MitterSainMeet7“ਇਨਾਮ ਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ...”
(3 ਸਤੰਬਰ 2020)

 

ਅੱਧੀ ਸਦੀ ਪਹਿਲਾਂ ਸਾਹਿਤ ਅਕਾਦਮੀ, ਦਿੱਲੀ ਦੀ ਸਥਾਪਨਾ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਤੇ ਲੋਕਾਂ ਅੰਦਰ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਹੋਈ ਸੀਇਸ ਉਦੇਸ਼ ਦੀ ਪ੍ਰਾਪਤੀ ਲਈ ਅਕਾਦਮੀ ਵੱਲੋਂ ਖੇਤਰੀ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਅਨੁਵਾਦ ਕਰਵਾ ਕੇ ਬਾਕੀ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਇੱਕ ਦਾਅਵੇ ਅਨੁਸਾਰ ਹੁਣ ਤਕ ਸਾਹਿਤ ਅਕਾਦਮੀ ਕਰੀਬ ਪੰਜ ਹਜ਼ਾਰ ਪੁਸਤਕਾਂ ਤੀਹ ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈਕੰਮ ਮਿਆਰੀ ਹੋਵੇ, ਇਸ ਵਾਸਤੇ ਸਲਾਹ-ਮਸ਼ਵਰੇ ਲਈ ਅਕਾਦਮੀ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਸਲਾਹਕਾਰ ਬੋਰਡ ਗਠਿਤ ਕੀਤੇ ਜਾਂਦੇ ਹਨਇਨ੍ਹਾਂ ਬੋਰਡਾਂ ਦੇ ਜ਼ਿੰਮੇ ਹੁੰਦਾ ਹੈ ਕਿ ਉਹ ਆਪਣੀ ਭਾਸ਼ਾ ਦੇ ਉੱਤਮ ਸਾਹਿਤ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਤੇ ਪ੍ਰਕਾਸ਼ਿਤ ਕਰਵਾਉਣ ਅਤੇ ਦੂਜੀਆਂ ਭਾਸ਼ਾਵਾਂ ਦੇ ਮਿਆਰੀ ਸਾਹਿਤ ਨੂੰ ਆਪਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਵਾਉਣ ਦੀ ਸਿਫ਼ਾਰਸ਼ ਕਰਨ

ਸਾਹਿਤ ਅਕਾਦਮੀ ਵੱਲੋਂ ਹਰ ਸਾਲ ਭਾਰਤ ਦੀ ਹਰ ਮਾਨਤਾ ਪ੍ਰਾਪਤ ਭਾਸ਼ਾ ਦੀ ਇੱਕ ਉੱਤਮ ਸਾਹਿਤਕ ਕਿਰਤ ਨੂੰਸਾਹਿਤ ਅਕਾਦਮੀ ਪੁਰਸਕਾਰਦਿੱਤਾ ਜਾਂਦਾ ਹੈਪੰਜਾਬੀ ਵਿੱਚ ਪਹਿਲਾ ਪੁਰਸਕਾਰ 1955 ਵਿੱਚ ਭਾਈ ਵੀਰ ਸਿੰਘ ਦੇ ਕਾਵਿ-ਸੰਗ੍ਰਿਹਮੇਰੇ ਸਾਈਆਂ ਜੀਓਨੂੰ ਮਿਲਿਆਸਾਲ 2013 ਦਾ ਪੁਰਸਕਾਰ ਮਨਮੋਹਨ ਦੇ ਨਾਵਲਨਿਰਵਾਣਨੂੰ ਪ੍ਰਾਪਤ ਹੋਇਆਕੁਝ ਵਰ੍ਹੇ ਕਿਸੇ ਵੀ ਪੁਸਤਕ ਨੂੰ ਇਨਾਮ ਪ੍ਰਾਪਤ ਨਹੀਂ ਹੋਇਆਹੁਣ ਤਕ ਕੁਲ 53 ਪੁਸਤਕਾਂ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਹੈਅਕਾਦਮੀ ਦੇ ਨਿਯਮਾਂ ਅਨੁਸਾਰ ਪੁਰਸਕਾਰ ਨਾਲ ਸਨਮਾਨਿਤ ਪੁਸਤਕ ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਈ ਜਾਣੀ ਹੁੰਦੀ ਹੈਪੁਰਸਕਾਰ ਵਿੱਚ ਮਿਲਦੀ ਰਕਮ ਨਾਲੋਂ ਵੀ ਇਹ ਇੱਕ ਉੱਤਮ ਪੁਰਸਕਾਰ ਹੈ

ਇੱਕ ਨਿਯਮ ਅਨੁਸਾਰ ਜੇ ਖੇਤਰੀ ਭਾਸ਼ਾ ਦੀ ਕਿਸੇ ਪੁਸਤਕ ਨੂੰ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਇਆ ਜਾਣਾ ਹੋਵੇ ਤਾਂ ਪਹਿਲਾਂ ਉਸ ਭਾਸ਼ਾ ਦਾ ਸਲਾਹਕਾਰ ਬੋਰਡ ਪੁਸਤਕ ਨੂੰ ਅਨੁਵਾਦ ਕਰਵਾਉਣ ਦੀ ਸਿਫ਼ਾਰਸ਼ ਕਰਦਾ ਹੈ ਤੇ ਫਿਰ ਅਨੁਵਾਦ ਹੋਣ ਵਾਲੀ ਭਾਸ਼ਾ ਦਾ ਸਲਾਹਕਾਰ ਬੋਰਡ ਅਨੁਵਾਦ ਦੀ ਹਾਮੀ ਭਰਦਾ ਹੈਦੋਹਾਂ ਪ੍ਰਕਿਰਿਆਵਾਂ ਵਿੱਚੋਂ ਲੰਘਣ ਉਪਰੰਤ ਹੀ ਪੁਸਤਕ ਦਾ ਅਨੁਵਾਦ ਸੰਭਵ ਹੈਪੰਜਾਬੀ ਭਾਸ਼ਾ ਦਾ ਦੁਖਾਂਤ ਹੈ ਕਿ ਅੱਜ ਤਕ ਜਿੰਨੇ ਵੀ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਬਣੇ, ਉਨ੍ਹਾਂ ਦੇ ਮੈਂਬਰਾਂ ਵੱਲੋਂ ਸਾਹਿਤ ਦੀ ਥਾਂ ਨਿੱਜੀ ਸਵਾਰਥ ਨੂੰ ਪਹਿਲ ਦਿੱਤੀ ਗਈ

ਇਸ ਲੇਖ ਵਿੱਚ ਪੰਜਾਬੀ ਦੀਆਂ ਕੇਵਲ ਉਨ੍ਹਾਂ ਪੁਸਤਕਾਂ ਦੇ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਲੇਖਾ-ਜੋਖਾ ਹੈ, ਜਿਨ੍ਹਾਂ ਨੂੰਸਾਹਿਤ ਅਕਾਦਮੀ ਪੁਰਸਕਾਰਪ੍ਰਾਪਤ ਹੋਇਆ ਹੈਇਨਾਮ ਪ੍ਰਾਪਤ 53 ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਸਿਰਫ਼ 22 ਲੇਖਕਾਂ ਦੀਆਂ ਪੁਸਤਕਾਂ ਨੂੰ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਮਾਣ ਮਿਲਿਆ ਹੈਕਰਤਾਰ ਸਿੰਘ ਦੁੱਗਲ ਦੀ ਪੁਸਤਕਇੱਕ ਛਿੱਟ ਚਾਨਣ ਦੀ’ 9 ਭਾਸ਼ਾਵਾਂ ਵਿੱਚ ਅਨੁਵਾਦ ਹੋਈ। ਨਰਿੰਦਰਪਾਲ ਸਿੰਘ ਦੀ ਪੁਸਤਕਬਾ-ਮੁਲਾਹਜ਼ਾ ਹੋਸ਼ਿਆਰ’ 4 ਭਾਸ਼ਾਵਾਂ ਵਿੱਚ, ਅਜੀਤ ਕੌਰ ਦੀਖ਼ਾਨਾਬਦੋਸ਼’ 3, ਮੋਹਨ ਭੰਡਾਰੀ ਦੀਮੂਨ ਦੀ ਅੱਖ’ 3, ਨਿਰੰਜਨ ਤਸਨੀਮ ਦੀਗੁਆਚੇ ਅਰਥ’ 3, ਸ਼ਿਵ ਕੁਮਾਰ ਬਟਾਲਵੀ ਦੀਲੂਣਾ’ 2, ਮਨਜੀਤ ਟਿਵਾਣਾ ਦੀਉਨੀਂਦਾ ਵਰਤਮਾਨਦੋ, ਮਹਿੰਦਰ ਸਿੰਘ ਸਰਨਾ ਦੀਨਵੇਂ ਯੁਗ ਦਾ ਵਾਰਿਸ’ 2, ਭਾਈ ਵੀਰ ਸਿੰਘ ਦੀਮੇਰੇ ਸਾਈਆਂ ਜੀਓਕੰਨੜ ਭਾਸ਼ਾ, ਅੰਮ੍ਰਿਤਾ ਪ੍ਰੀਤਮ ਦੀਸੁਨੇਹੜੇਉਰਦੂ, ਪ੍ਰਭਜੋਤ ਕੌਰ ਦੀਪੱਬੀਸਿੰਧੀ, ਕੁਲਵੰਤ ਸਿੰਘ ਵਿਰਕ ਦੀਨਵੇਂ ਲੋਕਅੰਗਰੇਜ਼ੀ, ਹਰਿਭਜਨ ਸਿੰਘ ਦੀਧੁੱਪੇ ਨਾ ਛਾਵੇਂਰਾਜਸਥਾਨੀ, ਗੁਰਦਿਆਲ ਸਿੰਘ ਦੀਅੱਧ ਚਾਨਣੀ ਰਾਤਡੋਗਰੀ, ਗੁਲਜ਼ਾਰ ਸਿੰਘ ਸੰਧੂ ਦੀਅਮਰਕਥਾਉਰਦੂ, ਰਾਮ ਸਰੂਪ ਅਣਖੀ ਦਾ ਨਾਵਲਕੋਠੇ ਖੜਕ ਸਿੰਘਅੰਗਰੇਜ਼ੀ, ਪ੍ਰੇਮ ਪ੍ਰਕਾਸ਼ ਦੀਕੁਝ ਅਣਕਿਹਾ ਵੀਉਰਦੂ, ਸੁਰਜੀਤ ਪਾਤਰ ਦੀਹਨੇਰੇ ਵਿੱਚ ਸੁਲਗਦੀ ਵਰਣਮਾਲਾਉਰਦੂ, ਵਰਿਆਮ ਸਿੰਘ ਸੰਧੂ ਦੀਚੌਥੀ ਕੂਟਹਿੰਦੀ, ਦੇਵ ਦੀਸ਼ਬਦਾਂਤਅੰਗਰੇਜ਼ੀ, ਆਤਮਜੀਤ ਦੀ ਤੱਤੀ ਤਵੀ ਦਾ ਸੱਚਹਿੰਦੀ ਤੇ ਵਨੀਤਾ ਦੀ ਪੁਸਤਕਕਾਲ ਪਹਿਰ ਘੜੀਆਂਕੋਂਕਣੀ ਭਾਸ਼ਾ ਵਿੱਚ, ਭਾਵ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਹੋਈਆਂ

ਕਰਤਾਰ ਸਿੰਘ ਦੁੱਗਲ ਵੱਲੋਂ ਉਰਦੂ ਵਿੱਚ, ਮਨਜੀਤ ਟਿਵਾਣਾ ਵੱਲੋਂ ਹਿੰਦੀ ਵਿੱਚ, ਨਿਰਜਨ ਤਸਨੀਮ ਵੱਲੋਂ ਅੰਗਰੇਜ਼ੀ ਅਤੇ ਪ੍ਰੇਮ ਪ੍ਰਕਾਸ਼ ਵੱਲੋਂ ਉਰਦੂ ਵਿੱਚ ਆਪਣੀਆਂ ਪੁਸਤਕਾਂ ਖ਼ੁਦ ਅਨੁਵਾਦ ਕੀਤੀਆਂ ਗਈਆਂਇਨਾਮ ਯਾਫ਼ਤਾ 31 ਲੇਖਕਾਂ ਦੀਆਂ ਪੁਸਤਕਾਂ ਦਾ ਕਿਸੇ ਵੀ ਦੂਸਰੀ ਭਾਸ਼ਾ ਵਿੱਚ ਅਨੁਵਾਦ ਨਹੀਂ ਹੋਇਆ14 ਭਾਸ਼ਾਵਾਂ ਵਿੱਚ ਸਿਰਫ਼ ਇੱਕ-ਇੱਕ ਪੁਸਤਕ ਛਪੀ। 8 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਕੋਈ ਵੀ ਪੁਸਤਕ ਅਨੁਵਾਦ ਨਹੀਂ ਹੋਈ

ਅੰਗਰੇਜ਼ੀ ਤੇ ਹਿੰਦੀ ਨੂੰ ਸੰਪਰਕ ਭਾਸ਼ਾਵਾਂ ਮੰਨਿਆ ਜਾਂਦਾ ਹੈਪਹਿਲਾਂ ਪੁਸਤਕ ਇਨ੍ਹਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਈ ਜਾਂਦੀ ਹੈ, ਫਿਰ ਉਨ੍ਹਾਂ ਅਨੁਵਾਦਾਂ ਦੇ ਆਧਾਰਤੇ ਪੁਸਤਕ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਹੁੰਦੀ ਹੈਉਰਦੂ ਨੂੰ ਕਦੇ-ਕਦੇ ਸੰਪਰਕ ਭਾਸ਼ਾ ਵਜੋਂ ਵਰਤ ਲਿਆ ਜਾਂਦਾ ਹੈਇਨ੍ਹਾਂ ਸੰਪਰਕ ਭਾਸ਼ਾਵਾਂ ਵਿੱਚ ਪੰਜਾਬੀ ਦੀਆਂ ਅਨੁਵਾਦਿਤ ਪੁਸਤਕਾਂ ਦੀ ਗਿਣਤੀ ਅੰਗਰੇਜ਼ੀ ਵਿੱਚ 10, ਹਿੰਦੀ ਵਿੱਚ 3 ਅਤੇ ਉਰਦੂ ਵਿੱਚ 6 ਹੈਸਾਲ 2013 ਵਿੱਚ ਬਣੇ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਵੱਲੋਂ ਜੂਨ 2013 ਵਿੱਚ ਪੁਰਸਕਾਰ ਪ੍ਰਾਪਤ ਪੁਸਤਕਾਂ ਦਰਸ਼ਨ ਬੁੱਟਰ ਦੀਮਹਾ ਕੰਬਣੀਨੂੰ ਹਿੰਦੀ, ਬਲਦੇਵ ਸਿੰਘ ਦੀਢਾਵਾਂ ਦਿੱਲੀ ਦੇ ਕਿੰਗਰੇਨੂੰ ਹਿੰਦੀ ਅਤੇ ਡੋਗਰੀ, ਮਿੱਤਰ ਸੈਨ ਮੀਤ ਦੀਸੁਧਾਰ ਘਰਨੂੰ ਹਿੰਦੀ ਤੇ ਅੰਗਰੇਜ਼ੀ, ਗੁਲਜ਼ਾਰ ਸੰਧੂ ਦੀਅਮਰ ਕਥਾਨੂੰ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕਰਵਾਏ ਜਾਣ ਦਾ ਫ਼ੈਸਲਾ ਲਿਆ ਗਿਆ

ਦੂਜੇ ਪਾਸੇ, ਪੰਜਾਬੀ ਵਿੱਚ ਪ੍ਰਕਾਸ਼ਿਤ ਹੋਈਆਂ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਦੀ ਗਿਣਤੀ ਪੰਜਾਬੀ ਦੀਆਂ ਅਨੁਵਾਦਿਤ ਪੁਸਤਕਾਂ ਨਾਲੋਂ ਦੁੱਗਣੀ ਹੈਦੂਜੀਆਂ ਭਾਸ਼ਾਵਾਂ ਦੀਆਂ ਪੰਜਾਬੀ ਵਿੱਚ ਕੁਲ 45 ਪੁਸਤਕਾਂ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ਵਿੱਚ 29 ਨਾਵਲ, ਇੱਕ ਨਾਟਕ, 8 ਕਵਿਤਾ ਤੇ 7 ਕਹਾਣੀਆਂ ਦੀਆਂ ਕਿਤਾਬਾਂ ਹਨਪੰਜਾਬੀ ਦੀ ਪਹਿਲੀ ਪੁਸਤਕ ਨੂੰ 1955 ਵਿੱਚ ਪੁਰਸਕਾਰ ਪ੍ਰਾਪਤ ਹੋਇਆ ਜਦਕਿ ਇਸਦਾ ਪਹਿਲਾ ਅਨੁਵਾਦ ਸੰਨ 2000 ਵਿੱਚ, ਪੁਰਸਕਾਰ ਮਿਲਣ ਤੋਂ 45 ਸਾਲ ਬਾਅਦ ਪ੍ਰਕਾਸ਼ਿਤ ਹੋਇਆਪੰਜਾਬੀ ਦੀ ਪਹਿਲੀ ਅਨੁਵਾਦ ਹੋਈ ਪੁਸਤਕ (ਕਰਨਲ ਨਰਿੰਦਰ ਪਾਲ ਸਿੰਘ ਦਾ ਨਾਵਲ) 1990 ਵਿੱਚ ਪ੍ਰਕਾਸ਼ਿਤ ਹੋਈ, ਭਾਵ 1955 ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਪੁਸਤਕ ਤੋਂ 35 ਸਾਲ ਬਾਅਦ

ਸਾਹਿਤ ਅਕਾਦਮੀ ਵੱਲੋਂ ਪੁਸਤਕਾਂ ਦੀ ਚੋਣ ਸਮੇਂ ਕਿਸ ਤਰ੍ਹਾਂ ਸਿੱਟੇ ਕੱਢੇ ਗਏ, ਇਸਦਾ ਅੰਦਾਜ਼ਾ ਇਨ੍ਹਾਂ ਤੱਥਾਂ ਤੋਂ ਲਾਇਆ ਜਾ ਸਕਦਾ ਹੈ ਕਿ ਅਕਾਦਮੀ ਵੱਲੋਂ ਭਾਈ ਵੀਰ ਸਿੰਘ, ਗੁਰਮੁਖ ਸਿੰਘ ਮੁਸਾਫਿਰ, ਕੁਲਵੰਤ ਸਿੰਘ ਵਿਰਕ ਤੇ ਪ੍ਰੀਤਮ ਸਿੰਘ ਸਫ਼ੀਰ ਨੂੰਭਾਰਤੀ ਸਾਹਿਤ ਦੇ ਨਿਰਮਾਤਾਮੰਨ ਕੇ ਇਨ੍ਹਾਂ ਦੇ ਯੋਗਦਾਨ ਬਾਰੇ ਪੁਸਤਕਾਂ ਛਾਪੀਆਂ ਗਈਆਂ ਪਰ ਅਫ਼ਸੋਸ ਕਿ ਸਾਹਿਤ ਦੇ ਇਨ੍ਹਾਂ ਨਿਰਮਾਤਾਵਾਂ ਵਿੱਚੋਂ ਕੇਵਲ ਦੋ ਸਾਹਿਤਕਾਰਾਂ, ਭਾਈ ਵੀਰ ਸਿੰਘ ਤੇ ਕੁਲਵੰਤ ਸਿੰਘ ਵਿਰਕ ਦੀ ਹੀ ਇੱਕ-ਇੱਕ ਪੁਸਤਕ ਦੂਸਰੀ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਕੀਤੀ ਗਈਗੁਰਮੁਖ ਸਿੰਘ ਮੁਸਾਫਿਰ ਤੇ ਪ੍ਰੀਤਮ ਸਿੰਘ ਸਫ਼ੀਰ ਨੂੰ ਇਹ ਮਾਣ ਪ੍ਰਾਪਤ ਨਹੀਂ ਹੈਪੰਜਾਬੀ ਦੇ ਕਲਾਸੀਕਲ ਸਾਹਿਤਕਾਰਾਂ ਪ੍ਰੋ. ਮੋਹਨ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਸੋਹਣ ਸਿੰਘ ਸੀਤਲ, ਕਪੂਰ ਸਿੰਘ ਘੁੰਮਣ, ਸੁਜਾਨ ਸਿੰਘ, ਜਗਤਾਰ, ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਕੰਵਲ ਤੇ ਅਜਮੇਰ ਸਿੰਘ ਔਲਖ ਦੀ ਪੁਸਤਕ ਨੂੰ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ

ਪੰਜਾਬੀ ਦੇ ਦੋ ਲੇਖਕਾਂ ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਅਤੇ ਦੋ ਲੇਖਕਾਂ ਦਲੀਪ ਕੌਰ ਟਿਵਾਣਾ ਤੇ ਸੁਰਜੀਤ ਪਾਤਰ ਨੂੰ ਸਰਸਵਤੀ ਐਵਾਰਡ ਪ੍ਰਾਪਤ ਹੋਏਦਲੀਪ ਕੌਰ ਟਿਵਾਣਾ ਦੀ ਇਨਾਮ ਪ੍ਰਾਪਤ ਪੁਸਤਕ ਨੂੰ ਹਾਲੇ ਤਕ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ। ਬਾਕੀ ਤਿੰਨਾਂ ਲੇਖਕਾਂ ਦੀ ਪੁਸਤਕ ਵੀ ਕੇਵਲ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈਦੂਜੇ ਪਾਸੇ ਕਰਤਾਰ ਸਿੰਘ ਦੁੱਗਲ ਦੀ ਪੁਸਤਕ ਨੂੰ 9 ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਮਾਣ ਪ੍ਰਾਪਤ ਹੈ

ਦੇਵਨਾਗਰੀ, ਗੁਜਰਾਤੀ, ਕਸ਼ਮੀਰੀ, ਮੈਥਿਲੀ, ਮਣੀਪੁਰੀ, ਸੰਸਕ੍ਰਿਤ ਭਾਸ਼ਾ ਵਿੱਚ ਹਾਲੇ ਤਕ ਪੰਜਾਬੀ ਦੀ ਇੱਕ ਵੀ ਪੁਸਤਕ ਅਨੁਵਾਦ ਹੋ ਕੇ ਨਹੀਂ ਛਪੀਅਸਮੀ, ਨੇਪਾਲੀ, ਮਰਾਠੀ ਤੇ ਸਿੰਧੀ ਭਾਸ਼ਾ ਵਿੱਚ ਕੇਵਲ ਇੱਕ-ਇੱਕ ਪੁਸਤਕ ਅਨੁਵਾਦ ਹੋਈ ਹੈ49 ਪੁਸਤਕਾਂ ਪ੍ਰਕਾਸ਼ਿਤ ਹੋਣੀਆਂ ਬਾਕੀ ਹਨਸਾਲ 2009 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਆਤਮਜੀਤ ਅਤੇ 2010 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਵਨੀਤਾ ਦੀ ਪੁਸਤਕ ਇੱਕ-ਇੱਕ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੀਆਂ ਹਨਜਸਵੰਤ ਦੀਦ ਦੀ 2007 ਦੀ ਪੁਰਸਕਾਰ ਪ੍ਰਾਪਤ ਪੁਸਤਕ ਅੰਗਰੇਜ਼ੀ ਤੇ ਰਾਜਸਥਾਨੀ ਭਾਸ਼ਾ ਵਿੱਚ ਅਤੇ ਵਨੀਤਾ ਦੀ ਹਿੰਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਹਨਬਲਦੇਵ ਸਿੰਘ (ਸੜਕਨਾਮਾ) 2013 ਵਿੱਚ ਬਣੇਪੰਜਾਬੀ ਭਾਸ਼ਾ ਸਲਾਹਕਾਰ ਬੋਰਡਦਾ ਮੈਂਬਰ ਹੈਉਸ ਦੇ ਨਾਵਲਢਾਵਾਂ ਦਿੱਲੀ ਦੇ ਕਿੰਗਰੇਨੂੰ 2011 ਵਿੱਚ ਪੁਰਸਕਾਰ ਮਿਲਿਆਬੋਰਡ ਦੀ ਪਹਿਲੀ ਮੀਟਿਗ ਵਿੱਚ ਹੀ ਉਸ ਵੱਲੋਂ ਆਪਣੇ ਨਾਵਲ ਨੂੰ ਹਿੰਦੀ ਤੇ ਡੋਗਰੀ ਵਿੱਚ ਅਨੁਵਾਦ ਕਰਵਾਏ ਜਾਣ ਦੀ ਸਿਫ਼ਾਰਸ਼ ਕਰਵਾ ਲਈ ਗਈ

ਆਪਣੇ ਉੱਤਮ ਸਾਹਿਤ ਨੂੰ ਦੇਸ਼ ਪੱਧਰਤੇ ਪ੍ਰਚਾਰਨ ਵਿੱਚ ਪੰਜਾਬੀ ਭਾਸ਼ਾ ਕਿੰਨੀ ਪਛੜੀ ਹੋਈ ਹੈ, ਇਸਦਾ ਅੰਦਾਜ਼ਾ ਬੰਗਾਲੀ ਤੇ ਹਿੰਦੀ ਦੀ ਸਥਿਤੀ ਨਾਲ ਤੁਲਨਾ ਤੋਂ ਲੱਗ ਸਕਦਾ ਹੈਬੰਗਾਲੀ ਭਾਸ਼ਾ ਵੱਲੋਂ ਪੰਜਾਬੀ ਨਾਲੋਂ ਤਿੰਨ ਗੁਣਾ ਤੇ ਹਿੰਦੀ ਭਾਸ਼ਾ ਵੱਲੋਂ ਕਰੀਬ ਦੋ ਗੁਣਾ ਟਾਈਟਲ ਦੂਜੀਆਂ ਭਾਸ਼ਾਵਾਂ ਵਿੱਚ ਛਪਵਾਏ ਗਏ ਹਨਇਸ ਸਥਿਤੀ ਵਿੱਚ ਇਹ ਸਵਾਲ ਉੱਠਦੇ ਹਨ ਕਿ ਕੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੇ ਫਰਜ਼ਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਚੁੱਕੇ ਹਨ? ਕੀ ਉਨ੍ਹਾਂ ਕੋਲ ਆਪਣੇ ਅਤੇ ਆਪਣੇ ਮਿੱਤਰ ਪਿਆਰਿਆਂ ਦੀਆਂ ਝੋਲੀਆਂ ਭਰਨ ਤੋਂ ਬਿਨਾਂ ਕੋਈ ਕੰਮ ਨਹੀਂ ਰਹਿ ਗਿਆ?

ਪੰਜਾਬੀ ਦੇ ਪੱਛੜਨ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡਤੇ ਕਾਬਜ਼ ਮੈਂਬਰ ਸਾਹਿਤ ਦੀ ਥਾਂ ਨਿੱਜੀ ਹਿਤਾਂ ਦੀ ਪੂਰਤੀ ਲਈ ਯਤਨਸ਼ੀਲ ਰਹੇ ਇਸਦਾ ਸਬੂਤ ਦਿੱਲੀ ਸਰਕਾਰ ਵਿੱਚ ਰਸੂਖ ਰੱਖਣ ਵਾਲੇ ਕਰਤਾਰ ਸਿੰਘ ਦੁੱਗਲ ਵੱਲੋਂ ਆਪਣੀ ਪੁਸਤਕ ਨੂੰ 9 ਭਾਸ਼ਾਵਾਂ, ਕਰਨਲ ਨਰਿੰਦਰ ਪਾਲ ਸਿੰਘ ਵੱਲੋਂ 4, ਅਜੀਤ ਕੌਰ ਵੱਲੋਂ 3 ਅਤੇ ਮਹਿੰਦਰ ਸਿੰਘ ਸਰਨਾ ਵੱਲੋਂ 2 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਵਾ ਲੈਣਾ ਹੈਹੁਣ ਵੀ ਦਿੱਲੀ ਵਾਲੇ ਬਾਜ਼ੀ ਮਾਰ ਰਹੇ ਹਨਸਾਲ 2011 ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੀ ਡਾ. ਵਨੀਤਾ ਦੀ ਪੁਸਤਕ ਪੁਰਸਕਾਰ ਦੇ ਪਹਿਲੇ ਵਰ੍ਹੇ ਹੀ ਕੋਂਕਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋ ਗਈ

ਇਸ ਦਰਮਿਆਨ 1990 ਤੋਂ 2001 ਤਕ ਦੇ ਸਮੇਂ ਨੂੰ ਸੁਨਹਿਰਾ ਦੌਰ ਵੀ ਕਿਹਾ ਜਾ ਸਕਦਾ ਹੈਹੁਣ ਤਕ ਪ੍ਰਕਾਸ਼ਿਤ 41 ਟਾਈਟਲਾਂ ਵਿੱਚੋਂ 13 ਇਸ ਸਮੇਂ ਦੌਰਾਨ ਪ੍ਰਕਾਸ਼ਿਤ ਹੋਏ, ਭਾਵੇਂ ਇਨ੍ਹਾਂ ਵਿੱਚੋਂ ਬਹੁਤੇ ਦਿੱਲੀ ਵਿੱਚ ਰਹਿੰਦੇ ਪ੍ਰਭਾਵਸ਼ਾਲੀ ਸਾਹਿਤਕਾਰਾਂ ਦੇ ਸਨਇਨ੍ਹਾਂ ਸਾਲਾਂ ਵਿੱਚ ਕਰਨਲ ਨਰਿੰਦਰ ਪਾਲ ਸਿੰਘ ਦੇ 4 ਤੇ ਕਰਤਾਰ ਸਿੰਘ ਦੁੱਗਲ ਦੇ 2 ਟਾਈਟਲ ਪ੍ਰਕਾਸ਼ਿਤ ਹੋਏ ਇੱਕ-ਇੱਕ ਟਾਈਟਲ ਪ੍ਰਭਜੋਤ ਕੌਰ, ਹਰਿਭਜਨ ਸਿੰਘ ਤੇ ਗੁਲਜ਼ਾਰ ਸਿੰਘ ਸੰਧੂ ਦਾ ਸੀ, ਬਾਕੀ ਟਾਈਟਲ ਪ੍ਰੇਮ ਪ੍ਰਕਾਸ਼, ਮਨਜੀਤ ਟਿਵਾਣਾ, ਭਾਈ ਵੀਰ ਸਿੰਘ ਤੇ ਸੁਰਜੀਤ ਪਾਤਰ ਦੇ ਸਨ

ਡਾ. ਸਤਿੰਦਰ ਸਿੰਘ ਨੂਰ 2002 ਤੋਂ 2007 ਤਕਪੰਜਾਬੀ ਭਾਸ਼ਾ ਸਲਾਹਕਾਰ ਬੋਰਡਦੇ ਕਨਵੀਨਰ ਤੇ ਫਿਰ 2010 ਤਕ ਅਕਾਦਮੀ ਦੇ ਵਾਈਸ ਚੇਅਰਮੈਨ ਰਹੇਇਸ ਦੌਰਾਨ 41 ਟਾਈਟਲਾਂ ਵਿੱਚੋਂ 28 ਟਾਈਟਲ ਪ੍ਰਕਾਸ਼ਿਤ ਹੋਏਉਨ੍ਹਾਂ ਤੋਂ ਪਿੱਛੋਂ ਪ੍ਰਕਾਸ਼ਿਤ ਹੋਏ ਬਹੁਤੇ ਟਾਈਟਲ ਉਹ ਸਨ ਜਿਨ੍ਹਾਂ ਦੀ ਮਨਜ਼ੂਰੀ ਉਨ੍ਹਾਂ ਵੱਲੋਂ ਦਿੱਤੀ ਗਈ ਸੀਪੰਜਾਬੀ ਦੀਆਂ ਉੱਤਮ ਪੁਸਤਕਾਂ ਲਈ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦੇ ਇਸ ਸਮੇਂ ਨੂੰਪੰਜਾਬੀ ਸਾਹਿਤ ਦਾ ਸੁਨਹਿਰੀ ਸਮਾਂਆਖਣਾ ਅਣਉਚਿਤ ਨਹੀਂ ਹੋਵੇਗਾ

ਇਨਾਮ ਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਰਾਏ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀਅਜਿਹੀਆਂ ਪੁਸਤਕਾਂ ਨੂੰ ਸਿੱਧੇ ਹੀ ਅਨੁਵਾਦ ਲਈ ਭੇਜਣਾ ਚਾਹੀਦਾ ਹੈਕੇਂਦਰ ਸਰਕਾਰ ਦੇ ਮਨੁੱਖੀ ਵਸੀਲੇ ਵਿਕਾਸ ਮੰਤਾਰਲੇ ਨੂੰ ਚਾਹੀਦਾ ਹੈ ਕਿ ਅਕਾਦਮੀ ਨੂੰ ਨਿਰਦੇਸ਼ ਜਾਰੀ ਕਰੇ ਕਿ ਉਹ ਨਿਸ਼ਚਿਤ ਸਮਾਂ ਹੱਦ ਵਿੱਚ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਇਨਾਮ ਪ੍ਰਾਪਤ ਪੁਸਤਕਾਂ ਨੂੰ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਏ ਤਾਂ ਜੋ ਸਾਹਿਤ ਪ੍ਰੇਮੀ ਭਾਰਤ ਦੇ ਸਮੁੱਚੇ ਮਿਆਰੀ ਸਾਹਿਤ ਤੋਂ ਜਾਣੂ ਹੋ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2323)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ

Ludhiana, Punjab, India.
Phone: (91 - 98556 - 31777)
Email: (mittersainmeet@hotmail.com)