NandSMehta7ਤੇ ਇਹ ਕਾਫ਼ਲੇ ਲਗਾਤਾਰ ਅੱਗੇ ਵਧ ਰਹੇ ਹਨ। ਇਸ ਜਨ-ਅੰਦੋਲਨ ਨੂੰ ਹੁਣ ...
(8 ਸਤੰਬਰ 2021)

 

ਸੱਠਵਿਆਂ ਦੇ ਅਖੀਰ ਤੇ ਸੱਤਰਵਿਆਂ ਦੇ ਸ਼ੁਰੂ ਵਿੱਚ ਕਾਲਜਾਂ ਵਿੱਚ ਪੜ੍ਹਦਿਆਂ ਸਾਨੂੰ ਸਮਝ ਆਉਣ ਲੱਗੀ ਕਿ ਮੌਜੂਦਾ ਸਮਾਜ ਵਿੱਚ ਨਾ-ਬਰਾਬਰੀ, ਅਨਿਆਂ, ਬੇਇਨਸਾਫ਼ੀ ਅਤੇ ਲੁੱਟ-ਘਸੁਟ ਦਾ ਬੋਲਬਾਲਾ ਹੈਤੇ ਇਹ ਸਭ ਇਸ ਲਈ ਹੈ ਕਿਉਂਕਿ ਸਾਡੇ ਦੇਸ਼ ਦੀ ਸੱਤਾ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਹੈ, ਜੋ ਸਾਡੇ ਦੇਸ਼ ਦੇ ਸਾਰੇ ਪੈਦਾਵਾਰੀ ਸਾਧਨਾ ਦੇ ਮਾਲਕ ਬਣੇ ਬੈਠੇ ਹਨਉਹ ਮਿਹਨਤਕਸ਼ ਲੋਕਾਂ ਦੀ ਕਿਰਤ ਦੀ ਲੁੱਟ ਕਰਦੇ ਹਨਦੇਸ਼ ਦੀ ਸਰਕਾਰ ਸਾਰੇ ਕਾਨੂੰਨ ਵੀ ਉਨ੍ਹਾਂ ਪੂੰਜੀਪਤੀਆਂ ਦੇ ਅਨੁਸਾਰ ਹੀ ਬਣਾਉਂਦੀ ਹੈਅਸੀਂ ਸੋਚਣ ਲੱਗੇ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹਾ ਨਵਾਂ-ਨਰੋਆ ਸਮਾਜ ਸਿਰਜਿਆ ਜਾਵੇ ਜਿੱਥੇ ਕਿਸੇ ਦੀ ਲੁੱਟ-ਘਸੁੱਟ ਨਾ ਹੋਵੇਜਿੱਥੇ ਊਚ-ਨੀਚ, ਗਰੀਬ-ਅਮੀਰ ਨਾ ਹੋਣ, ਭੇਦ-ਭਾਵ ਨਾ ਹੋਵੇਕੋਈ ਵੱਡਾ ਛੋਟਾ ਨਾ ਹੋਵੇ ,ਸਭ ਨਾਲ ਇੱਕੋ-ਜਿਹਾ ਨਿਆਂ ਹੋਵੇ

ਇਸ ਲਈ ਇੱਕ ਵੱਡੀ ਤਬਦੀਲੀ ਦੀ ਲੋੜ ਸੀ ਜਿਹੜੀ ਮੌਜੂਦਾ ਗਲੇ ਸੜੇ ਸਮਾਜ ਨੂੰ ਢਾਹ ਕੇ ਨਵੇਂ ਨਰੋਏ ਦੀ ਸਿਰਜਣਾ ਕਰ ਸਕੇਪਰ ਇਸ ਵਾਸਤੇ ਤਾਂ ਇਨਕਲਾਬ ਦੀ ਲੋੜ ਸੀਤੇ ਅਸੀਂ ਇਨਕਲਾਬ ਲਿਆਉਣ ਤੁਰ ਪਏਪਰ ਇਨਕਲਾਬ ਲਿਆਉਣ ਲਈ ਤਾਂ ਲੋਕਾਂ ਨੂੰ ਨਾਲ ਤੋਰਨਾ ਜ਼ਰੂਰੀ ਸੀਲੋਕਾਂ ਨੂੰ ਇਸ ਸੱਤਾ ਸਥਾਪਤੀ ਵਿਰੁੱਧ ਜਗਾਉਣ ਤੇ ਰੋਹ ਭਰਨ ਲਈ ਅਸੀਂ ਸੱਤਾ ’ਤੇ ਕਾਬਜ਼ ਪੂੰਜੀਪਤੀਆਂ ਤੇ ਉਨ੍ਹਾਂ ਵੱਲੋਂ ਬਣਾਈ ਸਰਕਾਰ ਖ਼ਿਲਾਫ ਦਿਨੇ ਪੋਸਟਰ ਤਿਆਰ ਕਰਦੇ, ਰਾਤਾਂ ਨੂੰ ਉਨ੍ਹਾਂ ਨੂੰ ਗੁਪਤ ਜਿਹੇ ਛਾਪੇਖਾਨਿਆਂ ਤੋਂ ਛਪਵਾਉਂਦੇ ਤੇ ਕੰਧਾਂ ’ਤੇ ਲਾਉਂਦੇਕੰਧਾਂ ’ਤੇ ਇਨਕਲਾਬੀ ਨਾਅਰੇ ਵੀ ਲਿਖਦੇਸਾਡੇ ਆਟੇ ਵਾਲੀ ਲੇਵੀ ਨਾਲ ਕੱਪੜੇ ਲਿਬੜ ਜਾਂਦੇ ਕੱਪੜੇ ਰੰਗਾਂ ਨਾਲ ਰੰਗੇ ਜਾਂਦੇਪਰ ਇਸਦੀ ਅਸੀਂ ਕੋਈ ਪਰਵਾਹ ਨਹੀਂ ਸੀ ਕਰਦੇ

“ਵੇ ਭਾਈ ਤੁਸੀਂ ਕੀ ਕਰਦੇ ਫਿਰਦੇ ਓਂ, ਦਿਨ ਰਾਤ ਭਕਾਈ ਜਿਹੀ ਕਰਦੇ ਰਹਿਨੇ ਓਂ… .ਮੈਨੂੰ ਤਾਂ ਥੋਡੀ ਕੋਈ ਸਮਝ ਨ੍ਹੀਂ ਆਉਂਦੀ …?” ਇੱਕ ਘਰੇ ਇਕੱਠੇ ਬੈਠਿਆਂ ਨੂੰ ਸਾਡੀ ਇੱਕ ਮਾਂ ਨੇ ਪੁੱਛ ਲਿਆ

“ਮਾਂ ਅਸੀਂ ਇਨਕਲਾਬ ਲਿਆ ਰਹੇ ਆਂ …” ਸਾਡੇ ਵਿੱਚੋਂ ਇੱਕ ਨੇ ਜਵਾਬ ਦਿੱਤਾ

“ਤੇ ਫਿਰ ਐਨੀ ਭਕਾਈ ਕਰਨ ਦੀ ਕੀ ਲੋੜ ਐਜਦੋਂ ਥੋਡਾ ਇਹ ਇਨਕਲਾਬ-ਕਲੂਬ ਆਪਣੇ ਬਾਰਾਂ ਮੂਰ੍ਹਦੀ ਨੰਘਿਆ, ਉਦੋਂ ਤੁਸੀਂ ਨਾਲ ਰਲ ਜਿਓ …” ਮਾਂ ਨੇ ਸੰਜੀਦਾ ਜਿਹੀ ਹੁੰਦੀ ਨੇ ਕਿਹਾ ਅਸੀਂ ਸਾਰੇ ਹੱਸ ਪਏ ਸਾਂ

ਫਿਰ ਅਸੀਂ ਸੰਜੀਦਾ ਹੋ ਕੇ ਇਨਕਲਾਬੀ ਸਾਹਿਤ ਪੜ੍ਹਨ ਲੱਗੇਮੌਜੂਦਾ ਸਟੇਟ/ਸੱਤਾ ਦਾ ਵਿਸ਼ਲੇਸ਼ਣ ਕਰਨ ਲੱਗੇਜਮਾਤੀ ਵਿਰੋਧਤਾਈਆਂ ਦੀ ਪੁਣ-ਛਾਣ ਕਰਨ ਲੱਗੇ ਤਾਂ ਬਹੁਤ ਸਾਰੇ ਨਵੇਂ ਸ਼ਬਦ ਸਾਡੇ ਸਾਮ੍ਹਣੇ ਆਉਣ ਲੱਗੇਜਗੀਰੂ, ਅਰਧ-ਜਗੀਰੂ, ਬਸਤੀਵਾਦ, ਅਰਧ-ਬਸਤੀਵਾਦ, ਸਰਮਾਏਦਾਰੀ, ਦਲਾਲ-ਸਰਮਾਏਦਾਰੀ, ਸਾਮਰਾਜਵਾਦ, ਸਮਾਜਵਾਦ, ਜਮਹੂਰੀ ਇਨਕਲਾਬ, ਨਵ-ਜਮਹੂਰੀ ਇਨਕਲਾਬ, ਨਵ ਖੇਤੀ ਇਨਕਲਾਬ, ਮਾਰਕਸਵਾਦ, ਲੈਨਨਵਾਦ, ਸੋਧਵਾਦ, ਨਵ-ਸੋਧਵਾਦ ਵਰਗੇ ਅਨੇਕਾਂ ਸ਼ਬਦ ਤਾਂ ਸਾਡੀਆਂ ਫਜਿਕਸਾਂ-ਕਮਿਸਟਰੀਆਂ ਤੋਂ ਵੀ ਔਖੇ ਸਨ

ਜਮਾਤੀ ਸਮਾਜ ਵਿੱਚ ਵਿਰੋਧਤਾਈਆਂ ਦਾ ਵਿਸ਼ਾ ਵੀ ਸਾਡੇ ਲਈ ਨਵਾਂ ਹੀ ਸੀਤੇ ਉਸ ਵਿੱਚੋਂ ਮੁੱਖ-ਵਿਰੋਧਤਾਈ ਲੱਭਣੀ ਹੋਰ ਵੀ ਮੁਸ਼ਕਲ ਲਗਦੀ ਸੀਕਿਸਾਨਾਂ-ਮਜ਼ਦੂਰਾਂ ਦੀ ਵਿਰੋਧਤਾਈ, ਜਗੀਰਦਾਰਾਂ-ਮੁਜ਼ਾਰਿਆਂ ਦੀ ਵਿਰੋਧਤਾਈ, ਹੁਕਮਰਾਨਾਂ-ਆਮ ਲੋਕਾਂ ਦੀ ਵਿਰੋਧਤਾਈ, ਸਨਅਤਕਾਰਾਂ-ਮਜ਼ਦੂਰਾਂ ਦੀ ਵਿਰੋਧਤਾਈ, ਆੜ੍ਹਤੀਆਂ-ਕਿਸਾਨਾਂ ਦੀ ਵਿਰੋਧਤਾਈ ਵਰਗੀਆਂ ਅਨੇਕਾਂ ਹੀ ਵਿਰੋਧਤਾਈਆਂ ਦਾ ਵਾਹ ਸਾਡੇ ਨਾਲ ਇਨਕਲਾਬੀ ਲਿਟਰੇਚਰ ਨੂੰ ਪੜ੍ਹਦਿਆਂ ਤੇ ਆਪਸੀ ਵਿਚਾਰ-ਵਟਾਂਦਰਾਂ ਕਰਦਿਆਂ ਪੈ ਰਿਹਾ ਸੀਸਮਾਜ ਦੇ ਵੱਖ ਵੱਖ ਤਬਕੇ, ਉਨ੍ਹਾਂ ਦੀਆਂ ਸਮੱਸਿਆਵਾਂ ਵਰਗੇ ਅਨੇਕਾਂ ਹੀ ਵਿਸ਼ੇ ਸਨ ਜਿਨ੍ਹਾਂ ’ਤੇ ਅਸੀਂ ਚਰਚਾ ਕਰਦੇ ਰਹਿੰਦੇਜਨਤਾ ਨੂੰ ਇਨਕਲਾਬੀ ਗਤੀਵਿਧੀਆਂ ਨਾਲ ਕਿਵੇਂ ਜੋੜਿਆ ਜਾਵੇ, ਕਿੱਥੋਂ ਸ਼ੁਰੂ ਕਰੀਏ ਤਾਂ ਕਿ ਲੋਕ ਸਾਡੇ ਨਾਲ ਤੁਰਨ ਲੱਗ ਜਾਣ, ਲੋਕਾਂ ਦੇ ਕਿਹੜੇ ਮਸਲਿਆਂ ਨੂੰ ਲਿਆ ਜਾਵੇ, ਵਰਗੇ ਅਨੇਕਾਂ ਵਿਸ਼ਿਆਂ ’ਤੇ ਅਸੀਂ ਵਿਚਾਰ-ਵਟਾਂਦਰਾ ਕਰਦੇਅਖੀਰ ਸਾਡੇ ਰਹਿਬਰ ਨੇ ਕਿਹਾ, “ਸਾਥੀਓ, ਤੈਰਨਾ ਤਾਂ ਪਾਣੀ ਵਿੱਚ ਵੜ ਕੇ ਹੀ ਸਿੱਖਿਆ ਜਾਊਗਾ, ਸੋ ਕੁੱਦ ਪਓ ਪਾਣੀ ਵਿੱਚ …”

ਤੇ ਲਓ ਜੀ ਅਸੀਂ ਕੁੱਦ ਪਏ, ਭਾਵ ਤੁਰ ਪਏ ਪਿੰਡਾਂ ਨੂੰਪਹਿਲਾਂ ਅਸੀਂ ਵਿਦਿਆਰਥੀ ਯੂਨੀਅਨਾਂ, ਨੌਜਵਾਨ ਸਭਾਵਾਂ, ਸਾਹਿਤ ਸਭਾਵਾਂ, ਪਿੰਡ ਸੁਧਾਰ ਸਭਾਵਾਂ ਵਰਗੀਆਂ ਜਥੇਬੰਦੀਆਂ ਬਣਾਈਆਂਲੋਕਾਂ ਨੇ ਖੂਬ ਹੁੰਗਾਰਾ ਦਿੱਤਾਛੇਤੀ ਹੀ ਅਸੀਂ ਵਾਹੀਕਾਰ ਯੂਨੀਅਨ ਵੀ ਬਣਾ ਲਈਪਿੰਡਾਂ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਅਸੀਂ ਆਪਣੀ ਸੁਰ ਕੁਛ ਉੱਚੀ ਹੀ ਰੱਖਦੇ ਰਹੇਸਾਡੇ ਦਿਮਾਗਾਂ ਵਿੱਚ ਖਾੜਕੂਪੁਣਾ ਭਰਿਆ ਹੋਇਆ ਸੀਕੁਝ ਕੁ ਮੁਜ਼ਾਹਰੇ ਕਰਨ ਤੋਂ ਬਾਅਦ, ਲੋਕਾਂ ਦੀ ਸ਼ਮੂਲੀਅਤ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੇ ਮੁਜ਼ਾਹਰਿਆਂ ਵਿੱਚ ਪੁਲਿਸ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂਸਟੇਟ ਦਾ ਜਬਰ ਸ਼ੁਰੂ ਹੋਣਾ ਹੀ ਸੀਸਾਡਾ ਬਹੁਤ ਨੁਕਸਾਨ ਹੋਇਆਰਹਿੰਦੀ ਕਸਰ ਐਮਰਜੈਂਸੀ ਨੇ ਪੂਰੀ ਕਰ ਦਿੱਤੀਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆਪਰ ਇਨਕਲਾਬੀਆਂ ਨੇ ਆਪਣੇ ਪੂਰੇ ਸਿਦਕ ਅਤੇ ਸਿਰੜ ਨਾਲ ਆਪਣਾ ਸਫਰ ਜਾਰੀ ਰੱਖਿਆ

ਉੱਧਰੋਂ ਹੁਕਮਰਾਨ ਜਮਾਤਾਂ ਨੇ ਲੋਕਾਂ ਦੀ ਲੁੱਟ ਕਰਕੇ ਆਪਣੀਆਂ ਸੰਮਤੀਆਂ ਵਧਾਉਣ ਦੇ ਸਭ ਹੱਦਬੰਨੇ ਤੋੜ ਦਿੱਤੇਲੋਕਾਂ ’ਤੇ ਆਪਣੇ ਜਬਰ ਦਾ ਸ਼ਿਕੰਜਾ ਲਗਾਤਾਰ ਜਾਰੀ ਰੱਖਿਆਪੂੰਜੀਪਤੀਆਂ ਨੇ ਤਾਂ ਆਪਣੇ-ਆਪ ਨੂੰ ਦੁਨੀਆਂ ਪੱਧਰ ’ਤੇ ਵੀ ਜਥੇਬੰਦ ਕਰ ਲਿਆ‘ਵਿਸ਼ਵ ਵਪਾਰ ਸੰਸਥਾ’ ‘ਵਿਸ਼ਵ ਬੈਂਕ’, ‘ਕੌਮਾਂਤਰੀ ਮੁਦਰਾ ਫੰਡ’ ਵਰਗੀਆਂ ਅਨੇਕਾਂ ਸੰਸਥਾਵਾਂ ਬਣਾ ਲਈਆਂਆਪ ਉਹ ਕਾਰਪੋਰੇਟ ਬਣ ਗਏਸਰਕਾਰਾਂ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਉਹ ਨਵੇਂ ਨਵੇਂ ਲੋਕ ਵਿਰੋਧੀ ਕਾਨੂੰਨ ਬਨਵਾਉਣ ਲੱਗ ਪਏਸਭ ਪਾਸੇ ਹਾਹਾਕਾਰ ਮੱਚ ਗਈ

ਉੱਧਰ ਇਨਕਲਾਬੀ ਯੋਧੇ ਵੀ ਹੁਣ ਤਕ ਲੋਕਾਂ ਵਿੱਚ ਆਪਣੀਆਂ ਪੂਰੀਆਂ ਜੜ੍ਹਾਂ ਲਾ ਚੁੱਕੇ ਸਨਉਨ੍ਹਾਂ ਨੇ ਲੋਕਾਂ ਤੋਂ ਇਨਕਲਾਬੀ ਝੰਡੇ ਚੁੱਕਵਾ ਲਏਕਿਸਾਨ ਜਥੇਬੰਦੀਆਂ ਨੇ ਹੁਕਮਰਾਨਾਂ ਦਾ ਅੱਗਾ ਰੋਕ ਲਿਆਹੁਕਮਰਾਨਾਂ ਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਅੰਦੋਲਨ ਸ਼ੁਰੂ ਕਰ ਦਿੱਤਾਪੰਜਾਬ ਤੋਂ ਸ਼ੁਰੂ ਹੋਏ ਅੰਦੋਲਨ ਨੇ ਹਰਿਆਣੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਹੁਕਮਰਾਨਾਂ ਵੱਲੋਂ ਲਾਈਆਂ ਗਈਆਂ ਸਾਰੀਆਂ ਰੋਕਾਂ ਨੂੰ ਤੋੜ ਕੇ ਦਿੱਲੀ ਦੀਆਂ ਬਰੂਹਾਂ ’ਤੇ ਜਾ ਕੇ ਝੰਡੇ ਗੱਡ ਦਿੱਤੇਤੇ ਹੁਣ ਇਹ ਅੰਦੋਲਨ ਸਾਰੇ ਦੇਸ਼ ਵਿੱਚ ਫੈਲ ਗਿਆ ਹੈਸਾਰੇ ਦੇਸ਼ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਦੀਆਂ ਗਲੀਆਂ, ਬਜ਼ਾਰਾਂ, ਦਫਤਰਾਂ ਤੇ ਹੋਰ ਥਾਵਾਂ ’ਤੇ ‘ਇਨਕਲਾਬ-ਜ਼ਿੰਦਾਬਾਦ!’ ਦੇ ਨਾਅਰੇ ਲੱਗ ਰਹੇ ਹਨਹੁਣ ਤਕ ਸ਼ਾਇਦ ਹੀ ਕੋਈ ਪਿੰਡ ਜਾਂ ਸ਼ਹਿਰ ਬਚਿਆ ਹੋਵੇ ਜਿਸਦੀਆਂ ਗਲੀਆਂ ਵਿਚਦੀ ਇਨਕਲਾਬੀ ਕਾਫ਼ਲੇ ‘ਕਿਸਾਨ-ਮਜ਼ਦੂਰ ਏਕਤਾ - ਜਿੰਦਾਬਾਦ’ ‘ਮੋਦੀ ਸਰਕਾਰ - ਮੁਰਦਾਬਾਦ’ ‘ਇਨਕਲਾਬ - ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਨਾ ਲੰਘੇ ਹੋਣ

ਤੇ ਇਹ ਕਾਫ਼ਲੇ ਲਗਾਤਾਰ ਅੱਗੇ ਵਧ ਰਹੇ ਹਨਇਸ ਜਨ-ਅੰਦੋਲਨ ਨੂੰ ਹੁਣ ਵਿਸ਼ਵ ਵਿਆਪੀ ਹਿਮਾਇਤ ਤੇ ਮਦਦ ਮਿਲ ਰਹੀ ਹੈਜਨਤਾ ਦੇ ਸਾਰੇ ਤਬਕੇ ਇਸ ਅੰਦੋਲਨ ਵਿੱਚ ਸ਼ਾਮਲ ਹਨਕਿਸਾਨਾਂ-ਮਜ਼ਦੂਰਾਂ ਦਾ ਏਕਾ ਇੰਨਾ ਮਜ਼ਬੂਤ ਹੋ ਗਿਆ ਹੈ ਕਿ ਇਸ ਨੂੰ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਤੋੜ ਨਹੀਂ ਸਕਦੀਬੁੱਧੀਜੀਵੀ, ਲੇਖਕ, ਗਾਇਕ, ਮੁਲਾਜ਼ਮ, ਵਪਾਰੀ, ਆੜ੍ਹਤੀਏ ਅਤੇ ਹੋਰ ਸਾਰੇ ਵਰਗ ਇਸ ਵਿੱਚ ਸ਼ਾਮਲ ਹਨ, ਇਸਦੀ ਹਿਮਾਇਤ ਕਰ ਰਹੇ ਹਨਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਦੀਆਂ ਸੰਸਦਾਂ-ਅਸੈਂਬਲੀਆਂ ਵਿੱਚ ਇਸ ਅੰਦੋਲਨ ਦੀ ਹਮਾਇਤ ਵਿੱਚ ਚਰਚਾ ਹੋ ਰਹੀ ਹੈ, ਹਮਾਇਤ ਵਿੱਚ ਮਤੇ ਪੈ ਰਹੇ ਹਨਧਰਨੇ-ਮੁਜ਼ਾਹਰੇ ਤਾਂ ਆਮ ਗੱਲ ਹੈਕਿਸਾਨਾਂ-ਮਜ਼ਦੂਰਾਂ ਨੇ ਦੇਸ਼ ਦੀ ਸੰਸਦ ਦੇ ਬਰਾਬਰ ਸੰਸਦ ਚਲਾ ਕੇ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕੌਮੀ ਕਾਨਫਰੰਸ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈਹੁਣ ਕਿਸਾਨ-ਮਜ਼ਦੂਰ ਸੱਤਾ ’ਤੇ ਕਾਬਜ਼ ਪੂੰਜੀਪਤੀਆਂ ਸਾਮ੍ਹਣੇ ਇੱਕ ਤਕੜੀ ਵਿਰੋਧੀ ਧਿਰ ਬਣ ਕੇ ਖੜ੍ਹ ਗਏ ਹਨ

ਟੌਲ-ਪਲਾਜ਼ੇ, ਵੱਡੇ ਮੌਲ, ਸਾਇਲੋ, ਅਤੇ ਖੁਸ਼ਕ ਬੰਦਰਗਾਹਾਂ ਵਰਗੇ ਪੂੰਜੀਪਤੀਆਂ ਦੇ ਲੁੱਟ ਦੇ ਅੱਡੇ ਬੰਦ ਹੋ ਗਏ ਹਨਇਨ੍ਹਾਂ ਥਾਂਵਾਂ ’ਤੇ ਲਗਾਤਾਰ ਕਿਸਾਨਾਂ-ਮਜ਼ਦੂਰਾਂ ਦੇ ਧਰਨੇ ਚੱਲ ਰਹੇ ਹਨਲੋਕਾਂ ਦੇ ਸੱਭਿਆਚਾਰਕ ਇਕੱਠਾਂ ਵਿੱਚ ਵੀ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲੱਗ ਰਹੇ ਹਨਮਿਹਨਤਕਸ਼ਾਂ ਦੀ ਵਿਰੋਧੀ ਸਰਕਾਰ/ਸੱਤਾ ਖ਼ਿਲਾਫ ਲੋਕਾਂ ਦੇ ਕਾਫ਼ਲੇ ‘ਇਨਕਲਾਬ-ਜ਼ਿੰਦਾਬਾਦ!’ ਦੇ ਨਾਅਰੇ ਲਾਉਂਦੇ ਮਾਰਚ ਕਰ ਰਹੇ ਹਨਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਘਰਾਂ ਵਿੱਚੋਂ ਨਿਕਲ ਕੇ ਕੋਈ ਵੀ ਪ੍ਰੋਗਰਾਮ ਲੋਕ ਕਰਨ ਨਹੀਂ ਦੇ ਰਹੇ ਇੱਕ ਤਰ੍ਹਾਂ ਦਾ ਸ਼ਾਂਤਮਈ ਲੋਕ ਯੁੱਧ ਚੱਲ ਰਿਹਾ ਹੈਇਹੀ ਤਾਂ ਇਨਕਲਾਬ ਦੀ ਸ਼ੁਰੂਆਤ ਹੈ ਜਿਸ ਨੂੰ ਅਸੀਂ ਲਿਆਉਣ ਤੁਰੇ ਸੀ

ਜੇ ਅੱਜ ਸਾਡੀ ਉਹ ਮਾਂ ਜਿਉਂਦੀ ਹੁੰਦੀ ਤਾਂ ਅਸੀਂ ਉਸ ਨੂੰ ਕਹਿੰਦੇ, “ਮਾਂ, ਇਨਕਲਾਬ ਆਪਣੇ ਬਾਰਾਂ ਮੂਰ੍ਹਦੀ ਲੰਘੀ ਜਾਂਦੈ …।” ਤੇ ਉਸ ਨੇ ਵੀ ਇਹ ਜ਼ਰੂਰ ਕਹਿਣਾ ਸੀ ਕਿ “ਰਲ ਜੋ ਪੁੱਤ ਛੇਤੀ ਛੇਤੀ ਸਾਰੇ ਨਾਲ …।”

ਹੁਣ ਜਿਉਂਦੀਆਂ ਮਾਵਾਂ ਵੀ ਤਾਂ ਆਪਣੇ ਪੁੱਤਰਾਂ ਨੂੰ ਚਾਈਂ ਚਾਈਂ ਇਸ ਇਨਕਲਾਬ ਨਾਲ ਰਲਾ ਰਹੀਆਂ ਹਨਉਹ ਆਪ ਵੀ ‘ਇਨਕਲਾਬ - ਜ਼ਿੰਦਾਬਾਦ!’ ਦੇ ਨਾਅਰੇ ਲਾ ਰਹੀਆਂ ਹਨ

ਇਨਕਲਾਬ - ਜ਼ਿੰਦਾਬਾਦ! ... ਜ਼ਿੰਦਾਬਾਦ!! … ਜ਼ਿੰਦਾਬਾਦ!!!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2997)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨੰਦ ਸਿੰਘ ਮਹਿਤਾ

ਨੰਦ ਸਿੰਘ ਮਹਿਤਾ

Phone: (91 - 94170 - 35744)
Email: (sidhunand@gmail.com)