JBSekhon7ਕੁਲ ਮਿਲਾ ਕੇ ਨਿੱਕੇ ਆਕਾਰ ਵਾਲੀ ਇਹ ਪੁਸਤਕ ਵੱਡੇ ਸਰੋਕਾਰਾਂ ਨੂੰ ਪੇਸ਼ ...
(29 ਜੁਲਾਈ 2020)

 

VijayBombeliBook1ਵਿਜੇ ਬੰਬੇਲੀ ਉੱਦਮੀ ਅਤੇ ਬਹੁਪੱਖੀ ਲੇਖਕ ਹੈਇਤਿਹਾਸਕਾਰੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਸਬੰਧੀ ਲਿਖੀਆਂ ਉਸਦੀਆਂ ਪੁਸਤਕਾਂ ਨੇ ਵਿਦਵਾਨਾਂ ਅਤੇ ਹਰ ਪੱਧਰ ਦੇ ਪਾਠਕ ਵਰਗ ਦਾ ਧਿਆਨ ਖਿੱਚਿਆ ਹੈਬੰਬੇਲੀ ਪੰਜਾਬ ਦੇ ਸਾਂਝੇ ਫਿਕਰਾਂ ਦਾ ਲੇਖਕ ਹੈਉਹ ਪਿੰਡਾਂ ਦੀ ਇਤਿਹਾਸਕਾਰੀ ਬਾਰੇ, ਆਜ਼ਾਦੀ ਸੰਗਰਾਮ ਦੇ ਗੁਮਨਾਮ ਯੋਧਿਆਂ ਬਾਰੇ ਲਿਖਦਾ ਹੋਇਆ ਇਤਿਹਾਸ ਦੇ ਰਵਾਇਤੀ ਲਿਖਣ ਸਰੋਕਾਰਾਂ ਤੋਂ ਅਭਿੱਜ ਰਹਿੰਦਾ ਹੈਪੰਜਾਬ ਦੇ ਪਿੰਡਾਂ ਦੀ ਇਤਿਹਾਸਕਾਰੀ ਕਰਦਿਆਂ ਉਸਨੇ ਮੌਖਿਕ ਸਰੋਤਾਂ ਨੂੰ ਲਾਭਕਾਰੀ ਢੰਗ ਨਾਲ ਵਰਤਣ ਦੀ ਇੱਕ ਪਰੰਪਰਾ ਵਿਕਸਤ ਕੀਤੀ ਹੈਪਿੰਡ ਦੇ ਵਸਣ ਤੋਂ ਲੈ ਕੇ ਅੰਗਰੇਜ਼ੀ ਰਾਜ ਤਕ ਦੇ ਪੇਂਡੂ ਸਮਾਜ ਦੇ ਆਤਮ ਨਿਰਭਰ ਦ੍ਰਿਸ਼ਾਂ ਸਮੇਤ ਬਸਤੀਵਾਦੀ ਹਾਕਮਾਂ ਵਿਰੁੱਧ ਉੱਠੀਆਂ ਲਹਿਰਾਂ ਵਿੱਚ ਸੁਤੰਤਰਤਾ ਸੰਗਰਾਮੀਆਂ ਦੇ ਯੋਗਦਾਨ ਅਤੇ ’47 ਦੇ ਉਜਾੜੇ ਦੀਆਂ ਹੂਕਾਂ ਉਸਦੀਆਂ ਲਿਖਤਾਂ ਦੇ ਕੇਂਦਰ ਵਿੱਚ ਹਨਅਜਿਹੀ ਇਤਿਹਾਸਕਾਰੀ ਕਰਦਿਆਂ ਉਹ ਬਾਹਰਮੁਖੀ, ਵਿਗਿਆਨਕ ਅਤੇ ਧਰਮ ਨਿਰਪੱਖ ਲਿਖਣ ਦ੍ਰਿਸ਼ਟੀ ਦਾ ਸੁਮੇਲ ਰੱਖਦਾ ਹੈ ਜਿਸ ਨਾਲ ਉਹ ਮੁੱਖ ਧਾਰਾ ਇਤਿਹਾਸ ਦੇ ਸਮਾਨਅੰਤਰ ਪੰਜਾਬ ਦੇ ਲੋਕ ਇਤਿਹਾਸ ਦੀ ਸ਼ਾਨਾਮੱਤੀ ਵਿਰਾਸਤ ਉਸਾਰਨ ਦਾ ਉੱਦਮ ਕਰਦਾ ਹੈਰਵਾਇਤੀ ਇਤਿਹਾਸ ਵਾਲੀ ਤੱਥਕਾਰੀ ਅਤੇ ਸਮਾਜਿਕ-ਰਾਜਸੀ ਸੱਤਾ ’ਤੇ ਕਾਬਜ਼ ਧਿਰਾਂ ਦੀ ਭੱਟਕਾਰੀ ਦੀ ਥਾਂ ਉਹ ਜ਼ਿੰਦਗੀ ਨਾਲ ਜੂਝਦੇ ਕਿਰਤੀਆਂ-ਸ਼ਿਲਪੀਆਂ ਦੀ ਸੰਵੇਦਨਾ ਨੂੰ ਇਤਿਹਾਸ ਵਿੱਚ ਥਾਂ ਦਿੰਦਾ ਹੈਇਸ ਤੋਂ ਇਲਾਵਾ ਬੰਬੇਲੀ ਨੇ ਵਾਤਾਵਰਣ ਵਰਗੇ ਬੇਹੱਦ ਮਹੱਤਵਪੂਰਨ ਪਰ ਪੰਜਾਬੀ ਪਾਠਕੀ ਸੁਹਜ ਤੋਂ ਬਹੁਤ ਦੂਰ ਹੋਏ ਵਿਸ਼ੇ ’ਤੇ ਲਗਾਤਾਰ ਲਿਖ ਕੇ ਮਨੁੱਖ ਨੂੰ ਆਪਣੀਆਂ ਬੇਗਰਜ਼ ਇੱਛਾਵਾਂ ’ਤੇ ਕਾਬੂ ਰੱਖਣ ਅਤੇ ਕੁਦਰਤ ਨਾਲ ਇੱਕਮਿੱਕਤਾ ਵਾਲੀ ਜ਼ਿੰਦਗੀ ਜੀਉਣ ਦੀ ਪ੍ਰੇਰਨਾ ਦਿੱਤੀ ਹੈ

ਵਿਚਾਰ ਅਧੀਨ ਪੁਸਤਕ ਬੰਬੇਲੀ ਦੀ ਨਵੀਂ ਲਿਖਤ ਹੈ ਜਿਸ ਵਿੱਚ ਉਸਨੇ ਸੰਤਾਲੀ ਦੇ ਉਜਾੜੇ ਦੇ ਸ਼ਿਕਾਰ ਹੋਏ ਦੁਆਬੇ ਦੇ ਵੱਖ ਵੱਖ ਪਿੰਡਾਂ ਦੇ ਮੁਸਲਿਮ ਧਰਮ ਦੇ ਲੋਕਾਂ ਦੀ ਸੰਵੇਦਨਾ ਪੇਸ਼ ਕਰਨ ਦੇ ਨਾਲ ਨਾਲ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਮੁਸਲਮਾਨਾਂ ਦੇ ਯੋਗਦਾਨ ਦੀ ਚਰਚਾ ਕੀਤੀ ਹੈਪਿਛਲੀ ਅੱਧੀ ਸਦੀ ਤੋਂ ਭਾਰਤੀ ਮਹਾਂਦੀਪ ਵਿੱਚ ਦੇਸ਼ ਵੰਡ ਦੀਆਂ ਸਿਮਰਤੀਆਂ ਨੂੰ ਸਟੇਟ ਅਤੇ ਫਿਰਕਾਪ੍ਰਸਤੀ ਦੇ ਵੱਖੋ ਵੱਖਰੇ ਨਜ਼ਰੀਆਂ ਤੋਂ ਪੇਸ਼ ਕੀਤਾ ਜਾਂਦਾ ਰਿਹਾ ਹੈਸਟੇਟ ‘ਉੱਚੀ ਸਿਆਸਤ’ ਦੇ ਸਿੰਘਾਸਨ ਤੋਂ ਆਪਣੇ ਹਿਤਾਂ ਦੇ ਅਨੂਕੂਲ ਅਜਿਹੇ ਤਰਕ ਘੜਦਾ ਰਿਹਾ ਹੈ, ਜਿਹੜੇ ਵੰਡ ਦੇ ਕਾਰਨਾਂ ਸਬੰਧੀ ਚਿੰਤਨ ਕਰਕੇ ਅਕਾਦਮਿਕ ਸੰਵਾਦ ਦਾ ਬੋਝਲ ਢਿੱਡ ਭਰਦੇ ਰਹੇ ਹਨ1970 ਤੋਂ ਬਾਅਦ ਜਦੋਂ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕਾਰੀ ਵਿੱਚ ਖੇਤਰੀ ਯੋਗਦਾਨ ਦੀ ਗੱਲ ਤੁਰਦੀ ਹੈਅੱਠਵੇਂ ਨੌਵੇਂ ਦਹਾਕੇ ਵਿੱਚ ਦੇਸ਼ ਵਿੱਚ ਵਧੇ ਧਾਰਮਿਕ ਧਰੁਵੀਕਰਨ ਨੇ ਜਦੋਂ ਹਿੰਸਾ ਅਤੇ ਦੰਗਿਆਂ ਦੀ ਸ਼ਕਲ ਲਈ ਤਾਂ ਜਾਗਰੂਕ ਚਿੰਤਕਾਂ ਨੇ ਇਨ੍ਹਾਂ ਕਾਰਿਆਂ ਦੇ ਸੰਦਰਭ ਵਿੱਚ ’47 ਦੇ ਦੁਖਾਂਤ ਨੂੰ ਸਮਝਣ ਦਾ ਉੱਦਮ ਕੀਤਾ ਅਤੇ ਸੰਤਾਲੀ ਦੀ ਵੰਡ ਨੂੰ ‘ਹੇਠਾਂ ਤੋਂ ਦੇਖਣ’ ਦੇ ਰੁਝਾਨ ਪੈਦਾ ਹੋਏਇਸ ਨਾਲ ਸੰਤਾਲੀ ਨਾਲ ਜੁੜੇ ਸਾਹਿਤ ਅਤੇ ਮੌਖਿਕ ਇਤਿਹਾਸਕਾਰੀ ਦੀ ਗੰਭੀਰਤਾ ਵਿਚਾਰੀ ਜਾਣ ਲੱਗੀਪੰਜਾਬ ਦੇ ਅਨੇਕਾਂ ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਨੇ ਇਸ ਸਬੰਧੀ ਮੁੱਲਵਾਨ ਕੰਮ ਕੀਤਾ ਹੈ ਜਿਸ ਕੰਮ ਵਿੱਚ ਵੰਡ ਦੀ ਤੱਥਮੂਲਕ ਇਤਿਹਾਸਕਾਰੀ ਦੀ ਥਾਂ ਵੰਡ ਮੌਕੇ ਲੋਕਾਂ ਦੀ ਸੰਵੇਦਨਾ, ਔਰਤਾਂ ਦੀ ਦੁਰਦਸ਼ਾ, ਹਿੰਸਾ ਦੀਆਂ ਅਥਾਹ ਵੰਨਗੀਆਂ ਦੀ ਪਛਾਣ, ਰਿਫਿਊਜ਼ੀਆਂ ਦੇ ਦਰਦ ਸਮੇਤ ਵੰਡ ਦੇ ਹੋਰ ਦੂਰਗਾਮੀ ਪ੍ਰਭਾਵਾਂ ਬਾਰੇ ਸੰਵਾਦ ਰਚਾਇਆ ਗਿਆ ਹੈਵਿਜੇ ਬੰਬੇਲੀ ਦੀ ਇਹ ਪੁਸਤਕ ਵੰਡ ਸਬੰਧੀ ‘ਹੇਠਾਂ ਤੋਂ ਲਿਖੇ ਇਤਿਹਾਸ’ ਦੀ ਵੰਨਗੀ ਵਿੱਚ ਆਉਂਦੀ ਹੈ ਜਿਸ ਵਿੱਚ ਪੂਰਬੀ ਪੰਜਾਬ ਅੰਦਰ ਵੰਡ ਦੌਰਾਨ ਵਾਪਰੇ ਨਸਲਘਾਤ ਦੇ ਨਾਲ ਨਾਲ ਜਾਗਦੇ ਲੋਕਾਂ ਦੀ ਇੱਕ ਦੂਜੇ ਪ੍ਰਤੀ ਸਾਂਝ ਤੇ ਸੰਵੇਦਨਾ ਵੀ ਰਜਿਸਟਰ ਹੋਈ ਹੈਪੁਸਤਕ ਦੇ ਆਰ-ਪਾਰ ਲੇਖਕ ਦੀ ਇਹ ਦ੍ਰਿਸ਼ਟੀ ਪਸਰੀ ਹੋਈ ਹੈ ਕਿ ਮਨੁੱਖ ਮਾਰੂ ਸੱਤਾ ਦਾ ਕੋਈ ਧਰਮ ਜਾਂ ਮਜ਼ਹਬ ਨਹੀਂ ਹੁੰਦਾ ਇਹ ਸੱਤਾ ਇੱਕ ਬੰਦੇ ਤੋਂ ਲੈ ਕੇ ਸਟੇਟ ਤਕ ਕਈ ਰੂਪਾਂ ਵਿੱਚ ਫੈਲੀ ਹੁੰਦੀ ਹੈਸੱਤਾ ਆਪਣੀਆਂ ਬਾਹਵਾਂ ਦੇ ਪਾਸਾਰ ਲਈ ਧਰਮ, ਜਾਤ, ਲਿੰਗਕ ਵਿਤਕਰੇ ਅਤੇ ਖੇਤਰਵਾਦ ਨੂੰ ਭਲੀਭਾਂਤ ਵਰਤਦੀ ਹੈ ਪਰ ਇਸ ਸੱਤਾ ਦੇ ਸਮਾਂਨਅੰਤਰ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਵਾਲੀ ਦ੍ਰਿਸ਼ਟੀ ਮਨੁੱਖ ਦਾ ਜ਼ਿੰਦਗੀ ਜੀਉਣ ਵਿੱਚ ਵਿਸ਼ਵਾਸ ਕਾਇਮ ਰੱਖਦੀ ਹੈਸੰਤਾਲੀ ਦੇ ਉਜਾੜੇ ਦੇ ਜਿੰਨੇ ਫੱਟ ਮੁਸਲਿਮ, ਹਿੰਦੂ ਅਤੇ ਸਿੱਖ ਪੰਜਾਬੀਆਂ ਨੇ ਹੰਢਾਏ ਇਸ ਨੂੰ ਵਕਤੀ ਤੌਰ ’ਤੇ ਅੰਗਰੇਜ਼ਾਂ ਦੀ ‘ਫੁੱਟ ਪਾਓ ਰਾਜ ਕਰੋ’ ਵਾਲੀ ਨੀਤੀ ਸਿਰ ਸੁੱਟ ਕੇ ਸੁਰਖਰੂ ਹੋਇਆ ਜਾ ਸਕਦਾ ਹੈ ਪਰ ਇਹ ਫੱਟ ਸਦੀਆਂ ਤੋਂ ਬੰਦੇ ਅੰਦਰ ਬੈਠੀ ਲਿੰਗਕ, ਅਖੌਤੀ ਧਾਰਮਿਕ ਅਤੇ ਰਾਜਸੀ ਸੱਤਾ ਦੀ ਭੁੱਖ ਕਰਕੇ ਬਰਬਰ ਰੂਪ ਵਿੱਚ ਉੱਭਰੇ ਸਨਮਰਦ ਪ੍ਰਧਾਨ ਸਮਾਜ ਦੇ ਇਸ ਕਰੂਰ ਵਰਤਾਰੇ ਅੱਗੇ ਔਰਤਾਂ ਅਤੇ ਬੱਚਿਆਂ ਦੀ ਸੰਵੇਦਨਾ ਕੀ ਹੋਵੇਗੀ, ਇਹ ਸ਼ਬਦਾਂ ਦੀ ਬਿਆਨਬਾਜ਼ੀ ਤੋਂ ਬਾਹਰ ਹੈਪਰ ਸੱਤਾ ਦੇ ਇਸ ਮਾਰੂ ਰੂਪ ਨੂੰ ਤਿਲਾਂਜਲੀ ਦੇ ਕੇ ਬੰਦੇ ਨੇ ਬੰਦੇ ਲਈ ਕੁਰਬਾਨ ਹੋਣ ਦੀਆਂ ਵਰਿਆਮ ਮਿਸਾਲਾਂ ਵੀ ਪੈਦਾ ਕੀਤੀਆਂ ਹਨਵਿਜੇ ਬੰਬੇਲੀ ਇਨ੍ਹਾਂ ਮਿਸਾਲਾਂ ਨੂੰ ਧੜਕਦੀ ਜ਼ਿੰਦਗੀ ਦਾ ਅਸਲ ਸੱਚ ਦੱਸਦਾ ਹੈ ਅਤੇ ਕਿਸੇ ਧਰਮ, ਜਾਤ, ਨਸਲ ਪ੍ਰਤੀ ਰਵਾਇਤੀ ਤੌਰ ’ਤੇ ਤੁਰੀਆਂ ਆਉਂਦੀਆਂ ਮਿਥਾਂ ਦਾ ਭੰਜਨ ਕਰਦਾ ਹੈਇਸੇ ਲਈ ਉਹ ਸੰਤਾਲੀ ਦੇ ਦਰਦਨਾਕ ਸਾਕੇ ਵਿੱਚੋਂ ਪੂਰਬੀ ਪੰਜਾਬ ਤੋਂ ਦਰ-ਬਦਰ ਹੋਏ ਮੁਸਲਿਮ ਧਰਮ ਦੇ ਲੋਕਾਂ ਨੂੰ ਆਪਣੇ ਹਮਸਾਏ ਕਹਿ ਕੇ ਸੰਬੋਧਨ ਕਰਦਾ ਸੱਤਾ ਤੋਂ ਨਾਬਰ ਰਹਿਣ ਵਾਲੇ ਗੁਰੂਆਂ, ਸੂਫੀਆਂ ਅਤੇ ਸੰਤਾਂ ਵਾਲੇ ਪੰਜਾਬ ਦੇ ਮਿੱਸੇ ਸੱਭਿਆਚਾਰ ਨੂੰ ਪਾਠਕਾਂ ਦੇ ਚੇਤਿਆਂ ਵਿੱਚ ਸੁਰਜੀਤ ਕਰਦਾ ਜਾਂਦਾ ਹੈਇਸ ਪੁਸਤਕ ਵਿੱਚ ਸਾਂਝੇ ਪੰਜਾਬ ਦੀ ਰਵਾਇਤੀ ਸਮਾਜਿਕ ਬਣਤਰ ਨੂੰ ਨਮਸਕਾਰ ਕਰਨ ਵਾਲੀ ਦ੍ਰਿਸ਼ਟੀ ਦੇ ਨਾਲ ਨਾਲ ਸੰਤਾਲੀ ਮੌਕੇ ਜਨੂੰਨੀ ਫਿਰਕਾਪ੍ਰਤੀ ਦੀ ਮਾਰ ਹੇਠਾਂ ਆਈ ਮਨੁੱਖਤਾ ਦਾ ਸੰਤਾਪ ਪੰਨੇ ਪੰਨੇ ’ਤੇ ਫੈਲਿਆ ਹੋਇਆ ਹੈਲੇਖਕ ਸੰਤਾਲੀ ਦੇ ਉਜਾੜੇ ਦੇ ਭੰਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਤੱਥਮੂਲਕ ਵਸਤੂ ਵੇਰਵਿਆਂ ਦੀ ਪੇਸ਼ਕਾਰੀ ਨਹੀਂ ਕਰਦਾ, ਇਹ ਕਾਰਜ ‘ਸ਼ੁੱਧ’ ਇਤਿਹਾਸਕਾਰੀ ਦਾ ਹੋ ਸਕਦਾ ਹੈ, ਇਸਦੀ ਥਾਂ ਉਹ ਗਲਪੀ-ਇਤਿਹਾਸਕਾਰੀ ਕਰਦਾ ਇਸ ਕਤਲੋਗਾਰਤ ਵਿੱਚ ਆਪਣੇ ਹਮਸਾਇਆਂ ਵਲੋਂ ਵਹਿਸ਼ਤ ਦੇ ਕੀਤੇ ਨੰਗੇ ਨਾਚ ’ਤੇ ਰੁਦਨ ਕਰਦਾ ਹੈਇਸ ਰੁਦਨਕਾਰੀ ਲਈ ਉਹ ਸਾਹਿਤ ਅਤੇ ਇਤਿਹਾਸ ਦੀ ਸੰਯੁਗਤੀ ਕਰਦਾ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਗਲਪ+ਇਤਿਹਾਸ ਦੀ ਮਿੱਸੀ ਰੂਪ-ਵਿਧਾ ਦਾ ਨਿਰਮਾਣ ਕਰਦਾ ਹੈਇਸ ਰੂਪ-ਵਿਧਾ ਲਈ ਉਹ ਆਪਣੀ ਦੁਆਬੀ ਭਾਸ਼ਾ ਦੇ ਅਨੂਠੇ ਸ਼ਬਦ ਭੰਡਾਰ, ਸ਼ਬਦਾਂ ਦੀ ਬਹੁਅਰਥੀ ਵਰਤੋਂ ਅਤੇ ਤਵਾਰੀਖੀ ਪਾਤਰਾਂ ਦੇ ਗਲਪੀਕਰਨ ਲਈ ਵਰਤੀਆਂ ਨਾਟ-ਜੁਗਤਾਂ ਦਾ ਭਲੀਭਾਂਤ ਪ੍ਰਗਟਾਵਾ ਕਰਦਾ ਹੈਅੱਜ ਦੇ ਦੌਰ ਵਿੱਚ ਜਦੋਂ ਸ਼ੁੱਧ ਸਾਹਿਤ ਅਤੇ ਸ਼ੁੱਧ ਇਤਿਹਾਸ ਦੇ ਸੰਕਲਪ ਸਵਾਲੀਆ ਨਿਸ਼ਾਨਾਂ ਹੇਠਾਂ ਹਨ ਤਾਂ ਸਿਰਜਣਾਤਮਿਕ ਆਵੇਸ਼ ਲਈ ਅਜਿਹੀ ਅੰਤਰ ਅਨੁਸ਼ਾਸਨੀ ਰਚਨਾ ਵਿਧੀ ਸਿਰਜਣਾ ਦੇ ਨਵੇਂ ਦਿਸਹੱਦਿਆਂ ਵੱਲ ਜਾਂਦੀ ਹੈਇਸ ਲਈ ਇਹ ਪੁਸਤਕ ਸਾਹਿਤ ਅਤੇ ਇਤਿਹਾਸ ਦੇ ਸੁਮੇਲ ਵਿੱਚੋਂ ਆਪਣੇ ਖਿਆਲਾਂ ਦਾ ਯਥਾਰਥਕ ਪ੍ਰਗਟਾਵਾ ਕਰਦੀ ਹੈ

ਕਿਤਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਸੰਤਾਲੀ ਦੇ ਦੁਖਾਂਤ ਦੀ ਭੇਟ ਚੜ੍ਹੇ ਲੋਕਾਂ ਦੀ ਲਹੂ ਭਿੱਜੀ ਦਾਸਤਾਨ ਪੇਸ਼ ਹੋਈ ਹੈਇਸ ਦਾਸਤਾਨ ਵਿੱਚ ਕਾਲੇਵਾਲ ਭਗਤਾਂ ਦੇ ਸਿੱਖ ਬਣਨ ਜਾ ਰਹੇ ਮੁਸਲਿਮ ਕਿਰਤੀ ਲੋਕਾਂ ਦਾ ਗੋਹਗੜੋਂ ਦੇ ਚੋਅ ਕੋਲ ਕੀਤਾ ਕਤਲੇਆਮ, ਜਿਸ ਵਿੱਚ ਮਾਰੇ ਛੇ ਭਰਾਵਾਂ ਦੀ ਮਾਂ ਰਹਿਮਤੇ ਦਾ ਵਿਰਲਾਪ ਅਤੇ ਪਾਕਿਸਤਾਨ ਜਾਣ ਤੋਂ ਇਨਕਾਰੀ ਹੋ ਜਾਣਾ ਪਾਠਕਾਂ ਨੂੰ ਝੰਜੋੜ ਦਿੰਦਾ ਹੈਇਸੇ ਤਰ੍ਹਾਂ ਪਿੰਡ ਸਸੋਲੀ, ਨਾਰੂ ਨੰਗਲ, ਚੱਬੇਵਾਲ, ਸੂੰਨੀ, ਭੁੱਲੇਵਾਲ ਰਾਠਾਂ ਆਦਿ ਪਿੰਡਾਂ ਵਿੱਚ ਵੰਡ ਦੇ ਅਸਰ ਤਹਿਤ ਹੋਏ ਮਨੁੱਖਤਾ ਦੇ ਕਤਲੇਆਮ ਪਰ ਨਾਲ ਹੀ ਧਾਰਮਿਕ ਫਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਮੁਸਲਮਾਨ ਲੋਕਾਂ ਦੀ ਮਦਦ ਕਰਨ ਵਾਲੇ ਹਿੰਦੂ-ਸਿੱਖ ਲੋਕਾਂ ਦੀ ਦਾਸਤਾਨ ਨਸ਼ਰ ਕੀਤੀ ਗਈ ਹੈਕਿਤਾਬ ਦਾ ਇਹ ਕਾਂਡ ਧਾਰਮਿਕ ਡੇਰੇਦਾਰਾਂ ਦੀ ਸੰਤਾਲੀ ਵੇਲੇ ਨਾਂਹਪੱਖੀ ਭੂਮਿਕਾ ਪੇਸ਼ ਕਰਦਾ ਹੈਨਾਲ ਹੀ ਸਿੱਖ ਇਤਿਹਾਸ ਦੇ ਮੌਖਿਕ ਵਹਿਣ ਤਹਿਤ ਮੁਸਲਮਾਨਾਂ ਨੂੰ ਸਿੱਖਾਂ ਦੇ ਸਦੀਵੀ ਦੁਸ਼ਮਣ ਦੱਸਣ ਵਾਲੀ ਧਾਰਨਾ ਦਾ ਦੁਰਪ੍ਰਚਾਰ ਵੀ ਇਨ੍ਹਾਂ ਵੇਲਿਆਂ ਵਿੱਚ ਵੱਧ ਤੋਂ ਵੱਧ ਕਰਨ ਵਾਲੀਆਂ ਧਿਰਾਂ ਨੂੰ ਨੰਗਾ ਕਰਦਾ ਹੈਕਿਤਾਬ ਦਾ ਦੂਜਾ ਹਿੱਸਾ ਸੰਤਾਲੀ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਸੱਭਿਆਚਾਰ ਦੀ ਦ੍ਰਿਸ਼ਕਾਰੀ ਕਰਦਾ ਇੱਥੇ ਕੰਮ ਕਰਦੇ ਮੁਸਲਿਮ ਕਿਰਤੀਆਂ, ਸ਼ਿਲਪੀਆਂ, ਕਾਰੀਗਰਾਂ ਅਤੇ ਹੋਰ ਮਿਹਨਤਕਸ਼ ਜਮਾਤਾਂ ਦੇ ਹੋਏ ਉਜਾੜੇ ’ਤੇ ਰੁਦਨ ਕਰਦਾ ਹੈ ਇੱਕ ਹਿੱਸੇ ਵਿੱਚ ਜੇਜੋਂ, ਬਜਵਾੜੇ, ਹਰਿਆਣੇ ਆਦਿ ਪਿੰਡਾਂ ਦੀ ਇਤਿਹਾਸਕਾਰੀ ਤਹਿਤ ਇਨ੍ਹਾਂ ਦੇ ਵਸਣ ਅਤੇ ਸੰਤਾਲੀ ਵੇਲੇ ਤਕ ਦੇ ਇਤਿਹਾਸ ਨੂੰ ਸਾਂਭਣ ਦਾ ਯਤਨ ਕੀਤਾ ਗਿਆ ਹੈਇਸਦੇ ਨਾਲ ਹੀ ਆਜ਼ਾਦੀ ਦੇ ਸੰਗਰਾਮ ਵਿੱਚ ਮੁਸਲਮਾਨਾਂ ਦੀ ਭੂਮਿਕਾ ਸਬੰਧੀ ਸੰਵਾਦ ਰਚਾ ਕੇ 1857 ਦੇ ਗ਼ਦਰ ਸਮੇਤ ਪਿੱਛੋਂ ਗ਼ਦਰ ਪਾਰਟੀ (1913), ਵਿੱਚ ਪੰਜਾਬੀ ਮੁਸਲਮਾਨਾਂ ਦੇ ਯੋਗਦਾਨ, ਸਿੰਘਾਪੁਰ ਦੀ ਬਗਾਵਤ ਤੇ ਜ਼ਲ੍ਹਿਆਂਵਾਲੇ ਬਾਗ ਵਿੱਚ ਮੁਸਲਮਾਨਾਂ ਦੀ ਸ਼ਹਾਦਤ, ਆਜ਼ਾਦ ਹਿੰਦ ਫੌਜ ਸਮੇਤ ਹੋਰ ਲੋਕ ਮੋਰਚਿਆਂ ਵਿੱਚ ਮੁਸਲਮਾਨਾਂ ਦੇ ਯੋਗਦਾਨ ਨੂੰ ਪੇਸ਼ ਕੀਤਾ ਗਿਆ ਹੈ

ਕੁਲ ਮਿਲਾ ਕੇ ਨਿੱਕੇ ਆਕਾਰ ਵਾਲੀ ਇਹ ਪੁਸਤਕ ਵੱਡੇ ਸਰੋਕਾਰਾਂ ਨੂੰ ਪੇਸ਼ ਕਰਨ ਵਾਲੀ ਹੈਖੂਨੀ ਇਤਿਹਾਸ ਨੂੰ ‘ਭੁਲਾਉਣ’ ਦੀ ਥਾਂ ਇਸ ਤੋਂ ਕੁਝ ਸਿੱਖਣ ਦੀ ਭਾਵਨਾ ਲੈ ਕੇ, ਮੁੜ ਅਜਿਹਾ ਨਾ ਵਾਪਰੇ ਦੀ ਦ੍ਰਿਸ਼ਟੀ ਵਾਲੀ ਇਹ ਪੁਸਤਕ ਮੁਸਲਮਾਨਾਂ ਦੇ ਦੇਸ਼ ਉਸਾਰੀ ਵਿੱਚ ਪਾਏ ਯੋਗਦਾਨ ਨੂੰ ਪੂੰਝ ਕੇ ਸੁੱਟਣ ਵਾਲੀ ਘਿਣਾਉਣੀ ਸੱਤਾ ਦੇ ਮਨਸੂਬਿਆਂ ਦਾ ਪਰਦਾ ਫਾਸ਼ ਕਰਦੀ ਹੈਇਹ ਕਿਤਾਬ ਅੱਜਕੱਲ੍ਹ ਦੇਸ਼ ਦੇ ਹੁਕਮਰਾਨਾਂ, ਮੀਡੀਆ ਅਤੇ ਹੋਰ ਫਿਰਕਾਪ੍ਰਸਤ ਤਾਕਤਾਂ ਵਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਮੁਸਲਮਾਨਾਂ ਸਮੇਤ ਘੱਟ ਗਿਣਤੀ ਵਰਗਾਂ ਨੂੰ ਕੋਹਣ ਦੇ ਯਤਨਾਂ ਨੂੰ ਲੋਕ ਤਾਕਤ ਨਾਲ ਨਜਿੱਠਣ ਦੀ ਪ੍ਰੇਰਨਾ ਦਿੰਦੀ ਹੈਕਿਤਾਬ ਦੀ ਦਿੱਖ ਅਤੇ ਛਪਾਈ ਖੂਬਸੂਰਤ ਹੈ

**

ਪੰਨੇ 130 ਮੁੱਲ 150  ਪੀਪਲਜ਼ ਫੋਰਮ, ਬਰਗਾੜੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2273)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com