AtarjeetKahanikar7ਕਵੀ ਵਿਦੇਸ਼ਾਂ ਵਿੱਚ ਬੈਠਾ ਵੀ ਇਸ ਗੱਲੋਂ ਜਾਗਰੂਕ ਹੈ ਤੇ ਉਹ ਭਾਰਤ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਵੀ ਹੈਜਦੋਂ ...
(3 ਅਗਸਤ 2023)


GurnamDhillonBookNagara2ਕਲਾ ਅਤੇ ਸਾਹਿਤ ਦੀ ਕੋਈ ਵੀ ਸਿਨਫ਼ ਹੋਵੇ, ਜੇ ਉਸਦਾ ਮੂੰਹ ਲੋਕ ਮਸਲਿਆਂ ਵੱਲ ਨਹੀਂ ਤਾਂ ਉਹ ਸਾਡੇ ਕਿਸੇ ਕੰਮ ਦੀ ਨਹੀਂਮਹਾਨ ਸੰਸਾਰ ਚਿੰਤਕਾਂ ਮਾਰਕਸ, ਲੈਨਿਨ, ਮਾਉ, ਮੈਕਸਿਮ ਗੋਰਕੀ, ਰਸੂਲ ਹਮਜ਼ਾਤੋਵ ਆਦਿ ਦਾ ਕਹਿਣਾ ਹੈ ਕਿ ਸਾਹਿਤ ਅਤੇ ਕਲਾ ਦਾ ਜ਼ਿੰਦਗੀ ਨਾਲ ਸਿੱਧਾ ਸਬੰਧ ਹੁੰਦਾ ਹੈਜ਼ਿੰਦਗੀ ਦੀ ਬਿਹਤਰੀ ਲਈ, ਬਲਕਿ ਤਰੱਕੀ ਲਈ ਸਾਹਿਤ ਅਤੇ ਕਲਾ ਪਾਠਕ ਜਾਂ ਦਰਸ਼ਕ ਦੀਆਂ ਸੰਵੇਦਨਾਵਾਂ ਨੂੰ ਉਤੇਜਤ ਕਰਨ ਦਾ ਕਾਰਜ ਕਰਦੇ ਹਨਸਾਹਿਤ ਅਤੇ ਕਲਾ ਰਾਜਨੀਤੀ ਤੋਂ ਪ੍ਰੇਰਿਤ ਵੀ ਹੁੰਦੇ ਹਨਅਸੀਂ ਇਉਂ ਵੀ ਕਹਿ ਸਕਦੇ ਹਾਂ ਕਿ ਸਾਹਿਤ ਅਤੇ ਕਲਾ ਵੀ ਰਾਜਨੀਤੀ ਹੁੰਦੀ ਹੈ ਪਰ ਰਾਜਨੀਤੀ ਸਾਹਿਤ ਨਹੀਂ ਹੁੰਦੀਮਹਾਨ ਲੈਨਿਨ ਨੇ ਪਾਰਟੀ ਜੀਵਨ ਅਤੇ ਸਾਹਿਤ ਵਿੱਚ ਰਾਜਨੀਤਕ ਸਾਹਿਤ ਦੀ ਪਰਿਭਾਸ਼ਾ ਪੇਸ਼ ਕੀਤੀ ਹੈਰਾਜਨੀਤਕ ਸ਼ਬਦਾਵਲੀ ਅਤੇ ਸਾਹਿਤਕ ਸ਼ਬਦਾਵਲੀ ਵਿੱਚ ਅੰਤਰ ਸਾਫ਼ ਦਿਖਾਈ ਦਿੰਦਾ ਹੈਸੋ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ ਕਿਸੇ ਵੀ ਵਿਧਾ ਵਿੱਚ ਰਾਜਨੀਤੀ ਦਾ ਸਿੱਧਾ ਦਖ਼ਲ ਕਦਾਚਿੱਤ ਵੀ ਪਰਵਾਨਤ ਨਹੀਂ ਕੀਤਾ ਜਾ ਸਕਦਾ

ਨਗਾਰਾ ਕਾਵਿ ਸੰਗ੍ਰਹਿ ਦਾ ਪਾਠ ਕਰਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਗੁਰਨਾਮ ਢਿੱਲੋਂ ਨੂੰ ਕਵਿਤਾ ਵਿੱਚ ਰਾਜਨੀਤੀ ਦੀ ਪੁੱਠ ਦੇਣ ਦਾ ਵੱਲ ਹੈਉਸਨੇ ਇਸ ਸੰਗ੍ਰਹਿ ਨੂੰ ਤ੍ਰਿਵੈਣੀ ਵਾਂਗ ਸਜਾਇਆ ਹੈ – 95 ਪੰਨੇ ਉਸਦਾ ਖੁੱਲ੍ਹਾ ਕਾਵਿ ਦਰਜ਼ ਹੈਇਸ ਤੋਂ ਅਗਲੇ ਪੰਨਿਆਂ ਵਿੱਚ ਕੁਝ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨਅੱਗੇ ਕੁਝ ਬੋਲੀਆਂ ਸਿਰਲੇਖ ਅਧੀਨ ਟੱਪੇ ਹਨ

ਤਿੰਨ ਚਾਰ ਸਾਲ ਤੋਂ ਉਸਦੀ ਮੇਰੇ ਨਾਲ ਮਿਤਰਾਨਾ ਹੀ ਨਹੀਂ ਭਰਾਵੀਂ ਸਾਂਝ ਦੇ ਪੁਲ਼ ਵੀ ਉੱਸਰੇ ਹੋਏ ਹਨਗੁਰਨਾਮ ਹਰ ਦੂਜੇ ਚੌਥੇ ਮੇਰੀ ਸਿਹਤ ਦਾ ਹਾਲ ਪੁੱਛਦਾ ਰਹਿੰਦਾ ਹੈਉਹ ਕਵਿਤਾ ਨੂੰ ਜੀਅ ਰਿਹਾ ਹੈ, ਕਵਿਤਾ ਨੂੰ ਮੁਹੱਬਤ ਕਰਦਾ ਹੈਹੁਣ ਤਕ ਉਸ ਦੇ ਬਾਰਾਂ ਕਾਵਿ ਸੰਗ੍ਰਹਿ, ਇੱਕ ਪੁਸਤਕ ਸਮਾਲੋਚਨਾ ਅਤੇ ਇੱਕ ਪੁਸਤਕ ਵਾਰਤਕ ਦੀ ਛਪ ਚੁੱਕੀਆਂ ਹਨਜਦੋਂ ਤੋਂ ਭਾਰਤ ਦੀ ਹੋਣੀ ਉੱਪਰ ਭਾਜਪਾ + ਆਰ ਐੱਸ ਐੱਸ ਕਾਬਜ਼ ਹੋਈ ਹੈ, ਗੁਰਨਾਮ ਢਿੱਲੋਂ ਦੀ ਕਵਿਤਾ ਸਾਣ ’ਤੇ ਲੱਗੀ ਹੋਣ ਦਾ ਅਹਿਸਾਸ ਹੁੰਦਾ ਹੈ

ਪਹਿਲੀ ਹੀ ਨਜ਼ਮ ਦੀਆਂ ਇਹ ਸਤਰਾਂ ਉਸ ਦੀ ਬੁਲੰਦ ਸੋਚ ਦੀ ਤਰਜ਼ਮਾਨੀ ਕਰ ਰਹੀਆਂ ਹਨ -

ਸਮਝ ਬੈਠਾ ਹੈਂ ਜਿਵੇਂ
ਜੱਗ ਦਾ ਸਿਰਜਣਹਾਰ ਆਪਣੇ ਆਪ ਨੂੰ
ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਤੂੰ
ਤੇਰੇ ਸਾਹਵੇਂ ਵਾਂਗ ਪਰਬਤ ਹਾਂ ਖੜੋਤਾ

ਸੰਸਦ ਭਵਨ ਵਿੱਚ ਜੋ ਤਾਮੀਰ ਹੋ ਰਿਹਾ ਹੈ
ਤੁਸੀਂ ਸਮਝੋ ਵੰਨ ਸੁਵੰਨਤਾ ਦਾ ਆਖ਼ੀਰ ਹੋ ਰਿਹਾ ਹੈ

ਨਫ਼ਰਤ ਦਾ ਤੂਫ਼ਾਨ
ਬੜਾ ਚੜ੍ਹ ਆਇਆ ਹੈ
ਭਾਰਤ ਵਿੱਚ ਉਸ ਬੜਾ
ਕੁਹਰਾਮ ਮਚਾਇਆ ਹੈ।”

ਹੁਕਮਰਾਨ ਪਾਰਟੀ ਦੇ ਕਿਰਦਾਰ ਨੂੰ ਗੁਰਨਾਮ ਢਿੱਲੋਂ ਨੇ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ -

ਵੇਖਦੇ ਹਾਂ ਵਿਹੜੇ ਵਿੱਚ ਦੀਵਾਰ ਉੱਚੀ ਹੋ ਰਹੀ,
ਨੀਵਾਂ ਕਰ ਕਿਰਦਾਰ ਨੂੰ ਸਰਕਾਰ ਉੱਚੀ ਹੋ ਰਹੀ

ਕਵੀ ਜ਼ਿੰਦਗੀ ਦੇ ਮਾਰਗ ਨੂੰ ਵੀ ਸਮਝਦਾ ਹੈ ਕਿ ਇਹ ਸਿੱਧੀ ਸਤੋਰ ਪੱਗ ਡੰਡੀ ਨਹੀਂਉਸ ਦੀ ਨਜ਼ਮ ਦੀ ਜ਼ੁਬਾਨੀ ਹੀ ਸੁਣਦੇ ਹਾਂ-

ਜੀਵਨ ਪੰਧ ਕੋਈ ਸਿੱਧਾ-ਪੱਧਰਾ ਗਾਡੀ ਰਾਹ ਨਹੀਂ
ਮੋੜ ਅਨੇਕਾਂ, ਟੁੱਟ ਭੱਜ, ਹਲਚਲ, ਖਿੱਚ ਧੂਹ …

ਦਿੱਲੀ ਦੇ ਕਿਸਾਨੀ ਮੋਰਚੇ ਨੇ ਹਰ ਬਸ਼ਰ ਦਾ ਧਿਆਨ ਖਿੱਚਿਆ ਹੈ। ਇਸ ਬਾਰੇ ਬਹੁਤ ਕੁਝ ਲਿਖਿਆ, ਰਚਿਆ ਗਿਆਕਵੀ ਕਿਸਾਨ ਦੀ ਲਹੂ ਪਸੀਨੇ ਦੀ ਕਮਾਈ ਨੂੰ ਇਉਂ ਨਤਮਸਤਕ ਹੁੰਦਿਆਂ ਲਿਖਦਾ ਹੈ-

ਤੂੰ ਇਸ ਸ੍ਰਿਸ਼ਟੀ ਦਾ ਹੈਂ ਸਿਰਜਕ
ਤੇਰੇ ਹੱਥਾਂ ਵਿੱਚ ਰੱਬ ਤੋਂ ਵੱਧ ਬਰਕਤ
ਲੁੱਟ ਦੀ ਫਾਂਸੀ ਚੜ੍ਹ ਜਾਵੇ ਤੇਰੀ ਮਿਹਨਤ
ਕਿਉਂ ਨਾ ਤੇਰਾ ਦਰਦ ਵੰਡਾਵਾਂ
ਕਿਉਂ ਨਾ ਤੈਨੂੰ ਸੀਸ ਨਿਵਾਵਾਂ

ਯਾਨੀ ਕਿਰਤੀ ਕਿਸਾਨ ਹੀ ਲੇਖਕ ਦਾ ਇਸ਼ਟ ਹੈ

ਕਵੀ ਵਿਦੇਸ਼ਾਂ ਵਿੱਚ ਬੈਠਾ ਵੀ ਇਸ ਗੱਲੋਂ ਜਾਗਰੂਕ ਹੈ ਤੇ ਉਹ ਭਾਰਤ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਵੀ ਹੈ, ਜਦੋਂ ਦੇਖਦਾ ਹੈ ਕਿ ਭਘਵੀਂ ਸਰਕਾਰ ਨੇ ਆਪਣੇ ਕਾਲੇ ਕਾਰਨਾਮਿਆਂ ਉੱਪਰ ਪਰਦਾਪੋਸ਼ੀ ਕਰਨ ਲਈ ਹੱਕ ਸੱਚ ਦੀ ਆਵਾਜ਼ ਨੂੰ ਜ਼ਿੰਦਰੇ ਲਾਉਣ ਅਤੇ ਬਾਕੀਆਂ ਦੀ ਜ਼ੁਬਾਨ ਬੰਦੀ ਕਰਨ ਲਈ ਡੇਢ ਦਰਜਨ ਦੇ ਕਰੀਬ ਲੇਖਕ, ਪੱਤਰਕਾਰ, ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਪੰਜ ਸਾਲ ਤੋਂ ਕਾਲ਼ ਕੋਠੜੀਆਂ ਵਿੱਚ ਡੱਕਿਆ ਹੋਇਆ ਹੈ ਤੇ ਉਨ੍ਹਾਂ ਨੂੰ ਨਿਗੂਣੀਆਂ ਸਹੂਲਤਾਂ ਵੀ ਨਾ ਦੇ ਕੇ ਮਾਰਨ ਦੀ ਤਿਆਰੀ ਕੀਤੀ ਹੋਈ ਹੈਕਵੀ ਉਨ੍ਹਾਂ ਪ੍ਰਤੀ ਆਪਣੀ ਅਕੀਦਤ ਪੇਸ਼ ਕਰਦਾ ਹੈਜਿਵੇਂ ਅੰਗਰੇਜ਼ੀ ਸਾਮਰਾਜ ਦੀ ਬੁੱਚੜ ਹਕੂਮਤ ਮੌਕੇ ਦੇਸ਼ ਭਗਤ ਜੇਲ੍ਹਾਂ ਵਿੱਚ ਬੰਦ ਸ਼ਹੀਦੀਆਂ ਪ੍ਰਾਪਤ ਕਰ ਗਏ

ਕਿਸ ਮਿੱਟੀ ਨੇ ਸਿਰਜੇ ਸੀ ਉਹ ਸੰਗਰਾਮੀ
ਇਰਾਦਿਆਂ ਦੇ ਵਿਮਾਨਾਂ ਉੱਤੇ ਅਸਵਾਰ ਹੋ
ਮਨੁੱਖ ਦੀ ਆਜ਼ਾਦੀ ਦਾ ਪਰਚਮ ਲਹਿਰਾਉਂਦੇ ਰਹੇ?

ਦੂਜੇ ਪਾਸੇ-

ਕਿਸ ਮਿੱਟੀ ਦੇ ਬਣੇ ਅਜੋਕੇ ਰਾਹਬਰ
ਜਿਹੜੇ ਅੱਠੇ ਪਹਿਰ ਕੁਫ਼ਰ ਦੇ ਘੋੜੇ ਦੌੜਾਉਂਦੇ
ਵਿਕਾਸ ਦੇ ਰੁੱਖਾਂ ਦੀਆਂ ਨਰਮ ਟਹਿਣੀਆਂ ਸੰਗ
ਭ੍ਰਿਸ਼ਟਾਚਾਰ ਦੀਆਂ ਪੀਂਘਾਂ ਪਾਉਂਦੇ

ਇਹ ਵੀ ਇੱਕ ਵਿਗਿਆਨਕ ਸਚਾਈ ਹੈ ਕਿ ਜ਼ਾਲਮ ਜ਼ੁਲਮ ਕਰਦਾ ਹੀ ਤਾਂ ਹੈ; ਕਿਉਂ ਜੋ ਉਹ ਆਪਣੇ ਹੀ ਅੰਦਰੋਂ ਭੈਭੀਤ ਹੋ ਰਿਹਾ ਹੁੰਦਾ ਹੈਹਾਕਮ ਜਿੰਨਾ ਖੂੰਖਾਰ ਹੋ ਕੇ ਦਿਖਾਉਂਦਾ ਹੈ, ਓਨਾ ਹੀ ਉਹ ਆਪਣੇ ਦੁਸ਼ਮਣ ਕੋਲੋਂ ਡਰਿਆ ਹੋਇਆ ਹੁੰਦਾ ਹੈ-

ਕੌਣ ਹੈ ਜੋ ਚਾਨਣ ਵਿੱਚ ’ਨੇਰ੍ਹ ਉਤਾਰੀ ਜਾਂਦਾ ਹੈ?
ਖਿੜੀਆਂ ਰੁੱਤਾਂ ’ਤੇ ਬੁਲਡੋਜ਼ਰ ਚਾੜ੍ਹੀ ਜਾਂਦਾ ਹੈ

ਉਹਦੇ ਗਿਰਦ ਸੁਰੱਖਿਆ ਛਤਰੀ ਦੇ ਵਿੱਚ ਕਾਣ ਨਹੀਂ,
ਫਿਰ ਵੀ ਉਸ ਨੂੰ ਅੰਦਰਲਾ ਡਰ ਮਾਰੀ ਜਾਂਦਾ ਹੈ

ਇੱਕ ਹੋਰ ਖੂਬਸੂਰਤ ਨਜ਼ਮ ਦੀਆਂ ਇਹ ਸਤਰਾਂ ਵੇਖੋ ਤੇ ਇਨ੍ਹਾਂ ਵਿਚਲੀ ਕਾਵਿਕਤਾ ਅਤੇ ਕਹਿਣ ਦਾ ਅੰਦਾਜ਼ ਵੇਖੋ-

ਬੱਦਲਾਂ ਵਿੱਚੋਂ ਖ਼ੂਨ ਚੋਅ ਰਿਹਾ ਹੈ
ਭਾਰਤ ਵਿੱਚ ਇਹ ਕੀ ਹੋ ਰਿਹਾ ਹੈ
ਉਹ ਕਹਿ ਰਹੇ ਹਨ
, ਹੋ ਰਹੀ ਹੈ
‘ਅੱਛੇ ਦਿਨਾਂ’ ਦੀ ਬਾਰਸ਼
ਐਪਰ ਮੌਸਮ ਦੱਸ ਰਿਹਾ ਹੈ ਕਿ
ਅੰਬਰ ਰੋ ਰਿਹਾ ਹੈ

ਸਾਹਿਤ ਨੂੰ ਸੂਰਜ ਨਾਲ ਤੁਲਨਾ ਦੇ ਕੇ ਸਾਹਿਤ ਨੂੰ ਵਾਸੀ ਪਰਵਾਸੀ ਕਹਿਣ ਵਾਲਿਆਂ ਨੂੰ ਨਸੀਹਤ ਕਰਦਾ ਹੈ ਕਿ-

ਸਾਹਿਤ ਖਾਨਿਆਂ ਵਿੱਚ ਤਕਸੀਮਬੱਧ ਹੁੰਦਾ ਨਹੀਂ ਹੈ
ਕਿਉਂ ਸੂਰਜ ਨੂੰ ਇੱਕ ਜੂਹ ਦੇ ਖੇਤਰਫਲ ਵਿੱਚ ਬੰਦ ਕਰਦੇ ਹੋ
?

ਸਾਹਿਤਕ ਬੇਚੈਨੀ ਜਾਂ ਉਪਰਾਮਤਾ ਹੀ ਬਦਲਾਉ ਦਾ ਹਥਿਆਰ ਬਣਦੀ ਹੈਹਾਲਾਤ ਨਾਲ ਉਪਰਾਮਤਾ ਕਦੀ ਸਮਝੌਤਾ ਨਹੀਂ ਕਰਦੀ, ਸਗੋਂ ਟਕਰਾਉਣ ਲਈ ਹਮੇਸ਼ਾ ਪਰ ਤੋਲਦੀ ਰਹਿੰਦੀ ਹੈ, ਬੇਚੈਨ ਰੂਹਾਂ ਦੀਆਂ ਇਹ ਸਤਰਾਂ-

ਕਦੇ ਉਹ ਸਲਾਖਾਂ ਪਿੱਛੇ ਕੈਦ ਹੁੰਦੀਆਂ ਹਨ
ਉਹ ਹਵਾ ਬਣ ਰੁਮਕਦੀਆਂ ਹਨ ਬ੍ਰਹਿਮੰਡ ਵਿੱਚ
ਖੇਤਾਂ ਦੇ ਜਿਸਮਾਂ ਵਿੱਚ ਕੁਤਕਤਾੜੀਆਂ ਕੱਢਦੀਆਂ ਹਨ
ਮਿੱਲਾਂ ਦੀ ਚਾਰ ਦੀਵਾਰੀ ਵਿੱਚ ਸੁਪਨੇ ਬੀਜਦੀਆਂ ਹਨ

ਇੱਕ ਗ਼ਜ਼ਲ ਦੇ ਸ਼ੇਅਰ-

ਤੇਰਾ ਕਲਾਮ ਬੇਅਸਰ ਹੈ ਤੂੰ ਸੋਚ ਤਾਂ ਸਹੀ
ਮੌਸਮ ਵਿੱਚ ਇੰਨੀ ਗਹਿਰ ਹੈ ਤੂੰ ਸੋਚ ਤਾਂ ਸਹੀ

ਤੂੰ ਕੀ ਲਿਖਦਾ ਏਂ ਤੇ ਕੀਹਦੇ ਲਈ ਲਿਖਦਾ ਏਂ,
ਤੇਰੀ ਕਿਸ ਉੱਤੇ ਨਜ਼ਰ ਹੈ ਤੂੰ ਸੋਚ ਤਾਂ ਸਹੀ

ਬਗੈਰ ਉਸਤਾਦ ਧਾਰਨ ਕੀਤੇ ਕਵੀ ਨੂੰ ਗ਼ਜ਼ਲ ਸਿਨਫ਼ ਉੱਪਰ ਵੀ ਚੰਗੀ ਪਕੜ ਹੈ ਇਸ ਗ਼ਜ਼ਲ ਦੇ ਕੁਝ ਸੇਅਰ-

ਸਾਇਰੋ! ਉਹ ਵਕਤ ਆ ਗਿਆ ਹੈ ਕਿ ਹੁਣ
ਕਲਮ ਹਥਿਆਰ ਬਣਾਓ ਕਿ ਫਿਜ਼ਾ ਮਹਿਕ ਉੱਠੇ

ਹਮੇਸ਼ਾ ਨਾਲ ਬਾਘਾਂ ਰਹਿੰਦਾ ਖਹਿੰਦਾ ਹੈ ਉਹ,
ਸਾਥ ਗੁਰਨਾਮ ਦਾ ਨਿਭਾਓ ਕਿ ਫਿਜ਼ਾ ਮਹਿਕ ਉੱਠੇ

ਅਗਲੀ ਵੰਨਗੀ ਬੋਲੀਆਂ ਦੀ ਹੈ ਜਿਨ੍ਹਾਂ ਵਿੱਚ ਗ਼ਜ਼ਬ ਦਾ ਕਟਾਖਸ਼ ਹੈ-

ਐਵੇਂ ਲੋਕਾਂ ਨੂੰ ਭੁਲੇਖੇ ਵਿੱਚ ਰੱਖਦੇ ਸੰਘੀ, ’ਕਾਲੀ ਵਿੱਚੋਂ ਇੱਕ ਨੇ
ਆਈ ’ਕਾਲੀਆਂ ਘਰੋਂ ਖੁਸ਼ਖਬਰੀ, ਬੱਕਰੀ ਨੇ ਸ਼ੇਰ ਜੰਮਿਆ

ਘਰ ਬੈਠਿਆਂ ਬੁੱਕ ਕਰਵਾਓ, ਟੀ ਵੀ ਉੱਤੇ ਪਾਠ ਵਿਕਦੇ
ਕਾਮਰੇਡਾਂ ਨੇ ਗਵਾ ਲਏ ਹੀਰੇ, ਵੱਖ ਵੱਖ ਲਾ ਕੇ ਮੰਜੀਆਂ

ਸਾਡੇ ਹਿੱਸੇ ਦੇ ਅੰਬਰ ਦੇ ਤਾਰੇ, ਭਾਜਪਾਈ ਲੈ ਗਏ ਲੁੱਟ ਕੇ

ਮੈਂ ਕਵੀ ਦੀ ਇਸ ਘਾਲਣਾ ਨੂੰ ਹਿਰਦੇ ਦੀਆਂ ਡੂੰਘਾਣਾਂ ਵਿੱਚੋਂ ਜੀਅ ਆਇਆਂ ਨੂੰ ਆਖਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4129)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਤਰਜੀਤ ਕਹਾਣੀਕਾਰ

ਅਤਰਜੀਤ ਕਹਾਣੀਕਾਰ

Bathinda, Punjab, India.
Tel: (91 - 94175 - 81936)
Email: (attarjeet_bti@rediffmail.com)