਂ ਪਹਿਲਾਂ ਖੂੰਡੀ ਅਤੇ ਸਬਜ਼ੀਆਂ ਵਾਲਾ ਲਿਫਾਫਾ ਪਹਿਲਾਂ ਗੱਡੀ ਵਿੱਚ ਰੱਖੇ ਸਨਢਾਬੇ ’ਤੇ ਰੁਕਣ ਵੇਲੇ ਵੀ ਘੁੱਦਾ ਖੂੰਡੀ ਦੇ ਸਹਾਰੇ ਪਿਸ਼ਾਬ-ਘਰ ਤਕ ਗਿਆ ਸੀਗੱਡੀ ਵਿੱਚ ਬੈਠਣ ਵੇਲੇ ਉਸਨੇ ਖੂੰਡੀ ਦੋਹਾਂ ਲੱਤਾਂ ਦੇ ਵਿਚਕਾਰ ਰੱਖੀ ਸੀਘਰ ਦੇ ਗੇਟ ਅੰਦਰ ਜਾਣ ਵੇਲੇ ਵੀ ਲਿਫਾਫਾ ਅਤੇ ਖੂੰਡੀ ਉਸਦੇ ਹੱਥ ਵਿੱਚ ਸਨਉਸਤੋਂ ਬਾਅਦ ਖੂੰਡੀ ਕਿੱਥੇ ਖਿਸਕ ਗਈ?

ਅਗਲੇ ਦਿਨ ਘੁੱਦੇ ਦਾ ਫੋਨ ਆਇਆ, ਚਹਿਕਦਾ ਹੋਇਆ ਕਹਿੰਦਾ, “ਮਾਸਟਰ, ਖੂੰਡੀ ਮਿਲ ਗਈ!

ਮੇਰੇ ‘ਕਿੱਥੋਂ’ ਪੁੱਛਣ ’ਤੇ ਘੁੱਦਾ ਕਹਿੰਦਾ, “ਸਾਡੇ ਘਰ ਸਫਾਈ ਕਰਨ ਵਾਲੀ ਇੱਕ ਦਿਨ ਛੱਡ ਕੇ ਪੋਚੇ ਲਾਉਂਦੀ ਆਅੱਜ ਵੱਡੇ ਸੋਫੇ ਹੇਠਾਂ ਪੋਚਾ ਲਾਉਣ ਲਈ ਸੋਫੇ ਨੂੰ ਘੜੀਸਿਆ ਤਾਂ ਖੂੰਡੀ ਹੇਠਾਂ ਪਈ ਸੀ।”

ਫਿਰ ਆਪ ਹੀ ਕਹਿਣ ਲੱਗਾ, “ਮੈਨੂੰ ਲੱਗਦਾ, ਉਸ ਦਿਨ ਖੂੰਡੀ ਮੈਂ ਸੋਫੇ ਦੇ ਨਾਲ ਖੜ੍ਹੀ ਕਰ ਦਿੱਤੀ ਸੀ ਜੋ ਖਿਸਕ ਕੇ ਸੋਫੇ ਦੇ ਪਿੱਛੇ ਡਿਗ ਪਈ, ਜਿਸ ਪਾਸੇ ਸਾਡਾ ਧਿਆਨ ਹੀ ਨਹੀਂ ਗਿਆ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਤਰਸੇਮ ਸਿੰਘ ਜੰਡਿਆਲਾ

ਤਰਸੇਮ ਸਿੰਘ ਜੰਡਿਆਲਾ

Jandiala, Jalandhar, Punjab, India.
Whatsapp: (91 -  98728 30235)
Email: (amritco@hotmail.com)