SatinderSNanda7ਹਰ ਪੰਜਾਬੀ ਹਲਕੇ ਤੇ ਅਦਾਰੇ ਵਿੱਚ ਇਸ ਲੇਖਕ ਦੀ ਲਿਖਤ ਦਾ ਨੋਟਿਸ ...
(1 ਸਤੰਬਰ 2021)

 

ਸਰਬਾਂਗੀ ਸਾਹਿਤਕਾਰ ਸ਼੍ਰੀ ਸੁਖਮਿੰਦਰ ਸੇਖੋਂ ਇੱਕ ਅਜਿਹਾ ਭਾਵ-ਪ੍ਰਧਾਨ ਲੇਖਕ ਹੈ, ਜਿਸ ਨੇ ਸਾਹਿਤ ਦੇ ਖੇਤਰ ਵਿੱਚ ਬੜੀਆਂ ਮੱਲਾਂ ਮਾਰੀਆਂ ਹਨ। ਉਸਨਟ ਹਰ ਪੰਜਾਬੀ ਸਾਹਿਤਕ ਵਿਧਾ ਉੱਤੇ ਆਪਣੀ ਕਲਮ ਨੂੰ ਚਲਾਇਆ ਹੀ ਨਹੀਂ, ਸਗੋਂ ਆਪਣਾ ਲੋਹਾ ਵੀ ਮਨਵਾਇਆ ਹੈ। ਇਸ ਕਰਕੇ ਹਰ ਪੰਜਾਬੀ ਹਲਕੇ ਤੇ ਅਦਾਰੇ ਵਿੱਚ ਇਸ ਲੇਖਕ ਦੀ ਲਿਖਤ ਦਾ ਨੋਟਿਸ ਹੀ ਨਹੀਂ ਲਿਆ ਜਾਂਦਾ, ਸਗੋਂ ਵੱਧ-ਚੜ੍ਹ ਕੇ ਸਿਫਤ-ਸਲਾਹ ਵੀ ਕੀਤੀ ਜਾਂਦੀ ਹੈ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਅਕਸਰ ਹਾਸਿਲ ਹੁੰਦਾ ਰਹਿੰਦਾ ਹੈਆਪ ਨੇ ਨਾਵਲ, ਕਹਾਣੀ, ਮਿੰਨੀ ਕਹਾਣੀ, ਵਿਅੰਗ ਅਤੇ ਨਾਟਕ ਆਦਿ ਸਿਨਫ਼ਾਂ ਉੱਤੇ ਖੋਲ੍ਹ ਕੇ ਕਾਨੀ ਨੂੰ ਚਲਾਇਆ ਹੈ

ਆਪ ਦੁਆਰਾ ਨਵ-ਪ੍ਰਕਾਸ਼ਿਤ ਪੁਸਤਕ (ਨਾਟ-ਸੰਗ੍ਰਹਿ)-2021 ਤਾਜ਼ਾ ਤਾਜ਼ਾ ਛਪ ਕੇ ਪ੍ਰਾਪਤ ਹੋਇਆ ਹੈ, ਜਿਸ ਨੂੰ ਪਾਠਕਾਂ ਗੋਚਰੇ ਕੀਤਾ ਗਿਆ ਹੈ ਅਤੇ ਰੀਵੀਊ ਵਜੋਂ ਜਾਣਕਾਰੀ ਦੇਣ ਦਾ ਸ਼ਰਫ ਮਿਲਿਆ ਹੈ ਹਥਲੇ ਨਾਟਕ ਦੇ ਕੁਲ 104 ਪੰਨੇ ਹਨ ਅਤੇ ਕੁੱਲ੍ਹ ਪੰਜ ਲਘੂ ਨਾਟਕਾਂ ਅਰਥਾਤ ਅਸੀਂ ਜੰਗਲ ਦੇ ਜਾਏ, ਲੇਬਰ ਚੌਂਕ ਦੀਆਂ ਅੱਖਾਂ, ਅਸੀਂ ਜਿਊਂਦੇ ਅਸੀਂ ਜਾਗਦੇ, ਔਰਤ ਬੋਲੇ ਆਜ਼ਾਦੀ ਅਤੇ ਕਹਾਣੀ-ਦਰ-ਕਹਾਣੀ ਪੜ੍ਹਨ-ਮਾਣਨ ਤੇ ਖੇਡਣ ਗੋਚਰੇ ਹਨਇਨ੍ਹਾਂ ਸਾਰੇ ਨਾਟਕਾਂ ਦੀ ਸੁਰ ਲਗਭਗ ਇੱਕੋ ਜਿਹੀ ਪ੍ਰਤੀਤ ਹੁੰਦੀ ਹੈ, ਜਦ ਕਿ ਪਾਤਰ ਤੇ ਸਮਾਂ ਸਥਾਨ ਵੱਖੋ-ਵੱਖਰਾ ਹੈ ਅਤੇ ਉਹ ਮੁੱਖ ਸੁਰ ਸਮਾਜਿਕ ਭ੍ਰਿਸ਼ਟਾਚਾਰ ਅਤੇ ਅਜੋਕੇ ਸਮਾਜਿਕ ਮਾਹੌਲ ਨੂੰ ਬਿਆਨ ਕਰਨ ਦੀ ਹੈਅਜਿਹਾ ਕੁਝ ਹੀ ਪੁਸਤਕ ਦੇ ਸਰਵਰਕ ‘ਲੇਬਰ ਚੌਕ ਦੀਆਂ ਅੱਖਾਂ’ ਤੋਂ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਅਤੇ ਇਹ ਵੀ ਗਿਆਤ ਹੋ ਜਾਂਦਾ ਹੈ ਕਿ ਊਚ-ਨੀਚ ਤੇ ਉੱਚ-ਦੁਮਾਲੜੇ ਤੇ ਨਿਮਨ ਵਰਗ ਦੀ ਸੋਚਣੀ ਤੇ ਰਹਿਣੀ-ਬਹਿਣੀ ਕਿਹੋ-ਜਿਹੀ ਹੁੰਦੀ ਹੈ ਅਤੇ ਹੋ ਸਕਦੀ ਹੈ, ਦਾ ਹੀ ਪ੍ਰਗਟਾਪਾ ਇਨ੍ਹਾਂ ਵਿੱਚ ਦਰਕਾਰ ਹੈ

ਲੇਬਰ ਚੌਕ ਦੀਆਂ ਅੱਖਾਂ ਨਾਟ-ਸੰਗ੍ਰਹਿ ਦਾ ਪਹਿਲਾ ਨਾਟਕ ‘ਅਸੀਂ ਜੰਗਲ ਦੇ ਜਾਏ’ ਹੈ, ਜਿਸ ਨੂੰ ਬੜੀ ਸੂਝ-ਬੂਝ ਤੇ ਸਿਆਣਪ ਦੀ ਕਰੰਗੜੀ ਪਾਕੇ ਜੰਗਲੀ ਜਾਨਵਰਾਂ ਦੇ ਆਸਰੇ ਉਸਾਰਿਆ ਗਿਆ ਹੈ ਅਤੇ ਆਪਣੀ ਕਲਪਨਾ ਨੂੰ ਇਨ੍ਹਾਂ ਪਾਤਰਾਂ ਦੁਆਰਾ ਹੀ ਅਭਿਵਿਅਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਨਾਟਕਕਾਰ ਪੂਰੀ ਤਰ੍ਹਾਂ ਸਫਲ ਆਖਿਆ ਜਾ ਸਕਦਾ ਹੈਪੰਨਾ 22 ਉੱਤੇ ਦਰਜ ਇਹ ਪੈਰਾ ਸਾਰੀ ਸੋਚ ਨੂੰ ਉਜਾਗਰ ਕਰਨ ਵਿੱਚ ਸਹਾਈ ਹੁੰਦਾ ਹੈ- ਲਾਲਚ ਤੇ ਸਵਾਰਥ ਪਿੱਛੇ ਉਹ ਕੁਝ ਵੀ ਕਰ ਸਕਦਾ ਹੈ, ਘਰੇਲੂ ਖਾਨਾਜੰਗੀ ਤੋਂ ਵੀ ਬਾਜ਼ ਨਹੀਂ ਆਵੇਗਾਆਪਣੇ ਮੁਲਕ ਨੂੰ ਦੂਸਰੇ ਮੁਲਕਾਂ ਕੋਲ ਗਿਰਵੀ ਵੀ ਰੱਖ ਸਕਦਾ ਹੈਇਹਦੀ ਮਤਲਬ ਪ੍ਰਸਤੀ ਤੇ ਲਾਲਚਪੁਣੇ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ, ਕੇਵਲ ਦੋ ਚਾਰ ਸ਼ਰਾਬ ਦੀਆਂ ਬੋਤਲਾਂ ਪਿੱਛੇ ਆਪਣੇ ਦੇਸ਼ ਦੇ ਗੁਪਤ ਭੇਦਾਂ ਦਾ ਸੌਦਾ? ਹਰ ਸਜੱਗ ਭਾਰਤੀ ਲੋਕਤੰਤਰੀ ਪ੍ਰਣਾਲੀ ਦਾ ਵੋਟਰ ਇਨ੍ਹਾਂ ਵਾਕਾਂ ਨੂੰ ਪੜ੍ਹ ਕੇ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਕਿ ਸੁਖਮਿੰਦਰ ਸੇਖੋਂ ਨੇ ਕਿੰਨੀ ਸੂਝ-ਬੂਝ ਦਾ ਸਬੂਤ ਦਿੰਦਿਆਂ ਆਪਣੇ ਹਿਰਦੇ ਵਿਚਲੀ ਗੱਲ ਨੂੰ ਜਾਨਵਰਾਂ ਦੇ ਮੂੰਹੋਂ ਦਰਸਾ ਕੇ ਦਰਸ਼ਕਾਂ ਦੇ ਮੂਹਰੇ ਰੱਖਣ ਦਾ ਕਾਮਯਾਬ ਉਪਰਾਲਾ ਕੀਤਾ ਹੈਅਜਿਹੀ ਸੁਚੱਜੀ ਲਿਖਤ ਹੀ ਜਾਗਰੂਕਤਾ ਦਾ ਪ੍ਰਤੀਕ ਬਣ ਕੇ ਚਾਨਣ ਵਖੇਰਦੀ ਹੈ

‘ਲੇਬਰ ਚੌਕ ਦੀਆਂ ਅੱਖਾਂ’ ਸਿਰਲੇਖ ਵਾਾ ਲਘੂ ਨਾਟਕ ਮਜ਼ਦੂਰ ਵਰਗ ਨਾਲ ਸਬੰਧ ਰੱਖਦਾ ਇੱਕ ਬਹਤ ਹੀ ਵਧੀਆ ਪੇਸ਼ਕਾਰੀ ਵਾਲਾ ਨਾਟਕ ਹੈ, ਜਿਸ ਵਿੱਚ ਗਰੀਬ-ਗੁਰਬਿਆਂ ਤੇ ਕਿਰਤੀ-ਕਿਰਸਾਨ ਬਿਰਤੀ ਵਾਲੇ ਮਜ਼ਦੂਰਾਂ ਦੀ ਗੱਲ ਨੂੰ ਬੜੇ ਹੀ ਢੁੱਕਵੇਂ ਤੇ ਸਲੀਕੇ ਨਾਲ ਪੇਸ਼ ਕੀਤਾ ਗਿਆ ਹੈਪੰਜਾਬ ਸਿੰਘ ਤੇ ਭਰਤ ਰਾਮ ਪ੍ਰਤੀਕਾਤਮਿਕ ਨਾਂ ਰੱਖ ਕੇ ਆਮ ਲੋਕਾਂ ਦੀ ਸੋਚ ਨੂੰ ਪੂਰਿਆਂ ਕਰਦਾ ਇਹ ਨਾਟਕ ਸਟੇਜ ਉੱਤੇ ਜਦੋਂ ਪੇਸ਼ ਹੋਵੇਗਾ ਤਾਂ ਸਭਨਾਂ ਦੇ ਹਿਰਦਿਆਂ ਨੂੰ ਵਲੂੰਧਰਕੇ ਰੱਖ ਦੇਵੇਗਾਪੰਨਾ 65 ਉੱਤੇ ਦਰਜ਼ ਦੋ-ਤਿੰਨ ਮੁਕਾਲਮੇ ਬੜਾ ਪ੍ਰਭਾਵ ਸਿਰਜਦੇ ਹਨ-

ਭਰਤ: ਪੰਜਾਬ ਸਿੰਹਾਂ! ਸਿਆਣੇ ਕਹਿੰਦੇ ਨੇ ਜੇ ਮਿੱਟੀ ਨੂੰ ਹੱਥ ਲਾਈਏ ਤਾਂ ਇਹ ਵੀ ਸੋਨਾ ਬਣ ਜਾਂਦੀ ਐ?

ਪੰਜਾਬ: ਹੱਥ ਲਾਈਏ ਤਾਂ ਸੋਨਾ?

ਭਰਤ: ਹੋਰ ਕੀ! ਮਿੱਟੀ ਹੱਥ ਲਾਉਂਦਿਆਂ ਹੀ ਸੋਨਾ ਬਣ ਜਾਂਦੀ ਐਬੇਸ਼ਕ ਤੂੰ ਪਰਤਿਆਕੇ ਦੇਖ ਲੈ

ਇਨ੍ਹਾਂ ਸਵਾਲਾਂ ਅੰਦਰ ਹੀ ਬੜਾ ਗੁੱਝਾ ਰਹੱਸ ਵਿਦਮਾਨ ਹੈ, ਜਿਸ ਤੋਂ ਸਾਰੇ ਨਾਟਕ ਦੀ ਸਥਿਤੀ ਦਾ ਜਾਇਜ਼ਾ ਸਹਿਜੇ ਹੀ ਲੱਗ ਜਾਂਦਾ ਹੈ

ਸੱਤ ਦ੍ਰਿਸ਼ਾਂ ਵਾਲਾ ਨਾਟਕ ‘ਅਸੀਂ ਜਿਊਂਦੇ ਅਸੀਂ ਜਾਗਦੇ’ ਅਜਿਹੇ ਲੋਕਾਂ ਦੀ ਬਾਤ ਪਾਉਂਦਾ ਪ੍ਰਤੀਤ ਹੁੰਦਾ ਹੈ, ਜੋ ਸਾਧਨ-ਸੰਪੰਨ ਹਨ ਅਤੇ ਸਾਧਨ-ਵਿਹੂਣੇ ਵੀ ਹਨਭ੍ਰਿਸ਼ਟਾਚਾਰ ਵਿੱਚ ਲਿਪਤ ਵਰਤਾਰਾ ਕਿਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਉਜਾਗਰ ਕਰਦਾ ਹੈ, ਦਾ ਪ੍ਰਗਟਾਵਾ ਇਸ ਨਾਟਕ ਦੁਆਰਾ ਅਭਿਵਿਅਕਤ ਹੁੰਦਾ ਹੈ, ਜਿਨ੍ਹਾਂ ਨੂੰ ਗਿਣਤੀ ਦੇ ਹਿੰਦਿਸਿਆਂ ਦੇ ਆਸਰੇ ਹੀ ਪੂਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈਇਹ ਵਿਅੰਗ ਤੇ ਹਾਸ-ਕਟਾਖ਼ਸ਼ ਦੀ ਚਾਸ਼ਣੀ ਵਾਲਾ ਨਾਟਕ ਹੈ, ਜਿਸਦੇ ਪੰਨਾ 47 ਉੱਤੇ ਦਰਜ ਦਫਤਰੀ ਘੁਣਤਰਾਂ ਦੀ ਸਪਸ਼ਟਤਾ ਨੂੰ ਬਿਆਨ ਕਰਦੀ ਵਾਕ-ਬਣਤਰ ਹੈ:

ਪੰਜ: ਕਰੋ ਮੇਰੇ ਹਵਾਲੇ ਇਹ ਨੋਟ - ਮੇਰੇ ਫਾਈਲ ਉੱਤੇ ਨੋਟ ਬਦਲੇ ਨੋਟ ...।
ਦੋਨੋਂ ਪਾਤਰ: ਨੋਟਾਂ ਬਦਲੇ ਨੋਟ - ਨੋਟ ਬਦਲੇ ਨੋਟ - ਹੁਣ ਹੋ ਜਾਊ ਸਭ ਲੋਟ - ਸਭ ਲੋਟ ...

‘ਔਰਤ ਬੋਲੇ ਆਜ਼ਾਦੀ’ ਸਿਰਲੇਖ ਤੋਂ ਹੀ ਬਿਆਨ ਕਰ ਜਾਂਦਾ ਹੈ ਕਿ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਹਰਦਮ ਵਿਚਰਣ ਵਾਲੀ ਔਰਤ ਕਿਸੇ ਵੀ ਤਰ੍ਹਾਂ ਘੱਟ ਨਹੀਂ, ਸਗੋਂ ਸਮਾਜ ਵਿੱਚ ਉੱਚ ਦਰਜੇ ਦੀ ਮਾਲਿਕ ਹੈਇਸਤਰੀ ਦੇ ਸਹਿਕਰਮੀ ਤੇ ਅਧੀਨ ਕੰਮ ਕਰਦੀਆਂ ਔਰਤਾਂ ਪ੍ਰਤੀ ਪੰਨਾ 80 ਉੱਤੇ ਦਰਜ ਕੀਤਾ ਹੈ- ਤੁਸੀਂ ਤਾਂ ਧੱਕੇ ਦੀ ਗੱਲ ਰਹਿਣ ਹੀ ਦਿਓ ਅਧਿਆਪਕਾ ਜੀ (ਨਾਇਕਾ ਨੂੰ) ਨਾਇਕਾ ਜੀ ਤੁਸੀਂ ਆਪਣੀ ਨਾਇਕਾ ਵਾਲੀ ਇਮੇਜ ਕਾਇਮ ਰੱਖਦੇ ਹੋਏ ਆਪਣਾ ਜਾਰੀ ਰੱਖੋ ਅਭਿਨਯ ...ਇਹ ਵਾਕ ਪੂਰੇ ਨਾਟਕ ਦਾ ਧੋਤਕ ਹੋ ਨਿੱਬੜਦਾ ਹੈ, ਜਿਸਦੀ ਸ਼ਲਾਘਾ ਕਰਨੀ ਹੀ ਬਣਦੀ ਹੈ

ਪੰਜਵਾਂ ਤੇ ਅੰਤਲਾ ਨਾਟਕ ‘ਕਹਾਣੀ-ਦਰ-ਕਹਾਣੀ’ ਜਿਸ ਨੂੰ ਅੱਠ ਦ੍ਰਿਸ਼ਾਂ ਰਾਹੀਂ ਪ੍ਰਗਟ ਕੀਤਾ ਗਿਆ ਹੈ ਅਤੇ ਅਛੋਪਲੇ ਜਿਹੇ ਕਿਰਸਾਨੀ ਅੰਦੋਲਨ ਦੀ ਅਜੋਕੀ ਕਹਾਣੀ ਨੂੰ ਇਸ ਵਿੱਚ ਪ੍ਰਸਤੁਤ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਮਹਿਸੂਸ ਹੁੰਦੀ ਹੈਕਹਾਣੀਕਾਰ ਦਾ ਪਾਤਰ ਬੜਾ ਸੰਜਮੀ ਤੇ ਢੁੱਕਵਾਂ ਹੈਸਾਰਾ ਨਾਟਕ ਜਿਊਂਦਾ ਜਾਗਦਾ ਪ੍ਰਤੀਤ ਹੁੰਦਾ ਹੈ, ਜਿਸ ਲਈ ਨਾਟਕਕਾਰ ਨੂੰ ਬਹੁਤ-ਬਹੁਤ ਮੁਬਾਰਕ ਅਤੇ ਆਸ ਕੀਤੀ ਜਾਂਦੀ ਹੈ ਕਿ ਬੰਬਈ (ਮੁੰਬਈ) ਤੋਂ ਗ੍ਰਹਿਣ ਕੀਤੀ ਗਈ ਨਾਟਕੀ-ਜੁਗਤ ਨੂੰ ਅਗਲੀਆਂ ਪੇਸ਼ਕਾਰੀਆਂ ਸਮੇਂ ਘੱਟ ਜਾਂ ਮੱਧਮ ਨਹੀਂ ਹੋਣ ਦਿੱਤਾ ਜਾਵੇਗਾ

**

ਪੰਨੇ 104 ਮੁੱਲ 200, ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2982)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸਤਿੰਦਰ ਸਿੰਘ ਨੰਦਾ

ਪ੍ਰੋ. ਸਤਿੰਦਰ ਸਿੰਘ ਨੰਦਾ

Phone: (91 - 95010 - 28851)