KashmirSKadian7ਅਜੋਕੇ ਸਮੇਂ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਸ ਕਦਰ ਨਿਵਾਣਾਂ ਨੂੰ ਛੂਹ ਰਹੇ ਹਨ ਉਸ ਤੋਂ ਸਪਸ਼ਟ ...
(19 ਅਪਰੈਲ 2024)
ਇਸ ਸਮੇਂ ਪਾਠਕ: 235.


ਅਜੋਕੇ ਸਮੇਂ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਸ ਕਦਰ ਨਿਵਾਣਾਂ ਨੂੰ ਛੂਹ ਰਹੇ ਹਨ 
ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਅੱਜ ਕੱਲ੍ਹ ਰਾਜਨੀਤੀ ਸੇਵਾ ਨਹੀਂ ਸਗੋਂ ਇੱਕ ਤਰ੍ਹਾਂ ਨਾਲ ਧੰਦਾ ਹੀ ਬਣ ਚੁੱਕੀ ਹੈਜਿਸ ਢੀਠਤਾਈ ਨਾਲ ਰਾਜਨੀਤਕ ਛੜੱਪਿਆਂ ਦਾ ਮੁਕਾਬਲਾ ਚੱਲ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਸ਼ਰਮ ਅਤੇ ਆਤਮ ਸਨਮਾਨ ਵਰਗੇ ਸ਼ਬਦਾਂ ਦੀ ਕੋਈ ਹੋਂਦ ਹੀ ਨਹੀਂ ਰਹੀਚੁਣਾਵੀ ਮੈਦਾਨ ਵਿੱਚ ਬਾਕਾਇਦਾ ਉਤਾਰੇ ਜਾਣ ਦੇ ਬਾਵਜੂਦ ਅਤੇ ਵਿਧਾਇਕੀਆਂ ਤੋਂ ਅਸਤੀਫਿਆਂ ਵਰਗੀ ਪੈਂਤੜੇਬਾਜ਼ੀ ਕੀ ਸੰਕੇਤ ਕਰ ਰਹੀ ਹੈ, ਸਮਝੋਂ ਬਾਹਰੀ ਗੱਲ ਹੈ?

ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਕੁਰਸੀ ਨੂੰ ਜੱਫਾ ਮਾਰਨ ਲਈ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਡੱਡੂ ਛੜੱਪਿਆਂ ਦੀ ਲੱਗੀ ਦੌੜ ਹਾਲੇ ਰੁਕਣ ਦਾ ਨਾਮ ਨਹੀਂ ਲੈਂਦੀ ਜਾਪਦੀ ਅਤੇ ਲੋਕ ਇਹ ਸਭ ਦੇਖਦੇ ਹੋਏ ਵੀ ਖਾਮੋਸ਼ ਹਨਦੇਸ਼ ਦੇ ਹਿਤਾਂ ਜਾਂ ਸੂਬੇ ਦੇ ਹਿਤਾਂ ਲਈ ਨਹੀਂ, ਬਲਕਿ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਜਿਹੜੇ ਲੋਕ ਪਾਰਟੀ ਨੂੰ ਆਪਣੀ ਮਾਂ ਪਾਰਟੀ ਲੰਬਾ ਸਮਾਂ ਕਹਿੰਦੇ ਨੇ, ਉਸ ਤੋਂ ਬਾਅਦ ਆਪਣੀ ਮਾਂ ਨਾਲ ਦਗਾ ਕਰਕੇ ਦੂਸਰੀਆਂ ਪਾਰਟੀਆਂ ਦਾ ਲੜ ਫੜਦੇ ਮਿੰਟ ਨਹੀਂ ਲਾਉਂਦੇਲੋਕ-ਮੁੱਦੇ ਉਵੇਂ ਦੇ ਉਵੇਂ ਮੂੰਹ ਅੱਡੀ ਖੜੇ ਨੇ ਜਦੋਂ ਕਿ ਲੀਡਰ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਵਿੱਚ ਮਸਰੂਫ ਹੋਏ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਹਨ। ਇਹ ਨੇਤਾ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਵਿੱਚ ਹਮੇਸ਼ਾ ਧਰਮਾਂ, ਜ਼ਾਤਾਂ, ਮਜ਼ਹਬਾਂ ਆਦਿ ਦੇ ਪੱਤੇ ਖੇਡ ਕੇ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਵਿੱਚ ਕਾਮਯਾਬ ਰਹੇ ਆਜ਼ਾਦੀ ਦੀ ਪੌਣੀ ਸਦੀ ਬੀਤ ਜਾਣ ਤੋਂ ਬਾਅਦ ਵੀ ਲੋਕ ਜਿੱਥੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ, ਸਿਹਤ ਅਤੇ ਸਿੱਖਿਆ ਵਰਗੀਆਂ ਨਿਗੂਣੀਆਂ ਸਹੂਲਤਾਂ ਦੇਸ਼ ਦੇ ਲੋਕਾਂ ਦਾ ਰਾਹ ਰੋਕੀਂ ਖੜ੍ਹੀਆਂ ਹਨ, ਉੱਥੇ ਹੀ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਵੀ ਬਾਕੀ ਲੋਕਾਂ ਦੀ ਤਰ੍ਹਾਂ ਆਪਣੇ ਹੀ ਦੇਸ਼ ਦੀਆਂ ਸਰਕਾਰਾਂ ਕੋਲੋਂ ਆਪਣੇ ਹੱਕ ਮੰਗਣ ਲਈ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਇਆ ਪਿਆ ਹੈ ਸਰਕਾਰਾਂ ਸਰਮਾਏਦਾਰਾਂ ਦੀਆਂ ਰਖੇਲ ਬਣੀਆ ਹੋਈਆਂ ਹਨ ਮੈਨੂੰ ਲੋਕ ਕਵੀ ਸੰਤ ਰਾਮ ਉਦਾਸੀ ਦੀ ਕਵਿਤਾ ਦੀਆਂ ਲਾਈਨਾਂ ਯਾਦ ਆ ਰਹੀਆਂ ਹਨ:

ਲੋਕੋ ਬਾਜ਼ ਆ ਜਾਓ ਝੂਠੇ ਲੀਡਰਾਂ ਤੋਂ,
ਇਹਨਾਂ ਦੇਸ਼ ਨੂੰ ਬਿੱਲੇ ਲਗਾ ਛੱਡਣਾ

ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ,
ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ

ਇਸ ਕਵਿਤਾ ਦੇ ਬੋਲ ਸਾਡੇ ਦੇਸ਼ ਦੇ ਉਨ੍ਹਾਂ ਲੀਡਰਾਂ ਤੇ ਪੂਰੀ ਤਰ੍ਹਾਂ ਫਿੱਟ ਬੈਠਦੇ ਹਨ ਜਿਹੜੇ ਦਿਨ ਰਾਤ ਸਿਰਫ਼ ਤੇ ਸਿਰਫ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਿੱਚ ਮਸਰੂਫ ਹਨ ਕੋਈ ਸਮਾਂ ਸੀ ਜਦੋਂ ਲੀਡਰ ਲੋਕ-ਹਿਤਾਂ ਦੀ ਖਾਤਰ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਸਨ ਪਰ ਅੱਜ ਦੇ ਨੇਤਾਵਾਂ ਦੀ ਜ਼ਮੀਰ ਇੱਥੋਂ ਤਕ ਗਿਰ ਗਈ ਹੈ ਕਿ ਪਾਰਟੀ ਨੂੰ ਮਾਂ ਕਹਿਣ ਵਾਲੇ ਸਵਾਰਥੀ ਲੀਡਰ ਆਪਣੇ ਸਵਾਰਥਾਂ ਦੀ ਖਾਤਰ ਕਦੋਂ ਮਾਂ ਪਾਰਟੀ ਨੂੰ ਬਦਲ ਲੈਣ ਕਿਸੇ ਨੂੰ ਪਤਾ ਵੀ ਨਹੀਂ ਲਗਦਾਇੱਥੋਂ ਤਕ ਕਿ ਇਹਨਾਂ ਫ਼ਸਲੀ ਬਟੇਰਿਆਂ ਵੱਲੋਂ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਦੀ ਗੰਦੀ ਖੇਡ ਦਾ ਹਿੱਸਾ ਬਣ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਮਰਨੇ ਜੰਮਣੇ ਛੱਡ ਕੇ ਬਿਨਾਂ ਸਿਰ ਪੈਰ ਦੀਆਂ ਦੂਸਮਣੀਆ ਵੀ ਸਹੇੜੀ ਬੈਠੇ ਹਾਂਦੂਜੇ ਪਾਸੇ ਆਪਣੇ ਵਿਰੋਧੀਆਂ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਇਹਨਾਂ ਨੇਤਾਵਾਂ ਦੀਆਂ ਸ਼ਾਮ ਢੱਲਦੇ ਹੀ ਇੱਕੋ ਮੇਜ਼ ’ਤੇ ਬੈਠ ਕੇ ਆਪਸੀ ਸਾਂਝ ਨੂੰ ਮਜ਼ਬੂਤ ਕਰਦੀ ਰੱਖਣ ਲਈ ਜਾਮ ਨਾਲ ਜਾਮ ਖੜਕਾਉਣ ਦੀਆਂ ਚਰਚਾਵਾਂ ਆਮ ਹੀ ਹੁੰਦੀਆਂ ਹਨ

ਪਿਛਲੇ ਕੋਈ ਸਤੱਤਰ ਸਾਲਾਂ ਤੋਂ ਸਿਰਫ਼ ਤੇ ਸਿਰਫ਼ ਵੋਟਾਂ ਦੇ ਨੇੜੇ ਆਉਂਦਿਆਂ ਹੀ ਜਿਸ ਮਾਂ ਪਾਰਟੀ ਦੇ ਗੱਡੇ ’ਤੇ ਸਵਾਰ ਹੋ ਕੇ ਪੰਜ ਸਾਲ ਢੋਲੇ ਦੀਆਂ ਗਾਈਆਂ ਤੇ ਮੌਜਾਂ ਮਾਣੀਆਂ ਤੇ ਅਚਾਨਕ ਰਾਜਭਾਗ ਹੱਥੋਂ ਨਿਕਲਦਾ ਵੇਖ ਉਸੇ ਮਾਂ ਪਾਰਟੀ ਵਿੱਚ ਦਮ ਘੁੱਟਣ ਦਾ ਕਹਿਕੇ ਕਿ ‘ਮੈਂ ਤਾਂ ਲੋਕਾਂ ਦੇ ਹਿਤਾਂ ਦੀ ਖਾਤਰ’ ਪਾਰਟੀ ਬਦਲ ਲਈ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾਂਅੱਜ ਲੋੜ ਹੈ ਦੇਸ਼ ਦੇ ਲੋਕਾਂ ਨੂੰ ਜਾਗਣ ਦੀ ਤਾਂ ਜੋ ਇਸ ਤਰ੍ਹਾਂ ਦੇ ਦਲ ਬਦਲੂ ਲੀਡਰਾਂ (ਚਮਗਿੱਦੜਾਂ) ਨੂੰ ਪਛਾਣ ਕੇ ਇਹਨਾਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇ

ਅੱਜ ਲੋੜ ਹੈ ਇਹਨਾਂ ਬਹਿਰੂਪੀਆ ਨੂੰ ਪਛਾਣਨ ਦੀ ਤਾਂ ਕਿ ਦੇਸ਼ ਨੂੰ ਬਚਾਇਆ ਜਾ ਸਕੇਦੇਸ਼ ਦੀ ਇਸ ਲਾਲਚੀ ਅਤੇ ਗੰਦੀ ਸਿਆਸਤ ਨੂੰ ਬਦਲਣ ਲਈ ਬੁੱਧੀਜੀਵੀਆਂ, ਕਿਸਾਨਾਂ, ਮਜ਼ਦੂਰਾਂ, ਪੱਤਰਕਾਰਾਂ, ਤੋਂ ਇਲਾਵਾ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ ਤਾਂ ਹੀ ਅਸੀਂ ਇਹਨਾਂ ਭ੍ਰਿਸ਼ਟਾਚਾਰੀ, ਅਪਰਾਧਿਕ ਪਿਛੋਕੜ ਵਾਲੇ ਲੀਡਰਾਂ ਤੋਂ ਦੇਸ਼ ਦੀ ਵਾਗਡੋਰ ਖੋਹ ਕੇ ਚੰਗੀ ਸੋਚ ਵਾਲੀ ਲੀਡਰਸ਼ਿੱਪ ਦੇ ਹੱਥਾਂ ਵਿੱਚ ਫੜਾ ਕੇ ਦੇਸ਼ ਦੇ ਦੁਸ਼ਮਣਾਂ ਨੂੰ ਬਾਹਰ ਦਾ ਰਸਤਾ ਦਿਖਾ ਸਕਾਂਗੇ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4900)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਸ਼ਮੀਰ ਸਿੰਘ ਕਾਦੀਆਂ

ਕਸ਼ਮੀਰ ਸਿੰਘ ਕਾਦੀਆਂ

Whattsapp: (91 - 78379-17054)
Email: (kashmirsandhu06@gmail.com)