AmarjitSMann7ਲੈ ਫੜ …” ਕਹੀ ਮੈਨੂੰ ਫੜਾਉਂਦਾ ਹੋਇਆ ਰਛਪਾਲ ਬੋਲਿਆ, “ਸਰੀਰ ਨੂੰ ਤਾੜ ਕੇ ਰੱਖਿਆ ਕਰੋ ...
(5 ਅਪਰੈਲ 2022)
ਮਹਿਮਾਨ: 404.


ਰਛਪਾਲ ਮੇਰਾ ਪ੍ਰਾਇਮਰੀ ਸਕੂਲ ਵੇਲੇ ਆੜੀ ਸੀ
ਹੁਣ ਤਕ ਵੀ ਹੈਭਾਵੇਂ ਪੜ੍ਹਨ ਵਿੱਚ ਉਹ ਕਾਫ਼ੀ ਹੁਸ਼ਿਆਰ ਸੀ ਪਰ ਕਿਸੇ ਕਾਰਨ ਉਹ ਪੰਜਵੀਂ ਤੋਂ ਬਾਅਦ ਸਕੂਲੀ ਪੜ੍ਹਾਈ ਜਾਰੀ ਨਾ ਰੱਖ ਸਕਿਆ ਮਜ਼ਦੂਰ ਮਾਪਿਆਂ ਨੇ ਉਸ ਨੂੰ ਸਕੂਲੋਂ ਹਟਾ ਕੇ ਨੰਬਰਦਾਰਾਂ ਨਾਲ ਮੱਝਾਂ ਦਾ ਪਾਲ਼ੀ ਰਲਾ ਦਿੱਤਾ ਸੀ

ਹੁਣ ਉਹ ਪੁਰਾਣੇ ਮਕਾਨ ਢਾਹੁਣ ਦੇ ਠੇਕੇ ਲੈਂਦਾ ਹੈਠੇਕੇਦਾਰ ਕਹਾਉਂਦਾ ਹੈ ਮਜ਼ਦੂਰਾਂ ਦੇ ਨਾਲ ਖੁਦ ਕੰਮ ਕਰਦਾ ਹੈਬੀਮ ਜਾਂ ਲੈਂਟਰ ਤੋੜਨ ਲਈ ਘਣ ਦੀ ਲੋੜ ਹੁੰਦੀ ਹੈਉਹਦਾ ਘਣ ਲਗਾਤਾਰ ਘਣ ਚਲਦਾ ਰਹਿੰਦਾਹੁਣ ਉਹਦੀ ਦੇਹ ਵੀ ਘਣ ਵਰਗੀ ਬਣ ਗਈ ਹੈਨਾ ਸੂਤ ਭਰ ਮਾਸ ਘੱਟ, ਨਾ ਸੂਤ ਭਰ ਚਰਬੀ ਵੱਧ ਜਮਾਂ ਲੋਹੇ ਵਰਗਾਘਣ ਚਲਾਉਂਦਾ ਚਲਾਉਂਦਾ ਰਛਪਾਲ ਖੁਦ ਘਣ ਵਰਗਾ ਬਣ ਗਿਆ ਹੈ

ਦੂਜੇ ਪਾਸੇ ਖੇਤੀਬਾੜੀ ਬਾਰੇ ਗੱਲ ਕਰੀਏ ਤਾਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਕਿਸਾਨ ਨੂੰ ‘ਵਿਹਲਿਆਂ ਵਰਗਾਕਰ ਦਿੱਤਾ ਹੈਅੱਧ-ਨਵੰਬਰ ਤੋਂ ਅੱਧ-ਅਪਰੈਲ ਤਕ ਦੇ ਛੇ ਮਹੀਨਿਆਂ ਵਿੱਚ ਦਸ-ਬਾਰਾਂ ਏਕੜ ਤਕ ਦੀ ਵਾਹੀ ਕਰਨ ਵਾਲੇ ਕਿਸਾਨ ਲਈ ਮਸੀਂ ਵੀਹ ਕੁ ਦਿਨ ਕੰਮ ਵਾਲੇ ਨਿਕਲਦੇ ਹਨਉਹ ਸਿਆਲਾਂ ਦੇ ਦਿਨ ਸਰ੍ਹੋਂ ਦੇ ਸਾਗ ਨਾਲ ਮੱਕੀ ਜਾਂ ਬਾਜਰੇ ਦੀਆਂ ਚਾਰ-ਪੰਜ ਰੋਟੀਆਂ ਲਪੇਟ ਕੇ ਧੂੰਈਆਂ ਸੇਕਦੇ ਟਪਾ ਦਿੰਦੇ ਹਨਰਹਿੰਦੀ ਕਸਰ ਘਰ ਦਾ ਬਣਿਆ ਖੋਆ ਤੇ ਗਾਜਰਪਾਕ ਪੂਰੀ ਕਰ ਦਿੰਦੇ ਨੇ

ਪਿਛਲੇ ਦਿਨੀਂ ਅਜਿਹਾ ਸਬੱਬ ਬਣਿਆ ਕਿ ਰਸ਼ਪਾਲ ਦੀ ਸੁਭਾਵਿਕ ਕਹੀ ਗੱਲ ਨੇ ਸਾਨੂੰ ਸਿਹਤ ਪੱਖੋਂ ਸੋਚਣ ਲਈ ਮਜਬੂਰ ਕਰ ਦਿੱਤਾ ਖੇਤ ਸਬਜ਼ੀ ਵਾਲੀ ਬਾੜੀ ਤਿਆਰ ਕਰਨ ਲਈ ਅਸੀਂ ਪਿੰਡ ਦੀ ਫਿਰਨੀ ’ਤੇ ਲੱਗੀ ਰੂੜੀ ਤੋਂ ਰੇਹ ਦੀ ਟਰਾਲੀ ਭਰ ਰਹੇ ਸੀਦੁਪਹਿਰ ਵੇਲੇ ਆਪਣੇ ਕੰਮ ਤੋਂ ਵਾਪਸ ਜਾਂਦਾ ਰਸ਼ਪਾਲ ਸਾਡੇ ਕੋਲ ਖੜ੍ਹ ਗਿਆ। ਕਿਮੇ ਪੰਜ ਸੱਤ ਟੱਕ ਸਿੱਟ ਕੇ ਸਾਹ ਭਰਨ ਲੱਗ ਜਾਨੇ ਓਂ … … ਭਰੀ ਖੜ੍ਹੀ ਆ ਇਸ ਲੋਟ ਤਾਂ ਟਰਾਲੀ!” ਗੱਲਾਂ ਕਰਦਿਆਂ ਰਛਪਾਲ ਨੇ ਸਾਨੂੰ ਛੇੜਿਆ

ਕੰਮ ਕਰਨੋਂ ਤਾਂ ਹਟੇ ਪਏ ਆਂਕਦੇ ਖਾਲ, ਵੱਟ ਨੀਂ ਸਮਾਰੇ, ਸਪਰੇਅ ਮਾਰ ਦੇਈ ਦੀ ਆਨਾ ਕਦੇ ਪੈਰਾਂ ਭਾਰ ਬਹਿ ਕੇ ਕੱਖ-ਪੱਠੇ ਵੱਢੇ ਨੇਕੁਤਰਾ ਕਰਨ ਲਈ ਮੋਟਰਾਂ ਚੱਲਦੀਆਂਤੁਰਕੇ ਖੇਤ ਜਾਣਾ ਤਾਂ ਦੂਰ, ਸਾਈਕਲ ਵੀ ਤੂੜੀ ਆਲੀ ਸਵਾਤ ਵਿੱਚ ਸਿਟ ’ਤੇਗੱਲ ਮੁਕਾ, ਟੋਭੇ ਕੰਨੀ ਜਾਣ ਵਾਸਤੇ ਵੀ ਤੁਰਨਾ ਛੱਡ ’ਤਾ … … ਹੁਣ ਕਹੀ ਚਲਾਉਣ ਵੇਲੇ ਸਾਹ ਈ ਚੜ੍ਹਨਾ, ਹੋਰ ਕੀ … …’ ਮੇਰਾ ਵੀੜ੍ਹੀਆ ਬੋਲਿਆ

ਰਸ਼ਪਾਲ ਹੱਸ ਪਿਆ, “ਜਦੋਂ ਕੰਮ ਕਰਕੇ ਰਾਜ਼ੀ ਈ ਨਹੀਂ, ਫੇਰ ਕੋਈ ਲੋਡਰ ਪੁੱਛ ਲੈਣਾ ਸੀਛੇ ਸੱਤ ਬਾਸਕਟਾਂ ਵਿੱਚ ਟਰਾਲੀ ਭਰ ਜਾਂਦਾ

ਪੁੱਛਿਆ ਸੀਭੂਤਾਂ ਦਾ ਲੋਡਰ ਵਾਲਾ ਮੁੰਡਾ ਸਹੁਰੀਂ ਗਿਆ ਹੋਇਆਕੋਈ ਚਲਾਉਣ ਵਾਲਾ ਹੈ ਨਹੀਂ ਸੀਫੇਰ ਸੋਚਿਆ, ਲੱਗਿਆ ਤਾਂ ਚੂਹਾ ਮਾਣ ਨੀਂ ਹੁੰਦਾ … … ਖੱਡ ਪੁੱਟਦਾ ਪਤਾਲ ਤਕ ਵਗ ਜਾਂਦਾਅਸੀਂ ਤਾਂ ਫੇਰ ਵੀ ਦੋ ਬੰਦੇ ਆਂਆਪ ਈ ਭਰ ਲਾਂਗੇ-ਔਖੇ ਸੌਖੇ” ਮੈਂ ਆਪਣੇ ਥਾਂ ਸਹੀ ਸੀ

ਉਰ੍ਹਾਂ ਫੜਾ … …” ਸਾਈਕਲ ਸਟੈਂਡ ’ਤੇ ਲਾਉਂਦਿਆਂ ਰਛਪਾਲ ਬੋਲਿਆ ਤੇ ਉਹਨੇ ਮੇਰੇ ਹੱਥੋਂ ਕਹੀ ਫੜ ਲਈ“… … ਦੇਖਿਆ! ਚਮਚੇ ਜਿੱਡੀ ਕਹੀ ਲਈ ਫਿਰਦੇ ਓ … … ਕਰੋਂਗੇ ਕਮਾਈਆਂ!” ਛੋਟੇ ਆਕਾਰ ਦੀ ਕਹੀ ਦੇਖ ਕੇ ਰਛਪਾਲ ਨੇ ਮੈਨੂੰ ਫੇਰ ਛੇੜਿਆ, “ਲੈ ਟੱਕ ਗਿਣੀ ਚੱਲੀਂ, ਕਿੰਨੇ ਡਿਗਦੇ ਆ!”

ਇੱਕ … ਦੋ … ਛੇ … ਸੱਤ … ਪੰਦਰਾਂ … ਸੋਲ਼ਾਂ … ਛੱਬੀ … ਸਤਾਈ … ’ਕੱਤੀ … ਬੱਤੀ … ਪੈਂਤੀ!” ਮੈਂ ਨਾਲੇ ਗਿਣੀ ਜਾਵਾਂ, ਨਾਲੇ ਵੀੜ੍ਹੀਏ ਵੱਲ ਦੇਖ ਕੇ ਮੁਸਕਰਾਈ ਜਾਵਾਂ

ਲਗਾਤਾਰ ਪੈਂਤੀ ਟੱਕ ਸੁੱਟ ਕੇ ਉਹ ਸਾਹ ਲੈਣ ਲਈ ਰੁਕਿਆਥੋੜ੍ਹਾ ਸਾਹ ਭਰ ਕੇ ਬੋਲਿਆ, “ਜਿਦ ਜਿੱਦ ਕੇ ਅਸੀਂ ਵੀਹ ਵੀਹ ਘਣ ਲਗਾਤਾਰ ਚਲਾ ਦਿੰਨੇ ਆਂ

ਲਗਾਤਾਰ ਚੱਲੀ ਕਹੀ ਨੇ ਟਰਾਲੀ ਦਾ ਖੂੰਜਾ ਉਗਾਸ ਦਿੱਤਾ ਸੀ

ਲੈ ਫੜ …” ਕਹੀ ਮੈਨੂੰ ਫੜਾਉਂਦਾ ਹੋਇਆ ਰਛਪਾਲ ਬੋਲਿਆ, “ਸਰੀਰ ਨੂੰ ਤਾੜ ਕੇ ਰੱਖਿਆ ਕਰੋ ’ਚਾਰ ਨੀ ਪਾਉਣਾ ਹੁੰਦਾ ਇਹਦਾ, ਬੀ ਦੋ ਚਾਰ ਕਿਲੋ ਵੱਧ ਪੈਜੂਮੁੜ੍ਹਕਾ ਨਿਕਲਦਾ ਰਹੇ ਤਾਂ ਬੰਦਾ ਤੰਦਰੁਸਤ ਰਹਿੰਦਾ” ਮਜ਼ਾਕ ਮਜ਼ਾਕ ਵਿੱਚ ਗੰਭੀਰ ਨਸੀਹਤ ਦਿੰਦਿਆਂ ਰਛਪਾਲ ਨੇ ਸਾਈਕਲ ਸਟੈਂਡ ਤੋਂ ਲਾਹਿਆ ਤੇ ਤੁਰ ਗਿਆ

ਰਛਪਾਲ ਦੀ ਗੱਲ ਸੁਣ ਕੇ ਵੀੜ੍ਹੀਆ ਪਹਿਲਾਂ ਆਪਣੇ ਤੇ ਫੇਰ ਮੇਰੇ ਸਰੀਰ ਵੱਲ ਝਾਕਿਆ, “ਗੱਲ ਤਾਂ ਸਹੀ ਕਹਿ ਕੇ ਗਿਆ ਯਾਰ … … ਕੱਦ ਤੇ ਉਮਰ ਦੇ ਅੰਦਾਜ਼ੇ ਮੁਤਾਬਕ ਜੇ ’ਸਾਹਬ ਲਾਈਏ, ਵਜ਼ਨ ਹੈ ਤਾਂ ਦਸ-ਦਸ ਕਿਲੋ ਵੱਧ ਈਛਾਂਟੀਏ ਸਰੀਰ, ਕਿ ਨਹੀਂ?” ਉਹ ਸੱਚ ਬੋਲਿਆ

ਸ਼ੁਭ ਕੰਮ ਵਿੱਚ ਦੇਰੀ ਕਿਉਂ! ਅੱਜ ਤੋਂ ਈ ਛਾਂਟਣ ਲੱਗ ਪਈਏ!” ਮੈਂ ਹੁੰਗਾਰਾ ਭਰਿਆ

ਅੱਜ ਤੋਂ ਕਿਉਂ … ਹੁਣੇ ਤੋਂ ਕਿਉਂ ਨੀਂ?” ਆਪਣੀ ਕਹੀ ਸੰਭਾਲਦਾ ਉਹ ਹੱਸਿਆ

’ਕੱਲੀ ਟਰਾਲੀ ਭਰਕੇ ਈ ਨੀ ਗੱਲ ਬਣਨੀ, ਕੋਈ ਲੰਮੇ ਸਮੇਂ ਦੀ ਪਲੈਨਿੰਗ ਕਰਾਂਗੇ … …” ਬਿਨਾਂ ਹੱਸੇ ਤੋਂ ਮੇਰਾ ਜਵਾਬ ਸੀ

ਤੇ ਅਸੀਂ ਦਬਾ-ਦਬ ਟਰਾਲੀ ਭਰਨ ਲੱਗ ਪਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3481)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਮਰਜੀਤ ਸਿੰਘ ਮਾਨ

ਅਮਰਜੀਤ ਸਿੰਘ ਮਾਨ

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)