LabhSinghShergill 7ਜੇ ਅਸੀਂ ਕੁਦਰਤ ਦੀਆਂ ਬਖਸ਼ੀਆਂ ਇਨ੍ਹਾਂ ਨਿਆਮਤਾਂ ਨੂੰ ਬਚਾਉਣ ਵਾਲ਼ੇ ਪਾਸੇ ਤੁਰ ਪਈਏ ਤਾਂ ਅਸੀਂ ਆਪਣੀ ਆਉਣ ਵਾਲੀ ...
(10 ਨਵੰਬਰ 2023)


ਕਦੇ ਖੁੱਲ੍ਹੀ ਫਿਜ਼ਾ ਤੇ ਸ਼ੁੱਧ ਹਵਾ ਵਿੱਚ ਸਾਹ ਲੈਂਦਾ ਹੋਇਆ ਆਦਮੀ ਆਪਣੇ ਆਪ ਨੂੰ ਪੂਰਾ ਤੰਦਰੁਸਤ ਤੇ ਤਰੋਤਾਜ਼ਾ ਮਹਿਸੂਸ ਕਰਦਾ ਸੀ
ਅੱਜ ਹਵਾ ਪ੍ਰਦੂਸ਼ਿਤ ਹੋਣ ਨਾਲ ਤੰਦਰੁਸਤੀ ਮਨੁੱਖ ਦੇ ਜੀਵਨ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈਆਦਮੀ ਦੀ ਕਾਇਆ ਬਿਮਾਰੀਆਂ ਦਾ ਘਰ ਬਣ ਰਹੀ ਹੈਇਹ ਖੁਦ ਆਦਮੀ ਦੇ ਪੈਦਾ ਕੀਤੇ ਵਿਗਾੜ ਹਨ ਜਿਨ੍ਹਾਂ ਦਾ ਨਤੀਜਾ ਉਹ ਤਰ੍ਹਾਂ-ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਰੂਪ ਵਿੱਚ ਭੁਗਤ ਰਿਹਾ ਹੈ

ਮਨੁੱਖ ਜਦੋਂ ਤੋਂ ਆਪਣੇ ਆਪ ਨੂੰ ਆਧੁਨਿਕ ਸਮਝਣ ਲੱਗਿਆ ਹੈ, ਤਰ੍ਹਾਂ-ਤਰ੍ਹਾਂ ਦੀਆਂ ਖੋਜਾਂ ਕੀਤੀਆਂ ਹਨ, ਚੰਗੇਰੇ ਜੀਵਨ ਲਈ ਅਨੇਕਾਂ ਸਹੂਲਤਾਂ ਅਪਣਾਈਆਂ ਹਨ ਉਦੋਂ ਤੋਂ ਇਸ ਨੇ ਰੱਜ ਕੇ ਵਾਤਾਵਰਣ ਨੂੰ ਮਧੋਲਿਆ ਹੈਬੜੀ ਨਿਰਦੈਤਾ ਨਾਲ ਇਸ ਹਰੀ ਭਰੀ ਧਰਤੀ ਨੂੰ ਆਧੁਨਿਕਤਾ ਦੇ ਨਾਂ ’ਤੇ ਉਜਾੜਿਆ ਹੈਇਹ ਸਿਲਸਿਲਾ ਅਜੇ ਵੀ ਰੁਕਿਆ ਨਹੀਂ, ਲਗਾਤਾਰ ਜਾਰੀ ਹੈਇਸ ਨੇ ਕੁਦਰਤੀ ਫਿਜ਼ਾ ਨੂੰ ਉਜਾੜ ਕੇ ਕੰਕਰੀਟ ਦੀਆਂ ਦੀਵਾਰਾਂ ਖੜ੍ਹੀਆਂ ਕਰ ਲਈਆਂ ਹਨ ਜੋ ਤਨ-ਮਨ ਨੂੰ ਠੰਢਕ ਦੇਣ ਦੀ ਬਜਾਇ ਤਪਸ਼ ਹੀ ਪ੍ਰਦਾਨ ਕਰ ਰਹੀਆਂ ਹਨ

ਗਰਮੀ ਰੁੱਤ ਵਿੱਚੋਂ ਨਿਕਲ ਕੇ ਜਿਉਂ ਹੀ ਅਸੀਂ ਸਰਦੀ ਰੁੱਤ ਵਿੱਚ ਦਾਖਲ ਹੁੰਦੇ ਹਾਂ ਤਾਂ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈਪਹਿਲਾਂ ਦੁਸਹਿਰਾ ਫਿਰ ਕੱਤਕ ਮਹੀਨੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈਲੋਕਾਂ ਦੇ ਮਨਾਂ ਵਿੱਚ ਇਸ ਤਿਉਹਾਰ ਪ੍ਰਤੀ ਬੜਾ ਉਤਸ਼ਾਹ ਤੇ ਖੁਸ਼ੀ ਹੁੰਦੀ ਹੈਬੜੇ ਚਾਵਾਂ ਨਾਲ ਇਸਦੀ ਸਭ ਨੂੰ ਉਡੀਕ ਹੁੰਦੀ ਹੈਇਸੇ ਮਹੀਨੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਕਟਾਈ ਹੁੰਦੀ ਹੈਖੇਤੀ ਨਾਲ ਜੁੜੇ ਹਰ ਕਿਸਾਨ ਨੂੰ ਆਪਣੀ ਫਸਲ ਦਾ ਵੀ ਤਿਉਹਾਰ ਜਿੰਨਾ ਹੀ ਚਾਅ ਹੁੰਦਾ ਹੈਫਸਲ ਵੇਚ ਕੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਨ ਦੀ ਹਰ ਮਨ ਵਿੱਚ ਰੀਝ ਹੁੰਦੀ ਹੈਆਪਣੀਆਂ ਖੁਸ਼ੀਆਂ, ਆਪਣੀਆਂ ਰੀਝਾਂ ਪੂਰੀਆਂ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਸ ਮਹੀਨੇ ਵਾਤਾਵਰਣ ਨਾਲ ਜੋ ਖਿਲਵਾੜ ਹੁੰਦਾ ਹੈ, ਉਹ ਸ਼ਾਇਦ ਪੂਰੇ ਸਾਲ ਦੇ ਹੋਰ ਤਿਉਹਾਰਾਂ ਨਾਲ਼ੋਂ ਕਿਤੇ ਜ਼ਿਆਦਾ ਹੁੰਦਾ ਹੈਫਸਲ ਦੀ ਕਟਾਈ ਤੋਂ ਬਾਅਦ ਬਚਦੀ ਰਹਿੰਦ ਖੂੰਹਦ (ਪਰਾਲ਼ੀ) ਨੂੰ ਅੱਗ ਦੇ ਭੇਂਟ ਕੀਤਾ ਜਾਂਦਾ ਹੈ, ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ ਹੈਦੂਸਰੇ ਪਾਸੇ ਦੀਵਾਲੀ ’ਤੇ ਅਸੀਂ ਹਰ ਸਾਲ ਇਸ ਤੋਂ ਪਹਿਲਾਂ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦੇ ਹਾਂ ਕਿ ਦੀਵਾਲੀ ’ਤੇ ਪਟਾਕੇ ਨਹੀਂ ਚਲਾਉਣੇ, ਪ੍ਰਦੂਸ਼ਨ ਨਹੀਂ ਕਰਨਾ ਪਰ ਦੀਵਾਲੀ ਵਾਲ਼ੇ ਦਿਨ ਆਪਣੇ ਕੀਤੇ ਵਾਅਦੇ ਆਪ ਹੀ ਤੋੜ ਦਿੰਦੇ ਹਾਂਚਾਰੇ ਪਾਸੇ ਬਾਰੂਦ ਦੀ ਗੰਧ ਤੇ ਧੂੰਏਂ ਦੇ ਗੁਬਾਰ ਚੜ੍ਹ ਜਾਂਦੇ ਹਨਸਾਡੇ ਵੱਡੇ-ਵਡੇਰੇ, ਸਾਡੇ ਬਜ਼ੁਰਗ ਇਨ੍ਹਾਂ ਤਿਉਹਾਰਾਂ ਨੂੰ ਬੜੀ ਪਵਿੱਤਰਤਾ ਅਤੇ ਸਾਦਗੀ ਨਾਲ ਮਨਾਇਆ ਕਰਦੇ ਸਨ, ਅਸੀਂ ਇਨ੍ਹਾਂ ਨੂੰ ਮਨਾਉਣ ਦਾ ਰੂਪ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਸਾਦਗੀ ਦੀ ਥਾਂ ’ਤੇ ਵਿਖਾਵਾ, ਚਮਕ-ਦਮਕ ਨੇ ਤਿਉਹਾਰਾਂ ਲਈ ਅਸਲੀ ਭਾਵਨਾ ਹੀ ਖਤਮ ਕਰ ਦਿੱਤੀ ਹੈਦੂਸਰੇ ਪਾਸੇ ਖੇਤਾਂ ਵਿਚਲੀ ਪਰਾਲ਼ੀ ਦੀ ਅੱਗ ਤੋਂ ਉੱਠਿਆ ਜ਼ਹਿਰੀਲਾ ਧੂੰਆਂ ਆਪਣਾ ਆਤੰਕ ਫੈਲਾਉਂਦਾ ਹੈ, ਸੜਕ ਹਾਦਸਿਆਂ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ

ਪਰਮਾਤਮਾ ਨੇ ਮਨੁੱਖ ਦੇ ਰੂਪ ਵਿੱਚ ਆਪਣਾ ਅੰਸ਼ ਇਸ ਧਰਤੀ ’ਤੇ ਭੇਜਿਆ ਸੀ ਕਿ ਉਹ ਇਸ ਨੂੰ ਖੂਬਸੂਰਤ ਬਣਾਵੇਗਾ ਪਰ ਇਸ ਨੇ ਤਾਂ ਪੂਰੀ ਕਾਇਨਾਤ ਨੂੰ ਉਜਾੜ ਕੇ ਰੱਖ ਦਿੱਤਾ ਹੈਅੱਜ ਉਹ ਪ੍ਰਮਾਤਮਾ ਵੀ ਆਦਮੀ ਨੂੰ ਇਸ ਧਰਤੀ ’ਤੇ ਭੇਜ ਕੇ ਪਛਤਾਉਂਦਾ ਹੋਵੇਗਾ ਹਵਾ, ਪਾਣੀ, ਮਿੱਟੀ ਸਭ ਨੂੰ ਇਸ ਮਨੁੱਖ ਨੇ ਆਧੁਨਿਕਤਾ ਦੇ ਨਾਂ ’ਤੇ ਹੱਦੋਂ ਵੱਧ ਪ੍ਰਦੂਸ਼ਿਤ ਕਰ ਦਿੱਤਾ ਹੈਇਹ ਵਿਗਾੜ ਇੰਨਾ ਵਧ ਗਿਆ ਹੈ ਕਿ ਉਹ ਖੁਦ ਇਨ੍ਹਾਂ ਜ਼ਹਿਰਾਂ ਦਾ ਸ਼ਿਕਾਰ ਹੋ ਰਿਹਾ ਹੈਕਦੇ ਹਰੀ ਭਰੀ ਬਨਸਪਤੀ, ਸ਼ੁੱਧ ਹਵਾ, ਨਿਰਮਲ ਪਾਣੀ, ਜ਼ਰਖੇਜ਼ ਭੂਮੀ ਇਨਸਾਨ ਦੇ ਨਿਰਬਾਹ, ਉਸ ਦੇ ਤੰਦਰੁਸਤ ਸਰੀਰ ਅਤੇ ਮਨ ਦਾ ਅਧਾਰ ਸੀ, ਜਿਸਦਾ ਜ਼ਿਕਰ ਸਾਡੇ ਪੁਰਾਤਨ ਗ੍ਰੰਥਾਂ ਵਿੱਚ ਮਿਲਦਾ ਹੈਅਸੀਂ ਆਪਣੇ ਦਾਦਿਆਂ ਪੜਦਾਦਿਆਂ ਤੋਂ ਵੀ ਇਹ ਗੱਲਾਂ ਸੁਣਦੇ ਰਹੇ ਹਾਂ

ਸਾਡੇ ਕੋਲ਼ ਜੋ ਬੇਸ਼ਕੀਮਤੀ ਸੀ ਅਸੀਂ ਵਿਕਾਸ ਦੇ ਨਾਂ ’ਤੇ ਗਵਾ ਲਿਆ ਹੈਧਰਤੀ ਹੇਠਲਾ ਪਾਣੀ ਖਾਤਮੇ ’ਤੇ ਪਹੁੰਚ ਗਿਆ ਹੈਹਵਾ ਸਾਹ ਲੈਣ ਯੋਗ ਅਸੀਂ ਛੱਡੀ ਨਹੀਂ ਜ਼ਰਖੇਜ਼ ਭੂਮੀ ਨੂੰ ਜ਼ਹਿਰਾਂ ਨਾਲ ਭਰ ਦਿੱਤਾ ਹੈਹੋਰ ਅਜੇ ਕਿੰਨੀ ਕੁ ਕਸਰ ਬਾਕੀ ਰਹਿ ਗਈ ਹੈ, ਇਸ ਨੂੰ ਬਰਬਾਦ ਕਰਨ ਦੀਹੁਣ ਤਾਂ ਇਸਦੇ ਨਤੀਜੇ ਸਾਹਮਣੇ ਹਨ, ਹੁਣ ਤਾਂ ਸੰਭਲ ਜਾਣਾ ਚਾਹੀਦਾ ਹੈਕੀ ਸਾਰਾ ਕੁਝ ਗਵਾ ਕੇ ਹੀ ਸਾਡੀਆਂ ਅੱਖਾਂ ਖੁੱਲ੍ਹਣਗੀਆਂ? ਫਿਰ ਪਛਤਾਵੇ ਤੋਂ ਬਿਨਾਂ ਸਾਡੇ ਪੱਲੇ ਕੁਝ ਨਹੀਉਂ ਰਹਿਣਾ

ਅਜੇ ਵੀ ਵੇਲਾ ਹੈ, ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆਅੱਜੇ ਵੀ ਸੰਭਲ ਜਾਈਏ ਤਾਂ ਬਹੁਤ ਕੁਝ ਬਚਾਇਆ ਜਾ ਸਕਦਾ ਹੈ ਜੇ ਅਸੀਂ ਕੁਦਰਤ ਦੀਆਂ ਬਖਸ਼ੀਆਂ ਇਨ੍ਹਾਂ ਨਿਆਮਤਾਂ ਨੂੰ ਬਚਾਉਣ ਵਾਲ਼ੇ ਪਾਸੇ ਤੁਰ ਪਈਏ ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੀ ਝੋਲੀ ਵਿੱਚ ਕੁਝ ਸ਼ੁੱਧਤਾ ਪਾ ਸਕਾਂਗੇ, ਨਹੀਂ ਤਾਂ ਉਨ੍ਹਾਂ ਨੇ ਸਾਨੂੰ ਕਦੇ ਮੁਆਫ ਨਹੀਂ ਕਰਨਾ, ਅਸੀਂ ਸਤਿਕਾਰ ਦੀ ਥਾਂ ਤ੍ਰਿਸਕਾਰ ਦੇ ਪਾਤਰ ਬਣ ਜਾਵਾਂਗੇ ਹਮੇਸ਼ਾ ਲਈਪੈਸੇ ਦੀ ਦੌੜ ਨੇ ਸਾਡੇ ਕੋਲ਼ੋਂ ਬਹੁਤ ਕੁਝ ਖੋਹ ਲਿਆ ਹੈ, ਜੇ ਅਜੇ ਵੀ ਅਸੀਂ ਨਾ ਸੰਭਲ਼ੇ ਤਾਂ ਇਸ ਧਰਤੀ ’ਤੇ ਬਹੁਤ ਛੇਤੀ ਜਿਵੇਂ ਪਸ਼ੂ-ਪੰਛੀਆਂ ਦੀਆਂ ਪ੍ਰਜਾਤੀਆਂ ਖਤਮ ਹੋਈਆਂ ਹਨ, ਇਸੇ ਤਰ੍ਹਾਂ ਮਨੁੱਖ ਜਾਤੀ ਦੀਆਂ ਨਸਲਾਂ ਦਾ ਵਾਧਾ ਰੁਕ ਜਾਵੇਗਾ, ਜੋ ਬਹੁਤ ਹੀ ਗੰਭੀਰ ਅਤੇ ਚਿੰਤਨ ਦਾ ਵਿਸ਼ਾ ਹੈਇਸ ਚੌਗਿਰਦੇ ਨੂੰ ਦੁਬਾਰਾ ਉਸੇ ਰੂਪ ਵਿੱਚ ਲਿਆਉਣ ਲਈ ਆਪਾਂ ਸਾਰ ਹਰ ਸੰਭਵ ਯਤਨ ਕਰੀਏ, ਇਸ ਵਿੱਚ ਹੀ ਸਾਰੇ ਜਗਤ ਦਾ ਭਲਾ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4465)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)