RavinderRupal7ਅੱਜ ਤੋਂ ਤੇਰਾ ਸਾਰਾ ਕੰਮ ਲੋਟ ਹੋ ਜਾਊਟਾਟਾ, ਬਿਰਲਾ ਬਣਿਆ ਫਿਰੇਂਗਾ ...
(9 ਅਕਤੂਬਰ 2020)

 

ਗੱਲ ਉੰਨੀਂ ਸੌਂ ਅਠੱਤਰ ਸੰਨ ਦੀ ਹੈਵੱਡੇ ਭਰਾ ਦੇ ਵਿਆਹ ਤੋਂ ਬਾਅਦ ਸਾਡੀ ਚੰਗੀ ਭਲੀ ਚਲਦੀ ਪ੍ਰਚੂਨ ਦੀ ਦੁਕਾਨ ਬੰਦ ਹੋਣ ਕਿਨਾਰੇ ਪੁੱਜ ਗਈਇਸ ਗੱਲ ਨੂੰ ਲੈ ਕੇ ਬੀਬੀ ਅਤੇ ਬਾਪੂ ਜੀ ਦੋਵੇਂ ਫਿਕਰਮੰਦ ਰਹਿਣ ਲੱਗੇਊਂ ਇਹੋ ਜਿਹੀ ਵੀ ਗੱਲ ਨਹੀਂ ਸੀ ਕਿ ਦੁਕਾਨ ਉੱਤੇ ਗਾਹਕ ਆਉਣੋਂ ਹਟ ਗਿਆ ਸੀ, ਦੁਕਾਨ ਉੱਤੇ ਗਾਹਕ ਤਾਂ ਸੁੱਖ ਨਾਲ ਬਥੇਰਾ ਆਉਂਦਾ ਸੀ ਪ੍ਰੰਤੂ ਸੌਦਿਆਂ ਦੀ ਘਾਟ ਕਾਰਨ ਉਸ ਨੂੰ ਖਾਲੀ ਹੱਥ ਵਾਪਸ ਮੁੜਨਾ ਪੈਂਦਾਜਿਨ੍ਹਾਂ ਗਾਹਕਾਂ ਵੱਲ ਪਹਿਲੋਂ ਹੀ ਥੋੜ੍ਹਾ ਬਹੁਤ ਉਧਾਰ ਖੜ੍ਹਾ ਸੀ, ਉਹ ਆਉਣੋਂ ਜ਼ਰੂਰ ਹਟ ਗਏ ਸਨ

ਅਸਲ ਵਿੱਚ ਹੋਇਆ ਇਹ ਕਿ ਕਿੰਨਾ ਹੀ ਸਾਰਾ ਪੈਸਾ ਵੀਰੇ ਦੇ ਵਿਆਹ ਉੱਤੇ ਲੱਗ ਗਿਆਉਹ ਸਾਰਾ ਪੈਸਾ ਦੁਕਾਨ ਦੀ ਵੱਟਤ ਵਿੱਚੋਂ ਹੀ ਕੱਢਿਆ ਜਾਂਦਾ ਸੀਜਦੋਂ ਵਿਆਹ ਐਨ ਸਿਰ ਉੱਤੇ ਸੀ, ਉਦੋਂ ਬਾਪੂ ਜੀ ਦਾ ਸ਼ਹਿਰ ਨੂੰ ਜਾਣਾ-ਆਉਣਾ ਘੱਟ ਹੋਣ ਕਰਕੇ ਦੁਕਾਨ ਵਿੱਚੋਂ ਹੀ ਦਾਲਾਂ, ਚਾਹਪੱਤੀ, ਚੀਨੀ, ਗੁੜ, ਤੇਲ ਅਤੇ ਘਿਉ ਆਦਿ ਸਭ ਕੁਝ ਘਰੇ ਵਰਤਿਆ ਜਾਣ ਲੱਗਿਆ ਤੇ ਦੁਕਾਨ ਖ਼ਾਲੀ ਹੁੰਦੀ ਚਲੀ ਗਈ

ਹੁਣ ਸਾਰੀ ਦਿਹਾੜੀ ਬਾਪੂ ਜੀ ਦੁਕਾਨ ਉੱਤੇ ਵਿਹਲੇ ਬੈਠ ਕੇ ਮੱਖੀਆਂ ਮਾਰਦੇ ਰਹਿੰਦੇ ਅਤੇ ਸ਼ਾਮੀ ਆਪਣਾ ਮੂੰਹ ਢਿੱਲਾ ਜਿਹਾ ਕਰਕੇ ਵਾਪਸ ਘਰ ਆ ਜਾਂਦੇ ਘਰ ਵਿੱਚ ਕਦੀ ਦੁਕਾਨ ਨੂੰ ਬੰਦ ਕਰਨ ਦੀਆਂ ਸਲਾਹਾਂ ਹੁੰਦੀਆਂ ਅਤੇ ਕਦੀ ਖੰਨੇ, ਬਗਲੀ ਵਾਲੇ ਲਾਲਿਆਂ ਤੋਂ ਹੋਰ ਉਧਾਰ ਮਾਲ ਚੁੱਕਣ ਦੀਆਂ ਵਿਉਤਾਂ ਬਣਾਉਂਦੇ

ਇੱਕ ਦਿਨ ਬੀਬੀ ਕਹਿਣ ਲੱਗੀ ਕਿ ਕਿਸੇ ਸਿਆਣੇ ਤੋਂ ਹੀ ਪੁੱਛ ਕੇ ਦੇਖ ਲਓ, ਕੀ ਪਤਾ ਕੋਈ ਰੁਦ ਰੋਗ ਹੀ ਚਿੰਬੜ ਗਿਆ ਹੋਵੇ ਜੈ ਵੱਢਾ? ਮੇਰੇ ਬਾਪੂ ਜੀ ਸ਼ੁਰੂ ਤੋਂ ਹੀ ਤਰਕਸ਼ੀਲ ਸੋਚ ਦੇ ਧਾਰਨੀ ਹੋਣ ਕਰਕੇ ਉਹ ਧਾਗੇ ਤਵੀਤਾਂ, ਮੜ੍ਹੀਆਂ ਮਸਾਣਾਂ ਨੂੰ ਨਹੀਂ ਸੀ ਮੰਨਦੇ ਅਤੇ ਨਾ ਹੀ ਅਜਿਹੀ ਕਿਸੇ ਦੀ ਸਲਾਹ ਮੰਨਦੇ ਸਨ। ਇਸ ਲਈ ਉਨ੍ਹਾਂ ਨੇ ਬੀਬੀ ਦੀ ਗੱਲ ਨੂੰ ਬਹੁਤਾ ਗੌਲਿਆ ਨਹੀਂ ਸੀ

ਸਾਡੀ ਦੁਕਾਨ ਦੇ ਨਾਲ ਲੱਗਵਾਂ ਸਾਡਾ ਕਾਰਖਾਨਾ ਵੀ ਸੀਕਾਰਖਾਨੇ ਵਿੱਚ ਜਿਹੜੇ ਜਿੰਮੀਦਾਰਾਂ ਦਾ ਕੰਮ ਆਉਂਦਾ ਹੁੰਦਾ ਸੀ, ਉਹ ਪੈਸੇ ਨਕਦ ਨਹੀਂ ਸਨ ਦਿੰਦੇਪਰ ਬਾਪੂ ਜੀ ਹੋਰਾਂ ਨੇ ਹਿੰਮਤ ਨਹੀਂ ਸੀ ਹਾਰੀ, ਉਹ ਉਸ ਕੰਮ ਨੂੰ ਵੀ ਬੜੀ ਰੀਝ ਨਾਲ ਤਿਆਰ ਕਰਕੇ ਦਿੰਦੇ ਉਸ ਕੰਮ ਦੇ ਇਵਜ਼ਾਨੇ ਵਜੋਂ ਜਿੰਮੀਦਾਰਾਂ ਵੱਲੋਂ ਸਾਨੂੰ ਹਰੇਕ ਛਿਮਾਹੀ ਉੱਤੇ ਫ਼ਸਲ ਮੁਤਾਬਕ, ਕਣਕ, ਜੀਰੀ, ਤੂੜੀ ਅਤੇ ਗੁੜ ਆਦਿ ਮਿਲ ਜਾਂਦਾ ਸੀ

ਇੱਕ ਦਿਨ ਅਚਾਨਕ ਸਾਡੀ ਦੁਕਾਨ ਉੱਤੇ ਇੱਕ ਸਾਧ ਆ ਗਿਆ ਕੱਦ-ਕਾਠ ਉਸ ਦਾ ਲੰਮਾ ਉੱਚਾ, ਪੀਲਾ ਚੋਲਾ ਪਾਇਆ ਹੋਇਆ ਸੀ ਤੇ ਝੋਲੀ ਲਮਕਾਈ ਹੋਈ ਸੀ ਕੁਦਰਤੀ ਉਸ ਦਿਨ ਮੈਂ ਵੀ ਬਾਪੂ ਜੀ ਦੇ ਕੋਲ ਹੀ ਬੈਠਾ ਹੋਇਆ ਸੀ ਸਾਧ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਸੱਪ ਫੜਨ ਵਾਲਾ ਬੰਗਾਲੀ ਸਪੇਰਾ ਹੋਵੇ। ਉਹ ਸਾਧ ਬਾਪੂ ਜੀ ਨੂੰ ਕਹਿਣ ਲੱਗਿਆ, “ਭਗਤਾ, ਤੇਰੇ ਕਾਰੋਬਾਰ ਵਿੱਚ ਬੜੇ ਵਾਧੇ ਹੋਣਗੇ, ਜੇ ਕਿਤੇ ਅੱਜ ਤੂੰ ਦੋ ਰੁਪਏ ਦਾਨ ਕਰ ਦੇਵੇਂ

ਬਾਪੂ ਜੀ ਕਾਰਖਾਨੇ ਦੇ ਬਾਹਰ ਬੈਠੇ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ, ਉਨ੍ਹਾਂ ਨੇ ਉਸ ਸਾਧ ਵੱਲ ਕੋਈ ਧਿਆਨ ਨਾ ਦਿੱਤਾ ਮੈਂ ਵੀ ਚੁੱਪ ਚਾਪ ਸਾਧ ਦੇ ਮੂੰਹ ਵੱਲ ਦੇਖਦਾ ਰਿਹਾ ਥੋੜ੍ਹੀ ਦੇਰ ਬਾਅਦ ਸਾਧ ਨੇ ਉਪਰੋਕਤ ਸ਼ਬਦ ਫੇਰ ਦੁਹਰਾਏ ਸਾਧ ਦੇ ਬੋਲ ਦੁਬਾਰਾ ਸੁਣ ਕੇ ਬਾਪੂ ਜੀ ਉਸ ਨੂੰ ਕਹਿਣ ਲੱਗੇ, “ਬਾਬਾ ਜੀ, ਹਾਲੇ ਤਾਂ ਹੱਥ ਬੜਾ ਟੈਟ ਚੱਲਦੈ ਹਾਲੇ ਦੋ ਰੁਪਏ ਤਾਂ ਬੜੀ ਦੂਰ ਦੀ ਗੱਲ ਐ, ਦਿਨ ਕਟੀ ਫਾਕਿਆਂ ਦੇ ਭਾਅ ਚੱਲ ਰਹੀ ਐ ...

“ਕਿਉਂ ਭਗਤਾ, ਟੈਟ ਕਿਉਂ ਚੱਲਦੈ ਤੇਰਾ ਹੱਥ? ਨਾਲੇ ਹੱਥ ਤਾਂ ਆਪਾਂ ਮੋਕਲਾ ਕਰਨਾ ਜਾਣਦੇ ਆਂ। ਇੱਕੋ ਅਰਦਾਸ ਕਰਨੀ ਆਂ ਤੇਰੇ ਨਾਂ ਦੀ ਉਸ ਸੱਚੇ ਪਰਵਰਦਿਗਾਰ ਅੱਗੇ, ਫੇਰ ਸਭ ਕੁਝ ਆਪੇ ਸੁਖਾਲਾ ਹੋ ਜਾਊ ਇਹ ਸਾਰਾ ਕੁਝ ਭਗਤਾ ਗਿਆਰਾਂ ਰੁਪਏ ਵਿੱਚ ਹੋ ਜਾਣਾ ਹੈ

ਗਿਆਰਾਂ ਰੁਪਏ ਸੁਣ ਕੇ ਬਾਪੂ ਜੀ ਥੋੜ੍ਹਾ ਤਿਲਮਿਲਾਏ ਫਿਰ ਸਾਧ ਦੇ ਮੂੰਹ ਵੱਲ ਝਾਕਣ ਲੱਗੇ, “ਮੈਥੋਂ ਦੋ ਰੁਪਏ ਤਾਂ ਤੈਨੂੰ ਦਿੱਤੇ ਨੀ ਜਾ ਰਹੇ, ਤੂੰ ਗਿਆਰਾਂ ਭਾਲਦੈਂ? ਕਿੱਥੋਂ ਦੇਵਾਂ? ਚੱਲ ਰਸਤਾ ਨਾਪ ਆਪਣਾ ਖਹਿੜਾ ਛੱਡ ਤੂੰ ਸਾਧ ਈ ਕਾਹਦਾ ਐਂ ਉਏ, ਜਿਸ ਨੂੰ ਇਹ ਨਹੀਂ ਪਤਾ ਕਿ ਇਸ ਬੰਦੇ ਕੋਲ ਦੋ ਰੁਪਏ ਹੈਗੇ ਵੀ, ਜਾਂ ਨਹੀਂ?”

ਇਸ ਗੱਲ ਦਾ ਸਾਧ ਉੱਪਰ ਕੋਈ ਅਸਰ ਨਹੀਂ ਹੋਇਆ ਸਗੋਂ ਉਹ ਤਾਂ ਮਗਰ ਹੀ ਪੈ ਗਿਆ, ਜਿਵੇਂ ਉਸ ਨੂੰ ਇਹ ਸਾਮੀ ਮਸੀਂ ਲੱਭੀ ਹੋਵੇ, “ਭਗਤਾ ਅਜਿਹੀ ‘ਚੀਜ਼’ ਕਰਕੇ ਦੇਵਾਂਗਾ ਕਿ ਕਾਰੋਬਾਰ ਤੈਥੋਂ ਸਾਂਭਿਆ ਨੀ ਜਾਣਾ।”

“ਭਾਈ ਮੈਂ ਤੇਰੀਆਂ ਗੱਲਾਂ ਵਿੱਚ ਨੀ ਆਉਣ ਵਾਲਾ, ਤੂੰ ਜਾਹ ਇੱਥੋਂ ਕਾਹਨੂੰ ਟੈਮ ਖਰਾਬ ਕਰਦਾ ਹੈਂ? ਕਿਤੋਂ ਆਟਾ ਦਾਲ ਮੰਗ ਜਾ ਕੇ ...” ਬਾਪੂ ਜੀ ਉਸ ਨੂੰ ਤੁਰਨ ਦੀ ਗੱਲ ਕਹਿਕੇ ਆਪ ਆਪਣੇ ਕੰਮ ਵਿੱਚ ਫੇਰ ਰੁੱਝ ਗਏ

ਪਰ ਉਹ ਸਾਧ ਤਾਂ ਇੰਨਾ ਸੀ ਢੀਠ ਕਿ ਬੈਠ ਗਿਆ ਆਪਣੀ ਝੋਲੀ ਫੈਲਾ ਕੇ ਜ਼ਮੀਨ ਉੱਤੇ ਅਤੇ ਬੋਲਿਆ, “ਭਗਤਾ, ਭਰਾ ਬਣੇਗਾ ਜਾਂ ਚੇਲਾ?”

‘ਭਰਾ ਜਾਂ ਚੇਲਾ’ਸਪਧ ਦੇ ਇਹ ਸ਼ਬਦ ਤਿੱਖੇ ਤੀਰ ਵਾਂਗ ਚੁੱਭੇ ਬਾਪੂ ਜੀ ਨੂੰ ਅਤੇ ਗੁੱਸਾ ਵੀ ਚੜ੍ਹਨ ਲੱਗਿਆ ਉਨ੍ਹਾਂ ਨੇ ਲਾਲ ਪੀਲੀਆਂ ਜਿਹੀਆਂ ਅੱਖਾਂ ਨਾਲ ਸਾਧ ਵੱਲ ਨੂੰ ਵੇਖਿਆ ਪਰ ਸਾਧ ਰੁਕਿਆ ਨਹੀਂ, ਫੇਰ ਬੋਲਿਆ, “ਲਿਆ ਭਗਤਾ ਦੇਹ ਦੋ ਲੈਚੀਆਂ ਲਿਆ ਕੇ, ਮੈਂ ਕਰਕੇ ਦਿੰਨਾ, ਅੱਜ ਤੋਂ ਤੇਰਾ ਸਾਰਾ ਕੰਮ ਲੋਟ ਹੋ ਜਾਊ ਟਾਟਾ, ਬਿਰਲਾ ਬਣਿਆ ਫਿਰੇਂਗਾ ਕਿਸੇ ਦਿਨ ਨੂੰ, ਟਾਟਾ ਬਿਰਲਾ

ਬਾਪੂ ਜੀ ਥੋੜ੍ਹਾ ਨਰਮਾਈ ਜਿਹੀ ਵਿੱਚ ਬੋਲੇ, “ਭਲਾ ਲੈਚੀਆਂ ਕੀ ਕਰਨਗੀਆਂ ਤੇਰੀਆਂ? ਲੈਚੀਆਂ ਤਾਂ ਬਥੇਰੀਆਂ ਪਈਆਂ ਨੇ ਅੰਦਰ, ਜੇ ਲੈਚੀਆਂ ਨੇ ਹੀ ਕੁਝ ਕਰਨਾ ਹੁੰਦਾ ਤਾਂ ਹੁਣ ਤਕ ਸਾਡੀਆਂ ਪੌਂ ਬਾਰਾਂ ਨਾ ਹੋਈਆਂ ਹੁੰਦੀਆਂ?”

“ਭਗਤਾ ਅੰਦਰ ਜਿੰਨੀਆਂ ਮਰਜ਼ੀ ਲੈਚੀਆਂ ਪਈਆਂ ਹੋਣ, ਉਨ੍ਹਾਂ ਨਾਲ ਕੁਝ ਨਹੀਂ ਹੋਣਾ ਜਿਹੜੀਆਂ “ਕੀਤੀਆਂ” ਹੁੰਦੀਆਂ ਨੇ, ਅਸਰ ਤਾਂ ਉਹੀ ਦਿਖਾਉਂਦੀਆਂ ਨੇ।”

ਪਤਾ ਨਹੀਂ ਕਿਵੇਂ ਬਾਪੂ ਜੀ ਉਸ ਦੀ ਗੱਲ ਮੰਨ ਗਏ ਉਹ ਅੱਡੇ ਤੋਂ ਉੱਠੇ, ਦੁਕਾਨ ਅੰਦਰ ਗਏ ਅਤੇ ਦੋ ਲੈਚੀਆਂ ਚੁੱਕ ਕੇ ਸਾਧ ਨੂੰ ਫੜਾਉਂਦੇ ਹੋਏ ਬੋਲੇ, “ਲੈ ਫੜ

ਮੈਂ ਹੈਰਾਨ ਕਿ ਹੁਣ ਹੋਵੇਗਾ ਕੀ? ਲੈਚੀਆਂ ਫੜ ਕੇ ਉਸ ਸਾਧ ਨੇ ਆਪਣੇ ਰਬੜ ਦੇ ਬੂਟ ਖੋਲ੍ਹੇ ਅਤੇ ਚੌਕੜੀ ਮਾਰ ਕੇ ਬੈਠ ਗਿਆ ਅੱਖਾਂ ਉਸ ਨੇ ਬੰਦ ਕਰ ਲਈਆਂ ਦੋ-ਢਾਈ ਮਿੰਟਾਂ ਬਾਅਦ ਸਾਧ ਨੇ ਉਨ੍ਹਾਂ ਲੈਚੀਆਂ ਨੂੰ ਕਾਗਜ਼ ਦੇ ਇੱਕ ਟੁਕੜੇ ਵਿੱਚ ਲਪੇਟ ਕੇ ਉਸ ਉੱਪਰ ਇੱਕ ਫੂਕ ਮਾਰੀ ਤੇ ਬਾਪੂ ਜੀ ਨੂੰ ਫੜਾਉਂਦੇ ਹੋਏ ਕਿਹਾ, “ਭਗਤਾ ਇਨ੍ਹਾਂ ਨੂੰ ਲਹਿਦਾ (ਅਲੱਗ) ਰੱਖਣਾ, ਦੂਜੀਆਂ ਵਿੱਚ ਨਾ ਰਲਾ ਦੇਣੀਆਂ ਜੇ ਕਿਸੇ ਨੇ ਗਲਤੀ ਨਾਲ ਇਹ ਖਾ ਲਈਆਂ ਤਾਂ ਉਹ ਤੁਰਤ ਸਿਰ ਮਾਰ ਕੇ ਖੇਡਣ ਲੱਗ ਜਾਵੇਗਾ ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਇਨ੍ਹਾਂ ਨੂੰ ਮੱਥੇ ਨਾਲ ਲਾ ਕੇ ਸੰਭਾਲ ਲਵੋ ਤੇ ਮੇਰੀ ਭੇਟਾ ਦਿਉ

ਬਾਪੂ ਜੀ ਨੇ ਉਸੇ ਵਕਤ ਸਾਧ ਦੇ ਸਾਹਮਣੇ ਉਸ ਕਾਗਜ਼ ਵਿੱਚੋਂ ਉਹੋ ਦੋਵੇਂ ਲੈਚੀਆਂ ਕੱਢੀਆਂ ਅਤੇ ਮੈਂਨੂੰ ਕਹਿਣ ਲੱਗੇ, “ਲੈ ਫੜ ਬਈ, ਇਨ੍ਹਾਂ ਨੂੰ ਹੁਣੇ ਖਾ, ਇਸਦੇ ਸਾਹਮਣੇ ਹੀ ...

ਬਾਪੂ ਜੀ ਦੇ ਇਉਂ ਕਹਿਣ ’ਤੇ ਮੈਂ ਥੋੜ੍ਹਾ ਜਿਹਾ ਝਿਜਕਿਆ, ਪਰ ਉਹ ਕਹਿੰਦੇ, “ਤੂੰ ਖਾ, ਮੈਂ ਖੜ੍ਹਾਂ ਤੇਰੇ ਕੋਲ, ਹੱਦ ਕਰਦੈਂ।”

ਮੈਂ ਦੋਵੇਂ ਲੈਚੀਆਂ ਇਕੱਠੀਆਂ ਮੂੰਹ ਵਿੱਚ ਪਾ ਲਈਆਂ। ਫਿਰ ਡਰਦੇ ਡਰਦੇ ਨੇ ਉਨ੍ਹਾਂ ਨੂੰ ਚਬੋਲਣਾ ਸ਼ੁਰੂ ਕਰ ਦਿੱਤਾ ਦੋ ਮਿੰਟ ਲੰਘ ਗਏ, ਫੇਰ ਚਾਰ ਮਿੰਟ ਵੀ ਲੰਘ ਗਏ, ਪਰ ਮੈਂਨੂੰ ਕੁਝ ਨਾ ਹੋਇਆ ਸਾਧ ਨੇ ਆਪਣੀ ਝੋਲੀ ਹੌਲੀ ਹੌਲੀ ਇਕੱਠੀ ਕਰ ਲਈ ਤੇ ਆਪਣੇ ਬੂਟ ਵੀ ਪਾ ਲਏ ਕੋਈ ਪੰਜ ਕੁ ਮਿੰਟ ਬਾਅਦ ਬਾਪੂ ਜੀ ਨੇ ਮੈਂਨੂੰ ਪੁੱਛਿਆ, “ਹਾਂ ਬਈ, ਕੋਈ ਅਸਰ ਦਿਖਾਇਆ ਲੈਚੀਆਂ ਨੇ?”

ਮੈਂ ਕਿਹਾ, “ਨਹੀਂ ਜੀ, ਪਰ ਸਵਾਦ ਬਹੁਤ ਨੇ ਭਾਵੇਂ ਹੋਰ ਦੇ ਦਿਉ” ਇਹ ਕਹਿਕੇ ਮੈਂ ਸਾਧ ਵੱਲ ਦੇਖਿਆਉਹ ਹੌਲੀ ਹੌਲੀ ਉੱਠ ਕੇ ਖੜ੍ਹਾ ਹੋ ਰਿਹਾ ਸੀ

ਬਾਪੂ ਜੀ ਕਾਹਲੀ ਜਿਹੀ ਨਾਲ ਉੱਠ ਕੇ ਅੰਦਰ ਨੂੰ ਗਏ ਅਤੇ ਅੰਦਰੋਂ ਛਿਪਕਲੀਆਂ ਭਜਾਉਣ ਵਾਲਾ ਡੰਡਾ ਚੁੱਕ ਲਿਆਏ ਕਹਿੰਦੇ, “ਖੜ੍ਹ ਜਾ ਉਏ ਪੂਪਨਿਆ ਸਾਧਾ, ਤੈਨੂੰ ਸਿਖਾਵਾਂ ਅੱਜ ਮੈਂ ਸਾਧਗਿਰੀ

ਸਾਧ ਆਪਣੀ ਝੋਲੀ ਚੁੱਕ ਕੇ ਤੇਜ਼ ਕਦਮੀ ਉੱਥੋਂ ਭੱਜ ਪਿਆ

ਬਾਪੂ ਜੀ ਨੇ ਆਪਣੀ ਜਿੱਤ ਜਿਹੀ ਮਹਿਸੂਸ ਕਰਦੇ ਹੋਏ ਸਾਧ ਨੂੰ ਜ਼ੋਰ ਦੀ ਹਾਕ ਮਾਰੀ, “ਭੱਜਿਆ ਕਿੱਥੇ ਜਾਨੈ ਹੁਣ? ਗਿਆਰਾਂ ਰੁਪਏ ਨੀ ਲੈਣੇ ਆਪਣੇ ਪਿਉ ਕੋਲੋਂ?” ਇੰਨੇ ਨੂੰ ਸਾਧ ਨਾਲਾ ਵੀ ਟੱਪ ਗਿਆ

ਦੁਕਾਨ ਦਾ ਕੰਮ ਤਾਂ ਸਾਲ ਕੁ ਭਰ ਦੇ ਅੰਦਰ ਅੰਦਰ ਫੇਰ ਤੋਂ ਰੁੜ੍ਹਨਾ ਸ਼ੁਰੂ ਹੋ ਗਿਆ, ਪਰ ਉਸ ਸਮੇਂ ਤੋਂ ਹੀ ਮੇਰੇ ਮਨ ਵਿੱਚੋਂ ਲੈਚੀਆਂ ਨੂੰ ਕਰਨ ਕਰਾਉਣ ਵਾਲੀਆਂ ਗੱਲਾਂ ਅਤੇ ਹੋਰ ਕਈ ਤਰ੍ਹਾਂ ਦੇ ਵਹਿਮ ਭਰਮ ਵੀ ਨਿਕਲ ਗਏ ਹਨ ਦੂਜਾ, ਤਰਕਸ਼ੀਲ ਸੋਚ ਅਤੇ ਸਾਹਿਤਕ ਕਿਤਾਬਾਂ ਨੇ ਮੇਰੇ ਮਨ ਨੂੰ ਮਜ਼ਬੂਤ ਢਾਰਸ ਦਿੱਤੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2370)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਰਵਿੰਦਰ ਰੁਪਾਲ ਕੌਲਗੜ੍ਹ

ਰਵਿੰਦਰ ਰੁਪਾਲ ਕੌਲਗੜ੍ਹ

Khanna, Ludhiana, Punjab, India.
Phone: (91 - 93162 - 88955)
Email: (ravinder.rupal1965@gmail.com)