RameshKumarSharma7“ਉਸ ਨੇ ਬਾਬੂ ਜੀ ਨੂੰ ਗਾਲ੍ਹ ਕੱਢ ਦਿੱਤੀ। ਬਾਬੂ ਜੀ ਵੀ ਅੱਖੜ ਸੁਭਾਅ ਦੇ ਸਨ। ਉਨ੍ਹਾਂ ਨੇ ਅੱਗੋਂ ਇੱਟ ਚੁੱਕ ਲਈ ...”
(25 ਜੂਨ 2022)
ਮਹਿਮਾਨ: 47.


ਇਹ ਤਕਰੀਬਨ 1967-68 ਦੀ ਗੱਲ ਹੈ ਜਦੋਂ ਮੇਰੇ ਪਿਤਾ ਜੀ ਨੇ ਆਪਣੀ ਬਦਲੀ ਪਟਿਆਲਾ ਤੋਂ ਚੰਡੀਗੜ੍ਹ ਕਰਵਾਈ ਸੀ
ਪਿਤਾ ਜੀ ਨੂੰ ਅਸੀਂ ਬਾਬੂ ਜੀ ਕਹਿ ਕੇ ਬੁਲਾਉਂਦੇ ਸੀਮੇਰਾ ਵੱਡਾ ਭਰਾ ਚੰਡੀਗੜ੍ਹ ਸਿਵਲ ਇੰਜਨੀਅਰਿੰਗ ਕਰਦਾ ਸੀਬਾਬੂ ਜੀ ਕਹਿਣ ਨੂੰ ਹੀ ਥਾਣੇਦਾਰ ਸਨਉਹ ਬਹੁਤ ਹੀ ਇਮਾਨਦਾਰ, ਮਿਹਨਤੀ ਅਤੇ ਆਪਣੀ ਡਿਊਟੀ ਪ੍ਰਤੀ ਪੂਰੀ ਨਿਸ਼ਠਾ ਰੱਖਦੇ ਸਨਤਨਖ਼ਾਹ ਸਿਰਫ਼ ਤਿੰਨ ਫਿਗਰਾਂ ਵਿੱਚ ਹੁੰਦੀ ਸੀਘਰ ਵਿੱਚ ਹਰਾਮ ਦੀ ਕਮਾਈ ਦਾ ਇੱਕ ਨਿੱਕਾ ਪੈਸਾ ਨਹੀਂ ਵੜਦਾ ਸੀਸੁਨਾਮ ਸਾਡਾ ਅੱਸੀ ਗਜ਼ ਵਿੱਚ ਘਰ ਸੀ ਜਿਸਦੇ ਕਮਰਿਆਂ ਨੂੰ ਮਾਂ ਮਿੱਟੀ ਨਾਲ ਲਿਪਦੀ ਹੁੰਦੀ ਸੀਮਾਂ ਘੱਟ ਪੈਸਿਆਂ ਵਿੱਚ ਗੁਜ਼ਾਰਾ ਕਰ ਲੈਂਦੀ ਸੀਭਰਾ ਨੂੰ ਇੰਜਨੀਅਰਿੰਗ ਕਰਾਉਣ ਦਾ ਪੰਗਾ ਲੈ ਬੈਠੇ ਜਿਸ ਨਾਲ ਬਾਕੀ ਸਾਰੇ ਮੈਂਬਰ ਤੰਗ ਹੋ ਗਏਬਾਬੂ ਜੀ ਨੇ ਆਪਣੀ ਬਦਲੀ ਚੰਡੀਗੜ੍ਹ ਦੀ ਇਸ ਲਈ ਕਰਵਾਈ ਸੀ ਕਿ ਭਰਾ ਦੇ ਹੋਸਟਲ ਅਤੇ ਮੈੱਸ ਦਾ ਖ਼ਰਚਾ ਬਚੇਗਾ ਅਤੇ ਉਹ ਆਰਾਮ ਨਾਲ ਘਰ ਪੜ੍ਹੇਗਾ ਤੇ ਰਹੇਗਾ

ਬਾਬੂ ਜੀ ਦਾ ਦਫਤਰ ਸੈਕਟਰੀਏਟ ਵਿੱਚ ਹੁੰਦਾ ਸੀਉਹ ਸਮੇਂ ’ਤੇ ਦਫਤਰ ਪਹੁੰਚ ਜਾਂਦੇ ਸਨ ਤੇ ਫਿਰ ਉਨ੍ਹਾਂ ਦਾ ਘਰ ਤੋਂ ਸੰਪਰਕ ਟੁੱਟ ਜਾਂਦਾ ਸੀਉਹ ਡਿਊਟੀ ਨੂੰ ਸਮਰਪਿਤ ਹੋ ਜਾਂਦੇ ਸਨਉਨ੍ਹਾਂ ਦੇ ਬੌਸ ਇੱਕ ਨਵੇਂ-ਨਵੇਂ ਡੀ.ਐੱਸ.ਪੀ. ਤਰੱਕੀ ਹੋਣ ਉਪਰੰਤ ਆਏ ਸਨ ਤੇ ਉਹ ਚੰਡੀਗੜ੍ਹ ਆਪਣੀ ਕੋਠੀ ਬਣਾ ਰਹੇ ਸਨਉਹ ਹਮੇਸ਼ਾ ਆਕੜ ਤੇ ਫੂੰ-ਫੂੰ ਵਿੱਚ ਰਹਿੰਦੇ ਸਨਕਦੇ ਕਿਸੇ ਨੇ ਉਨ੍ਹਾਂ ਨੂੰ ਹੱਸਦੇ ਨਹੀਂ ਦੇਖਿਆ ਸੀ

ਕੋਠੀ ਦਾ ਕੰਮ ਚੱਲ ਰਿਹਾ ਸੀ ਉੱਥੇ ਵੀ ਡੀ.ਐੱਸ.ਪੀ. ਸਾਹਿਬ ਕਦੇ ਮਿਸਤਰੀ, ਕਦੇ ਮਜ਼ਦੂਰ ਦੇ ਗੱਲ ਪੈ ਜਾਂਦੇ ਸਨ ਦਫਤਰ ਵਿੱਚ ਵੀ ਉਨ੍ਹਾਂ ਦਾ ਰਵੱਈਆ ਅੜਬ ਸੀਅਸਲ ਵਿੱਚ ਉਹ ਜੀ ਹਜ਼ੂਰੀ ਭਾਲਦੇ ਸੀਪਰ ਜਿਸ ਨੂੰ ਕੰਮ ਆਉਂਦਾ ਹੁੰਦਾ ਹੈ, ਉਹ ਚਮਚਾਗਿਰੀ ਨਹੀਂ ਕਰਦਾ ਹੁੰਦਾਅਸਲ ਵਿੱਚ ਡੀ.ਐੱਸ.ਪੀ. ਥਾਣਿਆਂ ਵਾਲਾ ਮਾਹੌਲ ਭਾਲਦੇ ਸੀਉਸ ਨੂੰ ਕੁਝ ਦਿਨਾਂ ਵਿੱਚ ਬਾਬੂ ਜੀ ਬਾਰੇ ਥੋੜ੍ਹਾ ਪਤਾ ਚੱਲ ਗਿਆ ਇੱਕ ਦਿਨ ਉਨ੍ਹਾਂ ਨੇ ਬਾਬੂ ਜੀ ਨੂੰ ਬੁਲਾਇਆ ਤੇ ਕਿਹਾ, “ਮੇਰੀ ਕੋਠੀ ਬਣ ਰਹੀ ਹੈ, ਉਸ ਵਾਸਤੇ ਕਿਸੇ ਭੱਠੇ ਤੋਂ ਇੱਟਾਂ ਲੈ ਕੇ ਭਿਜਵਾ ਦੇਵੋ।”

ਬਾਬੂ ਜੀ ਨੇ ਸੋਚਿਆ ਕਿ ਪਹਿਲੀ ਵਾਰ ਕੰਮ ਕਿਹਾ ਹੈ, ਚਲੋ ਕਰ ਦਿੰਦੇ ਹਾਂਅਜੇ ਸਾਹਿਬ ਵੀ ਮੇਰੇ ਤੋਂ ਵਾਕਫ਼ ਨਹੀਂ ਹਨਦੋ ਅੜਬ ਇਨਸਾਨ ਜਦੋਂ ਟਕਰਾਉਂਦੇ ਹਨ ਤਾਂ ਧਮਾਕਾ ਤਾਂ ਲਾਜ਼ਮੀ ਹੁੰਦਾ ਹੈਬਾਬੂ ਜੀ ਨੇ ਇੱਕ ਭੱਠੇ ਵਾਲੇ ਨੂੰ ਇੱਟਾਂ ਲਈ ਕਹਿ ਦਿੱਤਾ

ਇੱਟਾਂ ਕੋਠੀ ਪਹੁੰਚ ਗਈਆਂਬਾਬੂ ਜੀ ਵੀ ਸਾਇਕਲ ’ਤੇ ਉੱਥੇ ਪਹੁੰਚ ਗਏਭੱਠੇ ਵਾਲੇ ਨੇ ਇੱਟਾਂ ਦੀ ਰਸੀਦ ਸਾਹਿਬ ਨੂੰ ਫੜਾ ਦਿੱਤੀਸਿਰਫ਼ 1200 ਰੁਪਏ ਦੀਆਂ ਇੱਟਾਂ ਸਨਸਾਹਿਬ ਨੇ ਭੱਠੇ ਵਾਲੇ ਨੂੰ ਕਿਹਾ, ਬਿੱਲ ਉਸ ਥਾਣੇਦਾਰ ਨੂੰ ਦੇ ਦੇਵੋਜਦੋਂ ਭੱਠੇ ਵਾਲੇ ਨੇ ਬਿੱਲ ਬਾਬੂ ਜੀ ਨੂੰ ਫੜਾਇਆ ਤਾਂ ਬਾਬੂ ਜੀ ਨੇ ਸਾਹਿਬ ਨੂੰ ਕਿਹਾ, “ਸਰ! ਇਹ ਕੋਠੀ ਤੁਹਾਡੀ ਬਣ ਰਹੀ ਹੈਇਹ ਇੱਟਾਂ ਵੀ ਤੁਸੀਂ ਮੰਗਵਾਈਆਂ ਹਨਪੈਸੇ ਵੀ ਤੁਸੀਂ ਹੀ ਦੇਣੇ ਨੇਮੇਰਾ ਇਸ ਨਾਲ ਕੋਈ ਸੰਬੰਧ ਨਹੀਂ।”

“ਕੀ ਨਾਮ ਹੈ ਤੇਰਾ?

ਜੀ, ਨੰਦ ਕਿਸ਼ੋਰ।”

“ਤੁਸੀਂ ਇਸ ਤਰ੍ਹਾਂ ਕਰੋ, ਅਜੇ ਪੈਸੇ ਦੇ ਦੇਵੋ, ਫਿਰ ਕਿਸੇ ਹੋਰ ਥਾਂ ਐਡਜੈਸਟਮੈਂਟ ਕਰ ਲੈਣਾ।”

“ਸਰ! ਮੈਂ ਕਦੇ ਐਡਜੈਸਟਮੈਂਟ ਨਹੀਂ ਕਰਦਾ ਹੁੰਦਾਬੜਾ ਸਪਸ਼ਟ ਹੈ ਕਿ ਇਹ ਪੈਸੇ ਤਾਂ ਤੁਹਾਨੂੰ ਹੀ ਦੇਣੇ ਪੈਣਗੇ। ਨਾਲੇ ਮੇਰੀ ਤਾਂ ਇੰਨੀ ਤਨਖ਼ਾਹ ਵੀ ਨਹੀਂ ਹੈ।”

ਕੋਰਾ ਜਵਾਬ ਸੁਣ ਕੇ ਸਾਹਿਬ ਭੜਕ ਉੱਠੇ, “ਓਏ ਤੂੰ ਅਦਨਾ ਜਿਹਾ ਥਾਣੇਦਾਰ, ਮੇਰੇ ਨਾਲ ਬਦਕਲਾਮੀ ਕਰ ਰਿਹਾ ਹੈਂ? ਮੈਂ ਤੈਨੂੰ ਸਸਪੈਂਡ ਕਰ ਸਕਦਾ ਹਾਂਤੂੰ ਮੈਨੂੰ ਨਹੀਂ ਜਾਣਦਾ।”

“ਤੁਸੀਂ ਵੀ ਮੈਨੂੰ ਨਹੀਂ ਜਾਣਦੇ।”

ਫਿਰ ਕੀ ਸੀ, ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆਉਸ ਨੇ ਬਾਬੂ ਜੀ ਨੂੰ ਗਾਲ੍ਹ ਕੱਢ ਦਿੱਤੀਬਾਬੂ ਜੀ ਵੀ ਅੱਖੜ ਸੁਭਾਅ ਦੇ ਸਨਉਨ੍ਹਾਂ ਨੇ ਅੱਗੋਂ ਇੱਟ ਚੁੱਕ ਲਈ, ਉਸ ਨੂੰ ਮਾਰਨ ਲਈਸਾਹਿਬ ਨੂੰ ਇੰਨੀ ਉਮੀਦ ਨਹੀਂ ਸੀ, ਉਸ ਦਾ ਰੰਗ ਉਡ ਗਿਆਮਿਸਤਰੀਆਂ-ਮਜ਼ਦੂਰਾਂ ਸਾਹਮਣੇ ਉਸ ਦੀ ਇੰਨੀ ਬੇਜ਼ਤੀ ਜੁ ਹੋ ਗਈ ਸੀਉਸ ਨੇ ਤੁਰੰਤ ਸਾਰਿਆਂ ਦੀ ਛੁੱਟੀ ਕਰ ਦਿੱਤੀ

ਬਾਬੂ ਜੀ ਦੀ ਹੁਣ ਬਦਲੀ ਹੋਣੀ ਨਿਸ਼ਚਿਤ ਸੀਬਾਬੂ ਜੀ ਨੇ ਮਾਂ ਨਾਲ ਸਾਰੀ ਗੱਲ ਸਾਂਝੀ ਕੀਤੀਮਾਂ ਨੇ ਕਿਹਾ, “ਤੁਸੀਂ ਵੀ ਸੁਭਾਉ ਵਿੱਚ ਹਮੇਸ਼ਾ ਸਖ਼ਤੀ ਨਾ ਰੱਖਿਆ ਕਰੋ, ਕਦੇ ਸਹਿਨਸ਼ੀਲਤਾ ਵੀ ਚਾਹੀਦੀ ਹੈ।”

ਬਾਬੂ ਜੀ ਨੇ ਕਿਹਾ, “ਲਾਜਵੰਤੀ! ਲ਼ਾਜ਼ਮੀ ਹੈ ਲਹਿਜ਼ੇ ਵਿੱਚ ਸਖ਼ਤੀ, ਨਹੀਂ ਤਾਂ ਅਫਸਰ ਸਮੁੰਦਰ ਡਕਾਰ ਜਾਂਦੇ, ਜੇ ਉਹ ਖਾਰਾ ਨਾ ਹੁੰਦਾ।”

ਮਾਂ ਨੂੰ ਬਾਬੂ ਜੀ ਦੇ ਫ਼ਲਸਫੇ ਦੀ ਸਮਝ ਨਾ ਆਈਅਗਲੇ ਦਿਨ ਸਾਹਿਬ ਨੇ ਆਪਣੇ ਕਿਸੇ ਹਮ ਰੁਤਬਾ ਅਫਸਰ ਨਾਲ ਸਲਾਹ ਮਸ਼ਵਰਾ ਕੀਤਾਉਸ ਨੇ ਕਿਹਾ, “ਤੁਸੀਂ ਉਸ ਥਾਣੇਦਾਰ ਨਾਲ ਪੰਗਾ ਕਿਉਂ ਲਿਆ ਸੀ? ਉਹ ਆਪਣੇ ਮਹਿਕਮੇ ਦਾ ਬਹੁਤ ਹੀ ਮਿਹਨਤੀ, ਇਮਾਨਦਾਰ ਅਤੇ ਸੂਝਵਾਨ ਥਾਣੇਦਾਰ ਹੈਉਹ ਕਈ ਪ੍ਰਸ਼ੰਸਾ ਪੱਤਰ ਅਤੇ ਇਨਾਮ ਹਾਸਲ ਕਰ ਚੁੱਕਿਆ ਹੈਮੈਂ ਉਸ ਨੂੰ ਬਹੁਤ ਸਮੇਂ ਤੋਂ ਜਾਣਦਾ ਹਾਂਉਹ ਆਪਣੇ ਬੇਟੇ ਦੀ ਪੜ੍ਹਾਈ ਲਈ ਇੱਥੇ ਆਇਆ ਹੈਉਹ ਆਪਣੇ ਅਸੂਲਾਂ ਨਾਲ ਕਦੇ ਸਮਝੌਤਾ ਨਹੀਂ ਕਰਦਾ ਮੈਨੂੰ ਯਾਦ ਹੈ ਇੱਕ ਵਾਰ ਭੀਖੀ ਥਾਣੇ ਵਿੱਚ ਇੱਕ ਸਾਬਕਾ ਐੱਮ.ਐੱਲ.ਏ. ਨੇ ਇਸ ਨਾਲ ਬਦਤਮੀਜ਼ੀ ਕੀਤੀ ਸੀ, ਇਸ ਨੇ ਉੱਥੇ ਹੀ ਉਸ ਨੂੰ ਥੱਪੜ ਮਾਰਿਆ ਸੀਮੇਰੀ ਸਲਾਹ ਹੈ ਉਸ ਖ਼ਿਲਾਫ ਕੋਈ ਐਕਸ਼ਨ ਨਾ ਲੈਣਾ ਤਾਂ ਕਿ ਜਿਸ ਮੰਤਵ ਲਈ ਉਹ ਆਇਆ ਹੈ, ਉਹ ਪੂਰਾ ਹੋ ਸਕੇਉਸ ਨੂੰ ਦਫ਼ਤਰੀ ਕੰਮ ਵਿੱਚ ਅਜ਼ਮਾਉਣਾ।”

ਸਾਹਿਬ ਕੁਝ ਨਹੀਂ ਕਰ ਸਕਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3647)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਜ. ਰਮੇਸ਼ ਕੁਮਾਰ ਸ਼ਰਮਾ

ਇੰਜ. ਰਮੇਸ਼ ਕੁਮਾਰ ਸ਼ਰਮਾ

Patiala, Punjab, India.
Phone: (91 - 99888 - 73637)
Email: (rameshsh549@gmail.com
)