GurmelSidhu7ਵਾਪਸ ਮੁੜਿਆ ਤਾਂ ਉਹ ਫਿਲਾਸਫ਼ਰਾਂ ਵਾਂਗ ਵਾਲ ਖਿਲਾਰੀ, ਚਿੱਟਾ ਕੁੜਤਾ-ਪਜਾਮਾ ...
(11 ਸਤੰਬਰ)

ਡਾ. ਹਰਿਭਜਨ ਸਿੰਘ ਦੀ ਕੈਨੇਡਾ ਫੇਰੀ

HarbhajanSinghDrA1ਹਰਿਭਜਨ ਸਿੰਘ 1977 ਵਿੱਚ ਮੇਰੇ ਪਾਸ ਵੈਨਕੂਵਰ ਆਇਆਉਸ ਨੂੰ ਦੇਖਿਆਂ ਦਸ ਕੁ ਸਾਲ ਬੀਤ ਚੁੱਕੇ ਸਨਹਵਾਈ ਅੱਡੇ ’ਤੇ ਉਡੀਕਦਿਆਂ ਮੈਂ ਕਿਆਸ ਲਾ ਰਿਹਾ ਸੀ ਕਿ ਉਸ ਦਾ ਚਿਹਰਾ-ਮੋਹਰਾ ਕਿਸ ਤਰ੍ਹਾਂ ਦਾ ਹੋਵੇਗਾ! ਕੈਨੇਡਾ ਆਉਣ ਵੇਲੇ ਜਦ ਮਿਲ ਕੇ ਆਇਆ ਸੀ ਤਾਂ ਦਾਹੜੀ ਵਿੱਚ ਕੋਈ-ਕੋਈ ਧੌਲਾ ਸੀ, ਮੂੰਹ ਭਰਿਆ ਹੋਇਆ ਅਤੇ ਮੱਥਾ ਦੀਵੇ ਵਾਂਗ ਜਗ ਰਿਹਾ ਸੀਮੈਂ ਸੋਚਿਆ ਉਸ ਨੂੰ ਆਉਣ ਸਾਰ ਪਹਿਚਾਣ ਲਵਾਂਗਾਯਾਤਰੀ ਆਉਣੇ ਸ਼ੁਰੂ ਹੋ ਗਏ, ਹਰਿਭਜਨ ਕਿਤੇ ਨਜ਼ਰ ਨਹੀਂ ਸੀ ਆ ਰਿਹਾਮੈਂ ਦਰਬਾਜ਼ੇ ਲਾਗੇ ਖਲੋ ਗਿਆ। ਉੱਥੋਂ ਇੰਮੀਗ੍ਰੇਸ਼ਨ ਕਾਊਂਟਰ ਦਿਸਦਾ ਸੀ ਇੰਨੇ ਨੂੰ ਮੇਰੀ ਨਜ਼ਰ ਹਰਿਭਜਨ ਸਿੰਘ ’ਤੇ ਪਈ। ਇੰਮੀਗ੍ਰੇਸ਼ਨ ਅਫਸਰ ਉਸ ਤੋਂ ਕੋਈ ਫਾਰਮ ਭਰਵਾ ਰਹਾ ਸੀਬਾਹਰ ਆਇਆ ਤਾਂ ਜੱਫੀ ਪਾ ਕੇ ਮਿਲਿਆਗੋਰੇ ਅੱਖਾਂ ਟੱਡ ਟੱਡ ਦੇਖਣਪੁੱਛਣ ’ਤੇ ਪਤਾ ਲੱਗਾ ਕਿ ਉਸ ਪਾਸ ਕੈਨੇਡਾ ਦਾ ਵੀਜ਼ਾ ਨਹੀਂ ਸੀਇੰਮੀਗ੍ਰੇਸ਼ਨ ਅਫਸਰ ਯਾਤਰੂ-ਵੀਜ਼ੇ (Visitor's Visa) ਦਾ ਫਾਰਮ ਭਰਵਾ ਰਿਹਾ ਸੀਮੈਂ ਕਿਹਾ, ਦਿੱਲੀ ਤੋਂ ਵੀਜ਼ਾ ਲਗਵਾ ਕੇ ਆਉਣਾ ਸੀ? ਉਸ ਨੇ ਦੱਸਿਆ ਕਿ ਉਹਦੇ ਪਾਸ ਅਮਰੀਕਾ ਦਾ ਵੀਜ਼ਾ ਹੈ, ਕਿਸੇ ਸੱਜਣ ਨੇ ਕਿਹਾ ਜੇ ਅਮਰੀਕਾ ਦਾ ਵੀਜ਼ਾ ਹੋਵੇ ਤਾਂ ਕੈਨੇਡਾ ਦੇ ਵੀਜ਼ੇ ਦੀ ਲੋੜ ਨਹੀਂ

ਘਰ ਪਹੁੰਚੇ ਤਾਂ ਹਰਿਭਜਨ ਨੇ ਪੱਗ ਲਾਹ ਕੇ ਮੇਜ਼ ’ਤੇ ਰੱਖੀ ਅਤੇ ਮੋਕਲਾ ਹੋ ਕੇ ਸੋਫੇ ਤੇ ਬਹਿ ਗਿਆਮੈਂ ਪੁੱਛਿਆ, ਕੀ ਪੀਣਾ? ਕਹਿਣ ਲੱਗਾ, ਬੈਠ ਪਹਿਲਾਂ ਗੱਲਾਂ ਕਰੀਏਚਾਹ ਰੱਖ ਕੇ ਮੈਂ ਉਸ ਦੇ ਸਾਹਮਣੇ ਕੁਰਸੀ ਡਾਹ ਕੇ ਬਹਿ ਗਿਆਗੱਲਾਂ ਕਰਨ ਦਾ ਓਹੋ ਲਹਿਜ਼ਾ ਅਤੇ ਸ਼ਬਦਾਂ ਵਿੱਚ ਪਹਿਲਾਂ ਵਰਗੀ ਲੈਅ ਅਤੇ ਲੋਚ ਸੀਜਦ ਉਸ ਨੇ “ਬਈ ਗੁਰਮੇਲ” ਕਿਹਾ ਤਾਂ ਮੈਂਨੂੰ ਪਿਛਲੇ ਦਿਨ ਯਾਦ ਆ ਗਏਮੈਂ ਕਿਹਾ, ਤੂੰ ਬਿਲਕੁਲ ਨਹੀਂ ਬਦਿਲਆ, ਤੇਰੀ ਰਫਤਾਰ, ਗੁਫਤਾਰ ਤੇ ਦਸਤਾਰ ਵਿੱਚ ਕੋਈ ਫਰਕ ਨਹੀਂ, ਬੱਸ ਥੋੜ੍ਹਾ ਬਜ਼ੁਰਗ ਲੱਗਣ ਲੱਗ ਪਿਆਂਦਾਹੜੀ ਕਾਫੀ ਚਿੱਟੀ ਹੋ ਗਈ ਸੀ, ਪਰ ਮੂੰਹ ’ਤੇ ਅਜੇ ਵੀ ਪਹਿਲਾਂ ਵਾਲੀ ਰੌਣਕ ਸੀਕਹਿਣ ਲੱਗਾ, “ਬਈ ਗੁਰਮੇਲ! ਦਾਹੜੀ ਮੁੱਛ ਸਫਾਚੱਟ ਕਰਾ ਕੇ ਤੂੰ ਪਹਿਲਾਂ ਨਾਲੋਂ ਵੀ ਗੱਭਰੂ ਜਵਾਨ ਤੇ ਸੋਹਣਾ-ਸੁਨੱਖਾ ਨਿਕਲ ਆਇਆਂ। ਕਿਸੇ ਫਿਲਮੀ ਹੀਰੋ ਵਾਂਗ ਲਗਦੈਂ।”

ਮੁਸਕਣੀ ਹੱਸਦਿਆਂ ਮੈਂ ਕਿਹਾ, “ਤੂੰ ਬਿਲਕੁਲ ਠੀਕ ਪਹਿਚਾਣਿਆਂ ਆਪਣੇ ਪੁਰਾਣੇ ਯਾਰ ਨੂੰ, ਤੇਰੀ ਗੱਲ ਦੀ ਤਸਦੀਕ ਗੋਰੀਆਂ ਵੀ ਕਰਦੀਆਂ ਹਨ।” ਉਸ ਨੇ ਕਿਹਾ, “ਕਹਿਣ ਦੀ ਲੋੜ ਨਹੀਂ, ਤੇਰੀ ਦੇਖਣੀ-ਪਾਖਣੀ ਹੀ ਦੱਸ ਰਹੀ ਹੈ।”

ਚਾਹ ਬਣ ਗਈ ਤਾਂ ਕੱਪਾਂ ਵਿੱਚ ਪਾ ਕੇ, ਸਲੂਣੇ ਸਮੇਤ ਮੈਂ ਮੇਜ਼ ਤੇ ਰੱਖ ਦਿੱਤੀਚਾਹ ਪੀਂਦਿਆਂ ਕੁਝ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ

ਸ਼ਾਮ ਹੋ ਰਹੀ ਸੀ, ਖਾਣੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ਜੋ ਘਰ ਬਣਿਆ ਪਿਆ ਖਾ ਲਵਾਂਗਾਮੈਂ ਕਿਹਾ, ਬਾਹਰ ਚੱਲਾਂਗੇ, ਤੂੰ ਸਿਰਫ਼ ਇਹ ਦੱਸ ਕੀ ਖਾਣ ਨੂੰ ਜੀ ਕਰਦਾ? ਐਨੇ ਨੂੰ ਇੱਕ ਫੂਨ ਆ ਗਿਆ ਜੋ ਮੇਰੀ ਦੋਸਤ-ਕੁੜੀ, ਐਵਲਨ ਕੌਰਕਰ ( Evelyn Corcker) ਦਾ ਸੀਉਸ ਨੇ ਮਿਲਣ ਆਉਣਾ ਸੀ, ਮੈਂ ਇਹ ਕਹਿ ਕੇ ਵਰਜ ਦਿੱਤਾ ਕਿ ਅੱਜ ਮੇਰੇ ਘਰ ਇੰਡੀਆ ਤੋਂ ਪੁਰਾਣਾ ਦੋਸਤ ਆਇਆ ਹੋਇਆ ਹੈਹਰਿਭਜਨ ਵਿੱਚੋਂ ਟੋਕ ਕੇ ਕਹਿਣ ਲੱਗਾ, “ਕੋਈ ਨਹੀਂ, ਆਪਣੀ ਦੋਸਤ ਨੂੰ ਵੀ ਸੱਦ ਲੈ, ਮੈਂ ਵੀ ਦੇਖਾਂ ਤੇਰੀ ਪਸੰਦ ਕਿੱਦਾਂ ਦੀ ਹੈ।” ਮੈਂ ਕਿਹਾ ਕੱਲ੍ਹ ਨੂੰ ਸਹੀ, ਅੱਜ ਆਪਾਂ ਗੱਪਾਂ-ਛੱਪਾਂ ਮਾਰਾਂਗੇਉਸ ਨੇ ਕਿਹਾ ਗੱਪਾਂ ਵੀ ਨਾਲ ਦੀ ਨਾਲ ਮਾਰੀ ਜਾਵਾਂਗੇ ਮੈਂਨੂੰ ਲੱਗਿਆ ਉਹ ਐਵਲਨ ਨੂੰ ਦੇਖਣਾ ਚਾਹੁੰਦਾ ਸੀਦੁਬਾਰਾ ਫੂਨ ਕਰਕੇ ਐਵਲਨ ਨੂੰ ਕਿਹਾ, “ਅਸੀਂ ਇੰਡੀਅਨ ਰੈਸਟੋਰੈਂਟ ਵਿੱਚ ਖਾਣਾ ਖਾਣ ਚੱਲੇ ਹਾਂ, ਤੂੰ ਵੀ ਆ ਜਾ ਉਸ ਨੂੰ ਇੰਡੀਅਨ ਖਾਣਾ ਬਹੁਤ ਪਸੰਦ ਸੀ, ਅੱਧੇ ਕੁ ਘੰਟੇ ਵਿੱਚ ਉਹ ਪਹੁੰਚ ਗਈਐਵਲਨ ਵਲ ਭਰਵੀਂ ਨਜ਼ਰ ਮਾਰਦਿਆਂ, ਹਰਿਭਜਨ ਉਸ ਦੇ ਸੁਹੱਪਣ ਦੀ ਤਾਰੀਫ ਕਰਨ ਲੱਗ ਪਿਆਗੋਰੀਆਂ ਆਪਣੀ ਤਾਰੀਫ ਸੁਣ ਕੇ ਗਦ ਗਦ ਹੋ ਜਾਂਦੀਆਂ ਹਨ ਅਤੇ ਥੈਂਕ ਯੂ, ਥੈਂਕ ਯੂ ਕਹੀ ਜਾਂਦੀਆਂ ਹਨਕੁੜੀ ਦੇ ਆਉਣ ਨਾਲ ਹਰਿਭਜਨ ਚਮਕ ਉੁੱਠਿਆ, ਥਕਾਵਟ ਕਿਧਰੇ ਦੌੜ ਗਈ ਅਤੇ ਚੁਕੰਨਾ ਹੋ ਕੇ ਬੈਠ ਗਿਆ ਮੈਂਨੂੰ ਪੰਜਾਬੀ ਵਿੱਚ ਕਹੇ, “ਬਈ ਗੁਰਮੇਲ, ਤੇਰੀ ਦੋਸਤ ਵਾਕਈ ਬਹੁਤ ਸੋਹਣੀ ਹੈ, ਦੇਖ ਕੇ ਭੁੱਖ ਲਹਿੰਦੀ ਹੈ।” ਮੈਂ ਪੰਜਾਬੀ ਵਿੱਚ ਕਿਹਾ, “ਦੇਖ ਕੇ ਹੀ ਭੁੱਖ ਨਾ ਲਾਹ ਲਈਂ, ਖਾਣਾ ਖਾਣ ਜੋਗੀ ਵੀ ਰੱਖ ਲਈਂ।”

ਵੈਨਕੂਵਰ ਵਿੱਚ ਪਟਿਆਲੇ ਵਾਲੇ ਮਨਮੋਹਨ ਸਿੰਘ ਦਾ ਹੋਟਲ ਸੀਉਹ ਮੈਂਨੂੰ ਜਾਣਦਾ ਸੀ ਅਤੇ ਹੋਟਲ ਦਾ ਖਾਣਾ ਵੀ ਲਜ਼ੀਜ਼ ਸੀਜਦ ਪਹੁੰਚੇ ਤਾਂ ਉਹ ਖਿੜੇ ਮੱਥੇ ਮਿਲਿਆਮੈਂ ਕਿਹਾ, ਪੰਜਾਬੀ ਦੇ ਮਹਾਨ ਕਵੀ ਹਰਿਭਜਨ ਸਿੰਘ ਨੂੰ ਮਿਲੋਉਸ ਨੂੰ ਕਵਿਤਾ ਵਿੱਚ ਦਿਲਚਸਪੀ ਸੀ ਅਤੇ ਹਰਿਭਜਨ ਦਾ ਨਾਂ ਵੀ ਸੁਣਿਆ ਹੋਇਆ ਸੀਸਾਨੂੰ ਇੱਕ ਅਲਹਿਦਾ ਕਮਰੇ ਵਿੱਚ ਬਿਠਾ ਕੇ ਆਪ ਵੀ ਨਾਲ ਬਹਿ ਗਿਆਮੈਂ ਕਿਹਾ, ਦਿੱਲੀ ਤੋਂ ਆਏ ਮੇਰੇ ਦੋਸਤ ਨੂੰ ਐਦਾਂ ਦਾ ਖਾਣਾ ਖੁਆ ਕਿ ਦਿੱਲੀ ਭੁੱਲ ਜਾਵੇਉਸ ਨੇ ਕਿਹਾ, “ਡਾਕਟਰ ਸਾਹਿਬ, ਇਹ ਵੀ ਕੋਈ ਕਹਿਣ ਵਾਲੀ ਗੱਲ ਹੈ, ਜਿਹੋ ਜਿਹੇ ਤੁਹਾਡੇ ਮਹਿਮਾਨ, ਉਹੋ ਜਿਹੇ ਮੇਰੇਤੁਸੀਂ ਸਿਰਫ ਇਹ ਦੱਸੋ ਕਿ ਖਾਣਾ ਕੀ ਹੈ।” ਮੈਂ ਕਿਹਾ, “ਇਹ ਤੁਹਾਡੇ ’ਤੇ ਛੱਡਦੇ ਹਾਂ।” ਉਹ ਕਿਚਨ ਵਲ ਗਿਆ ਅਤੇ ਸਾਡੇ ਲਈ ਖਾਣਾ ਆਰਡਰ ਕਰ ਦਿੱਤਾ ਥੋੜ੍ਹੀ ਦੇਰ ਬਾਅਦ ਬੈਰਾ ਖਾਣਾ ਲੈ ਕੇ ਆ ਗਿਆ, ਪਰ ਮਨਮੋਹਨ ਸਿੰਘ ਨਾ ਮੁੜਿਆ, ਸ਼ਾਇਦ ਗਾਹਕਾਂ ਦੀ ਭੀੜ ਕਰਕੇ ਰੁੱਝ ਗਿਆਜਦ ਖਾਣਾ ਖਾ ਲਿਆ ਤਾਂ ਮਨਮੋਹਨ ਸਿੰਘ ਆ ਕੇ ਪੁੱਛਣ ਲੱਗਾ, “ਖਾਣਾ ਕਿੱਦਾਂ ਦਾ ਲੱਗਿਆ?” ਹਰਿਭਜਨ ਬੋਲਿਆ, “ਖਾਣਾ ਬਹੁਤ ਸੁਆਦ ਸੀ, ਦਿੱਲੀ ਵਰਗਾ ਸੁਆਦਲਾ।” ਮਾਲਕ ਫੇਰ ਚਲਾ ਗਿਆ, ਅਸੀਂ ਬੈਰੇ ਨੂੰ ਬਿੱਲ ਲਿਆਉਣ ਲਈ ਕਿਹਾਉਸ ਨੇ ਦੱਸਿਆ, “ਮਾਲਕ ਦਾ ਹੁਕਮ ਹੈ, ਤੁਹਾਨੂੰ ਬਿੱਲ ਨਹੀਂ ਦੇਣਾ।” ਮੈਂ ਮਨਮੋਹਨ ਸਿੰਘ ਕੋਲ ਗਿਆ ਅਤੇ ਬਿੱਲ ਦੇਣ ਲਈ ਜ਼ਿੱਦ ਕੀਤੀਉਸ ਨੇ ਮੇਰਾ ਹੱਥ ਘੁੱਟਦਿਆਂ ਹੌਲੀ ਜਿਹੀ ਕਿਹਾ, “ਕਿਉਂ ਸ਼ਰਮਿੰਦਾ ਕਰਦੇ ਹੋ, ਤੁਸੀਂ ਮੇਰਾ ਪੰਜਾਬੀ ਦੇ ਸਿਰਕੱਢ ਕਵੀ ਨਾਲ ਤੁਆਰਫ ਕਰਾਇਆ ਹੈ, ਮੈਂ ਇੰਨਾ ਵੀ ਨਹੀਂ ਕਰ ਸਕਦਾ! ਜਦ ਮੈਂ ਪੈਸੇ ਦੇਣ ਲਈ ਜ਼ਿੱਦ ਕੀਤੀ ਤਾਂ ਉਸ ਨੇ ਮੇਰਾ ਹੱਥ ਘੁਟਦਿਆਂ ਕਿਹਾ, “ਤੁਸੀਂ ਕਿਹੜੇ ਨੱਠੇ ਹੋਏ ਹੋ, ਕਿਸੇ ਦਿਨ ਦੂਣੇ ਲੈ ਲਵਾਂਗਾ।”

ਖਾਣਾ ਖਾਕੇ ਘਰ ਪਹੁੰਚੇ, ਹਰਿਭਜਨ ਥੱਕਿਆ ਹੋਇਆ ਸੀ, ਮੈਂ ਕਿਹਾ ਤੂੰ ਹੁਣ ਆਰਾਮ ਕਰ, ਮੈਂ ਐਵਲਨ ਨੂੰ ਤੋਰ ਕੇ ਆਉਂਦਾ ਹਾਂਉਹ ਐਵਲਨ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ ਸੀਮੈਂ ਕਿਹਾ ਕੱਲ੍ਹ ਸਹੀ, ਤੂੰ ਹੁਣ ਸੌਂ ਜਾ

ਦੂਜੇ ਦਿਨ ਹਰਿਭਜਨ ਨੂੰ ਪੁੱਛਿਆ, ਕੀ ਦੇਖਣਾ-ਪਾਖਣਾ ਹੈ? ਕੁਝ ਸਾਹਿਤਕਾਰ ਤੈਨੂੰ ਮਿਲਣਾ ... ਵਿੱਚੋਂ ਗੱਲ ਟੋਕਦਿਆਂ ਉਸ ਨੇ ਕਿਹਾ, “ਸਾਹਿਤਕਾਰਾਂ ਨੂੰ ਵੀ ਮਿਲ ਲਵਾਂਗੇ, ਪਹਿਲਾਂ ਕਨੇਡਾ ਦੇ ਸਰਸਬਜ਼ ਬਾਗ ਤਾਂ ਦਿਖਾਮੈਂ ਕਿਹਾ, ਵੈਨਕੂਵਰ ਬਹੁਤ ਖੂਬਸੂਰਤ ਸ਼ਹਿਰ ਹੈ, ਇੱਕ ਪਾਸੇ ਸਮੁੰਦਰ ਤੇ ਦੂਜੇ ਪਾਸੇ ਪਹਾੜ ਹਨਬੀ.ਸੀ. ਦੀ ਰਾਜਧਾਨੀ, ਵਿਕਟੋਰੀਆ ਵੀ ਦੇਖਣ ਯੋਗ ਸ਼ਹਿਰ ਹੈ ਉੱਥੇ ਜਾਣ ਲਈ ਫੈਰੀ (ਪਾਣੀ ਦਾ ਛੋਟਾ ਜਹਾਜ਼) ਲੈਣੀ ਪੈਂਦੀ ਹੈ, ਰਾਹ ਵਿੱਚ ਗੁਲਾਬ ਦੇ ਫੁੱਲਾਂ ਨਾਲ ਸਜਿਆ ‘ਬੁੱਸ਼ਰਟ ਗਾਰਡਨ’ ਹੈ ; ਤੂੰ ਦੱਸ ਕਿੱਥੋਂ ਸ਼ੁਰੂ ਕਰਨਾਉਸ ਨੇ ਸਵਾਲੀਆ ਲਹਿਜ਼ੇ ਵਿੱਚ ਕਿਹਾ, ਇਨ੍ਹਾਂ ਨਾਵਾਂ-ਥਾਵਾਂ ਤੋਂ ਸਿਵਾਏ ਕੁਝ ਹੋਰ ਵੀ ਦੇਖਣ ਯੋਗ ਹੋਵੇਗਾ! ਮੈਂ ਕਿਹਾ, ਹੋਰ ਤੈਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੁਲੰਬੀਆ ਦਿਖਾਵਾਂਗਾ, ਜਿੱਥੋਂ ਮੈਂ ਪੀਚ.ਡੀ. ਕੀਤੀ ਹੈ ਅਤੇ ਸਾਇਮਨ ਫਰੇਜ਼ਰ ਯੂਨੀਵਰਸਿਟੀ ਵੀ ਚੱਲਾਂਗੇ, ਜਿੱਥੇ ਮੈਂ ਹੁਣ ਪੜ੍ਹਾਉਂਦਾ ਹਾਂਉਸ ਨੇ ਮੇਰੀ ਗੱਲ ਵਲ ਬਹੁਤਾ ਧਿਆਨ ਨਾ ਦਿੱਤਾ ਮੈਂਨੂੰ ਲੱਗਿਆ, ਉਹ ਸੈਰ ਸਪਾਟੇ ਲਈ ਆਇਆ ਹੈ, ਸ਼ਹਿਰ ਦੀ ਚਹਿਲ-ਪਹਿਲ ਦੇਖਣਾ ਚਾਹੁੰਦਾ ਹੈਮੈਂ ਕਿਹਾ, ਤੂੰ ਸਿੱਧਾ ਕਿਉਂ ਨਹੀਂ ਕਹਿੰਦਾ ਕੋਈ ਡਾਨਸ-ਡੂਨਸ ਦੇਖਣਾ ਹੈਹਰਿਭਜਨ ਨੇ ਬਣਾ ਸੁਆਰ ਕੇ ਉੱਤਰ ਦਿੱਤਾ, “ਮੈਂ ਸੋਚਿਆ, ਤੈਨੂੰ ਪੱਛਮ ਦੀ ਹਵਾ ਲੱਗ ਗਈ ਹੋਵੇਗੀ, ਆਪੇ ਸਮਝ ਜਾਏਂਗਾ, ਪਰ ਲਗਦਾ ਤੂੰ ਤਾਂ ਅਜੇ ਵੀ ਪਿੰਡ ਦੀਆਂ ਗਲੀਆਂ ਦੀ ਧੂੜ ਫੱਕਦਾ ਫਿਰਦਾਂ।”

ਜਦ ਮੈਂ ਸ਼ਬਦ “ਫੱਕਦਾ” ਸੁਣੀਆ ਤਾਂ ਮੇਰਾ ਹਾਸਾ ਨਿਕਲ ਗਿਆ “ਬਈ ਗੁਰਮੇਲ, ਤੇਰਾ ਹਾਸਾ ਪਹਿਲਾਂ ਵਾਂਗ ਬੇਤੁਕੱਲਫਾ, ਆਪਮੁਹਾਰਾ ਤੇ ਸੱਚਾ-ਸੁੱਚਾ ਹੈ।” ਉਸ ਨੂੰ ਮੇਰੇ ਹੱਸਣ ਦੇ ਕਾਰਨ ਦਾ ਪਤਾ ਨਹੀਂ ਸੀ ਲੱਗਿਆਮੈਂ ਦੱਸਿਆ, ਤੇਰੇ ਮੂੰਹੋਂ ਸ਼ਬਦ “ਫੱਕਦਾ” ਸੁਣ ਕੇ ਹੱਸਿਆ ਸੀ ਜਿਸਦਾ ਅੰਗਰੇਜ਼ੀ ਅਰਥ ਬੜਾ ਖਤਰਨਾਕ ਹੈਉਸ ਨੂੰ ਫੇਰ ਵੀ ਸਮਝ ਨਾ ਆਈ ਕਿਉਂਕਿ ਪੰਜਾਬੀ ਵਿੱਚ ਇਸ ਸ਼ਬਦ ਦੇ ਅਰਥ ਹੋਰ ਹਨ ਅਤੇ ਅੰਗਰੇਜ਼ੀ ਵਿੱਚ ਹੋਰਜਦ ਇਸਦੇ ਅੰਗਰੇਜ਼ੀ ਮਾਅਨੇ ਦੱਸੇ ਤਾਂ ਉਸ ਦੇ ਮੂੰਹ ’ਤੇ ਸ਼ਰਮੀਲਾ ਜਿਹਾ ਹਾਸਾ ਵਿਖਰ ਗਿਆਮੈਂ ਮਖੌਲ ਨਾਲ ਕਿਹਾ, ਚਾਹੇਂ ਤਾਂ ਇਸਦਾ ਇੰਤਜ਼ਾਮ ਵੀ ਹੋ ਸਕਦਾ ਹੈ।” ਮੁਸਕਣੀ ਹੱਸਦਿਆਂ ਉਸ ਨੇ ਸ਼ਰਾਰਤ ਨਾਲ ਕਿਹਾ, “ਤੂੰ ਬੜਾ ਲੁੱਚਾ ਹੋ ਗਿਆਂ।” ਮੈਂ ਵੀ ਉਸੇ ਲਹਿਜ਼ੇ ਵਿੱਚ ਜਵਾਬ ਦਿੱਤਾ, “ਕੀ ਕਰੀਏ, ਪੱਛਮੀ ਦੇਸ਼ਾਂ ਵਿੱਚ ਇੰਨਾ ਕੁ ਤਾਂ ਬਦਲਣਾ ਪੈਂਦਾ ਹੈ, ਨਹੀਂ ਤਾਂ ਬੰਦਾ ਬੁੱਧੂ ਲਗਦਾ ਹੈਮੈਂ ਜਦ ਇੱਥੇ ਆਇਆ ਸੀ ਤਾਂ ਬੜਾ ਭੋਲਾਭਾਲਾ, ਸ਼ਰਮੀਲਾ ਤੇ ਸੰਗਾਊ ਸੀਉਸ ਨੇ ਕਿਹਾ, “ਹੁਣ ਤਾਂ ਬੜਾ ਹੰਢ-ਵਰਤ ਗਐਂ।” ਉਸ ਦਾ ਇਸ਼ਾਰਾ ਮੇਰੀ ਦੋਸਤ ਕੁੜੀ ਐਵਲਨ ਵਲ ਸੀਮੈਂ ਕਿਹਾ, “ਗੁਰੂਦੇਵ, ਸਮਾਂ, ਸਥਾਨ ’ਤੇ ਗਿਆਨ ਸਭ ਕੁਝ ਸਿਖਾ ਦਿੰਦੇ ਹਨ

ਹਰਿਭਜਨ ਕਹਿਣ ਲੱਗਾ, “ਗੁਰਮੇਲ, ਕੈਨੇਡਾ ਆ ਕੇ ਤੂੰ ਭਾਵੇਂ ਪੜ੍ਹ ਲਿਖ ਤੇ ਬਣ ਸੰਵਰ ਗਿਐਂ, ਪਰ ਤੇਰੇ ਵਿੱਚੋਂ ਅਪਣੱਤ, ਹਮਦਰਦੀ ਤੇ ਸਾਦਗੀ ਮਨਫੀ ਨਹੀਂ ਹੋਏਹੋਰ ਕਿੰਨੇ ਲਿਖਾਰੀ ਬਾਹਰ ਆਏ, ਕਿਸੇ ਨੇ ਪੜ੍ਹਨ ਵਲ ਧਿਆਨ ਨਹੀਂ ਦਿੱਤਾ, ਪੈਸੇ ਕਮਾਉਣ ਦੇ ਚੱਕਰ ਵਿੱਚ ਹੀ ਖਚਿਤ ਹੋ ਗਏਇੰਗਲੈਂਡ ਵਿੱਚ ਕਈ ਮਿਲੇ, ਜੋ ਦਾਰੂ ਪੀ ਕੇ ਫੋਕੀਆਂ ਫੜਾਂ ਮਾਰਦੇ, ਬੇਹੂਦਾ ਤੇ ਬੇਅਰਥਾ ਬੋਲੀ ਜਾਂਦੇ ਹਨ ਇੱਕ ਦੂਜੇ ਦੀ ਚੁਗਲੀ ਨਿੰਦਾ ਕਰਨ ਲੱਗੇ ਅੱਗਾ-ਪਿੱਛਾ ਨਹੀਂ ਦੇਖਦੇ।”

ਮੈਂ ਕਿਹਾ, “ਛੱਡ ਪਰਾਂ ਆਪਾਂ ਉਨ੍ਹਾਂ ਤੋਂ ਕੀ ਲੈਣਾ, ਅੱਜ ਦਾ ਪ੍ਰੋਗਰਾਮ ਬਣਾਉਂਦੇ ਹਾਂਅੱਜ ਯੂਨੀਵਰਸਿਟੀ ਆਫ ਬ੍ਰਿਟਿਸ਼ ਕੁਲੰਬੀਆ (UBC) ਚੱਲਾਂਗੇਜਿਹੜੇ ਡੀਪਾਰਮਿੰਟ ਵਿੱਚੋਂ ਮੈਂ ਪੀਐੱਚ. ਡੀ. ਕੀਤੀ ਸੀ, ਉਹ ਦਿਖਾਵਾਂਗਾ ਅਤੇ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰਾਂ ’ਤੇ ਵਿਦਿਆਰਥੀਆਂ ਨਾਲ ਮਿਲਾਂਗੇਯੂ.ਬੀ.ਸੀ. ਵਿੱਚ ਨਿਓ ਕ੍ਰਿਟੀਸਿਜ਼ਮ ਅਤੇ ਸੰਰਚਨਾਵਾਦ ((Neo-criticism and Structuralism) ’ਤੇ ਬਹੁਤ ਕੰਮ ਹੋ ਰਿਹਾ ਸੀਹਰਿਭਜਨ ਦਿੱਲੀ ਯੂਨੀਵਰਸਿਟੀ ਦੇ ਭਾਸ਼ਾਵਾਂ ਦੇ ਡੀਪਾਰਟਮਿੰਟ ਦਾ ਮੁਖੀ ਸੀਉਸ ਦੀ ਛਤਰ-ਛਾਇਆ ਹੇਠ ਸੰਰਚਨਵਾਦ, (Structuralism) ਅਤੇ ਰੂਸੀ ਰੂਪਵਾਦ (Russian Formalism) ’ਤੇ ਕੰਮ ਹੋਣ ਕਰਕੇ “ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ” ਸਥਾਪਤ ਹੋਇਆ ਸੀਮੈਂ ਸੋਚਿਆ ਕਿ ਉਸ ਲਈ ਯੂਨੀਵਰਸਿਟੀ ਦੇ ਸਾਹਿਤ ਵਿਭਾਗ ਦੇ ਪ੍ਰੋਫੈਸਰਾਂ ਨਾਲ ਮਿਲਣਾ ਲਾਭਦਾਇਕ ਰਹੇਗਾ

ਯੂ.ਬੀ.ਸੀ. ਦਾ ਗੇੜਾ:

ਅਸੀਂ ਪਹਿਲਾਂ ਬਾਈਓਲੋਜੀ (Biology) ਵਿਭਾਗ ਵਿੱਚ ਗਏ, ਜਿੱਥੇ ਮੇਰੀ ਪੀਐੱਚ. ਡੀ. ਦੇ ਨਿਗਰਾਨ ਪ੍ਰਫੈਸਰ ਸਨਹਰਿਭਜਨ ਨੂੰ ਪਹਿਲਾਂ ਪ੍ਰੋ. ਡੇਵਿਡ ਸਜ਼ੂਕੀ ਨਾਲ ਮਿਲਾਇਆਡੇਵਿਡ ਇੱਕ ਬੇਬਾਕ ਅਤੇ ਹਿੱਪੀਆਂ ਵਰਗੇ ਭੇਸ ਵਾਲਾ ਪ੍ਰੋਫੈਸਰ ਸੀ ਮੈਂਨੂੰ ਦੇਖਦਿਆਂ ਸਾਰ ਉਸ ਨੇ ਕਹਾ, “How is the lover boy?” ਮੈਂ ਕਿਹਾ, ਜੀ ਬਿਲਕੁਲ ਚੰਗਾ-ਭਲਾ ਹਾਂਜਦ ਬਾਹਰ ਨਿਕਲੇ ਤਾਂ ਹਰਿਭਜਨ ਨੇ “ਲਵਰ ਬੁਆਏ” ਵਾਲੀ ਗੱਲ ਪੁੱਛੀਮੈਂ ਕਿਹਾ ਇਹ ਘਰ ਚੱਲ ਕੇ ਦੱਸਾਂਗਾ, ਪਹਿਲਾਂ ਅੰਗਰੇਜ਼ੀ ਵਿਭਾਗ ਵਲ ਚਲਦੇ ਹਾਂ ਉੱਥੇ ਅੰਗਰੇਜ਼ੀ ਦੇ ਦੋ ਕਵੀ/ਆਲੋਚਕ, ਪ੍ਰੋ. ਅਰਲ ਬਰਨੀ ਅਤੇ ਪ੍ਰੋ. ਮਾਈਕਲ ਬੁਲਕ ਨੂੰ ਮਿਲੇਉਨ੍ਹਾਂ ਦਿਨਾਂ ਵਿੱਚ ਬਰਨੀ ਦੀ ਕਾਵਿ-ਪੁਸਤਕ, “Rags & Bone Shop” ਛਪੀ ਸੀਇਸ ਵਿੱਚ ਕਾਵਿ-ਸ਼ੈਲੀ ਦੇ ਅਜੀਬ ਕਿਸਮ ਦੇ ਪ੍ਰਯੋਗ ਕੀਤੇ ਹੋਏ ਹਨਕੁਝ ਕਵਿਤਾਵਾਂ ਈ.ਈ. ਕਮਿੰਗਜ਼ (E.E. Commings) ਦੇ ਪੜਯਥਾਰਥਵਾਦ (Surrealism) ਨਾਲ ਮਿਲਦੀਆਂ ਹਨ, ਕੁਝ ਬੀਟਨਿਕ ਕਵਿਤਾ (Beatnick Poetry) ਵਰਗੀਆਂ ਹਨ ਅਤੇ ਕੁਝ ਉਸ ਦੀ ਆਪਣੀ ਨਵੀਂ ਸ਼ੈਲੀ ਵਿੱਚ ਲਿਖੀਆਂ ਹੋਈਆਂ ਹਨਯਾਦ ਰਹੇ ਕਿ, ਪ੍ਰੋ. ਬਰਨੀ ਨੇ ਯੂ.ਬੀ.ਸੀ. ਵਿੱਚ ਸਭ ਤੋਂ ਪਹਿਲਾਂ ਕ੍ਰੀਏਟਿਵ ਰਾਇਟਿੰਗ ਵਿਭਾਗ (Creative Writing Department) ਸਥਾਪਤ ਕੀਤਾ ਸੀਉਹ ਜਮਾਤ ਪੜ੍ਹਾਉਣ ਚੱਲਿਆ ਸੀ, ਇਸ ਲਈ ਸੰਖੇਪ ਜਿਹੀ ਮੁਲਾਕਾਤ ਹੋਈਸੰਰਚਨਾਵਾਦ ਦਾ ਮਾਹਿਰ ਪ੍ਰੋਫੈਸਰ ਕਿਸੇ ਕਾਨਫ੍ਰੰਸ ਵਿੱਚ ਭਾਗ ਲੈਣ ਗਿਆ ਹੋਇਆ ਸੀਸਬੱਬ ਨਾਲ ਉਸ ਦੀਆਂ ਦੋ ਵਿਦਿਆਰਥਣਾਂ ਨਾਲ ਮੁਲਾਕਾਤ ਹੋ ਗਈ ਜਿਨ੍ਹਾਂ ਵਿੱਚੋਂ ਇੱਕ ਮਦਰਾਸ ਤੋਂ ਪੀਐੱਚ. ਡੀ. ਕਰਨ ਆਈ ਸੀ ਅਤੇ ਦੂਜੀ ਇੱਕ ਗੋਰੀ ਕੁੜੀ ਸੀਭਾਰਤੀ ਕੁੜੀ ਦਾ ਨਾਂ ਮੀਨਾਕਸ਼ੀ ਸੀ ਤੇ ਗੋਰੀ ਕੁੜੀ ਦਾ ਕਾਰਲਾ ਸੀਹਰਿਭਜਨ ਨੇ ਮਿਲਦਿਆਂ ਸਾਰ ਉਨ੍ਹਾਂ ਨਾਲ ਸੰਰਚਨਾਵਾਦ ਬਾਰੇ ਗੱਲ ਸ਼ੁਰੂ ਕਰ ਦਿੱਤੀਉਨ੍ਹਾਂ ਨਾਲ ਲੋਰ ਵਿੱਚ ਹੱਥ ਉਲਾਰ ਕੇ ਗੱਲਾਂ ਕਰਨ ਲੱਗ ਪਿਆਮੈਂ ਕਿਹਾ, ਆਪਾਂ ਇਨ੍ਹਾਂ ਨੂੰ ਡਿਨਰ ਲਈ ਸੱਦ ਲੈਂਦੇ ਹਾਂ, ਬਾਕੀ ਗੱਲਾਂ ਉਦੋਂ ਕਰ ਲਈਂਮੈਂ ਦੋਹਾਂ ਕੁੜੀਆਂ ਨੂੰ ਸ਼ਾਮ ਦੇ ਡਿਨਰ ਦੀ ਦਾਅਵਤ ਦਿੱਤੀ ਜੋ ਉਨ੍ਹਾਂ ਨੇ ਖਿੜੇ ਮੱਥੇ ਮੰਨ ਲਈਉਨ੍ਹਾਂ ਨੂੰ ਲਿਆਉਣ ਤੇ ਵਾਪਸ ਛੱਡਣ ਦੀ ਜ਼ਿੰਮੇਦਾਰੀ ਵੀ ਆਪਣੇ ਸਿਰ ਲੈ ਲਈ

ਕੁੜੀਆਂ ਦੇ ਆਉਣ ਤੋਂ ਪਹਿਲਾਂ ਮੈਂ ਹਰਿਭਜਨ ਨੂੰ ਕਿਹਾ, ਚੱਲ ਕੋਈ ਵਾਇਨ ਵਗੈਰਾ ਲੈ ਆਈਏਵਾਈਨ ਸ਼ੌਪ ’ਤੇ ਇੱਕ ਬੋਤਲ ਤੇ ਅੰਗਰੇਜ਼ੀ ਵਿੱਚ, “Suntry”, ਲਿਖਿਆ ਹੋਇਆ ਸੀਪੰਜਾਬੀ ਵਰਗੇ ਨਾਂ ਦੇ ਭੁਲੇਖੇ ਇੱਕ “ਸੰਤਰੀ” ਦੀ ਅਤੇ ਇੱਕ ਰੈੱਡ ਵਾਇਨ ਦੀ ਬੋਤਲ ਖਰੀਦ ਲਈਮੈਂ ਕੁੜੀਆਂ ਨੂੰ ਲੈਣ ਚਲਾ ਗਿਆਜਾਣ ਵੇਲੇ ਹਰਿਭਜਨ ਦੇ ਤੇੜ ਪੈਂਟ ਕੋਟ ਸੀ ਅਤੇ ਚਿੱਟੀ ਪੱਗ ਬੰਨ੍ਹੀ ਹੋਈ ਸੀ। ਵਾਪਸ ਮੁੜਿਆ ਤਾਂ ਉਹ ਫਿਲਾਸਫ਼ਰਾਂ ਵਾਂਗ ਵਾਲ ਖਿਲਾਰੀ, ਚਿੱਟਾ ਕੁੜਤਾ-ਪਜਾਮਾ ਪਾ ਕੇ ਸੋਫੇ ਤੇ ਬੈਠਾ ਕੁਝ ਲਿਖ ਰਿਹਾ ਸੀਕੁੜੀਆਂ ਨੂੰ ਖਿੜੇ ਹੋਏ ਚਿਹਰੇ ਨਾਲ ਉੱਠ ਕੇ ਮਿਲਿਆਸਾਰੇ ਥਾਂ-ਪੁਰ-ਥਾਂ ਬਹਿ ਗਏ ਤਾਂ ਮੈਂ ਕੁੜੀਆਂ ਨੂੰ ਪੁੱਛਿਆ, ਕੀ ਪੀਓਗੇ? ਮੀਨਾਕਸ਼ੀ ਨੇ ਕਿਹਾ ਉਹ ਸ਼ਰਾਬ ਨਹੀਂ ਪੀਂਦੀ ਤੇ ਕਾਰਲਾ ਨੇ ਰੈੱਡ ਵਾਇਨ ਦਾ ਗਲਾਸ ਮੰਗਿਆਜਦ ਮੈਂ ਰੈੱਡ ਵਾਇਨ ਗਲਾਸਾਂ ਵਿੱਚ ਪਾਉਣ ਲੱਗਾ ਤਾਂ ਹਰਿਭਜਨ ਨੇ ਕਿਹਾ, “ਬਈ ਗੁਰਮੇਲ, ਮੈਂਨੂੰ ਤਾਂ ਸੰਤਰੀ ਦਾ ਸੁਆਦ ਚਿਖਾ।”

ਕਾਰਲਾ ਦਾ ਸਾਥ ਦੇਣ ਲਈ ਮੈਂ ਵੀ ਵਾਇਨ ਲੈ ਲਈ ਅਤੇ ਹਰਿਭਜਨ ਨੂੰ ਸੰਤਰੀ ਦਾ ਪੈੱਗ ਦੇ ਦਿੱਤਾਪੈਂਦੀ ਸੱਟੇ ਉਸ ਨੇ ਕੁੜੀਆਂ ਨਾਲ ਸੰਰਚਨਾਵਾਦ ਬਾਰੇ ਗੱਲਬਾਤ ਸ਼ੁਰੂ ਕੀਤੀਕੁੜੀਆਂ ਨਾਲ ਗੱਲਾਂ ਵੀ ਕਰੀ ਜਾਵੇ ਅਤੇ ਸੰਤਰੀ ਦੀਆਂ ਘੁੱਟਾਂ ਵੀ ਭਰੀ ਜਾਵੇਦੂਜਾ ਪੈੱਗ ਪਾਇਆ ਤਾਂ ਅੱਧਾ ਕੁ ਪੀ ਕੇ ਲੋਰ ਵਿੱਚ ਆ ਗਿਆ ਤੇ ਸੰਰਚਨਾਵਾਦ ਬਾਰੇ ਆਪਣੇ ਗਿਆਨ ਦੀ ਛਹਿਬਰ ਲਾ ਦਿੱਤੀਕੜੀਆਂ ਨੂੰ ਬੋਲਣ ਦਾ ਬਹੁਤ ਘੱਟ ਮੌਕਾ ਦਿੱਤਾ, ਖੁਦ ਹੀ ਬੋਲੀ ਗਿਆਚਾਹੀਦਾ ਤਾਂ ਇਹ ਸੀ ਕਿ ਉਹ ਉਨ੍ਹਾਂ ਨਾਲ ਬਹਿਸ ਕਰਦਾ, ਆਖਿਰ ਨੂੰ ਉਹ ਸੰਰਚਨਾਵਾਦ ਦੇ ਖੇਤਰ ਵਿੱਚ ਪੀਐੱਚ. ਡੀ. ਕਰ ਰਹੀਆਂ ਸਨਮੀਨਾਕਸ਼ੀ ਨੇ ਉਬਾਸੀ ਲਈ, ਮੈਂ ਸਮਝਿਆ ਜਾਂ ਤਾਂ ਉਹ ਬੋਰ ਹੋ ਰਹੀ ਸੀ, ਜਾਂ ਭੁੱਖ ਲੱਗੀ ਹੋਈ ਸੀਮੈਂ ਕਿਹਾ, ਆਉ ਖਾਣਾ ਖਾਈਏਖਾਣਾ ਖਾਣ ਤੋਂ ਪਹਿਲਾਂ ਹਰਿਭਜਨ ਨੇ ਇੱਕ ਪੈੱਗ ਹੋਰ ਖਿੱਚ ਦਿੱਤਾਉਸ ਦਾ ਜੀ ਹੋਰ ਗੱਲਾਂ ਕਰਨ ਨੂੰ ਕਰਦਾ ਸੀਰਾਤ ਦੇ ਬਾਰਾਂ ਵੱਜ ਰਹੇ ਸਨ, ਕੁੜੀਆਂ ਨੇ ਵਾਪਸ ਜਾਣ ਲਈ ਕਹਾਮੈਂ ਕਿਹਾ ਅੱਧਾ ਘੰਟਾ ਹੋਰ ਠਹਿਰ ਜਾਓਅਸੀਂ ਫੇਰ ਗੱਲੀਂ ਜੁੱਟ ਗਏ ਤਾਂ ਹਰਿਭਜਨ ਇੱਕ ਹੋਰ ਪੈੱਗ ਪਾਕੇ ਬਹਿ ਗਿਆਉਸ ਨੂੰ ਚੜ੍ਹ ਗਈ ਸੀ ਤੇ ਉਹ ਉਬਾਸੀਆਂ ਲੈਣ ਲੱਗ ਪਿਆਮੈਂ ਕਿਹਾ, “ਤੂੰ ਆਰਾਮ ਕਰ, ਮੈਂ ਕੁੜੀਆਂ ਨੂੰ ਛੱਡ ਆਵਾਂ

ਜਦ ਕੁੜੀਆਂ ਨੂੰ ਛੱਡ ਕੇ ਮੈਂ ਵਾਪਸ ਮੁੜਿਆ ਤਾਂ ਹਰਿਭਜਨ ਲਟਬੌਰਾ ਜਿਹਾ ਹੋਇਆ ਘਰ ਦੇ ਅੰਦਰ, ਕਾਹਲੀ ਕਾਹਲੀ, ਇੱਧਰ-ਉੱਧਰ ਗੇੜੇ ਮਾਰ ਰਿਹਾ ਸੀਮੈਂ ਪੁੱਛਿਆ ਕਿ ਠੀਕਠਾਕ ਏਂ ਤਾਂ ਉਸ ਨੇ ਹੱਥ ਉਲਾਰ ਕੇ ਮਸਤਾਂ ਵਾਂਗ ਸਿਰ ਹਲਾ ਦਿੱਤਾਉਸ ਨੂੰ ਕਾਫੀ ਚੜ੍ਹ ਗਈ ਸੀ, ਮੈਂ ਸੌਣ ਲਈ ਕਿਹਾ ਥੋੜ੍ਹਾ ਚਿਰ ਪੈ ਕੇ, ਫੇਰ ਉੱਠ ਕੇ ਘੁੰਮਣ ਲੱਗ ਪਵੇ ਸੁਣਿਆ ਸੀ, ਲੱਸੀ ਪੀਣ ਨਾਲ ਉੱਤਰ ਜਾਂਦੀ ਹੈ, ਮੈਂ ਉਸ ਨੂੰ ਲੱਸੀ ਦਾ ਗਲਾਸ ਪਲਾਇਆਲੱਸੀ ਪੀ ਕੇ ਕੁਝ ਚੈਨ ਜਿਹਾ ਆਇਆ ਤਾਂ ਸੌਂ ਗਿਆਦੂਜੇ ਦਿਨ ਦੁਪਹਿਰੋਂ ਬਾਅਦ ਉੱਠਿਆ ਤਾਂ ਕਹਿਣ ਲੱਗਾ, “ਬਈ ਤੇਰੀ ਵਈਨ ਬੜੀ ਸਖਤ ਸੀ।” ਜਦ ਸੰਤਰੀ ਦੀ ਬੋਤਲ ਦੇ ਲੇਵਲ ਨੂੰ ਪੜ੍ਹਿਆ ਤਾਂ ਪਤਾ ਲੱਗਿਆ ਕਿ ਉਹ ਵਾਇਨ ਨਹੀਂ, ਪੱਕੀ ਸ਼ਰਾਬ ਸੀ, ਉਹ ਵੀ 84 ਪਰੂਫਹਰਿਭਜਨ ਨੂੰ ਦੱਸਿਆ, “ਰਾਤੀਂ ਤੂੰ ਵਾਇਨ ਨਹੀਂ, ਪੱਕੀ ਸ਼ਰਾਬ ਪੀ ਰਿਹਾ ਸੀ, ਆਹ ਦੇਖ ਬੋਤਲ ’ਤੇ ਲਿਖਿਆ ਹੋਇਆ ਹੈ।” ਖਰੀਦਣ ਲੱਗਿਆਂ ਨਾ ਅਸੀਂ ਦਰਿਆਫਤ ਕੀਤਾ, ਨਾ ਵੇਚਣ ਵਾਲੇ ਨੇ ਦੱਸਿਆਹਰਿਭਜਨ ਨੂੰ ਪੁੱਛਿਆ, ਤੈਨੂੰ ਕੌੜੀ ਨਹੀਂ ਲੱਗੀ ਤਾਂ ਕਹਿਣ ਲੱਗਾ, ਬਿਲਕੁਲ ਨਹੀਂਮੈਂ ਟੋਣਾ ਲਾਇਆ, “ਹੋ ਸਕਦਾ ਕੁੜੀਆਂ ਨਾਲ ਗੱਲਾਂ ਕਰਨ ਦੀ ਲੋਰ ਵਿੱਚ ਤੂੰ ਸ਼ਰਾਬ ਨੂੰ ਵਾਇਨ ਸਮਝ ਕੇ ਪੀ ਰਹਾ ਹੋਵੇਂਸ਼ਬਾਬ ਦੇ ਨਸ਼ੇ ਸਾਹਮਣੇ ਸ਼ਰਾਬ ਦਾ ਨਸ਼ਾ ਮੱਠਾ ਪੈ ਜਾਂਦਾ ਹੈ।” ਮੈਂ ਬਚੀ ਹੋਈ ਸੰਤਰੀ ਦਾ ਘੁੱਟ ਭਰਿਆ ਤਾਂ ਵਾਕਈ ਉਸ ਵਿੱਚ ਕੋਈ ਖਾਸ ਕੁੜੱਤਣ ਨਹੀਂ ਸੀ

ਆਖਰੀ ਮੁਲਾਕਾਤ:

ਆਖਰੀ ਵਾਰ ਮੈਂ ਹਰਿਭਜਨ ਨੂੰ 10 ਜਨਵਰੀ, 1995 ਮਿਲਿਆਉਸ ਦਾ ਸਰੀਰ ਬੀਮਾਰੀ ਦੀ ਦੀਮਕ ਅਤੇ ਉਮਰ ਦੇ ਘੁਣ ਨੇ ਖੋਖਲਾ ਕਰ ਦਿੱਤਾ ਸੀਯਕੀਨ ਹੀ ਨਹੀਂ ਆਉਂਦਾ ਸੀ ਕਿ ਭਰਵੇਂ ਜੁੱਸੇ ’ਤੇ ਭਖਦੇ ਚਿਹਰੇ ਵਾਲ ਪੰਜਾਬੀ ਦਾ ਸਿਰਮੌਰ ਕਵੀ, ਹਰਿਭਜਨ ਸਿੰਘ ਹੀ ਹੈ! ਘਰ ਦੇ ਖੂੰਜੇ ਵਿੱਚ ਡਾਹੇ ਹੋਏ ਮੰਜੇ ’ਤੇ ਪਿਆ ਉਹ ਹੱਢੀਆਂ ਦੀ ਮੁੱਠ ਲਗਦਾ ਸੀਜਾਂਦਿਆਂ ਸਾਰ ਮੈਂ ਮੰਜੇ ਦੀ ਪੁਆਂਦੀਂ ਬਹਿੰਦਿਆਂ ਕਿਹਾ, “ਗੁਰੂਦੇਵ ਉੱਠੋ, ਤੁਹਾਡਾ ਸ਼ਿਸ਼ ਮਿਲਣ ਆਇਆ ਹੈ।” ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠ ਨਾ ਸਕਿਆਮੈਂ ਥੋੜ੍ਹਾ ਸਹਾਰਾ ਦਿੱਤਾ ਤਾਂ ਮੰਜੇ ਤੋਂ ਹੇਠਾਂ ਲੱਤਾਂ ਲਮਕਾ ਕੇ ਬੈਠ ਗਿਆਐਨਕਾਂ ਲਾਈਆਂ ’ਤੇ ਮੇਰੇ ਵਲ ਦੇਖ ਕੇ ਕਹਿਣ ਲੱਗਾ:

“ਕਦ ਆਇਆਂ?”

“ਤਿੰਨ ਕੁ ਹਫਤੇ ਹੋ ਗਏ, ਪੰਜਾਬੀ ਯੂਨੀਵਰਸਿਟੀ ਦੀ ਕਾਨਫ੍ਰੰਸ ਲਈ ਆਇਆ ਸੀਤੇਰੀ ਸਿਹਤ ਕਿੱਦਾਂ?” ਮੈਂ ਰਤਾ ਕੁ ਲਾਗੇ ਹੋ ਕੇ ਪੁੱਛਿਆ

“ਵੱਸ ਜੂਨ ਕੱਟ ਰਿਹਾਂ, ਤੂੰ ਸੁਣਾ ਹੁਣ ਕਿੱਥੇ ਹੁੰਦਾਂ?”

“ਅਮਰੀਕਾ ਵਿੱਚ ਕੈਲੇਫੋਰਨੀਆ ਦੀ ਇੱਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਾਂ।”

“ਕੈਨੇਡਾ ਤੋਂ ਅਮਰੀਕਾ ਕਦੋਂ ਗਿਆ?”

1980 ਵਿੱਚ, ਤੇਰੇ ਕੈਨੇਡਾ ਆਉਣ ਤੋਂ ਤਿੰਨ ਕੁ ਸਾਲ ਬਾਅਦ।”

“ਬਈ ਗੁਰਮੇਲ, ਕੈਨੇਡਾ ਵਿੱਚ ਤੇਰੇ ਪਾਸ ਤੀਆਂ ਵਰਗੇ ਦਿਨ ਕੱਟੇ ਸਨ।”

“ਤੁਹਾਨੂੰ ਯਾਦ ਹੈ, ਆਪਾਂ ਕਿੱਥੇ ਕਿੱਥੇ ਗਏ ਸੀ?” ਮੈਂ ਪੁੱਛਿਆ

"ਹਾਂ, ਮੈਂਨੂੰ ਵੈਨਕੂਵਰ ਦੀ ਫੁੱਲਾਂ ਵਾਲੀ ਪਾਰਕ, ਕੱਕੇ ਰੇਤੇ ਦੀ ਬੀਚ ...

"ਅਮਰੀਕਾ ਦਾ ਗੇੜਾ ਵੀ ਯਾਦ ਹੈ?” ਮੈਂ ਵਿੱਚੋਂ ਟੋਕਦਿਆਂ ਪੁੱਛਿਆ

“ਹਾਂ ਹਾਂ, ਉਹ ਕਿਵੇਂ ਭੁੱਲ ਸਕਦਾਆਪਾਂ ਇੱਕ ਲੁੱਚੀ ਫਿਲਮ ਦੇਖੀ ਸੀਉਹ ਤਾਂ ਬਈ ਸਿਰਾ ਹੀ ਸੀਦਿਮਾਗ ਦੇ ਕਬਾੜ ਖੁੱਲ੍ਹ ਗਏ ਸਨ।”

ਤੁਰਨ ਲੱਗਿਆਂ ਮੈਂ ਪੁੱਛਿਆ, “ਪਿਛਲੇ ਸਾਲਾਂ ਵਿੱਚ ਤੇਰਾ ਹੋਰ ਕੀ-ਕੀ ਛਪਿਆ ਹੈ? ਤੇਰੀ ਪੁਸਤਕ, “ਮੇਰੀ ਕਾਵਿ-ਯਾਤਰਾ", ਮੈਂ ਪੜ੍ਹ ਚੁੱਕਿਆ ਹਾਂਹਰਿਭਜਨ ਨੇ ਆਪਣੀ ਬੀਵੀ ਨੂੰ ਕਿਹਾ, ਨਵੀਆਂ ਛਪੀਆਂ ਪੁਸਤਕਾਂ ਲਿਆਉਹ ਇੱਕ ਪੁਸਤਕ, “ਚੌਥੇ ਦੀ ਉਡੀਕ” ਲੈ ਆਈ ਜਿਸਦੇ ਅੰਦਰਲੇ ਵਰਕੇ ’ਤੇ “ਪ੍ਰੋਫੈਸਰ, ਕਵੀ ਤੇ ਦੋਸਤ ਗੁਰੂਮੇਲ ਲਈ” ਲਿਖ ਕੇ ਉਸ ਨੇ ਮੈਂਨੂੰ ਭੇਂਟ ਕਰ ਦਿੱਤੀਬੀਵੀ ਨੂੰ ਫੇਰ ਕਿਹਾ, “ਰੁੱਖ ਤੇ ਰਿਸ਼ੀ, ਅਤੇ “ਚੋਲਾ ਟਾਕੀਆਂ ਵਾਲਾ” ਵੀ ਲਿਆਉਹ ਯੱਕੋਤੱਕੇ ਵਿੱਚ ਉੱਠੀ ਅਤੇ ਦੋਵੇਂ ਪੁਸਤਕਾਂ ਲੈ ਆਈ “ਰੁੱਖ ਤੇ ਰਿਸ਼ੀ” ਦੇ ਅੰਦਰਲੇ ਸਫ਼ੇ ’ਤੇ “ਕਵੀ ਗੁਰੂਮੇਲ ਲਈ” ਅਤੇ “ਚੋਲਾ ਟਾਕੀਆਂ ਵਾਲਾ” ’ਤੇ “ਕਵੀ ਦੋਸਤ ਗੁਰੂਮੇਲ ਲਈ” ਲਿਖ ਕੇ ਦੋਵੇਂ ਪੁਸਤਕਾਂ ਮੈਂਨੂੰ ਫੜਾ ਦਿੱਤੀਆਂਮੈਂ ਸ਼ੁਕਰੀਆ ਕੀਤਾ ਅਤੇ ਪਾਕਿਸਤਾਨ ਵਿੱਚ ਨਵੀਂ ਛਪੀ ਆਪਣੀ ਪੁਸਤਕ, “ਕੁਹਰਾਮ” ਦੇ ਅੰਦਰਲੇ ਵਰਕੇ ’ਤੇ “ਸਤਿਕਾਰ ਸਹਿਤ “ਗੁਰੂਦੇਵ ਲਈ” ਲਿਖ ਭੇਂਟ ਕਰ ਦਿੱਤੀਹਰਿਭਜਨ ਦੇ ਘਰ ਮੈਂਨੂੰ ਅਮਰਜੀਤ “ਅਕਸ” ਲੈ ਕੇ ਗਿਆ ਸੀਉਸ ਨੇ ਹਰਿਭਜਨ ਨੂੰ ਪੁੱਛਿਆ ਕਿ “ਅਕਸ” ਲਈ ਐਤਕੀਂ ਦਾ ਕਾਲਮ ਲਿਖ ਦਿੱਤਾ ਹੈ? ਹਰਿਭਜਨ ਨੇ ਕਿਹਾ, “ਕੱਲ੍ਹ ਲੈ ਜਾਈਂ, ਮੈਂਨੂੰ ਕਾਲਮ ਦਾ ਮਸਾਲਾ ਮਿਲ ਗਿਆ ਹੈ। ਐਤਕੀਂ ਗੁਰੂਮੇਲ ਦੀ ਪੁਸਤਕ “ਕੁਹਰਾਮ” ਬਾਰੇ ਲਿਖਾਂਗਾਅਮਰੀਕਾ ਆ ਕੇ “ਅਕਸ” ਵਿੱਚ ਕਾਲਮ ਪੜ੍ਹਿਆ ਜਿਸ ਵਿੱਚ ਮੇਰੀ ਤੇ ਮੇਰੀ ਕਵਿਤਾ ਦੀ ਉਮੀਦੋਂ ਵੱਧ ਸਿਫਤ ਕੀਤੀ ਹੋਈ ਸੀਇਹ ਕਾਲਮ ਸਾਡੀ ਦੋਸਤੀ ਦਾ ਆਖੀਰਲਾ ਮੁਖਬੰਦ ਸੀ

ਡਾ. ਹਰਿਭਜਨ ਸਿੰਘ ਨੂੰ ਭਾਰਤ ਦੇ ਉੱਚੇ ਤੋਂ ਉੱਚੇ ਇਨਾਮਾਂ-ਸਨਮਾਨਾਂ ਨਾਲ ਸਤਿਕਾਰਿਆ ਗਿਆ, ਜਿਨ੍ਹਾਂ ਵਿੱਚ ਭਾਰਤੀ ਸਾਹਿਤ ਅਕਾਡਮੀ ਅਵਾਰਡ (1970), ਕਬੀਰ ਸਨਮਾਨ (1987), ਸ੍ਰਸਵਤੀ ਸਨਮਾਨ (1994), ਸੋਵੀਅਤ ਲੈਂਡ ਨਹਿਰੂ ਅਵਾਰਡ, ਧਾਲੀਵਾਲ ਸਨਮਾਨ ਅਦਿ ਸ਼ਾਮਿਲ ਹਨਜਿਨ੍ਹਾਂ ਬੁਲੰਦੀਆਂ ’ਤੇ ਹਰਿਭਜਨ ਨੇ ਪੰਜਾਬੀ ਸਾਹਿਤ ਨੂੰ ਪਹੁੰਚਾਇਆ, ਇਤਿਹਾਸ ਉਸ ਦਾ ਹਮੇਸ਼ਾ ਰਿਣੀ ਰਹੇਗਾਹਰਿਭਜਨ ਅਕਤੂਬਰ 21, 2002 ਨੂੰ ਸਦਾ ਲਈ ਅਲਵਿਦਾ ਆਖ ਕੇ ਇਸ ਦੁਨੀਆਂ ਵਿੱਚੋਂ ਰੁਖ਼ਸਤ ਹੋ ਗਿਆਪੰਜਾਬੀ ਸਾਹਿਤ ਦਾ ਵਗਦਾ ਦਰਿਆ, ਗਿਆਨ ਸਾਗਰ ਵਿੱਚ ਜਾ ਰਲਿਆ

ਡਾ. ਹਰਿਭਜਨ ਸਿੰਘ ਮੈਮੋਰੀਅਲ ਲੈਕਚਰ:

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਹਰ ਸਾਲ ਡਾ. ਹਰਿਭਜਨ ਸਿੰਘ ਮੈਮੋਰੀਅਲ ਲੈਕਚਰ ਕਰਾਏ ਜਾਂਦੇ ਹਨਇਹ ਲੈਚਰ ਦੇਣ ਲਈ ਮਾਰਚ 9, 2010 ਨੂੰ ਮੈਂਨੂੰ ਸੱਦਿਆ ਗਿਆ ਸੀ, ਜਿਸ ਬਾਰੇ ਦਿੱਲੀ ਯੂਨੀਵਰਸਿਟੀ ਦੇ ਸਲਾਨਾ ਗਜ਼ਟ ਵਿੱਚ ਇਸ ਪ੍ਰਕਾਰ ਲਿਖਿਆ ਹੈ:

Organized Prof. Harbhajan Singh Memorial Lecture on ‘Genetics, Culture and Poetry’, 9 March 2010; Prof. Gurumel Singh Sidhu of California State University, Fresno, USA, delivered this lecture. Hon’ble Vice-Chancellor, Delhi University, was the Chief Guest and Dr. Jaswinder Singh presided over the function.

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2334)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਗੁਰੂਮੇਲ ਸਿੱਧੂ

ਡਾ. ਗੁਰੂਮੇਲ ਸਿੱਧੂ

Fresno, California, USA.
Email: (gurmel.sidhu@gmail.com)