MulakhSingh6ਜੀਹਨੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀਛੱਪੜ ਵਿੱਚ ਹੀ ਡੋਬ ਦਿਆਂਗੇ। ...
(17 ਮਾਰਚ 2022)

 

ਉੱਨੀ ਸੌ ਅਠਾਸੀ ਦਾ ਮਾਘ ਮਹੀਨਾ ਪੂਰੇ ਜੋਬਨ ’ਤੇ ਸੀ ਪੋਹ ਲੰਘੇ ਨੂੰ ਅਜੇ ਥੋੜ੍ਹੇ ਹੀ ਦਿਨ ਹੋਏ ਸਨਧੁੰਦ ਪੈ ਰਹੀ ਸੀਵਿਆਹਾਂ ਦਾ ਜ਼ੋਰ ਸੀਪਿੰਡਾਂ ਵਿੱਚ ਹੁਣ ਵਾਂਗ ਵਿਆਹਾਂ ਲਈ ਮੈਰਿਜ-ਪੈਲੇਸ ਦੀ ਸਹੂਲਤ ਨਹੀਂ ਸੀ ਹੁੰਦੀਘਰਾਂ ਦੇ ਵਿਹੜਿਆਂ ਵਿੱਚ ਹੀ ਟੈਂਟ-ਕਨਾਤਾਂ ਲਾ ਕੇ ਆਨੰਦ-ਕਾਰਜ ਹੁੰਦਾ ਤੇ ਘਰੋਂ ਹੀ ਡੋਲੀ ਤੁਰਦੀਬਰਾਤਾਂ ਲੇਟ ਤਾਂ ਹੋਣ ਲੱਗੀਆਂ ਸਨ ਪਰ ਅੱਜ-ਕੱਲ੍ਹ ਵਾਂਗ ਨਹੀਂ ਕਿ ਪਿਛਲੇ ਪਹਿਰ ਨਾਸ਼ਤਾ ਹੋਵੇ। ਖਾੜਕੂ ਲਹਿਰ ਉਦੋਂ ਜ਼ੋਰਾਂ ’ਤੇ ਸੀ ਅਤੇ ਉਹਨਾਂ ਵੱਲੋਂ ਦਾਜ ਦੀ ਮੰਗ-ਮੰਗਾਈ ’ਤੇ ਪਾਬੰਦੀ ਸੀਭਾਵੇਂ ਅੰਦਰਖਾਤੇ ਲੈਣ-ਦੇਣ ਰੋਕਿਆ ਨਹੀਂ ਜਾ ਸਕਦਾ ਸੀ। ‘ਹੁਕਮ-ਅਦੂਲੀ’ ਕਰਨ ਵਾਲੇ ਨੂੰ ‘ਸੋਧ’ ਦਿੱਤਾ ਜਾਂਦਾ ਸੀਦਾਜ ਦੀ ਮੰਗ ਕਾਰਨ ਉਸ ਸਮੇਂ ਕਾਫੀ ਮੌਤਾਂ ਹੁੰਦੀਆਂ ਸਨਮੌਤਾਂ ਨਹੀਂ, ਕਤਲ ਹੁੰਦੇ ਸਨਮਿੱਟੀ ਦੇ ਤੇਲ ਵਾਲੇ ਸਟੋਵ ਫਟ ਜਾਂਦੇ ਅਤੇ ਨੂੰਹਾਂ ਬੁਰੀ ਤਰ੍ਹਾਂ ਝੁਲਸ ਜਾਂਦੀਆਂਇਸ ਗੱਲ ਨੂੰ ਉਭਾਰਨ ਲਈ ਮਾਲਵੇ ਦੇ ਇੱਕ ਕਵੀਸ਼ਰ ਨੇ ਦਾਜ ਦੀ ਹੋਰ ਮੰਗ ਕਰਦੇ ਸਹੁਰਿਆਂ ਵੱਲੋਂ ਕਤਲ ਕੀਤੀ ਗਈ ਕਲਪਿਤ ਕੁੜੀ ‘ਨਿੰਦੋ’ ਦੀ ਕਹਾਣੀ ਬਿਆਨ ਕੀਤੀ ਸੀਉਸ ਸਮੇਂ ਕਵੀਸ਼ਰ ਦੀ ਤੁਕ ‘ਚਾੜ੍ਹ ਦਿੱਤੀ ਦਾਜ ਦੀ ਬਲੀ, ਨਿੰਦੋ ਫੂਕ ’ਤੀ ਮਿੱਟੀ ਦਾ ਤੇਲ ਪਾ ਕੇ’ ਬੱਚੇ-ਬੱਚੇ ਦੀ ਜ਼ਬਾਨ ’ਤੇ ਸੀ। ਦਾਜ ਦੀ ਮੰਗ ਕਰਨ ਦੇ ਨਾਲ ਹੀ ਵੱਧ ਬਰਾਤ ਲੈ ਕੇ ਜਾਣ ’ਤੇ ਵੀ ਰੋਕ ਸੀ। ‘ਹੁਕਮ’ ਸੀ ਕਿ ਗਿਆਰਾਂ ਤੋਂ ਵੱਧ ਬੰਦੇ ਬਰਾਤ ਨਾ ਜਾਣ ਪਰ ਸਮਾਜਕ ਰਿਸ਼ਤਿਆਂ-ਨਾਤਿਆਂ ਕਰਕੇ ਬਰਾਤੀਆਂ ਦੀ ਗਿਣਤੀ ਅਕਸਰ ਹੀ ਵਧ ਜਾਂਦੀ ਸੀਘਰਵਾਲਾ ਸੋਚਦਾ, ‘ਕਿਸ ਨੂੰ ਲਿਜਾਈਏ ਤੇ ਕਿਸ ਨੂੰ ਛੱਡੀਏ? ਜਦੋਂ ਰਿਸ਼ਤੇਦਾਰਾਂ ਨੂੰ ਵਿਆਹ ਦਾ ਸੱਦਾ ਭੇਜਿਆ ਹੈ ਤਾਂ ਉਹਨਾਂ ਨੂੰ ਘਰ ਕਿਵੇਂ ਬਿਠਾਵਾਂਗੇ? ਇੱਕ ਨੂੰ ਛੱਡਾਂਗੇ ਤਾਂ ਚਾਰ ਗੁੱਸੇ ਹੋਣਗੇਸਾਰਾ ਸ਼ਰੀਕਾ-ਕਬੀਲਾ ਵੀ ਨੱਕ ਵੱਢੂ ਕਿ ਆਏ ਵੱਡੇ ਬਰਾਤੀ, ਚੋਰਾਂ ਵਾਂਗ ਘਰੋਂ ਨਿਕਲ ਤੁਰੇ

ਅਸੀਂ ਵੀ ਇਸੇ ਮਾਘ ਮਹੀਨੇ ਦੀ ਸਰਦ ਸਵੇਰ ਨੂੰ ਮਾਮਾ ਜੀ ਦੇ ਲੜਕੇ ਦੀ ਜੰਝ ਚੜ੍ਹੇਸਵਖਤੇ ਹੀ ਨ੍ਹਾਈ-ਧੋਈ ਹੋ ਗਈ ਅਤੇ ਲਾੜੇ ਦੇ ਸਿਹਰਾ ਬੰਨ੍ਹ ਕੇ ਸੁਰਮਾ ਪਾ ਦਿੱਤਾਹੋਰ ਰਸਮਾਂ ਪੂਰੀਆਂ ਕਰਕੇ ਜੰਝ ਚੜ੍ਹਨ ਦਾ ਵੇਲਾ ਆ ਗਿਆਪਰਿਵਾਰ ਨੇ ਪਹਿਲਾਂ ਸਲਾਹ ਕੀਤੀ ਸੀ ਕਿ ਦਸ-ਗਿਆਰਾਂ ਬੰਦੇ ਹੀ ਜਾਣ ਪਰ ਇੱਕ-ਇੱਕ ਕਰਕੇ ਬਰਾਤੀ ਪੰਝੀ ਤੋਂ ਵੱਧ ਹੋ ਗਏਬਰਾਤ ਤੁਰਨ ਵੇਲੇ ਇਹ ਗਿਣਤੀ ਚਾਲੀ ਤੋਂ ਘੱਟ ਨਾ ਰਹੀਧੁੰਦ ਅਜੇ ਲੱਥੀ ਨਹੀਂ ਸੀ। ਪਿੰਡਾਂ ਦੀਆਂ ਲਿੰਕ ਸੜਕਾਂ ’ਤੋਂ ਦੀ ਜਾ ਰਹੀ ਬਰਾਤ ਦੁਲਹਨ ਦੇ ਘਰ ਪਹੁੰਚਣ ਦੀ ਕਾਹਲੀ ਵਿੱਚ ਸੀਸਾਰਿਆਂ ਦੇ ਦਿਲਾਂ ਵਿੱਚ ਬਰਾਤੀ ਹੋਣ ਦਾ ਚਾਅ ਵੀ ਸੀ ਅਤੇ ਕੋਈ ਅਣਦਿਸਦਾ ‘ਖੌਫ’ ਵੀਸੂਰਜ ਨੇ ਕੰਨੀ ਵਿਖਾਈ ਤਾਂ ਥੋੜ੍ਹਾ-ਥੋੜ੍ਹ ਨਿੱਘ ਆਉਣ ਲੱਗਾਬਾਹਰ ਹਰੀਆਂ-ਕਚੂਰ ਕਣਕਾਂ ਨੇ ਖੇਤਾਂ ਨੂੰ ਢਕ ਲਿਆ ਸੀਕਿਧਰੇ ਕੋਈ ਸਰ੍ਹੋਂ ਦਾ ਖੇਤ ਕੋਰੇ ਦੀ ਮਾਰ ਹੇਠ ਆਇਆ ਲਿਫਿਆ ਖੜ੍ਹਾ ਸੀਸਾਡੇ ਢਿੱਡਾਂ ਵਿੱਚ ਭੁੱਖ ਚਮਕੀ ਅਤੇ ਮਠਿਆਈ ਦੀ ਵਾਸ਼ਨਾ ਦੂਰੋਂ ਆਉਂਦੀ ਮਹਿਸੂਸ ਹੋਈ ਪਰ ‘ਹੋਣੀ’ ਨੂੰ ਕੁਝ ਹੋਰ ਹੀ ਮਨਜ਼ੂਰ ਸੀਇੱਕ ਪਿੰਡ ਦੇ ਬਾਹਰ ਸੜਕ ਉੱਤੇ ਦੋ ਮੋਟਰਸਾਈਕਲ ਸਵਾਰ ਖੜ੍ਹੇ ਸਨਉਨ੍ਹਾਂ ਨੇ ਕਾਲੀਆਂ ਲੋਈਆਂ ਦੀ ਬੁੱਕਲ ਮਾਰੀ ਹੋਈ ਅਤੇ ਹੱਥ ਲੋਈਆਂ ਵਿੱਚ ਹੀ ਕਿਧਰੇ ਲੁਕਾ ਰੱਖੇ ਸਨ। ‘ਬਾਬਿਆਂ’ ਨੂੰ ਅੱਗੇ ਖੜ੍ਹੇ ਵੇਖ ਕੇ ਸਾਰੇ ਬਰਾਤੀਆਂ ਦੇ ਹੋਸ਼-ਹਵਾਸ ਗੁੰਮ ਗਏਇਸ਼ਾਰਾ ਹੋਣ ’ਤੇ ਬਰਾਤ ਵਾਲੀਆਂ ਜੀਪਾਂ-ਕਾਰਾਂ ਲਾਈਨ ਵਿੱਚ ਲੱਗ ਕੇ ਖੜ੍ਹ ਗਈਆਂਸਾਨੂੰ ਸਾਰਿਆਂ ਨੂੰ ਹੇਠਾਂ ਉਤਾਰ ਲਿਆ ਗਿਆ ਤੇ ਪੰਗਤ ਵਿੱਚ ਖੜ੍ਹਾ ਕੇ ਗਿਣਤੀ ਕੀਤੀ ਗਈਪੂਰੇ ਇਕਤਾਲੀ ਜਣੇ ਸਾਂ, ‘ਪ੍ਰਵਾਨਤ’ ਗਿਣਤੀ ਗਿਆਰਾਂ ਨਾਲੋਂ ਤੀਹ ਵੱਧ

‘ਬਾਬਿਆਂ’ ਵੱਲੋਂ ਮਾਮਾ ਜੀ ਨੂੰ ਤਾੜਨਾ ਕੀਤੀ ਗਈ ਕਿ ਲਾੜੇ ਸਮੇਤ ਕੋਈ ਸੱਤ ਜਣੇ, ਕਿਸੇ ਕਾਰ-ਜੀਪ ’ਤੇ ਚੜ੍ਹ ਜਾਓਉਨ੍ਹਾਂ ਦਾ ‘ਹੁਕਮ’ ਮੰਨ ਲੈਣ ਵਿੱਚ ਹੀ ਖ਼ੈਰ ਸੀਬਾਕੀ ਸਾਰਿਆਂ ਨੂੰ ਆਪਣੇ ਅੰਜਾਮ ਦਾ ਪਤਾ ਸੀਕੋਲ ਹੀ ਇੱਕ ਟੋਭਾ ਸੀਪਿੰਡ ਵਾਲਿਆਂ ਨੇ ਕਦੇ ਚੀਕਣੀ ਮਿੱਟੀ ਕੱਢ ਕੇ ਪਸ਼ੂਆਂ ਦੇ ਨਹਾਉਣ ਲਈ ਪੁੱਟਿਆ ਸੀਉਨ੍ਹਾਂ ਵਿੱਚੋਂ ਇੱਕ ਨੇ ਹੱਥ ਦੂਜੇ ਕੰਢੇ ਵੱਲ ਕਰ ਦਿੱਤਾਦੂਜੇ ਨੇ ਚਿਤਾਵਣੀ ਦੇ ਸੁਰ ਵਿੱਚ ਆਖਿਆ, “ਜੀਹਨੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ, ਛੱਪੜ ਵਿੱਚ ਹੀ ਡੋਬ ਦਿਆਂਗੇ।”

ਛੋਟੇ ਬੱਚਿਆਂ ਨੂੰ ਉੱਥੇ ਹੀ ਖੜ੍ਹੇ ਰਹਿਣ ਦਿੱਤਾ ਗਿਆਅਸੀਂ ਡਰਦੇ ਮਾਰੇ ਇੱਕ-ਦੂਜੇ ਤੋਂ ਮੂਹਰੇ ਹੋ ਕੇ ਟੋਭੇ ਵੱਲ ਵਧੇਡੱਡੂਆਂ ਦੀ ਗੜੈਂ-ਗੜੈਂ ਨਾਲ ਗੂੰਜਣ ਵਾਲਾ ਛੱਪੜ ਦਾ ਕੰਡਾ ਬਿਲਕੁਲ ਸ਼ਾਂਤ ਸੀਨਾ ਕੋਈ ਡੱਡੂ ਸੀ ਅਤੇ ਨਾ ਹੀ ਪਾਣੀ ਵਿੱਚੋਂ ਕੋਈ ਮੱਛੀ ਮੂੰਹ ਕੱਢਦੀ ਦਿਸਦੀ ਸੀਬਰਾਤੀ ਕੱਪੜਿਆਂ ਸਣੇ ਛੱਪੜ ਵਿੱਚ ਲਹਿ ਪਏਜੁੱਤੀਆਂ ਪੱਤਣ ’ਤੇ ਲਾਹ ਦਿੱਤੀਆਂ, ਪੈਸਿਆਂ ਨਾਲ ਭਰੇ ਬਟੂਏ ਪੱਗਾਂ ਵਿੱਚ ਟੰਗ ਲਏ। ਠੰਢਾ-ਸੀਤ ਪਾਣੀ ਖ਼ੂਨ ਜਮਾ ਰਿਹਾ ਸੀਅੰਦਰੋਂ ਡਰਦਿਆਂ ਨੂੰ ਕਾਂਬਾ ਛਿੜਿਆ ਪਿਆ ਸੀਪਾਣੀ ਗਲ਼ ਤੋਂ ਉਤਾਂਹ ਹੋਇਆ ਤਾਂ ਬਰਾਤੀ ਤਾਰੀਆਂ ਲਾਉਣ ਲੱਗੇਬਹੁਤੇ ਕੁੱਦ-ਕੁੱਦ ਕੇ ਨਾਲਦਿਆਂ ਤੋਂ ਅੱਗੇ ਲੰਘਣਾ ਚਾਹੁੰਦੇ ਸਨ ਪਰ ਕਿਨਾਰੇ ’ਤੇ ਜਾਣ ਤੋਂ ਵੀ ਡਰਦੇ ਸਨ, ਪਤਾ ਨਹੀਂ ਅੱਗੇ ਉਨ੍ਹਾਂ ਨੇ ਚਿੱਤ ਵਿੱਚ ਕੀ ਧਾਰ ਰੱਖੀ ਹੋਵੇ। ਸਾਰਿਆਂ ਦੇ ਬਾਹਰ ਆਉਣ ’ਤੇ ਦੋਹਾਂ ਨੇ ਤਾੜਨਾ ਕੀਤੀ ਅਤੇ ਮੋਟਰਸਾਈਕਲ ਲੈ ਕੇ ਪਹਿਲਾਂ ਗਏ ਬਰਾਤੀਆਂ ਮਗਰੇ ਹੀ ਸੜਕ ਪੈ ਗਏਪਾਣੀ ਨਾਲ ਭਿੱਜੇ ਅਤੇ ਠੰਢ ਨਾਲ ਕੜਕਦੇ ਹੱਡਾਂ ਨੂੰ ਸੰਭਾਲਦੇ ਅਸੀਂ ਪਿੱਛੇ ਹੀ ਮੁੜ ਪਏਰਾਹ ਵਿੱਚ ਕਿਸੇ ਨੂੰ ਕੋਈ ਗੱਲ ਨਾ ਸੁੱਝੀਸਭ ਨੂੰ ਬਰਾਤ ਵਿੱਚੋਂ ਰਹਿ ਜਾਣ ਦਾ ਝੋਰਾ ਘੱਟ ਅਤੇ ‘ਸੁੱਕੇ’ ਬਚ ਕੇ ਨਿਕਲ ਆਉਣ ਦੀ ਖੁਸ਼ੀ ਵੱਧ ਸੀ

ਹੁਣ ਇਸ ਗੱਲ ਨੂੰ ਬੱਤੀ-ਤੇਤੀ ਵਰ੍ਹੇ ਬੀਤ ਚੁੱਕੇ ਹਨਸਮੇਂ ਦੇ ਗੇੜ ਨਾਲ ਜ਼ਮਾਨਾ ਬਦਲ ਗਿਆ ਹੈ ਦਾਜ-ਦਹੇਜ, ਬਰਾਤਾਂ ਤੇ ਫਜ਼ੂਲ ਖਰਚੀ ਦੀ ਕੋਈ ਹੱਦ ਨਹੀਂ ਰਹੀਇਸ ਸਮੇਂ ਦੀ ਕਨਸੋ ਖਾੜਕੂ ਲਹਿਰ ਦੀ ਸਮਾਪਤੀ ਤੋਂ ਬਾਅਦ ਮਿਲਣੀ ਸ਼ੁਰੂ ਹੋ ਗਈ ਸੀ

ਵਿਆਹ ਅਤੇ ਮਰਨੇ-ਪਰਨੇ, ਉਹਨਾਂ ਤੋਂ ਪ੍ਰਭਾਵਿਤ ਹੋਣ ਵਾਲੇ ਨੇੜਲੇ ਲੋਕਾਂ ਦੀ ਸ਼ਮੂਲੀਅਤ ਵਾਲੇ ਪਰਿਵਾਰਕ ਸਮਾਗਮ ਹੋਣੇ ਚਾਹੀਦੇ ਹਨਇਹਨਾਂ ਮੌਕਿਆਂ ਤੇ ਵੱਡੇ ਇਕੱਠ ਅਤੇ ਸ਼ੋਸ਼ੇਬਾਜ਼ੀ, ਜਿਨ੍ਹਾਂ ਵਿੱਚ ਕਈ ਰਾਜਨੀਤਿਕ ਅਤੇ ਕਾਰੋਬਾਰੀ ਹਿਤ ਵੀ ਲੁਕੇ ਹੁੰਦੇ ਹਨ, ਹੁਣ ‘ਸਟੇਟਸ ਸਿੰਬਲ’ ਬਣ ਗਏ ਹਨਕਿਰਤੀ ਵਰਗ ਲਈ ਇਹ ਵਰਤਾਰਾ ਅਤੇ ਜੀਵਨ ਸ਼ੈਲੀ ਮੰਦਭਾਗੀ ਹੈਏ.ਕੇ. ਸੰਤਾਲੀ ਦਾ ਡਰ ਵਿਖਾ ਕੇ ਸਮਾਜ ਸੁਧਾਰ ਕਰਨ ਦਾ ਦੌਰ ਲੰਘਣ ਤੋਂ ਤੀਹ ਸਾਲ ਬਾਅਦ ਹੁਣ ਜਦੋਂ ਉਹੀ ਸਮਾਜਕ ਕੁਰੀਤੀਆਂ ਪਹਿਲਾਂ ਤੋਂ ਵੀ ਵਧ ਗਈਆਂ ਹਨ ਤਾਂ ਸੋਚੀਦਾ ਹੈ ਕਿ ਉਸਾਰੂ ਸਮਾਜਕ ਪਰਿਵਰਤਨ ਵੀ ਸਮੂਹਿਕ ਸਮਝ ਪੈਦਾ ਕਰਕੇ ਤਾਂ ਕੀਤਾ ਜਾ ਸਕਦਾ ਹੈ, ਡੰਡੇ ਦੇ ਜ਼ੋਰ ਨਾਲ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3435)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)