Anjujeet7ਮਾਂ, ਜਦ ਉਹ ਮੈਂਨੂੰ ਆਪਣੀ ਹੋਂਦ ਦਾ ਯਕੀਨ ਦਿਵਾ ਦੇਵੇਗਾਜਦ ਦੁਨੀਆਂ ਵਿੱਚ ...
(29 ਜੂਨ 2021)

 

ਮੇਰੀ ਬੇਟੀ 24 ਵਰ੍ਹੇ ਦੀ ਬੇਟੀ ਜਰਮਨੀ ਦੇਸ਼ ਦੀ ਜੰਮਪਲ ਹੈ। ਉਹ ਹੁਣ ਤਕ ਕਿਸੇ ਰੱਬ ਨੂੰ, ਧਰਮ ਨੂੰ, ਕਿਸੇ ਆਕਾਰ ਨੂੰ ਨਹੀਂ ਮੰਨਦੀ ਬੱਸ ਉਸ ਨੂੰ ਆਪਣੇ ਦਿਲ ਦੀ ਭਾਸ਼ਾ ਸਮਝ ਆਉਂਦੀ ਹੈ ਉਹ ਨਿਯਮਾਂ ਦੀ ਪਾਬੰਦ, ਜ਼ਿੰਮੇਵਾਰ ਇਨਸਾਨ ਹੈ। ਇੱਥੇ ਦੇ ਬੱਚਿਆਂ ਨੂੰ ਝੂਠ ਬੋਲਣ ਦੀ ਆਦਤ ਨਹੀਂ ਹੁੰਦੀ। ਸੋ ਉਹ ਵੀ ਸੱਚ ਦੇ ਬਹੁਤ ਨੇੜੇ ਹੈ

ਇੱਥੇ ਦੇ ਬੱਚੇ ਆਪਣੇ ਹੱਥੀਂ ਆਪ ਆਪਣਾ ਕਾਰਜ ਕਰਨ ਵਾਲੇ ਹੁੰਦੇ ਹਨ। ਨਫਰਤ, ਦੂਈ ਦਵੈਸ਼ ਤੋਂ ਕੋਸਾਂ ਦੂਰ। ਹਰ ਸਾਹ ਲੈਣ ਵਾਲੀ ਸ਼ੈ ਦਾ ਸਤਿਕਾਰ ਕਰਦੇ ਹਨ ਅਤੇ ਉਹ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਣ ਦੇਣ ਦੇ ਉਪਾਸ਼ਕ ਹੁੰਦੇ ਹਨ

ਜਦ ਮੇਰੀ ਬੇਟੀ ਛੋਟੀ ਸੀ ਤਾਂ ਮੈਂ ਉਸ ਨੂੰ ਗੁਰੂ ਘਰ ਨਾਲ ਲੈ ਜਾਂਦੀ ਸੀਹਿੰਦੂ ਧਰਮ ਵਾਲੀ ਆਰਤੀ ਵੀ ਸਿਖਾਈ ਸੀ, ਕੁਝ ਇੱਕ ਦੋ ਮੰਤਰਾਂ ਦੇ ਰੱਟੇ ਵੀ ਲਵਾਏ ਸੀ ਸ਼ਾਮ ਪੈਂਦੀ ਸੀ ਤਾਂ ਉਹ ਆਰਤੀ ਗਾਉਣ ਲੱਗ ਪੈਂਦੀ ਸੀ ਕਿਉਂਕਿ ਮੈਂ ਉਸ ਨੂੰ ਯਾਦ ਕਰਾਉਂਦੀ ਸੀ ਕਿ ਸੰਧਿਆ ਦਾ ਵੇਲਾ ਹੈ, ਰੱਬ ਦਾ ਨਾਂ ਲੈਣਾ ਹੈ ਉਹ ਨਿਆਣੀ ਮਤ ਦੀ ਸੀ ਤੇ ਮੇਰੀ ਕਮਾਂਡ ਹੇਠ ਉਹ ਸਭ ਕੁਝ ਕਰਦੀ ਸੀ, ਜੋ ਮੈਂ ਉਸ ਨੂੰ ਕਹਿੰਦੀ ਸੀ ਇੱਕ ਦਿਨ ਮੈਥੋਂ ਪੁੱਛਣ ਲੱਗੀ, “ਮਾਂ, ਮੈਂ ਹੋਰ ਕਿੰਨੀ ਦੇਰ ਤੁਹਾਡੇ ਕਹਿਣ ’ਤੇ ਸਭ ਕੁਝ ਕਰਨਾ ਹੈ?

ਸਵਾਲ ਡੂੰਘਾ ਸੀ ਤੇ ਬਗਾਵਤ ਭਰਿਆ ਵੀ

ਹਰ ਮਾਪਾ ਆਪਣੇ ਬੱਚਿਆਂ ਵਾਸਤੇ ਉਹ ਸਭ ਕੁਝ ਕਰਦਾ ਹੈ, ਜਿਸ ਦੀ ਘਾਟ ਉਸ ਨੂੰ ਆਪਣੇ ਮਾਪਿਆਂ ਕੋਲੋਂ ਰਹਿ ਗਈ ਹੁੰਦੀ ਹੈ ਮੇਰੀ ਮਾਂ ਬਹੁਤ ਸਖ਼ਤ ਮਿਜ਼ਾਜ ਸੀ ਤੇ ਅੱਜ ਵੀ ਹੈਮੈਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਫੈਸਲੇ ਮਾਂ ਦੀ ਰਜ਼ਾਮੰਦੀ ਵਿੱਚ ਕੀਤੇ ਹਨ ਮੇਰੇ ਅੰਦਰ ਬਗਾਵਤ ਉੱਠਦੀ ਸੀ ਪਰ ਹਿੰਮਤ ਨਹੀਂ ਸੀ ਪੈਂਦੀਇਸੇ ਕਰਕੇ ਮੇਰੀ ਮਾਂ ਨੇ ਜਿੱਥੇ ਮੈਂਨੂੰ ਮਾਂ ਬਣ ਕੇ ਪਿਆਰ ਦਿੱਤਾ ਉੱਥੇ ਉਹ ਕਈ ਗੱਲਾਂ ਵਿੱਚ ਉੱਕ ਗਈ ਕਿ ਧੀਆਂ ਬਹੁਤ ਨਰਮ ਮਿਜਾਜ਼ ਦੀਆਂ ਹੁੰਦੀਆਂ ਹਨ ਜਦ ਆਈ ’ਤੇ ਅੜ ਜਾਣ ਤਾਂ ਜਜ਼ਬਾਤੀ ਹੋ ਕੇ ਪੱਥਰ ਦੀ ਸਿਲ ਵੀ ਬਣ ਜਾਂਦੀਆਂ ਹਨ

ਖੈਰ! ਮੈਂ ਆਪਣੀ ਧੀ ਨੂੰ ਕਿਹਾ,. “ਪੁੱਤ, ਤੂੰ ਅਜ਼ਾਦ ਹੈਂ ਤੇਰੇ ਲਈ ਜ਼ਰੂਰੀ ਨਹੀਂ ਮੇਰੀ ਗੱਲ ਮੰਨਣੀ ਮੇਰਾ ਫਰਜ਼ ਹੈ ਤੈਨੂੰ ਸਮਝਾਉਣਾ। ਅੱਗਿਉਂ ਤੂੰ ਉਹ ਹੀ ਕਰ, ਜੋ ਤੈਨੂੰ ਸਹੀ ਲੱਗੇ। ਪਰ ਕਿਸੇ ਦਾ ਨੁਕਸਾਨ ਨਾ ਹੋਵੇ ਅਤੇ ਤੇਰਾ ਕੀਤਾ ਫੈਸਲਾ ਭਵਿੱਖ ਵਿੱਚ ਤੇਰੇ ਲਈ ਪਛਤਾਵੇ ਵਾਲਾ ਨਾ ਬਣ ਜਾਵੇ

ਉਸ ਨੇ ਉਸੇ ਦਿਨ ਬਾਲਕੋਨੀ ਵਿੱਚ ਖੜ੍ਹੀ ਨੇ ਕਿਹਾ, “ਮਾਂ, ਮੈਂ ਤੇਰੇ ਨਾਲ ਵਾਅਦਾ ਕਰਦੀ ਆਂ, ਮੈਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰੂੰਗੀ। ਤੇਰੀ ਸਲਾਹ ਵੀ ਲਉਂਗੀ ਪਰ ਤੂੰ ਮੈਂਨੂੰ ਕੋਈ ਵੀ ਕੰਮ ਜਬਰਦਸਤੀ ਕਰਨ ਨੂੰ ਨਹੀਂ ਕਹੂੰਗੀ

ਸਾਡਾ ਦੋਹਾਂ ਮਾਵਾਂ ਧੀਆਂ ਦਾ ਉਸ ਦਿਨ ਇਕਰਾਰਨਾਮਾ ਹੋ ਗਿਆ।

ਉਸ ਦਿਨ ਮਗਰੋਂ ਉਸ ਨੇ ਸ਼ਾਮ ਵੇਲੇ ਦੀ ਆਰਤੀ ਕਰਨੀ ਛੱਡ ਦਿੱਤੀ ਮੈਂ ਵੀ ਪੁੱਛਣਾ ਛੱਡ ਦਿੱਤਾ ਕਿ ਆਰਤੀ ਕਿਉਂ ਨਹੀਂ ਕੀਤੀ ਇੱਕ ਦਿਨ ਰਾਤ ਨੂੰ ਅਚਾਨਕ ਜਦੋਂ ਮੈਂ ਸੌਣ ਲੱਗੀ ਬੇਟੀ ਦੇ ਕਮਰੇ ਵਿੱਚ ਗਈ ਤਾਂ ਉਹ ਹੱਥ ਜੋੜ ਕੇ ਬੈੱਡ ’ਤੇ ਬੈਠੀ ਮੂੰਹ ਵਿੱਚ ਕੁਝ ਬੋਲ ਰਹੀ ਸੀ ਮੈਂ ਦਰ ਖੋਲ੍ਹੇ ਤੇ ਉਸੇ ਤਰ੍ਹਾਂ ਫਿਰ ਮੁੜ ਆਈ ਕਿ ਉਹਦਾ ਧਿਆਨ ਭੰਗ ਨਾ ਹੋਵੇ

ਕੁਝ ਦੇਰ ਮਗਰੋਂ ਬੇਟੀ ਨੇ ਮੈਂਨੂੰ ਕਮਰੇ ਵਿੱਚੋਂ ਅਵਾਜ਼ ਮਾਰੀ ਤੇ ਕਹਿਣ ਲੱਗੀ, “ਮਾਂ, ਰੱਬ ਨੂੰ ਜਰਮਨ ਭਾਸ਼ਾ ਦੀ ਸਮਝ ਆਉਂਦੀ ਆ?

ਮੈਂ ਕਿਹਾ, “ਹਾਂ ਬਿਲਕੁਲ ਆਉਂਦੀ ਆ

ਮੇਰੀ ਗੱਲ ਸੁਣ ਕੇ ਉਹ ਹੱਸ ਪਈਫੇਰ ਮੈਂ ਪੁੱਛਿਆ, “ਕੀ ਤੂੰ ਰੋਜ਼ ਰਾਤ ਵੇਲੇ ਜੋਦੜੀ ਕਰਦੀ ਆਂ?

ਬੇਟੀ ਕਹਿਣ ਲੱਗੀ, “ਹਾਂ

“ਕੀ ਕਹਿੰਦੀ ਹੁੰਦੀ ਆਂ ਰੱਬ ਨੂੰ?” ਮੈਂ ਹੈਰਾਨੀ ਨਾਲ ਪੁੱਛਿਆ

“ਕੁਝ ਵੀ ਨਹੀਂ, ਬੱਸ ਇਹ ਹੀ ਕਿ, ਰੱਬ ਜੀ! ਤੁਸੀਂ ਆਪਣਾ ਖਿਆਲ ਰੱਖਣਾ ... ਬੱਸ ਮਾਂ, ਮੈਂ ਇਹ ਕਹਿੰਦੀ ਆਂ ਨਾਲੇ ਮੇਰੀਆਂ ਸੋਚਾਂ ਵਾਲਾ ਰੱਬ ਤੁਹਾਡੀਆਂ ਮੂਰਤੀਆਂ ਤੇ ਫੋਟੋ ਵਿਚਲੇ ਰੱਬ ਵਰਗਾ ਨੀ ਹੈ” ਬੇਟੀ ਨੇ ਬਹੁਤ ਭੋਲੇ ਅੰਦਾਜ਼ ਵਿੱਚ ਕਿਹਾ।

“ਫੇਰ ਕਿੱਦਾਂ ਦਾ ਆ ਤੇਰਾ ਰੱਬ?” ਮੈਂ ਪੁੱਛਿਆ।

“ਉਹ ਬਹੁਤ ਖੂਬਸੂਰਤ ਆ ਮਾਂ, ’ਤੇ ਬਹੁਤ ਸੋਹਣਾ ਆ, ਉਹ ਬਜ਼ੁਰਗ ਵੀ ਨਹੀਂ ਹੈ, ਜਵਾਨ ਆ” ਕਹਿ ਕੇ ਮੈਂਨੂੰ ਦੇਖ ਕੇ ਉਹ ਹੱਸ ਪਈ

ਉਸ ਦਿਨ ਦੇ ਕੁਝ ਦਿਨਾਂ ਮਗਰੋਂ ਪਾਕਿਸਤਾਨ ਵਿੱਚ ਮਸਜਿਦ ਵਿੱਚ ਬਹੁਤ ਵੱਡਾ ਬੰਬ ਧਮਾਕਾ ਹੋਇਆ ਕਈ ਸਕੂਲੀ ਬੱਚੇ ਮਾਰੇ ਗਏ ਇੱਕ ਬੱਚੇ ਦੇ ਮੋਬਾਇਲ ਵਿੱਚ ਬੱਚੇ ਵੱਲੋਂ ਮਰਨ ਤੋਂ ਪਹਿਲਾਂ ਆਪਣੀ ਅੰਮੀ ਲਈ ਸੁਨੇਹਾ ਸੀ - ਅੰਮੀ ਮੈਂ ਸਕੂਲ ਸੇ ਆ ਰਹਾਂ ਹੂੰ

ਕਿਸੇ ਬੱਚੇ ਨੇ ਟੈਲੀਫੋਨ ਦੀ ਨਾਂ ਲਿਸਟ ਵਿੱਚ ਆਪਣੀ ਮਾਂ ਦੇ ਮੋਬਾਇਲ ਨੰਬਰ ਨੂੰ “ਮੇਰੀ ਅੰਮੀ ਜਾਨ"ਲਿਖ ਕੇ ਭਰਿਆ ਸੀ

ਉਸ ਦਿਨ ਬੇਗੁਨਾਹ ਬੱਚਿਆਂ ਦੀਆਂ ਮੌਤਾਂ ਦੇਖ ਕੇ ਧਰਤੀ ਦੀ ਹਰ ਕੰਨੀ ਹਿੱਲ ਗਈ ਸੀ ਮੇਰੀ ਧੀ ਸਕੂਲੋਂ ਆਈ, ਆ ਕੇ ਮੇਰੇ ਗਲ ਲੱਗ ਕੇ ਰੋਈ, ਤੇ ਫਿਰ ਮੈਥੋਂ ਪੁੱਛਿਆ, “ਅੱਜ ਦੀ ਖਬਰ ਸੁਣੀ ਆ ਮਾਂ?

ਮੈਂ ਭਰੇ ਗਚ ਨਾਲ ਕਿਹਾ, “ਬਹੁਤ ਮਾੜਾ ਹੋਇਆ

ਉਸ ਨੇ ਰੋਂਦੀ ਹੋਈ ਨੇ ਕਿਹਾ, “ਮਾਂ, ਤੂੰ ਕਹਿੰਦੀ ਸੀ ਇਸ ਮੂਰਤੀ ਵਿਚਲਾ ਰੱਬ ਸਭ ਦੀ ਰੱਖਿਆ ਕਰਦਾ ਆ। ਮੈਂ ਵੀ ਮੰਨਦੀ ਰਹੀ। ਮੈਂ ਰੋਜ਼ ਰਾਤ ਨੂੰ ਕਹਿੰਦੀ ਰਹੀ. ਰੱਬ ਜੀ. ਤੁਸੀਂ ਆਪਣਾ ਖਿਆਲ ਰੱਖਣਾ। ਕਿੱਥੇ ਆ ਰੱਬ ਜਿਹਨੇ ਉਹ ਸਾਰੇ ਬੱਚੇ ਮਾਰ ਦਿੱਤੇ ਜਿਹਨਾਂ ਦੀਆਂ ਮਾਵਾਂ ਉਡੀਕਦੀਆਂ ਸਨ ... ਮਾਂ, ਮੇਰੇ ਕੋਲ ਅੱਜ ਤੋਂ ਬਾਦ ਕਿਸੇ ਰੱਬ ਦੀ ਗੱਲ ਨਾ ਕਰੀਂ। ਉਹ ਕਿਤੇ ਨਹੀਂ ਹੈ

ਉਹ ਦਿਨ ਗਿਆ, ਮੇਰੀ ਧੀ ਨੇ ਰੱਬ ਨੂੰ ਮੰਨਣਾ ਛੱਡ ਦਿੱਤਾ ਤੇ ਅੱਜ ਤਕ ਵੀ ਉਹ ਆਪਣੇ ਵਿਸ਼ਵਾਸ ਉੱਤੇ ਕਾਇਮ ਹੈ

ਮੈਂ ਕਦੇ ਕਦੇ ਨਵਾਂ ਪਰਚਾ ਖੋਲ੍ਹ ਕੇ ਉਸ ਤੋਂ ਪੁੱਛਦੀ ਹੁੰਦੀ ਹਾਂ, “ ਕੀ ਕਹਿੰਦਾ ਤੇਰਾ ਰੱਬ ਤੈਨੂੰ?

ਉਹ ਅੱਗਿਓਂ ਕਹੇਗੀ, “ਮਾਂ, ਜਦ ਉਹ ਮੈਂਨੂੰ ਆਪਣੀ ਹੋਂਦ ਦਾ ਯਕੀਨ ਦਿਵਾ ਦੇਵੇਗਾ, ਜਦ ਦੁਨੀਆਂ ਵਿੱਚ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ, ਫੇਰ ਮੈਂ ਉਸ ਨੂੰ ਮੰਨਣ ਲੱਗ ਜਾਊਂਗੀ ਤਦ ਤਕ ਮੈਂ ਆਪਣੇ ਆਪ ਨੂੰ ਸੁਣਦੀ ਰਹੂੰਗੀ, ਆਪਣੇ ਆਪ ’ਤੇ ਵਿਸ਼ਵਾਸ ਕਰਦੀ ਰਹੂੰਗੀ

ਸੱਚੀ ਗੱਲ ਹੈ! ਕਈ ਬਾਰ ਤਾਂ ਦੁਨੀਆਂ ਵਿੱਚ ਵਧ ਰਹੇ ਜੁਲਮਾਂ ਨੂੰ ਦੇਖ ਕੇ ਰੱਬ ਤੋਂ ਪੁੱਛਣ ਨੂੰ ਦਿਲ ਕਰਦਾ ਹੁੰਦਾ ਹੈ ਕਿ ਜੇ ਤੂੰ ਸਰਵਸ਼ਕਤੀਮਾਨ ਹੈਂ ਫਿਰ ਤੈਨੂੰ ਕਿਸ ਸਿਫਾਰਸ਼ ਦੀ ਲੋੜ ਆ? ਸਭ ਕੁਝ ਜੇ ਤੇਰੇ ਹੱਥ ਵੱਸ ਹੈ ਤਾਂ ਫਿਰ ਦੇਰ ਕਿਸ ਗੱਲ ਦੀ ਆ? ਸਾਰਾ ਕੁਝ ਨੌ ਵਰ ਨੌ ਕਰ ਦੇ ਤਾਂ ਕਿ ਤੇਰਾ ਪਰਦਾ ਵੀ ਰਹਿ ਜਾਵੇ ਤੇ ਸ਼ਰਧਾਲੂਆਂ ਦਾ ਵੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2869)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਜੂਜੀਤ

ਅੰਜੂਜੀਤ

Germany.
Phone: (49 - 1516 5113297)
Email: (anju.jit@gmx.de)