GurbakhashSBhandal 7ਵੇਈਂ ਇਹ ਪੁੱਛਣ ਦਾ ਜੇਰਾ ਕਰਦੀ ਹੈ ਕਿ ਸੁਲਤਾਨਪੁਰ ਲੋਧੀ ਜਾ ਕੇ ਗੁਰੂਘਰ ਵਿੱਚ ਨਤਮਸਤਕ ਹੋਣ ਵਾਲਿਆਂ ਕਦੇ ...
(25 ਅਪਰੈਲ 2024)
ਇਸ ਸਮੇਂ ਪਾਠਕ: 540.


ਬਾਬੇ ਨਾਨਕ ਦੀ ਵੇਈਂ ਹੁਸ਼ਿਆਰਪੁਰ
, ਕਪੂਰਥਲਾ ਅਤੇ ਜਲੰਧਰ ਦੇ ਇਲਾਕਿਆਂ ਨੂੰ ਸਿੰਜਦੀ, ਆਪਣਾ ਸਫ਼ਰ ਪੂਰਾ ਕਰਦੀਇਹ ਵੇਈਂ ਮੇਰੇ ਚੇਤਿਆਂ ਵਿੱਚ ਅਕਸਰ ਆਉਂਦੀ ਹੈ ਅਤੇ ਮੈਂਨੂੰ ਬਹੁਤ ਸਾਰੇ ਪ੍ਰਸ਼ਨ ਕਰਦੀ ਹੈ, ਜਿਨ੍ਹਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ

ਵੇਈਂ ਬਹੁਤ ਹੀ ਪਾਕੀਜ਼ ਅਤੇ ਵਲ-ਵਲੇਵੇਂ ਖਾਂਦੀ ਮੇਰੇ ਨਾਨਕਾ ਪਿੰਡ ਦੇ ਕੋਲੋਂ ਲੰਘਦੀਇਸਦੇ ਸ਼ਫ਼ਾਫ਼ ਪਾਣੀ ਵਿੱਚ ਲਾਈਆਂ ਤਾਰੀਆਂ ਯਾਦ ਆਉਂਦੀਆਂ ਇੱਕ ਬੇੜੀ ਅਕਸਰ ਪਿੰਡ ਵਾਲਿਆਂ ਨੂੰ ਦੂਸਰੇ ਪਾਰ ਲੰਘਾਉਂਦੀ, ਜਿਨ੍ਹਾਂ ਦੀਆਂ ਜ਼ਮੀਨਾਂ ਵੇਈਂ ਤੋਂ ਪਾਰ ਸਨਬਹੁਤ ਵਧੀਆ ਲਗਦਾ ਸੀ ਨਾਨਕੇ ਪਿੰਡ ਵਿੱਚ ਦੋਹਤਰਾ ਬਣਕੇ ਵਿਚਰਨਾਇਸਦੇ ਵਗਦੇ ਨਿਰਮਲ ਪਾਣੀਆਂ ਵਿੱਚ ਆਪਣਾ ਮੂੰਹ ਵੀ ਦੇਖ ਲਈਦਾ ਸੀ ਅਤੇ ਪਿਆਸ ਲੱਗਣ ’ਤੇ ਪਾਣੀ ਵੀ ਪੀ ਲਈਦਾ ਸੀ

ਸੁੰਗੜ ਕੇ ਨਿੱਕਾ ਜਿਹਾ ਗੰਦਾ ਨਾਲਾ ਬਣੀ ਇਹ ਵੇਈਂ ਮੈਂਨੂੰ ਹੁਣ ਸਵਾਲ ਕਰਦੀ ਹੈ ਕਿ ਮੇਰੀ ਮੌਜੂਦਾ ਤਰਾਸਦੀ ਲਈ ਕੌਣ ਜ਼ਿੰਮੇਵਾਰ ਹੈ? ਕਿਸਨੇ ਮੇਰੇ ਪਾਣੀਆਂ ਨੂੰ ਪਲੀਤ ਕੀਤਾ? ਮਨੁੱਖੀ ਲਾਲਚ ਨੇ ਮੇਰੇ ਕੰਢੇ ਹੀ ਖਾ ਲਏ ਅਤੇ ਮੇਰੀ ਅਜੋਕੀ ਦੁਰਦਸ਼ਾ ਕਰ ਦਿੱਤੀ - ਜੀਵਨ-ਦਾਤੀ ਕਦੋਂ ਤੋਂ ਮੌਤ ਵੰਡਣ ਲੱਗ ਪਈ, ਪਤਾ ਹੀ ਨਾ ਲੱਗਾ

ਕੀ ਮੈਂ ਉਹੀ ਵੇਈਂ ਹਾਂ ਜਿਸਦੇ ਕੰਢੇ ਬੈਠ ਕੇ ਬਾਬੇ ਨਾਨਕ ਨੇ ਮੂਲਮੰਤਰ ਉਚਾਰਿਆ ਸੀ? ਬਾਬੇ ਦੇ ਨੂਰਾਨੀ ਚਿਹਰੇ ਦਾ ਪ੍ਰਤਾਪ ਵਗਦੇ ਪਾਣੀਆਂ ਵਿੱਚ ਲਿਸ਼ਕੋਰ ਪੈਦਾ ਕਰਦਾ ਸੀਇਸਦੇ ਪਾਣੀਆਂ ਦੀ ਰਵਾਨਗੀ ਵਿੱਚ ਬਾਬੇ ਦੇ ਬੋਲ ਘੁਲ ਕੇ ਪਾਣੀਆਂ ਨੂੰ ਅੰਮ੍ਰਿਤ ਬਣਾ ਦਿੰਦੇ ਸਨਇਸ ਵਿੱਚ ਚੁੱਭੀ ਲਾ ਕੇ ਬਾਬਾ ਨਾਨਕ ਨੇ ਆਤਮਿਕ ਅੰਬਰ ਵਿੱਚ ਉਡਾਰੀਆਂ ਲਾਈਆਂ ਸਨਇਸਦੇ ਕੰਢੇ ਬੈਠ ਕੇ ਘੰਟਿਆਂ-ਬੱਧੀ ਵਗਦੇ ਪਾਣੀਆਂ ਨੂੰ ਨਿਹਾਰਦਿਆਂ ਬਾਬੇ ਨੇ ਕੁਦਰਤੀ ਅਸੀਮਤਾ, ਸੁੰਦਰਤਾ ਅਤੇ ਸਦੀਵਤਾ ਨੂੰ ਆਪਣੇ ਪ੍ਰਵਚਨਾਂ ਵਿੱਚ ਉਚਾਰਿਆ ਸੀ

ਨਹੀਂ! ਇਹ ਉਹ ਵੇਈਂ ਨਹੀਂ ਰਹੀ ਕਿਉਂਕਿ ਬਾਬੇ ਦੇ ਸ਼ਰਧਾਲੂਆਂ ਨੇ ਹੀ ਇਸਦੀ ਪਾਕ ਹੋਂਦ ਨੂੰ ਖੋਰਾ ਲਾਇਆ ਹੈ ਵਗਦੀ ਵੇਈਂ ਨੂੰ ਇੱਕ ਗੰਦੇ ਨਾਲੇ ਵਿੱਚ ਤਬਦੀਲ ਕਰ ਦਿੱਤਾਇਸਦੀ ਹੋਂਦ ਨੂੰ ਹਜ਼ਮ ਕਰਨ ਲਈ ਅਸੀਂ ਹੀ ਕਸੂਰਵਾਰ ਹਾਂ

1970 ਤੋਂ 1974 ਤਕ ਰਣਧੀਰ ਕਾਲਜ, ਕਪੂਰਥਲਾ ਵਿੱਚ ਪੜ੍ਹਦਿਆਂ ਮੈਂ ਹਰ ਸਾਲ ਬਾਬੇ ਨਾਨਕ ਦੇ ਗੁਰਪੁਰਬ ’ਤੇ ਸ਼ਾਮ ਨੂੰ ਸਾਈਕਲ ’ਤੇ ਆਪਣੇ ਪਿੰਡ ਤੋਂ ਸੁਲਤਾਨਪੁਰ ਲੋਧੀ ਚਲੇ ਜਾਣਾ, ਜਲੌਅ ਦੇਖਣਾ, ਰਾਤ ਗੁਰਦੁਆਰਾ ਸਾਹਿਬ ਵਿੱਚ ਰਹਿਣਾ ਅਤੇ ਸਵੇਰੇ ਉੱਠ ਕੇ ਵੇਈਂ ਦੇ ਕੋਸੇ ਪਾਣੀ ਵਿੱਚ ਚੁਭਕੀ ਲਾਉਣਾ ਸਵਖਤੇ ਸੁਵਖਤੇ ਨਾਨਕੇ ਪਿੰਡ ਆ ਜਾਣਾ ਅਤੇ ਉੱਥੋਂ ਰਣਧੀਰ ਕਾਲਜ ਚਲੇ ਜਾਣਾਉਸ ਵਕਤ ਵੇਈਂ ਆਪਣੇ ਪੁਰਾਤਨ ਸਰੂਪ ਅਤੇ ਪੂਰਨ ਜਾਹੋ-ਜਲਾਲ ਵਿੱਚ ਸੀਹਰ ਸ਼ਰਧਾਲੂ ਇਸਦੇ ਨਿਰਮਲ ਪਾਣੀਆਂ ਵਿੱਚ ਇਸ਼ਨਾਨ ਕਰਦਾ, ਚਿੱਤ ਵਿੱਚ ਬਾਬਾ ਨਾਨਕ ਦੀ ਸਿਮਰਤੀ ਨੂੰ ਚਿਤਾਰਦਾ ਅਤੇ ਆਪਣੇ-ਆਪ ਨਾਲ ਲਿਵ ਲਾਉਂਦਾਸ਼ਫ਼ਾਫ਼ ਪਾਣੀ ਵਿੱਚ ਨਹਾਤਿਆਂ ਬੰਦਾ ਅੰਦਰੋਂ ਅਤੇ ਬਾਹਰੋਂ ਪਵਿੱਤਰ ਹੋ ਜਾਂਦਾ ਸੀ

ਵੇਈਂ ਨੂੰ ਨਾਜ਼ ਸੀ ਕਿ ਉਸਨੇ ਬਾਬੇ ਨਾਨਕ ਦੀ ਸੰਗਤ ਮਾਣੀ ਸੀਇਸਦੇ ਵਿੱਚ ਬਾਬਾ ਨਾਨਕ ਅਕਸਰ ਡੁਬਕੀਆਂ ਲਾਉਂਦਿਆਂ ਰੱਬ ਨੂੰ ਧਿਆਉਂਦਾ ਸੀਇਸਦੇ ਕੰਢੇ ਲਾਈ ਬਾਬੇ ਦੀ ਲਿਵ ਨੂੰ ਤੋੜਨ ਤੋਂ ਡਰਦੀ ਵੇਈਂ ਚੁੱਪ-ਚੁਪੀਤੀ ਬਾਬੇ ਦੇ ਪੈਰਾਂ ਨੂੰ ਛੂੰਹਦੀ ਆਪਣਾ ਸਫ਼ਰ ਜਾਰੀ ਰੱਖਦੀ ਸੀ ਵੇਈਂ ਨੂੰ ਇਸ ਗੱਲ ਦਾ ਤੌਖ਼ਲਾ ਹੈ ਕਿ ਜੇਕਰ ਬਾਬਾ ਨਾਨਕ ਹੁਣ ਆ ਗਿਆ ਤਾਂ ਉਹ ਪਲੀਤ ਪਾਣੀਆਂ ਵਿੱਚ ਡੁਬਕੀ ਕਿੰਝ ਲਾਵੇਗਾ? ਪਾਣੀਆਂ ਦੇ ਲਹਿਰ-ਰੂਪੀ ਸੰਗੀਤ ਤੋਂ ਬਿਨਾਂ ਕਿੰਝ ਉਹ ਅਨੰਤ, ਅਪਾਰ ਕਰਤਾਰ ਦੇ ਗੁਣ ਗਾਉਣਗੇ? ਬਾਬੇ ਦੇ ਨੈਣਾਂ ਵਿੱਚ ਉੱਤਰੀ ਮਾਯੂਸੀ ਅਤੇ ਨਿਰਾਸ਼ਤਾ ਸਾਹਵੇਂ ਉਹ ਨਿਰਉੱਤਰ ਹੋਈ ਨਮੋਸ਼ੀ ਵਿੱਚ ਡੁੱਬ ਜਾਵੇਗੀ? ਵੇਈਂ ਨੂੰ ਦੁੱਖ ਹੈ ਕਿ ਉਸ ਨੂੰ ਪਲੀਤ ਕਰਨ ਵਾਲੇ ਤਾਂ ਇੰਨੇ ਅਹਿਸਾਸਹੀਣ ਹੋ ਗਏ ਹਨ ਕਿ ਉਨ੍ਹਾਂ ਲਈ ਪਾਣੀਆਂ ਦੀ ਪਵਿੱਤਰਤਾ ਜਾਂ ਹੋਂਦ ਨੂੰ ਬਰਕਰਾਰ ਰੱਖਣਾ ਕੋਈ ਮਾਇਨੇ ਨਹੀਂ ਰੱਖਦਾਕਿਉਂਕਿ;

ਬਾਬਾ ਨਾਨਕ ਗੁੰਮ ਹੈ
ਸਾਡੇ ਬੋਲਾਂ ਵਿੱਚੋਂ
ਹਰਫ਼ਾਂ ਵਿਚੋਂ

ਅਰਥ-ਅਰਧਨਾ ਵਿਚੋਂ
ਸਾਡੀ ਸੋਚ ਵਿੱਚੋਂ
ਕਰਮ-ਸਾਧਨਾਂ ਵਿਚੋਂ

ਅਤੇ ਧਰਮ-ਆਸਥਾ ਵਿਚੋਂ
ਬਾਬਾ ਨਾਨਕ ਗੁੰਮ ਹੈ

ਦ੍ਰਿਸ਼ਟੀ ਵਿੱਚੋਂ
ਸੁਹਜ-ਸੰਵੇਦਨਾ ਵਿਚੋਂ

ਤਰਕਸੰਗਤਾ ਵਿਚੋਂ
ਸੰਜੀਦਗੀ ਵਿਚੋਂ
ਤੇ ਸੁਪਨ-ਸੰਸਾਰ ਵਿਚੋਂ
ਬਾਬਾ ਖਾਮੋਸ਼ ਹੋ ਜਾਂਦਾ
ਜਦੋਂ ਅਸੀਂ ਉਸ ਨੂੰ ਭਾਲਦੇ

ਮਖੌਟਿਆਂ ਵਿਚ
ਵੇਸਾਂ ਵਿਚ
ਭੇਖ਼ਾਂ ਵਿਚ
ਉਪਦੇਸ਼ਾਂ ਵਿਚ
ਜਾਂ ਸੰਗਮਰਮਰੀ ਅਸਥਾਨਾਂ ਵਿਚ

ਸਾਨੂੰ ਤਾਂ ਚੇਤਾ ਹੀ ਨਹੀਂ ਰਿਹਾ
ਕਿ
ਬਾਬਾ ਨਾਨਕ ਤਾਂ ਵਸਦਾ ਹੈ

ਝੁੱਗੀਆਂ ਵਿੱਚ
ਚੀਥੜੇ ਲਿਬਾਸ ਵਿਚ

ਬਿਆਈਆਂ ਵਾਲੇ ਹੱਥਾਂ,
ਫੱਟੀਆਂ ਅੱਡੀਆਂ,
ਸੁਹਜ-ਸੰਵੇਦਨਾ,
ਹੱਡੀਂ ਉੱਕਰੀਆਂ ਕਹਾਣੀਆਂ
ਤੇ ਬੇਈਂ ਦੇ ਪਾਣੀਆਂ ਵਿਚ

ਚੇਤੇ ਆਉਂਦਾ ਏ ਬੇਰ ਸਾਹਿਬ ਗੁਰਦੁਆਰੇ ਵਿਚਲੀ ਬੇਰੀ ਵੇਈਂ ਦੇ ਕੰਢੇ ਹੁੰਦੀ ਸੀਇਹ ਬੇਰੀ ਬਾਬੇ ਦੀ ਯਾਦ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ ਅਤੇ ਇਸਨੇ ਹੀ ਬਾਬੇ ਜੀ ਦੇ ਕਰ-ਕਮਲਾਂ ਦੀ ਛੋਹ ਮਾਣੀ ਹੋਈ ਹੈਪਰ ਬੇਰੀ ਅੱਜ ਕੱਲ੍ਹ ਬਹੁਤ ਉਦਾਸ ਹੈਵੇਈਂ ਅਤੇ ਬੇਰੀ ਇੱਕ ਦੂਜੇ ਦੇ ਬਹੁਤ ਕਰੀਬ ਹੁੰਦੀਆਂ, ਭੈਣਾਂ ਵਾਂਗ ਰਲ ਕੇ ਬਾਬੇ ਦੀਆਂ ਬਾਤਾਂ ਪਾਉਂਦੀਆਂ ਹੁੰਦੀਆਂ ਸਨਬਾਬੇ ਦੀਆਂ ਯਾਦਾਂ ਵਿੱਚ ਆਪਣੇ ਆਪ ਨੂੰ ਧੰਨਭਾਗ ਸਮਝਦੀਆਂ, ਉਸਦੀ ਸਪਰਸ਼ਤਾ ਵਿੱਚੋਂ ਸੁਖਨ ਮਾਣਦੀਆਂ ਸਨਬਾਬੇ ਨਾਨਕ ਦੀਆਂ ਇਹ ਦੋਵੇਂ ਸਹੇਲੀਆਂ ਹੀ ਤਾਂ ਸਭ ਤੋਂ ਪਹਿਲੀਆਂ ਸ਼ਰਧਾਲੂ ਸਨਬਹੁਤ ਹੀ ਪਿਆਰ ਅਤੇ ਨੇੜਤਾ ਸੀ ਦੋਹਾਂ ਦੀਪਰ ਅਜੋਕੇ ਕੁਝ ਕੁ ਕਾਰ ਸੇਵਾ ਵਾਲੇ ਬਾਬਿਆਂ ਅਤੇ ਗੁਰਦੁਆਰਿਆਂ ’ਤੇ ਕਾਬਜ਼ ਅਡੰਬਰੀ ਧਾਰਮਿਕ ਰਹਿਬਰਾਂ ਨੇ ਵੇਈਂ ਤੇ ਬੇਰੀ ਦੀ ਸਾਂਝ ਨੂੰ ਵੀ ਤੋੜ ਦਿੱਤਾ ਹੈਮਸਨੂਈ ਤਲਾਬ ਬਣਾਉਣ, ਪ੍ਰਕਰਮਾ ਨੂੰ ਵਧਾਉਣ ਜਾਂ ਕਮਰਿਆਂ ਦੀ ਉਸਾਰੀ ਖਾਤਰ ਕੰਢੇ ਨੂੰ ਧਕੇਲ ਕੇ ਵੇਈਂ ਨੂੰ ਮਰਨਾਊ ਜਿਹਾ ਨਾਲਾ ਬਣਾ ਦਿੱਤਾਕੀ ਬਾਬੇ ਨਾਨਕ ਦੀ ਵੇਈਂ ਨੂੰ ਮੁਢਲੇ ਸਰੂਪ ਵਿੱਚ ਰੱਖਣਾ ਜ਼ਰੂਰੀ ਨਹੀਂ ਸੀ? ਇਨ੍ਹਾਂ ਬਾਬਿਆਂ ਨੇ ਸਿੱਖੀ ਦੀਆਂ ਹੋਰ ਇਤਿਹਾਸਕ ਨਿਸ਼ਾਨੀਆਂ ਨੂੰ ਮਿਟਾਉਣ ਦੇ ਨਾਲ-ਨਾਲ, ਇਸ ਪਵਿੱਤਰ ਵੇਈਂ ਤੇ ਬੇਰੀ ਦੀ ਮੁੱਢ-ਕਦੀਮੀ ਨੂੰ ਵੀ ਨਹੀਂ ਬਖਸ਼ਿਆਕੀ ਇਹਨਾਂ ਬਾਬਿਆਂ ਨੇ ਵੇਈਂ ਦੀ ਵੇਦਨਾ ਕਦੇ ਸੁਣੀ ਹੈ? ਜੇਕਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੇਈਂ ਦੀ ਸਾਫ਼-ਸਫ਼ਾਈ ਅਤੇ ਇਸਦੇ ਰੱਖ-ਰਖਾਅ ਨਾਲ ਇਸਦੇ ਕੁਝ ਕੁ ਹਿੱਸੇ ਨੂੰ ਦਰਸ਼ਨੀ ਬਣਾਇਆ ਜਾ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਇਸਦੇ ਸਰੂਪ ਨੂੰ ਕਿਉਂ ਵਿਗਾੜਿਆ? ਕੀ ਗੁਰਦੁਆਰੇ ਦੇ ਦੁਆਲੇ ਉੱਸਰੀਆਂ ਸਰਾਵਾਂ ਦਾ ਗੰਧਲਾ ਜਾਂ ਵਰਤਿਆ ਪਾਣੀ ਇਸ ਵੇਈਂ ਨੂੰ ਪਵਿੱਤਰ ਰਹਿਣ ਦੇਵੇਗਾ? ਕੀ ਬੰਦਾ ਸਾਫ਼ ਪਾਣੀ ਤੋਂ ਬਗੈਰ ਜੀਅ ਸਕਦਾ ਹੈ? ਉਹ ਵੀ ਅਜਿਹਾ ਪਾਣੀ ਜਿਹੜਾ ਵੇਈਂ ਰਾਹੀਂ ਸਾਡੇ ਤੀਕ ਪਹੁੰਚੇ, ਜਿਸ ਨੂੰ ਬਾਬੇ ਨਾਨਕ ਦੀ ਛੋਹ ਪ੍ਰਾਪਤ ਹੋਈ ਹੋਵੇਵੇਈਂ ਸਿਸਕਦੀ ਅਤੇ ਕਰਾਹੁੰਦੀਇਸਦੇ ਦੁੱਖ-ਦਰਦ ਦੀ ਕੋਈ ਦਵਾ ਬਣਨ ਲਈ ਤਿਆਰ ਨਹੀਂਬੰਦੇ ਦੇ ਲਾਲਚ ਨੇ ਵੇਈਂ ਨੂੰ ਵੀ ਵਰਤੋਂ ਦੀ ਵਸਤ ਬਣਾ ਦਿੱਤਾ

ਅਸੀਂ ਤਾਂ ਬੇਰੀ ਦੀ ਤਾਸੀਰ ਨੂੰ ਕਦੇ ਨਹੀਂ ਸਮਝਦੇ ਜਿਹੜੀ ਕੰਡੇ ਹੁੰਦਿਆਂ ਵੀ ਮਿੱਠੜੇ ਬੇਰ ਪਰੋਸਦੀ ਹੈਪਰ ਸਾਡੀ ਕੇਹੀ ਫ਼ਿਤਰਤ ਕਿ ਅਸੀਂ ਤਾਂ ਉਸਦੇ ਪੱਤਿਆਂ ਨੂੰ ਵੀ ਨਹੀਂ ਬਖਸ਼ਦੇ ਭਾਵੇਂ ਬੇਰੀ ਹੇਠ ਬੋਰਡ ’ਤੇ ਲਿਖਿਆ ਹੁੰਦਾ ਕਿ ਪੱਤਿਆਂ ਨੂੰ ਨਾ ਤੋੜੋ ਅਤੇ ਇਸ ਨੂੰ ਨਾ ਛੂਹੋਪਰ ਅਸੀਂ ਅੰਨ੍ਹੀ ਸ਼ਰਧਾ ਸਦਕਾ ਬੇਰੀ ਨੂੰ ਹੁਣ ਤੀਕ ਸੁਕਾ ਦੇਣਾ ਸੀਪਤਾ ਨਹੀਂ ਬੇਰੀ ਦੀ ਤਾਸੀਰ ਹੀ ਇੰਨੀ ਸਖ਼ਤ ਹੈ ਕਿ ਸਰਧਾਲੁਆਂ ਵੱਲੋਂ ਕੀਤੀ ਜ਼ਿਆਦਤੀ ਅਤੇ ਤੌਹੀਨ ਤੋਂ ਬਾਅਦ ਵੀ ਹਰੀ ਭਰੀ ਸ਼ਰਧਾਲੂਆਂ ਨੂੰ ਛਾਂਵਾਂ ਵੰਡਦੀ ਹੈ ਇਸਦੇ ਹੇਠ ਇੰਝ ਮਹਿਸੂਸ ਹੁੰਦਾ ਜਿਵੇਂ ਬਾਬਾ ਨਾਨਕ ਇਸਦੇ ਹੇਠ ਭਗਤੀ ਵਿੱਚ ਲੀਨ, ਸ਼ਰਧਾਲੂਆਂ ਨੂੰ ਦੁਆਵਾਂ ਦੇ ਰਹੇ ਹੋਣਕਦੇ ਬੇਰੀ ਵੰਨੀਂ ਨੀਝ ਨਾਲ ਦੇਖਣਾ, ਤੁਹਾਨੂੰ ਪਤਾ ਲੱਗੇਗਾ ਕਿ ਇਹ ਵੇਈਂ ਨੂੰ ਮਿਲਣ ਲਈ ਕਿੰਨੀ ਤਰਸੀ ਪਈ ਹੈਪਰ ਅਜਿਹਾ ਦੇਖਣ ਦੀ ਤਹਿਜ਼ੀਬ ਅਜੋਕੇ ਪ੍ਰਬੰਧਕਾਂ ਦੇ ਸ਼ਾਇਦ ਹਿੱਸੇ ਹੀ ਨਹੀਂ ਆਈਂ

ਵੇਈਂ ਦੇ ਪਾਣੀਆਂ ਨੂੰ ਤਾਂ ਹੁਣ ਤੀਕ ਅੱਜ ਦੀ ਗੱਲ ਲਗਦੀ ਹੈ ਜਦੋਂ ਬਾਬਾ ਨਾਨਕ ਦੌਲਤਖਾਨੇ ਤੋਂ ਵਿਹਲਾ ਹੋ ਕੇ ਵੇਈਂ ਵੰਨੀਂ ਆ ਜਾਂਦਾ ਸੀ ਅਤੇ ਵੇਈਂ ਦੇ ਪਾਣੀਆਂ ਨਾਲ ਢੇਰ ਸਾਰੀਆਂ ਗੱਲਾਂ ਕਰਦਾ ਸੀ ਉਸ ਨੂੰ ਦਿਨ ਭਰ ਦੀਆਂ ਹੋਈਆਂ ਬੀਤੀਆਂ ਸੁਣਾਉਂਦਾ‘ਤੇਰਾ ਤੇਰਾ’ ਕਹਿੰਦਿਆਂ ਹਰ ਗਰੀਬ-ਗੁਰਬੇ ਦੀ ਮਦਦ ਕਰਕੇ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਨਦੀ ਨੂੰ ਹੁਲਾਸ ਹੁੰਦਾ ਕਿ ਉਸਦੇ ਕੰਢੇ ’ਤੇ ਕੋਈ ਸੰਤ-ਬਿਰਤੀ ਨੇ ਆਣ ਡੇਰਾ ਲਾਇਆ, ਜਿਹੜਾ ਸਾਰਾ ਦਿਨ ਸੱਚਾ-ਸੌਦਾ ਕਰਦਾਪਰ ਅਸੀਂ ਕੇਹੀ ਫ਼ਿਤਰਤ ਦੇ ਮਾਲਕ ਹਾਂ ਕਿ ਸੱਚਾ ਸੌਦਾ ਕਰਨ ਦੀ ਤਰਕੀਬ ਨੂੰ ਸਮਝਣ ਅਤੇ ਇਸ ਨਸੀਹਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਬਜਾਏ, ਬਾਬੇ ਨਾਨਕ ਵੱਲੋਂ ਵਰਤੇ ਵੱਟਿਆਂ ਨੂੰ ਹੀ ਪੂਜਣ ਤੀਕ ਸੀਮਤ ਹੋ ਕੇ ਰਹਿ ਗਏਯਾਦ ਰਹੇ ਕਿ ਵੱਟੇ ਕਦੇ ਵੀ ਸੱਚਾ-ਸੌਦਾ ਨਹੀਂ ਕਰਦੇਸੱਚਾ-ਸੌਦਾ ਸਿਰਫ਼ ਇਨ੍ਹਾਂ ਵੱਟਿਆਂ ਨੂੰ ਵਰਤਣ ਵਾਲੇ ਹੀ ਕਰਦੇ ਹਨ ਜਿਨ੍ਹਾਂ ਦੀ ਨੀਅਤ ਸੱਚੀ ਹੁੰਦੀ ਹੈ, ਜਿਹੜੇ ਧਰਮ-ਕਰਮ ਵਿੱਚੋਂ ਜੀਵਨ ਦੀ ਸੁੰਦਰਤਾ ਅਤੇ ਸਦੀਵਤਾ ਕਿਆਸਦੇ, ਮਨੁੱਖੀ ਦਰਦ ਕਾਰਨ ਜਿਨ੍ਹਾਂ ਦੀ ਅੱਖ ਸਿੱਲ੍ਹੀ ਹੋ ਜਾਂਦੀ ਹੈ, ਜਿਹੜੇ ਲੋਕ ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ ਕਰੀ ਰੱਖਦੇ ਹਨ, ਜਿਹਨਾਂ ਨੂੰ ਸਮੁੱਤ ਦਾ ਵਰ ਮਿਲਿਆ ਹੁੰਦਾ ਹੈ ਅਤੇ ਜੋ ਕਿਰਤ-ਸਾਧਨਾਂ ਵਿੱਚ ਸੁੱਚੀ ਕੀਰਤੀ ਦੇ ਕਰਮਯੋਗੀ ਬਣਦੇ ਹਨ

ਵੇਈਂ ਨੂੰ ਤਾਂ ਇਹ ਵੀ ਯਾਦ ਏ ਜਦੋਂ ਬਾਬਾ ਨਾਨਕ ਦੌਲਤਖਾਨੇ ਦੀ ਨੌਕਰੀ ਨੂੰ ਤਿਆਗ, ਅਲਮਸਤੀ ਦੇ ਆਲਮ ਵਿੱਚ ਉਸਦੇ ਕੰਢੇ ਆਇਆ ਸੀਕੇਹਾ ਵੇਲਾ ਹੋਵੇਗਾ ਜਦੋਂ ਬਾਬੇ ਨੇ ਆਤਮਿਕ ਸਫ਼ਰ ਦੀਆਂ ਉਚੇਰੀਆਂ ਮੰਜ਼ਿਲਾਂ ਨੂੰ ਸਰ ਕਰ, ਸਮੁੱਚੀ ਲੋਕਾਈ ਦੇ ਰਹਿਬਰ ਬਣਕੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੀਗ੍ਰਹਿਸਥ ਜੀਵਨ ਜਿਉਂਦਿਆਂ ਵੀ ਰੱਬ ਨੂੰ ਪਾਇਆ ਜਾ ਸਕਦਾ ਕਿਉਂਕਿ ਰੱਬ ਤਾਂ ਹਰ ਪ੍ਰਾਣੀ ਵਿੱਚ ਵਸਦਾਇਸ ਲਈ ਜੰਗਲ-ਬੇਲਿਆਂ ਵਿੱਚ ਰੱਬ ਲੱਭਣ ਵਾਲੇ ਸਿਰਫ਼ ਆਪਣੇ ਆਪ ਨੂੰ ਹੀ ਧੋਖਾ ਦਿੰਦੇ

ਬਾਬੇ ਨਾਨਕ ਦੇ ਸਾਥ ਵਿੱਚ ਵੇਈਂ ਨੂੰ ਅਹਿਸਾਸ ਅਤੇ ਆਸ ਸੀ ਕਿ ਵਗਦੇ ਨਿਰਮਲ ਪਾਣੀਆਂ ਵਰਗੀ ਤਾਸੀਰ ਵਾਲੇ ਵਿਅਕਤੀ ਬਾਬੇ ਨਾਨਕ ਦੇ ਅਨੁਆਈ ਹੋਣਗੇਉਹ ਬਾਬੇ ਨਾਨਕ ਦੀਆਂ ਸਮੁੱਤਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਉਣਗੇ ਅਤੇ ਬਾਬੇ ਨਾਨਕ ਦੇ ਨਾਲ-ਨਾਲ ਵੇਈਂ ਨੂੰ ਵੀ ਵਡਿਆਉਣਗੇਪਰ ਵੇਈਂ ਇੱਥੇ ਹੀ ਖ਼ਤਾ ਖਾ ਗਈਉਹ ਸਮਝ ਹੀ ਨਾ ਸਕੀ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਸਾਰੇ ਲੋਕ ਆਪਣੇ ਅੰਦਰ ਨਹੀਂ ਉਤਾਰਦੇਸਗੋਂ ਜ਼ਿਆਦਾਤਰ ਲੋਕ ਤਾਂ ਮਖੌਟਾਧਾਰੀ, ਸਵਾਂਗ ਰਚਾਉਂਦਿਆਂ, ਬਾਬੇ ਨਾਨਕ ਦੇ ਪੈਰੋਕਾਰ ਹੁੰਦੇਬਾਬੇ ਦਾ ਨਾਮ ਵਰਤ ਕੇ ਆਪਣੇ ਵੱਡੇ ਵੱਡੇ ਕਾਰੋਬਾਰ ਅਤੇ ਅਦਾਰੇ ਸਥਾਪਤ ਕਰਕੇ ਮੋਟੀਆਂ ਕਮਾਈਆਂ ਕਰਦੇਗਰੀਬਾਂ ਦਾ ਖ਼ੂਨ ਚੂਸਦੇ ਪਰ ਖੁਦ ਨੂੰ ਧਰਮੀ ਅਖਵਾਉਂਦੇਅਕਸਰ ਹੀ ਵਪਾਰੀ ਵਰਗ ਆਪਣੇ ਵਪਾਰਕ ਅਦਾਰਿਆਂ ਦੇ ਨਾਲ, ਬਾਬੇ ਨਾਨਕ ਦਾ ਨਾਮ ਜੋੜ ਕੇ ਲੋਕਾਂ ਦਾ ਧਾਰਮਿਕ ਸ਼ੋਸ਼ਣ ਕਰਦੇ

ਵੇਈਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਉਸਦੇ ਪਾਣੀਆਂ ਨੂੰ ਪਲੀਤ ਕਰਨ ਦੀ ਕੌਣ ਅਹਿਮਕਾਨਾ ਹਰਕਤ ਕਰੇਗਾ? ਪਰ ਇਸਦੇ ਕੰਢੇ ਵਸੇ ਪਿੰਡਾਂ, ਨਗਰਾਂ, ਸ਼ਹਿਰਾਂ ਅਤੇ ਫੈਕਟਰੀਆਂ ਨੇ ਆਪਣੇ ਗੰਧਲੇ ਪਾਣੀ ਦਾ ਨਿਕਾਸ ਹੀ ਵੇਈਂ ਵੱਲ ਨੂੰ ਕਰ ਦਿੱਤਾ ਅਤੇ ਇਸਦੇ ਪਾਣੀਆਂ ਨੂੰ ਜ਼ਹਿਰੀਲਾ ਕਰ ਦਿੱਤਾਇਸਦੇ ਕੰਡਿਆਂ ਦੇ ਦੋਹੀਂ ਪਾਸੀ ਦਰਖਤਾਂ ਅਤੇ ਬੂਟਿਆਂ ਦੇ ਜੰਗਲ-ਨੁਮਾ ਕੁਦਰਤੀ ਵਾਤਾਵਰਣ ਨੂੰ ਮਲੀਆਮੇਟ ਕਰ ਦਿੱਤਾ ਵੇਈਂ ਬਹੁਤ ਪੀੜਤ ਹੁੰਦੀ ਜਦੋਂ ਉਹ ਬਾਬਾ ਨਾਨਕ ਦੇ ਉਚਾਰੇ ਪ੍ਰਵਚਨਾਂ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਨੂੰ ਸੁਣਦੀ ਤਾਂ ਮੱਥੇ ’ਤੇ ਹੱਥ ਮਾਰਦੀ ਕਿ ਬਾਬੇ ਨੇ ਤਾਂ ਮੇਰੇ ਪਾਣੀਆਂ ਨੂੰ ਪਿਤਾ ਦਾ ਦਰਜਾ ਦਿੱਤਾ ਪਰ ਬਾਬੇ ਨਾਨਕ ਦੇ ਸੇਵਕਾਂ ਨੇ ਪਾਣੀ ਨੂੰ ਹੀ ਪਲੀਤ ਕਰ ਦਿੱਤਾਕੀ ਇਹ ਬਾਬਾ ਨਾਨਕ ਦੇ ਸਿੱਖ ਕਹਾਉਣ ਦੇ ਹੱਕਦਾਰ ਨੇ?

ਵੇਈਂ ਨੂੰ ਤਾਂ ਉਹ ਵੀ ਪਲ ਬਾਖੂਬੀ ਯਾਦ ਹਨ, ਜਦੋਂ ਬਾਬੇ ਨਾਨਕ ਨੇ ਪਹਿਲੀ ਉਦਾਸੀ ’ਤੇ ਤੁਰਨ ਤੋਂ ਪਹਿਲਾਂ ਆਖਰੀ ਵਾਰ ਵੇਈਂ ਦੇ ਪਾਣੀਆਂ ਵੰਨੀਂ ਝਾਕਿਆ ਸੀਇਸਦੇ ਕੰਢੇ ਨੂੰ ਅਲਵਿਦਾ ਕਹਿ ਬੇਬੇ ਨਾਨਕੀ ਦੇ ਘਰ ਵੱਲ ਨੂੰ ਇਹ ਸੋਚ ਕੇ ਕਦਮ ਪੁੱਟਿਆ ਸੀ ਕਿ ਹੁਣ ਇਸ ਵੇਈਂ ਨਾਲ ਪਤਾ ਨਹੀਂ ਕਦੋਂ ਮੇਲੇ ਹੋਣਗੇ? ਬਾਬੇ ਨਾਨਕ ਨੇ ਸੱਚ ਦਾ ਸੁਨੇਹਾ ਦੇਣ ਅਤੇ ਮਸਤਕ ਵਿੱਚ ਉੱਗੇ ਸੂਰਜ ਦੇ ਚਾਨਣ ਨਾਲ ਹਨੇਰਿਆਂ ਵਿੱਚ ਡੁੱਬੇ ਸੰਸਾਰ ਨੂੰ ਤਾਰਨ ਲਈ ਬਾਕੀ ਉਮਰ ਸਫ਼ਰ ਵਿੱਚ ਹੀ ਰਹਿਣਾ ਸੀਧਾਰਮਿਕ ਅਡੰਬਰਾਂ ਵਿੱਚ ਫਸੀ ਲੋਕਾਈ ਨੂੰ ਨਵਾਂ ਗਿਆਨ ਦੇਣ ਅਤੇ ਨਵੀਂ ਸੋਚ ਨੂੰ ਪ੍ਰਣਾਉਣ ਲਈ ਲੋਕਾਂ ਨਾਲ ਸੰਵਾਦ ਰਚਾਉਣਾ ਸੀਬੇਬੇ ਨਾਨਕੀ ਨੇ ਭਾਈ ਮਰਦਾਨੇ ਦੀ ਸਪੁਰਦਗੀ ਵਿੱਚ ਆਪਣੇ ਭਰਾ ਨੂੰ ਲਮੇਰੇ ਰਾਹਾਂ ’ਤੇ ਤੋਰਨਾ ਸੀ
ਇਹ ਵੇਈਂ
ਕਦੇ ਸੁਰ ਵਿੱਚ ਗਾਉਂਦੀ

ਵਜਦ ਵਿੱਚ ਆਉਂਦੀ
ਤੇ ਕੰਢਿਆਂ ਨੂੰ ਜੱਫ਼ੀਆਂ ਪਾਉਂਦੀ
ਕਦੇ
ਸ਼ਾਂਤ-ਸਹਿਜਅੰਤਰੀਵੀ ਵਿਸਮਾਦ ਵਿੱਚ ਮਸਤ
ਫ਼ੱਕਰ ਦਾ ਰੂਪ ਵਟਾਉਂਦੀ

ਕਦੇ ਕਦੇ
’ਵਾ ਨੂੰ ਕੋਲ ਬੁਲਾਉਂਦੀ

ਨਮੀ ਨਾਲ ਸਹਿਲਾਉਂਦੀ
ਔੜਾਂ ਦੀ ਦੱਸ ਪਾਉਂਦੀ
ਤੇ ਉਨ੍ਹਾਂ ਦੀ ਪਿਆਸ ਮਿਟਾਉਣ ਦੇ ਰਾਹ ਪਾਉਂਦੀ

ਕਦੇ
ਚੰਨ ਇਸ ਵਿੱਚ ਉੱਤਰ
ਡੁਬਕੀਆਂ ਲਾਉਂਦਾ
ਗੁਫ਼ਤਗੂ ਰਚਾਉਂਦਾ
ਬਹੁਤ ਦੂਰ ਤੀਕ
ਇਸ ਨਾਲ ਸਖ਼ਰ ’ਤੇ ਨਿਕਲਦਾ
ਤੇ ਇਸਦੇ ਪਾਣੀਆਂ ਨੂੰ
ਚਾਨਣ-ਰੰਗਾ ਕਰ ਜਾਂਦਾ

ਵੇਈਂ ਤਾਂ
ਨਿਰੰਤਰਤਾ ਹੈ
ਨਗ਼ਮਾ ਹੈ
ਨਾਦ ਹੈ
ਅਤੇ ਨਰਾਇਣ ਹੈ

ਵੇਈਂ ਇਹ ਪੁੱਛਣ ਦਾ ਜੇਰਾ ਕਰਦੀ ਹੈ ਕਿ ਸੁਲਤਾਨਪੁਰ ਲੋਧੀ ਜਾ ਕੇ ਗੁਰੂਘਰ ਵਿੱਚ ਨਤਮਸਤਕ ਹੋਣ ਵਾਲਿਆਂ ਕਦੇ ਮੇਰੇ ਪਾਣੀਆਂ ਦੀ ਚੁੱਲੀ ਭਰਨ ਦੀ ਹਿੰਮਤ ਕੀਤੀ ਆ? ਕਦੇ ਮੇਰੇ ਪਾਣੀਆਂ ਵਿੱਚ ਆਪਣਾ ਮੂੰਹ ਦੇਖਿਆ? ਕਦੇ ਮੇਰੇ ਵਿੱਚ ਵਹਿੰਦੀ ਗੰਦਗੀ ਵਿਚਲੀ ਬੋਅ ਨੂੰ ਆਪਣੇ ਅੰਦਰ ਵਿੱਚ ਜਾਂਦਿਆ ਮਹਿਸੂਸ ਕੀਤਾ?

ਕੀ ਇਹੀ ਬਾਬਾ ਨਾਨਕ ਵਾਲੀ ਵੇਈਂ ਸੀ ਜਾਂ ਉਹ ਵੇਈਂ ਹੋਰ ਸੀ ਪਾਕ ਅਤੇ ਪਵਿੱਤਰ, ਜੋ ਬਾਬਾ ਨਾਨਕ ਦੇ ਹੁੰਦਿਆਂ, ਜੀਵਨ ਵਿੱਚ ਖੁਸ਼ੀਆਂ ਅਤੇ ਖੇੜੇ ਵੰਡਦੀ ਸੀਇਸ ਵਿੱਚ ਲਾਈਆਂ ਤਾਰੀਆਂ ਨਾਲ ਬੰਦੇ ਅੰਦਰੋਂ ਅਤੇ ਬਾਹਰੋਂ ਪਵਿੱਤਰ ਹੋ ਜਾਇਆ ਕਰਦੇ ਸਨ

ਵੇਈਂ ਸਵਾਲ ਕਰਦੀ ਹੈ, “ਕੀ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਪਹਿਲੇ ਸਰੂਪ ਅਤੇ ਰੌਂਅ ਵਿੱਚ ਹੋਵਾਂ? ਮੇਰੇ ਕੰਢੇ ’ਤੇ ਤੁਸੀਂ ਉਸ ਰੂਪ ਵਿੱਚ ਆਵੋ ਜਿਵੇਂ ਬਾਬਾ ਨਾਨਕ ਅਕਸਰ ਹੀ ਮੇਰੇ ਕੰਢੇ ਬੈਠ ਕੇ ਡੂੰਘੀਆਂ ਰਮਜ਼ਾਂ ਫਰੋਲਦਾ ਸੀ, ਗੁੱਝੀਆਂ ਬਾਤਾਂ ਪਾਉਂਦਾ ਸੀ ਅਤੇ ਬਾਣੀ-ਨਾਦ ਰਾਹੀਂ ਮੇਰੀ ਫ਼ਿਜ਼ਾ ਨੂੰ ਸੁਗੰਧਤ ਕਰਦਾ ਸੀਮੇਰੀ ਮੌਜੂਦਾ ਦਸ਼ਾ ਨੂੰ ਦੇਖ ਕੇ ਇਸਦੇ ਕਾਰਨਾਂ ਨੂੰ ਜ਼ਰੂਰ ਸਮਝਣਾਮੈਂਨੂੰ ਮੇਰੀ ਪੁਰਾਣੀ ਹੋਂਦ ਦੇਣ ਲਈ ਕੁਝ ਉੱਦਮ ਕਰਨਾ - ਤਾਂ ਹੀ ਤੁਹਾਡਾ ਬਾਬਾ ਨਾਨਕ ਦੀ ਵੇਈਂ ਦੇ ਕੰਢੇ ਆਉਣਾ ਅਤੇ ਬੇਰੀ ਹੇਠ ਬਾਬੇ ਨਾਨਕ ਦੇ ਦ੍ਰਿਸ਼ ਨੂੰ ਚਿਤਾਰਣ ਦਾ ਫ਼ਲ ਮਿਲੇਗਾਹੁਣ ਵੇਲਾ ਕੁਝ ਕਰਨ ਦਾ, ਬਾਬੇ ਨਾਨਕ ਦੇ ਬੋਲਾਂ ’ਤੇ ਪਹਿਰਾ ਦਿੰਦਿਆਂ, ਬੋਲਾਂ ਨੂੰ ਪੁਗਾਉਣ ਦਾ ਹੈਝੂਠੀਆਂ ਦਿਲਬਰੀਆਂ ਨੇ ਮੈਂਨੂੰ ਬਹੁਤ ਨਿਰਾਸ਼ ਅਤੇ ਹਤਾਸ਼ ਕੀਤਾ ਹੈਹੁਣ ਇੰਝ ਨਾ ਕਰਨਾ।”

ਅਤੇ ਇੰਨਾ ਕਹਿ ਕੇ ਵੇਈਂ ਚੁੱਪ ਹੋ ਗਈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4915)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਗੁਰਬਖ਼ਸ਼ ਸਿੰਘ ਭੰਡਾਲ

ਡਾ. ਗੁਰਬਖ਼ਸ਼ ਸਿੰਘ ਭੰਡਾਲ

Cleveland, Ohio, USA.
Whatsapp: (1 - 216 - 556 - 2080)
Email: (gb.bhandal@gmail.com)