GurinderKaler7“ਇਹ ਲੇਖ ਲਿਖਣ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਉਹਨਾਂ ਮੁਸਕਲਾਂ ਬਾਰੇ ਜਾਣੂ ...”
(22 ਮਾਰਚ 2023)
ਇਸ ਸਮੇਂ ਪਾਠਕ: 362.


ਸਾਡੇ ਪ੍ਰਦੇਸ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਵਿਚ ਪੜ੍ਹਨ ਜਾਣ ਦੇ ਚਾਹਵਾਨ ਹੁੰਦੇ ਹਨ
ਇਸ ਦਾ ਮੁੱਖ ਕਾਰਨ ਸਾਡੇ ਦੇਸ਼ ਵਿੱਚ ਰੋਜ਼ਗਾਰ ਦੀ ਘਾਟ ਅਤੇ ਮੁਕਾਬਲੇ ਦਾ ਵੱਧ ਹੋਣਾ ਹੈਜਦੋਂ ਕੋਈ ਵਿਦਿਆਰਥੀ ਪੜ੍ਹਨ ਲਈ ਵਿਦੇਸ਼ ਜਾਂਦਾ ਹੈ ਤਾਂ ਮਾਪਿਆ ਨੂੰ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਉਹਨਾਂ ਦਾ ਬੱਚਾ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋ ਗਿਆ ਹੋਵੇਜੇਕਰ ਕੋਈ ਬੱਚਾ ਵਿਦੇਸ਼ ਜਾ ਕੇ 5-7 ਸਾਲ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕਰ ਲਵੇ ਤਾਂ ਉਹ ਕੋਈ ਚੰਗੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਵੀ ਹੋ ਜਾਂਦਾ ਹੈਪ੍ਰੰਤੂ ਇਹਨਾ 5-7 ਸਾਲਾ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਹੈ, ਜਿਨ੍ਹਾਂ ਨੂੰ ਅੱਖੋਂ-ਪਰੋਖੇ ਕਰਨਾ ਵੀ ਵੱਡੀ ਗਲਤੀ ਹੁੰਦੀ ਹੈਇਸ ਸਮੇਂ ਜਦੋਂ ਕਿਸੇ ਵਿਦਿਆਰਥੀ ਦਾ ਕੋਈ ਦੋਸਤ, ਰਿਸ਼ਤੇਦਾਰ ਵਿਦੇਸ਼ ਚਲਾ ਜਾਂਦਾ ਹੈ ਤਾਂ ਉਸ ਵਿਦਿਆਰਥੀ ਅੰਦਰ ਵੀ ਵਿਦੇਸ਼ ਜਾਣ ਦੀ ਉਤਸੁਕਤਾ ਵਧ ਜਾਂਦੀ ਹੈਪੰਜਾਬ ਤੋਂ ਲੱਖਾਂ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਪਹੁੰਚ ਚੁੱਕੇ ਹਨ ਤੇ ਹੋਰ ਵੀ ਜਾ ਰਹੇ ਹਨਜੇਕਰ ਇਹਨਾਂ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੇਸ਼ ਆ ਰਹੀਆਂ ਮੁਸਕਲਾਂ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਨੂੰ ਉੱਥੋਂ ਦੇ ਵਿਦਿਆਰਥੀਆਂ ਤੋਂ ਲਗਭਗ ਤਿੰਨ ਗੁਣਾਂ ਵੱਧ ਫੀਸ ਦੇਣੀ ਪੈਂਦੀ ਹੈਫੀਸ ਦੇ ਨਾਲ-ਨਾਲ ਰਹਿਣ ਲਈ ਘਰ, ਕਰਿਆਨੇ, ਸਬਜ਼ੀ ਆਦਿ ਦਾ ਖਰਚਾ, ਕਾਰ ਦਾ ਖਰਚਾ ਆਦਿ ਵੱਡੇ ਖਰਚੇ ਹਨਕੈਨੇਡਾ ਵਿੱਚ ਸਕੇਲ ਵਰਕਰ ਅਤੇ ਚੰਗੀ ਨੌਕਰੀ ਵਾਲਿਆਂ ਦੀ ਤਨਖਾਹ ਠੀਕ ਹੁੰਦੀ ਹੈਪਰ ਜਿਹੜੇ ਵਿਦਿਆਰਥੀ ਜਾਂਦੇ ਹਨ ਉਹਨਾਂ ਨੂੰ ਕੰਮ ਲੱਭਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈਜੇਕਰ ਕੰਮ ਮਿਲ ਵੀ ਜਾਵੇ ਤਾ ਘੱਟ ਤੋ ਘੱਟ ਰੇਟ, ਜਿਹੜਾ ਕੇਨੇਡਾ ਸਰਕਾਰ ਵੱਲੋ ਤੈਅ ਕੀਤਾ ਹੁੰਦਾ ਹੈ, ਉੱਤੇ ਕੰਮ ਕਰਨਾ ਪੈਂਦਾ ਹੈਪੜ੍ਹਾਈ ਕਰਨੀ, ਕੰਮ ਕਰਨਾ ਅਤੇ ਆਪਣੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਕਈ ਵਿਦਿਆਰਥੀਆਂ ਲਈ ਉਦਾਸੀ ਦਾ ਕਾਰਨ ਬਣ ਜਾਂਦਾ ਹੈਬਹੁਤ ਸਾਰੇ ਵਿਦਿਆਰਥੀ ਬੈਂਕ, ਆੜ੍ਹਤੀਆਂ ਆਦਿ ਤੋ ਕਰਜ਼ਾ ਲੈ ਕੇ ਕੈਨੇਡਾ ਪਹੁੰਚੇ ਹੁੰਦੇ ਹਨਕੈਨੇਡਾ ਦੇ ਖਰਚੇ ਅਤੇ ਕਰਜ਼ਾ ਵਾਪਸ ਕਰਨ ਦਾ ਫਿਕਰ ਦਿਮਾਗੀ ਬੋਝ ਵਿੱਚ ਵਾਧਾ ਕਰਦਾ ਹੈਇਸ ਸਮੇਂ ਕੈਨੇਡਾ ਦੇ ਵੱਡੇ ਅਤੇ ਮਸ਼ਹੂਰ ਸ਼ਹਿਰਾਂ ਵਿੱਚ ਜਨਸੰਖਿਆ ਇੰਨੀ ਵਧ ਚੁੱਕੀ ਹੈ ਕਿ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਲਾਈਨਾਂ, ਸੜਕਾਂ ਉੱਪਰ ਵਾਹਨਾਂ ਦੀ ਭੀੜ, ਮਹਿੰਗਾਈ ਦਾ ਵਧਣਾ ਤੇ ਆਮਦਨ ਦਾ ਘੱਟ ਹੋ ਗਈ ਹੈ ਕੈਨੇਡਾ ਬਾਰੇ ਇਹ ਸੁਣਨ ਨੂੰ ਮਿਲਦਾ ਸੀ ਕਿ ਉੱਥੇ ਇਲਾਜ ਮੁਫਤ ਹੈ, ਜਦ ਕਿ ਸਚਾਈ ਇਹ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੈਸੇ ਦੇ ਕੇ ਕਰਵਾਉਣਾ ਪੈਂਦਾ ਹੈਕੁਝ ਕੁ ਬਿਮਾਰੀਆਂ ਦਾ ਇਲਾਜ ਮੁਫਤ ਹੈ ਪਰ ਡਾਕਟਰ ਨੂੰ ਮਿਲਣ ਲਈ ਮਹੀਨਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ

ਜ਼ਿਆਦਾਤਰ ਵਿਦਿਆਰਥੀ ਕੈਨੇਡਾ ਦੇ ਉਹਨਾਂ ਇਲਾਕਿਆਂ ਵਿੱਚ ਰਹਿਣਾ ਪਸੰਦ ਕਰਦੇ ਹਨ ਜਿੱਥੇ ਠੰਢ ਘੱਟ ਪੈਂਦੀ ਹੋਵੇਪਰ ਫਿਰ ਵੀ ਕੈਨੇਡਾ ਵਿੱਚ ਪੰਜਾਬ ਨਾਲੋਂ ਵੱਧ ਠੰਢ ਪੈਂਦੀ ਹੈਕੈਨੇਡਾ ਵਿੱਚ ਗਰਮੀ ਦਾ ਮੌਸਮ ਘੱਟ ਅਤੇ ਸਰਦੀ ਬਰਸਾਤ ਦਾ ਮੌਸਮ ਜ਼ਿਆਦਾ ਸਮਾਂ ਰਹਿੰਦਾ ਹੈਸਰਦੀ ਅਤੇ ਬਰਸਾਤ ਦੇ ਮੌਸਮ ਵਿੱਚ ਕਈ-ਕਈ ਦਿਨ ਸੂਰਜ ਦਿਖਾਈ ਨਹੀਂ ਦੇਂਦਾਬਹੁਤ ਸਾਰੇ ਲੋਕਾਂ ਨੂੰ ਇਸ ਮੌਸਮ ਵਿਚ ਡਿਪ੍ਰੈਸ਼ਨ (ਉਦਾਸੀ), ਵਿਟਾਮਿਨ ਡੀ ਆਦਿ ਦੀ ਘਾਟ ਹੋ ਜਾਦੀ ਹੈਰਹਿਣ ਵਾਲੇ ਘਰਾਂ ਵਿੱਚ ਹੀਟ, ਗਰਮ ਪਾਣੀ ਆਦਿ ਦਾ ਪ੍ਰਬੰਧ ਹੁੰਦਾ ਹੈਪਰ ਇਹਨਾਂ ਸਹੂਲਤਾਂ ਦੇ ਬਿੱਲ ਦੇਣੇ ਪੈਂਦੇ ਹਨਇਸ ਦੇਸ਼ ਵਿੱਚ ਨਿੱਕੇ ਤੋਂ ਲੈ ਕੇ ਵੱਡੇ ਕੰਮ ਕਰਵਾਉਣ ਲਈ ਸਰਕਾਰ ਦੀ ਮਨਜ਼ੂਰੀ ਲੈਣੀ ਅਤੇ ਫੀਸ ਦੇਣੀ ਪੈਂਦੀ ਹੈਇਸ ਦੇਸ ਵਿੱਚ ਫਲ ਤੇ ਸ਼ਬਜੀਆਂ ਮਹਿੰਗੀਆਂ ਹਨ, ਇਹ ਪੰਜਾਬ ਦੇ ਹਰ ਘਰ ਵਿੱਚ ਆਮ ਹੀ ਮਿਲ ਜਾਂਦੀਆਂ ਹਨ

ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਇੰਨੀਆ ਵਧ ਚੁੱਕੀਆਂ ਹਨ ਕਿ ਇਕ ਘਰ ਖਰੀਦਣ ਲਈ ਇਕ ਪੀੜ੍ਹੀ ਨੂੰ ਆਪਣੀ ਜਿੰਦਗੀ ਦੀ ਕਮਾਈ ਹੋਈ ਸਾਰੀ ਪੂੰਜੀ ਲਾਉਣੀ ਪੈਂਦੀ ਹੈ ਅਤੇ ਦਿਨ ਰਾਤ ਕੰਮ ਕਰਨਾ ਪੈਂਦਾ ਹੈਘਰਾਂ ਦੀਆਂ ਕਿਸ਼ਤਾਂ ਅਤੇ ਹੋਰ ਖਰਚਿਆਂ ਦਾ ਬੋਝ ਕਈ ਲੋਕਾਂ ’ਤੇ ਇੰਨਾ ਵਧ ਜਾਂਦਾ ਹੈ ਕਿ ਉਹ ਆਪਣੀ ਜਿੰਦਗੀ ਖਤਮ ਕਰਨ ਬਾਰੇ ਸੋਚਣ ਲੱਗ ਪੈਂਦੇ ਹਨਕੈਨੇਡਾ ਵਿੱਚ ਬੈਂਕ ਤੋਂ ਕਰਜ਼ਾ ਲੈ ਕੇ ਘਰ ਲੈਣਾ, ਕਾਰ ਲੈਣੀ ਆਦਿ ਉੱਥੋਂ ਦਾ ਕਲਚਰ ਬਣ ਚੁੱਕਾ ਹੈਸਾਡੇ ਲੋਕ ਉੱਥੇ ਫਸੇ ਹੋਏ ਮਹਿਸੂਸ ਕਰਦੇ ਹਨ ਪਰ ਆਪਣੇ ਦੇਸ਼ ਵਾਪਸ ਆਉਣ ਲਈ ਤਿਆਰ ਨਹੀਂ ਕਿਉਕਿ ਉੱਥੇ ਇਮਾਨਦਾਰੀ, ਇਨਸਾਫ, ਪ੍ਰਦੂਸ਼ਣ ਰਹਿਤ ਵਾਤਾਵਰਣ, ਇਨਸਾਨੀ ਕਦਰਾਂ-ਕੀਮਤਾਂ, ਬੁਢਾਪੇ ਵਿੱਚ ਪੈਨਸ਼ਨ ਦੀ ਸਹੂਲਤ, ਕੇਅਰ ਸੈਂਟਰ ਆਦਿ ਇਨਸਾਨ ਲਈ ਇਕ ਵੱਡਾ ਸਹਾਰਾ ਹਨਵਿਦਿਆਰਥੀ ਇਸ ਕਰਕੇ ਵੀ ਵਾਪਸ ਨਹੀਂ ਆ ਸਕਦੇ ਕਿਉਂਕਿ ਉਹ ਇਕ ਵੱਡੀ ਰਕਮ ਤੇ ਸਮਾਂ ਉਸ ਮੁਲਕ ਵਿੱਚ ਲਾ ਚੁੱਕੇ ਹੁੰਦੇ ਹਨਜੇਕਰ ਵਾਪਸ ਆਪਣੇ ਦੇਸ਼ ਆਉਂਦੇ ਹਨ ਤਾਂ ਪੈਸੇ ਅਤੇ ਸਮੇਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ

ਇਹ ਲੇਖ ਲਿਖਣ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਉਹਨਾਂ ਮੁਸਕਲਾਂ ਬਾਰੇ ਜਾਣੂ ਕਰਵਾਉਣਾ ਹੈ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਤਾ ਜੋ ਉਹ ਕੈਨੇਡਾ ਜਾਣ ਤੋ ਪਹਿਲਾਂ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਪੱਖ ਤੋਂ ਮਜ਼ਬੂਤ ਕਰ ਲੈਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3864)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਗੁਰਿੰਦਰ ਕਲੇਰ

ਗੁਰਿੰਦਰ ਕਲੇਰ

Phone: (91 - 99145 - 38888)
Email: (gurinderkaler8888@gmail.com)