KirpalSPannu7ਸਾਡੀ ਨਿਗਾਹ ਇਸ ਕਲਿਨਿਕ ਉੱਤੇ ਪਈ ਅਸੀਂ ਮਾਂਵਾਂ ਧੀਆਂ ਦੋਵੇਂ ਐਵੇਂ ਹੀ ਇੱਥੇ ...
(17 ਮਾਰਚ 2021)
(ਸ਼ਬਦ: 2100)


GurmitSingh1ਗੁਰਬਾਣੀ ਵਿੱਚ ਅੰਕਿਤ ਹੈ: ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥ ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ
ਅਸੀਂ ਡਾਕਟਰ ਗੁਰਮੀਤ ਸਿੰਘ ਨੂੰ ਕਿਵੇਂ ਤੇ ਕਿੱਥੋਂ ਲੱਭੀਏ? ਉਹ ਤੇ ਕਿਸੇ ਵੀ ਮੁੱਲ ਉੱਤੇ ਮੁੜ ਆਉਣ ਵਾਲਾ ਨਹੀਂਡਾ. ਗੁਰਮੀਤ ਸਿੰਘ 22 ਫਰਵਰੀ 2021, ਦਿਨ ਸੋਮਵਾਰ, ਆਪਣੀ ਸੰਸਾਰਕ ਯਾਤਰਾ ਦੇ 75 ਸਾਲ ਪੂਰੇ ਕਰ ਕੇ ਸਦੀਵੀ ਵਿਛੋੜਾ ਦੇ ਗਿਆਉਹ ਆਪਣੇ ਪਰਿਵਾਰ ਵਿੱਚ ਆਪਣੀ ਸੁਪਤਨੀ ਡਾ. ਸੁਜਾਨ ਕੌਰ ਅਤੇ ਹੋਣਹਾਰ ਸਪੁੱਤਰ ਅਸੀਸ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆਸੱਚੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਵੱਡਾ ਸੀਉਨ੍ਹਾਂ ਦਾ ਹਰ ਮਰੀਜ਼ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਸੀਆਪਣਾ ਨਿਰਬਾਹ ਚਲਾਉਣ ਲਈ ਹਰ ਕੋਈ ਆਪਣੀ ਸੇਵਾ ਬਦਲੇ ਫੀਸ ਲੈਂਦਾ ਹੈਡਾ. ਸਾਹਿਬ ਇਸ ਤੋਂ ਅੱਗੇ ਮਰੀਜ਼ ਦੇ ਨਾਲ ਵਿਅਕਤੀਗਤ ਮੋਹ ਪਾ ਲੈਂਦੇ ਸਨਡਾਕਟਰ ਸਾਹਿਬ ਦੀਆਂ ਜੀਵਨ ਭਰ ਦੀਆਂ ਦੁੱਖਾਂ ਤਕਲੀਫਾਂ ਨੇ ਉਹਨੂੰ ਆਪਣੇ ਧਰਮ ਵਿੱਚ ਪਰਪੱਕ ਅਤੇ ਪਰਮਾਤਮਾ ਵਿੱਚ ਪੂਰਨ ਵਿਸ਼ਵਾਸੀ ਬਣਾ ਦਿੱਤਾਮਾਨਵਤਾ ਦੀ ਸੇਵਾ ਉਨ੍ਹਾਂ ਦਾ ਧਰਮ ਸੀ, ਜੋ ਉਨ੍ਹਾਂ ਨੇ ਆਪਣੇ ਸਾਰੇ ਜੀਵਨ ਵਿੱਚ ਨਿਸ਼ਠਾ ਨਾਲ ਨਿਭਾਇਆਉਨ੍ਹਾਂ ਦੀ ਇੱਛਾ ਇਸ ਤੋਂ ਹੋਰ ਵੀ ਕਿਤੇ ਵੱਧ ਲੋਕਾਂ ਦੀ ਸੇਵਾ ਕਰਨ ਦੀ ਸੀਪਰ ਹੁੰਦਾ ਹੈ ਓਹੋ ਹੀ ਜੋ ਮਨਜ਼ੂਰੇ ਖੁਦਾ ਹੁੰਦਾ ਹੈ

ਯੂਗੰਡਾ ਵਿੱਚ ਉਹ ਅਜੇ ਬੱਚਾ ਹੀ ਸੀ ਕਿ ‘ਈਦੀ ਅਮੀਨੀ’ ਦੀ ਧਾੜਵੀ ਹਕੂਮਤ ਨੇ ਉਸ ਦੇ ਮਾਤਾ ਪਿਤਾ ਖੋਹ ਲਏਇਸ ਬੇਸਹਾਰਾ ਬੱਚੇ ਦੇ ਗੁਆਂਢੀ ਭਲੇ ਲੋਕ ਉਸਦੇ ਮਾਂ-ਬਾਪ ਬਣਕੇ ਬਹੁੜੇਡਾਕਟਰ ਸਾਹਿਬ ਦੀ ਪਾਲਣਾ ਪੋਸਣਾ ਉਨ੍ਹਾਂ ਨੇ ਆਪਣੇ ਤਿੰਨਾਂ ਬੱਚਿਆਂ ਦੇ ਸਮ ਰੂਪ ਕੀਤੀ ਤੇ ਗੁਰਮੀਤ ਨੂੰ ਆਪਣੇ ਵੱਖਰੇ ਹੋਣ ਦਾ ਪਤਾ ਹੀ ਨਹੀਂ ਚੱਲਿਆਜਦੋਂ ਉਹ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਕਿਸੇ ਨੇ ਉਸਦੇ ਕੰਨ ਵਲੇਲ ਪਾ ਦਿੱਤੀ ਕਿ ਉਹ ਤਾਂ ਇੱਕ ਗੋਦ ਲਿਆ ਹੋਇਆ ਬੱਚਾ ਹੈਕਈ ਦਿਨ ਉਦਾਸੀ ਅਤੇ ਭੰਨ-ਘੜ ਦੇ ਆਲਮ ਵਿੱਚ ਰਹਿ ਕੇ, ਅਸਲੀਅਤ ਦਾ ਪਤਾ ਕਰਨ ਗੁਰਮੀਤ ਹਰਦੁਆਰ ਪਹੁੰਚ ਗਿਆਸੋਚ ਸੋਚਕੇ ਉਹ ਉੱਥੋਂ ਵੀ ਖਾਲੀ ਹੀ ਮੁੜ ਆਇਆ ਕਿ ਇਹ ਤਾਂ ਆਪਣੇ ਮਾਤਾ-ਪਿਤਾ ਉੱਤੇ ਬੇਭਰੋਸਗੀ ਦਾ ਗੁਨਾਹ ਹੈਉਸਨੇ ਆਪਣੀ ਮਾਂ ਦੇ ਚਰਨੀਂ ਹੱਥ ਲਾ ਕੇ ਅਸਲੀਅਤ ਜਾਨਣ ਵਾਰੇ ਪੁੱਛਿਆ “ਕਿਉਂ, ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੈ?” ਮਾਂ ਨੇ ਪੁੱਛਿਆ ਅਤੇ ਬਿਨਾਂ ਉੱਤਰ ਉਡੀਕੇ ਕਮਰੇ ਵਿੱਚ ਗਈ ਤੇ ਆਪਣੀ ਕੀਤੀ ਹੋਈ ਵਸੀਹਤ ਲਿਆ ਕੇ ਗੁਰਮੀਤ ਦੇ ਹੱਥ ਫੜਾ ਦਿੱਤੀਦੋਹਾਂ ਭੈਣਾਂ ਅਤੇ ਦੋਹਾਂ ਭਰਾਵਾਂ ਵਿੱਚ ਭਾਈਚਾਰੇ ਅਨੁਸਾਰ ਸਭ ਕੁਝ ਬਰਾਬਰ ਵੰਡਿਆ ਹੋਇਆ ਸੀਤੇ ਨਾਲੇ ਉਸ ਨੂੰ ਇਹ ਵੀ ਦੱਸਿਆ ਕਿ ਮਿਲੀ ਖ਼ਬਰ ਸਹੀ ਸੀ

ਆਪਣੀ ਸਾਰੀ ਉਮਰ ਉਸਨੇ ਆਪਣੇ ਮਾਤਾ ਪਿਤਾ ਅਤੇ ਭੈਣਾਂ ਭਰਾਵਾਂ ਦਾ ਪੂਰਾ ਮਾਣ ਸਤਿਕਾਰ ਕੀਤਾਕਿਸੇ ਦੇ ਮਿਹਣਾ ਮਾਰਨ ਉੱਤੇ ਉਸਨੇ ਆਪਣੀ ਸਾਰੀ ਜਾਇਦਾਦ ਦਾ ਅਧਿਕਾਰ ਆਪਣੇ ਦੂਜੇ ਭਰਾ ਦੇ ਨਾਂ ਕਰ ਦਿੱਤਾਇੱਕ ਵੇਰ ਪੰਜਾਬ ਵਿੱਚ ਡਾ. ਗੁਰਮੀਤ ਸਿੰਘ ਮੁਫਤ ਮੈਡੀਕਲ ਕੈਂਪ ਲਾ ਕੇ ਵਾਪਸ ਕੈਨੇਡਾ ਆ ਰਿਹਾ ਸੀ ਕਿ ਦਿੱਲੀ ਏਅਰਪੋਰਟ ਉੱਤੇ ਉਸ ਨੂੰ ਖ਼ਬਰ ਮਿਲੀ ਕਿ ਉਸਦੀ ਮਾਂ ਬੀਮਾਰ ਹੈਆਪਣੀ ਸੁਪਤਨੀ ਅਤੇ ਬੇਟੇ ਨੂੰ ਜਹਾਜ਼ ਚੜ੍ਹਾ ਕੇ ਵਾਪਸ ਜਲੰਧਰ ਆਪਣੀ ਮਾਂ ਕੋਲ ਪਹੁੰਚ ਗਿਆਮਾਂ ਦੇ ਸੁਰਗਵਾਸ ਹੋ ਜਾਣ ’ਤੇ ਸਾਰੀਆਂ ਰਸਮਾਂ ਨਿਭਾਅ ਕੇ ਫਿਰ ਉਹ ਕੈਨੇਡਾ ਨੂੰ ਆਇਆ।

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਉਸਦਾ ਆਕੂਪ੍ਰੈੱਸ਼ਰ ਦਾ ਨਿੱਜੀ ਕਲਿਨਿਕ ਸੀਡਾਕਟਰ ਕਿਹਾ ਕਰਦਾ ਸੀ ਕਿ ਕਿਸੇ ਵੀ ਸੇਵਾ ਦੀ ਸਾਰਥਕਤਾ ਹੀ ਉਸਦੀ ਮਸ਼ਹੂਰੀ ਹੋਇਆ ਕਰਦੀ ਹੈਇੱਕ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋਇਆ ਗਾਹਕ ਅੱਗੇ ਕਈ ਗਾਹਕਾਂ ਕੋਲ ਹੋਈ ਸੇਵਾ ਦੀ ਸ਼ਲਾਘਾ ਕਰਦਾ ਹੈਮੇਰੇ ਪਰਿਵਾਰ ਨਾਲ ਡਾ. ਸਾਹਿਬ ਦਾ ਮਿਲਾਪ ਵੀ ਇੱਕ ਸਬੱਬ ਹੀ ਸੀਪਟਿਆਲੇ ਤੋਂ ਹਰਿੰਦਰ ਪਾਲ (ਹੈਰੀ) ਸਿੱਧੂ ਦਾ ਮੈਂਨੂੰ ਫੋਨ ਆਇਆ, “ਪਾਪਾ ਜੀ, ਤੁਹਾਡੇ ਸ਼ਹਿਰ ਵਿੱਚ ਮੇਰੀ ਮੂੰਹ ਬੋਲੀ ਭੈਣ ਸੁਜਾਨ ਕੌਰ ਦਾ ਵਿਆਹ ਹੈਮੈਂ ਤੇ ਨਹੀਂ ਆ ਸਕਾਂਗਾ, ਤੁਸੀਂ ਮੇਰੇ ਵੱਲੋਂ ਉਸ ਵਿਆਹ ਵਿੱਚ ਜਾ ਆਇਓ ਮਿਥੇ ਸਮੇਂ ਉੱਤੇ ਮੈਂ ਤੇ ਪਤਵੰਤ ਵਿਆਹ ਵਿੱਚ ਸ਼ਾਮਲ ਹੋਏ ਅਤੇ ਹੈਰੀ ਸਿੱਧੂ ਵੱਲੋਂ ਆਪਣੇ ਸਾਰੇ ਫਰਜ਼ ਪੂਰੇ ਕੀਤੇਸੁਜਾਨ ਕੌਰ ਨਾਲ ਦੋ ਚਾਰ ਵੇਰ ਫੋਨ ’ਤੇ ਰਾਬਤਾ ਬਣਿਆ, ਫਿਰ ਰੁਝੇਵੇਂ ਭਾਰੂ ਹੋ ਗਏ ਤੇ ਲਗਭਗ ਸਭ ਕੁਝ ਭੁੱਲ ਭੁਲਾ ਗਿਆ

ਬੈਕ ਯਾਰਡ ਵਿੱਚ ਮੈਂ ਤੇ ਪਤਵੰਤ ਨੇ ਬੜੀ ਰੀਝ ਨਾਲ ਕੰਮ ਕੀਤਾਲਗਨ ਵਿੱਚ ਪਤਾ ਹੀ ਨਾ ਲੱਗਾ ਕਿ ਕਦੋਂ ਦੋਹਾਂ ਦੇ ਲੱਕ ਦਰਦ ਆਰੰਭ ਹੋ ਗਿਆਆਪਣੇ ਮਿੱਤਰ ਪਿਆਰੇ ਜੋਗਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਅਤੇ ਉਸਨੇ ਡਾ. ਗੁਰਮੀਤ ਸਿੰਘ ਦੇ ਕਲਿਨਿਕ ਜਾਣ ਦੀ ਸਲਾਹ ਦਿੱਤੀਅਪੁਆਇੰਟਮੈਂਟ ਬਣਾ ਕੇ ਅਸੀਂ ਦੋਵੇਂ ਕਲਿਨਿਕ ਪਹੁੰਚ ਗਏਦੇਖਦਿਆਂ ਸਾਰ ਮੈਂਨੂੰ ਯਾਦ ਆ ਗਿਆ ਤੇ ਮੈਂ ਕਿਹਾ ਕਿ ਡਾਕਟਰ ਸਾਹਿਬ ਅਸੀਂ ਤਾਂ ਪਹਿਲੋਂ ਵੀ ਮਿਲੇ ਹੋਏ ਹਾਂਕਿੱਥੇ? ਉਹਨਾਂ ਪੁੱਛਿਆਤੁਹਾਡੇ ਵਿਆਹ ਵਿੱਚ- ਮੇਰਾ ਉੱਤਰ ਸੀਉਸ ਦਿਨ ਤੋਂ ਪਿੱਛੋਂ ਇਸ ਪਰਿਵਾਰ ਨਾਲ ਅਸੀਂ ਪੱਕੇ ਹੀ ਬੱਝ ਗਏ ਅਤੇ ਸਕਿਆਂ ਵਰਗੇ ਸਬੰਧ ਬਣ ਗਏ ਤੇ ਡਾਕਟਰ ਨੇ ਦਿਲ ਵਿੱਚ ਮੈਂਨੂੰ ਆਪਣੇ ਪਿਤਾ ਸਮਾਨ ਦੀ ਥਾਂ ਦਿੱਤੀ ਫਿਰ ਡਾਕਟਰ ਸਾਹਿਬ ਅਕਸਰ ਹੀ ਸਾਡੇ ਘਰ ਆਉਂਦੇ ਰਹਿੰਦੇ, ਪਰ ਉਹ ਖਾਲੀ ਹੱਥ ਕਦੀ ਨਹੀਂ ਸੀ ਆਏ, ਕਾਫੀ ਦੇ ਕੱਪ, ਪੀਜ਼ਾ, ਪਕੌੜੇ, ਸਮੋਸੇ ਜਾਂ ਕੁਝ ਹੋਰ ਜ਼ਰੂਰ ਲੈ ਕੇ ਆਉਂਦੇਆਪਣੇ ਹਰ ਘਰੇਲੂ ਸਮਾਗਮ ਵਿੱਚ ਸਾਨੂੰ ਜ਼ਰੂਰ ਬੁਲਾਉਂਦੇਬਾਹਰ ਜਲਸੇ ਜਲੂਸਾਂ ਵਿੱਚ ਸਾਨੂੰ ਆਪਣੇ ਨਾਲ ਲੈ ਕੇ ਜਾਂਦੇਸਾਨੂੰ ਬਹੁਤ ਸਾਰੇ ਮਹਾਂ ਪੁਰਸ਼ਾਂ ਦੇ ਦਰਸ਼ਣ ਡਾਕਟਰ ਸਾਹਿਬ ਦੇ ਘਰ ਵਿੱਚ ਹੀ ਕਰਨ ਦਾ ਅਵਸਰ ਪਰਾਪਤ ਹੋਇਆ

ਸਾਡੇ ਮਿਲਾਪ ਤੋਂ ਪਹਿਲੋਂ ਡਾਕਟਰ ਸਾਹਿਬ ਪੰਜਾਬ ਵਿੱਚ ਬਹੁਤ ਸਾਰੇ ਸਿਹਤ ਕੈਂਪ ਲਾ ਚੁੱਕੇ ਸਨਫਿਰ ਸਾਨੂੰ ਵੀ ਉਨ੍ਹਾਂ ਨੇ ਆਪਣੇ ਨਾਲ ਜੋੜ ਲਿਆਮੁੱਖ ਪਰਬੰਧਕ ਦੇ ਫਰਜ਼ ਮੇਰੇ ਹਿੱਸੇ ਪਾ ਦਿੱਤੇਡਾ. ਸੁਜਾਨ ਵੀ ਹਰ ਕੈਂਪ ਵਿੱਚ ਡਾਕਟਰ ਸਾਹਿਬ ਦੇ ਨਾਲ ਹੁੰਦੀਮੇਰੀ ਦੇਖ ਰੇਖ ਵਿੱਚ ਦੋ ਕੈਂਪ ਪਾਂਡਵਾਂ (ਫਗਵਾੜਾ), ਦੋ ਜਾਂ ਤਿੰਨ ਸੁਲਤਾਨ ਪੁਰ ਲੋਧੀ, ਇੱਕ ਫਿਲੌਰ ਦੇ ਕੋਲ ਗੁਰਦੁਆਰਾ ਸ਼ਹੀਦਾਂ, ਕਰਮਸਰ (ਰਾੜਾ ਸਾਹਿਬ) ਮੇਰੇ ਪਿੰਡ ਦੇ ਕੋਲ 4/5, ਸਪੋਰਟਸ ਕਾਲਜ ਸਮਰਾਲਾ, ਮੁਰਾਲੀ (ਖਮਾਣੋਂ), ਕੁਰੂਕੁਸ਼ੇਤਰ ਯੂਨੀਵਰਸਿਟੀ ਆਦਿਇਨ੍ਹਾਂ ਕੈਂਪਾਂ ਵਿੱਚ ਡਾਕਟਰ ਸਾਹਿਬ ਅੱਠ ਘੰਟੇ ਤੋਂ ਵੱਧ ਰੋਜ਼ਾਨਾ ਬਿਲਕੁਲ ਮੁਫਤ ਇਲਾਜ ਕਰਦੇ, ਅੰਤ ਵਿੱਚ ਆਪਣੀ ਸਮਰੱਥਾ ਅਨੁਸਾਰ ਸਥਾਨਕ ਸਹਾਇਕਾਂ ਦੀ ਆਰਥਿਕ ਸਹਾਇਤਾ ਵੀ ਕਰਦੇਕੈਂਪ ਵਿੱਚ ਬੀਮਾਰਾਂ ਦੀਆਂ ਲੰਮੀਆਂ ਲਾਈਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾਸਥਾਨਕ ਸ੍ਵੈਇੱਛਕ ਸਹਾਇਕ ਆਪਣੇ ਨਾਲ ਜੋੜੇ ਜਾਂਦੇ ਅਤੇ ਸਿਖਾਏ ਜਾਂਦੇਦੂਸਰੇ ਸਾਲ ਲਾਈਨਾਂ ਹੋਰ ਲੰਮੀਆਂ ਹੋ ਜਾਂਦੀਆਂ

ਡਾਕਟਰ ਸਾਹਿਬ ਦਾ ਇਲਾਜ ਹੋਮੀਓਪੈਥੀ ਅਤੇ ਬਿਜਲਈ ਮਸ਼ੀਨਾਂ ਦੀ ਵਰਤੋਂ ਨਾਲ ਹੁੰਦਾਭਾਵੇਂ ਕੇ ਬੁਢਾਪਾ ਹੰਡਾਅ ਰਹੇ ਮਰੀਜ਼ਾਂ ਦੇ ਠੀਕ ਹੋਣ ਦੀ ਪ੍ਰਤੀਸ਼ਤ ਘੱਟ ਸੀ ਪਰ ਬਾਕੀ ਗਰੁੱਪ ਵਾਲੇ ਬਹੁਤ ਸਾਰੇ ਮਰੀਜ਼ ਠੀਕ ਹੋ ਕੇ ਜਾਂਦੇਚਮਤਕਾਰੀ ਵਰਤਾਰੇ ਵਾਲਿਆਂ ਮਰੀਜ਼ਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀਉਨ੍ਹਾਂ ਵਿੱਚੋਂ ਕੁਝ ਕੁ ਦਾ ਵਰਣਨ ਕਰਨਾ ਠੀਕ ਰਹੇਗਾਰਾੜਾ ਸਾਹਿਬ ਦੇ ਕੈਂਪ ਵਿੱਚ ਬੱਦੋਵਾਲ ਦੀ ਇੱਕ 20/22 ਸਾਲ ਦੀ ਲੜਕੀ ਆਈ, ਜਿਸ ਨੂੰ ਕਾਰ ਵਿੱਚੋਂ ਚੁੱਕ ਕੇ ਬੈੱਡ ਉੱਤੇ ਪਾਇਆ ਗਿਆਦੱਸਣ ਅਨੁਸਾਰ ਬੁਖਾਰ ਵਿੱਚ ਗਲਤ ਟੀਕਾ ਲੱਗਣ ਨਾਲ ਉਸਦਾ ਲੱਕ ਤੋਂ ਹੇਠਾਂ ਦਾ ਸਾਰਾ ਸਰੀਰ ਨਕਾਰਾ ਹੋ ਗਿਆ ਸੀਲੜਕੀ ਦੀ ਮਾਂ ਨੇ ਪੁੱਛਿਆ ਕਿ ਕੀ ਇਹ ਠੀਕ ਹੋ ਜਾਵੇਗੀ‘ਅਜੇ ਕੁਝ ਨਹੀਂ ਕਿਹਾ ਜਾ ਸਕਦਾ’ ਡਾਕਟਰ ਦਾ ਜਵਾਬ ਸੀਲੜਕੀ ਦੇ ਮਸ਼ੀਨਾਂ ਲਾ ਕੇ ਅਸੀਂ ਲੰਚ ਕਰਨ ਚਲੇ ਗਏ ਕੁਝ ਸਮੇਂ ਪਿੱਛੋਂ ਮੁੜੇ ਤਾਂ ਲੜਕੀ ਦਾ ਘਬਰਾਇਆ ਹੋਇਆ ਭਰਾ ਰਸਤੇ ਵਿੱਚ ਹੀ ਆ ਮਿਲਿਆ‘ਡਾਕਟਰ ਸਾਹਿਬ, ਜਲਦੀ ਚੱਲੋ, ਭੈਣ ਨੂੰ ਬਹੁਤ ਤਕਲੀਫ ਹੋ ਰਹੀ ਹੈ’ ਉਹ ਬੋਲਿਆ‘ਉਹ ਠੀਕ ਹੋ ਜਾਵੇਗੀ’ ਡਾਕਟਰ ਦੇ ਮੂੰਹੋਂ ਨਿਕਲਿਆਪੂਰੇ ਸੱਤ ਦਿਨ ਲੜਕੀ ਕੈਂਪ ਆਰੰਭ ਹੋਣ ਵਾਲੇ ਸਮੇਂ ਕੈਂਪ ਵਿੱਚ ਲਿਆਂਦੀ ਜਾਂਦੀ ਅਤੇ ਸਮਾਪਤੀ ਵੇਲੇ ਹੀ ਉਸ ਨੂੰ ਵਾਪਸ ਘਰ ਲੈਜਾਇਆ ਜਾਂਦਾਸਾਰਾ ਦਿਨ ਉਸਦਾ ਇਲਾਜ ਚੱਲਦਾਅਖੀਰਲੇ ਦਿਨ ਉਹ ਆਪਣੇ ਪੈਰਾਂ ਉੱਤੇ ਆਪ ਖੜ੍ਹੀ ਹੋ ਕੇ ਪੰਜ ਸੱਤ ਕਦਮ ਚੱਲ ਵੀ ਸਕਦੀ ਸੀ ਉਸ ਨੂੰ ਆਪ ਹੀ ਕਰਨ ਵਾਲੇ ਅਗਲੇ ਇਲਾਜ ਦੀ ਵਿਧੀ ਸਮਝਾ ਦਿੱਤੀ ਗਈਤਿੰਨ ਮਹੀਨੇ ਪਿੱਛੋਂ ਲੜਕੀ ਨੇ ਕੈਨੇਡਾ ਆਪ ਫੋਨ ਕਰ ਕੇ ਦੱਸਿਆ, “ਡਾਕਟਰ ਸਾਹਿਬ, ਮੈਂ ਹੁਣ ਬਿਲਕੁਲ ਠੀਕ ਹਾਂਧਾਰਾਂ ਆਪ ਕੱਢ ਲੈਂਦੀ ਹਾਂ।”

ਮੇਰੇ ਆਪਣੇ ਭਤੀਜੇ ਦੀ ਬੇਟੀ ਦੀ ਮੁਟਿਆਰ ਨਣਦ ਪੌੜੀਆਂ ਵਿੱਚੋਂ ਡਿਗ ਜਾਣ ਕਰਕੇ ਬਹੁਤ ਦੁਖੀ ਸੀਮੋਗੇ ਤੋਂ ਚੱਲ ਕੇ ਰਾੜਾ ਸਾਹਿਬ ਕੈਂਪ ਵਿੱਚ ਆਈਇਲਾਜ ਕਰਨ ਤੋਂ ਪਿੱਛੋਂ ਡਾਕਟਰ ਕਹਿੰਦਾ, “ਪੈਰਾਂ ਭਾਰ ਬੈਠ ਕੇ ਦੇਖ ਉਸ ਲੜਕੀ ਨੇ ਡਾਕਟਰ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਕਹਿ ਰਹੀ ਹੋਵੇ ਕਿ ਇਹ ਕਿਵੇਂ ਹੋ ਸਕਦਾ ਹੈ? ‘ਤੂੰ ਦੇਖ ਤਾਂ ਸਹੀ’ ਡਾਕਟਰ ਨੇ ਜ਼ੋਰ ਪਾ ਕੇ ਕਿਹਾ ਤੇ ਉਹ ਬੈਠ ਗਈ। “ਉਹ! ਮੈਂ ਹੁਣ ਬੈਠ ਸਕਦੀ ਹਾਂ” ਖੁਸ਼ੀ ਵਿੱਚ ਪਾਗਲ ਹੋਈ ਉਹ ਚੀਕ ਉੱਠੀਉਹ ਅੱਜ ਤਕ ਠੀਕ ਹੈ

ਸਪੋਰਟਸ ਕਾਲਜ ਸਮਰਾਲਾ ਵਿਖੇ ਕੈਂਪ ਲੱਗਿਆ ਹੋਇਆ ਸੀ ਤੇ ਸ਼ਾਮ ਦੀ ਸਮਾਪਤੀ ਦੇ ਨੇੜੇ ਸੀਡਾ. ਨੇ ਮੈਨੂੰ ਕਿਹਾ ਕਿ ਅੰਕਲ ਜੀ, ਹੁਣ ਹੋਰ ਪੇਸ਼ੈਂਟ ਨਾ ਲਿਓਅੱਧੇ ਕੁ ਘੰਟੇ ਪਿੱਛੋਂ ਮੈਂ ਪਰਵੇਸ਼ ਦੁਆਰ ਵੱਲ ਬਾਹਰਲੀ ਹਵਾ ਲੈਣ ਗਿਆ ਤਾਂ ਦੋ ਦਾਨੀਆਂ ਇਸਤਰੀਆਂ ਕਾਰ ਵਿੱਚੋਂ ਉੱਤਰੀਆਂਹੌਲੀ ਹੌਲੀ ਇੱਕ ਮੁਟਿਆਰ ਲੜਕੀ ਕਾਰ ਵਿੱਚੋਂ ਉੱਤਰ ਕੇ ਉਨ੍ਹਾਂ ਦੇ ਨਾਲ ਹੋ ਤੁਰੀਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ, ਮੈਂ ਪੁੱਛਿਆਇਸ ਲੜਕੀ ਨੂੰ ਗਰਦਣ ਦੀ ਤਕਲੀਫ ਹੈ, ਉਹ ਦਿਖਾਉਣੀ ਹੈ, ਉੱਤਰ ਮਿਲਿਆਮੈਂ ਬੇਨਤੀ ਕੀਤੀ, “ਹੁਣ ਤਾਂ ਕੈਂਪ ਬੰਦ ਹੋਣ ਵਾਲਾ ਹੈ, ਕੱਲ੍ਹ ਸਵੇਰੇ ਹੀ ਆ ਜਾਉ

“ਮੈਂ ਤੇ ਅੱਜ ਵੀ ਨਹੀਂ ਸੀ ਆਉਣਾ, ਇੱਕ ਰਿਸ਼ਤੇਦਾਰ ਦੇ ਬਾਰ-ਬਾਰ ਜ਼ੋਰ ਪਾਉਣ ਉੱਤੇ ਆਈ ਹਾਂ ਮੈਂਨੂੰ ਡਾਕਟਰ ਨੇ ਕਿਹਾ ਹੈ ਕਿ ਮੇਰੀ ਗਰਦਨ ਦਾ ਇਲਾਜ ਕੇਵਲ ਤੇ ਕੇਵਲ ਓਪਰੇਸ਼ਨ ਹੈ ਲੜਕੀ ਨੇ ਆਪਣੀ ਨਿਰਾਸਤਾ ਦਰਸਾਈ

“ਚੰਗਾ, ਆ ਜਾਉ” ਮੈਂ ਕਿਹਾਉਨ੍ਹਾਂ ਨੂੰ ਇੰਤਜਾਰੀ ਬੈਂਚਾਂ ’ਤੇ ਬਿਠਾਕੇ ਮੈਂ ਇਸਤਰੀਆਂ ਦੇ ਇਲਾਜ ਕਮਰੇ ਵਿੱਚ ਅੰਦਰ ਗਿਆ(ਜਿੱਥੇ ਜਾਣ ਦੀ ਕੇਵਲ ਮੈਂਨੂੰ ਹੀ ਆਗਿਆ ਸੀ।) ਡਾਕਟਰ ਨੂੰ ਕਹਿਣ ਦੀ ਮੇਰੀ ਹਿੰਮਤ ਨਾ ਹੋਈ ਤੇ ਮੈਂ ਡਾ. ਸੁਜਾਨ ਨੂੰ ਇਸ ਸਬੰਧੀ ਬੇਨਤੀ ਕੀਤੀਇਲਾਜ ਕਰ ਰਹੀ ਸੁਜਾਨ ਨੇ ਮੁੜ ਮੇਰੇ ਵੱਲ ਹੀ ਗੇਂਦ ਰੋੜ੍ਹ ਦਿੱਤੀਅੰਕਲ ਜੀ ਕੀ ਗੱਲ ਹੈ? ਡਾਕਟਰ ਨੇ ਕੁਝ ਵਿਸ਼ੇਸ਼ ਭਾਂਪਦਿਆ ਮੈਂਨੂੰ ਆਪ ਹੀ ਪੁੱਛ ਲਿਆਦੱਸਿਆ ਤਾਂ ਡਾਕਟਰ ਕਹਿੰਦਾ, “ਖਾਲੀ ਬੈੱਡ ਉੱਤੇ ਪਾ ਦਿਓ

ਫਿਰ ਮੈਂ ਆਪਣੇ ਦੂਸਰੇ ਪ੍ਰਬੰਧਾਂ ਵਿੱਚ ਰੁੱਝ ਗਿਆਉਸ ਦਿਨ ਦੇ ਖਾਤਮੇ ਉੱਤੇ ਡਾ. ਨੇ ਦੱਸਿਆ ਕਿ ਅੰਕਲ ਜੀ, ਉਹ ਲੜਕੀ ਬਿਲਕੁਲ ਠੀਕ ਹੋ ਕੇ ਚਲੀ ਗਈ ਹੈਪਹਿਲਾਂ ਤਾਂ ਉਹ ਆਪਣੀ ਗਰਦਨ ਨੂੰ ਹੱਥ ਨਾ ਲਾਉਣ ਦੇਵੇ ਅਤੇ ਨਾ ਹੀ ਕਾਲਰ ਖੋਲ੍ਹੇ। ‘ਇਸ ਇਲਾਜ ਵਿੱਚ ਮੇਰੀ ਵਿਸ਼ੇਸ਼ਤਾ ਹੈ’ ਦਾ ਯਕੀਨ ਦਿਵਾਉਣ ਉੱਤੇ ਉਸਨੇ ਇਲਾਜ ਦੀ ਆਗਿਆ ਦਿੱਤੀਪਿੱਛੋਂ ਚੰਗਾ ਫੇਰਾ ਤੋਰਾ ਕਰਕੇ ਪੂਰੀ ਤਸੱਲੀ ਕਰ ਲੈਣ ਪਿੱਛੋਂ ਮੈਂ ਉਸ ਨੂੰ ਉਸਦਾ ਕਾਲਰ ਸੰਭਾਲ ਦਿੱਤਾ

ਕੁਰੂਕੁਸ਼ੇਤਰ ਯੂਨੀਵਰਸਿਟੀ ਵਿੱਚ ਸਾਡੇ ਕੈਂਪ ਦਾ ਪਹਿਲਾ ਦਿਨ ਸੀਕੌਣ ਕਿੰਨੇ ਪਾਣੀ ਵਿੱਚ ਹੈ, ਹਰ ਕੋਈ ਬਿਨਾ ਦੱਸੇ ਪੁੱਛੇ ਹੀ ਭਾਂਪ ਲੈਂਦਾ ਹੈਇੱਕ ਪੜ੍ਹੀ ਲਿਖੀ ਬੀਬੀ ਸਿੱਧੀ ਮੇਰੇ ਕੋਲ ਆਈ ਤੇ ਬੋਲੀ, ਅੰਕਲ ਜੀ, ਡਾਕਟਰ ਦੇ ਹੱਥਾਂ ਵਿੱਚ ਜਾਦੂ ਹੈਸੁਣ ਕੇ ਮੇਰਾ ਮਨ ਖੁਸ਼ ਹੋ ਗਿਆ ਤੇ ਪੁੱਛਿਆ ਉਹ ਕਿਵੇਂ? ਬੀਬੀ ਨੇ ਦੱਸਿਆ ਕਿ ਮੈਂ ਗਰਦਣ ਦੀ ਸਮੱਸਿਆ ਤੋਂ ਬਹੁਤ ਦੁਖੀ ਸੀ, ਜਿੱਥੇ ਵੀ ਦੱਸ ਪਈ, ਮੈਂ ਉਸੇ ਡਾਕਟਰ ਕੋਲ ਪਹੁੰਚੀ ਪਰ ਕੋਈ ਫਾਇਦਾ ਨਾ ਹੋਇਆਡਾਕਟਰ ਸਾਹਿਬ ਨੇ ਪੰਜ ਮਿੰਟ ਨਹੀਂ ਲਾਏ ਕਿ ਹੁਣ ਮੈਂ ਬਿਲਕੁਲ ਠੀਕ ਹਾਂਇਸ ਤਰ੍ਹਾਂ ਜਾਪਦਾ ਹੈ ਕਿ ਮੈਂਨੂੰ ਕਦੀ ਰੋਗ ਹੋਇਆ ਹੀ ਨਹੀਂ... ਪਿੱਛੋਂ, ਪ੍ਰੋਫੈੱਸਰ ਰੰਧਾਵੇ ਨੇ ਮੈਂਨੂੰ ਦੱਸਿਆ ਕਿ ਉਹ ਬੀਬੀ ਇੱਕ ਕਾਲਜ ਵਿੱਚ ਫਿਜ਼ਿਕਸ ਦੀ ਲੈਕਚਰਾਰ ਹੈ

ਬਰੈਂਪਟਨ ਵਿੱਚ ਮੈਂ ਆਪਣੇ ਇਲਾਜ ਲਈ ਡਾਕਟਰ ਕੋਲ ਗਿਆ ਤਾਂ ਉੱਥੇ ਮੇਰੀ ਇੱਕ 50 ਕੁ ਸਾਲਾਂ ਦੀ ਰੂਸੀ ਬੀਬੀ ਨਾਲ ਗੱਲਬਾਤ ਹੋਈਉਸ ਨੇ ਦੱਸਿਆ ਕਿ ਉਸਦੀ ਖੱਬੀ ਲੱਤ ਸੁੱਕਣ ਲੱਗ ਪਈ, ਪੂਰਾ ਭਾਰ ਨਾ ਲਵੇ, ਜਾਪਦਾ ਸੀ ਕਿ ਕੁਝ ਛੋਟੀ ਵੀ ਹੋ ਗਈ ਹੈਮੈਂ ਡਾਕਟਰ ਸਾਹਿਬ ਪਾਸੋਂ ਦੋ ਕੁ ਮਹੀਨੇ ਵਿੱਚ 7 ਟਰੀਟਮੈਂਟ ਲੈ ਚੁੱਕੀ ਹਾਂਮੈਂ ਪੁੱਛਿਆ, ਹੁਣ ਕਿਵੇਂ ਹੈ? ਉਸ ਨੇ ਆਪਣਾ ਸਕਰਟ ਮੋਟੇ ਪੱਟ ਤਕ ਉੱਚਾ ਕਰਦਿਆਂ ਕਿਹਾ ਕਿ ਤੂੰ ਆਪ ਦੇਖ ਲੈ ਮੈਂਨੂੰ ਦੋਵੇਂ ਲੱਤਾਂ ਸਿਹਤ ਪੱਖੋਂ ਬਰਾਬਰ ਲੱਗੀਆਂਹੋਰ ਕਿੰਨੀਆਂ ਟਰੀਟਮੈਂਟਾਂ ਲੈਣੀਆਂ ਹਨ? ਮੈਂ ਪੁੱਛਿਆ ਜਿੰਨੀਆਂ ਡਾਕਟਰ ਕਹੇਗਾ, ਉਸਦਾ ਉੱਤਰ ਸੀਜਿਸ ਵਿੱਚੋਂ ਡਾਕਟਰ ਉੱਤੇ ਉਸਦਾ ਪੂਰਨ ਵਿਸ਼ਵਾਸ ਝਲਕ ਰਿਹਾ ਸੀ

ਕਲਿਨਿਕ ਵਿੱਚ ਹੀ ਇੱਕ ਵੇਰ ਇੱਕ ਲੜਕੀ ਨੇ ਦੱਸਿਆ ਕਿ ਮੈਂ ਫੈਮਿਲੀ ਡਾਕਟਰ ਕੋਲ ਕਈ ਗੇੜੇ ਮਾਰੇਅੱਜ ਸਾਹਮਣੇ ਹੀ ਅਸੀਂ ਇਲਾਜ ਵਾਸਤੇ ਆਈਆਂ ਸੀਪਤਾ ਲੱਗਿਆ ਕਿ ਉੱਥੇ ਕੋਈ ਇਲਾਜ ਨਹੀਂ ਹੋ ਰਿਹਾਸਬੱਬ ਨਾਲ ਸਾਡੀ ਨਿਗਾਹ ਇਸ ਕਲਿਨਿਕ ਉੱਤੇ ਪਈ ਅਸੀਂ ਮਾਂਵਾਂ ਧੀਆਂ ਦੋਵੇਂ ਐਵੇਂ ਹੀ ਇੱਥੇ ਆ ਵੜੀਆਂਡਾਕਟਰ ਨੇ ਕਿਹਾ ਕਿ ਉਹ ਇਲਾਜ ਕਰ ਸਕਦਾ ਹੈਬੇਯਕੀਨੀ ਨਾਲ ਲੜਕੀ ਨੇ ਇਲਾਜ ਕਰਵਾਇਆਇਲਾਜ ਸਮੇਂ ਤਕਲੀਫ ਇੰਨੀ ਹੋਈ ਕਿ ਉਸਨੇ ਪ੍ਰਣ ਕਰ ਲਿਆ ਕਿ ਮੁੜਕੇ ਇੱਥੇ ਨਹੀਂ ਆਉਣਾਰਾਤ ਨੂੰ ਉਸਨੇ ਅਨੁਭਵ ਕੀਤਾ ਕਿ ਪਹਿਲਾਂ ਨਾਲੋਂ ਗੌਲਣਯੋਗ ਆਰਾਮ ਹੈਅਗਲੇ ਦਿਨ ਹੀ ਉਹ ਫਿਰ ਕਲੀਨਿਕ ’ਤੇ ਆ ਗਈਆਂਹੁਣ ਲੜਕੀ ਬਿਲਕੁਲ ਠੀਕ ਹੈਉਸਦਾ ਪੇਟ ਕੱਸੀ ਹੋਈ ਢੋਲਕੀ ਵਾਂਗ ਕੱਸਿਆ ਜਾਂਦਾ ਸੀ

ਮੇਰੀ ਸੁਪਤਨੀ ਪਤਵੰਤ ਦੀ ਖੱਬੀ ਲੱਤ ਬਹੁਤ ਸਮੱਸਿਆ ਦੇਣ ਲੱਗ ਪਈਪੈ ਕੇ ਸੱਜੇ ਖੱਬੇ ਹਿਲਾਈ ਵੀ ਨਹੀਂ ਜਾਂਦੀ ਸੀਡਾਕਟਰ ਕੋਲ ਗਏ ਤਾਂ ਕਹਿੰਦਾ ਕਿ ਜੋੜ ਆਪਣੀ ਥਾਂ ਤੋਂ ਹਿੱਲ ਗਿਆ ਹੈਸੈੱਟ ਕੀਤਾਚੀਕਾਂ ਨਿਕਲ ਗਈਆਂਸ਼ਾਮ ਤਕ ਲੱਤ ਬਿਲਕੁਲ ਠੀਕ ਹੋ ਗਈਤੇ ਅੱਜ ਤਿੰਨ ਸਾਲ ਪਿੱਛੋਂ ਤੀਕਰ ਠੀਕ ਚੱਲ ਰਹੀ ਹੈਗੱਲ ਕੀ, ਸਾਨੂੰ ਜਾਂ ਮੇਰੇ ਕਿਸੇ ਸੰਪਰਕੀ ਨੂੰ ਜਦੋਂ ਵੀ ਕੋਈ ਸਰੀਰਕ ਸਮੱਸਿਆ ਆਉਂਦੀ ਤਾਂ ਅਸੀਂ ਡਾ. ਗੁਰਮੀਤ ਦੀ ਸ਼ਰਨ ਵਿੱਚ ਜਾਂਦੇ ਅਤੇ ਉਹ ਹਮੇਸ਼ਾ ਹੀ ਸੁਥਰੀਆਂ ਸਲਾਹਵਾਂ ਨਾਲ ਬਹੁੜਦਾ ਜੋ ਸਾਡੇ ਲਈ ਸਦਾ ਉਪਯੋਗੀ ਸਿੱਧ ਹੁੰਦੀਆਂ

ਸੱਚੀ ਗੱਲ ਹੈ ਕਿ ਡਾਕਟਰ ਸਾਹਿਬ ਵੱਲੋਂ ਮਾਯੂਸ ਹੋਏ ਬੀਮਾਰਾਂ ਦੇ ਕੀਤੇ ਚਮਤਕਾਰੀ ਇਲਾਜਾਂ ਦੀ ਇੱਕ ਲੰਮੀ ਲੜੀ ਹੈ ਇਸਦੇ ਨਾਲ ਨਾਲ ਡਾ. ਸਾਹਿਬ ਨੇ ਆਪਣੇ ਬਹੁਤ ਸਾਰੇ ਸਹਿਯੋਗੀਆਂ ਨੂੰ ਯੋਗ ਸਿੱਖਿਆ ਵੀ ਦਿੱਤੀਉਹ ਆਪਣੇ ਇਲਾਜ ਵਿੱਚ ਕਿਸੇ ਕੋਲੋਂ ਵੀ ਉਹਲਾ ਨਹੀਂ ਰੱਖਦੇ ਸਨਨਵੇਂ ਆਏ ਰੋਗਾਂ ਲਈ ਵੀ ਨਿਰੰਤਰ ਖੋਜ ਕਰਦੇ ਰਹਿੰਦੇ ਸਨ

ਪੰਜਾਬ ਵਿੱਚ ਡਾਕਟਰ ਸਾਹਿਬ ਦੇ ਸਤਿਕਾਰੀ ਮਰੀਜ਼ ਅਕਸਰ ਮੈਂਨੂੰ ਪੁੱਛ ਲੈਂਦੇ ਨੇ ਕਿ ਡਾਕਟਰ ਸਾਹਿਬ ਨੇ ਹੁਣ ਕਦੋਂ ਪੰਜਾਬ ਆਉਣਾ ਹੈ? ਹੁਣ ਮੈਂ ਉਨ੍ਹਾਂ ਨੂੰ ਕੀ ਉੱਤਰ ਦੇਵਾਂਗਾਬੜਾ ਔਖਾ ਹੈ ਇਹ ਕਹਿਣਾ ਕਿ ਉਹ ਤਾਂ ਉਨ੍ਹਾਂ ਲੰਮੀਆਂ ਵਾਟਾਂ ਦਾ ਪਾਂਧੀ ਬਣ ਗਿਆ ਹੈ, ਜਿੱਥੋਂ ਕੋਈ ਕਦੀ ਨਹੀਂ ਮੁੜਿਆਸਾਡੇ ਲਈ ਡਾ. ਗੁਰਮੀਤ ਸਿੰਘ ਦਾ ਘਾਟਾ ਕਦੀ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2650)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author