MajorSNabha7ਹਰ ਰੋਜ਼ ਕੋਈ ਨਾ ਕੋਈ ਖਬਰ ਅਵਾਰਾ ਡੰਗਰਾਂ ਨਾਲ ਦੁਰਘਟਨਾ ਵਿੱਚ ਜਖ਼ਮੀ ਹੋਣ ਜਾਂ ਮਰਨ ਵਾਲਿਆਂ ਦੀ ...
(21 ਜਨਵਰੀ 2023)
ਮਹਿਮਾਨ: 245.

 

StrayAnimals1


ਨਵੀਂ ਸਰਕਾਰ ਬਣੀ ਨੂੰ ਕਈ ਮਹੀਨੇ ਹੋ ਗਏ ਪਰ ਅਜੇ ਤਕ ਅਵਾਰਾ ਡੰਗਰਾਂ ਦੀ ਸਾਂਭ ਸੰਭਾਲ ਲਈ ਕੋਈ ਨੀਤੀ
, ਬਿਆਨ ਸਾਹਮਣੇ ਨਹੀਂ ਆਇਆਸਰਕਾਰ ਲਈ ਬਿਜਲੀ ਮੁਫਤ ਕਰਨ ਦੇ ਵੱਡੇ ਫੈਸਲੇ ਨਾਲੋਂ ਇਹ ਬਹੁਤ ਛੋਟਾ ਵੱਡਾ ਮਸਲਾ ਹੈ ਜੋ ਆਸਾਨੀ ਨਾਲ ਸਮਾਜ ਸੈਵੀ-ਸੰਸਥਾਵਾਂ ਦੇ ਸਹਿਯੋਗ ਨਾਲ ਹੱਲ ਹੋ ਸਕਦਾ ਹੈ। ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣ ਸਮੇਂ ਇਹ ਵੱਡੀ ਸਮੱਸਿਆ ਕਿਸੇ ਨਾ ਕਿਸੇ ਰੂਪ ਵਿੱਚ ਹਰ ਰੋਜ਼ ਸਾਹਮਣੇ ਆ ਜਾਂਦੀ ਹੈਅਗਰ ਸਰਕਾਰ ਸੁਹਿਰਦਤਾਪ ਨਾਲ ਇਸ ਪਾਸੇ ਧਿਆਨ ਦੇਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ ਜਿਸ ਨਾਲ ਬਹੁਤ ਸਾਰੀਆਂ ਜਾਨਾਂ ਅਜਾਈਂ ਜਾਣ ਤੋਂ ਬਚ ਜਾਣਗੀਆਂ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਉਜਾੜੇ ਆਦਿ ਤੋਂ ਵੀ ਰਾਹਤ ਮਿਲੇਗੀ

ਪੰਜਾਬ ਦੀਆਂ ਸੜਕਾਂ ’ਤੇ ਅਵਾਰਾ ਡੰਗਰ ਪਹਿਲੀ ਸਰਸਰੀ ਨਜ਼ਰੇ ਹੀ ਝੁੰਡਾਂ ਦੇ ਰੂਪ ਵਿੱਚ ਦੇਖਣ ਨੂੰ ਮਿਲਣਗੇਰੋਜ਼ਾਨਾ ਅਖਬਾਰਾਂ ਅੰਦਰ ਅਵਾਰਾ ਡੰਗਰਾਂ ਨਾਲ ਦੁਰਘਟਨਾਵਾਂ ਦਾ ਜ਼ਿਕਰ ਅਕਸਰ ਹੁੰਦਾ ਹੈਦਿਨੋਂ ਦਿਨ ਪੰਜਾਬ ਅੰਦਰ ਵਧ ਰਹੇ ਅਵਾਰਾ ਡੰਗਰਾਂ ਤੋਂ ਲੋਕਾਂ ਦੀਆਂ ਜਾਨਾਂ ਨੂੰ ਵਧੇਰੇ ਖਤਰਾ ਹੋ ਰਿਹਾ ਹੈ

ਕਈ ਥਾਂਵਾਂ ’ਤੇ ਅਵਾਰਾ ਡੰਗਰਾਂ ਦੁਆਰਾ ਮਾਰੇ ਲੋਕਾਂ ਲਈ ਸਥਾਨਕ ਪ੍ਰਸ਼ਾਸਨ ਖਿਲਾਫ ਮੁਆਵਜ਼ੇ ਲਈ ਮੁਕੱਦਮੇ ਵੀ ਦਰਜ ਕਰਾਏ ਗਏ ਹਨਸਾਰੇ ਸ਼ਹਿਰਾਂ ਦੀਆਂ ਲੋਕ ਹਿਤ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਵੀ ਅੱਗੇ ਆ ਕੇ ਇਨ੍ਹਾਂ ਅਵਾਰਾ ਡੰਗਰਾਂ ਤੋਂ ਹੋਰ ਜਾਨਾਂ ਬਚਾਉਣ ਲਈ ਸੰਘਰਸ਼ ਵਿੱਢਣ ਦੀ ਤੁਰੰਤ ਲੋੜ ਹੈ, ਕਿਉਂਕਿ ਹੁਣ ਕਈ ਥਾਂਵਾਂ ’ਤੇ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨਇਹ ਅਵਾਰਾ ਡੰਗਰ ਖੂੰਖਾਰ ਜੰਗਲੀ ਬਿਰਤੀ ਦੇ ਬਣ ਚੁੱਕੇ ਹਨ ਜਿਹੜੇ ਸੜਕਾਂ ’ਤੇ ਤੁਰੇ ਜਾਂਦੇ ਰਾਹੀਆਂ ਨੂੰ ਸਿੰਗਾਂ ’ਤੇ ਚੁੱਕ ਪਟਕਾ ਪਟਕਾ ਮਾਰ ਰਹੇ ਹਨ।

ਹਰ ਰੋਜ਼ ਕੋਈ ਨਾ ਕੋਈ ਖਬਰ ਅਵਾਰਾ ਡੰਗਰਾਂ ਨਾਲ ਦੁਰਘਟਨਾ ਵਿੱਚ ਜਖ਼ਮੀ ਹੋਣ ਜਾਂ ਮਰਨ ਵਾਲਿਆਂ ਦੀ ਹੁੰਦੀ ਹੈਇਨ੍ਹਾਂ ਡੰਗਰਾਂ ਦੇ ਝੁੰਡਾਂ ਦੇ ਝੁੰਡ ਸੜਕਾਂ ’ਤੇ ਫਿਰਦੇ ਅਤੇ ਬੈਠੇ ਆਮ ਦਿਖਾਈ ਦਿੰਦੇ ਹਨ ਜੋ ਰਾਤ ਵੇਲੇ ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨਬਹੁਤੀਆਂ ਸੜਕਾਂ ’ਤੇ ਸੈਰ ਕਰਨ ਵਾਲਿਆਂ ਲਈ ਵੀ ਰਸਤਾ ਸੁਰੱਖਿਅਤ ਨਹੀਂ ਹੈਸੜਕਾਂ ਤੋਂ ਲੰਘਣ ਵਾਲਿਆਂ ਨੂੰ ਅਵਾਰਾ ਡੰਗਰਾਂ ਆਦਿ ਕੋਲੋਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਹ ਜਾਨਵਰ ਢੀਠ ਕਿਸਮ ਦੀ ਬਿਰਤੀ ਦੇ ਬਣ ਚੁੱਕੇ ਹਨਕਈ ਵਾਰ ਹਾਰਨ ਮਾਰਨ ਜਾਂ ਕਿਸੇ ਦੇ ਆਵਾਜ਼ ਦੇਣ ’ਤੇ ਵੀ ਇਹ ਡੰਗਰ ਰਸਤਾ ਨਹੀਂ ਦਿੰਦੇਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਬੱਚੇ ਮਜਬੂਰੀ ਵੱਸ ਰੋਜ਼ਾਨਾ ਇਨ੍ਹਾਂ ਸੜਕਾਂ ਤੋਂ ਡਰ ਡਰ ਕੇ ਲੰਘਦੇ ਹਨਸਕੂਲ, ਕਾਲਜ ਟਿਊਸ਼ਨ ਜਾਣ ਵਾਲੀਆਂ ਇਕੱਲੀਆਂ ਲੜਕੀਆਂ ਲਈ ਇਹੋ ਜਿਹੇ ਰਸਤਿਆ ਤੋਂ ਦੀ ਲੰਘਣਾ ਹੋਰ ਵੀ ਮੁਸ਼ਕਲ ਹੈਮਾਪਿਆਂ ਦੇ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਆਉਣ ਤਕ ਸਾਹ ਸੂਤੇ ਰਹਿੰਦੇ ਹਨਭੂਸਰੇ ਸਾਨ੍ਹ ਕਈ ਵਾਰ ਲੰਘ ਰਹੇ ਰਾਹੀਆਂ ’ਤੇ ਹਮਲਾ ਕਰਕੇ ਜਖ਼ਮੀ ਕਰ ਦਿੰਦੇ ਹਨ

ਇਨ੍ਹਾਂ ਅਵਾਰਾ ਡੰਗਰਾਂ ਲਈ ਚਾਰਾ ਅਕਸਰ ਹੀ ਲੋਕ ਸੜਕ ਦੇ ਕਿਨਾਰਿਆਂ ’ਤੇ ਸੁੱਟ ਜਾਂਦੇ ਹਨ ਜਿਸ ਨਾਲ ਕਈ ਵਾਰੀ ਲੰਘ ਰਹੇ ਰਾਹੀਆਂ ਦੇ ਐਕਸੀਡੈਂਟ ਹੋ ਜਾਂਦੇ ਹਨ ਕਿਉਂਕਿ ਕਈ ਵਾਰ ਸੜਕ ਦੇ ਦੂਸਰੇ ਪਾਸੇ ਤੋਂ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨਲੋਕ ਸ਼ਾਇਦ ਦਾਨ ਪੁੰਨ ਦੀ ਭਾਵਨਾ ਨਾਲ ਪੱਠੇ ਪਾ ਕੇ ਜਾਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰ੍ਹਾਂ ਸੜਕ ’ਤੇ ਗੰਦ ਪੈਂਦਾ ਹੈ ਅਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਘੱਟੋ ਘੱਟ ਆਵਾਰਾ ਗਊਆਂ, ਸਾਨ੍ਹਾਂ, ਵੱਛੜਿਆਂ ਆਦਿ ਨੂੰ ਫੜ ਕੇ ਨੇੜੇ ਦੀਆਂ ਗਊਸ਼ਾਲਾਵਾਂ ਵਿੱਚ ਭੇਜੇਗਊਧਨ ਨੂੰ ਸਾਂਭਣ ਲਈ ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ, 2014 ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਿੱਚ ਗਊ, ਸਾਨ੍ਹ, ਬਲਦ, ਵੱਛੇ-ਵੱਛੜੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈਇਸ ਲਈ ਫੰਡ ਦੀ ਬੱਜਟ ਵਿੱਚ ਵਿਵਸਥਾ ਕੀਤੀ ਜਾਂਦੀ ਹੈ ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਅਤੇ ਮੱਨੁਖੀ ਅੱਤਿਆਚਾਰ ਤੋਂ ਬਚਾਉਣਾ ਹੈਜਖ਼ਮੀ ਬੇਵੱਸ ਡੰਗਰਾਂ ਦੀ ਤਰਸਯੋਗ ਹਾਲਤ ਦੇਖੀ ਨਹੀਂ ਜਾਂਦੀ ਜਦੋਂ ਜਖ਼ਮਾਂ ਨੂੰ ਕੁੱਤੇ, ਪੰਛੀ ਨੋਚਕੇ ਤੜਫਾਉਂਦੇ ਹਨਕਈਆਂ ਦੇ ਕੀੜੇ ਪੈ ਜਾਂਦੇ ਹਨਪਰ ਬਿਮਾਰ, ਜਖ਼ਮੀ, ਬੁੱਢੇ ਡੰਗਰਾਂ ਦੀ ਹਾਲਤ ਬਹੁਤ ਮਾੜੀ ਹੈ ਜੋ ਸੜਕਾਂ, ਗਲੀਆਂ ਆਦਿ ਵਿੱਚ ਘੁੰਮਦੇ ਰਹਿੰਦੇ ਹਨਜੇ ਕਿਸੇ ਘਰ ਮੂਹਰੇ ਇਹੋ ਜਿਹਾ ਡੰਗਰ ਇੱਕ ਵਾਰੀ ਬੈਠ ਜਾਵੇ ਤਾਂ ਉਸ ਨੂੰ ਉਠਾਉਣਾ ਔਖਾ ਕੰਮ ਹੈ ਕਈ ਵਾਰ ਉਹ ਡੰਗਰ ਉੱਥੇ ਹੀ ਪ੍ਰਾਣ ਤਿਆਗ ਦਿੰਦਾ ਹੈ ਤਾਂ ਉਸ ਨੂੰ ਚੁੱਕਵਾਉਣ ਲਈ ਘਰ ਵਾਲਿਆਂ ਨੂੰ ਪੱਲਿਓਂ ਪੈਸੇ ਦੇਣੇ ਪੈਂਦੇ ਹਨ, ਨਹੀਂ ਤਾਂ ਸੜਿਆਂਦ ਪੈਦਾ ਹੋਣ ਕਾਰਨ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈਸਰਕਾਰ ਨੇ ਮਰੇ ਹੋਏ ਡੰਗਰ, ਜਾਨਵਰ ਆਦਿ ਚੁਕਵਾਉਣ ਤੋਂ ਪਾਸਾ ਹੀ ਵੱਟਿਆ ਹੋਇਆ ਹੈ ਸਬੰਧਤ ਮਹਿਕਮੇ ਕਿਉਂ ਨਹੀਂ ਪ੍ਰਬੰਧ ਕਰਦੇ? ਪਰ ਉਂਝ ਸਰਕਾਰ ਲੋਕਾਂ ਦੀ ਸਿਹਤ ਨੂੰ ਪਹਿਲ ਦੇ ਆਧਾਰ ’ਤੇ ਤਵੱਜੋ ਦੇਣ ਦੀ ਗੱਲ ਕਰਦੀ ਹੈ

ਸਰਕਾਰ ਨੇ ਗਊਆਂ ਦੀ ਸੇਵਾ ਸੰਭਾਲ ਲਈ ਵਧੇਰੇ ਫੰਡ ਇਕੱਠਾ ਕਰਨ ਲਈ ਸਥਾਨਕ ਸਰਕਾਰਾਂ ਵੱਲੋਂ ਗਊ ਸੈੱਸ ਲਾ ਰੱਖਿਆ ਹੈਪਰ ਗਊਧਨ ਦੀ ਸੰਭਾਲ ਲਈ ਸਰਕਾਰ ਵੱਲੋਂ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈਹਿੰਦੂ ਸੰਗਠਨ ਵੀ ਇਸ ਮਸਲੇ ਪ੍ਰਤੀ ਗੰਭੀਰ ਨਹੀਂਉਨ੍ਹਾਂ ਨੂੰ ਵੀ ਹਰੇਕ ਸ਼ਹਿਰ ਵਿੱਚ ਸਰਕਾਰ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈਸੋਸ਼ਲ ਮੀਡੀਆ ’ਤੇ ਲੜਦੇ ਭਿੜਦੇ ਡੰਗਰਾਂ ਕਾਰਨ ਰਾਹਗੀਰਾਂ ਦੇ ਹੋਏ ਐਕਸੀਡੈਂਟਾਂ ਵਿੱਚ ਹੋਈਆਂ ਮੌਤਾਂ ਦੀਆਂ ਵੀਡੀਓ ਅਕਸਰ ਦੇਖਣ ਨੂੰ ਮਿਲਦੀਆਂ ਹਨਇਨ੍ਹਾਂ ਮੌਤਾਂ ਲਈ ਸਰਕਾਰ ਵੱਲੋਂ ਪਰਿਵਾਰਾਂ ਨੂੰ ਨਾ ਤਾਂ ਦੋ ਸ਼ਬਦ ਹਮਦਰਦੀ ਦੇ ਬੋਲ ਕੇ ਦਿਲਾਸਾ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈਲੋਕਤੰਤਰੀ ਸਰਕਾਰ ਦਾ ਫਰਜ਼ ਹੈ ਕਿ ਉਹ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰੇਜੇ ਸਰਕਾਰ ਸੁਹਿਰਦਤਾ ਨਾਲ ਲੋਕਾਂ ਦੀ ਆਵਾਜ਼ ਸੁਣੇਗੀ ਤਾਂ ਹੀ ਉਹ ਲੋਕਾਂ ਵਿੱਚ ਲੋਕ ਪ੍ਰਿਆ ਹੋ ਸਕਦੀ ਹੈ ਲੋਕ ਹਿਤ ਵਿੱਚ ਫੈਸਲਾ ਲੈ ਕੇ ਇਨ੍ਹਾਂ ਅਵਾਰਾ ਡੰਗਰਾਂ ਦੁਆਰਾ ਆਮ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਤੁਰੰਤ ਰੋਕਣ ਲਈ ਉਪਰਾਲਾ ਕਰਨਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3751)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮੇਜਰ ਸਿੰਘ ਨਾਭਾ

ਮੇਜਰ ਸਿੰਘ ਨਾਭਾ

Nabha, Patiala, Punjab, India.
Tel: (91 - 94635 - 53962)
Email: (majorsnabha@gmail.com)