RameshKumarSharma7ਵੀਰ ਜੀ, ਤੁਸੀਂ ਤਾਂ ਮੇਰਾ ਭੱਠਾ ਬਿਠਾ ਦਿੱਤਾ ਹੈ। ਉਹ ਤਾਂ ਬਹੁਤ ਸ਼ਰਾਬ ਪੀਂਦਾ ਹੈ ਅਤੇ ਮਾਰਦਾ ਕੁੱਟਦਾ ...
(25 ਜੁਲਾਈ 2022)
ਮਹਿਮਾਨ: 565.


ਮੈਨੂੰ ਲਗਦਾ ਸੀ ਕਿਸੇ ਦੀ ਸ਼ਾਦੀ ਲਈ ਵਿਚੋਲਾ ਬਣਨਾ ਬੜਾ ਪੁੰਨ ਦਾ ਕੰਮ ਹੁੰਦਾ ਹੈ
ਇਹ ਵੀ ਪਤਾ ਸੀ ਕਿ ਇਸ ਕੰਮ ਵਿੱਚ ਕੱਢਣ-ਪਾਉਣ ਨੂੰ ਕੁਝ ਨਹੀਂਕਿਸੇ ਸਮੇਂ ਛਿੱਤਰਾਂ ਨੂੰ ਥਾਂ ਵੀ ਹੋ ਸਕਦੀ ਹੈਪਰ ਫਿਰ ਵੀ ਮੈਂ ਇਹ ਅੱਕ ਚੱਬਣ ਨੂੰ ਤਿਆਰ ਹੋ ਗਿਆ

ਮੇਰਾ ਇੱਕ ਦੋਸਤ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਸ਼ਰਮਾ ਜੀ! ਤੁਸੀਂ ਮੇਰੇ ਪੱਕੇ ਦੋਸਤ ਹੋ, ਇਸ ਲਈ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਹਾਂਮੇਰੇ ਬਾਪ ਦੀਆਂ ਦੋ ਸ਼ਾਦੀਆਂ ਹਨ ਪਰ ਮੇਰੀ ਤਾਂ ਇੱਕ ਵੀ ਹੁੰਦੀ ਨਹੀਂ ਜਾਪਦੀਮੇਰੇ ਬਾਪ ਨੂੰ ਮੇਰੇ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ, ਇਸ ਕਰਕੇ ਮੈਂ ਚਾਹੁੰਦਾ ਹਾਂ ਤੁਸੀਂ ਮੇਰੀ ਕਿਤੇ ਗੰਢ-ਤੁਪ ਕਰਵਾ ਦੇਵੋ

ਮੇਰਾ ਸੁਨਾਮ ਵਿੱਚ ਇੱਕ ਦੋਸਤ ਸੀ, ਮੈਂ ਉਸ ਨਾਲ ਸੰਪਰਕ ਕੀਤਾਉਸ ਦੀਆਂ 3-4 ਭੈਣਾਂ ਸਨਮੈਂ ਉਸ ਨੂੰ ਦੱਸਿਆ ਕਿ ਲੜਕਾ ਡਿਪਲੋਮਾ ਹੋਲਡਰ ਹੈ, ਡਿਗਰੀ ਕਰ ਰਿਹਾ ਹੈਨੇੜ ਭਵਿੱਖ ਵਿੱਚ ਬਹੁਤ ਤਰੱਕੀ ਕਰ ਸਕਦਾ ਹੈਉਸ ਦੇ ਪਰਿਵਾਰਕ ਪਿਛੋਕੜ ਬਾਰੇ ਵੀ ਚਾਨਣਾ ਪਾ ਦਿੱਤਾਉਨ੍ਹਾਂ ਨੇ ਸਾਰੀ ਗੱਲ ਮੇਰੇ ’ਤੇ ਸੁੱਟ ਦਿੱਤੀ

ਮੈਂ ਮੁੰਡੇ ਨੂੰ ਲੜਕੀ ਦੀ ਫੋਟੋ ਵਿਖਾ ਦਿੱਤੀ ਜਿਸ ਨੂੰ ਵੇਖ ਕੇ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂਉਸ ਨੇ ਖੁਸ਼ੀ ਵਿੱਚ ਖੀਵਾ ਹੁੰਦੇ ਕਿਹਾ, “ਸ਼ਰਮਾ ਜੀ! ਕੁੜੀ ਤਾਂ ਬਹੁਤ ਸੁੰਦਰ ਹੈ, ਮੈਨੂੰ ਪਸੰਦ ਹੈ

ਅਸੀਂ ਥੋੜ੍ਹੇ ਜਿਹੇ ਸਟਾਫ ਮੈਂਬਰਾਂ ਨੇ ਜਾ ਕੇ ਉਸ ਦਾ ਵਿਆਹ ਕਰਵਾ ਦਿੱਤਾਉਹ ਪੂਰਾ ਖੁਸ਼ ਸੀ

ਅਜੇ ਥੋੜ੍ਹੇ ਦਿਨ ਹੀ ਹੋਏ ਸਨ ਵਿਆਹ ਹੋਏ ਨੂੰ, ਉਹ ਮੇਰੇ ਘਰ ਆਇਆ ਤੇ ਰੋਣਾ ਰੋਇਆ ਕਿ ਉਸ ਨੇ ਅੱਜ ਸਾਰੀਆਂ ਰੋਟੀਆਂ ਸਾੜ ਦਿੱਤੀਆਂ ਇੱਕ ਦਿਨ ਉਸ ਨੇ ਸਾਰਾ ਦੁੱਧ ਉਬਾਲ ਦਿੱਤਾ ਸੀਮੈਂ ਕਿਹਾ, “ਵੇਖ ਯਾਰ, ਮੈਂ ਤੇਰੀ ਸ਼ਾਦੀ ਕਰਵਾ ਦਿੱਤੀ, ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਸ਼ੁਰੂ-ਸ਼ੁਰੂ ਵਿੱਚ ਥੋੜ੍ਹੀਆਂ ਮੁਸ਼ਕਿਲਾਂ ਹੁੰਦੀਆਂ ਹਨ ਪਰ ਬਾਅਦ ਵਿੱਚ ਸਭ ਠੀਕ ਹੋ ਜਾਂਦਾ।”

ਪਰ ਫਿਰ ਵੀ ਮੈਨੂੰ ਲੱਗਿਆ ਮੇਰਾ ਵਿਚੋਲਾ ਬਣਨ ਦਾ ਪਹਿਲਾ ਤਜਰਬਾ ਕੋਈ ਮਾੜਾ ਨਹੀਂ ਰਿਹਾ ਮੈਨੂੰ ਜਲਦੀ ਹੀ ਇੱਕ ਹੋਰ ਮੌਕਾ ਮਿਲ ਗਿਆਮੇਰੇ ਕੋਲ ਇੱਕ ਲੜਕਾ ਕੰਮ ਕਰਦਾ ਸੀਉਸ ਨੇ ਇੱਕ ਦਿਨ ਮੈਨੂੰ ਕਿਹਾ ਸ਼ਰਮਾ ਜੀ, ਮੇਰੀ ਪਤਨੀ ਕਿਸੇ ਕਾਰਨ ਮੈਨੂੰ ਛੱਡ ਗਈ ਹੈ। ਤਲਾਕ ਦੀ ਗੱਲ ਚੱਲ ਰਹੀ ਹੈ। ਜੋ ਤੁਹਾਡੀ ਨਜ਼ਰ ਵਿੱਚ ਕੋਈ ਲੜਕੀ ਜਾਂ ਔਰਤ ਹੋਵੇ ਤਾਂ ਮੇਰਾ ਇਹ ਕੰਮ ਕਰਵਾ ਦੇਵੋ, ਤੁਹਾਡਾ ਪੁੰਨ ਹੋਵੇਗਾ

ਮੇਰੇ ਘਰ ਦੀ ਪਿਛਲੀ ਲਾਈਨ ਵਿੱਚ ਇੱਕ ਔਰਤ ਦੇ ਪਤੀ ਮਰ ਨੂੰ ਅਜੇ ਮਹੀਨਾ ਹੋਇਆ ਸੀ, ਉਸ ਦਾ ਬਾਲ ਬੱਚਾ ਵੀ ਕੋਈ ਨਹੀਂ ਸੀਮੈਂ ਆਪਣੀ ਪਤਨੀ ਨੂੰ ਕਿਹਾ ਕਿ ਉਹ ਉਸ ਨਾਲ ਇਸ ਵਿਸ਼ੇ ’ਤੇ ਗੱਲ ਕਰੋ

ਗੱਲ ਕਰਨ ’ਤੇ ਉਹ ਤਾਂ ਇੱਕ ਦਮ ਤਿਆਰ ਹੋ ਗਈ ਜਿਵੇਂ ਘਰ ਵਾਲੇ ਨੂੰ ਮਰਿਆ ਹੀ ਭਾਲਦੀ ਹੋਵੇਉਸ ਨੇ ਕਿਹਾ, “ਮੈਡਮ ਜੀ, ਮੈਨੂੰ ਕੁਝ ਨਹੀਂ ਚਾਹੀਦਾ, ਬੱਸ ਮੁੰਡਾ ਸ਼ਰਾਬੀ-ਕਬਾਬੀ ਨਾ ਹੋਵੇ ਅਤੇ ਮੀਟ ਵਗੈਰਾ ਨਾ ਖਾਂਦਾ ਹੋਵੇ

ਮੇਰੀ ਘਰ ਵਾਲੀ ਨੇ ਉਸ ਨੂੰ ਦੱਸਿਆ ਕਿ ਮੁੰਡੇ ਨੂੰ ਬਿਲਕੁਲ ਕੋਈ ਐਬ ਨਹੀਂ ਬਾਅਦ ਵਿੱਚ ਕਈ ਵਾਰ ਮੁੰਡਿਆਂ ਦਾ ਪਤਾ ਵੀ ਨਹੀਂ ਲੱਗਦਾ

ਉਨ੍ਹਾਂ ਦੀ ਸ਼ਾਦੀ ਕਰਵਾ ਦਿੱਤੀ। ਇੱਕ ਦੋ ਮਹੀਨੇ ਸ਼ਾਂਤੀ ਨਾਲ ਲੰਘ ਗਏ ਇੱਕ ਦਿਨ ਮੈਨੂੰ ਉਹ ਔਰਤ ਰੇਲਵੇ ਸਟੇਸ਼ਨ ਦੇ ਬਾਹਰ ਮਿਲ ਗਈਉਹ ਤਾਂ ਮੇਰੇ ਗੱਲ ਪੈ ਗਈ“ਵੀਰ ਜੀ, ਤੁਸੀਂ ਤਾਂ ਮੇਰਾ ਭੱਠਾ ਬਿਠਾ ਦਿੱਤਾ ਹੈਉਹ ਤਾਂ ਬਹੁਤ ਸ਼ਰਾਬ ਪੀਂਦਾ ਹੈ ਅਤੇ ਮਾਰਦਾ ਕੁੱਟਦਾ ਵੀ ਹੈਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਉਹ ਉੱਚੀ-ਉੱਚੀ ਰੋਣ ਲੱਗ ਪਈਸਾਹਮਣੇ ਵਾਲੀ ਦੁਕਾਨ ਤੋਂ ਉੱਠ ਕੇ ਇੱਕ ਦੁਕਾਨਦਾਰ ਭੱਜਿਆ ਆਇਆ ਅਤੇ ਕਹਿਣ ਲੱਗਾ, “ਬਾਬੂ ਜੀ! ਮੈਡਮ ਬਹੁਤ ਰੋ ਰਹੀ ਹੈ, ਪਤੀ-ਪਤਨੀ ਵਿੱਚ ਸੌ ਵਾਰ ਝਗੜੇ ਹੁੰਦੇ ਨੇ, ਇਨ੍ਹਾਂ ਨੂੰ ਸਕੂਟਰ ’ਤੇ ਬਿਠਾਉ ਅਤੇ ਘਰ ਲੈ ਜਾਉ।”

ਮੈਂ ਉਸ ਔਰਤ ਨੂੰ ਕਿਹਾ, “ਇੱਥੇ ਸੜਕ ’ਤੇ ਤਮਾਸ਼ਾ ਨਾ ਕਰ, ਸਕੂਟਰ ’ਤੇ ਬੈਠ, ਮੈਂ ਤੁਹਾਨੂੰ ਕਾਲੋਨੀ ਛੱਡ ਦੇਵਾਂਗਾ।”

ਮੈਂ ਸੋਚ ਲਿਆ ਕਿ ਅੱਗੇ ਤੋਂ ਅਜਿਹੇ ਚੱਕਰ ਵਿੱਚ ਨਹੀਂ ਪੈਣਾਅਜੇ 3-4 ਦਿਨ ਹੀ ਬੀਤੇ ਹੋਣਗੇ ਕਿ ਨਾਲ ਦੇ ਦਫਤਰ ਦਾ ਇੱਕ ਕਰਮਚਾਰੀ ਭੱਜਿਆ-ਭੱਜਿਆ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਸ਼ਰਮਾ ਜੀ! ਮੈਂ ਬਹੁਤ ਮੁਸੀਬਤ ਵਿੱਚ ਹਾਂ, ਮੇਰੀ ਵੀ ਕਿਤੇ ਸ਼ਾਦੀ ਕਰਵਾ ਦਿਉਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ।”

ਮੈਂ ਕਿਹਾ, “ਤੁਸੀਂ ਆਉਣ ਵਿੱਚ ਦੇਰ ਕਰ ਦਿੱਤੀ, ਹੁਣ ਤਾਂ ਮੈਂ ਕਿਰਿਆ ਕਰਮ ਕਰਾਉਣੇ ਸ਼ੁਰੂ ਕਰ ਦਿੱਤੇ ਹਨ।”

ਉਹ ਕਰਮਚਾਰੀ ਸ਼ਰਮਿੰਦਾ ਜਿਹਾ ਹੋ ਗਿਆ

ਹੁਣ ਜ਼ਿੰਦਗੀ ਆਰਾਮ ਨਾਲ ਗੁਜ਼ਰ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3707)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਜ. ਰਮੇਸ਼ ਕੁਮਾਰ ਸ਼ਰਮਾ

ਇੰਜ. ਰਮੇਸ਼ ਕੁਮਾਰ ਸ਼ਰਮਾ

Patiala, Punjab, India.
Phone: (91 - 99888 - 73637)
Email: (rameshsh549@gmail.com
)