JangirSDilbar 7ਇਸ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਇਹ ਖੂਨੀ ਝੜਪਾਂ ਕ੍ਰਿਪਾਨਾਂ ਅਤੇ ਹੋਰ ਮਾਰੂ ਹਥਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ...
(11 ਫਰਵਰੀ 2024)
ਇਸ ਸਮੇਂ ਪਾਠਕ: 420.


ਜਦੋਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ
, ਸਿੱਖ ਧਰਮ ਦੇ ਪ੍ਰਚਾਰਕਾਂ ਤੋਂ ਇਲਾਵਾ ਦੂਜੇ ਧਰਮਾਂ ਦੇ ਬਹੁਤ ਸਾਰੇ ਮਹਾਨ ਵਿਦਵਾਨਾਂ ਨੇ ਵੀ ਸਿੱਖ ਧਰਮ ਵਿੱਚ ਇਸਦੇ ਅਨੁਯਾਈਆਂ ਵੱਲੋਂ ਤਨ-ਮਨ ਅਤੇ ਧਨ ਨਾਲ ਮਨੁੱਖਤਾ ਦੀ ਸੇਵਾ ਕਰਨ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਬਿਆਨ ਕੀਤਾ ਗਿਆ ਹੈਇਹੀ ਕਾਰਨ ਹੈ ਸ੍ਰੀ ਗੁਰੂ ਨਾਨਕ ਜੀ ਦੇ ਲਗਾਏ ਸਿੱਖੀ ਦੇ ਪੌਦੇ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਪ੍ਰਫੁੱਲਤ ਹੋਣ ਦਾ ਸੁਭਾਗ ਪ੍ਰਾਪਤ ਹੈਅੱਜ ਸਾਰੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸਿੱਖਾਂ ਵੱਲੋਂ ਕੀਤੀ ਸੇਵਾ ਦੀ ਮਹਿਮਾ ਸੁਣੀ ਜਾ ਸਕਦੀ ਹੈਇਸ ਧਰਮ ਅੰਦਰ ਕੁਰਬਾਨੀਆਂ ਅਤੇ ਸੇਵਾ ਭਾਵਨਾ ਦਾ ਜਜ਼ਬਾ ਇੰਨਾ ਕੁੱਟ ਕੁੱਟ ਕੇ ਭਰਿਆ ਹੈ ਕਿ ਦੇਸ਼ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਕਦੇ ਵੀ ਕਿਤੇ ਵੀ ਕੋਈ ਕੁਦਰਤੀ ਆਫਤ ਆਈ ਹੈ, ਸਿੱਖ ਕੌਮ ਨੇ ਸਾਰੇ ਪਰਿਵਾਰਾਂ ਸਮੇਤ ਹਰ ਕਿਸਮ ਦੀ ਸੇਵਾ ਅਤੇ ਮਦਦ ਦਿਲ ਨਾਲ ਅਤੇ ਦਿਲ ਖੋਲ੍ਹਕੇ ਬਿਨਾਂ ਕਿਸੇ ਭੇਦ ਭਾਵ ਤੋਂ ਕੀਤੀ ਹੈ

ਪ੍ਰੰਤੂ ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਸਾਰੀ ਦੁਨੀਆਂ ਵਿੱਚ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਅਜਿਹੀਆਂ ਦੁਖਦਾਈ ਅਤੇ ਦਿਲ ਕੰਬਾਊ ਘਟਨਾਵਾਂ ਵਾਪਰ ਰਹੀਆਂ ਹਨ ਕਿ ਇੰਝ ਲਗਦਾ ਹੈ ਜਿਵੇਂ ਸਿੱਖ ਧਰਮ ਨੂੰ ਬਦਨਾਮ ਕਰਨ ਦੇ ਨਾਲ ਨਾਲ ਸਿੱਖ ਮਤ ਨੂੰ ਪੂਰੇ ਜ਼ੋਰ ਸ਼ੋਰ ਨਾਲ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲਕੇ ਸਿੱਖ ਧਰਮ ਦੇ ਅਨੁਯਾਈਆਂ ਨੂੰ ਇਸ ਧਰਮ ਤੋਂ ਦੂਰ ਕੀਤਾ ਜਾਵੇਅੱਜ ਕੱਲ੍ਹ ਆਮ ਵੇਖਣ ਨੂੰ ਮਿਲਦਾ ਹੈ ਕਿ ਸਿੱਖ ਮਤ ਨੂੰ ਮੰਨਣ ਵਾਲੇ ਲੋਕਾਂ ਅੰਦਰ ਬਹੁਤ ਤੇਜ਼ੀ ਨਾਲ ਮਜ਼ਬੂਤ ਧੜੇਬੰਦੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਹਨਇਹ ਵੀ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਇਹਨਾਂ ਧੜੇਬੰਦੀਆਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਘਰਾਂ ਦੀਆਂ ਪ੍ਰਧਾਨਗੀਆਂ ਅਤੇ ਗੋਲਕਾਂ ਉੱਪਰ ਕਬਜ਼ੇ ਕਰਨ ਲਈ ਬਹੁਤ ਹੀ ਖਤਰਨਾਕ ਖੂਨੀ ਝੜਪਾਂ ਹੋਣ ਦੇ ਨਾਲ ਨਾਲ ਇਹ ਕਤਲਾਂ ਅਤੇ ਉਮਰਾਂ ਦੀਆਂ ਦੁਸ਼ਮਣੀਆਂ ਦਾ ਭਿਅੰਕਰ ਰੂਪ ਵੀ ਧਾਰ ਲੈਂਦੀਆਂ ਹਨਇਸ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਇਹ ਖੂਨੀ ਝੜਪਾਂ ਕ੍ਰਿਪਾਨਾਂ ਅਤੇ ਹੋਰ ਮਾਰੂ ਹਥਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਹੁੰਦੀਆਂ ਹਨਜਦੋਂ ਇਹ ਖੂਨੀ ਝੜਪਾਂ ਧਾਰਮਿਕ ਅਸਥਾਨਾਂ ਦੇ ਅੰਦਰ ਹੁੰਦੀਆਂ ਹਨ ਤਾਂ ਇੰਝ ਲਗਦਾ ਹੈ ਜਿਵੇਂ ਸਿੱਖ ਧਰਮ ਨੂੰ ਮੰਨਣ ਵਾਲੇ, ਸਿੱਖ ਮਤ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ ਨੂੰ ਭੁੱਲਕੇ ਮਾਇਆ ਅਤੇ ਪ੍ਰਧਾਨਗੀਆਂ ਦੇ ਲਾਲਚਾਂ ਦੇ ਨਾਲ ਨਾਲ ਹੰਕਾਰ ਅਤੇ ਹਉਮੈਂ ਦੀ ਭੇਂਟ ਚੜ੍ਹਕੇ ਉੱਭੜ-ਖਾਬੜ ਰਸਤਿਆਂ ’ਤੇ ਚੱਲਦੇ ਹੋਏ ਅੱਗ ਦੇ ਭਾਂਬੜਾਂ ਵਿੱਚ ਛਾਲਾਂ ਮਾਰਨ ਲਈ ਤਿਆਰ ਹਨਜਦੋਂ ਅਜਿਹੇ ਹਾਲਾਤ ਵੇਖਦਾ ਹਾਂ ਤਾਂ ਡਰ ਲਗਦਾ ਹੈ ਕਿ ਅਜਿਹੀਆਂ ਘਟਨਾਵਾਂ ਕਿਤੇ ਭਰਾ ਮਾਰੂ ਘੱਲੂਘਾਰਿਆਂ ਦਾ ਰੂਪ ਹੀ ਨਾ ਧਾਰ ਲੈਣ, ਜਿਸ ਨਾਲ ਕੌਮ ਦਾ ਇੰਨਾ ਨੁਕਸਾਨ ਹੋ ਜਾਵੇ ਕਿ ਉਸ ਦੀ ਭਰਭਾਈ ਅਸੰਭਵ ਹੋ ਜਾਵੇ, ਇਸ ਲਈ ਦੇਸ਼-ਦੁਨੀਆਂ ਦੇ ਸਿੱਖੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਗਿਲੇ ਸ਼ਿਕਵੇ ਭੁਲਾਕੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਤੁਰੰਤ ਰੋਕਣ ਦੀ ਹਿੰਮਤ ਅਤੇ ਕੋਸ਼ਿਸ਼ ਕਰਨ ਤਾਂ ਕਿ ਸਿੱਖ ਕੌਮ ਦੀ ਸਾਰੀ ਦੁਨੀਆਂ ਉੱਤੇ ਕਿਰਕਰੀ ਨਾ ਹੋਵੇਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਨਾਲ ਦੁਨੀਆਂ ਵਿੱਚ ਬਾਬੇ ਨਾਨਕ ਦੇਵ ਜੀ ਵੱਲੋਂ ਦਿੱਤੇ ਸਿੱਖ ਮਤ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਅਤੇ ਸਿੱਖ ਕੌਮ ਵਿੱਚ ਸਮਾਜ ਸੇਵਾ ਦੀ ਤਹਿ ਦਿਲੋਂ ਸੇਵਾ ਕਰਨ ਵਾਲੇ ਸੰਦੇਸ਼ ਨੂੰ ਢਾਹ ਲੱਗੇਗੀ

ਦੁਨੀਆਂ ਦੇ ਇਤਹਾਸਕਾਰਾਂ ਨੇ ਆਪਣੇ ਆਪਣੇ ਦੇਸ਼ ਦੇ ਇਤਹਾਸਾਂ ਦੇ ਪੰਨੇ ਪੰਨੇ ’ਤੇ ਸਿੱਖ ਕੌਮ ਦੀ ਮਾਨਵਤਾ ਦੀ ਨਿਸ਼ਕਾਮ ਸੇਵਾ ਭਾਵਨਾ ਬਾਰੇ ਦਿਲ ਖੋਲ੍ਹਕੇ ਲਿਖਿਆ ਹੈ ਕਿ ਸਿੱਖੀ ਵਿੱਚ ਵਿਸ਼ਵਾਸ ਰੱਖਣ ਵਾਲੇ ਅਤੇ ਨਾਨਕ ਨਾਮ ਲੇਵਾ ਦੇ ਜਪਣ ਵਾਲੇ ਸ਼ਰਧਾਲੂ ਤਨ ਮਨ ਅਤੇ ਧਨ ਨਾਲ ਦੀਨ ਦੁਖੀਆਂ ਦੀ ਸੱਚੇ ਦਿਲੋਂ ਕਿਵੇਂ ਸੇਵਾ ਕਰਦੇ ਹਨਜੇਕਰ ਹਰ ਰੋਜ਼ ਗੋਲਕਾਂ ਅਤੇ ਪ੍ਰਧਾਨਗੀਆਂ ਦੇ ਕਬਜ਼ਿਆਂ ਲਈ ਝਗੜੇ ਗੁਰੂ ਘਰਾਂ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੁੰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਸਿੱਖੀ ਤੋਂ ਦੂਰ ਹੋਣ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਜਨਤਾ ਦਾ ਸਿੱਖ ਧਰਮ ਦੀ ਮਹਿਮਾ ਅਤੇ ਸੇਵਾ ਭਾਵਨਾ ਦੇ ਅਸੂਲਾਂ ਉੱਤੇ ਕਿੰਤੂ ਪ੍ਰੰਤੂ ਹੋਣ ਦੀ ਸੰਭਾਵਨਾ ਵਧ ਜਾਵੇਗੀ ਅਤੇ ਲੋਕ ਆਪਣੇ ਮੂੰਹ ਵੀ ਮੋੜਨੇ ਸ਼ੁਰੂ ਕਰ ਸਕਦੇ ਹਨ

ਜਿਵੇਂ ਹਰ ਪਰਿਵਾਰ ਵਿੱਚ, ਹਰ ਪਾਰਟੀ ਵਿੱਚ, ਹਰ ਜਾਤੀ ਜਾਂ ਧਰਮ ਵਿੱਚ ਸਾਰੇ ਬੰਦੇ ਗਲਤ ਜਾਂ ਮਾੜੇ ਨਹੀਂ ਹੁੰਦੇ, ਇਸੇ ਤਰ੍ਹਾਂ ਹਰ ਧਾਰਮਿਕ ਪ੍ਰਚਾਰਕ ਗਲਤ ਅਤੇ ਮਾੜੇ ਨਹੀਂ ਹੁੰਦੇ, ਉਨ੍ਹਾਂ ਵਿੱਚ ਵੀ ਸਹੀ ਅਤੇ ਯੋਗ ਪ੍ਰਚਾਰਕ ਹੁੰਦੇ ਹਨਚੰਗੇ ਮੰਦੇ ਜਾਂ ਗਲਤ ਦੀ ਪਰਖ ਸੁਣਨ ਵਾਲੇ ਸਰੋਤਿਆਂ ਨੇ ਕਰਨੀ ਹੁੰਦੀ ਹੈਗਲਤ ਅਤੇ ਨਿੱਜੀ ਹਿਤਾਂ ਲਈ ਪ੍ਰਚਾਰ ਕਰਦੇ ਲੋਕਾਂ ਉੱਤੇ ਪਾਬੰਦੀ ਲੱਗਣੀ ਹੀ ਚਾਹੀਦੀ ਹੈ

ਮੈਨੂੰ ਗੁਰੂ ਸਾਹਿਬਾਨਾਂ ਦੀ ਬਾਣੀ ਬਾਰੇ ਬਹੁਤਾ ਗਿਆਨ ਤਾਂ ਨਹੀਂ, ਕਿਉਂਕਿ ਮੈਂ ਇੱਕ ਕਾਰੋਬਾਰੀ ਅਤੇ ਨਿਮਾਣਾ ਜਿਹਾ ਸਧਾਰਨ ਇਨਸਾਨ ਹਾਂ, ਪਰ ਮੇਰੀ ਸਾਂਝ ਉਨ੍ਹਾਂ ਬੁੱਧੀਮਾਨ ਅਤੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਉਚਾਰਨ ਕਰਨ ਵਾਲੇ ਇਨਸਾਨਾਂ ਨਾਲ ਹੈ, ਜੋ ਬਾਣੀ ਵਿੱਚ ਲਿਖੇ ਵਿਚਾਰਾਂ ਜਾਂ ਅਰਥਾਂ ਦਾ ਵੀ ਪੂਰਨ ਗਿਆਨ ਰੱਖਦੇ ਹਨ ਮੈਨੂੰ ਉਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਗੁਰੂ ਸਾਹਿਬਾਨਾਂ ਨੇ ਤਾਂ ਇੱਥੋਂ ਤਕ ਲਿਖਿਆ ਹੈ ਕਿ ਕੋਈ ਸਾਡਾ ਧਾਰਮਿਕ ਅਸਥਾਨ ਬਣਾਕੇ, ਮੂਰਤੀ ਸਥਾਪਿਤ ਕਰਕੇ ਕਿਸੇ ਕਿਸਮ ਦੀ ਪੂਜਾ ਆਦਿ ਕਰੇਗਾ ਤਾਂ ਉਸ ਆਦਮੀ ਦਾ ਸਰਬਨਾਸ਼ ਹੋਵੇਗਾਪਰ ਅੱਜ ਕੱਲ੍ਹ ਇਸਦੇ ਉਲਟ ਹਰ ਮੁਹੱਲੇ, ਹਰ ਗਲੀ, ਹਰ ਸ਼ਹਿਰ ਦੇ ਵਾਰਡ ਦੇ ਨਾਲ ਨਾਲ ਖਾਸ ਖਾਸ ਸੜਕਾਂ ਉੱਤੇ ਵੱਖ ਵੱਖ ਨਾਂਵਾਂ ’ਤੇ ਗੁਰੂ ਘਰ ਬਣੇ ਨਜ਼ਰ ਆਉਂਦੇ ਹਨ। ਕਈ ਥਾਵਾਂ ਉੱਤੇ ਤਾਂ ਆਦਮੀਆਂ ਜਾਂ ਔਰਤਾਂ ਦੇ ਨਿੱਜੀ ਨਾਂਵਾਂ ’ਤੇ ਵੀ ਗੁਰਦੁਆਰਾ ਸਾਹਿਬ ਬਣੇ ਨਜ਼ਰ ਆਉਂਦੇ ਹਨਇਸ ਤਰ੍ਹਾਂ ਵੇਖਕੇ ਤਾਂ ਇੰਝ ਮਹਿਸੂਸ ਹੁੰਦਾ ਹੈ, ਜਾਂ ਤਾਂ ਅਸੀਂ ਗੁਰੂ ਸਾਹਿਬਾਨਾਂ ਦੇ ਦਿੱਤੇ ਸੰਦੇਸ਼ ਤੋਂ ਬੇਮੁੱਖ ਹਾਂ, ਜਾਂ ਫਿਰ ਅਸੀਂ ਕੁਝ ਜਾਣਕੇ ਵੀ ਜਾਂ ਨਿੱਜੀ ਕਾਰਨਾਂ ਕਰਕੇ ਅਤੇ ਜਾਣਬੁੱਝ ਕੇ ਅਣਜਾਣ ਹੋਣ ਦਾ ਢੌਂਗ ਕਰਕੇ ਜਨਤਾ ਦੇ ਨਾਲ ਨਾਲ ਸਿੱਖੀ ਨੂੰ ਮੰਨਣ ਵਾਲੇ ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਾਂਇਸ ਵਰਤਾਰੇ ਤੋਂ ਤਾਂ ਇਸ ਗੱਲ ਦੀ ਸ਼ੰਕਾ ਪੈਦਾ ਹੁੰਦੀ ਹੈ ਕਿ ਸ਼ਾਇਦ ਇਸ ਤਰ੍ਹਾਂ ਥਾਂ-ਥਾਂ ਗੁਰੂ ਘਰਾਂ ਦੀ ਸਥਾਪਨਾ ਕਰਕੇ ਅਸੀਂ ਗੋਲਕਾਂ ਦੀ ਗਿਣਤੀ ਅਤੇ ਪ੍ਰਧਾਨਾਂ ਦੀਆਂ ਪੋਸਟਾਂ ਵਿੱਚ ਵਾਧਾ ਕਰਨ ਦੀ ਲਹਿਰ ਚਲਾ ਦਿੱਤੀ ਹੈਕੀ ਗੋਲਕਾਂ, ਗੁਰੂ ਘਰਾਂ ਉੱਤੇ ਕਬਜ਼ਿਆਂ ਅਤੇ ਪ੍ਰਧਾਨਗੀਆਂ ਲਈ ਹਰ ਰੋਜ਼ ਆਪਣੇ ਹੀ ਧਰਮ ਦੇ ਸਰਧਾਲੂਆਂ ਨਾਲ ਜਾਂ ਪੁਲਿਸ ਨਾਲ ਹੁੰਦੀਆਂ ਖੂਨੀ ਝੜਪਾਂ ਸਿੱਖ ਮਤ ਦੇ ਅਨੁਯਾਈਆਂ ਲਈ ਘਾਤਕ ਸਿੱਧ ਨਹੀਂ ਹੋਣਗੀਆਂ?

ਸਿੱਖ ਕੌਮ ਅਤੇ ਸਿੱਖ ਧਰਮ ਲਈ ਸਭ ਤੋਂ ਖਤਰੇ ਵਾਲੀ ਅਤੇ ਘਾਤਕ ਗੱਲ ਇਹ ਹੈ ਕਿ ਇਸ ਨੂੰ ਆਪਣਿਆਂ ਤੋਂ ਬਿਨਾਂ ਹੋਰ ਵੀ ਚਾਰੇ ਪਾਸੇ ਤੋਂ ਬਹੁਤ ਹੀ ਜ਼ੋਰ ਸ਼ੋਰ ਨਾਲ ਹਰ ਕਿਸਮ ਦੇ ਯਤਨਾਂ ਨਾਲ ਬੁਰੀ ਤਰ੍ਹਾਂ ਢਾਹ ਲਾਉਂਦੀਆਂ ਕੋਝੀਆਂ ਅਤੇ ਗੁੱਝੀਆਂ ਖਤਰਨਾਕ ਚਾਲਾਂ ਚੱਲੀਆਂ ਜਾਂਦੀਆਂ ਹਨਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖ ਧਰਮ ਨੂੰ ਖੇਰੂੰ ਖੇਰੂੰ ਕਰਨ ਕਰਨ ਲਈ ਸਿੱਖੀ ਦੇ ਬਾਣੇ ਵਿੱਚ ਨਕਲੀ ਵੱਖ ਵੱਖ ਧਾਰਮਿਕ ਦਲ ਬਣਾਕੇ ਲੋਕਾਂ ਨੂੰ ਗੁਮਰਾਹ ਕਰਨ ਦੇ ਨਾਲ ਨਾਲ ਸਾਡੇ ਆਪਣਿਆਂ ਵਿੱਚੋਂ ਹੀ ਕੁਰਸੀਆਂ ਦੇ ਲਾਲਚ ਜਾਂ ਉਹਨਾਂ ਵੱਲੋਂ ਕੀਤੇ ਕਰੋੜਾਂ ਦੇ ਘਪਲਿਆਂ ਵਿੱਚੋਂ ਬਾਹਰ ਕੱਢਣ ਦੇ ਲਾਲਚ ਜਾਂ ਡਰਾਵੇ ਦੇ ਕੇ ਗੱਦਾਰ ਪਹਾੜੀਆਂ ਦੇ ਦਲ ਬਣਾਕੇ ਇਸ ਕੌਮ ਦੇ ਲੋਕਾਂ ਨੂੰ ਡੂੰਘੀ ਦਲਦਲ ਵਿੱਚ ਡਿਗਣ ਲਈ ਮਜਬੂਰ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਰਕਾਰੀ ਮਦਦ ਦੇ ਕੇ ਆਪਣਿਆਂ ਦੇ ਵਿਰੁੱਧ ਹੀ ਧਾਰਮਿਕ ਅਸਥਾਨਾਂ ਜਾਂ ਗੋਲਕਾਂ ਉੱਤੇ ਕਬਜ਼ੇ ਅਤੇ ਪ੍ਰਧਾਨਗੀਆਂ ਹਾਸਲ ਕਰਨ ਲਈ ਜੰਗ-ਏ-ਮੈਦਾਨ ਬਣਾ ਦਿੱਤੇ ਜਾਂਦੇ ਹਨਇੰਝ ਸਿੱਖ ਧਰਮ ਦੇ ਦੋਖੀਆਂ ਵੱਲੋਂ ਸਿੱਖੀ ਨੂੰ ਖੋਰਾ ਲਾਉਣ ਲਈ ਨਿੱਤ ਨਵੇਂ ਨਵੇਂ ਅਡੰਬਰ ਰਚੇ ਜਾਂਦੇ ਹਨ, ਜਿਵੇਂ ਹਰ ਰੋਜ਼ ਖੁੰਬਾਂ ਦੀ ਤਰ੍ਹਾਂ ਨਵੇਂ ਨਵੇਂ ਰੰਗ-ਬਰੰਗੇ ਚੋਲ਼ੇ ਪਹਿਨਕੇ ਵੱਖਰੇ ਵੱਖਰੇ ਢੰਗ ਤਰੀਕਿਆਂ ਨਾਲ ਆਪਣੇ ਹੀ ਹਿਸਾਬ ਨਾਲ ਨਕਲੀ ਸਾਖੀਆਂ ਜਾਂ ਸਿੱਖ ਇਤਿਹਾਸ ਵਿੱਚੋਂ ਕੁਝ ਸ਼ਬਦ ਲੈਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਜਾਂ ਬੁੱਧੂ ਬਣਾਉਣ ਲਈ ਆਪਣੀ ਆਪਣੀ ਵਿਚਾਰਧਾਰਾ ਆਪੋ-ਆਪਣੇ ਤਰੀਕੇ ਨਾਲ ਪੇਸ਼ ਕਰਕੇ ਆਪੋ ਆਪਣਾ ਅਮਲਾ ਮਾਂਡਾ ਚਲਾਉਂਦੇ ਹੋਏ, ਸਰਕਾਰੀ ਤੰਤਰ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ, ਆਪਣੇ ਘਪਲਿਆਂ-ਘੁਟਾਲਿਆਂ ਤੋਂ ਛੁਟਕਾਰਾ ਪਾਉਣ ਦੇ ਨਾਲ ਨਾਲ ਸਿੱਖ ਕੌਮ ਦੇ ਬਾਰੇ ਜਨਤਾ ਅੰਦਰ ਭਰਮ ਭੁਲੇਖੇ ਪਾ ਕੇ, ਉਹਨਾਂ ਨੂੰ ਗੁਮਰਾਹ ਕਰਕੇ ਭੰਬਲਭੂਸੇ ਵਿੱਚ ਪਾਉਣ ਦਾ ਕੰਮ ਵੀ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਂਦੇ ਹਨਅੱਜ ਕੱਲ੍ਹ ਆਮ ਵੇਖਣ ਵਿੱਚ ਮਿਲਦਾ ਹੈ ਕਿ ਹਰ ਇੱਕ ਪ੍ਰਚਾਰਕ ਆਪਣੇ ਆਪ ਨੂੰ ਮਹਾ ਗਿਆਨੀ ਸਮਝਦਾ ਹੋਇਆ ਆਪਣਾ ਹੀ ਵੱਖਰਾ ਧਰਮ ਪ੍ਰਚਾਰਕ ਦਲ ਬਣਾ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਣ ਦਾ ਸ਼ੌਕ ਪਾਲਣ ਦੇ ਨਾਲ ਨਾਲ ਉਹ ਦੇਸ਼ ਵਿਦੇਸ਼ ਵਿੱਚ ਆਪਣਾ ਹਰ ਤਰ੍ਹਾਂ ਦਾ ਕਮਾਊ ਸਾਧਨ ਦਾ ਧੰਦਾ ਵੀ ਚਲਾਉਣ ਦਾ ਪ੍ਰਬੰਧ ਕਰਦਾ ਹੈ।

ਉਪਰੋਕਤ ਹਾਲਾਤ ਕਾਰਨ ਸਿੱਖ ਧਰਮ ਵਿੱਚ ਸੇਵਕ ਜਾਂ ਪੰਚ ਘੱਟ ਹਨ, ਇਸਦੇ ਉਲਟ ਅਖੌਤੀ ਪ੍ਰਚਾਰਕ, ਬਾਬੇ, ਦਲਾਂ ਦੇ ਮੁਖੀਏ ਜਾਂ ਸਰਪੰਚਾਂ ਦੀ ਗਿਣਤੀ ਜ਼ਿਆਦਾ ਹੈਪਹਿਲਾਂ ਪੁਸ਼ਤਾਂ ਤੋਂ ਸਿੱਖ ਕੌਮ ਵੱਲੋਂ ਸਿੱਖ ਸੰਗਤਾਂ ਦਾ ਭਾਰੀ ਇਕੱਠ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਸਰਵ ਸੰਮਤੀ ਨਾਲ ਤਾਜ਼ਪੋਸ਼ੀ ਹੁੰਦੀ ਸੀ ਪ੍ਰੰਤੂ ਕੁਝ ਸਿਆਸੀ ਹਿਤਾਂ ਦੀ ਪੂਰਤੀ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਤਾਜ਼ਪੋਸ਼ੀ ਦਾ ਰਸਤਾ ਹੀ ਬਦਲ ਦਿੱਤਾ ਗਿਆ ਭਾਵ ਹੁਣ ਉਹਨਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਜਾਂਦੀ ਹੈਇੰਝ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਚੁਣੇ ਆ ਜਾਵੇਗਾਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਗੁਰੂਦਵਾਰਾ ਸਾਹਿਬ ਦੀ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੈਅ ਕੀਤੇ ਨਿਯਮਾਂ ਜਾਂ ਤੌਰ ਤਰੀਕੇ ਨਾਲ ਕੀਤੀ ਜਾਂਦੀ ਹੈ ਤਾਂ ਇੰਝ ਹੋਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬ ਜੀ ਦੀ ਨਿਯੁਕਤੀ ਤਾਂ ਹੋ ਜਾਂਦੀ ਪਰ ਇੰਝ ਨਿਯੁਕਤੀ ਹੋਣ ਨਾਲ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅੰਦਰ ਇਹ ਭਾਵਨਾ ਜ਼ਰੂਰ ਉਤਪਨ ਹੋਵੇਗੀ ਕਿ ਇਨ੍ਹਾਂ ਹਾਲਾਤ ਵਿੱਚ ਕੀ ਜਥੇਦਾਰ ਸਾਹਿਬ ਸਿੱਖ ਜਗਤ ਲਈ ਹਾਂ ਸਿੱਖੀ ਪ੍ਰੰਪਰਾਵਾਂ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਫੈਸਲੇ ਆਪਣੀ ਅਜ਼ਾਦ ਸੋਚ ਅਤੇ ਆਪਣੀ ਆਤਮਾ ਦੀ ਅਵਾਜ਼ ਸੁਣਕੇ ਲੈ ਸਕਣਗੇ? ਇਹ ਸਵਾਲ ਅੱਜ ਦੇਸ਼ ਵਿਦੇਸ਼ ਵਿੱਚ ਹਰ ਨਾਨਕ ਨਾਮ ਲੇਵਾ ਸਿੱਖ ਜਗਤ ਦੀ ਪਹਿਲੀ ਸੋਚ ਹੈਅੱਜ ਹਰ ਇੱਕ ਸਿੱਖੀ ਸਿਧਾਤਾਂ ਨੂੰ ਮੰਨਣ ਵਾਲਾ ਇਨਸਾਨ ਆਪਣੀ ਅੰਤ੍ਰਿਮ ਆਤਮਾ ਦੀ ਦੱਬੀ ਆਵਾਜ਼ ਨਾਲ ਕਹਿ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬ ਦੀ ਨਿਯੁਕਤੀ ਸਦੀਆਂ ਪੁਰਾਣੀ ਪ੍ਰੰਪਰਾ ਅਨੁਸਾਰ ਸਰਬੱਤ ਖਾਲਸਾ ਜੀ ਦੇ ਸਰਬ-ਸਾਂਝੇ ਇਕੱਠ ਵਿੱਚ ਹੀ ਹੋਣੀ ਚਾਹੀਦੀ ਹੈ, ਇੰਝ ਜਥੇਦਾਰ ਸਾਹਿਬ ਜੀ ਆਪਣੀ ਅਜ਼ਾਦ ਮਰਜ਼ੀ ਨਾਲ ਆਪਣੀ ਆਤਮਾ ਦੀ ਆਵਾਜ਼ ਸੁਣਕੇ ਸਰਬੱਤ ਦੇ ਭਲੇ ਲਈ ਸਰਵਪੱਖੀ ਯੋਗ ਫੈਸਲੇ ਲੈਣਗੇ

ਉਪਰੋਕਤ ਸਾਰੇ ਘਟਨਾਚੱਕਰ ਦਾ ਨਿਚੋੜ ਇਹ ਨਿਕਲਦਾ ਹੈ ਕਿ ਅੱਜ ਦੇਸ਼ ਵਿਦੇਸ਼ ਵਿੱਚ ਹਰ ਪੱਖ ਤੋਂ ਸੰਪੂਰਨ ਸਿੱਖ ਮਤ ਦੇ ਅਨੁਯਾਈ, ਦੀਨ-ਦੁਖੀਆਂ ਦੇ ਹਮਦਰਦ ਸੇਵਕ, ਮਜ਼ਲੂਮਾਂ ਦੇ ਰਾਖੇ, ਦੇਸ਼ ਦੁਨੀਆਂ ’ਤੇ ਹਰ ਖ਼ੇਤਰ ਵਿੱਚ ਕੋਈ ਵੀ ਮੁਸੀਬਤ ਆਉਣ ’ਤੇ ਮਦਦ ਕਰਨ ਵਾਲੇ ਅਤੇ ਦਿਲ ਖੋਲ੍ਹ ਕੇ ਦਾਨ ਕਰਨ ਵਾਲੇ ਨਾਨਕ ਨਾਮ ਲੇਵਾ ਲੋਕ ਅੱਜ ਕਿਹੜੇ ਰਸਤੇ ਪੈ ਤੁਰੇ? ਅੱਜ ਜਦੋਂ ਵੀ ਦਿਨ ਚੜ੍ਹਦਾ ਹੈ ਤਾਂ ਨਿੱਤ ਕੋਈ ਨਾ ਕੋਈ ਨਵਾਂ ਦਲ ਹੋਂਦ ਵਿੱਚ ਆਉਣ ਦੀ ਖ਼ਬਰ ਮਿਲਦੀ ਹੈ। ਜੋ ਆਦਮੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਬੁੱਧੀਮਾਨ ਸਮਝਦਾ ਹੈ, ਉਹਨੇ ਆਪਣੇ ਕੁਝ ਲੋਕਾਂ ਨਾਲ ਮਿਲ ਕੇ ਆਪਣੇ ਨਾਮ ਉੱਪਰ, ਆਪਣੇ ਪਿੰਡ ਦੇ ਨਾਮ ਉੱਪਰ ਜਾਂ ਖੁਦ ਬਣਾਏ ਅਕਾਲੀ ਦਲ ਉੱਪਰ ਦੂਜੇ ਦਲਾਂ ਨਾਲੋਂ ਅਲੱਗ ਰੰਗ ਦੇ ਚੋਲ਼ੇ ਜਾਂ ਬਾਣੇ ਪਾਕੇ, ਆਪਣਾ ਹੀ ਧਾਰਮਿਕ ਧਰਮ ਪ੍ਰਚਾਰਕ ਦਲ ਬਣਾ ਲਿਆਇੰਝ ਬਹੁਤ ਸਾਰੇ ਦਲ ਦੇਸ਼ਾਂ ਵਿਦੇਸ਼ ਵਿੱਚ ਆਪਣੇ ਆਪਣੇ ਕਮਾਈ ਦੇ ਸਾਧਨ ਕਾਇਮ ਕਰਦੇ ਹਨਇਸ ਤਰ੍ਹਾਂ ਹੋਣ ਨਾਲ ਅੱਜ ਸਿੱਖ ਕੌਮ ਵੱਖ ਵੱਖ ਦਲਾਂ ਵਿੱਚ ਬਿਖਰੀ ਜਾਂ ਖੇਰੂੰ-ਖੇਰੂੰ ਹੋਈ ਨਜ਼ਰ ਆਉਂਦੀ ਹੈ, ਜੋ ਸਿੱਖ ਕੌਮ ਅਤੇ ਸਿੱਖ ਧਰਮ ਨੂੰ ਨਿਘਾਰ ਵੱਲ ਲੈਕੇ ਜਾਣ ਵੱਲ ਇਸ਼ਾਰਾ ਕਰਦੀ ਹੈ। ਇਸ ਬਾਰੇ ਸਿੱਖ ਧਰਮ ਦੇ ਅਨੁਯਾਈਆਂ ਨੂੰ ਜਲਦੀ ਹੀ ਗੰਭੀਰਤਾ ਨਾਲ ਸੋਚਣ ਅਤੇ ਸੰਭਲਣ ਦੀ ਸਖਤ ਜ਼ਰੂਰਤ ਹੈਵੱਖ ਵੱਖ ਦਲਾਂ ਅਤੇ ਪ੍ਰਚਾਰਕਾਂ ਵਿੱਚ ਵੰਡੇ ਹੋਣ ਕਾਰਨ ਹਰ ਦਲੀਆ ਆਪਣੇ ਨਿੱਜੀ ਲਾਲਚ ਜਾਂ ਲਾਭ ਲਈ ਆਪਣੀ ਆਪਣੀ ਵੱਖਰੀ ਵੱਖਰੀ ਵਿਚਾਰਧਾਰਾ ਰੱਖਣ ਕਾਰਨ ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ

ਇਸ ਤੋਂ ਇਲਾਵਾ ਇੱਕ ਹੋਰ ਖਤਰਨਾਕ ਰੁਝਾਨ ਪੈਦਾ ਹੋ ਗਿਆ ਹੈ, ਅੱਜ ਕੱਲ੍ਹ ਜਿਸਦਾ ਦਿਲ ਕਰਦਾ ਹੈ ਉਹ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦਾ ਐਲਾਨ ਕਰ ਦਿੰਦਾ ਹੈ, ਜੋ ਇੱਕ ਬਹੁਤ ਹੀ ਗਲਤ ਰੁਝਾਨ ਹੈ। ਇਹ ਗਲਤ ਪਰੰਪਰਾ ਬੰਦ ਹੋਣੀ ਚਾਹੀਦੀ ਹੈ ਅਤੇ ਐਸੇ ਲੋਕਾਂ ਦਾ ਸਾਰੇ ਸਿੱਖ ਜਗਤ ਨੂੰ ਸਖਤ ਵਿਰੋਧ ਕਰਨਾ ਚਾਹੀਦਾ ਹੈ ਅਤੇ ਨਾਲ ਨਾਲ ਨਿੱਤ ਨਵੇਂ ਬਣ ਰਹੇ, ਖੁੰਬਾਂ ਦੀ ਤਰ੍ਹਾਂ ਉੱਗ ਰਹੇ ਦਲਾਂ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਹਾਂ, ਜੇਕਰ ਕੋਈ ਸਹੀ ਪ੍ਰਚਾਰ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ

ਉਕਤ ਸਾਰੀਆਂ ਬੁਰਾਈਆਂ ਦਾ ਇੱਕੋ ਹੀ ਪੱਕਾ ਇਲਾਜ ਹੈ, ਉਹ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਸਰਬੱਤ ਖਾਲਸਾ ਜੀ ਵੱਲੋਂ ਹੋਵੇ ਤਾਂ ਹੀ ਜਥੇਦਾਰ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਹੁਕਮ ਏ ਇਲਾਹੀ ਸਾਰਥਕ ਸਿੱਧ ਹੋਣਗੇਗਲਤੀ ਲਈ ਲੇਖਕ ਖਿਮਾ ਦਾ ਜਾਚਕ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4714)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜੰਗੀਰ ਸਿੰਘ ਦਿਲਬਰ

ਜੰਗੀਰ ਸਿੰਘ ਦਿਲਬਰ

Barnala, Punjab, India.
Phone: (98770-33838)