AvtarSSandhu8ਦੋਹਾਂ ਨੇ ਦਸ ਹਜ਼ਾਰ ਰੁਪਏ ਦੇ ਦਿੱਤੇ ਪਰ ਕੰਮ ਪੂਰਾ ਨਹੀਂ ਹੋਇਆ ਸੀ। ਮੈਂ ਆਪਣੇ ਸ਼ਾਇਰ ਦੋਸਤ ...
(17 ਫਰਵਰੀ 2022)


ਘਟਨਾ ਤਿੰਨ ਦਹਾਕੇ ਪਹਿਲਾਂ ਦੀ ਹੈ
ਮੇਰੀਆਂ ਬਾਲ ਕਹਾਣੀਆਂ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਵਿੱਚ ਹਰ ਹਫਤੇ ਛਪਦੀਆਂ ਸਨਰਚਨਾ ਨਾਲ ਲੇਖਕ ਦਾ ਪਤਾ ਹੋਣ ਕਰਕੇ ਪਾਠਕਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਆਉਂਦੀਆਂਮੈਂ ਪਾਠਕਾਂ ਦੀਆਂ ਚਿੱਠੀਆਂ ਪੜ੍ਹਦਾ ਵੀ ਤੇ ਕਈਆਂ ਨੂੰ ਜਵਾਬ ਵੀ ਲਿਖਦਾ ਇੱਕ ਦਿਨ ਇਸੇ ਤਰ੍ਹਾਂ ਮੈਂ ਪਾਠਕਾਂ ਦੀ ਡਾਕ ਦੇਖ ਰਿਹਾ ਸੀ ਕਿ ਇਕ ਪੋਸਟ ਕਾਰਡ ਨੇ ਮੇਰਾ ਧਿਆਨ ਖਿੱਚਿਆਕਿਸੇ ਇਕਬਾਲ ਸਿੰਘ ਨਾਂ ਦੇ ਪਾਠਕ ਨੇ ਇੰਝ ਲਿਖਿਆ ਸੀ:

“ਸੰਧੂ ਅੰਕਲ! ਮੈਂ ਕਾਫੀ ਸਮੇਂ ਤੋਂ ਤੁਹਾਡੀਆਂ ਬਾਲ ਕਹਾਣੀਆਂ ਪੜ੍ਹ ਰਿਹਾ ਹਾਂਮੈਨੂੰ ਬਹੁਤ ਚੰਗੀਆਂ ਲਗਦੀਆਂ ਹਨਇਹ ਮੈਨੂੰ ਕੁਝ ਕਰਨ ਲਈ ਪ੍ਰੇਰਦੀਆਂ ਹਨਮੈਂ ਬਹੁਤ ਗਰੀਬ ਹਾਂ, ਮੈਂ ਆਪਣੀ ਦਾਦੀ ਨਾਲ ਰਹਿੰਦਾ ਹਾਂ, ਮੇਰੇ ਪਿਤਾ ਨੇ ਸਾਨੂੰ ਘਰੋਂ ਕੱਢ ਦਿੱਤਾ ਹੈਇਸ ਲਈ ਮੇਰੀ ਪੜ੍ਹਾਈ ਵੀ ਛੁੱਟ ਗਈ ਹੈਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?”

ਚਿੱਠੀ ਪੜ੍ਹਕੇ ਮੈਂ ਭਾਵਕ ਹੋ ਗਿਆ ਤੇ ਦਿੱਤੇ ਪਤੇ ਉੱਤੇ ਇਕਬਾਲ ਨੂੰ ਚਿੱਠੀ ਪਾ ਦਿੱਤੀਮੇਰੇ ਹਿਸਾਬ ਨਾਲ ਇਕਬਾਲ ਬਾਰ੍ਹਾਂ ਕੁ ਸਾਲ ਦਾ ਬੱਚਾ ਸੀ ਤੇ ਉਸ ਨੂੰ ਮੇਰੀ ਮਦਦ ਦੀ ਲੋੜ ਸੀਮੇਰਾ ਅਨੁਮਾਨ ਠੀਕ ਨਿਕਲਿਆਇਕਬਾਲ ਨੂੰ ਕੁਝ ਪੈਸਿਆਂ ਦੀ ਲੋੜ ਸੀ ਤਾਂ ਜੋ ਉਹ ਆਪਣੀ ਪੜ੍ਹਾਈ ਫਿਰ ਸ਼ੁਰੂ ਕਰ ਸਕੇਮੈਂ ਆਪਣੇ ਹਿਸਾਬ ਨਾਲ ਇਕਬਾਲ ਨੂੰ ਕੁਝ ਰੁਪਏ ਮਨੀਆਰਡਰ ਰਾਹੀਂ ਭੇਜ ਦਿੱਤੇ

ਮੈਂ ਇਹ ਸਾਰੀ ਘਟਨਾ ਭੁੱਲ ਗਿਆਦੋ ਸਾਲ ਬਾਆਦ ਇਕਬਾਲ ਦੀ ਫਿਰ ਚਿੱਠੀ ਆ ਗਈ, “ਸੰਧੂ ਸਰ! ਮੈਂ ਅੱਠਵੀ ਪਾਸ ਕਰ ਲਈ ਹੈ , ਜੇ ਤੁਸੀ ਮੇਰੀ ਹੋਰ ਮਦਦ ਕਰ ਦਿਓ ਤਾਂ ਮੈਂ ਅੱਗੇ ਪੜ੍ਹਾਈ ਜਾਰੀ ਰੱਖ ਸਕਦਾ ਹਾਂ ...

ਮੈਨੂੰ ਲੱਗਾ ਕਿ ਮੁੰਡਾ ਮਿਹਨਤੀ ਹੈਮੈਂ ਲੋੜ ਅਨੁਸਾਰ ਉਸ ਨੂੰ ਪੈਸੇ ਮਨੀਆਰਡਰ ਕਰ ਦਿੱਤੇਇਸੇ ਦੌਰਾਨ ਇਕਬਾਲ ਨੇ ਮੈਨੂੰ ਆਪਣੇ ਘਰ ਆਉਣ ਲਈ ਕਿਹਾਮੈ ਹਰ ਵਾਰ ਟਾਲ ਜਾਂਦਾਸਮਾਂ ਗੁਜ਼ਰਦਾ ਗਿਆ। ਹੁਣ ਮੈਨੂੰ ਇਕਬਾਲ ਦੀ ਚਿੱਠੀ ਦੀ ਉਡੀਕ ਰਹਿੰਦੀਫਿਰ ਇਕ ਦਿਨ ਮੈਨੂੰ ਇਕ ਲਿਫਾਫਾ ਮਿਲਿਆਇਕਬਾਲ ਦਸਵੀਂ ਪਾਸ ਕਰ ਚੁੱਕਾ ਸੀਦਿਲ ਬੜਾ ਖੁਸ਼ ਹੋਇਆਉਸ ਲਿਖਿਆ, “ਸੰਧੂ ਸਰ, ਥੋੜ੍ਹਾ ਜਿਹਾ ਹੋਰ ਸਹਿਯੋਗ ਦਿਓ, ਮੈਂ ਅੱਗੇ ਪੜ੍ਹਨਾ ਚਾਹੁੰਦਾ ਹਾਂ

ਮੈਂ ਉਸ ਨੂੰ ਹਰ ਤਰ੍ਹਾਂ ਦੀ ਸਹਾਇਤਾ ਲਈ ਹਾਮੀ ਭਰੀਮੈਂ ਅਕਸਰ ਉਸਦੀ ਸਹਾਇਤਾ ਕਰਦਾ ਰਹਿੰਦਾਸਮਾਂ ਲੰਘਦਾ ਗਿਆ

ਇਕ ਦਿਨ ਇਕਬਾਲ ਦਾ ਫੋਨ ਆਇਆ, “ਸੰਧੂ ਸਰ, ਮੈਂ ਬੀ ਏ ਕਰ ਲਈ ਹੈਹੁਣ ਬੀ ਐੱਡ ਕਰਵਾ ਦਿਓ ...

ਇਕਬਾਲ ਨੇ ਵੀਹ ਹਜ਼ਾਰ ਰੁਪਏ ਦੀ ਮੰਗ ਕੀਤੀਮੈਂ ਇਸ ਸਮੇਂ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕਾ ਸੀਇੰਨੀ ਰਕਮ ਦੇਣਾ ਮੇਰੇ ਲਈ ਮੁਸ਼ਕਿਲ ਸੀਇਕ ਦਿਨ ਮੈਂ ਉਸ ਨੂੰ ਨਵੇਂ ਸ਼ਹਿਰ ਬੁਲਾ ਲਿਆਆਪਣੇ ਦੋਸਤ ਇੰਦਰਜੀਤ ਨਾਲ ਉਸ ਬਾਰੇ ਗੱਲ ਕੀਤੀਮੇਰਾ ਇਹ ਦੋਸਤ ਇੰਦਰਜੀਤ ਅਕਸਰ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ ਹੈਦੋਹਾਂ ਨੇ ਦਸ ਹਜ਼ਾਰ ਰੁਪਏ ਦੇ ਦਿੱਤੇ ਪਰ ਕੰਮ ਪੂਰਾ ਨਹੀਂ ਹੋਇਆ ਸੀਮੈਂ ਆਪਣੇ ਸ਼ਾਇਰ ਦੋਸਤ ਸਵਰਨ ਸਿੰਘ ਪਰਵਾਨਾ ਨੂੰ ਇਕਬਾਲ ਵਾਰੇ ਦੱਸਿਆ ਤੇ ਮਦਦ ਲਈ ਬੇਨਤੀ ਕੀਤੀਪਰਵਾਨਾ ਸਾਹਿਬ ਨੇ ਦੋਸਤੀ ਦਾ ਮਾਣ ਰੱਖਦੇ ਹੋਏ ਇਕਬਾਲ ਨੂੰ ਦਸ ਹਜਾਰ ਰੁਪਏ ਦੇ ਦਿੱਤੇਇਸ ਤਰ੍ਹਾਂ ਇਕਬਾਲ ਸਿੰਘ ਦਾ ਬੀ ਐੱਡ ਦਾ ਸੁਪਨਾ ਵੀ ਪੂਰਾ ਹੋ ਗਿਆਦੋ ਸਾਲ ਵਿੱਚ ਇਕਬਾਲ ਐੱਮ ਏ ਕਰ ਗਿਆਉਹ ਅਕਸਰ ਫੋਨ ਉੱਤੇ ਮੇਰੇ ਨਾਲ ਆਪਣੀ ਪੜ੍ਹਾਈ ਵਾਰੇ ਗੱਲਾਂ ਕਰਦਾ ਰਹਿੰਦਾ

ਫਿਰ ਇਕ ਸੁਹਿਰਦ ਸੱਜਣ ਕਾਰਣ ਉਸ ਨੂੰ ਪ੍ਰਾਈਵੇਟ ਕਾਲਜ ਵਿੱਚ ਨੌਕਰੀ ਮਿਲ ਗਈਇਹ ਜਾਣਕਾਰੀ ਮੈਨੂੰ ਮਿਲੀ, ਦਿਲ ਬੜਾ ਖੁਸ਼ ਹੋਇਆਇਕ ਦਿਨ ਇਕਬਾਲ ਦਾ ਫੋਨ ਆਇਆ, “ਸੰਧੂ ਸਰ! ਮੇਰਾ ਆਖਰੀ ਕੰਮ ਕਰ ਦਿਓਤੁਹਾਡੀ ਬੜੀ ਜਾਣ ਪਛਾਣ ਹੈ, ਕਿਤੇ ਮੇਰਾ ਰਿਸ਼ਤਾ ਕਰਵਾ ਦਿਓ

ਮੈਂ ਸੋਚਿਆ, ਚਲੋ ਪੁੰਨ ਦਾ ਇਹ ਕੰਮ ਵੀ ਕਰ ਲੈਂਦੇ ਹਾਂਕਾਫੀ ਨੱਠ ਭੱਜ ਕੀਤੀ। ਮੇਰੇ ਵਾਕਿਫ ਪ੍ਰੋ. ਬਲਵੀਰ ਰੀਹਲ ਨੇ ਵੀ ਕੋਸ਼ਿਸ਼ ਕੀਤੀ ਪਰ ਮੈਂ ਰਿਸ਼ਤਾ ਨਾ ਕਰਾ ਸਕਿਆ ਫਿਰ ਇਕ ਦਿਨ ਇਕਬਾਲ ਦਾ ਫੋਨ ਆ ਗਿਆ, “ਸੰਧੂ ਸਰ, ਮੇਰਾ ਰਿਸ਼ਤਾ ਹੋ ਗਿਆ, ਵਿਆਹ ਵੀ ਰੱਖ ਦਿੱਤਾਤੁਸੀਂ ਜਰੂਰ ਆਉਣਾਤੁਹਾਡੀ ਮਿਲਣੀ ਵੀ ਕਰਾਉਣੀ ਹੈ

ਮਿੱਥੇ ਸਮੇਂ ਮੈਂ ਵਿਆਹ ਗਿਆਮੇਰਾ ਸ਼ਾਇਰ ਦੋਸਤ ਕੁਲਵਿੰਦਰ ਕੁੱਲਾ ਵੀ ਬਰਾਤੀ ਸੀਵਧੀਆ ਵਿਆਹ ਹੋ ਗਿਆਕੁੜੀ ਪੜ੍ਹੀ ਲਿਖੀ ਸੀਚਲੋ, ਇਕ ਘਰ ਵਸ ਗਿਆਮੈਂ ਖੁਸ਼ ਸਾਂ

ਸਾਲ ਕੁ ਬਾਅਦ ਇਕਬਾਲ ਦਾ ਫੋਨ ਆਇਆ, “ਸੰਧੂ ਸਰ, ਤੁਸੀਂ ਬਾਬਾ ਬਣ ਗਏ ਹੋਸਾਡੇ ਘਰ ਕਾਕਾ ਆਇਆਮੈਂ ਆਪ ਆਉਣਾ ਸੀ ਪਰ ਹੱਥ ਤੰਗ ਸੀ, ਘਿਓ ਪਜੀਰੀ ਤੇ ਕਾਫੀ ਖਰਚਾ ਹੋ ਗਿਆ।”

ਫਿਰ ਕਾਫੀ ਸਮਾਂ ਇਕਬਾਲ ਦਾ ਕੋਈ ਫੋਨ ਨਾ ਆਇਆ ਜਦੋਂ ਇਕ ਦਿਨ ਉਸ ਦਾ ਫੋਨ ਆਇਆ, ਉਹ ਬੜਾ ਦੁਖੀ ਸੀ, “ਸੰਧੂ ਸਰ, ਤੁਹਾਡੀ ਬਹੂਰਾਣੀ ਨੇ ਪੇਕੇ ਪੱਕਾ ਡੇਰਾ ਲਾ ਲਿਆ, ਮੈਨੂੰ ਵੀ ਆਪਣੇ ਕੋਲ ਰਹਿਣ ਲਈ ਮਜਬੂਰ ਕਰਦੀ ਹੈ, ਦੱਸੋ ਮੈਂ ਕੀ ਕਰਾਂ?”

ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ

ਹੁਣ ਕਿੰਨੇ ਸਾਲ ਹੋ ਗਏ ਹਨ, ਇਕਬਾਲ ਦੀ ਕੋਈ ਖਬਰ ਨਹੀਂ ਆਈ। ਪਰ ਕਈ ਵਾਰ ਰਾਤ ਨੂੰ ਅਚਾਨਕ ਅੱਖ ਖੁੱਲ੍ਹ ਜਾਂਦੀ ਹੈ ਤਾਂ ਆਪ ਮੁਹਾਰੇ ਮੂੰਹੋ ਨਿਕਲ ਜਾਂਦਾ ਹੈ, “ਇਕਬਾਲ ਤੂੰ ਕਿੱਥੇ?”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3369)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)