SuchaSKhatra7ਕਈ ਵਾਰੀ ਕਈਆਂ ਨੇ ਆਪਣੀ ਸੰਗਤ ਦੀ ਰੌਣਕ ਵਧਾਉਣ ਲਈ ਬਹੁਤ ਯਤਨ ਕੀਤੇ ਪਰ ਮੈਂ ...
(25 ਮਾਰਚ 2022)
ਮਹਿਮਾਨ: 632.


ਗੱਲ ਬਹੁਤ ਪੁਰਾਣੀ ਹੈ
ਉਨ੍ਹੀਂ ਦਿਨੀਂ ਸਰਕਾਰੀ ਸਕੂਲਾਂ ਵਿੱਚ ਛੇ ਮਹੀਨੇ ਦੇ ਅਧਾਰ ਉੱਤੇ ਆਰਜ਼ੀ ਨਿਯੁਕਤੀ ਸਕੂਲ ਮੁਖੀ ਹੀ ਕਰ ਲੈਂਦੇ ਸਨ, ਪਰ ਪੱਕਾ ਅਧਿਆਪਕ ਆਉਣ ’ਤੇ ਆਰਜ਼ੀ ਅਧਿਆਪਕ ਨੂੰ ਹਟਾ ਦਿੱਤਾ ਜਾਂਦਾ ਸੀਬਹੁਤ ਖੱਜਲ ਖੁਆਰੀ ਹੁੰਦੀ ਸੀਸ਼ਾਇਦ ਮੈਂ ਇਸੇ ਕਰਕੇ ਮਾਨਤਾ ਪ੍ਰਾਪਤ ਸਕੂਲ ਵਿੱਚ ਅਧਿਆਪਕ ਬਣਨਾ ਪਸੰਦ ਕਰ ਲਿਆ19ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਆਰੀਆ ਸਮਾਜੀਆਂ ਦੀ ਸਹਾਇਤਾ ਨਾਲ ਡੀ.ਏ.ਵੀ. ਕਮੇਟੀ ਨੇ ਇਹ ਸਕੂਲ ਖੋਲ੍ਹਿਆ ਸੀਉਸ ਸਕੂਲ਼ ਵਿੱਚ ਜਦੋਂ ਪਹਿਲੇ ਦਿਨ ਅੱਧੀ ਛੁੱਟੀ ਹੋਈ ਤਾਂ ਬਜ਼ੁਰਗ ਟੀਚਰ ਅੰਗਰੇਜ਼ੀ ਦੀ ਐੱਲ ਸ਼ਕਲ ਸਕੂਲ ਬਿਲਡਿੰਗ ਦੀ ਨੁੱਕਰ ਵਿੱਚ ਇੱਕ ਛੱਪਰ ਵਿੱਚ ਨੂੰ ਜਾਂਦੇ ਵੇਖ ਮੈਂ ਵੀ ਮਗਰ ਹੋ ਲਿਆਅੰਦਰ ਵੇਖਿਆ ਤਾਂ ਚਾਰ ਬਜ਼ੁਰਗ ਟੀਚਰਾਂ ਨੇ ਆਪਣਾ-ਆਪਣਾ ਹੁੱਕਾ ਸੰਭਾਲ ਕੇ ਇੱਕ ਡੇਢ ਮਿੰਟ ਵਿੱਚ ਭਖਾ ਲਿਆਮੈਂ ਖੜ੍ਹ ਨਾ ਸਕਿਆ, ਬਾਹਰ ਆ ਗਿਆਸਕੂਲ ਕਲਰਕ ਸਾਬਕਾ ਫੌਜੀ ਅਤੇ ਮੁੱਖ ਅਧਿਆਪਕ ਦਫਤਰ ਬੈਠੇ ਸਨਉਹ ਮੇਰੀ ਪਰੇਸ਼ਾਨੀ ਸਮਝ ਗਏਮੁੱਖ ਅਧਿਆਪਕ ਨੇ ਮੈਂਨੂੰ ਆਪਣੇ ਪਾਸ ਬਿਠਾ ਕੇ ਸਕੂਲ ਲਾਗ ਬੁੱਕ ਵਿੱਚ ਅਜ਼ਾਦੀ ਤੋਂ ਪਹਿਲਾਂ ਦੀ ਕਿਸੇ ਅਧਿਕਾਰੀ ਦੀ ਟਿੱਪਣੀ ਪੜ੍ਹਾਈਹੋਰ ਗੱਲਾਂ ਤੋਂ ਇਲਾਵਾ ਟਿੱਪਣੀ ਸੀ ਕਿ ਸਕੂਲ ਵਿੱਚ ਹੁੱਕਾ ਪੀਣ ਵਾਲਿਆਂ ਦਾ ਇੱਕ ਘੁਰਨਾ ਵੀ ਹੈਕਿਉਂਕਿ ਬਜ਼ੁਰਗ ਅਧਿਆਪਕ ਇਨਸਾਨ ਵੀ ਵਧੀਆ ਸਨ ਅਤੇ ਅਧਿਆਪਕ ਵੀ ਵਧੀਆ ਸਨ, ਉਨ੍ਹਾਂ ਮੇਰਾ ਦਿਲ ਮੋਹ ਲਿਆਮੈਂ ਉਹਨਾਂ ਵਿੱਚ ਬੈਠਣ ਲੱਗ ਗਿਆ ਕੁਝ ਦਿਨਾਂ ਵਿੱਚ ਹੀ ਹੁੱਕਿਆਂ ਦਾ ਧੂੰਆਂ ਬਰਦਾਸ਼ਤ ਕਰਨ ਦੀ ਸਮਰੱਥਾ ਆ ਗਈਸਾਰਾ ਸਟਾਫ ਮੈਂਨੂੰ ਇਸ ਕਰਕੇ ਵੀ ਪਿਆਰ ਕਰਦਾ ਸੀ ਕਿ ਸਰਦਾਰ ਹੋ ਕੇ ਵੀ ਮੈਂ ਸ਼ਰਾਬ ਨਹੀਂ ਸੀ ਪੀਂਦਾਸ਼ਰਾਬ ਨਾ ਪੀਣ ਵਾਲਿਆਂ ਨੂੰ ਉਦੋਂ ਚੰਗਾ ਸਮਝਿਆ ਜਾਂਦਾ ਸੀਉਂਝ ਸ਼ਰਾਬ ਤੇ ਸ਼ਰਾਬੀਆਂ ਨਾਲ ਮੈਂਨੂੰ ਕਦੇ ਨਫਰਤ ਨਹੀਂ ਹੋਈਦੇਸੀ ਸ਼ਰਾਬ ਦੀ ਗੰਧ ਵੀ ਮੈਂਨੂੰ ਵਿਚਲਤ ਨਹੀਂ ਕਰਦੀਹੁੱਕੇ ਤੇ ਸਿਗਰਟ ਦੇ ਧੂੰਏਂ ਨੂੰ ਵੀ ਮੈਂ ਸਹਿਜੇ ਹੀ ਸਹਾਰਨਾ ਸਿੱਖ ਗਿਆ ਸਕੂਲ ਦੇ ਸ਼ਾਸ਼ਤ੍ਰੀ ਜੀ ਹੁੱਕੇ ਦੀ ਥਾਂਹ ਸਿਗਰਟ ਪੀਂਦੇ ਸਨਹਰ ਪੀਰੀਅਡ ਲਾਉਣ ਤੋਂ ਪਹਿਲਾਂ ਉਹ ਲੈਂਪ ਬ੍ਰਾਂਡ ਸਿਗਰਟ ਪੀਂਦੇ ਸਨਸੰਸਕ੍ਰਿਤ ਵਿੱਚ ਦਾਰਸਨਿਕ ਅਰਥਾਂ ਵਾਲੇ ਲੋਕ ਅਰਥਾਂ ਸਮੇਤ ਮੈਂਨੂੰ ਸੁਣਾਉਣ ਵਿੱਚ ਉਹ ਵਿਸ਼ੇਸ ਦਿਲਚਸਪੀ ਲੈਂਦੇ ਸਨ, ਕਿਉਂਕਿ ਮੈਂਨੂੰ ਅਜਿਹੇ ਸਲੋਕਾਂ ਵਿੱਚ ਖਾਸ ਰੁਚੀ ਰੁਚੀ ਸੀ

ਮੇਰਾ ਸਕੂਲ ਅਜਿਹੇ ਪਿੰਡ ਵਿੱਚ ਸੀ, ਜਿੱਥੇ ਬ੍ਰਾਹਮਣਾਂ ਅਤੇ ਖੱਤਰੀਆਂ ਦੀ ਅਬਾਾਦੀ ਚੋਖੀ ਸੀਮੇਰਾ ਸ਼ਰਾਬ ਨਾ ਪੀਣਾ ਉਹਨਾਂ ਨੂੰ ਕੁਝ ਜ਼ਿਆਦਾ ਹੀ ਚੰਗਾ ਲਗਦਾ ਸੀਇਸ ਬਦਲੇ ਮਿਲਦਾ ਪਿਆਰ-ਸਤਿਕਾਰ ਮੇਰੇ ਸ਼ਰਾਬ ਨਾ ਪੀਣ ਦੇ ਫੈਸਲੇ ਨੂੰ ਹੋਰ ਮਜ਼ਬੂਤੀ ਦਿੰਦਾ ਸੀਕਈ ਵਾਰੀ ਕਈਆਂ ਨੇ ਆਪਣੀ ਸੰਗਤ ਦੀ ਰੌਣਕ ਵਧਾਉਣ ਲਈ ਬਹੁਤ ਯਤਨ ਕੀਤੇ ਪਰ ਮੈਂ ਥਿੜਕਿਆ ਨਹੀਂਸਮਾਜਵਾਦੀ ਸਾਹਿਤ ਪੜ੍ਹਨ ਅਤੇ ਖੱਬਿਆਂ ਦੀਆਂ ਸਰਗਰਮੀਆਂ ਵਿੱਚ ਮੇਰੀ ਵਧੀ ਰੁਚੀ ਅਤੇ ਮੇਰਾ ਸ਼ਰਾਬ ਨਾ ਪੀਣਾ ਉਹਨਾਂ ਦਾਇਰਿਆਂ ਵਿੱਚ ਵੀ ਪਸੰਦ ਕੀਤਾ ਜਾਣਾ ਮੇਰੇ ਫੈਸਲੇ ਨੂੰ ਹੋਰ ਵੀ ਮਜ਼ਬੂਤੀ ਦਿੰਦਾ ਸੀਸ਼ਰਾਬ ਨਾ ਪੀਣ ਕਰਕੇ ਇਹਨਾਂ ਕਾਰਜਾਂ ਲਈ ਸਮਾਂ ਵੀ ਵਾਧੂ ਬਚ ਜਾਂਦਾ ਸੀ

ਮੇਰੇ ਰਾਹ ਵਿੱਚ ਇੱਕ ਹੋਰ ਪ੍ਰਾਈਵੇਟ ਸਕੂਲ ਪੈਂਦਾ ਸੀ ਅਤੇ ਉਸ ਸਟਾਫ ਨਾਲ ਵੀ ਮੇਰਾ ਬਹੁਤ ਪਿਆਰ ਸੀਕੁਝ ਨਾਲ ਤਾਂ ਛੁੱਟੀ ਉਪਰੰਤ ਬੈਠਣ-ਉੱਠਣ ਵੀ ਸੀਦੀਵਾਲੀ ਤੋਂ ਵਿਸਾਖੀ ਤਕ ਸਾਡੀਆਂ ਬੈਠਕਾਂ ਜਲੇਬੀਆਂ ਖਾ ਕੇ ਹੀ ਉੱਠਦੀਆਂ ਸਨਉਹਨਾਂ ਦੇ ਵਿਦਿਆਰਥੀ ਵੀ ਮੈਂਨੂੰ ਜਾਣਦੇ ਸਨ ਇੱਕ ਦਿਨ ਉਹਨਾਂ ਦੇ ਇੱਕ ਪੁਰਾਣੇ ਵਿਦਿਆਰਥੀ ਨੇ ਮੈਂਨੂੰ ਸਾਇਕਲ ਉੱਤੇ ਸਕੂਲ ਜਾਂਦੇ ਨੂੰ ਰਾਹ ਵਿੱਚ ਰੋਕਿਆ ਅਤੇ ਛੁੱਟੀ ਉਪਰੰਤ ਇਸ ਰਾਹ ਵਾਲੇ ਸਕੂਲ ਦੇ ਇੱਕ ਟੀਚਰ ਦੇ ਕਮਰੇ ਵਿੱਚ ਆਉਣ ਨੂੰ ਕਿਹਾਇਹ ਟੀਚਰ ਬਾਹਰਲੇ ਜ਼ਿਲ੍ਹੇ ਦਾ ਸੀਸਕੂਲ ਦੇ ਨਜ਼ਦੀਕ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀਇਸ ਵਿਦਿਆਰਥੀ ਨੇ ਫੌਜ ਵਿੱਚ ਕਮਿਸ਼ਨ ਹਾਸਲ ਕਰਨ ਦੀ ਖੁਸ਼ੀ ਮਨਾਉਣ ਲਈ ਖਾਣ-ਪੀਣ ਕਰਨਾ ਸੀਉਹ ਟੀਚਰ ਅਤੇ ਇੱਕ ਮੇਰਾ ਹੋਰ ਮਿੱਤਰ ਇਸ ਪਾਰਟੀ ਦੇ ਦਾਅਵਤੀ ਸਨ

ਮੈਂ ਆਪਣੇ ਸਕੂਲ ਵਿੱਚ ਇਨ੍ਹਾਂ ਖਿਆਲਾਂ ਵਿੱਚ ਬਾਰ ਬਾਰ ਉਲਝਣ ਲੱਗਾ- ਅੱਜ ਪੀ ਲੈਣੀ ਹੈ, ਕਿਹੜਾ ਕਿਸੇ ਨੂੰ ਪਤਾ ਲੱਗਣਾ? ਮੇਰੇ ਮਿੱਤਰਾਂ ਨੇ ਕਿਸੇ ਨੂੰ ਦੱਸਣਾ ਨਹੀਂ ਅਤੇ ਪਿਲਾਉਣ ਵਾਲੇ ਨੇ ਫੌਜ ਵਿੱਚ ਚਲੇ ਜਾਣਾ, ਫਿਰ ਨਹੀਂ ਪੀਊਂਗਾਬਣਿਆ, ਪੱਕਿਆ ਅਸੂਲ ਭੰਗ ਨਹੀਂ ਕਰਨਾ ਚਾਹੀਦਾ, ਵਗੈਰਾ ਵਗੈਰਾਆਖਿਰ ਸਕੂਲੋਂ ਵਾਪਸ ਪਰਤਦਿਆਂ ਮੈਂ ਸ਼ਰਾਬ ਪੀਣ ਦਾ ਫੈਸਲਾ ਕਰ ਲਿਆਕਮਰੇ ਵਿੱਚ ਉਹ ਵਿਦਿਆਰਥੀ ਅਤੇ ਮੇਰਾ ਇੱਕ ਦੋਸਤ ਬੈਠੇ ਸਨਕਮਰੇ ਵਿੱਚ ਰਹਿਣ ਵਾਲਾ ਟੀਚਰ ਉੱਥੇ ਨਹੀਂ ਸੀਪੰਜ ਕੁ ਮਿੰਟ ਬਾਅਦ ਉਹ ਵੀ ਆ ਗਿਆਕਮਰੇ ਦੀ ਇੱਕ ਨੁੱਕਰੇ ਬਾਲਟੀ ਵਿੱਚ ਬਰਫ ਅਤੇ ਬੋਤਲ ਵੇਖ ਕੇ ਉਹ ਲੜਕੇ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, “ਪਤੰਦਰਾ, ਇਹਦੇ ਲਈ ਕੋਕਾਕੋਲਾ ਦੀ ਬੋਤਲ ਤਾਂ ਲੈ ਆਉਂਦਾ? ਇਹਦੇ ਇਹ (ਸ਼ਰਾਬ) ਕਿਸ ਕੰਮ? ਇਹਨੇ ਇਹ ਕਿਤੇ ਪੀਣੀ ਹੈ?

ਲੜਕਾ ਕੋਕਾਕੋਲਾ ਲਿਆਉਣ ਚਲਾ ਗਿਆਸ਼ਰਾਬ ਨਾ ਪੀਣ ਦਾ ਅਸੂਲ ਮੇਰਾ ਸੀ ਅਤੇ ਇਸ ਅਸੂਲ ਦੀ ਰਾਖੀ ਮੇਰੀ ਥਾਂ ਕੋਈ ਹੋਰ ਕਰ ਰਿਹਾ ਸੀ

ਮੈਂ ਚੁੱਪ, ਅੰਦਰੋਂ ਅੰਦਰ ਆਪਣੇ ਆਪ ਨੂੰ ਫਿਟਕਾਰ ਪਾ ਰਿਹਾ ਸੀਪਰ ਇਹ ਸਬਕ ਵੀ ਪੱਕਾ ਕਰ ਰਿਹਾ ਸੀ ਕਿ ਜੇਕਰ ਤੁਸੀਂ ਕੋਈ ਅਸੂਲ ਬਣਾ ਲਓ ਤਾਂ ਲੋਕ ਹੀ ਤੁਹਾਡੇ ਅਸੂਲ ਦੀ ਰਾਖੀ ਕਰਨ ਲੱਗ ਜਾਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3455)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)