Sarokar7ਪਿਛਲੇ ਵਰ੍ਹੇ ਦਾ ਢਾਹਾਂ ਇਨਾਮ ਦੇਣ ਲਈ 29 ਅਕਤੂਬਰ 2016 ਨੂੰ ...
(19 ਫਰਵਰੀ 2017)

 

ਢਾਹਾਂ ਇਨਾਮ 2017

ਵੈਨਕੂਵਰ, ਕਨੇਡਾ (16 ਜਨਵਰੀ 2017): ਪੰਜਾਬੀ ਵਿਚ ਮਿਆਰੀ ਸਾਹਿਤ ਸਿਰਜਣਾ ਲਈ ਸਭ ਤੋਂ ਵੱਡੇ ਕੌਮਾਂਤਰੀ ਪੱਧਰ ਦੇ ਢਾਹਾਂ ਇਨਾਮ ਦੀਆਂ ਸਾਲ 2017 ਵਾਸਤੇ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋ ਗਿਆ ਹੈ। ਸਾਲ 2016 ਦੌਰਾਨ, ਗੁਰਮੁਖੀ ਜਾਂ ਸ਼ਾਹਮੁਖੀ, ਕਿਸੇ ਵੀ ਲਿੱਪੀ ਵਿਚ ਛਪੀਆਂ ਪੰਜਾਬੀ ਫਿਕਸ਼ਨ - ਨਾਵਲ ਤੇ ਕਹਾਣੀਆਂ - ਦੀਆਂ  ਪੁਸਤਕਾਂ 25 ਹਜ਼ਾਰ ਕੈਨੇਡੀਅਨ ਡਾਲਰ ਦੇ ਇਸ ਇਨਾਮ ਲਈ ਨਾਮਜ਼ਦ ਕੀਤੀਆਂ ਜਾ ਸਕਦੀਆਂ ਹਨ। ਇਸ ਵੱਡੇ ਇਨਾਮ ਤੋਂ ਬਿਨਾਂ ਦੂਜੇ ਸਥਾਨ ’ਤੇ ਆਉਣ ਵਾਲੀਆਂ ਕਿਤਾਬਾਂ ਨੂੰ ਪੰਜ ਪੰਜ ਹਜ਼ਾਰ ਕਨੇਡੀਅਨ ਡਾਲਰ ਦੇ ਦੋ ਹੋਰ ਇਨਾਮ ਵੀ ਦਿੱਤੇ ਜਾਣਗੇ।

ਸਾਲ 2017 ਦੇ ਇਨਾਮ ਵਾਸਤੇ ਨਾਮਜ਼ਦਗੀ ਭਰਨ ਲਈ ਸੰਬੰਧਤ ਪੁਸਤਕ ਦੀਆਂ ਤਿੰਨ ਕਾਪੀਆਂ The Dhahan Prize, Unit 1058 - 2560 Shell Road, Richmond, BC, V6X 0B8 Canada ਦੇ ਪਤੇ ਉੱਪਰ ਭੇਜਣੀਆਂ ਜ਼ਰੂਰੀ ਹਨ। ਨਾਮਜ਼ਦਗੀ ਲਈ ਯੋਗਤਾ ਸ਼ਰਤਾਂ, ਨੇਮਾਂ ਅਤੇ ਇਨਾਮ ਦੇ ਚੋਣ ਅਮਲ ਆਦਿ ਦੀ ਸਾਰੀ ਜਾਣਕਾਰੀ ਢਾਹਾਂ ਇਨਾਮ ਦੀ ਵੈਬਸਾਈਟ ਤੋਂ ਮਿਲ ਸਕਦੀ ਹੈ।

ਵੈਨਕੂਵਰ ਨਿਵਾਸੀ ਬਾਰਜ (ਬਰਜਿੰਦਰ ਸਿੰਘ) ਅਤੇ ਰੀਟਾ ਢਾਹਾਂ ਵੱਲੋਂ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਿਲਵਰਤਣ ਨਾਲ ਢਾਹਾਂ ਇਨਾਮ 2013 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਅਗਾਂਹ ਯੂਨੀਵਰਸਿਟੀ ਔਫ ਬ੍ਰਿਟਸ਼ ਕੋਲੰਬੀਆ ਦਾ ਸਹਿਯੋਗ ਵੀ ਹਾਸਲ ਸੀ। ਪੰਜਾਬੀ ਵਿਚ ਰਚੇ ਗਏ ਉੱਤਮ ਸਾਹਿਤ ਦੀ ਪਛਾਣ ਕਰਨਾ ਅਤੇ ਮੁਲਕੀ ਹੱਦਾਂ ਸਰਹੱਦਾਂ ਤੋਂ  ਪਰਾਂਹ ਪੰਜਾਬੀ ਸਾਹਿਤ-ਸਿਰਜਣਾ ਨੂੰ ਉਤਸ਼ਾਹ ਦੇਣਾ ਇਸਦਾ ਉਦੇਸ਼ ਹੈ। ਸਮੁੱਚੇ ਸੰਸਾਰ ਦੇ ਪੰਜਾਬੀ ਭਾਈਚਾਰੇ ਵਿਚ ਆਪਸੀ ਨੇੜਤਾ ਲਿਆਉਣਾ ਅਤੇ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ਉੱਪਰ ਲਿਜਾਣਾ ਵੀ ਇਸ ਦਾ ਮਿਸ਼ਨ ਹੈ।

ਪਿਛਲੇ ਵਰ੍ਹੇ ਦਾ ਢਾਹਾਂ ਇਨਾਮ ਦੇਣ ਲਈ 29 ਅਕਤੂਬਰ 2016 ਨੂੰ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੇ ਐਂਥਰੋਪੋਲੋਜੀ ਮਿਊਜ਼ੀਅਮ ਵਿਚ ਇਕ ਸ਼ਾਨਦਾਰ ਸਮਾਗਮ ਹੋਇਆ ਸੀ, ਜਿਸ ਵਿਚ ਭਾਰਤੀ ਮੂਲ ਦੇ ਅਫਰੀਕਨ ਪਿਛੋਕੜ ਵਾਲੇ ਅੰਗਰੇਜ਼ੀ ਵਿਚ ਲਿਖਣ ਵਾਲੇ ਪ੍ਰਸਿੱਧ ਕਨੇਡੀਅਨ ਲੇਖਕ ਐੱਮ.ਜੀ. ਵਸਨਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਢਾਹਾਂ ਇਨਾਮ ਦੇ ਜਸ਼ਨਾਂ ਨਾਲ ਜੁੜਕੇ ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ‘ਪੰਜਾਬੀ ਹਫਤਾ’ ਮਨਾਉਣ ਦਾ ਐਲਾਨ ਵੀ ਕੀਤਾ ਸੀ।

2016 ਦਾ ਢਾਹਾਂ ਇਨਾਮ ਟਰਾਂਟੋ ਨਿਵਾਸੀ ਲੇਖਕ ਜਰਨੈਲ ਸਿੰਘ ਨੂੰ ਉਸਦੀ ਕਹਾਣੀਆਂ ਦੀ ਪੁਸਤਕ ‘ਕਾਲੇ ਵਰਕੇ’ ਲਈ ਮਿਲਿਆ ਸੀ। ਦੂਜੇ ਦੋ ਇਨਾਮ ਨਾਵਲ ‘ਤੱਸੀ ਧਰਤੀ’ ਦੇ ਲੇਖਕ ਜ਼ਾਹਿਦ ਹਸਨ ਅਤੇ ਕਹਾਣੀ ਸੰਗ੍ਰਹਿ ‘ਉਸ ਪਲ’ ਦੇ ਲੇਖਕ ਸਿਮਰਨ ਧਾਲੀਵਾਲ ਨੂੰ ਹਾਸਲ ਹੋਏ ਸਨ।

ਹੋਰ ਜਾਣਕਾਰੀ ਲਈ www.dhahanprize.com ਦੇਖੋ। 

Facebook ਅਤੇ Twitter ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ।

ਕੈਰੋਲਿਨ ਟਰੇਗਰ (Carolyn Treger) ਨਾਲ ਫੋਨ ਰਾਹੀਂ 1-604-831-6831 ਉੱਪਰ ਜਾਂ This email address is being protected from spambots. You need JavaScript enabled to view it. ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

*****

(605)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਰੋਕਾਰ

ਸਰੋਕਾਰ

http://sarokar.ca/
Email: (sarokar2015@gmail.com)
Edmonton, Alberta, Canada.