KashmirSKadian7ਮੇਰੇ ਮੁੱਢ ’ਤੇ ਬਾਬੇ ਨਾਨਕ ਦੀ ਫੋਟੋ ਟੰਗ ਦਿੱਤੀ ਗਈ ਤੇ ਧੂਫ਼ ਬੱਤੀਆਂ ਵੀ ਜਗਾ ਦਿੱਤੀਆਂ ਗਈਆਂ। ਦੂਜੇ ਪਾਸੇ ...
(15 ਜਨਵਰੀ 2024)
ਇਸ ਸਮੇਂ ਪਾਠਕ: 535.


ਗੱਲ ਦੋ ਕੁ ਦਹਾਕੇ ਪੁਰਾਣੀ ਹੈ ਜਦੋਂ ਮੈਂ ਇੱਕ
30 ਕੁ ਵਰ੍ਹਿਆਂ ਨੂੰ ਢੁੱਕੇ ਇੱਕ ਪਿੱਪਲ ਦੀ ਗਾਥਾ ਸੁਣੀ, ਜਿਹੜਾ ਬੀਤੇ ਤਿੰਨ ਕੁ ਦਹਾਕਿਆਂ ਦੇ ਸਮੇਂ ਨੂੰ ਯਾਦ ਕਰਕੇ ਆਪਣੇ ਹੰਝੂ ਆਪਣੇ ਅੰਦਰ ਸਮੇਟ ਰਿਹਾ ਹੋਵੇ ਅਤੇ ਸੋਚ ਰਿਹਾ ਹੋਵੇ ਆਪਣੇ ਉਸ ਪਾਲਨਹਾਰੇ ਬਾਪੂ ਬਾਰੇ, ਜਿਸਨੇ ਪਤਾ ਨਹੀਂ ਕਿੰਨੇ ਕੁ ਚਾਵਾਂ ਨਾਲ ਉਸ ਨੂੰ ਲੋਕਾਂ ਨੂੰ ਸਮਰਪਿਤ ਕਰਨ ਲਈ ਪਿੰਡੋਂ ਬਾਹਰ ਰੇਲਵੇ ਲਾਈਨ ’ਤੇ ਇੱਕ ਨਵੇਕਲੀ ਜਿਹੀ ਥਾਂ ’ਤੇ ਬੜੇ ਚਾਅ ਨਾਲ ਗੱਡ ਦਿੱਤਾ ਸੀ ਨਜ਼ਦੀਕ ਇੱਕ ਨਲਕਾ ਵੀ ਲਗਵਾ ਦਿੱਤਾਫਿਰ ਕੀ ਸੀ? ਸਮਾਂ ਬੀਤਦਾ ਗਿਆਸੁਖ ਨਾਲ ਆਉਂਦੇ ਜਾਂਦੇ ਰਾਹਗੀਰ ਠੰਢੀ ਛਾਂ ਹੇਠ ਰੁਕ ਕੇ ਆਪਣੀ ਥਕਾਵਟ ਦੂਰ ਕਰਕੇ ਤਰੋਤਾਜ਼ਾ ਹੋ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਜਾਂਦੇਪਰ ਅਜੋਕੇ ਸਮੇਂ ਵਿੱਚ ਲੋਕ ਉਸ ਦੀ ਬਦਖੋਈ ਭੂਤਾਂ ਪ੍ਰੇਤਾਂ ਦਾ ਡੇਰਾ ਕਹਿ ਕੇ ਕਰਨ ਲੱਗ ਪਏਉਹਨਾਂ ਵਿੱਚੋਂ ਜਦੋਂ ਕੁਝ ਪੜ੍ਹੇ ਲਿਖੇ ਲੋਕ ਉਸ ਅੰਦਰ ਭੂਤਾਂ ਪ੍ਰੇਤਾਂ ਦਾ ਵਾਸਾ ਹੋਣ ਦੀ ਚਰਚਾ ਕਰਦੇ ਤਾਂ ਸਹੀ ਸੋਚ ਰੱਖਣ ਵਾਲੇ ਮਨੁੱਖ ਦੇ ਅੰਦਰ ਅੱਗ ਦੇ ਭਾਂਬਰ ਬਲ ਉੱਠਦੇਉਹ ਸੋਚਦੇ ਕਿ ਕਿਵੇਂ ਹੋਣਗੇ ਇਹਨਾਂ ਅੰਧ ਵਿਸ਼ਵਾਸੀ ਲੋਕਾਂ ਦੇ ਸ਼ੰਕੇ ਦੂਰ? ਇੰਜ ਲਗਦਾ ਜਿਵੇਂ ਪਿੱਪਲ ਬੋਲਦਾ ਹੋਵੇ ਕਿ ਕੁਝ ਸਵਾਰਥੀ ਲੋਕਾਂ ਨੇ ਮੇਰੇ ’ਤੇ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਹਰ ਸਾਲ ਵਹਿਮਾਂ ਦਾ ਸ਼ਿਕਾਰ ਹੋ ਕੇ ਮੈਨੂੰ ਛਾਂਗ ਦਿੱਤਾ ਜਾਂਦਾ ਹੈ ਅਤੇ ਮੇਰੇ ਦਿਲ ਦੇ ਅੰਦਰ ਜੋ ਅਰਮਾਨ ਸਨ , ਕਤਲ ਕਰ ਦਿੱਤੇ ਜਾਂਦੇ ਹਨ

ਬੀਤੇ ਸਾਲ ਜਦੋਂ ਕਈ ਰਾਹੀ ਮੇਰੇ ਕੋਲੋਂ ਲੰਘਦੇ ਹੋਏ 21ਵੀਂ ਸਦੀ ਦੀ ਗੱਲ ਕਰਦੇ ਤਾਂ ਮੈਨੂੰ ਇਉਂ ਮਹਿਸੂਸ ਹੁੰਦਾ ਕਿ ਸ਼ਾਇਦ ਸਰਕਾਰ ਵਣ ਪ੍ਰਾਣੀ ਤੇ ਵਣ ਵਿਰਾਸਤ ਦੀ ਰਾਖੀ ਵਾਸਤੇ ਉਲੀਕੇ ਪ੍ਰੋਗਰਾਮਾਂ ਅਧੀਨ ਮੇਰੇ ਅਧਿਕਾਰਾਂ ਦੀ ਰਾਖੀ ਕਰੇਗੀਪਰ 21ਵੀਂ ਸਦੀ ਵਿੱਚ ਸੱਚ ਮੰਨਿਓ, ਮੈਂ ਤਾਂ ਬਹੁਤ ਉਮੀਦਾਂ ਲਗਾਈ ਬੈਠਾ ਸੀ ਕਿ ਮਨੁੱਖਾਂ ਨਾਲ ਮੇਰੇ ਵਾਂਗ ਹੁੰਦੀਆਂ ਜ਼ਿਆਦਤੀਆਂ ਵੀ ਖਤਮ ਹੋ ਜਾਣਗੀਆਂਕਿੰਨੀਆਂ ਆਸਾਂ ਉਮੀਦਾਂ ਲਾਈ ਬੈਠਾ ਸੀ ਮੈਂ ਪਰ ਕਿਸੇ ਨੇ ਮੇਰੇ ਹੰਝੂਆਂ, ਅਰਮਾਨਾਂ, ਦਰਦਾਂ ਨੂੰ ਨਹੀਂ ਸਮਝਿਆ ਤੇ ਮੇਰੀ ਠਾਠਾਂ ਮਾਰਦੀ ਜਵਾਨੀ ਨੂੰ ਝੰਜੋੜ ਕੇ ਰੱਖ ਦਿੱਤਾ। ਪਰ ਇਸ ਵਾਰ ਤਾਂ ਕੁਝ ਅਜੀਬ ਜਿਹਾ ਹੀ ਭਾਣਾ ਵਰਤ ਗਿਆਪਤਾ ਹੈ ਤੁਹਾਨੂੰ ਕਿ ਮੇਰੇ ਨਜ਼ਦੀਕ ਲੱਗੇ ਨਲਕੇ ਤੋਂ ਜਿੱਥੋਂ ਰੋਜ਼ਾਨਾ ਰਾਹਗੀਰ ਆਪਣੀ ਪਿਆਸ ਬੁਝਾਉਂਦੇ ਸਨ, ਉਨ੍ਹਾਂ ਵਿੱਚੋਂ ਹੀ ਕਿਸੇ ਇੱਕ ਨੇ ਮੇਰੇ ਜਖਮਾਂ ਵਿੱਚੋਂ ਬੂੰਦ-ਬੂੰਦ ਡਿਗਦੇ ਤੁਪਕੇ ਦੇਖ ਲਏ, ਫਿਰ ਕੀ ਸੀ? ਬੱਸ ਇੰਨਾ ਗੱਲ ਦੱਸਣ ਦੀ ਦੇਰ ਸੀ, ਇੱਕ ਤੋਂ ਬਾਅਦ ਇੱਕ, ਲਾਈਨ ਲੱਗ ਗਈ ਵੇਖਣ ਵਾਲਿਆਂ ਦੀ ਕਿ ਪਿੱਪਲ ਵਿੱਚੋਂ ਪਾਣੀ ਆਪ ਮੁਹਾਰੇ ਵਹਿ ਰਿਹਾ। ਕੁਝ ਪਖੰਡੀ ਲੋਕਾਂ ਨੇ ਇਸ ਨੂੰ ਅੰਮ੍ਰਿਤ ਕਹਿ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਪਿੰਡ-ਪਿੰਡ, ਘਰ-ਘਰ ਇਸਦੀ ਚਰਚਾ ਹੋਣ ਲੱਗ ਗਈ।

ਮੇਰੇ ਮੁੱਢ ’ਤੇ ਬਾਬੇ ਨਾਨਕ ਦੀ ਫੋਟੋ ਟੰਗ ਦਿੱਤੀ ਗਈ ਤੇ ਧੂਫ਼ ਬੱਤੀਆਂ ਵੀ ਜਗਾ ਦਿੱਤੀਆਂ ਗਈਆਂਦੂਜੇ ਪਾਸੇ ਮੇਰੇ ਜਖਮਾਂ ’ਤੇ ਮੱਲ੍ਹਮ ਲਗਾਉਣ ਦੀ ਥਾਂ ਮੇਰੇ ’ਤੇ ਹੋਰ ਜਖਮ ਕੀਤੇ ਜਾਣ ਲੱਗ ਪਏਅਖੌਤੀ ਅੰਮ੍ਰਿਤਧਾਰਾ ਤੇਜ਼ ਕਰਨ ਲਈ! ਭਲਾ ਕੋਈ ਘਾਟ ਹੈ ਸਾਡੇ ਦੇਸ਼ ਅੰਦਰ ਭੇਡਚਾਲੀਆਂ ਦੀ? ਆਉਂਦੇ ਅਤੇ ਮੈਨੂੰ ਮੱਥਾ ਟੇਕ ਕੇ ਮਾਇਆ ਅਰਪਤ ਕਰਦੇ, ਸੁੱਖਣਾ ਸੁਖਦੇ ਅਤੇ ਅਖੌਤੀ ਅੰਮ੍ਰਿਤ ਦਾ ਦੁਰਲੱਭ ਪ੍ਰਸ਼ਾਦ ਪ੍ਰਾਪਤ ਕਰਦੇ ਅਤੇ ਘਰਾਂ ਨੂੰ ਲਿਜਾਣ ਲਈ ਵੀ ਉਤਾਵਲੇ ਹੁੰਦੇ ਤਾਂ ਕਿ ਉਹਨਾਂ ਦੇ ਸਭ ਦੁੱਖ ਦੂਰ ਹੋ ਜਾਣਪਰ ਭੇਡਚਾਲੀਆਂ, ਅੰਧਵਿਸ਼ਵਾਸੀ ਲੋਕਾਂ ਦੀ ਵਧ ਰਹੀ ਗਿਣਤੀ ਨੂੰ ਵੇਖਦੇ ਹੋਏ ਇਸ ਅੰਮ੍ਰਿਤ ਵਿੱਚ ਪਿੱਪਲ ਨੇੜੇ ਲੱਗੇ ‘ਨਲਕਾ ਸਾਹਿਬ’ ਦਾ ਵੀ ਯੋਗਦਾਨ ਲੈਣਾ ਸ਼ੁਰੂ ਕਰ ਦਿੱਤਾ ਅਤੇ ਅੰਮ੍ਰਿਤ ਵਿੱਚ ਨਲਕੇ ਤੋਂ ਪਾਣੀ ਮਿਲਾ ਕੇ ਜਲ ਦੇ ਰੂਪ ਵਿੱਚ ਲੋਕਾਂ ਨੂੰ ਵਰਤਾਇਆ ਜਾਣ ਲੱਗ ਪਿਆ

ਫਿਰ ਨਲਕੇ ਦੀ ਮਹੱਤਤਾ ਤਾਂ ਆਪਣੇ ਆਪ ਹੀ ਵਧਣੀ ਸੀਇਸ ਸਾਰੇ ਪ੍ਰਪੰਚ ਦੇ ਜਨਮਦਾਤੇ ਇੱਕ ਅਖੌਤੀ ਬਾਬਾ ਜੀ ਸਨਅਖੇ ਨਲਕਾ ਪਿੱਪਲ ਦੀ ਛਾਂ ਹੇਠ ਕਰੀਬ ਪਿਛਲੇ ਤਿੰਨ ਦਹਾਕਿਆਂ ਤੋਂ ਰਾਹੀਆਂ ਤਕ ਦੀ ਪਿਆਸ ਬੁਝਾ ਰਿਹਾ ਹੈ ਇਸ ਲਈ ਇਸਦੇ ਪਾਣੀ ਨੂੰ ਹੀ ਭਵਿੱਖ ਵਿੱਚ ਅੰਮ੍ਰਿਤ ਦਾ ਸੋਮਾ ਮੰਨਿਆ ਜਾਵੇਗਾ ਅਤੇ ਪਿੱਪਲ ਦੀ ਜਗ੍ਹਾ ’ਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾਵੇਗੀ।

ਲਓ ਜੀ, ਸੰਗਤ ਜੁੜਨ ਲੱਗ ਪਈਕੁਝ ਹੀ ਦਿਨਾਂ ਵਿੱਚ ਲਗਾਤਾਰ ਲੰਗਰ ਲੱਗਣ ਲੱਗ ਪਿਆਅਖੰਡ ਪਾਠ ਰਖਵਾਏ ਗਏ, ਭੋਗ ਪਾਏ ਗਏ। ਇੱਥੋਂ ਤਕ ਚਮਤਕਾਰ ਹੋਣ ਲੱਗ ਪਏ ਕਿ ਜਿਹੜੀ ਗੱਡੀ ਪਿਛਲੇ ਕੋਈ 30 ਕੋ ਵਰ੍ਹਿਆਂ ਤੋਂ ਮੇਰੇ ਲਾਗੇ ਤੋਂ ਲੰਘ ਜਾਂਦੀ ਸੀ ਉਹ ਵੀ ਹੁਣ ਬਿਨਾਂ ਕਿਸੇ ਸਟੇਸ਼ਨ ਜਾਂ ਲਾਲ ਝੰਡੀ ਤੋਂ ਬਿਨਾਂ ਹੀ ਰੁਕਣ ਲੱਗ ਪਈ। ਮੇਰੇ ਵਹਿ ਰਹੇ ਹੰਝੂ ਹੁਣ ਧਰਤੀ ’ਤੇ ਨਹੀਂ, ਸਗੋਂ ਪਿੰਡ ਦੇ ਲੋਕਾਂ ਵੱਲੋਂ ਮੇਰੇ ਅੱਧ ਕੱਟੇ ਹੋਏ ਟਾਣਿਆਂ ਨਾਲ ਬੰਨ੍ਹ ਦਿੱਤੀਆਂ ਗਈਆਂ ਬਾਲਟੀਆਂ ਵਿੱਚ ਡਿਗ ਰਹੇ ਸਨ ਤੇ ਅੰਮ੍ਰਿਤ ਤਿਆਰ ਹੋ ਰਿਹਾ ਸੀ

ਕੁਝ ਲੋਕਾਂ ਤਾਂ ਆਪਣਾ ਤੋਰੀ ਫੁਲਕਾ ਤੋਰਨ ਲਈ ਮੇਰੀ ਜਗ੍ਹਾ ’ਤੇ ਇੱਕ ਡੇਰਾ ਬਣਾਉਣ ਦੀ ਸੋਚ ਰਹੇ ਸਨਮੇਰੀ ਖੁਸ਼ਕਿਸਮਤੀ ਹੀ ਸਮਝੋ ਕਿ ਕੁਝ ਇੱਕ ਵਿਗਿਆਨਿਕ ਸੋਚ ਵਾਲੇ ਤਰਕਸ਼ੀਲਾਂ ਨੇ ਆਣ ਦਖਲ ਦਿੱਤਾ ਤੇ ਸਾਰੇ ਪਰਪੰਚ ਦਾ ਪੋਲ ਖੋਲ੍ਹਦਿਆਂ ਸਿੱਧ ਕੀਤਾ ਕਿ ਇਹ ਕੋਈ ਅੰਮ੍ਰਿਤ ਨਹੀਂ ਹੈ, ਇਹ ਤਾਂ ਪਿੱਪਲ ਦੇ ਅੰਦਰ ਦਾ ਦਰਦ ਹੈ, ਉਸ ਨੂੰ ਦਿੱਤੇ ਫੱਟਾਂ ਵਿੱਚੋਂ ਵਹਿ ਰਿਹਾ ਪਾਣੀ ਹੈ, ਜਿਸ ਨੂੰ ਅੰਮ੍ਰਿਤ ਕਹਿ ਕੇ ਤੁਸੀਂ ਖਿੱਲੀ ਉਡਾ ਰਹੇ ਹੋਉਸ ਪਖੰਡੀ ਬਾਬੇ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਮੇਰੇ ਵਿੱਚੋਂ ਵਗਣ ਵਾਲਾ ਪਾਣੀ ਨਾਰੀਅਲ ਦੇ ਪਾਣੀ ਵਾਂਗ ਮਿੱਠਾ ਹੈ ਤੇ ਮੇਰੀ ਇੱਕ ਜੜ੍ਹ ਅਚਲ ਸਾਹਿਬ ਤੋਂ ਤੇ ਇੱਕ ਜੜ੍ਹ ਰਾਮਪੁਰਾ ਪਿੰਡ ਤੋਂ ਆਈ ਹੈ, ਜਦੋਂ ਕਿ ਮੈਨੂੰ ਲਗਾਉਣ ਵਾਲੇ ਵਿਅਕਤੀ ਦੇ ਪਰਿਵਾਰ ਨਾਲ ਰਾਬਤਾ ਕਰਨ ’ਤੇ ਪਤਾ ਲੱਗਾ ਕਿ ਉਹਨਾਂ ਦੇ ਬਜ਼ੁਰਗ ਨੇ ਕੋਈ 30 ਸਾਲ ਪਹਿਲਾਂ ਆਪਣੀ ਹੀ ਹਵੇਲੀ ਵਿੱਚੋਂ ਪੁੱਟ ਕੇ ਮੈਨੂੰ ਇਸ ਜਹਾ ਲਗਾਇਆ ਸੀ।

ਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਪੂਰੇ ਪੰਜਾਬ ਵਿੱਚੋਂ ਲੋਕ ਬਾਬਾ ਜੀ ਅਤੇ ਤਰਕਸ਼ੀਲਾਂ ਦੇ ਵਿਚਾਰ ਸੁਣਨ ਲਈ ਇਕੱਠੇ ਹੋਏਸੱਚ ਸਭ ਦੇ ਸਾਹਮਣੇ ਆ ਗਿਆ ਮੈਨੂੰ ਕੁਰਬਾਨ ਕਰ ਦਿੱਤਾ ਗਿਆ। ਕੁਝ ਸੂਝਵਾਨ ਲੋਕ ਚਾਹੁੰਦੇ ਸਨ ਕਿ ਮੇਰੀ ਵਜਾਹ ਨਾਲ ਕੋਈ ਹੋਰ ਅੰਧ ਵਿਸ਼ਵਾਸ ਦੇ ਰਾਹ ਨਾ ਤੁਰ ਪਵੇ। ਮੈਂ ਆਪਣੀ ਇਸ ਕੁਰਬਾਨੀ ’ਤੇ ਸਦਾ ਫ਼ਖ਼ਰ ਕਰਦਾ ਰਹਾਂਗਾ ਤੇ ਤਰਕਸ਼ੀਲ ਸੋਚ ਰੱਖਣ ਵਾਲੇ ਲੋਕਾਂ ਦਾ ਸਦਾ ਧੰਨਵਾਦੀ ਰਹਾਂਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4632)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਸ਼ਮੀਰ ਸਿੰਘ ਕਾਦੀਆਂ

ਕਸ਼ਮੀਰ ਸਿੰਘ ਕਾਦੀਆਂ

Whattsapp: (91 - 78379-17054)
Email: (kashmirsandhu06@gmail.com)