Anjujeet7ਭਾਰਤ ਦੇ ਸਮਾਜ ਦੇ ਪੈਰਾਂ ਵਿੱਚ ਧਰਮ, ਜਾਤ ਪਾਤ, ਅਮੀਰੀ ਗਰੀਬੀ ਦੇ ਸੰਗਲ ...
(1 ਅਗਸਤ 2021)

 

ਕਿਸੇ ਵੇਲੇ ਜਰਮਨੀ ਵੀ ਅੱਜ ਦੇ ਗਰਕੇ ਹੋਏ ਭਾਰਤ ਵਾਂਗ ਧਰਮ ਦੀ ਧਾਰਮਿਕਤਾ ਅਤੇ ਜਾਤ-ਪਾਤ ਅਤੇ ਅਮੀਰ, ਗਰੀਬ ਦੇ ਦੂਈ ਦੁਵੇਸ਼ ਵਿੱਚ ਗਰਕਿਆ ਹੋਇਆ ਸੀਸਾਰਾ ਦੇਸ਼ ਪਾਦਰੀ ਵਰਗ, ਕਾਰੋਬਾਰੀ ਵਰਗ, ਕਾਸ਼ਤਕਾਰੀ ਵਰਗ ਤੇ ਕਾਮਾ ਵਰਗ ਵਿੱਚ ਜਰਮਨੀ ਵੰਡਿਆ ਹੋਇਆ ਸੀ ਧਰਮ ਦੀ ਕੱਟੜਤਾ ਰੱਜ ਕੇ ਸੀਹੌਲੀ ਹੌਲੀ ਲੋਕਾਂ ਨੇ ਆਪਣੇ ਪੁਰਾਤਨ ਕੈਥੋਲਿਕ ਧਰਮ ਤੋਂ ਪਾਸਾ ਪਰਤਿਆ ਤੇ ਕਿਹਾ ਕਿ ਅਸੀਂ ਧਾਰਮਿਕ ਕੱਟੜਤਾ ਤੋਂ ਰਹਿਤ ਜੀਣਾ ਚਾਹੁੰਦੇ ਹਾਂਧਰਮ ਦੇ ਪੁਰਾਣੇ ਰੀਤੀ ਰਿਵਾਜ ਸਾਡੇ ਹਰ ਕਾਰਜ ਵਿੱਚ ਅੜਿੱਕਾ ਬਣਦੇ ਹਨ ਅਸੀਂ ਧਰਮ ਦੀਆਂ ਪਬੰਧੀਆਂ ਤੋਂ ਬਗੈਰ ਜੀਣਾ ਚਾਹੁੰਦੇ ਹਾਂਮਾਰਟਿਨ ਲੂਥਰ ਇਸ ਬਦਲਾਵ ਦੀ ਸਭ ਤੋਂ ਵੱਡੀ ਉਧਾਹਰਣ ਹੈਜਾਣੀ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਮਾਰਟਿਨ ਲੂਥਰ ਦੁਆਰਾ ਹੀ ਕੀਤੀ ਗਈ ਸੀ

ਲੋਕਾਂ ਦਾ ਮੰਨਣਾ ਸੀ ਕਿ ਜਦੋਂ ਅਸੀਂ ਧਰਮ ਦੀ ਐਨਕ ਲਾ ਕੇ ਤੁਰਦੇ ਹਾਂ ਸਾਨੂੰ ਆਪਣਾ ਆਪ ਸਾਫ ਸੁਥਰਾ ਅਤੇ ਦੂਜੇ ਦਾ ਧੁੰਦਲਾ ਪਨ ਦਿਸਦਾ ਰਹਿੰਦਾ ਹੈਅਸੀਂ ਦੂਜੇ ਵਿੱਚ ਨੁਕਸ ਨਹੀਂ ਕੱਢਣੇ, ਸਗੋਂ ਇੱਕ ਬਰਾਬਰ ਦੇਖਣਾ ਹੈ ਅਸੀਂ ਚੰਗਾ ਸਮਾਜ ਉਸਾਰਨਾ ਚਾਹੁੰਦੇ ਹਾਂ। ਰੋਜ਼ਗਾਰ ਚਾਹੁੰਦੇ ਹਾਂ, ਫੈਕਟਰੀਆਂ, ਸਕੂਲ, ਹਸਪਤਾਲ, ਬੱਚਿਆਂ ਦਾ ਸੋਹਣਾ ਭਵਿੱਖ ਅਤੇ ਬਜ਼ੁਰਗਾਂ ਦਾ ਸੋਹਣਾ ਬੁਢਾਪਾ ਚਾਹੁੰਦੇ ਹਾਂ

ਇਸੇ ਤਰ੍ਹਾਂ ਕੁਝ ਦੇਰ ਮਗਰੋਂ ਜਰਮਨੀ ਵਿੱਚ ਇੱਕ ਹੋਰ ਸ਼ਖਸ ਦੀ ਅਵਾਜ਼ ਬੁਲੰਦ ਹੋਈ ਉਹ ਸ਼ਖਸ ਸੀ ਕਾਰਲ ਮਾਰਕਸ ,ਜਿਸਦਾ ਨਾਅਰਾ ਸੀ ਕਿ ਦੁਨੀਆਂ ਭਰ ਦੇ ਮਜਦੂਰੋ ਇੱਕ ਹੋ ਜਾਵੋਜਾਣੀ ਪੂੰਜੀਵਾਦ ਦੇ ਖਿਲਾਫ, ਅਮੀਰੀ ਦੇ ਘਮੰਡ ਖਿਲਾਫ ਨਾਅਰਾ ਲਾਇਆ ਸੀ

ਮਾਰਟਿਨ ਲੂਥਰ ਦੇ ਧਰਮ ਸੋਧ ਅੰਦੋਲਨ ਨੇ ਇਹ ਸੁਧਾਰ ਕੀਤਾ ਕਿ ਦੱਖਣੀ ਜਰਮਨੀ ਨੂੰ ਛੱਡ ਕੇ ਤਕਰੀਬਨ ਜਰਮਨੀ ਦੇ ਵੱਡੇ ਹਿੱਸੇ ਨੇ ਕੈਥੋਲਿਕ ਧਰਮ ਅਤੇ ਚਰਚ ਨੂੰ ਅਸਵੀਕਾਰ ਕਰ ਕੇ ਪ੍ਰੋਟੈਸਟੈਂਟ ਧਰਮ ਦੀ ਸ਼ੁਰੂਆਤ ਕੀਤੀ ਇੱਥੇ ਮੈਂ ਦੱਸਦੀ ਜਾਵਾਂ ਕਿ ਕੈਥੋਲਿਕ ਧਰਮ.ਅਤੇ ਪ੍ਰੋਟੈਸਟੈਂਟ ਵਿੱਚ ਕੀ ਅੰਤਰ ਹੈਕਿਉਂ ਲੋਕ ਕੈਥੋਲਿਕ ਧਰਮ ਤੋਂ ਦੂਰ ਹੋਏ ਕੈਥੋਲਿਕ ਧਰਮ ਵਾਲੇ ਬਾਈਬਲ ਦੇ ਨਾਲ ਯੀਸੂ ਅਤੇ ਮਾਰੀਆ ਨੂੰ ਵੀ ਮੰਨਦੇ ਹਨਅਤੇ ਉਹ ਰੋਮ ਦੇ ਪੋਪ ਦੇ ਹਰ ਫਰਮਾਨ ਨੂੰ ਸਵੀਕਾਰ ਕਰਦੇ ਹਨ ਅਤੇ ਉਹਦੇ ਉਪਾਸ਼ਕ ਹਨਜੋ ਰੋਮ ਦੇ ਚਰਚ ਦਾ ਐਲਾਨ ਹੁੰਦਾ ਹੈ, ਕੈਥੋਲਿਕ ਧਰਮ.ਲਈ ਉਹ ਹੀ ਪੱਥਰ ’ਤੇ ਲਕੀਰ ਹੁੰਦਾ ਹੈ ਪ੍ਰੋਟੈਸਟੈਂਟ ਧਰਮ ਦੇ ਧਾਰਨੀਆਂ ਦਾ ਕਹਿਣਾ ਸੀ ਕਿ ਅਸੀਂ ਸਿਰਫ ਤੇ ਸਿਰਫ ਰੱਬ ਨੂੰ, ਜਾਣੀ ਬਾਈਬਲ ਨੂੰ ਮੰਨਾਂਗੇ ਨਾ ਕਿ ਰੋਮ ਦੇ ਪੋਪ ਅਤੇ ਰੱਬ ਦੇ ਦੂਜੇ ਫਰਿਸ਼ਤਿਆਂ ਨੂੰਸਾਡੇ ਲਈ ਬਾਈਬਲ ਹੀ ਰੱਬ ਦਾ ਦੂਜਾ ਰੂਪ ਹੈਇਸੇ ਕਰਕੇ ਕੈਥੋਲਿਕਨ ਅਤੇ ਪ੍ਰੋਟੈਸਟੈਂਟ ਧਰਮ ਵਿੱਚ ਹਮੇਸ਼ਾ ਮਤ ਭੇਤ ਬਣੇ ਰਹਿੰਦੇ ਹਨ

ਦੱਖਣੀ ਜਰਮਨੀ (ਮਿਊਨਿਕ) ਵਿੱਚ ਅੱਜ ਵੀ ਤੁਹਾਨੂੰ ਹਰ ਕੋਈ ਕੈਥੋਲਿਕ ਧਰਮ ਦੀ ਕੱਟੜਤਾ ਅਤੇ ਪੁਰਾਣੇ ਧਾਰਮਿਕ ਖਿਆਲੀ ਲੋਕ ਮਿਲਣਗੇਮਿਊਨਿਕ ਵਿੱਚ ਅੱਜ ਵੀ ਕੈਥੋਲਿਕਨ ਆਪਣੀਆਂ ਪੁਰਾਣੀਆਂ ਪ੍ਰੰਪਰਾਵਾਂ ਅਨੁਸਾਰ ਜੀ ਰਹੇ ਹਨਜਿਵੇਂ ਪੁਰਾਤਨ ਹਿੰਦੂ ਧਰਮ ਦੀ ਕੱਟੜਤਾ ਸਾਊਥ ਇੰਡੀਅਨ ਲੋਕਾਂ ਵਿੱਚ ਅੱਜ ਵੀ ਬਰਕਾਰ ਹੈ ਪਰ ਫਿਰ ਵੀ ਜਰਮਨੀ ਅੱਜ ਜਾਤ ਪਾਤ ਅਤੇ ਧਰਮ ਦੀਆਂ ਪਾਬੰਦੀਆਂ ਤੋਂ ਅਜ਼ਾਦ ਹੈਅਸਲ ਵਿੱਚ ਦੇਸ਼ ਦੀ ਤਰੱਕੀ ਅਤੇ ਜਨ ਜੀਵਨ ਦੀ ਬਿਹਤਰੀ ਤਦ ਹੀ ਹੋ ਸਕਦੀ ਹੈ ਜਦ ਉੱਥੇ ਦੇ ਲੋਕ ਬੰਦਿਸ਼ਾਂ ਨੂੰ ਤੋੜਨ ਲਈ ਅੜ ਜਾਣਇੱਕ ਦੂਜੇ ਦੇ ਹਿਤ ਵਿੱਚ ਖੜ੍ਹਨਫਿਰ ਉੱਥੇ ਤਰੱਕੀ ਦਾ ਚਾਈਂ-ਚਾਈਂ ਪੈਰੀਂ ਝਾਂਜਰ ਪਾ ਕੇ ਆਉਣਾ ਲਾਜ਼ਮੀ ਹੁੰਦਾ ਹੈ

ਜਰਮਨੀ ਅੱਜ ਕਾਮਯਾਬ ਮੁਲਕ ਇਸੇ ਕਰਕੇ ਹੈ ਕਿ ਇੱਥੇ ਸੜਿਹਾਂਦ ਵਾਲੇ ਕਾਲੇ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਨਹੀਂ ਗਿਆਲੋਕਾਂ ਨੇ ਪੁਰਾਣੇ ਅਤੇ ਬੁਦੇ ਹੋਏ ਜੁੱਲੇ ਲਾਹ ਕੇ ਵਗਾਹ ਮਾਰੇ ਅਤੇ ਨਵੇਂ ਜ਼ਮਾਨੇ ਦੀ ਗੱਲ ਕੀਤੀ ਸਮੇਂ ਦੀ ਰਮਜ਼ ਸਮਝੀ, ਸਮੇਂ ਦੇ ਹਾਣੀ ਬਣੇ

ਇਸੇ ਤਰ੍ਹਾਂ ਇਟਲੀ ਦੇ ਲੋਕ, ਖਾਸ ਕਰਕੇ ਰੋਮ ਦੇ ਲੋਕ ਕੱਟੜ ਧਾਰਮਿਕ ਖਿਆਲੀ ਸਨ ਉਹ ਸਿਰਫ ਰੋਮਨਾਂ ਨੂੰ ਹੀ ਇਨਸਾਨ ਸਮਝਦੇ ਸਨਰੋਮ ਦੇ ਰਾਜੇ ਐਸ਼ ਪ੍ਰਸਤ ਵੀ ਬਹੁਤ ਸਨਉਹ ਆਪਣੇ ਗੁਲਾਮਾਂ ਉੱਤੇ ਜ਼ੁਲਮ ਕਰਦੇ ਸਨ, ਉਹਨਾਂ ਤੋਂ ਸਾਰਾ ਦਿਨ ਕੰਮ ਕਰਾਉਂਦੇ ਸਨ, ਅਤੇ ਆਪ ਉਹ ਨਸ਼ੇ ਵਿੱਚ ਚੂਰ ਰਹਿੰਦੇ ਸਨ ਰਾਜੇ ਪਾਣੀ ਵਾਂਗ ਆਪਣੇ ਸ਼ੌਕਾਂ ਉੱਤੇ ਪੈਸਾ ਖਰਚ ਕਰਦੇ ਸਨ ਉੱਧਰ ਗੌਥਾਂ ਦੇ ਲੀਡਰ ਥੀਉਡਰਿਕ ਨੂੰ ਰੋਮਨ ਰਾਜਿਆਂ ਦੀ ਕਮਜ਼ੋਰੀ ਦੀ ਸਮਝ ਆ ਗਈ ਸੀ ਕਿ ਇਹਨਾਂ ਐਸ਼ ਪ੍ਰਸਤ ਰਾਜਿਆਂ ਦਾ ਪਤਨ ਬਹੁਤ ਨੇੜੇ ਹੈਹੌਲੀ ਹੌਲੀ ਰਾਜੇ ਪੈਸੇ ਵੱਲੋਂ ਕੰਗਾਲ ਹੋਣ ਲੱਗੇਉਹ ਆਪਣੇ ਹੀ ਲੋਕਾਂ ਨਾਲ ਲੁੱਟ ਖਸੁੱਟ ਕਰਨ ਲੱਗੇਰਿਸ਼ਵਤਖੋਰੀ, ਬੇਈਮਾਨੀ, ਇਹ ਸਭ ਕਿਸੇ ਵੇਲੇ ਕੰਗਾਲ ਹੋਏ ਰਾਜਿਆਂ ਦੀ ਹੀ ਇਟਲੀ ਨੂੰ ਦੇਣ ਸੀ

ਗੌਥ ਕੌਮ ਬੱਸ ਸਮੇਂ ਦੀ ਭਾਲ ਵਿੱਚ ਸੀ ਕਿ ਕਦ ਇਹ ਰਾਜੇ ਕੰਗਾਲ ਹੋ ਕੇ ਆਪਣੇ ਹੀ ਲੋਕਾਂ ਨਾਲ਼ ਲੜਨ ਅਤੇ ਕਦ ਅਸੀਂ ਉਹਨਾਂ ਉੱਤੇ ਕਾਬਜ਼ ਹੋਈਏ ਰਾਜੇ ਅਤੇ ਇਟਲੀ ਦੇ ਵਾਸੀ ਦੋ ਧੜਿਆਂ ਵਿੱਚ ਵੰਡੇ ਗਏ ਤਾਂ ਗੌਥਾਂ ਨੇ ਇਟਲੀ ਉੱਤੇ ਹਮਲਾ ਕਰ ਦਿੱਤਾ ਜਦ ਦੇਸ਼ ਦੇ ਲੀਡਰ ਗਰਕ ਜਾਣ, ਜਦ ਦੇਸ਼ ਦੀ ਕੌਮ ਦੋ ਫਾੜ ਹੋ ਜਾਵੇ, ਜਦ ਦੇਸ਼ ਦੇਸ਼ਵਾਸੀ ਆਪਸ ਵਿੱਚ ਏਕੇ ਵਿੱਚ ਨਾ ਰਹਿਣ ਤਾਂ ਉੱਥੇ ਅੰਗਰੇਜ਼ਾਂ ਦਾ ਆਉਣਾ ਜਾਂ ਜਿਵੇਂ ਜਰਮਨੀ ਨੂੰ ਕਈ ਹਿੱਸਿਆਂ ਵਿੱਚ ਵੰਡੇ ਹੋਏ ਦੇਖ ਕੇ ਨਿਪੋਲੀਅਨ ਨੇ ਚੜ੍ਹਾਈ ਕੀਤੀ ਸੀ, ਇਸੇ ਤਰ੍ਹਾਂ ਇਟਲੀ ਦੇ ਰਾਜਿਆਂ ਦੀ ਐਸ਼ ਪ੍ਰਸਤੀ ਦੀ ਹਾਲਤ ਦੇਖ ਕੇ ਗੌਥਾਂ ਨੇ ਇਟਲੀ ਉੱਤੇ ਹਮਲਾ ਕਰ ਦਿੱਤਾ ਜਿਸ ਵਕਤ ਗੌਥਾਂ ਨੇ ਰੋਮ ਦੇ ਰਾਜਿਆਂ ਉੱਤੇ ਹਮਲਾ ਕਰ ਦਿੱਤਾ ਤਾਂ ਰਾਜਿਆਂ ਨੇ ਆਪਣੀ ਮਦਦ ਲਈ ਲੋਕਾਂ ਨੂੰ ਸੱਦਿਆ ਪਰ ਹਰ ਕਿਸੇ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ, “ਤੁਸੀਂ ਸਾਡੇ ਉੱਤੇ ਬਹੁਤ ਜ਼ੁਲਮ ਕੀਤੇ ਹਨ ਤੁਹਾਡੀ ਸਜ਼ਾ ਇਹੀ ਹੈ ਕਿ ਅਸੀਂ ਤੁਹਾਡੀ ਮਦਦ ਨਹੀਂ ਕਰਾਂਗੇ

ਫਿਰ ਕੀ ਸੀ, ਰਾਜੇ ਗੌਥਾਂ ਅੱਗੇ ਜੰਗ ਹਾਰ ਗਏ ਅਤੇ ਇਟਲੀ ਅੰਗਰੇਜ਼ਾਂ ਦੀ ਗੁਲਾਮ ਹੋ ਗਈਹੁਣ ਰਾਜੇ ਅਤੇ ਇਟਲੀ ਦੀ ਜਨਤਾ ਦੋ ਧੜਿਆਂ ਵਿੱਚ ਵੰਡੀ ਹੋਈ ਸੀ। ਇਹ ਹੀ ਕਾਰਨ ਸੀ ਅੰਗਰੇਜ਼ਾਂ ਦਾ ਇਟਲੀ ਉੱਤੇ ਕਾਬਜ਼ ਹੋਣ ਦਾ।

ਫਿਰ ਮੈਜ਼ਿਨੀ ਅਤੇ ਗੈਰੀਬਾਲਡੀ ਜਿਹੜੇ, ਇਟਲੀ ਮੂਲ ਦੇ ਸਨ ਉਹਨਾਂ ਨੇ ਆਪਣੀ ਕੌਮ ਅੰਦਰ ਏਕਤਾ ਦਾ ਜਜ਼ਬਾ ਪੈਦਾ ਕੀਤਾਲੋਕਾਂ ਨੂੰ ਏਕਤਾ ਵਿੱਚ ਰਹਿਣ ਲਈ ਕਿਹਾਫਿਰ ਹੌਲੀ ਹੌਲੀ ਇਟਲੀ ਦੀਆਂ ਸਾਰੀਆਂ ਰਿਆਸਤਾਂ ਇਕੱਠੀਆਂ ਹੋ ਗਈਆਂ ਅਤੇ ਗੌਥਾਂ ਤੋਂ ਅਜ਼ਾਦੀ ਹਾਸਿਲ ਕਰ ਲਈ ਅੱਜ ਇਟਲੀ ਵਿੱਚ ਅਮੀਰ ਗਰੀਬ ਹਰ ਵਰਗ ਬਰਾਬਰ ਹੈਹਰ ਕਿਸੇ ਦਾ ਮਾਣ ਸਨਮਾਨ ਬਰਾਬਰ ਹੈ। ਅੱਜ ਇਟਲੀ ਕਾਮਯਾਬ ਮੁਲਕ ਹੈ

ਇਸੇ ਤਰ੍ਹਾਂ ਕਿਸੇ ਵੇਲੇ ਜਪਾਨ ਵੀ ਅੱਜ ਦੇ ਭਾਰਤ ਵਾਂਗ ਆਪਸੀ ਏਕੇ ਦੀ ਘਾਟ ਕਰਕੇ ਟੁਕੜਿਆਂ ਵਿੱਚ ਵੰਡਿਆ ਹੋਇਆ ਸੀਉਸਦੀ ਇਸੇ ਕਮਜ਼ੋਰੀ ਤੋਂ ਅਮਰੀਕਾ ਨੇ ਫਾਇਦਾ ਚੁੱਕਿਆ ਤੇ 1855 ਵਿੱਚ ਜਪਾਨ ’ਤੇ ਹਮਲਾ ਕਰ ਦਿੱਤਾਉੱਧਰੋਂ ਲੱਗਦੇ ਹੱਥ ਹੀ ਬਰਤਾਨੀਆਂ ਨੇ ਜਪਾਨ ਉੱਤੇ ਹਮਲਾ ਕਰ ਦਿੱਤਾ ਫਿਰ ਹੌਲੀ ਹੌਲੀ ਜਪਾਨ ਨੂੰ ਆਪਣੀ ਕਮਜ਼ੋਰੀ ਸਮਝ ਆਈਉਸ ਨੇ ਸਾਰੀਆਂ ਆਪਸੀ ਦੁਸ਼ਮਣੀਆਂ ਖਤਮ ਕਰਕੇ ਏਕੇ ਦੀ ਗੱਲ ਕੀਤੀ ਲੋਕਾਂ ਦਾ ਆਪਸੀ ਤਾਲ ਮੇਲ ਵਧਿਆ ਅਤੇ ਫੇਰ ਜਪਾਨ ਅਮਰੀਕਾ ਦੇ ਪੰਜੇ ਵਿੱਚੋਂ ਅਜ਼ਾਦ ਹੋ ਗਿਆ

ਇਸੇ ਤਰ੍ਹਾਂ ਫਰਾਂਸ ਵੀ ਕਦੇ ਭਾਰਤ ਵਾਂਗ ਧਾਰਮਿਕ ਵਖਰੇਵੇਂ ਵਿੱਚ ਵੰਡਿਆ ਹੋਇਆ ਸੀਫਰਾਂਸ ਦਾ ਇਤਿਹਾਸ ਦੱਸਦਾ ਹੈ ਕਿ ਉੱਥੇ ਧਰਮ, ਨਸਲ, ਰੰਗ ਦੀ ਇੰਨੀ ਕੱਟੜਤਾ ਸੀ ਕਿ ਸੇਂਟ ਬਾਰਥੋਲੋ ਮਿਉ ਦੇ ਮੇਲੇ ਵਿੱਚ ਕਈ ਲੱਖ ਲੋਕ ਇੱਕ ਹੀ ਰਾਤ ਵੇਲੇ ਕਤਲ ਕਰ ਦਿੱਤੇ ਗਏ ਸਨਹੌਲੀ ਹੌਲੀ ਲੋਕਾਂ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਤਾਂ ਉਹ ਮੁੜ ਤੋਂ ਇੱਕ ਹੋਏਅੱਜ ਫਰਾਂਸ ਦੇਸ਼ ਦੁਨੀਆਂ ਸਾਹਮਣੇ ਕਾਮਯਾਬ ਮੁਲਕ ਹੈ

ਇਸ ਤਰ੍ਹਾਂ ਅੱਜ ਭਾਰਤ ਦੇ ਸਾਹਮਣੇ ਦੁਨੀਆਂ ਦੀਆਂ ਹੋਰ ਬਹੁਤ ਸਾਰੀਆਂ ਉਦਾਹਰਣਾਂ ਹਨਪਰ ਅਫਸੋਸ ਭਾਰਤ ਨੇ ਨਾ ਹੀ ਕਦੇ ਧਰਮ ਦੀ ਕੱਟੜਤਾ ਵਾਲੀ ਐਨਕ ਲਾਹੀ ਹੈ ਅਤੇ ਨਾ ਹੀ ਜਾਤ ਪਾਤ ਦੇ ਸੰਗਲਾਂ ਤੋੰ ਮੁਕਤੀ ਪਾਈ ਹੈ ਮੈਂ ਕਦੇ ਕਦੇ ਸੋਚਦੀ ਹਾਂ ਕਿ ਭਾਰਤੀਆਂ ਨੂੰ ਕਦੋਂ ਅਕਲ ਆਵੇਗੀ? ਹਰ ਕਾਮਯਾਬ ਮੁਲਕ ਨਾਲ ਭਾਰਤ ਦੇ ਚੰਗੇ ਸਬੰਧ ਹਨ ਪਰ, ਫਿਰ ਵੀ ਭਾਰਤ ਦੇ ਸਮਾਜ ਦੇ ਪੈਰਾਂ ਵਿੱਚ ਧਰਮ, ਜਾਤ ਪਾਤ, ਅਮੀਰੀ ਗਰੀਬੀ ਦੇ ਸੰਗਲ ਪਏ ਹੋਏ ਹਨ ਹਰ ਕੋਈ ਲੰਗੜਾ ਕੇ ਤੁਰਦਾ ਹੈ ਇੱਥੇ ਜ਼ਿਹਨੀ ਤੌਰ ’ਤੇ ਬਿਮਾਰ ਲੋਕ ਹਨ ਇਹ ਵੀ ਸੱਚ ਹੈ ਕਿ ਭਾਰਤ ਵਿੱਚ ਮੁੱਠੀ ਭਰ ਲੋਕ ਚੰਗੀ ਸੋਚ ਚੰਗੇ ਵਿਚਾਰ ਵਾਚਕ ਵੀ ਵਸਦੇ ਹਨ, ਪਰ ਉਹਨਾਂ ਦੀ ਇਸ ਖੱਪਖਾਨੇ ਵਿੱਚ ਸੁਣਦਾ ਕੌਣ ਹੈ? ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਭਾਰਤ ਅੱਜ ਵੀ ਉੱਚੀਆਂ ਜਾਤਾਂ, ਨੀਵੀਆਂ ਜਾਤਾਂ ਵਿੱਚ ਗ੍ਰਸਤ ਹੈ ਅੱਜ ਵੀ ਅਮੀਰੀ ਗਰੀਬੀ ਦੇ ਵਖਰੇਵੇਂ ਵਿੱਚ ਜੀ ਰਿਹਾ ਹੈ ਤਾਂ ਹੀ ਅੱਜ ਦੁਨੀਆਂ ਸਾਹਮਣੇ ਤਰਸ ਦਾ ਪਾਤਰ ਬਣਿਆ ਹੋਇਆ ਹੈ

ਅੱਜ ਸਾਡੇ ਦੇਸ਼ ਦੇ ਹਾਲਾਤ ਦੁਨੀਆਂ ਸਾਹਮਣੇ ਨੰਗੇ ਹਨ ਅਤੇ ਅਸੀਂ ਮਹਿੰਗੇ ਸੂਟ, ਕਾਰਾਂ ਦਿਖਾ ਦਿਖਾ ਕੇ ਆਪਣੇ ਆਪ ਨੂੰ ਕਾਮਯਾਬ ਮੁਲਕ ਵਾਲੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜਦ ਕਿ ਅਸਲੀਅਤ ਇਹ ਹੈ ਕਿ ਸਾਡੇ ਕੋਲ ਹਰ ਸ਼ੈ ਦੀ ਕਮੀ ਹੈ ਏਕੇ ਦੀ ਕਮੀ, ਸਾਝੀਵਾਲਤਾ ਦੀ ਕਮੀ, ਗਿਆਨ ਅਤੇ ਵਿਗਿਆਨ ਦੀ ਕਮੀ, ਰੋਜ਼ਗਾਰ ਦੀ ਘਾਟ ਜੇ ਨਹੀਂ ਘਾਟ ਹੈ ਤਾਂ ਉਹ ਹੈ ਸਾਡੇ ਕੋਲ ਧਾਰਮਿਕਤਾ ਦੀ ਕੱਟੜਤਾ ਦੀ ਦੂਈ ਦਵੈਸ਼, ਜਾਤ ਪਾਤ ਅਮੀਰੀ ਗਰੀਬੀ ਦਾ ਵਖਰੇਵਾਂ ਅੱਜ ਵੀ ਅਸੀਂ ਰੱਜਵਾਂ ਹੰਢਾ ਰਹੇ ਹਨ

ਅਮੀਰ ਮੁਲਕਾਂ ਦੇ ਨੇਤਾਵਾਂ ਨਾਲ ਬਹਿ ਕੇ, ਚਾਹ ਪੀ ਕੇ, ਸ਼੍ਰੀ ਮਾਨ ਭਾਰਤ ਜੀ ਚੱਜ ਨਹੀਂ ਆਉਂਦੇ, ਜਿੰਨੀ ਦੇਰ ਚੱਜ ਦੇ ਬਣਨ ਲਈ ਚੱਜ ਨੂੰ ਅਪਨਾਉਂਦੇ ਨਹੀਂ ਅਸਲ ਅਮੀਰੀ, ਅਸਲ ਤਰੱਕੀ ਉਹ ਜਦ ਤੁਸੀਂ ਕਿਸੇ ਤੋਂ ਸਿੱਖ ਕੇ ਆਪਣਾ ਭਵਿੱਖ ਸੁਧਾਰ ਸਕੋਂਉਹ ਹੈ ਸੂਝਬੂਝ, ਗਿਆਨ ਅਤੇ ਦੇਸ਼ ਦੀ ਤਰੱਕੀ ਅਫਸੋਸ ਅਸੀਂ ਭਾਰਤੀ ਲੋਕ ਕੰਧ ਉੱਤੇ ਲੱਗੇ ਕਲੰਡਰ ਤਾਂ ਬਦਲੀ ਜਾ ਰਹੇ ਹਾਂ ਪਰ ਆਪਣੀ ਸੋਚ ਨਹੀਂ ਬਦਲਦੇਅੱਜ ਵੀ ਅਸੀਂ ਉੱਥੇ ਹੀ ਖੜ੍ਹੇ ਹਾਂ, ਜਿੱਥੋਂ ਤੁਰੇ ਸੀ। ਸਗੋਂ ਜਾਤ-ਪਾਤੀ ਨਫਰਤ ਦੀ ਦਲਦਲ ਵਿੱਚ ਹੋਰ ਵਧੇਰੇ ਧਸਦੇ ਜਾ ਰਹੇ ਹਾਂ ਕੁਝ ਸੋਚੋ, ਕੁਝ ਕਰੋ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2927)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਜੂਜੀਤ

ਅੰਜੂਜੀਤ

Germany.
Phone: (49 - 1516 5113297)
Email: (anju.jit@gmx.de)