JangirSDilbar 7ਜਦੋਂ ਲੀਡਰ ਲੋਕ ਡੇਰੇ ਦੇ ਆਸ਼ਰਮਾਂ ਜਾਂ ਹੋਰ ਧਾਰਮਿਕ ਥਾਵਾਂ ਦੇ ਚੱਕਰ ਲਗਾਉਂਦੇ ਹਨ ਤਾਂ ਉਸ ਇਲਾਕੇ ਦੀ ...
(23 ਮਾਰਚ 2024)
ਇਸ ਸਮੇਂ ਪਾਠਕ: 270.


ਅਖੌਤੀ ਅਤੇ ਢੌਂਗੀ ਬਾਬਿਆਂ ਦਾ ਧਰਤੀ ’ਤੇ ਬੋਲਬਾਲਾ ਅੱਜ ਤੋਂ ਨਹੀਂ
, ਇਹ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈਇਹ ਜ਼ਰੂਰ ਹੈ ਕਿ ਇਸਦੇ ਤੌਰ ਤਰੀਕੇ ਸਮੇਂ ਅਤੇ ਸਥਾਨ ਅਨੁਸਾਰ ਬਦਲਦੇ ਰਹੇ ਹਨਜਿਉਂ ਜਿਉਂ ਸਮਾਂ ਬਦਲਦਾ ਗਿਆ ਤਿਉਂ-ਤਿਉਂ ਢੌਂਗੀ ਬਾਬਿਆਂ ਨੇ ਦੁਨੀਆਂ ਦੇ ਹਰ ਖ਼ੇਤਰ ਅਤੇ ਹਰ ਵਰਗ ਦੇ ਲੋਕਾਂ ਵਿੱਚ ਆਪਣੀ ਸਮਝ ਅਤੇ ਆਪਣੇ ਸਾਧਨਾਂ ਦੁਆਰਾ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਇਹ ਕਾਮਯਾਬ ਵੀ ਹੋ ਗਏ

ਇਹ ਬਹੁਰੂਪੀਏ ਲੋਕ ਆਪਣਾ ਮਕੜਜਾਲ਼ ਫੈਲਾਉਣ ਲਈ ਸਭ ਤੋਂ ਪਹਿਲਾਂ ਅਜਿਹਾ ਇਲਾਕਾ ਲੱਭਦੇ ਹਨ ਜਿੱਥੋਂ ਦੀ 75% ਜਨਤਾ ਬਿਲਕੁਲ ਅਣਪੜ੍ਹ ਅਤੇ ਬਾਕੀ ਵੀ ਬਹੁਤ ਘੱਟ ਸੂਝ-ਬੂਝ ਦੀ ਮਾਲਕ ਹੋਵੇ। ਲੋਕ ਨਵੀਆਂ ਨਵੀਂਆਂ ਖੋਜਾਂ ਤੋਂ ਅਣਜਾਣ ਹੋਣ, ਅੰਧ-ਵਿਸ਼ਵਾਸ ਪਾਤਰ ਹੋਣ, ਮੜ੍ਹੀਆਂ-ਮਸਾਣਾਂ ਨੂੰ ਪੂਜਣ ਵਾਲੇ, ਅਤਿ ਦੇ ਗਰੀਬ ਹੋਣ ਅਤੇ ਪਛੜੇ ਖਿਆਲਾਂ ਦੇ ਧਾਰਨੀ ਹੋਣ ਹਰ ਪੱਖ ਤੋਂ ਪਿਛਲੱਗ ਅਤੇ ਪਿਛਾਂਹ ਖਿੱਚੂ ਹੋਣਇਸ ਤੋਂ ਬਾਅਦ ਉਹ ਉਸ ਇਲਾਕੇ ਵਿੱਚੋਂ ਕਿਸੇ ਨਾ ਕਿਸੇ ਢੰਗ ਨਾਲ ਕੁਝ ਲਾਲਚੀ ਲੋਕਾਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਮੋਟੀਆਂ ਰਕਮਾਂ ਦੇ ਕੇ ਖ਼ਰੀਦ ਲੈਣ ਦੇ ਨਾਲ ਨਾਲ ਆਪਣੇ ਪੱਕੇ ਸ਼ਰਧਾਲੂ ਬਣਾ ਕੇ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਅਤਿ ਦੇ ਗਰੀਬ ਲੋਕਾਂ ਦੀ ਪਛਾਣ ਕਰਨ ਲਈ ਡਿਊਟੀਆਂ ਲਾ ਦਿੰਦੇ ਹਨਇੰਝ ਲਾਲਚੀ ਚਮਚੇ ਗਰੀਬ ਤੋਂ ਗਰੀਬ ਅਤੇ ਹਰ ਪਾਸਿਓਂ ਲਾਚਾਰ ਲੋਕਾਂ ਨੂੰ ਕੁਝ ਲਾਲਚ ਦੇ ਕੇ ਇਨ੍ਹਾਂ ਢੌਂਗੀ ਬਾਬਿਆਂ ਦੇ ਬਣਾਏ ਆਰਜ਼ੀ ਆਸ਼ਰਮਾਂ ਵਿੱਚ ਆਉਣ ਦੇ ਪੱਕੇ ਸ਼ਰਧਾਲੂ ਬਣਾ ਦਿੰਦੇ ਹਨਫਿਰ ਇਹ ਸਿਲਸਿਲਾ ਜੰਗਲ ਦੀ ਅੱਗ ਵਾਂਗ ਉਸ ਸਾਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਘੇਰ ਲੈਂਦਾ ਹੈ

ਹੌਲੀ-ਹੌਲੀ ਇਹ ਪਰਕ੍ਰਿਆ ਸਾਰੇ ਇਲਾਕੇ ਵਿੱਚ ਫੈਲਾਉਣ ਤੋਂ ਬਾਅਦ ਇਹ ਦੰਭੀ ਬਾਬੇ ਆਪਣੇ ਪਾਲਤੂ ਸ਼ਰਧਾਲੂਆਂ ਨੂੰ ਸਾਰੇ ਇਲਾਕੇ ਵਿੱਚੋਂ ਕੁਝ ਅਜਿਹੇ ਅਤਿ ਦੇ ਗਰੀਬ ਅਤੇ ਅਤਿ ਦੇ ਲੋੜਵੰਦ ਲੋਕਾਂ ਦੀ ਪਛਾਣ ਕਰਨ ਲਈ ਹਦਾਇਤਾਂ ਦਿੰਦੇ ਹਨ, ਜਿਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੁੰਦੀ ਹੈਜਦੋਂ ਇਹ ਸਾਰੀ ਕਾਰਵਾਈ ਹੋ ਜਾਂਦੀ ਹੈ ਤਾਂ ਬਾਬੇ ਆਪਣੇ (ਸ਼ਰਧਾਲੂਆਂ) ਚੇਲੇ ਚੇਲੀਆਂ ਨੂੰ ਹਦਾਇਤਾਂ ਜਾਰੀ ਕਰਦੇ ਹਨ ਕਿ ਗਰੀਬ ਅਤੇ ਅਤਿ ਲੋੜਵੰਦ ਲੋਕਾਂ ਦੀ ਪਛਾਣ ਕਰਕੇ ਆਪਣੇ ਆਪਣੇ ਇਲਾਕੇ ਵਿੱਚ ਲੋਕਾਂ ਨੂੰ ਕਿਤੇ ਕਿਤੇ ਇੱਕ ਇੱਕ ਦੋ ਦੋ ਕਮਰੇ ਬਣਵਾ ਦਿਓ, ਛੋਟੇ ਛੋਟੇ ਕਾਰੋਬਾਰ ਜਿਵੇਂ ਟਾਫੀਆਂ, ਬਿਸਕੁਟਾਂ, ਪੈਂਚਰ ਲਾਉਣ, ਵੈਲਡਿੰਗ ਕਰਨ ਅਤੇ ਸਬਜ਼ੀ ਬਗੈਰਾ ਦੀਆਂ ਛੋਟੀਆਂ ਛੋਟਿਆਂ ਦੁਕਾਨਾਂ ਖੁੱਲ੍ਹਵਾ ਕੇ ਨਾਲ ਹਦਾਇਤਾਂ ਵੀ ਕਰ ਦਿੰਦੇ ਹਨ ਕਿ ਇਨ੍ਹਾਂ ਦੁਕਾਨਾਂ ’ਤੇ ਵਿਕਣ ਵਾਲਾ ਜਾਂ ਤਿਆਰ ਹੋਣ ਵਾਲਾ ਸਮਾਨ ਬਾਬਿਆਂ ਵੱਲੋਂ ਨਿਰਧਾਰਕ ਕਾਰੋਬਾਰੀ ਖੇਤਰ ਵਿੱਚੋਂ ਹੀ ਆਵੇਗਾਇੰਝ ਹੋਣ ਨਾਲ ਇਨ੍ਹਾਂ ਦੇ ਸਮਾਨ ਦੀ ਕੀਮਤ ਦਸ ਗੁਣਾ ਵੀ ਵਸੂਲ ਕੀਤੀ ਜਾ ਸਕਦੀ ਹੈ ਕਿਉਂਕਿ ਬਾਬਿਆਂ ਦੀ ਪੈਦਾ ਕੀਤੀ ਜਾਂ ਤਿਆਰ ਕੀਤੀ ਚੀਜ਼ ਸਮਝਕੇ ਅੰਨ੍ਹੇ ਭਗਤ ਖੁਸ਼ੀ ਖੁਸ਼ੀ ਇਹ ਚੀਜ਼ਾਂ ਖ਼ਰੀਦ ਲੈਣਗੇਇੰਝ ਅਖੌਤੀ ਬਾਬਿਆਂ ਦੀ ਹਰ ਖੇਤਰ ਵਿੱਚ ਬੱਲੇ ਬੱਲੇ ਹੋ ਜਾਵੇਗੀ! ਗੱਲ ਇੱਥੇ ਹੀ ਖਤਮ ਨਹੀਂ ਹੁੰਦੀ, ਇਨ੍ਹਾਂ ਅਖੌਤੀ ਅਤੇ ਪਾਖੰਡੀ ਬਾਬਿਆਂ ਦੇ ਅੰਨ੍ਹੇ ਭਗਤ ਅਤੇ ਭਗਤਣੀਆਂ ਨੂੰ ਬਾਬਿਆਂ ਵੱਲੋਂ ਅਗਲੇ ਆਦੇਸ਼ ਦਿੱਤੇ ਜਾਂਦੇ ਹਨ ਕਿ ਵੱਧ ਤੋਂ ਵੱਧ ਇਲਾਕੇ ਵਿੱਚ ਥਾਂ ਥਾਂ ਵੱਡੇ ਵੱਡੇ ਸਮਾਗਮ ਕਰਕੇ ਲੋਕਾਂ ਅੰਦਰ ਇਹ ਗੱਲ ਫੈਲਾ ਦੇਵੋ ਕਿ ਸਾਡੇ ਬਾਬੇ ਹਰ ਕਿਸਮ ਦੀ ਬਿਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਕਰਦੇ ਹਨ! ਇਸ ਤੋਂ ਇਲਾਵਾ ਆਪਣੇ ਪਹਿਲੀ ਕਤਾਰ ਵਾਲੇ ਚੇਲੇ ਚੇਲੀਆਂ ਨੂੰ ਗੁਪਤ ਸੁਨੇਹਾ ਵੀ ਦੇ ਦਿੰਦੇ ਹਨ ਕਿ ਵੱਧ ਤੋਂ ਵੱਧ ਗਰੀਬ ਅਤੇ ਵਿਸ਼ਵਾਸ ਪਾਤਰ ਲੋਕ ਤਿਆਰ ਕੀਤੇ ਜਾਣ ਜਿਨ੍ਹਾਂ ਦੀਆਂ ਆਰਜ਼ੀ ਤੌਰ ’ਤੇ ਧੌਣਾਂ, ਲੱਤਾਂ, ਬਾਂਹਾਂ, ਢੂਹੀਆਂ ਜਾਂ ਸਰੀਰ ਦੇ ਕਿਸੇ ਹੋਰ ਅੰਗਾਂ ਵਿੱਚ ਨੁਕਸ ਇੰਝ ਦਿਸਦਾ ਹੋਵੇ ਜਿਵੇਂ ਸਬੰਧਤ ਆਦਮੀ ਸੱਚਮੁੱਚ ਹੀ ਦਿਸਣ ਵਾਲੀ ਬਿਮਾਰੀ ਤੋਂ ਪੀੜਤ ਹੈਪਰ ਬਿਮਾਰੀ ਨਕਲੀ ਹੋਵੇ, ਜੋ ਬਾਬਿਆਂ ਦੇ ਹੱਥ ਲਾਉਣ ’ਤੇ ਹੀ ਠੀਕ ਹੋ ਜਾਵੇਇਸ ਤੋਂ ਇਲਾਵਾ ਲੰਗੜੇ-ਲੂਲੇ, ਨੀਮ ਪਾਗਲ, ਅੱਖਾਂ ਬੰਦ ਹੋਣ ਜਾਂ ਦਿਸਦਾ ਨਾ ਹੋਵੇ ਆਦਿ ਕਿਸਮ ਦੇ ਲੋਕ ਵੀ ਤਿਆਰ ਕਰਨੇ ਹਨਜਦੋਂ ਇਸ ਕਿਸਮ ਦੇ ਲੋਕ ਮਿਲ ਜਾਂਦੇ ਹਨ ਤਾਂ ਬਾਬੇ ਆਪਣੇ ਚਹੇਤੇ ਚਮਚਿਆਂ ਨੂੰ ਆਦੇਸ਼ ਦਿੰਦੇ ਹਨ ਕਿ ਆਪਣੇ ਵੱਖ ਵੱਖ ਇਲਾਕਿਆਂ ਵਿੱਚ ਬਣ ਚੁੱਕੇ ਆਸ਼ਰਮਾਂ ਵਿੱਚ ਵੱਡੇ ਵੱਡੇ ਇਕੱਠ ਕਰਕੇ ਅਜਿਹੇ ਲੋਕਾਂ ਨੂੰ ਇਲਾਜ ਲਈ ਬੁਲਾਇਆ ਜਾਵੇਅਖੌਤੀ ਬਾਬਿਆਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਅੰਨ੍ਹੇ ਭਗਤਾਂ ਅਤੇ ਭਗਤਣੀਆਂ ਵੱਲੋਂ ਅਜਿਹੇ ਨਕਲੀ ਬਿਮਾਰੀਆਂ ਵਾਲੇ ਲੋਕਾਂ ਨੂੰ ਅਤਿ ਦੇ ਗਰੀਬ ਬਣਾਕੇ, ਭਰਵੇਂ ਇਕੱਠਾਂ ਵਿੱਚ ਪੇਸ਼ ਕਰਕੇ, ਜਨਤਾ ਦੀਆਂ ਅੱਖਾਂ ਵਿੱਚ ਘਟਾ ਪਾਉਣ ਲਈ ਪਾਖੰਡੀ ਬਾਬੇ ਆਪਣੀ ਸ਼ੈਤਾਨੀ ਨਜ਼ਰ ਘੁਮਾ ਕੇ ਹਰ ਬਿਮਾਰ ਦੀ ਬਿਮਾਰੀ ਦਾ ਇਲਾਜ ਕਰ ਦਿੰਦੇ ਹਨਇੰਝ ਇਨ੍ਹਾਂ ਢੌਂਗੀ ਬਾਬਿਆਂ ਦੀ ਹਰ ਪਾਸੇ ਜੈ ਜੈ ਕਾਰ ਹੋ ਜਾਣ ਦੇ ਨਾਲ ਨਾਲ ਬਾਬਿਆਂ ਦੇ ਆਸ਼ਰਮਾਂ ਜਾਂ ਡੇਰਿਆਂ ਦੀ ਮਹਿਮਾ ਦੇ ਡੰਕੇ ਚਾਰੇ ਪਾਸੇ ਸੁਣਦੇ ਹਨ

ਜਿਉਂ-ਜਿਉਂ ਡੇਰਿਆਂ, ਆਸ਼ਰਮਾਂ ਜਾਂ ਹੋਰ ਧਾਰਮਿਕ ਥਾਵਾਂ ਦੀ ਗਿਣਤੀ ਵਧਣ ਲਗਦੀ ਹੈ, ਤਿਉਂ ਤਿਉਂ ਇਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਹਰ ਆਦਮੀ ਅੰਦਰ ਇਨ੍ਹਾਂ ਪਾਖੰਡੀ ਬਾਬਿਆਂ ਦੇ ਬਹੁਤ ਹੀ ਨੇੜੇ ਹੋਣ ਦੀ ਇੱਕ ਦੌੜ ਜਿਹੀ ਲੱਗ ਜਾਂਦੀ ਹੈਹਰ ਅੰਨ੍ਹਾ ਭਗਤ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਹੈ ਕਿ ਉਹ ਬਾਬਿਆਂ ਦੇ ਸਭ ਤੋਂ ਨੇੜੇ ਹੋਵੇਚੇਲਿਆਂ ਦੀ ਇਸ ਦੌੜ ਵਿੱਚੋਂ ਬਾਬਿਆਂ ਦੀ ਪਾਰਖੂ ਅੱਖ ਸਭ ਤੋਂ ਮੂਰਖ ਚੇਲੇ, ਚੇਲੀਆਂ ਨੂੰ ਆਪਣੀ ਕਿਚਨ ਕੈਬਨਿਟ ਦਾ ਮੈਂਬਰ ਬਣਾਕੇ ਉਨ੍ਹਾਂ ਦੀਆਂ ਡਿਉਟੀਆਂ ਲਗਾ ਦਿੰਦੇ ਹਨ ਕਿ ਆਪਣੇ ਆਪਣੇ ਵਸੀਲਿਆਂ ਤੋਂ ਸਹੀ ਆਦਮੀਆਂ ਦੀ ਭਾਲ ਕਰੋ ਜੋ ਗੱਲ ਗੁਪਤ ਰੱਖਦੇ ਹੋਏ ਚੀਜ਼ਾਂ ਦੀ ਸਹੀ ਕੀਮਤ ਤੇ ਆਪਣੀ ਹਰ ਚੀਜ਼ ਜਿਵੇਂ ਕਿ ਜ਼ਮੀਨ, ਕੋਠੀ, ਮਕਾਨ, ਕਾਰ, ਟ੍ਰੈਕਟਰ, ਟਰਾਲੀ ਅਤੇ ਹੋਰ ਕੀਮਤੀ ਚੀਜ਼ਾਂ ਸੋਨਾ ਬਗੈਰਾ ਆਸ਼ਰਮਾਂ ਦੇ ਭਰਵੇਂ ਇਕੱਠਾਂ ਵਿੱਚ ਜਨਤਾ ਦੇ ਸਾਹਮਣੇ ਆਸ਼ਰਮਾਂ, ਡੇਰਿਆਂ ਜਾਂ ਹੋਰ ਧਾਰਮਿਕ ਥਾਵਾਂ ਨੂੰ ਦਾਨ ਦੇ ਰੂਪ ਵਿੱਚ ਭੇਂਟ ਕਰਨ ਦਾ ਐਲਾਨ ਕਰਨਇੰਝ ਹੋਣ ਨਾਲ ਲੋਕਾਂ ਅੰਦਰ ਮੁਫ਼ਤ ਦਾਨ ਦੇਣ ਦੀ ਅੰਨ੍ਹੀ ਦੌੜ ਸ਼ੁਰੂ ਹੋ ਜਾਵੇਗੀ! ਇਸ ਤਰ੍ਹਾਂ ਵੀ ਹੁੰਦਾ ਹੈ ਅਤੇ ਹੋ ਰਿਹਾ ਹੈਬਾਬਿਆਂ ਦੀ ਸਾਰੇ ਪਾਸੇ ਤੂਤੀ ਬੋਲਣ ਲੱਗ ਜਾਂਦੀ ਹੈ

ਜਦੋਂ ਬਾਬਿਆਂ ਦਾ ਕਾਰੋਬਾਰ ਅਤੇ ਉਨ੍ਹਾਂ ਦੀ ਮਹਿਮਾ ਦੀ ਚਰਚਾ ਚਰਮ ਸੀਮਾ ’ਤੇ ਪੁੱਜ ਜਾਂਦੀ ਹੈ ਤਾਂ ਬਾਬਿਆਂ ਦੇ ਰਹਿਣ ਲਈ ਆਸ਼ਰਮਾਂ, ਡੇਰਿਆਂ ਜਾਂ ਹੋਰ ਧਾਰਮਿਕ ਥਾਵਾਂ ਅੰਦਰ ਸਪੈਸ਼ਲ ਕਿਸਮ ਦੀਆਂ ਮਹਿਲ ਨੁਮਾ ਕੋਠੀਆਂ ਜਾਂ ਗੁਫਾਵਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਅੰਦਰ ਐਸ਼ੋ-ਆਰਾਮ ਦੀਆਂ ਹਰਕਤਾਂ ਸ਼ੁਰੂ ਹੋ ਜਾਂਦੀਆਂ ਹਨਹੌਲੀ-ਹੌਲੀ ਜਦੋਂ ਬਾਬਿਆਂ ਦੀ ਚਰਚਾ ਮੀਡੀਏ ਅਤੇ ਉਨ੍ਹਾਂ ਦੇ ਅੰਨ੍ਹੇ ਸੇਵਕਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਛੇੜ ਦਿੱਤੀ ਜਾਂਦੀ ਹੈ ਤਾਂ ਵਿਦੇਸ਼ੀ ਸ਼ਰਧਾਲੂਆਂ ਦੇ ਨਾਲ ਨਾਲ ਰਾਜਨੀਤਕ ਪਾਰਟੀਆਂ ਵੀ ਇਨ੍ਹਾਂ ਬਾਬਿਆਂ ਵੱਲ ਤੁਰ ਪੈਂਦੀਆਂ ਹਨ

ਫਿਰ ਇਹ ਡੇਰੇ ਰਾਜਨੀਤੀ ਦੇ ਅੱਡੇ ਬਣਨੇ ਸ਼ੁਰੂ ਹੋ ਜਾਂਦੇ ਹਨ। ਜਦੋਂ ਲੀਡਰ ਲੋਕ ਡੇਰੇ ਦੇ ਆਸ਼ਰਮਾਂ ਜਾਂ ਹੋਰ ਧਾਰਮਿਕ ਥਾਵਾਂ ਦੇ ਚੱਕਰ ਲਗਾਉਂਦੇ ਹਨ ਤਾਂ ਉਸ ਇਲਾਕੇ ਦੀ ਅਫਸਰਸ਼ਾਹੀ ਅਤੇ ਦੂਰੋਂ ਨੇੜਿਉਂ ਵੱਡੇ ਵੱਡੇ ਅਫਸਰ ਵੀ ਅਭਿੱਜ ਨਹੀਂ ਰਹਿੰਦੇ! ਉਹ ਵੀ ਅਖੌਤੀ ਬਾਬਿਆਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੰਦੇ ਹਨਇੰਝ ਪਾਖੰਡੀ ਬਾਬਿਆਂ ਦੀ ਹਰ ਖੇਤਰ ਵਿੱਚ ਤੂਤੀ ਬੋਲਣ ਲੱਗ ਜਾਂਦੀ ਹੈ ਅਤੇ ਉਨ੍ਹਾਂ ਦੇ ਇਸ਼ਾਰਿਆਂ ’ਤੇ ਹਰ ਜਾਇਜ਼ ਅਤੇ ਨਾਜਾਇਜ਼ ਕੰਮ ਹੋਣ ਲੱਗ ਜਾਂਦੇ ਹਨ

ਜਦੋਂ ਇਨ੍ਹਾਂ ਢੌਂਗੀ ਬਾਬਿਆਂ ਦੀ ਹਰ ਖ਼ੇਤਰ ਵਿੱਚ, ਹਰ ਵਰਗ, ਹਰ ਸਰਕਾਰੇ-ਦਰਬਾਰੇ ਅਤੇ ਸਾਰੇ ਅਦਾਰਿਆਂ ਵਿੱਚ ਬੱਲੇ ਬੱਲੇ ਸ਼ੁਰੂ ਹੋ ਜਾਂਦੀ ਹੈ, ਤਾਂ ਫਿਰ ਸ਼ੁਰੂ ਹੁੰਦੇ ਹਨ ਵੱਡੀ ਪੱਧਰ ’ਤੇ ਵੱਡੇ ਵੱਡੇ ਘਾਲੇ-ਮਾਲੇ, ਉਥਲ-ਪੁਥਲ ਅਤੇ ਸਮਾਜਿਕ, ਆਰਥਿਕ ਦੇ ਨਾਲ ਨਾਲ ਸਰੀਰਕ ਸ਼ੋਸ਼ਣ ਦੀ ਦੁੱਖ ਭਰੀ ਦਾਸਤਾਨਇਹ ਪਾਖੰਡੀ ਬਾਬੇ ਆਪਣੇ ਕੁਕਰਮਾਂ ਅਤੇ ਗਲਤ ਕੰਮਾਂ ਉੱਤੇ ਪਰਦੇ ਪਾਉਣ ਲਈ ਆਪਣੇ ਨੇੜਲੇ ਰਿੰਗ ਦੇ ਸੇਵਕਾਂ ਨੂੰ ਵੀ ਕੁਝ ਖੁੱਲ੍ਹ ਦੇ ਦਿੰਦੇ ਹਨ ਤਾਂ ਕਿ ਉਹ ਇਨ੍ਹਾਂ ਵਿਰੁੱਧ ਬੋਲ ਨਾ ਸਕਣਇਸ ਤੋਂ ਇਲਾਵਾ ਇਹ ਮੌਕੇ ਦੀਆਂ ਸਰਕਾਰਾਂ ਦੇ ਲੀਡਰਾਂ ਨਾਲ ਮਿਲਕੇ ਲੋਕ ਭਲਾਈ ਦੇ ਕੰਮ ਜਿਵੇਂ ਕਿ ਖੂਨਦਾਨ ਕੈਂਪ, ਸਫ਼ਾਈ ਮੁਹਿੰਮ, ਲੰਗਰ, ਗਰੀਬਾਂ ਲਈ ਮੁਫ਼ਤ ਦਵਾਈਆਂ ਦੇ ਡਰਾਮੇ ਵੀ ਕਰਦੇ ਹਨ ਤਾਂ ਕਿ ਇਨ੍ਹਾਂ ਦੇ ਗਲਤ ਕੰਮਾਂ ’ਤੇ ਪਰਦਾ ਪਿਆ ਰਹੇ ਅਤੇ ਇਨ੍ਹਾਂ ਦੇ ਚਮਚੇ ਜਾਂ ਵੋਟਾਂ ਬਟੋਰੂ ਲੀਡਰ ਇਨ੍ਹਾਂ ਨੂੰ ਲੋਕ ਸੇਵਕ ਕਹਿ ਕੇ ਇਨ੍ਹਾਂ ਨੂੰ ਇੱਕ ਨੇਕ ਬਾਬਿਆਂ ਦੀ ਪਦਵੀਂ ਦੇ ਕੇ ਇਨ੍ਹਾਂ ਦੇ ਕੁਕਰਮਾਂ ਉੱਪਰ ਪੋਚਾ ਫੇਰਦੇ ਰਹਿਣ

ਇਸ ਤੋਂ ਅੱਗੇ ਇਹ ਅਖੌਤੀ ਅਤੇ ਰੱਬ ਜੀ ਦੇ ਨਕਲੀ ਵਿਚੋਲੇ ਕੀ ਕੀ ਗੁੱਲ ਖਿਲਾਉਂਦੇ ਹਨ ਉਹ ਆਪਾਂ ਸਾਰੇ ਹੀ ਵੇਖ ਰਹੇ ਹਾਂਅੱਜ ਇਨ੍ਹਾਂ ਪਾਖੰਡੀਆਂ ਨੇ ਦੁਨੀਆਂ ਦੀ 75% ਜਨਤਾ ਨੂੰ ਆਪਣੇ ਮਕੜਜਾਲ ਵਿੱਚ ਫਸਾਕੇ ਧਰਮਾਂ ਦੇ ਨਾਮ ਦੀਆਂ ਨਸ਼ੀਲੀਆਂ ਗੋਲੀਆਂ ਦੇ ਕੇ ਆਪਣੀ ਮਰਜ਼ੀ ਨਾਲ ਉਨ੍ਹਾਂ ਦੀ ਵਰਤੋਂ ਅਤੇ ਦੁਰਵਰਤੋਂ ਕਰ ਰਹੇ ਹਨਆਪਣੇ ਚੇਲਿਆਂ ਅਤੇ ਚੇਲੀਆਂ ਦੇ ਭਰਵੇਂ ਇਕੱਠ ਕਰਕੇ ਮੌਕੇ ਦੇ ਲੀਡਰਾਂ ਨੂੰ ਆਪਣੀ ਸ਼ਕਤੀ ਦਾ ਪ੍ਰਦਰਸ਼ਣ ਕਰਕੇ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਦੇ ਸਹੀ ਅਤੇ ਗਲਤ ਕੰਮ ਜਿਵੇਂ ਕਿ ਭਰਤੀਆਂ, ਤਰੱਕੀਆਂ, ਬਦਲੀਆਂ ਅਤੇ ਮਾਣ-ਸਨਮਾਨ ਆਪਣੇ ਖਾਸ ਚਹੇਤਿਆਂ ਨੂੰ ਦੇਣ ਦੀਆਂ ਸਿਫ਼ਾਰਸਾਂ ਕਰਵਾਈਆਂ ਜਾਂਦੀਆਂ ਹਨ! ਇਹੀ ਕਾਰਨ ਹੈ ਕਿ ਦੇਸ਼ ਦੀ 90% ਅਫਸਰਸ਼ਾਹੀ ਇਨ੍ਹਾਂ ਪਾਖੰਡੀਆਂ ਦਾ ਹਰ ਹੁਕਮ ਮੰਨਕੇ ਇਨ੍ਹਾਂ ਮੁਤਾਬਿਕ ਅਤੇ ਇਨ੍ਹਾਂ ਦੇ ਚਮਚਿਆਂ, ਚਹੇਤਿਆਂ ਦੇ ਵਿਰੁੱਧ ਚੱਲਦੇ ਕੇਸਾਂ ਦੇ ਫੈਸਲੇ ਕਰਦੀ ਹੈਇਸੇ ਕਾਰਨ ਕਰਕੇ ਦੇਸ਼ ਦੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ ਇਨ੍ਹਾਂ ਪਾਖੰਡੀਆਂ ਤੋਂ ਡਰਦੀਆਂ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀਆਂ ਜਾਂ ਕਾਰਵਾਈ ਕਰਨ ਤੋਂ ਡਰਦੀਆਂ ਹਨਅੱਜ ਇਹ ਬਾਬੇ ਆਪਣੇ ਆਪਣੇ ਮਕੜਜਾਲਾਂ ਵਿੱਚ ਦੇਸ਼ ਦੀ 95% ਅਬਾਦੀ ਨੂੰ ਉਲਝਾਈ ਫਿਰਦੇ ਹਨ। ਇਹੀ ਕਾਰਨ ਹੈ ਕਿ ਅੱਜ ਇਹ ਵੱਡੇ ਵੱਡੇ ਕੁਕਰਮ ਕਰਕੇ ਵੀ ਆਜ਼ਾਦ ਘੁੰਮ ਰਹੇ ਹਨਵੱਡੇ ਵੱਡੇ ਕੁਕਰਮਾਂ ਵਿੱਚ ਸਜ਼ਾਵਾਂ ਹੋਣ ’ਤੇ ਵੀ ਸਾਲ ਵਿੱਚੋਂ ਛੇ ਮਹੀਨੇ ਪਰੋਲਾਂ ’ਤੇ ਬਾਹਰ ਘੁੰਮਦੇ ਰਹਿੰਦੇ ਹਨ

ਉਪਰੋਕਤ ਹਾਲਾਤ ਕਾਰਨ ਹੀ ਅੱਜ ਦੇਸ਼ ਵਿਦੇਸ਼ ਵਿੱਚ ਇਨ੍ਹਾਂ ਅਖੌਤੀ ਅਤੇ ਪਾਖੰਡੀ ਬਾਬਿਆਂ ਦਾ ਬੋਲਬਾਲਾ ਹੋਣ ਕਾਰਨ ਦੁਨੀਆਂ ਵਿੱਚ ਹਰ ਖੇਤਰ ਅੰਦਰ ਉਥਲ-ਪੁਥਲ ਅਤੇ ਹਾਹਾਕਾਰ ਦੇ ਨਾਲ ਨਾਲ ਬਦਅਮਨੀ ਫੈਲੀ ਹੋਈ ਹੈਜੇ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਜਿੰਨੀ ਦੇਰ ਤਕ ਵੋਟਾਂ ਦੀ ਸਹੀ ਵਰਤੋਂ ਕਰਕੇ ਦੇਸ਼ ਨੂੰ ਚਲਾਉਣ ਵਾਲੇ ਸਹੀ ਨੁਮਾਇਦਿਆਂ ਦੀ ਚੋਣ ਨਹੀਂ ਹੁੰਦੀ, ਉੰਨੀ ਦੇਰ ਤਕ ਇਹ ਸਿਲਸਿਲਾ ਚੱਲਦਾ ਰਹੇਗਾ

ਜਿਸ ਦਿਨ ਦੇਸ਼ ਅੰਦਰ ਸਹੀ ਤਰੀਕੇ ਨਾਲ ਵੋਟਾਂ ਪੈਣ ਲੱਗ ਜਾਣਗੀਆਂ, ਉਸੇ ਦਿਨ ਉਪਰੋਕਤ ਲਿਖੀਆਂ ਕੈਂਸਰ ਨੁਮਾ ਬਿਮਾਰੀਆਂ ਤੋਂ ਦੇਸ਼ ਦੀ ਜਨਤਾ ਦਾ ਖਹਿੜਾ ਛੁੱਟ ਜਾਵੇਗਾਜਿੰਨੀ ਦੇਰ ਅਖੌਤੀ ਬਾਬਿਆਂ, ਦੋ ਨੰਬਰ ਦਾ ਧੰਦਾ ਕਰਨ ਵਾਲੇ ਮਾਫੀਏ ਅਤੇ ਅਪਰਾਧਿਕ ਜਗਤ ਦੇ ਗੈਂਗਸਟਰਾਂ ਦੇ ਚੁੰਗਲ ਵਿੱਚੋਂ ਦੇਸ਼ ਨੂੰ ਚਲਾਉਣ ਵਾਲੀਆਂ ਪਾਰਟੀਆਂ ਨਹੀਂ ਨਿਕਲਦੀਆਂ ਅਤੇ ਵੋਟਾਂ ਬਟੋਰਨ ਦਾ ਲਾਲਚ ਨਹੀਂ ਤਿਆਗਦੀਆਂ ਉੰਨੀ ਦੇਰ ਤਕ ਦੇਸ਼ ਅੰਦਰ ਨਾ ਹੀ ਅਪਰਾਧ ਰੁਕਣਗੇ ਅਤੇ ਨਾ ਹੀ ਗਲਤ ਧੰਦੇ, ਨਸ਼ਿਆਂ ਦੀ ਵਿਕਰੀ, ਲੁੱਟਾਂ-ਖੋਹਾਂ ਅਤੇ ਕੁਕਰਮ ਘੱਟ ਹੋਣਗੇਕਿਉਂਕਿ ਵੋਟ ਬੈਂਕਾਂ ਦੇ ਲਾਲਚੀ ਅਜਗਰਾਂ ਨੇ ਦੇਸ਼ ਦੇ ਲੀਡਰਾਂ ਨੂੰ ਬੁਰੀ ਤਰ੍ਹਾਂ ਜਕੜ ਰੱਖਿਆ ਹੈ

ਦੇਸ਼ ਵਿੱਚੋਂ ਇਸ ਬਿਮਾਰੀ ਨੂੰ ਖਤਮ ਕਰਨ ਲਈ ਲੇਖਕਾਂ, ਬੁੱਧੀਜੀਵੀਆਂ, ਸਿਆਸੀ ਨੇਤਾਵਾਂ,ਚੰਗੇ ਪ੍ਰਚਾਰਕਾਂ, ਚਿੰਤਕਾਂ ਅਤੇ ਲੋਕ ਪੱਖੀ ਸੋਚ ਰੱਖਣ ਵਾਲੇ ਸਾਰੇ ਹੀ ਲੋਕਾਂ ਵੱਲੋਂ ਇੱਕ ਜ਼ੋਰਦਾਰ ਹੰਭਲਾ ਮਾਰਕੇ ਬੁਲੰਦ ਆਵਾਜ਼ ਨਾਲ ਸਾਰੇ ਹੀ ਚੋਣਾਂ ਨਾਲ ਸਬੰਧਤ ਅਧਿਕਾਰੀਆਂ ਪਾਸ ਮੰਗ ਰੱਖਣੀ ਚਾਹੀਦੀ ਹੈ ਕਿ ਵੋਟਾਂ ਵਿੱਚ ਕਿਸੇ ਵੀ ਧਾਰਮਿਕ ਵਰਗ ਦੇ ਲੋਕਾਂ ਦੀ ਭਾਗੀਦਾਰੀ ਜਾਂ ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਵੀ ਸ਼ਰਤ ਹੋਣੀ ਚਾਹੀਦੀ ਹੈ ਕਿ ਕੋਈ ਰਾਜਸੀ ਪਾਰਟੀ ਵੋਟਾਂ ਬਟੋਰਨ ਲਈ ਵੋਟਰਾਂ ਨੂੰ ਕੋਈ ਵੀ ਵਾਅਦਾ ਜਾਂ ਮੁਫ਼ਤਖੋਰੀ ਦਾ ਲਾਰਾ ਜਾਂ ਝਾਂਸਾ ਨਹੀਂ ਲਾਵੇਗੀਸਿਰਫ ਇੱਕੋ ਹੀ ਨਾਅਰਾ ਸਾਰੀਆਂ ਪਾਰਟੀਆਂ ਲਈ ਮੁਕੱਰਰ ਹੋਵੇ ਕਿ “ਜੇਕਰ ਸਾਡੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਅਸੀਂ ਜਨਤਾ ਦੀ ਬਿਹਤਰੀ ਲਈ ਹਰ ਯਤਨ ਜਰਾਂਗੇ।”

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4828)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜੰਗੀਰ ਸਿੰਘ ਦਿਲਬਰ

ਜੰਗੀਰ ਸਿੰਘ ਦਿਲਬਰ

Barnala, Punjab, India.
Phone: (98770-33838)