BholaSSidhuDr7ਕੋਈ ਦੋ ਕੁ ਮਹੀਨੇ ਬੀਤੇ ਕਿ ਢਿੱਲੋਂ ਸਾਹਿਬ ਦਾ ਇੱਕ ਗੁਆਂਢੀ ਕਿਸੇ ਮਰੀਜ਼ ਨਾਲ ਆਇਆ। ਮੈਂ ਢਿੱਲੋਂ ਸਾਹਿਬ ਦੇ ...
(22 ਜੂਨ 2022)
ਮਹਿਮਾਨ: 138.


ਕਸਟਮ ਵਿਭਾਗ ਵਿੱਚੋਂ ਸੁਪਰਡੈਂਟ ਰਿਟਾਇਰ ਹੋਇਆ ਮੇਰਾ ਇੱਕ ਪੁਰਾਣਾ ਵਾਕਫ਼ ਸੱਜਣ ਕਈ ਵਾਰ ਮਰੀਜ਼ ਦਿਖਾਉਣ ਜਾਂ ਅਪਰੇਸ਼ਨ ਕਰਵਾਉਣ ਲਈ ਮੇਰੇ ਕੋਲ ਆਉਂਦਾ ਰਹਿੰਦਾ ਸੀ
ਇੱਕ ਦਿਨ ਉਹ ਬੜੀ ਪਰੇਸ਼ਾਨੀ ਅਤੇ ਚਿੰਤਾ ਵਿੱਚ ਗ੍ਰਸਿਆ ਮੇਰੇ ਕੋਲ ਆਇਆਮੈਂ ਆਊਟ-ਡੋਰ ਦੇ ਮਰੀਜ਼ ਦੇਖ ਕੇ ਵਿਹਲਾ ਹੋ ਚੁੱਕਾ ਸੀਮੈਂ ਉਸਦੀ ਹਾਲਤ ਵੇਖਕੇ ਉਸ ਨੂੰ ਪਾਣੀ ਪਿਲਾਇਆ ਅਤੇ ਆਪਣੇ ਸਟਾਫ ਨੂੰ ਕਿਹਾ ਕਿ ਮੈਂ ਤੇ ਢਿੱਲੋਂ ਸਾਹਿਬ ਚਾਹ ਪੀਆਂਗੇਚਾਹ ਪੀਂਦਿਆਂ ਮੈਂ ਉਸ ਨੂੰ ਪੁੱਛਿਆ ਕਿ ਭਾਈਜਾਨ ਬੜੀ ਟੈਂਸ਼ਨ ਵਿੱਚ ਲੱਗ ਰਹੇ ਹੋ? ਉਸ ਬੋਲਿਆ, “ਡਾਕਟਰ ਸਾਹਿਬ, ਕੀ ਦੱਸਾਂ, ਗੱਲ ਹੀ ਟੈਂਸ਼ਨ ਵਾਲੀ ਹੈ

ਮੈਂ ਕਿਹਾ, ਦੱਸੋ ਤਾਂ ਸਹੀਉਸਦੀ ਝਿਜਕ ਦੇਖਦਿਆਂ ਮੈਂ ਆਪਣੇ ਸਹਾਇਕ ਸਟਾਫ ਨੂੰ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾਉਹ ਫੁੱਟ ਪਿਆ ਅਤੇ ਕਹਿਣ ਲੱਗਾ, “ਡਾਕਟਰ ਸਾਹਿਬ, ਚਿੰਤਾ ਅਤੇ ਟੈਂਸ਼ਨ ਮਾਇਆ ਦੀ ਹੈਨੌਕਰੀ ਦੌਰਾਨ ਦੋ ਨੰਬਰ ਦੀ ਕਮਾਈ ਇੰਨੀ ਸੀ ਕਿ ਚਾਰ ਵਿੱਚੋਂ ਤਿੰਨ ਮੁੰਡਿਆਂ ਨੂੰ ਅਮਰੀਕਾ ਭੇਜ ਦਿੱਤਾ ਹੈ ਹੁਣ ਹਰ ਮਹੀਨੇ ਇੱਕ ਵਾਰ ਮੈਂ ਤੇ ਘਰਵਾਲੀ ਜੱਦੀ ਪਿੰਡ ਜਾਂਦੇ ਹਾਂਰਾਤ ਨੂੰ ਘਰ ਦਾ ਇੱਕ ਕੱਚਾ ਪੱਕਾ ਫ਼ਰਸ਼ ਪੁੱਟਦੇ ਹਾਂ ਅਤੇ ਬੋਰੀਆਂ ਵਿੱਚ ਭਰਿਆ ਕੈਸ਼ ਦੇਖਦੇ ਹਾਂ ਕਿ ਕਿਤੇ ਸਿਉਂਕ ਤਾਂ ਨਹੀਂ ਆ ਲੱਗੀ ਅਤੇ ਲੋੜੀਂਦੀ ਦਵਾਈ ਆਦਿ ਵੀ ਪਾਉਂਦੇ ਹਾਂਕਈ ਵਾਰੀ ਆਂਢ ਗੁਆਂਢ ਸਵੇਰੇ ਪੁੱਛਦੇ ਹਨ ਕਿ ਰਾਤੀਂ ਤੁਹਾਡੇ ਘਰੋਂ ਠਾਹ ਠਾਹ ਦੀਆਂ ਅਵਾਜ਼ਾਂ ਕਿਉਂ ਸੁਣਾਈ ਦਿੰਦੀਆਂ ਹਨਹਰ ਵਾਰ ਕੋਈ ਨਾ ਕੋਈ ਬਹਾਨਾ ਲਾਈਦਾ ਹੈ

ਮੈਂ ਕਿਹਾ, “ਕੈਸ਼ ਕਿਉਂ ਦੱਬੀ ਬੈਠੇ ਹੋ, ਕੋਈ ਪਲਾਟ ਵਗੈਰਾ ਉੱਪਰ ਖਰਚ ਕਰ ਦਿਉ?”

ਉਸ ਨੇ ਮੇਰੇ ਵੱਲ ਤੱਕਦਿਆਂ ਕਿਹਾ, “ਡਾਕਟਰ ਸਾਹਿਬ, ਕਦੀ ਕਾਰ ਰਾਹੀਂ ਅੰਮ੍ਰਿਤਸਰੋਂ ਦਿੱਲੀ ਗਏ ਹੋ?

ਮੈਂ ਹੈਰਾਨ ਹੁੰਦਿਆਂ ਕਿਹਾ, “ਇੱਕ ਤੋਂ ਵੱਧ ਵਾਰ ਗਿਆ ਹਾਂ

ਉਹ ਬੋਲਿਆ, “ਅੰਮ੍ਰਿਤਸਰੋਂ ਦਿੱਲੀ ਤਕ ਦੇ ਰਸਤੇ ਵਿੱਚ ਜਿੰਨੇ ਵੀ ਸ਼ਹਿਰ ਆਉਂਦੇ ਹਨ, ਹਰ ਸ਼ਹਿਰ ਵਿੱਚ ਇੱਕ ਪਲਾਟ ਖਰੀਦਿਆ ਹੋਇਆ ਹੈ

ਮੈਂ ਇਹ ਉੱਤਰ ਸੁਣ ਕੇ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਹੁਣ ਕੀ ਸਲਾਹ ਦੇਵਾਂਮੈਂ ਉਸ ਨੂੰ ਕਿਹਾ, “ਕਿਸੇ ਆੜ੍ਹਤੀਏ ਨੂੰ ਫੜਾ ਦਿਉ ਅਤੇ ਬਿਆਜ ਲਈ ਜਾਉ

ਅੱਗੋਂ ਉਹ ਕਹਿੰਦਾ, “ਐਨੀ ਮਾਇਆ, ਕੀ ਪਤਾ ਹੈ ਵਾਪਸ ਕਰੇ ਕਿ ਨਾ?”

ਮੈਂ ਉਸ ਨੂੰ ਇਹ ਕਹਿਕੇ ਵਿਦਾ ਕੀਤਾ ਕਿ ਕਿਸੇ ਤਜਰਬੇਕਾਰ ਕੋਲੋਂ ਪੁੱਛ ਕੇ ਕੁਝ ਦਸਾਂਗਾ ਇਸ ਤੋਂ ਕਾਫੀ ਸਮੇਂ ਬਾਅਦ ਉਸ ਤੋਂ ਜਾਂ ਉਸ ਬਾਰੇ ਕੁਝ ਨਾ ਸੁਣਿਆਕੋਈ ਦੋ ਸਾਲ ਬਾਅਦ ਪਤਾ ਲੱਗਾ ਕਿ ਉਸਦੀ ਪਤਨੀ ਚਲਾਣਾ ਕਰ ਗਈ ਹੈਤਕਰੀਬਨ ਤਿੰਨ ਸਾਲ ਬਾਅਦ ਉਸਦਾ ਅਮ੍ਰਿਤਸਰ ਰਹਿੰਦਾ ਸਭ ਤੋਂ ਛੋਟਾ ਬੇਟਾ ਆਇਆਉਸਨੇ ਦੱਸਿਆ ਕਿ ਢਿੱਲੋਂ ਸਾਹਿਬ ਅਚਾਨਕ ਦਿਲ ਦੇ ਦੌਰੇ ਕਾਰਨ ਅਕਾਲ ਚਲਾਣਾ ਕਰ ਗਏ ਹਨਮੈਂ ਰਸਮੀ ਅਫਸੋਸ ਕੀਤਾ ਅਤੇ ਪੁੱਛਿਆ ਕਿ ਕਿਵੇਂ ਆਏ ਹੋ? ਉਹ ਕਹਿੰਦਾ, ਡਾਕਟਰ ਅੰਕਲ, ਕੋਈ ਬੈਂਕ ਮੈਨੇਜਰ ਵਾਕਿਫ ਹੈ? ਮੈਂ ਕਿਹਾ, ਹਾਂ, ਦੱਸਉਸ ਦੱਸਣ ਲੱਗਾ, “ਪਾਪਾ ਸਾਡੇ ਲਈ ਬਹੁਤ ਵੱਡੀ ਸਮੱਸਿਆ ਖੜ੍ਹੀ ਕਰ ਗਏ ਹਨਕਈ ਬੈਂਕਾਂ ਵਿੱਚ 50 ਤੋਂ ਜ਼ਿਆਦਾ ਖਾਤਾ ਕਾਪੀਆਂ ਮਿਲੀਆਂ ਹਨ, ਕਿਸੇ ਖਾਤੇ ਵਿੱਚ ਇੱਕ ਲੱਖ ਅਤੇ ਕਿਸੇ ਵਿੱਚ ਡੇਢ ਅਤੇ ਕਿਸੇ ਵਿੱਚ 2 ਲੱਖ ਰੱਖੇ ਹਨ ਪ੍ਰੰਤੂ ਨਾਮਜ਼ਦਗੀ ਕਿਸੇ ਵੀ ਖਾਤੇ ਵਿੱਚ ਨਹੀਂ ਭਰੀ ਹੈ

ਮੈਂ ਇੱਕ ਵਾਕਫ਼ਕਾਰ ਮੈਨੇਜਰ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੋਈ ਵਸੀਅਤ ਹੈ ਤਾਂ ਲਿਆਵੇਪਰ ਜਦ ਵਸੀਅਤ ਖੋਲ੍ਹੀ ਤਾਂ ਉੱਥੇ ਚਾਰਾਂ ਭਰਾਵਾਂ ਨੂੰ ਬਰਾਬਰ ਮਾਇਆ ਦੇਣ ਦੀ ਇੱਛਾ ਛੱਡੀ ਸੀਮੈਨੇਜਰ ਸਾਹਿਬ ਨੇ ਕਿਹਾ ਕਿ ਦੂਸਰੇ ਬਾਹਰ ਰਹਿੰਦੇ ਭਰਾਵਾਂ ਤੋਂ ਹਲਫੀਆ ਬਿਆਨ ਅਤੇ ਇਤਰਾਜ਼ਹੀਣ ਸਰਟੀਫੀਕੇਟ ਮੰਗਵਾ ਲਵੋ ਫਿਰ ਪੈਸਾ ਇਸ ਲੜਕੇ ਦੇ ਨਾਮ ਟ੍ਰਾਂਸਫਰ ਕੀਤਾ ਜਾ ਸਕਦਾ ਹੈ।

ਮਹੀਨੇ ਕੁ ਬਾਅਦ ਉਹ ਲੜਕਾ ਮੂੰਹ ਲਟਕਾ ਕੇ ਫਿਰ ਮੇਰੇ ਕੋਲ ਆਇਆ, ਕਹਿੰਦਾ ਕਿ ਤਿੰਨੇ ਭਰਾ ਕਹਿੰਦੇ ਨੇ ਕੋਈ ਐੱਨ ਓ ਸੀ ਨਹੀਂ ਦੇਣੀ, ਬਰਾਬਰ ਦੇ ਹੱਕਦਾਰ ਹਾਂ, ਜਦੋਂ ਵਕਤ ਮਿਲਿਆ ਭਾਰਤ ਆ ਕੇ ਹਿਸਾਬ ਕਿਤਾਬ ਕਰਾਂਗੇ

ਕੋਈ ਦੋ ਕੁ ਮਹੀਨੇ ਬੀਤੇ ਕਿ ਢਿੱਲੋਂ ਸਾਹਿਬ ਦਾ ਇੱਕ ਗੁਆਂਢੀ ਕਿਸੇ ਮਰੀਜ਼ ਨਾਲ ਆਇਆਮੈਂ ਢਿੱਲੋਂ ਸਾਹਿਬ ਦੇ ਮੁੰਡੇ ਬਾਰੇ ਪੁੱਛਿਆਉਸਦਾ ਉੱਤਰ ਸੁਣ ਕੇ ਅਫਸੋਸ ਹੋਇਆ ਕਿ ਢਿੱਲੋਂ ਸਾਹਿਬ ਦਾ ਪੁੱਤਰ ਵੀ ਦਿਲ ਦੇ ਦੌਰੇ ਨਾਲ ਚੱਲ ਵਸਿਆ ਹੈ ਮੈਂ ਸੋਚਿਆ ਕਿ ਅਜਿਹੇ ਹਾਲਾਤ ਵਿੱਚ ਉਹ ਭਰਾਵਾਂ ਲਈ ਵਸੀਅਤ ਉੱਥੇ ਨਹੀਂ ਛੱਡ ਕੇ ਗਿਆ ਹੋਵੇਗਾ ਮੈਨੂੰ ਗੁਰਬਾਣੀ ਦੀ ਇਹ ਤੁਕ ਇੱਕ ਦਮ ਸੁਣਾਈ ਦਿੱਤੀ:

ਪਾਪਾ ਬਾਝਹੁ ਹੋਵੇ ਨਾਹੀ ਮੁਇਆ ਸਾਥਿ ਨ ਜਾਈ (ਅੰਗ 417)

ਭਾਵ, ਪਾਪ, ਜ਼ੁਲਮ ਕਰਨ ਤੋਂ ਬਿਨਾਂ ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ ਨਾਲ ਨਹੀਂ ਜਾਂਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3642)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਭੋਲਾ ਸਿੰਘ ਸਿੱਧੂ

ਡਾ. ਭੋਲਾ ਸਿੰਘ ਸਿੱਧੂ

Amritsar,Punjab, India.
Ph