KarnailSSomal7ਐਪਰ ਸਿਆਣਪਾਂ ਹੋਣ ਜਾਂ ਦਿਮਾਗ਼ਾਂ ਨੂੰ ਰੁਸ਼ਨਾਉਣ ਵਾਲਾ ਹੋਰ ਬੋਧਉਸ ਨੂੰ ...
(15 ਜਨਵਰੀ 2023)
ਮਹਿਮਾਨ: 103.


ਮਨੁੱਖ ਹੁਣ ਤਾਈਂ ਸਿਆਣਪਾਂ ਦੇ ਬਲ ਜਿਊਂਦਾ ਆਇਆ ਹੈ
ਸਿਆਣਪ ਦਾ ਸੋਮਾ ਇੱਕ ਤਾਂ ਉਸ ਦਾ ਆਪਣਾ ਹੱਡੀਂ ਹੰਢਾਇਆ ਤਜਰਬਾ ਹੁੰਦਾ, ਦੂਜੇ ਬੰਨੇ, ਨੇੜੇ ਰਹਿੰਦੇ ਸਮੂਹ ਵਿੱਚ ਵੀ ਹਰ ਕੋਈ ਆਪਣੇ ਕੱਢੇ ਨਿਚੋੜ ਦੂਜਿਆਂ ਨਾਲ ਸਾਂਝਾ ਕਰਦਾਫਿਰ, ਹਰ ਪੀੜ੍ਹੀ ਅਗਲੀ ਪੀੜ੍ਹੀ ਨੂੰ ਇਸ ਗਿਆਨ ਦੀ ਪੂੰਜੀ ਦਿੰਦੀ ਜਾਂਦੀਵੈਸੇ ਵੀ ਕਈ ਵਿਅਕਤੀ ਬੜੇ ਜ਼ਹੀਨ ਹੁੰਦੇਉਹ ਹਰ ਵਰਤਾਰੇ ਨੂੰ ਜ਼ਿਆਦਾ ਗਹੁ ਨਾਲ ਵੇਖਦੇ ਤੇ ਵਿਚਾਰਦੇਉਨ੍ਹਾਂ ਦੀ ਅਕਲ ਤੇ ਸੂਝ-ਬੂਝ ਦਾ ਲਾਭ ਦੂਜਿਆਂ ਨੂੰ ਵੀ ਹੁੰਦਾਜਿਹੜੇ ਘੁਮੱਕੜ ਹੁੰਦੇ, ਨਵੀਆਂ ਧਰਤੀਆਂ ਗਾਹੁਣ ਦਾ ਸ਼ੌਕ ਰੱਖਦੇ, ਉਹ ਸਫ਼ਰ ਤੋਂ ਮੁੜਕੇ ਆਪਣੇ ਸਾਥੀਆਂ ਨੂੰ ਕਿੰਨਾ ਕੁਝ ਨਵਾਂ ਦੱਸਦੇ, ਜਿਸ ਨਾਲ ਉਨ੍ਹਾਂ ਦੇ ਮਾਨਸਿਕ ਦਿਸਹੱਦੇ ਮੋਕਲੇ ਹੋ ਜਾਂਦੇਜਦੋਂ ਤੋਂ ਮਨੁੱਖ ਅੱਖਰ ਗਿਆਨ ਦਾ ਮਾਲਕ ਬਣਿਆ ਤਾਂ ਸਾਰਾ ਕੁਝ ਚੇਤੇ ਰੱਖਣ ਦਾ ਝੰਜਟ ਮੁੱਕ ਗਿਆਛਾਪਾ-ਖਾਨਾ ਆਉਣ ਨਾਲ ਛਪੀ ਸਮਗਰੀ ਤੇ ਹੁਣ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਸਮੁੱਚੀ ਮਾਨਵਤਾ ਦੀ ਸਿਆਣਪ ਅਤੇ ਗਿਆਨ-ਵਿਗਿਆਨ ਆਮ ਮਨੁੱਖ ਦੇ ਕਾਫ਼ੀ ਪਹੁੰਚ ਵਿੱਚ ਹੋ ਗਏਸਾਨੂੰ ਸਿਆਣਪ ਟੂਕਾਂ, ਟੋਟਕਿਆਂ, ਮੁਹਾਵਰਿਆਂ, ਅਖੌਤਾਂ, ਸਮਝਾਉਣੀਆਂ, ਮੱਤਾਂ ਤੇ ਉਪਦੇਸ਼ਾਂ ਦੇ ਰੂਪ ਵਿੱਚ ਮਿਲਦੀ ਹੈਲੋਕ-ਸਾਹਿਤ ਤੋਂ ਇਲਾਵਾ ਆਮ ਸਾਹਿਤ, ਜਿਸ ਨੂੰ ਵਿਸ਼ਿਸ਼ਟ ਸਾਹਿਤ ਕਿਹਾ ਜਾਂਦਾ ਹੈ, ਵੀ ਅਸਿੱਧੇ ਜਾਂ ਲੁਕਵੇਂ ਰੂਪ ਵਿੱਚ ਜੀਵਨ ਦੀਆਂ ਸਿਆਣਪਾਂ ਦੀ ਬਾਤ ਪਾਉਂਦਾ ਹੈਕੁਦਰਤ ਦੇ ਵਰਤਾਰੇ ਵੱਖ, ਮਨੁੱਖ ਨੂੰ ਕੋਈ ਨਾ ਕੋਈ ਸਬਕ ਸਿਖਾਈ ਜਾਂਦੇ ਹਨਐਪਰ ਸਿਆਣਪਾਂ ਹੋਣ ਜਾਂ ਦਿਮਾਗ਼ਾਂ ਨੂੰ ਰੁਸ਼ਨਾਉਣ ਵਾਲਾ ਹੋਰ ਬੋਧ, ਉਸ ਨੂੰ ਜਗਾਉਣਾ ਪੈਂਦਾ ਹੈਉਸ ਦੀ ਸੁਚੱਜੀ ਵਰਤੋਂ ਹੀ ਜ਼ਿੰਦਗੀ ਦੀ ਬਿਹਤਰੀ ਲਈ ਕੀਤੀ ਜਾ ਸਕਦੀ ਹੈ

ਸੋ, ਸਿਆਣਪਾਂ ਦੀ ਖੇਤੀ ਦਾ ਮਤਲਬ ਹੈ ਕਿ ਵੱਖ-ਵੱਖ ਸੋਮਿਆਂ ਤੋਂ ਮਿਲ ਸਕਦੀਆਂ ਸਿਆਣਪਾਂ ਨੂੰ ਜਾਣਨ ਦਾ ਜਤਨ ਅਤੇ ਆਪਣੇ ਵਿਵੇਕ ਨਾਲ ਉਨ੍ਹਾਂ ਦੀ ਪੁਣ-ਛਾਣ ਕਰਨੀਫਿਰ ਆਪਣੀਆਂ ਹਾਲਤਾਂ ਮੁਤਾਬਿਕ ਲਾਹੇਵੰਦ ਹੋ ਸਕਦੀਆਂ ਸਿਆਣਪਾਂ ਤੋਂ ਕੰਮ ਲੈਣਾਪੁਰਾਣੇ ਗਹਿਣਿਆਂ ਤੋਂ ਨਵੇਂ ਗਹਿਣੇ ਇੰਜ ਹੀ ਘੜਵਾ ਸਕੀਦੇ ਹਨਮਨੁੱਖ ਦੀਆਂ ਹੁਣ ਤੀਕ ਅਰਜਿਤ ਕੀਤੀਆਂ ਸਿਆਣਪਾਂ ਤੋਂ ਲਾਭ ਲੈਣਾ ਵੀ ਇੱਕ ਸਿਆਣਪ ਹੈਜ਼ਰੂਰਤ ਹੁੰਦੀ ਹੈ ਉਨ੍ਹਾਂ ਨੂੰ ਲੱਭਣਾ ਤੇ ਅਜੋਕੇ ਪ੍ਰਸੰਗਾਂ ਵਿੱਚ ਸਹੀ ਵਰਤੋਂ ਕਰ ਸਕਣਾਜਦੋਂ ਮਨੁੱਖ ਦੇ ਆਪਣੇ ਤਜਰਬੇ ਉੱਤੇ ਇਹ ਸਿਆਣਪਾਂ ਖਰੀਆਂ ਉੱਤਰਦੀਆਂ ਹਨ ਤਦ ਇਹ ਉਸ ਨੂੰ ਆਪਣੀਆਂ ਜਾਪਣ ਲੱਗ ਪੈਂਦੀਆਂ ਹਨਜਦੋਂ ਕੋਈ ਕਹਿੰਦਾ ਹੈ, ‘ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸਵਾਦੀ’ ਤਾਂ ਉਹ ਹਜ਼ਾਰਾਂ-ਲੱਖਾਂ ਸਾਲਾਂ ਤੋਂ ਤੁਰਦੀ ਆਈ ਸਿਆਣਪ ਉੱਤੇ ਆਪਣੀ ਮੋਹਰ ਲਾ ਦਿੰਦਾ ਹੈਉਂਜ, ਬੀਤੇ ਸਮੇਂ ਦੇ ਕੰਮਾਂ-ਕਿੱਤਿਆਂ ਨੂੰ ਕਰਨ ਬਾਰੇ ਕੱਢੇ ਗਏ ਤੱਤ ਹੁਣ ਜਿਉਂ ਦੇ ਤਿਉਂ ਕੰਮ ਨਹੀਂ ਆਉਂਦੇ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਦੀ ਸਿਆਣਪ ਹੁਣ ‘ਸਿਆਣਪ ਨਾਲ ਵਾਹ ਤੇ ਰੱਜ ਕੇ ਖਾਹ’ ਵਿੱਚ ਲੈਣੀ ਬਣਦੀ ਹੈ

ਸਾਡਾ ਸਿਆਣਪ-ਭੰਡਾਰ ਸਾਡੇ ਪੂਰਵਜਾਂ ਨਾਲੋਂ ਕਿੰਨਾ ਵੱਧ ਹੈਐਪਰ, ਸਾਨੂੰ ਵਧੇਰੇ ਚੇਤੰਨ ਤੇ ਜਾਗੇ ਹੋਏ ਹੋਣ ਦੀ ਲੋੜ ਹੈਹੁਣ ਹਰ ਖੇਤਰ ਵਿੱਚ ਅਨੰਤ ਸੰਭਾਵਨਾਵਾਂ ਦਿਸਦੀਆਂ ਹਨਵਿਗਿਆਨ, ਤਕਨੀਕੀ ਗਿਆਨ ਤੇ ਆਮ ਜਾਣਕਾਰੀ ਵਿੱਚ ਬੇਅੰਤ ਵਾਧਾ ਹੋਇਆ ਹੈਆਵਾਜਾਈ ਤੇ ਸੰਚਾਰ ਸਾਧਨਾਂ ਦੀ ਉੱਨਤੀ ਨੇ ਸੰਸਾਰ ਵਿੱਚ ਦੁਰਾਡੇ ਰਹਿੰਦੇ ਲੋਕਾਂ ਨੂੰ ਨੇੜੇ ਲਿਆਂਦਾ ਹੈਇੱਕ ਦੂਜੇ ਨੂੰ ਸਮਝ ਕੇ ਆਪਣੇ ਮਾਨਸਿਕ ਦਿਸਹੱਦੇ ਵਸੀਹ ਕਰਨ ਦੇ ਮੌਕੇ ਵੀ ਵਧੇ ਹਨਇੰਜ ਗ਼ਲਤ ਧਾਰਨਾਵਾਂ ਆਪਣੇ ਆਪ ਛਾਈਂ-ਮਾਈਂ ਹੋਣ ਲੱਗਦੀਆਂ ਹਨ

ਅਸੀਂ ਉਸ ਜ਼ਮਾਨੇ ਵਿੱਚੋਂ ਗੁਜ਼ਰੇ ਹਾਂ ਜਦੋਂ ਮਰੀਜ਼ ਦੀ ਦਵਾਈ ਦੀ ਪਛਾਣ ਗੋਲੀਆਂ ਦੇ ਰੰਗਾਂ ਜਾਂ ਉਨ੍ਹਾਂ ਦੇ ਆਕਾਰ ਤੋਂ ਕੀਤੀ ਜਾਂਦੀ ਸੀਹੁਣ ਬਹੁਤੇ ਲੋਕ ਦਵਾਈ ਦੇ ਨਾਂ ਅਤੇ ਉਸ ਦੇ ਲਾਭ-ਹਾਣ ਬਾਰੇ ਨੈੱਟ ਤੋਂ ਜਾਣਕਾਰੀ ਲੈਂਦੇ ਹਨਜਾਗਰੂਕ ਵਿਅਕਤੀ ਇਸ਼ਤਿਹਾਰਾਂ ਦੇ ਪੈਦਾ ਕੀਤੇ ਭੰਬਲਭੂਸੇ ਵਿੱਚ ਨਹੀਂ ਫਸਦਾਉਹ ਅਜੋਕੇ ਠੱਗਾਂ ਤੋਂ ਖ਼ਬਰਦਾਰ ਰਹਿੰਦਾ ਹੈ, ਜਿਹੜੇ ਸਾਡੇ ਬੈਂਕ-ਖ਼ਾਤਿਆਂ ਦੀ ਸਫ਼ਾਈ ਕਰ ਜਾਂਦੇ ਹਨ ਤੇ ਸਾਨੂੰ ਮਾਲੂਮ ਹੀ ਨਹੀਂ ਹੁੰਦਾਕੂੜ ਪ੍ਰਚਾਰ ਤੇ ਝੂਠਾ ਪ੍ਰਾਪੋਗੰਡਾ ਵੀ ਸਧਾਰਨ ਬੰਦੇ ਦੀ ਮੱਤ ਮਾਰ ਦਿੰਦਾ ਹੈਚੁਕੰਨੇ ਤੇ ਬਾਖ਼ਬਰ ਬੰਦੇ ਦਾ ਬੇਸ਼ੱਕ ਬਚਾਉ ਕਾਫ਼ੀ ਹੱਦ ਤੀਕ ਹੋ ਜਾਂਦਾ ਹੈ

ਅਜੋਕੇ ਵੇਲਿਆਂ ਵਿੱਚ ਗ਼ਲਤ ਤੇ ਭਰੋਸੇ ਰਹਿਤ ਸੂਚਨਾਵਾਂ ਦਾ ਹੜ੍ਹ ਜਿਹਾ ਆ ਗਿਆ ਹੈਅਸੀਂ ਜਾਣਦੇ ਹਾਂ ਹੜ੍ਹ ਦਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾਇਵੇਂ ਜੋ ਕੁਝ ਸਾਨੂੰ ਹਰ ਪਲ ਪਰੋਸਿਆ ਜਾਂਦਾ ਹੈ, ਉਹ ਅਨੇਕਾਂ ਦਾਅਵਿਆਂ ਦੇ ਬਾਵਜੂਦ ਸ਼ੰਦੇਹਾਂ ਤੋਂ ਮੁਕਤ ਨਹੀਂ ਹੁੰਦਾਨੌਸਰਬਾਜ਼ਾਂ ਦੀਆਂ ਚਾਲਾਂ ਚੰਗੇ-ਭਲੇ ਬੰਦੇ ਨੂੰ ਭੰਬਲਭੂਸੇ ਵਿੱਚ ਪਾ ਦਿੰਦੀਆਂ ਹਨਕਿਸੇ ਜ਼ਮਾਨੇ ਵਿੱਚ ਵਲ-ਛਲ ਰਹਿਤ ਤੇ ਭੋਲਾ ਬੰਦਾ ਹੋਣਾ ਇੱਕ ਸਿਫ਼ਤ ਮੰਨੀ ਜਾਂਦੀ ਸੀ, ਹੁਣ ਇਹ ਕੁਝ ਮਨਫੀ ਯਾਅਨੀ ਔਗੁਣ ਸਦਵਾਏਗਾਚੰਗੇ ਬੰਦੇ ਦੀ ਕਸਵੱਟੀ ਵੀ ਪਹਿਲਾਂ ਵਾਲੀ ਨਹੀਂ ਰਹੀਜੋ ਰਵਾਇਤੀ ਹੈ ਉਹ ਸਾਰਾ ਸੱਚ ਭਾਵੇਂ ਨਾ ਵੀ ਹੋਵੇ ਪਰ ਉਹ ਪੂਰਾ ਝੂਠ ਵੀ ਨਹੀਂ ਹੈਪੁਰਾਣੇ ਭਾਂਡੇ ਤੇ ਖੇਤੀਬਾੜੀ ਦੇ ਸੰਦ ਹੁਣ ਵਰਤੋਂ ਵਿੱਚ ਨਹੀਂ ਹਨਹੋਰ ਬਹੁਤ ਕੁਝ ਅਜੋਕੇ ਸਮੇਂ ਨੇ ਵਰਤੋਂ ਤੋਂ ਬਾਹਰ ਕਰ ਦਿੱਤਾ ਹੈਸਾਡੀਆਂ ਪੜ੍ਹਾਈਆਂ ਦਾ ਵਿਸ਼ਾ-ਵਸਤੂ ਵੀ ਉਹੋ ਨਹੀਂ ਰਿਹਾਹੁਣ ਪੱਤਰ ਲਿਖਣ ਦੀ ਕਲਾ ਪਹਿਲਾਂ ਜਿਹੀ ਨਹੀਂ ਰਹੀਹੁਣ ਤਾਂ ਈਮੇਲਾਂ ਅਤੇ ਮੋਬਾਈਲਾਂ ਰਾਹੀਂ ਭੇਜੇ ਜਾਂਦੇ ਸੁਨੇਹਿਆਂ ਨੂੰ ਲਿਖਣ ਦੀ ਜਾਚ ਨੂੰ ਥਾਂ ਮਿਲਣ ਲੱਗੀ ਹੈਸਿਆਣਪਾਂ ਹੋਣ ਜਾਂ ਹੋਰ ਸ਼ਊਰ, ਤੇਜ਼ੀ ਨਾਲ ਬਦਲ ਰਹੇ ਸਮੇਂ ਦੇ ਅਨੁਕੂਲ ਅਤੇ ਪ੍ਰਮਾਣਿਕ ਹੋਣੇ ਬਣਦੇ ਹਨਸਿੱਧੜ ਬਣੇ ਰਹਿਣਾ ਹੁਣ ਪੁੱਗਣਾ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3740)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਰਨੈਲ ਸਿੰਘ ਸੋਮਲ

ਕਰਨੈਲ ਸਿੰਘ ਸੋਮਲ

Phone: (91 - 88476 - 47101)
Email: (kssomal@gmail.com)