BholaSSidhuDr7ਮੈਨੂੰ ਪਾਸਪੋਰਟ ਸੁਕਾਉਂਦੇ ਨੂੰ ਦੇਖਕੇ ਕਿਸੇ ਨੇ ਚੁੱਪਚਾਪ ਸਕਿਉਰਿਟੀ ਕੋਲ ਸ਼ਿਕਾਇਤ ਕਰ ਦਿੱਤੀ ...
(1 ਜੁਲਾਈ 2022)
ਮਹਿਮਾਨ: 548.


ਇਹ ਹੱਡ ਬੀਤੀ ਮੇਰੇ ਇੱਕ ਬਹੁਤ ਹੀ ਕਰੀਬੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੇਡੀਔਲੌਜਿਸਟ (ਐਕਸਰੇ
, ਅਲਟਰਾਸਾਊਂਡ, ਸੀਟੀ, ਐੱਮ ਆਰ ਆਈ ਮਾਹਿਰ) ਨਾਲ ਘਟੀ ਸੀਇਹ ਘਟਨਾ ਦਸੰਬਰ, 2009 ਦੀ ਹੈਮੈਂ ਇਹ ਰੌਚਕ ਘਟਨਾ ਉਸਦੀ ਜ਼ਬਾਨੀ ਬਿਆਨ ਕਰਾਂਗਾ ਅਤੇ ਸ਼ਬਦ ਮੈਂ/ਮੇਰਾ ਉਸ ਲਈ ਵਰਤਾਂਗਾ

ਮੈਂ ਸ਼ਿਕਾਗੋ ਰੇਡੀਔਲੋਜੀ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਗ ਲੈਣ ਲਈ ਦਿੱਲੀ ਤੋਂ ਲੰਡਨ ਰਾਹੀਂ ਸ਼ਿਕਾਗੋ ਅਮਰੀਕਾ ਲਈ ਹਵਾਈ ਜਹਾਜ਼ ਦਾ ਸਫ਼ਰ ਸ਼ੁਰੂ ਕੀਤਾਲੰਡਨ ਹੀਥਰੋ ਏਅਰਪੋਰਟ ਤੋਂ ਸ਼ਿਕਾਗੋ ਲਈ ਜਹਾਜ਼ ਬਦਲਣਾ ਸੀ ਅਤੇ 3-4 ਘੰਟੇ ਦਾ ਇੰਤਜ਼ਾਰੀ ਸਮਾਂ ਸੀਬੈਠੇ ਬੈਠੇ ਮੈਨੂੰ ਫੁਰਨਾ ਫੁਰਿਆ ਕਿ ਕਿਉਂ ਨਾ ਡਿਊਟੀ ਫ੍ਰੀ ਸਟੋਰ ਤੋਂ ਸ਼ਿਕਾਗੋ ਵਿੱਚ ਮੇਰੇ ਕਾਫੀ ਸਮੇਂ ਤੋਂ ਅਮਰੀਕਾ ਰਹਿ ਰਹੇ ਮਾਮਾ ਜੀ ਲਈ ਇੱਕ ਚੰਗੀ ਵਿਸਕੀ ਦੀ ਬੋਤਲ ਖਰੀਦ ਲਵਾਂਮੈਂ ਇੱਕ ਲਿਟਰ ਦੀ ਵੱਡੀ ਬੋਤਲ ਖਰੀਦ ਕੇ ਆਪਣੇ ਹਥਲੇ ਬੈਗ ਵਿੱਚ ਰੱਖ ਲਈ

ਥੋੜ੍ਹੇ ਸਮੇਂ ਬਾਅਦ ਸਿਕਉਰਟੀ ਚੈੱਕ ਇਨ ਲਈ ਪਬਲਿਕ ਐਡਰੈੱਸ ਸਿਸਟਮ ਉੱਪਰ ਘੋਸ਼ਣਾ ਹੋ ਗਈਮੈਂ ਵੀ ਆਪਣਾ ਹਥਲਾ ਬੈਗ ਚੁੱਕ ਕੇ ਕਤਾਰ ਵਿੱਚ ਜਾ ਲੱਗਾਮੈਂ ਘੜੀ, ਪਰਸ, ਬੈਲਟ, ਪਾਸਪੋਰਟ ਅਤੇ ਵਿਸਕੀ ਦੀ ਬੋਤਲ ਵਾਲਾ ਬੈਗ ਉੱਥੇ ਡਿਊਟੀ ਕਰਮਚਾਰੀ ਨੂੰ ਦਿੱਤਾਮੇਰੇ ਵੇਖਦੇ ਹੀ ਉਸਨੇ ਮੇਰਾ ਬੈਗ ਬੜੀ ਬੇਰਹਿਮੀ ਨਾਲ ਐਕਸਰੇ ਮਸ਼ੀਨ ਵਿੱਚ ਜਾਂਦੀ ਬੈਲਟ ਉੱਪਰ ਜ਼ੋਰ ਦੀ ਵਗਾਹ ਮਾਰਿਆਮੇਰਾ ਮੱਥਾ ਠਣਕਿਆ ਕਿ ਕਿਤੇ ਮੇਰੀ ਬੋਤਲ ਹੀ ਨਾ ਟੁੱਟ ਜਾਵੇਸਕੈਨਿੰਗ ਤੋਂ ਬਾਅਦ ਮੈਂ ਚਿੰਤਾਤੁਰ ਹੁੰਦਿਆਂ ਫਟਾਫਟ ਪਾਸਪੋਰਟ ਕੱਢਣ ਲਈ ਬੈਗ ਦੀ ਜ਼ਿੱਪ ਖੋਲ੍ਹੀ ਤਾਂ ਅੰਦਰ ਸਭ ਕੁਝ ਵਿਸਕੀ ਨਾਲ ਗੱਚ ਹੋਇਆ ਪਿਆ ਸੀਮੈਂ ਉੱਥੇ ਖੜ੍ਹੇ ਮੁਲਾਜ਼ਮ ਨੂੰ ਇਤਰਾਜ਼ ਭਰੀਆਂ ਨਜ਼ਰਾਂ ਨਾਲ ਆਪਣਾ ਭਿੱਜਿਆ ਪਾਸਪੋਰਟ ਅਤੇ ਟੁੱਟੀ ਬੋਤਲ ਦਿਖਾਈਉਹ ਵੀ ਹੈਰਾਨ ਪਰੇਸ਼ਾਨ ਹੋ ਗਿਆ ਅਤੇ ਕਹਿਣ ਲੱਗਾ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਸ਼ਿਕਾਗੋ ਲਈ ਜਹਾਜ਼ ਚੜ੍ਹਨ ਦੇਣਗੇਜੇ ਚੜ੍ਹ ਵੀ ਗਏ ਤਾਂ ਉੱਥੇ ਅਮਰੀਕਾ ਵੜਨ ਨਹੀਂ ਦੇਣਗੇ

ਮੈਂ ਬੜਾ ਪਰੇਸ਼ਾਨ ਅਤੇ ਚਿੰਤਾਗ੍ਰਸਤ ਹੋ ਗਿਆਮੈਂ ਸੋਚਿਆ, ਚਲੋ ਫਟਾਫਟ ਵਾਸ਼ ਰੂਮ ਵਿੱਚ ਜਾ ਕੇ ਉੱਥੇ ਹੱਥ ਸੁਕਾਉਣ ਵਾਲੇ ਡ੍ਰਾਇਰ ਦੀ ਗਰਮ ਹਵਾ ਨਾਲ ਪਾਸਪੋਰਟ ਦੇ ਪੱਤਰੇ ਸੁਕਾ ਲਵਾਂਮੈਂ ਇੱਕ ਇੱਕ ਪੇਜ ਖੋਲ੍ਹ ਕੇ ਮਸ਼ੀਨ ਅੱਗੇ ਸੁਕਾਉਣ ਲੱਗਾ ਥੋੜ੍ਹੇ ਸਮੇਂ ਬਾਅਦ ਅਚਾਨਕ ਦੋ ਸਕਿਉਰਿਟੀ ਵਾਲਿਆਂ ਨੇ ਮੈਨੂੰ ਆ ਜੱਫਿਆਅਜਿਹਾ ਇਸ ਲਈ ਹੋਇਆ ਕਿ ਮੈਨੂੰ ਪਾਸਪੋਰਟ ਸੁਕਾਉਂਦੇ ਨੂੰ ਦੇਖਕੇ ਕਿਸੇ ਨੇ ਚੁੱਪਚਾਪ ਸਕਿਉਰਿਟੀ ਕੋਲ ਸ਼ਿਕਾਇਤ ਕਰ ਦਿੱਤੀ ਕਿ ਮੈਂ ਕੋਈ ਗੈਰ ਕਾਨੂੰਨੀ ਕੰਮ ਕਰ ਰਿਹਾ ਸਾਂਇੱਕ ਨੇ ਮੇਰੀ ਸੱਜੀ ਬਾਂਹ ਅਤੇ ਦੂਜੇ ਨੇ ਮੇਰੀ ਖੱਬੀ ਬਾਂਹ ਆਪਣੀ ਬਾਂਹ ਵਿੱਚ ਲਪੇਟੀ ਅਤੇ ਬਾਹਰ ਲੈ ਤੁਰੇ ਅਤੇ ਆਪਣੇ ਦਫਤਰ ਲੈ ਗਏ

ਮੈਂ ਉਹਨਾਂ ਦੇ ਇੰਚਾਰਜ ਨੂੰ ਫਟਾਫਟ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਹ ਥੋੜ੍ਹਾ ਨਰਮ ਹੋਏ। ਅਹ ਮੈਨੂੰ ਕਹਿਣ ਲੱਗੇ ਕਿ ਕੀ ਮੈਂ ਉਸ ਮੁਲਾਜ਼ਮ ਨੂੰ ਪਛਾਣ ਸਕਦਾ ਹਾਂ ਜਿਸਨੇ ਸਭ ਤੋਂ ਪਹਿਲਾਂ ਮੇਰਾ ਬੈਗ ਅਤੇ ਗਿੱਲਾ ਪਾਸਪੋਰਟ ਦੇਖਿਆ ਸੀਮੈਂ ਹਾਮੀ ਭਰੀ ਤਾਂ ਮੈਨੂੰ ਸਕਿਉਰਿਟੀ ਏਰੀਆ ਵਿੱਚ ਲਿਆਂਦਾ ਗਿਆ ਮੇਰੀ ਕਿਸਮਤ ਚੰਗੀ ਸੀ ਕਿ ਉਹ ਆਦਮੀ ਅਜੇ ਡਿਊਟੀ ਕਰ ਰਿਹਾ ਸੀਉਸਨੇ ਦੱਸਿਆ ਕਿ ਇਹ ਕਿਵੇਂ ਹੋਇਆ ਤਾਂ ਮੇਰਾ ਛੁਟਕਾਰਾ ਹੋਇਆ ਅਤੇ ਮੈਂ ਫਟਾਫਟ ਸੁਕਾਇਆ ਪਾਸਪੋਰਟ ਲੈ ਕੇ ਬੋਰਡਿੰਗ ਗੇਟ ’ਤੇ ਭੱਜ ਕੇ ਮਸਾਂ ਸਭ ਤੋਂ ਬਾਅਦ ਜਹਾਜ਼ ਵਿੱਚ ਵੜਿਆਮਨ ਵਿੱਚ ਧੁੜਕੂ ਜਿਹਾ ਲੱਗ ਗਿਆ ਕਿ ਪਤਾ ਨਹੀਂ ਹੁਣ ਸ਼ਿਕਾਗੋ ਕੀ ਬੀਤੇਗੀ

ਰੱਬ ਰੱਬ ਕਰਦਿਆਂ ਲੰਬੀ ਉਡਾਣ ਮਗਰੋਂ ਸ਼ਿਕਾਗੋ ਉੱਤਰਿਆ ਅਤੇ ਇੰਮੀਗਰੇਸ਼ਨ ਵਿੱਚ ਲੰਬੇ ਭਾਰੇ ਸਰੀਰ ਦੇ ਐਫਰੋ-ਅਮਰੀਕਨ ਇੰਮੀਗਰੇਸ਼ਨ ਵਾਲੇ ਕਾਊਂਟਰ ਅੱਗੇ ਸਵੇਰੇ 4 ਵਜੇ ਲਾਈਨ ਵਿੱਚ ਲੱਗ ਗਿਆਮੈਂ ਆਪਣੀ ਵਾਰੀ ਆਉਣ ’ਤੇ ਧੜਕਦੇ ਦਿਲ ਨਾਲ ਆਪਣਾ ਪਾਸਪੋਰਟ ਅਤੇ ਕਾਨਫਰੰਸ ਦੇ ਸੱਦੇ ਦੀ ਚਿੱਠੀ ਪੇਸ਼ ਕੀਤੀਉਸਨੇ ਮੇਰਾ ਪਾਸਪੋਰਟ ਖੋਲਦਿਆਂ ਇੱਕ ਲੰਬਾ ਸਾਹ ਖਿਚਿਆ ਅਤੇ ਮੇਰੇ ਵੱਲ ਇੱਕ ਚੌੜੀ ਮੁਸਕਰਾਹਟ ਮਾਰਕੇ ਬੋਲਿਆ “ਸਵਾਦ ਆ ਗਿਆ, ਮੈਂ ਬੜੇ ਸਾਲਾਂ ਤੋਂ ਇਹ ਡਿਊਟੀ ਕਰ ਰਿਹਾ ਹਾਂ, ਬੜੇ ਸ਼ਰਾਬੀ ਅਲਕੋਹਲ ਦੀ ਸੁਗੰਧ ਨਾਲ ਭਰੇ ਸਾਹ ਵਾਲੇ ਦੇਖੇ ਪਰ ਅੱਜ ਪਹਿਲੀ ਵਾਰੀ ਇੱਕ ਪਾਸਪੋਰਟ ਸ਼ਰਾਬ ਦੀ ਸੁਗੰਧ ਨਾਲ ਭਰਿਆ ਦੇਖਿਆ ਹੈਤੁਸੀਂ ਪਹੁੰਚੇ ਹੋਏ ਸ਼ਰਾਬੀ ਲਗਦੇ ਹੋ, ਜਿਨ੍ਹਾਂ ਦਾ ਪਾਸਪੋਰਟ ਵੀ ਸ਼ਰਾਬੀ ਹੋਇਆ ਪਿਆ ਹੈਮੈਂ ਪਹਿਲੀ ਵਾਰ ਇੱਕ ਸ਼ਰਾਬੀ ਪਾਸਪੋਰਟ ’ਤੇ ਐਂਟਰੀ ਮੋਹਰ ਲਗਾ ਰਿਹਾ ਹਾਂ।”

ਮੈਂ ਮਨ ਵਿੱਚ ਕਿਹਾ, ਰੱਬਾ ਰੱਖ ਲਈ ਅੱਜਉਸਨੇ ਹੱਸਦਿਆਂ ਠਾਹ ਮੇਰੇ ਦਾਖਲੇ ਦੀ ਮੋਹਰ ਮੇਰੇ ਪਾਸਪੋਰਟ ’ਤੇ ਮਾਰੀ ਅਤੇ ਕਹਿੰਦਾ, “ਜਾਉ, ਕਾਨਫਰੰਸ ਅਤੇ ਅਮਰੀਕਾ ਫੇਰੀ ਦਾ ਅਨੰਦ ਮਾਣੋ, ਪਰ ਅੱਗੇ ਤੋਂ ਆਪ ਹੀ ਪੀਣਾ, ਪਾਸਪੋਰਟ ਨੂੰ ਸ਼ਰਾਬ ਤੋਂ ਦੂਰ ਹੀ ਰੱਖਣਾ

ਮੈਂ ਰੱਬ ਦਾ ਧੰਨਵਾਦ ਕੀਤਾ ਅਤੇ ਸੋਚਿਆ ਮਾਮਾ ਜੀ ਨੂੰ ਸਾਰੀ ਵਾਰਤਾ ਸੁਣਾਵਾਂਗਾ ਪਰ ਹੁਣ ਸਟੋਰ ਵਿੱਚੋਂ ਉਹਨਾਂ ਲਈ ਇੱਕ ਬੋਤਲ ਲੈ ਹੀ ਲਈਏਮੇਰੇ ਏਅਰਪੋਰਟ ਤੋਂ ਬਾਹਰ ਨਿਕਲਦਿਆਂ ਮਾਮਾ ਜੀ ਆਪਣੀ ਕਾਰ ਵਿੱਚ ਮੈਨੂੰ ਲੈਣ ਲਈ ਇੰਤਜ਼ਾਰ ਕਰ ਰਹੇ ਸੀਰਸਤੇ ਵਿੱਚ ਮੈਂ ਉਹਨਾਂ ਨੂੰ ਆਪਣੀ ਸ਼ਰਾਬੀ ਪਾਸਪੋਰਟ ਦੀ ਕਥਾ ਸੁਣਾਈ, ਉਹ ਹੈਰਾਨ ਵੀ ਹੋਏ ਤੇ ਹੱਸੀ ਵੀ ਜਾਣਅੱਜ ਵੀ ਜਦ ਇਹ ਘਟਨਾ ਯਾਦ ਆਉਂਦੀ ਹੈ ਤਾਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3660)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਭੋਲਾ ਸਿੰਘ ਸਿੱਧੂ

ਡਾ. ਭੋਲਾ ਸਿੰਘ ਸਿੱਧੂ

Amritsar,Punjab, India.
Ph