GurbakhashSBhandal 7ਚੇਤਨਾ ਤੀਕ ਪਹੁੰਚਣ ਦੇ ਚਾਰ ਪੜਾਅ ਹਨ, ਜਿਨ੍ਹਾਂ ਦੀ ਸਾਨੂੰ ਸੋਝੀ ਹੋਣੀ ਚਾਹੀਦੀ ਹੈ। ਸੱਚ ਇਹ ਹੈ ਕਿ ...
(25 ਅਪਰੈਲ 2024)
ਇਸ ਸਮੇਂ ਪਾਠਕ: 140.


ਚੇਤਨਾ ਕੀ ਹੈ ਅਤੇ ਕਿਉਂ ਜ਼ਰੂਰੀ ਹੈ, ਮਨੁੱਖੀ ਵਿਕਾਸ ਲਈ? ਇਹ ਬਹੁਤ ਹੀ ਗੰਭੀਰ ਵਿਸ਼ਾ ਹੈ, ਸਿਰ ਜੋੜ ਕੇ ਸੋਚਣ ਦੀ ਲੋੜ ਹੈਵਰਨਾ ਚਿੰਤਨ ਵਿਹੂਣੇ ਪੰਜਾਬੀਆਂ ਦਾ ਮਾਰਗ-ਦਰਸ਼ਨ ਕੌਣ ਕਰੇਗਾ?

ਪੰਜਾਬੀ ਸਮਾਜ ਵਿੱਚ ਚੇਤਨਾ ਕਿੰਨੀ ਕੁ ਹੈ ਅਤੇ ਅਸੀਂ ਕਿੱਥੇ ਖੜ੍ਹੇ ਹਾਂ? ਅਸੀਂ ਕਿਸ ਪਾਸੇ ਜਾ ਰਹੇ ਹਾਂਕੀ ਸਾਨੂੰ ਸਾਡੇ ਸਰੋਕਾਰਾਂ, ਸੰਦਰਭਾਂ ਅਤੇ ਚੇਤਨਾ ਦੇ ਸੱਚ ਦਾ ਪਤਾ ਹੈ? ਕੀ ਅਸੀਂ ਚੇਤਨਾ ਵਿਹੂਣੇ ਤਾਂ ਨਹੀਂ ਹੋ ਗਏ? ਬਹੁਤ ਸਾਰੇ ਪ੍ਰਸ਼ਨ ਮਨ ਵਿੱਚ ਪੈਦਾ ਹੁੰਦੇ ਹਨ

ਚਿੰਤਨਸ਼ੀਲ ਲੋਕ ਅਕਸਰ ਹੀ ਅਜਿਹੇ ਸੰਜੀਦਾ ਸਰੋਕਾਰ ਬਾਰੇ ਸੰਵਾਦ ਰਚਾਉਣ ਬਾਰੇ ਸੋਚਦੇ ਹਨ ਕਿ ਕੀ ਅਜਿਹਾ ਵਰਤਾਰਾ ਪੰਜਾਬੀਆਂ ਦੀ ਜੀਵਨ-ਸ਼ੈਲੀ ਤਾਂ ਨਹੀਂ ਬਣ ਗਿਆ? ਮੈਂ ਪੰਜਾਬੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਸ਼ਿਕਾਗੋ ਵਿਖੇ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੂੰ ਮਿਲਿਆ, ਜਿਸਦਾ ਕਹਿਣਾ ਸੀ ਕਿ ਮੈਂ ਆਪਣੇ ਪਰਿਵਾਰ ਅਤੇ ਸਮਾਜ ਤੋਂ ਉਕਤਾ ਚੁੱਕੀ ਹਾਂ ਕਿਉਂਕਿ ਸਾਡਾ ਸਮਾਜ ਪਰਤਾਂ ਵਿੱਚ ਜਿਊਂਦਾ ਅਤੇ ਮਖੌਟਿਆਂ ਵਿੱਚ ਵਿਚਰਦਾ ਹੈਮੇਰੇ ਮਾਪਿਆਂ ਕੋਲ ਮੇਰੇ ਨਾਲ ਗੱਲ ਕਰਨ ਦਾ ਸਮਾਂ ਹੀ ਨਹੀਂ ਹੈਂਮੈਂ ਕਿਸ ਨਾਲ ਆਪਣੀ ਵੇਦਨਾ ਸਾਂਝੀ ਕਰਾਂ? ਮੇਰੇ ਦੋਸਤ ਸਿਰਫ਼ ਗੋਰੇ ਜਮਾਤੀ ਹੀ ਹਨ, ਜਿਨ੍ਹਾਂ ਨਾਲ ਮੈਂ ਗੱਲਾਂ ਸਾਂਝੀਆਂ ਕਰ ਸਕਦੀ ਹਾਂ, ਕਿਉਂਕਿ ਗੋਰੇ ਵਿਦਿਆਰਥੀ ਬਹੁਤ ਹੀ ਪਾਰਦਰਸ਼ੀ ਅਤੇ ਸੱਚੇ ਹੁੰਦੇਉਹ ਕੋਈ ਨਹੀਂ ਓਹਲਾ ਰੱਖਦੇ ਅਤੇ ਨਾ ਹੀ ਤੁਹਾਨੂੰ ਬਲੈਕਮੇਲ ਕਰਦੇ ਹਨਮੈਂ ਸੋਚਣ ਲੱਗਾ ਕਿ ਇਹ ਬੱਚੀ ਪੰਜਾਬੀ ਸਮਾਜ ਤੋਂ ਇੰਨੀ ਉਚਾਟ ਹੋ ਚੁੱਕੀ ਹੈ ਕਿ ਇਸਦਾ ਪੰਜਾਬੀ ਸਮਾਜ ਵਿੱਚ ਪਰਤਣਾ ਬਹੁਤ ਹੀ ਮੁਹਾਲ ਹੋਵੇਗਾਦਰਅਸਲ ਅਸੀਂ ਪਰਵਾਸ ਤਾਂ ਕਰ ਲਿਆ ਪਰ ਅਸੀਂ ਇੰਨੇ ਚੇਤੰਨ ਨਹੀਂ ਹੋਏ ਕਿ ਸਾਨੂੰ ਪਤਾ ਹੋਵੇ ਕਿ ਵਿਦੇਸ਼ ਵਿੱਚ ਸਾਡੇ ਬੱਚਿਆਂ ਦੀਆਂ ਕੀ ਚੁਣੌਤੀਆਂ ਹਨ? ਉਨ੍ਹਾਂ ਨੂੰ ਸਮਝਾ ਕੇ ਇਨ੍ਹਾਂ ਚੁਣੌਤੀਆਂ ਵਿੱਚੋਂ ਉੱਭਰਨ ਦਾ ਵੱਲ ਕਿਵੇਂ ਸਿਖਾਉਣਾ ਹੈ? ਅਸੀਂ ਤਾਂ ਸਿਰਫ਼ ਵੱਡੇ ਘਰਾਂ ਅਤੇ ਨਵੇਂ ਮਾਡਲ ਦੀਆਂ ਕਾਰਾਂ ਲੈਣ ਲਈ ਇੰਨੇ ਉਲਝ ਗਏ ਹਾਂ ਕਿ ਪਰਿਵਾਰ ਅਤੇ ਬੱਚਿਆਂ ਲਈ ਸਾਡੇ ਕੋਲ ਸਮਾਂ ਹੀ ਨਹੀਂਇਹ ਚੇਤਨਾ ਦੀ ਗੁੰਮਸ਼ੁਦਗੀ ਦਾ ਪ੍ਰਮਾਣ ਹੈ

ਅਸੀਂ ਚੇਤਨਾ ਵਿਹੂਣੇ ਹੋ, ਹਰੀ ਕਰਾਂਤੀ ਦੇ ਭੁਲੇਖੇ ਵਿੱਚ ਆ ਕੇ ਪੰਜਾਬ ਨੂੰ ਤਬਾਹੀ ਦੇ ਕੰਢੇ ’ਤੇ ਲਿਆ ਖਲਿਆਰਿਆਖ਼ਾਦਾਂ ਤੇ ਕੀਟਨਾਸ਼ਕਾਂ ਨਾਲ ਧਰਤੀ ਜ਼ਹਿਰੀਲੀ ਹੋ ਗਈ, ਵਾਤਾਵਰਣ ਪਲੀਤ ਕਰ ਲਿਆਝੋਨੇ ਸਦਕਾ ਪੰਜਾਬ ਦਾ ਜ਼ਿਆਦਾਤਰ ਹਿੱਸਾ ਧਰਤੀ ਹੇਠਲੇ ਪਾਣੀ ਦੇ ਮਾਮਲੇ ਵਿੱਚ ਡਾਰਕ ਜ਼ੋਨ ਵਿੱਚ ਚਲਾ ਗਿਆਕੁਦਰਤੀ ਸਰੋਤ ਗਵਾ ਕੇ ਪੰਜਾਬ ਨੇ ਕੀ ਖੱਟਿਆ? ਬਿਮਾਰ ਪੰਜਾਬੀਆਂ ਨੂੰ ਹਸਪਤਾਲ ਮਿਲ ਗਏਮਰਦਾਨਗੀ ਵਿਹੂਣੇ ਪੰਜਾਬੀਆਂ ਦੇ ਹਿੱਸੇ ਫਰਟਿਲਿਟੀ ਸੈਂਟਰ ਆ ਗਏਇਹ ਸਾਡੇ ਹੁਕਮਰਾਨਾਂ ਅਤੇ ਚਿੰਤਕਾਂ ਦੀ ਭਵਿੱਖਮੁਖੀ ਚੇਤਨਾ ਦੀ ਅਣਹੋਂਦ ਹੀ ਸੀ ਕਿ ਉਨ੍ਹਾਂ ਸੋਚਿਆ ਹੀ ਨਾ ਕਿ ਹਰੀ ਕ੍ਰਾਤੀ ਕਿਵੇਂ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਤ ਕਰੇਗੀ? ਹੁਕਮਰਾਨਾਂ ਦੀ ਸ਼ਹਿ ’ਤੇ ਪੰਜਾਬੀ ਜਵਾਨੀ ਨੂੰ ਨਸ਼ਿਆਂ ਵਿੱਚ ਡੋਬਿਆ ਗਿਆਫਿਰ ਸਿਹਤ ਅਤੇ ਵਿਦਿਆਕ ਢਾਂਚੇ ਨੂੰ ਅਜਿਹਾ ਖੋਖ਼ਲਾ ਕੀਤਾ ਕਿ ਪੰਜਾਬੀ ਨੌਜਵਾਨਾਂ ਨੇ ਆਈਲੈਟਸ ਤੀਕ ਹੀ ਖੁਦ ਨੂੰ ਸੀਮਤ ਕਰਕੇ ਵਿਦੇਸ਼ਾਂ ਨੂੰ ਜਾਣ ਦਾ ਸੋਚਿਆਕੀ ਹੁਕਮਰਾਨਾਂ ਨੂੰ ਇਹ ਅਹਿਸਾਸ ਹੈ ਕਿ ਜਵਾਨੀ ਦੇ ਇਸ ਅੰਨ੍ਹੇਵਾਹ ਪ੍ਰਵਾਸ ਨਾਲ ਪੰਜਾਬ ਦਾ ਸੱਭਿਆਚਾਰਕ, ਸਮਾਜਿਕ ਅਤੇ ਵਿਰਾਸਤੀ ਢਾਂਚਾ ਕਿਵੇਂ ਪ੍ਰਭਾਵਤ ਹੋਵੇਗਾ? ਕੁਝ ਹੀ ਸਾਲਾਂ ਤਕ ਪੰਜਾਬ, ਪੰਜਾਬ ਨਹੀਂ ਰਹੇਗਾਕੀ ਕਦੇ ਸਾਡੇ ਹੁਕਮਰਾਨਾਂ ਨੇ ਇਸ ਬਾਰੇ ਚਿੰਤਨ ਕੀਤਾ ਹੈ? ਕੋਈ ਫ਼ਿਕਰਮੰਦੀ ਜ਼ਾਹਰ ਕੀਤੀ ਹੈ?

ਦਰਅਸਲ ਚੇਤਨਾ ਤਾਂ ਵਕਤ ਦੇ ਬਦਲਦੇ ਸਰੋਕਾਰਾਂ ਅਨੁਸਾਰ ਆਪਣੀ ਸੋਚ, ਸੁਪਨੇ ਸਾਧਨਾਂ ਅਤੇ ਸੰਭਾਵਨਾਵਾਂ ਨੂੰ ਤਰਜੀਹ ਬਣਾ ਕੇ ਆਪਣੇ ਹੱਕ ਵਿੱਚ ਭੁਗਤਾਉਣਾ ਹੁੰਦਾਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲ ਜਾਂਦਾ ਹੈਪੁਰਾਣੀ ਸੋਚ ਅਤੇ ਧਾਰਨਾਵਾਂ ਨਾਲ ਨਵੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਚੇਤੰਨ ਹੋਣ ਲਈ ਜ਼ਰੂਰੀ ਹੁੰਦਾ ਕਿ ਪਤਾ ਹੋਵੇ ਕਿ ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ, ਕਿਉਂ ਵਾਪਰ ਰਿਹਾ, ਕੌਣ ਵਰਤਾ ਰਿਹਾ? ਇਸਦਾ ਕੀ ਪ੍ਰਭਾਵ ਪਵੇਗਾ ਅਤੇ ਇਸ ਵਰਤਾਰੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਕਿਵੇਂ ਪ੍ਰਭਾਵਤ ਹੋਣਗੀਆਂ ਅਤੇ ਸਾਡੀਆਂ ਅਗਲੀਆਂ ਨਸਲਾਂ ਦਾ ਭਵਿੱਖ ਕੀ ਹੋਵੇਗਾ? ਚੌਗਿਰਦੇ ਅਤੇ ਸਮਾਜ ਵਿੱਚ ਕੀ ਉਥਲ-ਪੁੱਥਲ ਹੋਵੇਗੀ?

ਦਰਅਸਲ ਮਨੁੱਖ ਦਾ ਕਿਸੇ ਵਰਤਾਰੇ ਨੂੰ ਦੇਖਣਾ, ਸਮਝਣਾ, ਪਰਤਾਂ ਫਰੋਲਣਾ ਅਤੇ ਇਸਦੇ ਮਾੜੇ ਅਤੇ ਚੰਗੇ ਪ੍ਰਭਾਵਾਂ ਦੀ ਨਿਰਖ-ਪਰਖ ਕਰਕੇ, ਆਪਣੇ ਜੀਵਨ-ਸ਼ੈਲੀ ਨੂੰ ਉਸਾਰੂ ਰੰਗਤ ਦੇਣੀ, ਚੇਤੰਨ ਹੋਣ ਦੀ ਨਿਸ਼ਾਨੀ ਹੁੰਦਾ ਹੈ ਚੇਤਨਾ ਦੇ ਬਹੁਤ ਸਾਰੇ ਰੂਪ ਹਨ ਜਿਵੇਂ:

1. ਸਵੈ-ਚੇਤਨਾ - ਜਿਵੇਂ ਸਰੀਰਕ, ਮਾਨਸਿਕ, ਬੌਧਿਕ ਅਤੇ ਭਾਵਨਾਤਮਿਕ ਚੇਤਨਾ

2. ਪਰਿਵਾਰਕ ਚੇਤਨਾ - ਪਰਿਵਾਰ ਕੀ ਹੈ? ਸੰਬੰਧਾਂ ਦੀ ਕੀ ਅਹਿਮੀਅਤ ਤੇ ਲੋੜ ਅਤੇ ਇਨ੍ਹਾਂ ਵਿੱਚ ਪਾਰਦਰਸ਼ਤਾ ਕਿਵੇਂ ਆਵੇ? ਇਸਦੀ ਸਦੀਵਤਾ ਕੀ ਹੁੰਦੀ ਹੈ?

3. ਸਮਾਜਿਕ ਚੇਤਨਾ - ਸਮਾਜਿਕ ਉਸਾਰੀ ਵਿੱਚ ਇੱਕ ਵਿਅਕਤੀ ਦੀ ਕੀ ਭੂਮਿਕਾ ਹੈ? ਅਸੀਂ ਸਮਾਜ ਨੂੰ ਕੀ ਦੇ ਰਹੇ ਹਾਂ? ਕੀ ਦੇਣਾ ਚਾਹੀਦਾ ਹੈ? ਕਿੱਥੇ ਖੜ੍ਹਾ ਹੈ ਸਾਡਾ ਸਮਾਜ? ਉੱਧੜ ਰਹੇ ਸਮਾਜਿਕ ਤਾਣੇ-ਬਾਣੇ ਲਈ ਕੌਣ, ਕਿੰਨਾ ਕੁ ਕਸੂਰਵਾਰ ਹੈ ਅਤੇ ਅਸੀਂ ਖ਼ੁਦ ਕਿੰਨੇ ਕੁ ਜ਼ਿੰਮੇਵਾਰ ਹਾਂ?

4. ਧਾਰਮਿਕ ਚੇਤਨਾ - ਕੀ ਅਸੀਂ ਧਰਮ ਨੂੰ ਮੰਨਦੇ ਹਾਂ ਜਾਂ ਧਰਮ ਦੀ ਮੰਨਦੇ ਹਾਂ? ਕੀ ਅਸੀਂ ‘ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ’ ਤਾਂ ਨਹੀਂ? ਧਾਰਮਿਕ ਬਾਣੇ ਵਿੱਚ ਅਧਾਰਮਿਕਤਾ ਤਾਂ ਨਹੀਂ? ਧਾਰਮਿਕ ਅਡੰਬਰ ਨੇ ਕਿੰਨਾ ਕੁ ਨੁਕਸਾਨ ਕੀਤਾ ਹੈ? ਧਾਰਮਿਕ ਪ੍ਰਦੂਸ਼ਣ, ਚੇਤਨਾ ਨੂੰ ਕਿਵੇਂ ਪ੍ਰਭਾਵਤ ਕਰ ਰਿਹਾ?

5. ਰਾਜਸੀ ਚੇਤਨਾ - ਰਾਜੀਨਤਕ ਤੌਰ ’ਤੇ ਅਸੀਂ ਕਿੰਨੇ ਕੁ ਸੰਜੀਦਾ ਹਾਂ? ਕੀ ਅਸੀਂ ਰਾਜਨੀਤੀਵਾਨਾਂ ਦੀਆਂ ਚਲਾਕੀਆਂ ਦੇ ਸ਼ਿਕਾਰ ਤਾਂ ਨਹੀਂ? ਸਾਨੂੰ ਰਾਜਨੀਤਕ ਲੋਕਾਂ ਵੱਲੋਂ ਕੁਰਸੀ ਦੇ ਪਾਵੇ ਕਿਵੇਂ ਬਣਾਇਆ ਜਾ ਰਿਹਾ ਹੈ? ਕਿਵੇਂ ਅਸੀਂ ਰਾਜੀਨਤਕ ਪ੍ਰੀਕਿਰਿਆ ਵਿੱਚ ਉਸਾਰੂ ਭੂਮਿਕਾ ਨਿਭਾ ਸਕਦੇ ਹਾਂ?

6. ਵਾਤਾਵਰਣੀ ਚੇਤਨਾ - ਹਵਾ, ਪਾਣੀ, ਧਰਤੀ, ਅਵਾਜ਼, ਰੌਸ਼ਨੀ, ਰੇਡੀਓਐਕਟਿਵ ਤੇ ਈਐੱਮ ਤਰੰਗਾਂ ਦੇ ਪ੍ਰਦੁਸ਼ਣ ਪ੍ਰਤੀ ਅਸੀਂ ਕਿੰਨੇ ਕੁ ਸੁਚੇਤ ਹਾਂ? ਕੀ ਸਾਨੂੰ ਪਤਾ ਹੈ ਕਿ ਅਸੀਂ ਜ਼ਹਿਰੀਲੀ ਫਿਜ਼ਾ ਵਿੱਚ ਸਾਹ ਲੈਂਦੇ, ਜ਼ਹਿਰਾਂ ਖਾ ਰਹੇ ਹਾਂ?

ਚੇਤਨਾ ਦਾ ਪੈਦਾ ਹੋਣਾ ਕੋਈ ਜਾਦੂ ਨਹੀਂਇਹ ਤਾਂ ਮਨੁੱਖੀ ਵਰਤਾਰਾ ਹੈ ਅਤੇ ਇੱਕ ਦਮ ਪੈਦਾ ਨਹੀਂ ਹੁੰਦਾਇਹ ਜਾਂ ਤਾਂ ਤੁਹਾਨੂੰ ਵਿਰਸੇ ਵਿੱਚ ਮਿਲਦਾ, ਜਾਂ ਆਲਾ-ਦੁਆਲਾ ਚੇਤੰਨ ਕਰਦਾ, ਜਾਂ ਗਿਆਨ (ਡਿਗਰੀਆਂ ਗਿਆਨ ਨਹੀਂ ਹੁੰਦੀਆਂ ਅਤੇ ਪਰ ਗਿਆਨ ਜ਼ਰੂਰ ਡਿਗਰੀਆਂ ਹੁੰਦਾ।) ਰਾਹੀਂ ਚੇਤੰਨ ਹੁੰਦੇ ਹਾਂ ਅਤੇ ਜਾਂ ਕੁਝ ਕੁ ਰੋਲ-ਮਾਡਲਾਂ ਦੇ ਪੈਰੋਕਾਰ ਬਣ ਕੇ ਵੀ ਚੇਤੰਨ ਹੁੰਦੇ ਹਾਂ

ਹੁਣ ਦੇਖਣਾ ਹੈ ਕਿ ਪੰਜਾਬੀ ਸਮਾਜ ਕਿੱਥੇ ਖੜ੍ਹਾ ਹੈ? ਅਸੀਂ ਤਾਂ ਉਹ ਕੁਝ ਹਾਂ ਜਿਹੜਾ ਸਮਾਜ ਵਿੱਚ ਹੋ ਰਿਹਾ ਹੈ ਕਿਉਂਕਿ ਅਸੀਂ ਸਮਾਜ ਦਾ ਹੀ ਤਾਂ ਹਿੱਸਾ ਹਾਂ

ਮਾਣਮੱਤੇ ਅਤੇ ਚਿੰਤਨਸ਼ੀਲ ਵਿਰਸੇ ਦੇ ਮਾਲਕ ਉਹ ਲੋਕ ਹੁੰਦੇ ਜਿਹਨਾਂ ਨੇ ਆਪਣੀਆਂ ਕੀਰਤੀਆਂ, ਕਿਰਿਆਸ਼ੀਲਤਾ, ਕਰਮਯੋਗਤਾ ਤੇ ਕਾਰਨਾਮਿਆਂ ਰਾਹੀਂ ਨਾਮ ਕਮਾਇਆ ਹੁੰਦਾ ਹੈ ਚਿੰਤਨਸ਼ੀਲ ਲੋਕ ਸਮਿਆਂ ਦਾ ਸਭ ਤੋਂ ਵੱਡਾ ਮਾਣ ਹੁੰਦੇ ਹਨ ਅਤੇ ਵਕਤ ਉਨ੍ਹਾਂ ’ਤੇ ਨਾਜ਼ ਕਰਦਾ

ਪੰਜਾਬੀ ਵਿਰਾਸਤ ਅਤੇ ਚੇਤਨਾ ਤਾਂ ਬਹੁਤ ਹੀ ਅਮੀਰ ਸੀ ਪਰ ਅਸੀਂ ਗਰੀਬ ਪੰਜਾਬੀਆਂ ਨੇ ਇਸ ਨੂੰ ਬਹੁਤ ਹੀ ਹੀਣੀ ਅਤੇ ਨਿਰਬਲ ਬਣਾ ਦਿੱਤਾ ਹੈ

ਚੇਤਨਤਾ ਗੁੰਮ ਹੁੰਦੀ ਹੈ ਤਾਂ ਮਨੁੱਖ ਆਪਣੇ ਨੂੰ ਭੁਲਾ ਦਿੰਦਾ ਹੈ। ਖ਼ੁਦ ਤੋਂ ਗਵਾਚੇ ਵਿਅਕਤੀ ਨੂੰ ਆਪਣਾ ਸਿਰਨਾਵਾਂ ਵੀ ਯਾਦ ਨਹੀਂ ਰਹਿੰਦਾ ਅਜਿਹਾ ਪੰਜਾਬੀਆਂ ਨਾਲ ਵਾਪਰ ਰਿਹਾ ਹੈਇਹ ਪੰਜਾਬ ਅਤੇ ਵਿਦੇਸ਼ਾਂ ਵਿੱਚ ਆਮ ਵਰਤਾਰਾ ਹੈਪਰਵਾਸੀ ਚੇਤਨਾ ਦੀ ਅਣਹੋਂਦ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਅਸੀਂ ਵਿਦੇਸ਼ਾਂ ਵਿੱਚ ਰਾਜਸੀ ਰੁਤਬੇ ਤਾਂ ਹਾਸਲ ਕਰ ਲਏ ਪਰ ਕੋਈ ਵੀ ਸਾਂਝਾ ਲੌਬੀਇੰਗ ਗਰੁੱਪ ਨਹੀਂ ਬਣਾ ਸਕੇ ਜਿਸ ਰਾਹੀਂ ਵਿਦੇਸ਼ ਵਿੱਚ ਪੰਜਾਬੀਆਂ ਦੇ ਮਸਲਿਆਂ ਨੂੰ ਵਿਚਾਰਿਆ ਜਾਵੇ

ਚੇਤਨਾ ਤੀਕ ਪਹੁੰਚਣ ਦੇ ਚਾਰ ਪੜਾਅ ਹਨ ਜਿਨ੍ਹਾਂ ਦੀ ਸਾਨੂੰ ਸੋਝੀ ਹੋਣੀ ਚਾਹੀਦੀ ਹੈਸੱਚ ਇਹ ਹੈ ਕਿ ਭਾਵੁਕਤਾ ਵਿੱਚੋਂ ਬੌਧਕਤਾ ਪੈਦਾ ਹੁੰਦੀ, ਬੌਧਕਤਾ ਵਿੱਚੋਂ ਚਿੰਤਾ ਪੈਦਾ ਹੁੰਦੀ, ਚਿੰਤਾ ਵਿੱਚੋਂ ਚਿੰਤਨ ਪੈਦਾ ਹੁੰਦਾ ਅਤੇ ਫਿਰ ਚਿੰਤਨ ਵਿੱਚੋਂ ਚੇਤਨਾ ਪੈਦਾ ਹੁੰਦੀ ਇਸ ਚੇਤਨਾ ਵਿੱਚੋਂ ਹੀ ਫਿਰ ਚੇਤੰਨ ਸੋਚ ਪੈਦਾ ਹੁੰਦੀ ਹੈ, ਸੁਪਨੇ ਪੈਦਾ ਹੁੰਦੇ ਹਨ, ਸੰਭਾਵਨਾਵਾਂ ਉਤਪਨ ਹੁੰਦੀਆਂ ਹਨ, ਸਾਧਨ ਪੈਦਾ ਹੁੰਦੇ ਹਨ ਅਤੇ ਫਿਰ ਇਹੀ ਸੰਭਾਵਨਾਵਾਂ ਦਾ ਸੱਚ, ਨਰੋਏ ਤੇ ਚੇਤੰਨ ਵਿਰਸੇ ਦੀ ਅਧਾਰਸ਼ਿਲਾ ਬਣਦਾ ਹੈ ਇਸ ਲਈ ਪੰਜਾਬੀਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਭਾਵੁਕਤਾ ਅਤੇ ਬੌਧਿਕ ਵਿਕਾਸ ਦੇ ਨਾਲ ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਸ ਕਰਨ, ਫ਼ਿਕਰ ਕਰਨ, ਚਿੰਤਨ ਕਰਨ ਅਤੇ ਫਿਰ ਚੇਤਨਾ ਦੇ ਮਾਰਗੀ ਬਣਨਪੰਜਾਬੀਆਂ ਦੀ ਫ਼ਿਤਰਤ ਨੂੰ ਬਦਲਣ ਦੀ ਲੋੜ ਹੈ ਅਤੇ ਇਹ ਸਿਰਫ਼ ਚੇਤਨਾ ਰਾਹੀਂ ਹੀ ਬਦਲੀ ਜਾ ਸਕਦੀ ਹੈ

ਪੰਜਾਬੀ ਸਮਾਜ ਵਿੱਚ ਚੇਤਨਾ ਪੈਦਾ ਕਰਨ ਵਾਸਤੇ ਸਾਨੂੰ ਹਰ ਪੱਧਰ ’ਤੇ ਚਿੰਤਨ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਪੰਜਾਬੀ ਕਮਿਊਨਿਟੀ ਨੂੰ ਚੇਤਨ ਕਰਕੇ ਅਜੋਕੇ ਸਮੇਂ ਦਾ ਹਾਣੀ ਬਣਾ ਸਕਦੇ ਹਾਂ

ਚੇਤਨਾ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਧਰਮ ਨਾਲ ਜੁੜੀਏਗੁਰੂ ਗਰੰਥ ਸਾਹਿਬ ਵਿੱਚ ਮਨੁੱਖ ਲਈ ਹਰ ਕਿਸਮ ਦੀ ਚੇਤਨਾ ਹੈਸਿਰਫ਼ ਸਾਨੂੰ ਚਿੰਤਨ ਕਰਨ ਦੀ ਆਦਤ ਹੋਣੀ ਚਾਹੀਦੀ ਹੈਧਰਮ ਦਰਅਸਲ ਜੀਵਨ ਜਾਚ ਹੁੰਦਾ ਹੈ ਅਤੇ ਇਸ ਸੰਦਰਭ ਵਿੱਚ ਅਸੀਂ ਧਰਮ ਦੇ ਪੈਰੋਕਾਰ ਬਣਾਂਗੇ ਤਾਂ ਬਹੁਤ ਕੁਝ ਹਾਸਲ ਕਰ ਸਕਾਂਗੇ

ਪੰਜਾਬੀਆਂ ਲਈ ਅੱਖਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਸਾਹਿਤ ਨਾਲ ਜੁੜ ਸਕਾਂਗੇ ਜਿਸ ਵਿੱਚੋਂ ਸਾਨੂੰ ਸਮਾਜਿਕ ਵਰਤਾਰਿਆਂ ਅਤੇ ਹੋਣ ਵਾਲੀਆਂ ਸੰਭਾਵਤ ਭਵਿੱਖਮੁਖੀ ਤਬਦੀਲੀਆਂ ਦੀ ਜਾਣਕਾਰੀ ਮਿਲੇਗੀਸਾਨੂੰ ਘਰਾਂ ਵਿੱਚ ਬੀਅਰ ਬਾਰ ਦੀ ਥਾਂ ਬੁੱਕ ਸ਼ੈਲਫ਼ਾਂ ਬਣਾਉਣ ਦੀ ਲੋੜ ਹੈਪਰ ਜਿਹੜਾ ਸਮਾਜ ਆਪਣੀ ਮਾਂ ਬੋਲੀ ਬਾਰੇ ਵੀ ਫ਼ਿਕਰਮੰਦ ਨਾ ਹੋਵੇ, ਉਸ ਵਿੱਚ ਚੇਤਨਾ ਬਾਰੇ ਚਿੰਤਾ ਪੈਦਾ ਹੋਣੀ ਵੀ ਵੱਡਾ ਪ੍ਰਸ਼ਨ ਹੈ?

ਸਭ ਤੋਂ ਅਹਿਮ ਹੈ ਕਿ ਵਿਸ਼ਵ ਪੱਧਰ ’ਤੇ ਪੰਜਾਬੀਆਂ ਦਾ ਥਿੰਕ ਟੈਂਕ ਹੋਣਾ ਚਾਹੀਦਾ ਹੈਫਿਰ ਵੱਖ ਵੱਖ ਗਰੁੱਪ ਹੋਣ, ਜਿਸਦੇ ਮੈਂਬਰ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟ ਚੁੱਕੇ ਮਾਹਰ ਹੋਣ ਅਤੇ ਜਿਹੜੇ ਵੱਖੋ ਵੱਖਰੇ ਖੇਤਰਾਂ ਵਿੱਚ ਜਾਣ ਵਾਲਿਆਂ ਲਈ ਚੇਤਨਾ ਦੇ ਕੈਂਪ ਲਾਉਣ, ਭਾਵੇਂ ਇਹ ਬਿਜ਼ਨਸ ਹੋਵੇ, ਅਕਾਦਮਿਕ, ਧਾਰਮਿਕ ਜਾਂ ਕੋਈ ਪ੍ਰੋਫੈਸ਼ਨਲ ਖੇਤਰ ਹੋਵੇ

ਫਿਕਰ ਤੋਂ ਫਿਕਰਮੰਦੀ ਤੇ ਫਿਰ ਚੇਤਨਾ ਦਾ ਸਫ਼ਰ ਤਾਂ ਘਰ ਤੋਂ ਸ਼ੁਰੂ ਕਰਨਾ ਪਵੇਗਾ ਸਭ ਤੋਂ ਜ਼ਰੂਰੀ ਹੁੰਦਾ ਹੈ ਬਦਲਦੇ ਹਾਲਾਤ ਦੇ ਪੈ ਰਹੇ ਪ੍ਰਭਾਵਾਂ ਬਾਰੇ ਮਾਪਿਆਂ ਦਾ ਚੇਤੰਨ ਹੋਣਾ ਅਤੇ ਚੇਤਨਾ ਦਾ ਜਾਗ ਆਪਣੇ ਬੱਚਿਆਂ ਵਿੱਚ ਲਾਉਣਾ

ਇੱਕ ਵਿਅਕਤੀ ਲਈ ਚੇਤੰਨ ਹੋਣ ਵਾਸਤੇ ਆਪਣੇ ਅੰਦਰ ਉੱਤਰਨਾ, ਖੁਦ ਦੇ ਰੂਬਰੂ ਹੋਣਾ ਅਤੇ ਆਪਣੀਆਂ ਕਮੀਆਂ, ਕੁਤਾਹੀਆਂ ਅਤੇ ਕਮੀਨਗੀਆਂ ਦੀ ਪਛਾਣ ਕਰਨਾ ਅਤੇ ਫਿਰ ਇਨ੍ਹਾਂ ਨੂੰ ਖਤਮ ਕਰਕੇ ਨਵੀਂ ਊਰਜਾ, ਹੌਸਲੇ, ਹਠ ਅਤੇ ਹਿੰਮਤ ਨੂੰ ਹਾਣੀ ਬਣਾਉਣਾਕੁਝ ਵੀ ਅਸੰਭਵ ਨਹੀਂ ਹੁੰਦਾ ਸਿਰਫ਼ ਸ਼ੁਰੂਆਤ ਦੀ ਲੋੜ ਹੁੰਦੀ ਹੈ

ਇੱਕ ਗੱਲ ਤਾਂ ਸੱਚੀ ਹੈ ਕਿ ਸਾਡੇ ਬਜ਼ੁਰਗ ਸਾਡੇ ਨਾਲੋਂ ਜ਼ਿਆਦਾ ਚੇਤਨ ਅਤੇ ਜ਼ਿੰਦਗੀ ਦੀ ਸੰਪੂਰਨ ਕਿਤਾਬ ਸਨਉਨ੍ਹਾਂ ਕੋਲ ਡਿਗਰੀਆਂ ਨਹੀਂ ਸਨ ਪਰ ਪੂਰਨ ਗਿਆਨ ਸੀਮੇਰੇ ਬਾਪ ਨੇ ਅਨਪੜ੍ਹ ਹੁੰਦਿਆਂ ਯੂਨੀਵਰਸਿਟੀ ਤੀਕ ਪੜ੍ਹਾਇਆਉਸਦੀ ਸੀਮਤ ਸਾਧਨਾਂ ਵਿੱਚ ਜੀਵਨ-ਜਾਚ ਸਬਰ, ਸੁਖਨ ਅਤੇ ਸਿਰੜ ਕਮਾਲ ਦਾ ਸੀਕਦੇ ਹਾਰ ਨਹੀਂ ਮੰਨੀਂਹੜ੍ਹਾਂ ਨਾਲ ਫਸਲਾਂ ਮਾਰੀਆਂ ਜਾਣ ’ਤੇ ਵੀ ਉਨ੍ਹਾਂ ਨੂੰ ਕਦੇ ਖੁਦਕੁਸ਼ੀ ਦਾ ਖਿਅਲ ਨਹੀਂ ਸੀ ਆਇਆ, ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇਇਮਾਨਦਾਰੀ ਬਾਰੇ ਉਨ੍ਹਾਂ ਦਾ ਤਰਕ ਕਮਾਲ ਦਾ ਸੀ ਕਿ ਕਿਸੇ ਦੇ ਚੋਰੀ ਪੱਠੇ ਨਾ ਵੱਢੋ, ਤੁਹਾਨੂੰ ਗੁਰਦੁਆਰੇ, ਮੱਸਿਆ ਜਾਂ ਸੱਤਸੰਗ ’ਤੇ ਜਾਣ ਦੀ ਲੋੜ ਨਹੀਂ ਪਵੇਗੀਮੇਰੇ ਪ੍ਰੈਪ ਵਿੱਚੋਂ ਫੇਲ ਹੋਣ ’ਤੇ ਮੇਰੇ ਬਾਪ ਨੇ ਹੱਲਾਸ਼ੇਰੀ ਦਿੰਦਿਆਂ ਕਿਹਾ ਸੀ ਕਿ ਕੋਈ ਨਾ ਅਗਲੇ ਸਾਲ ਪਾਸ ਹੋ ਜਾਈਂਰੂੜੀ ਪਵਾ ਲਾ ਅਤੇ ਕੱਲ੍ਹ ਨੂੰ ਦੁਬਾਰਾ ਕਾਲਜ ਵਿੱਚ ਦਾਖਲ ਹੋ ਜਾਅੱਜਕੱਲ੍ਹ ਤਾਂ ਬੱਚੇ ਦੇ ਘੱਟ ਨੰਬਰ ਆਉਣ ’ਤੇ ਮਾਪੇ ਬੱਚੇ ਦੀ ਜਾਨ ਕੱਢ ਲੈਂਦੇ ਨੇਅਤੇ ਕਈ ਵਾਰ ਬੱਚੇ ਖੁਦਕੁਸ਼ੀ ਵੀ ਕਰ ਲੈਂਦੇ ਹਨਇਹ ਚੇਤਨਾ ਸਾਡੇ ਮਾਪਿਆਂ ਨੇ ਅਚੇਤ ਰੂਪ ਵਿੱਚ ਸਾਡੇ ਮਨਾਂ ਵਿੱਚ ਧਰੀ ਜੋ ਹਰ ਮੋੜ ’ਤੇ ਮਾਰਗ ਦਰਸ਼ਨ ਕਰ ਰਹੀ ਹੈ

ਅਫਸੋਸ ਨਾਲ ਕਹਿਣਾ ਪੈਂਦਾ ਕਿ ਹੁਣ ਮਾਪਿਆਂ ਕੋਲ ਆਪਣੇ ਬੱਚਿਆਂ ਦੀ ਸਾਰ ਲੈਣ ਦਾ ਸਮਾਂ ਹੀ ਨਹੀਂਬੱਚੇ ਕਿਸ ਕੋਲੋਂ ਰਹਿਨੁਮਾਈ ਪ੍ਰਾਪਤ ਕਰਨਮੇਰੀ ਵੱਡੀ ਬੇਟੀ ਬੀਡੀਐੱਸ ਵਿੱਚ ਦਾਖ਼ਲ ਹੋਈ ਤਾਂ ਮੈਂ ਉਸ ਨੂੰ ਹਰ ਹਫ਼ਤੇ ਚਿੱਠੀ ਲਿਖਦਾ ਸਾਂ ਕਿ ਨਵੇਂ ਮਾਹੌਲ ਵਿੱਚ ਕਿਹੜੀਆਂ ਚੁਣੌਤੀਆਂ ਹੋ ਸਕਦੀਆਂ, ਇਨ੍ਹਾਂ ਦਾ ਕਿਵੇਂ ਸਾਹਮਣਾ ਕਰਨਾ ਅਤੇ ਇਸ ਵਿੱਚੋਂ ਕਿਵੇਂ ਉੱਭਰਨਾ ਹੈ? ਮੇਰੀਆਂ ਚਿੱਠੀਆਂ ਮੇਰੀ ਬੇਟੀ ਤੋਂ ਪਹਿਲਾਂ ਹੀ ਉਸਦੀਆਂ ਸਹੇਲੀਆਂ ਪੜ੍ਹ ਲੈਂਦੀਆਂ ਸਨਮੈਂਨੂੰ ਲੱਗਾ ਕਿ ਜੀਵਨ ਵਿੱਚ ਕੰਮ ਆਉਣ ਵਾਲੀਆਂ ਸਲਾਹੁਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਜਿਸਦੀ ਬਹੁਤ ਘਾਟ ਹੈਮੈਂ ਇਨ੍ਹਾਂ ਚਿੱਠੀਆਂ ਦੇ ਅਧਾਰ ’ਤੇ ਅਜੀਤ ਅਖ਼ਬਾਰ ਵਿੱਚ ਮਿਡਲ ਲੇਖ ਲਿਖੇ, ਜਿਨ੍ਹਾਂ ਦਾ ਹੁੰਗਾਰਾ ਕਮਾਲ ਦਾ ਸੀਮੇਰੀ ਪਹਿਲੀ ਪੁਸਤਕ ‘ਰੰਗਾਂ ਦਾ ਦਰਿਆ’ ਇਨ੍ਹਾਂ ਚਿੱਠੀਆਂ ਦਾ ਵਿਸਥਾਰ ਹੀ ਸੀ ਅਤੇ ਮੈਂ ਕਵਿਤਾ ਤੋਂ ਵਾਰਤਕ ਵੱਲ ਨੂੰ ਮੁੜਿਆ ਸਾਂਕੀ ਮਾਪਿਆਂ ਕੋਲ ਇੰਨੀ ਕੁ ਵਿਹਲ ਹੈ ਕਿ ਉਹ ਬੱਚਿਆਂ ਨੂੰ ਸੁਚੱਜੀ ਸੇਧ ਦੇਣ ਲਈ ਕੁਝ ਸਮਾਂ ਕੱਢ ਸਕਣ?

ਚੇਤਨਾ ਦੀ ਲਹਿਰ ਪੈਦਾ ਕਰਨ ਲਈ ਖ਼ੁਦ ਨੂੰ ਚੇਤੰਨ ਹੋਣਾ ਪੈਂਦਾ ਹੈਬਾਬਾ ਸੇਵਾ ਸਿੰਘ ਜੀ ਕੋਲ ਕੋਈ ਡਿਗਰੀ ਨਹੀਂ ਪਰ ਉਹ ਚੇਤਨਾ ਦਾ ਚਿਰਾਗ ਹਨਉਹ ਵਾਤਾਵਰਣ ਨੂੰ ਬਚਾਉਣ ਲਈ ਦਰਖਤ ਲਗਾ ਕੇ ਹਵਾ ਦੇ ਲੰਗਰ ਲਗਾ ਰਹੇ ਹਨ ਵਿੱਦਿਆ ਦਾ ਚਾਨਣ ਵੰਡਣ ਲਈ ਵੱਖ ਅਦਾਰੇ ਬਿਹਤਰੀਨ ਵਿੱਦਿਆ ਪ੍ਰਦਾਨ ਕਰ ਰਹੇਪੀਐੱਮਟੀ/ਸੀਈਟੀ ਅਦਾਰੇ ਵਿੱਚੋਂ ਹਰ ਸਾਲ ਬਹੁਤ ਸਾਰੇ ਵਿਦਿਆਰਥੀ ਮੈਡੀਕਲ, ਇੰਜਨੀਅਰਿੰਗ ਕਾਲਜਾਂ ਤੇ ਆਈਆਈਟੀ ਵਿੱਚ ਜਾ ਰਹੇ ਹਨਉਨ੍ਹਾਂ ਵੱਲੋਂ ਚਲਾਏ ਜਾ ਰਹੇ ਹਾਕੀ ਕਲੱਬ ਦੇ ਖਿਡਾਰੀ ਹੁਣ ਤਾਂ ਇੰਡੀਆ ਦੀ ਕੌਮੀ ਟੀਮ ਵਿੱਚ ਖੇਡ ਰਹੇ ਹਨਕੁੜੀਆਂ ਦੀ ਪੰਜਾਬ ਪੁਲਿਸ, ਬੀਐੱਸਐੱਫ, ਦਿੱਲੀ ਪੁਲਿਸ ਜਾਂ ਸੀਆਰਪੀਐੱਫ ਵਿੱਚ ਭਰਤੀ ਲਈ ਫਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਹੁਣ ਤੀਕ 700 ਦੇ ਕਰੀਬ ਲੜਕੀਆਂ ਇਹਨਾਂ ਅਦਾਰਿਆਂ ਵਿੱਚ ਕਾਂਸਟੇਬਲ, ਸਬ ਇੰਸਪੈਕਟਰ ਜਾਂ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਪਰਿਵਾਰਾਂ ਲਈ ਮਾਣ ਬਣ ਰਹੀਆਂ ਹਨਐੱਨਡੀਏ ਦੀ ਤਿਆਰੀ ਲਈ ਵੱਖਰਾ ਅਦਾਰਾ ਹੈ ਅਤੇ ਅਦਾਰੇ ਦੇ ਵਿਦਿਆਰਥੀ ਐੱਨਡੀਏ ਵਿੱਚ ਸਿੱਧੇ ਜਾ ਰਹੇ ਹਨ ਜੋ ਆਉਣ ਵਾਲੇ ਸਮਿਆਂ ਵਿੱਚ ਫੌਜ ਵਿੱਚ ਵੱਡੇ ਅਹੁਦਿਆਂ ’ਤੇ ਪਹੁੰਚਣਗੇ ਅਜਿਹੇ ਅਫਸਰ ਮਨ ਵਿੱਚ ਸਿੱਖੀ ਪ੍ਰੰਪਰਾਵਾਂ ਅਤੇ ਮੂਲ ਭਾਵਨਾਵਾਂ ਨੂੰ ਜੀਵਨ ਵਿੱਚ ਜ਼ਰੂਰ ਅਪਣਾਉਣਗੇਸਿਵਲ ਸਰਵਿਸਜ਼ ਦੀ ਤਿਆਰੀ ਲਈ ਲਈ ਇੱਕ ਹੋਰ ਅਦਾਰਾ ਆਪਣੀਆਂ ਸੇਵਾਵਾਂ ਦੇ ਰਿਹਾ ਹੈਧਾਰਮਿਕ ਖ਼ੇਤਰ ਵਿੱਚ ਜਾਣ ਵਾਲਿਆਂ ਲਈ ਧਾਰਮਿਕ ਅਦਾਰਾ ਉੱਚਕੋਟੀ ਦਾ ਯੋਗਦਾਨ ਪਾ ਰਿਹਾ ਹੈਕੀ ਕੋਈ ਹੋਰ ਸੰਸਥਾ ਅਜਿਹੀਆਂ ਬਹੁ-ਵਿਧਾਵੀ ਕੋਸ਼ਿਸ਼ਾਂ ਕਰਕੇ ਆਮ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦਾ ਭਵਿੱਖ-ਮੁਖੀ ਕਾਰਜ ਕਰ ਰਹੀ ਹੈ? ਅਰਬਾਂ ਦੇ ਬੱਜਟ ਵਾਲੀ ਸਾਡੀ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ? ਪੰਜਾਬੀਆਂ ਨੂੰ ਲੰਗਰਾਂ ਦੀ ਬਜਾਏ ਗਿਆਨ ਦੇ ਲੰਗਰਾਂ ਵੱਲ ਤਵੱਜੋ਼ਂ ਦੇਣ ਦੀ ਲੋੜ ਹੈ

ਇਹ ਵੀ ਚੇਤੇ ਹੋਣਾ ਚਾਹੀਦਾ ਕਿ ਚੇਤਨ ਲੋਕ ਆਪਣੇ ਪੁਰਖ਼ਿਆਂ ਦੀਆਂ ਗੁੰਮ ਗਈਆਂ ਕਬਰਾਂ ਵੀ ਭਾਲ ਲੈਂਦੇ ਹਨ ਜਦੋਂ ਕਿ ਚੇਤਨਾ ਤੋਂ ਵਿਹੂਣੇ ਲੋਕ ਆਪਣੀ ਵਿਰਾਸਤ ਨੂੰ ਦਫ਼ਨ ਕਰਨ ਲਈ ਕਾਹਲੇ ਹੁੰਦੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚਿੰਤਾ ਤੋਂ ਚਿੰਤਨ ਅਤੇ ਫਿਰ ਚੇਤਨਾ ਤੀਕ ਦਾ ਸਫ਼ਰ ਬਿਖੜਾ ਤਾਂ ਹੈ ਪਰ ਅਸੰਭਵ ਬਿਲਕੁਲ ਨਹੀਂਸਿਰਫ਼ ਖੜ੍ਹ ਜਾਣ ਵਾਲੇ ਲੋਕ ਹੀ ਹਾਰਦੇ ਹਨ, ਜਦੋਂ ਕਿ ਤੁਰੇ ਰਹਿਣ ਵਾਲੇ ਲੋਕ ਕਦੇ ਹਾਰਦੇ ਨਹੀਂ ਹੁੰਦੇ

ਆਸ ਹੈ ਕਿ ਪੰਜਾਬੀ ਜ਼ਰੂਰ ਚੇਤੰਨ ਹੋਣਗੇ ਕਿ ਕਿਵੇਂ ਉਹਨਾਂ ਨਵੀਆਂ ਚੁਣੌਤੀਆਂ ਨਾਲ ਖਹਿੰਦਿਆਂ, ਆਢਾ ਲਾਉਂਦਿਆਂ ਆਪਣੇ ਜੀਵਨ ਨੂੰ ਨਵੇਂ ਅਰਥ ਦੇਣੇ ਹਨ, ਜਿਸ ਨਾਲ ਉਹ ਸਮਾਜ ਨੂੰ ਨਵੀਂ ਨਰੋਈ ਦਿੱਖ ਦੇਣ ਦੇ ਯੋਗ ਹੋ ਸਕਣ, ਜਿਵੇਂ ਉਹ ਪਹਿਲਾਂ ਦਿੰਦੇ ਆਏ ਹਨ

ਵੈਸੇ ਵੀ ਪੰਜਾਬੀਆਂ ਨੇ ਕਦੇ ਹਾਰ ਤਾਂ ਮੰਨੀਂ ਹੀ ਨਹੀਂਫਿਰ ਇਹ ਸਫ਼ਰ ਉਨ੍ਹਾਂ ਦੇ ਸਿਰੜ ਅਤੇ ਜ਼ਿੱਦ ਸਾਹਵੇਂ ਕੀ ਅਰਥ ਰੱਖਦਾ ਹੈ? ਆਸ ਹੈ ਕਿ ਪੰਜਾਬੀ ਚੇਤੰਨ ਜ਼ਰੂਰ ਹੋਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4624)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਬਖ਼ਸ਼ ਸਿੰਘ ਭੰਡਾਲ

ਡਾ. ਗੁਰਬਖ਼ਸ਼ ਸਿੰਘ ਭੰਡਾਲ

Cleveland, Ohio, USA.
Whatsapp: (1 - 216 - 556 - 2080)
Email: (gb.bhandal@gmail.com)