BihariManderDr7ਸਾਰਾ ਹਰਿਆਣਾ ਇਸ ਘਟਨਾਕ੍ਰਮ ਦੇ ਵਿਰੁੱਧ ਖੜ੍ਹਾ ਹੋ ਗਿਆ। ਜਿਨ੍ਹਾਂ ਵੀ ਥਾਂਵਾਂ ’ਤੇ ਇਹ ਫਿਰਕੂ ਪੱਤਾ ...
(30 ਅਗਸਤ 2023)


ਗਰਮੀਆਂ ਦੀ ਤਪਦੀ ਤਿੱਖੜ ਦੁਪਹਿਰ ਵਿੱਚ ਠੰਢੀ ਹਵਾ ਬੁੱਲਾ ਕਿਸ ਨੂੰ ਚੰਗਾ ਨਹੀਂ ਲੱਗਦਾ? ਮੈਨੂੰ ਵੀ ਚੰਗਾ ਲੱਗਦਾ ਹੈ
ਬਹੁਤ ਦੇਰ ਬਾਅਦ ਠੰਢੀ ਹਵਾ ਦਾ ਬੁੱਲਾ ਆਇਆ ਹੈਤੁਸੀਂ ਪੁੱਛੋਗੇ ਕਿ ਕਿੱਧਰ ਤੋਂ? ਮੈਂ ਕਹਾਂਗਾ ਕਿ ਹਰਿਆਣੇ ਵੱਲੋਂ ਤੁਸੀਂ ਸੋਚਦੇ ਹੋਵੋਗੇ ਕਿ ਹਰਿਆਣੇ ਵਿੱਚ ਤਾਂ ਅੱਗ ਦੇ ਭਾਂਬੜ ਬਲ਼ ਰਹੇ ਨੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈਜੀ ਹਾਂ, ਤੁਸੀਂ ਬਿਲਕੁਲ ਦਰੁਸਤ ਹੋਇਹਨਾਂ ਅੱਗ ਦੇ ਭਾਂਬੜਾਂ ਵਿੱਚੋਂ ਹੀ ਠੰਢੀ ਹਵਾ ਦਾ ਬੁੱਲਾ ਆਇਆ ਹੈ। ਉੰਨੀ ਸੌ ਸੰਤਾਲੀ ਦੇ ਉਜਾੜਿਆਂ ਦੀਆਂ ਪਈਆਂ ਮਾਰਾਂ ਦੇ ਹਰਿਆਣੇ-ਪੰਜਾਬ ਨੂੰ ਲੱਗੇ ਜ਼ਖ਼ਮ ਅਜੇ ਵੀ ਰਿਸ ਰਹੇ ਹਨਇੱਥੋਂ ਦੇ ਵਸਨੀਕਾਂ ਨੇ ਇਹ ਦਰਦ ਆਪਣੇ ਹੱਡੀਂ ਹੰਢਾਏ ਹਨ, ਬੇਸ਼ਕ ਉਸ ਵੇਲੇ ਦਿੱਲੀ ਤਕ ਪੰਜਾਬ ਹੀ ਸੀਸੰਨ ਸੰਤਾਲੀ ਦੇ ਸਤਾਏ ਹੋਏ ਲੋਕ ਹਰਿਆਣੇ ਵਿੱਚ ਵੀ ਵਸਦੇ ਹਨਅਜ਼ਾਦੀ ਤੋਂ ਬਾਅਦ ਸਾਡਾ ਵੱਖਰਾ ਮੁਲਕ ਹਿੰਦੋਸਤਾਨ ਬਣਿਆਇੱਥੇ ਨਵੀਂ ਬਣੀ ਹਕੂਮਤ ਨੇ ਦੇਸ਼ ਅੰਦਰ ਵਸਦੇ ਹਿੰਦੂ ਮੁਸਲਮਾਨ ਫਿਰਕਿਆਂ ਵਿੱਚ ਸਦਭਾਵਨਾ ਬਣਾਈ ਰੱਖਣ ਲਈ ਕੋਸ਼ਿਸ਼ਾਂ ਕੀਤੀਆਂਕੋਸ਼ਿਸ਼ਾਂ ਸਫ਼ਲ ਵੀ ਹੋਈਆਂਹੱਸਦੇ ਵਸਦੇ ਲੋਕਾਂ ਨੂੰ ਦੋ ਮੁਲਕਾਂ ਵਿੱਚ ਵੰਡਣ ਦਾ ਫ਼ੈਸਲਾ ਸਿਆਸੀ ਸੀਇਹ ਕੋਈ ਲੋਕਾਂ ਦੀ ਮੰਗ ਨਹੀਂ ਸੀਕਰੀਬ ਦਸ ਲੱਖ ਲੋਕ ਕਤਲੋਗਾਰਤ ਦਾ ਸ਼ਿਕਾਰ ਹੋਏਲੋਕਾਂ ਦੇ ਹੋਏ ਮਾਲੀ ਨੁਕਸਾਨ ਦੀ ਗਿਣਤੀ ਮਿਣਤੀ ਹੀ ਕੋਈ ਨਹੀਂ

ਧਰਮ ਅਤੇ ਵਿਗਿਆਨ ਦੋਨੋਂ ਹੀ ਮਨੁੱਖਤਾ ਦੀ ਭਲਾਈ ਲਈ ਹਨਜਦੋਂ ਇਹ ਸਿਆਸਤ ਦੇ ਕਾਬੂ ਆਉਂਦੇ ਹਨ ਤਾਂ ਮਨੁੱਖਤਾ ਦੇ ਵਿਨਾਸ਼ ਦਾ ਕਾਰਨ ਬਣਦੇ ਹਨਪਰਮਾਣੂ ਊਰਜਾ ਦੀ ਖੋਜ ਊਰਜਾ ਦੇ ਖੇਤਰ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਸੀਸਿਆਸਤ ਨੇ ਇਸ ਨੂੰ ਹਥਿਆਰ ਬਣਾ ਕੇ ਜਪਾਨ ਦੇ ਹੀਰੋਸ਼ੀਮਾ ਨਾਗਾਸਾਕੀ ਉੱਪਰ ਬੰਬ ਗਿਰਾ ਕੇ ਅਨੇਕਾਂ ਲੋਕਾਂ ਨੂੰ ਅਣਆਈ ਮੌਤ ਮਾਰਿਆਇਹ ਇੰਨਾ ਭਿਆਨਕ ਸੀ ਕਿ ਅੱਜ ਵੀ ਉੱਥੇ ਗੂੰਗੇ, ਬਹਿਰੇ ਅਤੇ ਅਪਾਹਜ ਬੱਚੇ ਪੈਦਾ ਹੋ ਰਹੇ ਹਨਧਰਮ ਦੇ ਨਾਂ ’ਤੇ ਦੁਨੀਆਂ ਅੰਦਰ ਹੋਈਆਂ ਪੰਦਰਾਂ ਹਜ਼ਾਰ ਲੜਾਈਆਂ ਵਿੱਚ ਲੱਖਾਂ ਲੋਕ ਮਾਰੇ ਗਏ ਹਨਸਿਆਸਤ ਧਰਮ ਦੀ ਵਰਤੋਂ ਲੋਕਾਂ ਨੂੰ ਲੁੱਟਣ ਅਤੇ ਲੜਾਉਣ ਲਈ ਕਰਦੀ ਹੈਇਹ ਵਰਤਾਰਾ ਸਾਰੀ ਦੁਨੀਆਂ ਵਿੱਚ ਨਜ਼ਰ ਆਉਂਦਾ ਹੈਸਾਡਾ ਦੇਸ਼ ਵੀ ਇਸ ਤੋਂ ਅਛੂਤਾ ਨਹੀਂ ਹੈਸਿਆਸਤ ਧਰਮ ਨੂੰ ਆਪਣਾ ਉੱਲੂ ਸਿੱਧਾ ਕਰਨ ਲਈ ਵਰਤਦੀ ਹੈਇਹ ਸਿਆਸਤ ਨੂੰ ਇਸ ਲਈ ਵੀ ਠੀਕ ਬੈਠਦਾ ਹੈ ਕਿ ਇਸ ਵਿੱਚ ਕੋਈ ਬਹੁਤੇ ਪੂੰਜੀ ਨਿਵੇਸ਼ ਦੀ ਲੋੜ ਨਹੀਂ ਪੈਂਦੀਚੰਦ ਨਫ਼ਰਤ ਭਰੇ ਸ਼ਬਦਾਂ ਨਾਲ ਹੀ ਕੰਮ ਚੱਲ ਜਾਂਦਾ ਹੈਦਿੱਲੀ ਦੇ ਚੁਰਾਸੀ ਦੇ ਦੰਗੇ, ਗੁਜਰਾਤ ਦਾ ਗੋਧਰਾ ਕਾਂਡ ਇਸਦੀਆਂ ਪ੍ਰਤੱਖ ਉਦਾਹਰਣਾਂ ਹਨ

ਹਾਲੀਆ ਮਣੀਪੁਰ ਦੀਆਂ ਘਟਨਾਵਾਂ ਇਸ ਦੀ ਇੱਕ ਹੋਰ ਉਦਾਹਰਣ ਹਨਮਣੀਪੁਰ ਦੀਆਂ ਘਟਨਾਵਾਂ ਨੇ ਸਾਨੂੰ ਦੁਨੀਆਂ ਭਰ ਵਿੱਚ ਸ਼ਰਮਸਾਰ ਕੀਤਾ ਹੈਜਿਸ ਧਰਮ ਵਿੱਚ ਔਰਤ ਦੀ ਪੂਜਾ ਕੀਤੀ ਜਾਂਦੀ ਹੈ, ਉਸੇ ਧਰਮ ਦੇ ਲੋਕਾਂ ਵੱਲੋਂ ਔਰਤ ਨੂੰ ਨਿਰਵਸਤਰ ਕੀਤਾ ਗਿਆਮਣੀਪੁਰ ਵਿੱਚ ਘਟਨਾਵਾਂ ਅਜੇ ਰੁਕੀਆਂ ਨਹੀਂ ਸਨ ਕਿ ਹਰਿਆਣੇ ਦੇ ਨੂਹ ਵਿੱਚ ਘਟਨਾਕ੍ਰਮ ਵਾਪਰ ਗਿਆਇਸ ਘਟਨਾਕ੍ਰਮ ਵਿੱਚ ਜੋ ਵੀ ਕੂੜ ਪ੍ਰਚਾਰ, ਨਫ਼ਰਤੀ ਭਾਸ਼ਣ, ਗਾਲੀ ਗਲੋਚ ਹੋਇਆ, ਉਹ ਸਾਰੇ ਦਾ ਸਾਰਾ ਧਰਮ ਦੇ ਲਬਾਦੇ ਵਿੱਚ ਲਪੇਟ ਕੇ ਕੀਤਾ ਗਿਆਮਨੁੱਖ ਦੁਆਰਾ ਮਨੁੱਖ ਨੂੰ ਹੀ ਜ਼ਿੰਦਾ ਜਲਾਉਣਾ, ਇਸ ਤੋਂ ਘਿਰਣਤ ਕਾਰਾ ਕੋਈ ਨਹੀਂਸਿਆਸਤ ਦਾ ਧਰਮ ਨੂੰ ਵਰਤਣ ਦਾ ਇਸ ਤੋਂ ਵੱਧ ਕੁਕਰਮ ਕੀ ਹੋ ਸਕਦਾ ਹੈਇਸ ਵਿੱਚ ਸਿਆਸਤਦਾਨ ਨੂੰ ਕੋਈ ਆਂਚ ਨਹੀਂ ਆਉਂਦੀਉਲਟਾ ਸਿਆਸਤਦਾਨ ਲੋਕਾਂ ਵਿੱਚ ਆਪਣੇ ਆਪ ਨੂੰ ਧਰਮ ਦਾ ਰਖਵਾਲਾ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਭਰਮ ਪਾਲਦਾ ਹੈ ਕਿ ਆਮ ਜਨਤਾ ਨੂੰ ਉਸ ਦੀ ਇਸ ਚਲਾਕੀ ਦੀ ਸਮਝ ਨਹੀਂ ਆ ਸਕਦੀਜਿਵੇਂ ਕਿਹਾ ਜਾਂਦਾ ਹੈ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ, ਜੀ ਹਾਂ, ਸਿਆਸਤਦਾਨ ਜੀ, ਤੁਹਾਡੀ ਇਹ ਚਲਾਕੀ, ਬੇਈਮਾਨੀ, ਬਦਇਖਲਾਕੀ, ਬਦਨੀਤੀ ਨੂੰ ਹੁਣ ਲੋਕਾਂ ਨੇ ਤਾੜ ਲਿਆ ਹੈਸਭ ਤੋਂ ਪਹਿਲਾਂ ਤੇਰੀ ਇਹ ਚਾਲ ਪੁੱਠੀ ਪਈ ਕਿਸਾਨ ਅੰਦੋਲਨ ਸਮੇਂ ਜਦੋਂ ਤੁਸੀਂ ਪੰਜਾਬ ਵਿੱਚੋਂ ਉੱਠੇ ਇਤਿਹਾਸ ਕਿਸਾਨ ਅੰਦੋਲਨ ਅੱਤਵਾਦੀਆਂ, ਵੱਖਵਾਦੀਆਂ, ਅੰਦੋਲਨਜੀਵੀਆਂ ਦਾ ਅੰਦੋਲਨ ਕਹਿ ਕੇ ਭੰਡਿਆਉਸ ਅੰਦੋਲਨ ਨੇ ਤੇਰਾ ਦੰਭ ਨੰਗਾ ਕੀਤਾਤੇਰੇ ਹਰ ਜਬਰ ਜ਼ੁਲਮ ਦਾ ਸਬਰ ਸੰਤੋਖ ਨਾਲ ਟਾਕਰਾ ਕੀਤਾਧਰਮ ਦੇ ਨਾਂ ’ਤੇ ਤੇਰੀਆਂ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਬੇਨਕਾਬ ਕੀਤਾਕਿਹੜੀਆਂ ਜੁਗਤਾਂ ਤੂੰ ਨਹੀਂ ਵਰਤੀਆਂ ਐ ਸਿਆਸਤਦਾਨ! ਤੇਰੀ ਹਰ ਚਲਾਕੀ, ਮੱਕਾਰੀ ਨੂੰ ਕਿਸਾਨ ਚੰਗੀ ਤਰ੍ਹਾਂ ਸਮਝ ਕੇ ਅੱਗੇ ਵਧੇਤੇਰੇ ਵੱਲੋਂ ਸੁੱਟਿਆ ਧਾਰਮਿਕ ਫਿਰਕੂ ਪੱਤਾ ਬੁਰੀ ਤਰ੍ਹਾਂ ਫੇਲ ਹੋਇਆਸਾਰੇ ਦੇਸ਼ ਦਾ ਕਿਸਾਨ ਆਪਣੇ ਸਾਂਝੇ ਮਕਸਦ ਲਈ ਇੱਕ ਹੋਇਆ

ਹੁਣ ਗੱਲ ਕਰੀਏ ਹਰਿਆਣੇ ਦੀਹਰਿਆਣਾ ਦੇ ਨੂਹ ਵਿੱਚ ਜੋ ਘਟਨਾਵਾਂ ਵਾਪਰੀਆਂ ਉਸ ਦੀ ਫਿਰਕੂ ਅੱਗ ਨੇ ਮਾਨੇਸਰ, ਫਰੀਦਾਬਾਦ, ਗੁਰੂਗਰਾਮ, ਹਾਂਸੀ ਹਿਸਾਰ ਅਤੇ ਹੋਰ ਕਈ ਥਾਂਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆਮਾਰਕੁੱਟ, ਸਾੜਫੂਕ, ਜਨਤਕ ਜਾਇਦਾਦਾਂ ਦੀਆਂ ਲੁੱਟ ਦੀਆਂ ਘਟਨਾਵਾਂ ਵਾਪਰੀਆਂਸਭ ਤੋਂ ਖ਼ਤਰਨਾਕ ਘਟਨਾ ਇੱਕ ਧਾਰਮਿਕ ਫਿਰਕੇ ਦੇ ਬੰਦੇ ਨੂੰ ਉਸ ਦੇ ਧਰਮ ਸਥਾਨ ਅੰਦਰ ਹੀ ਜਲਾ ਦਿੱਤਾ ਗਿਆਹੈਰਾਨੀਜਨਕ ਹੈ ਕਿ ਜੋ ਸ਼ਖਸ ਕਤਲ ਜਿਹੇ ਘਿਨਾਉਣੇ ਅਪਰਾਧ ਦਾ ਕਥਿਤ ਦੋਸ਼ੀ ਹੈ, ਉਹ ਇਸ ਭੀੜ ਦੀ ਅਗਵਾਈ ਕਰ ਰਿਹਾ ਸੀਜਿਸ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਸੀ, ਉਹ ਸ਼ਰੇਆਮ ਮੰਚ ਤੋਂ ਇੱਕ ਫਿਰਕੇ ਨੂੰ ਚੈਲੰਜ ਕਰ ਰਿਹਾ ਸੀਵੱਧ ਤੋਂ ਵੱਧ ਲੋਕਾਂ ਨੂੰ ਹਥਿਆਰਬੰਦ ਹੋ ਕੇ ਇਕੱਠੇ ਹੋਣ ਲਈ ਕਹਿ ਰਿਹਾ ਸੀ ਤਾਂ ਕਿ ਦੂਜੇ ਫਿਰਕੇ ਦੇ ਲੋਕਾਂ ਦਾ ਵੱਧ ਤੋਂ ਵੱਧ ਨੁਕਸਾਨ ਕਰ ਸਕੇਦੂਜੇ ਫਿਰਕੇ ਤੋਂ ਛਿੱਤਰ ਪਰੇਡ ਕਰਵਾਉਣ ਤੋਂ ਬਾਅਦ ਹਰਿਆਣੇ ਦੇ ਸਭ ਤੋਂ ਵੱਡੇ ਜਾਟ ਭਾਈਚਾਰੇ ਨੂੰ ਨਾਲ ਰਲਾਉਣ ਦੀ ਚਾਲ ਚੱਲੀ, ਪਰ ਸਦਕੇ ਜਾਈਏ ਜਾਟ ਭਾਈਚਾਰੇ ਦੇ, ਜਿਸਨੇ ਸਿਆਸੀ ਚਾਲ ਨੂੰ ਸਮਝਿਆਉਹਨਾਂ ਕਿਹਾ ਕਿ ਮੇਵਾਤੀ ਲੋਕ ਸਾਡੇ ਭਰਾ ਹਨ, ਅਸੀਂ ਸਦੀਆਂ ਤੋਂ ਭਾਈਚਾਰਕ ਸਾਂਝ ਨਾਲ ਰਹਿੰਦੇ ਆ ਰਹੇ ਹਾਂ

ਸਾਰਾ ਹਰਿਆਣਾ ਇਸ ਘਟਨਾਕ੍ਰਮ ਦੇ ਵਿਰੁੱਧ ਖੜ੍ਹਾ ਹੋ ਗਿਆਜਿਨ੍ਹਾਂ ਵੀ ਥਾਂਵਾਂ ’ਤੇ ਇਹ ਫਿਰਕੂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ, ਉੱਥੋਂ ਦੇ ਹਰ ਫ਼ਿਰਕੇ ਦੇ ਸੂਝਵਾਨ ਵਿਅਕਤੀ ਇਕੱਠੇ ਹੋਏ, ਸਦਭਾਵਨਾ ਕਮੇਟੀਆਂ ਬਣਾਈਆਂਸ਼ਹਿਰਾਂ ਵਿੱਚ ਭਾਈਚਾਰਾ ਬਣਾਏ ਰੱਖਣ ਲਈ ਮੀਟਿੰਗਾਂ ਕੀਤੀਆਂਮੋਮਬੱਤੀ ਮਾਰਚ ਕੱਢੇ ਗਏਦਹਿਸ਼ਤਜ਼ਦਾ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆਸਿਆਸਤਦਾਨ ਨੂੰ ਇਹ ਜਤਾ ਦਿੱਤਾ ਕਿ ਸਾਨੂੰ ਤੇਰੀ ਧਰਮ ਦੀ ਰਾਖੀ ਦੀ ਕੋਈ ਲੋੜ ਨਹੀਂ, ਅਸੀਂ ਆਪਣੇ ਧਰਮ ਦੀ ਰਾਖੀ ਆਪ ਕਰ ਲਵਾਂਗੇਐ ਸਿਆਸਤਦਾਨ! ਲੋਕਾਂ ਨੇ ਤੇਰੀ ਕੋਝੀ ਚਾਲ ਨੂੰ ਸਮਝਿਆ ਹੀ ਨਹੀਂ ਸਗੋਂ ਲੋਕ ਹੁਣ ਤੈਨੂੰ ਲੋਕਾਂ ਵਿੱਚ ਧਾਰਮਿਕ ਜ਼ਹਿਰ ਫੈਲਾਉਣ ਦਾ ਦੋਸ਼ੀ ਵੀ ਗ਼ਰਦਾਨ ਰਹੇ ਹਨਵੱਖ ਵੱਖ ਧਰਮਾਂ, ਫਿਰਕਿਆਂ ਦੇ ਲੋਕਾਂ ਨੇ ਜੋਟੀ ਪਾ ਲਈ ਹੈਲੋਕਾਂ ਦੀ ਪਾਈ ਇਸ ਜੋਟੀ ਨੇ ਤੈਨੂੰ ਵਾਹਣੀ ਪਾ ਦੇਣਾ ਹੈ। ਲੋਕਾਂ ਨੂੰ ਤੇਰੀ ਹੁਸ਼ਿਆਰੀ ਦੀ ਸਮਝ ਆ ਗਈ ਹੈਲੋਕ ਤੇਰੀ ਇਸ ਕੋਝੀ ਹਰਕਤ ਵਿਰੁੱਧ ਇਕਜੁੱਟ ਹੋ ਗਏ ਨੇ, ਤੇਰੇ ਸਾਹਮਣੇ ਕੰਧ ਬਣ ਖੜੋ ਗਏ ਨੇਹਰਿਆਣੇ ਵਿੱਚ ਪਿਆਰ ਦੀ ਬਰਸਾਤ ਹੋ ਰਹੀ ਹੈ ਅਤੇ ਠੰਢੀ ਹਵਾ ਦੇ ਬੁੱਲੇ ਆ ਰਹੇ ਨੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4185)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਬਿਹਾਰੀ ਮੰਡੇਰ

ਡਾ. ਬਿਹਾਰੀ ਮੰਡੇਰ

Mander, Mansa, Punjab, India.
Phone: (91 - 98144 - 65017)
Email: (biharimander6@gmail.Com)