AmarMinia7ਨਹੀਂ ਨਹੀਂ ਯਾਰ, ਇੱਥੇ ਹੀ ਤਾਂ ਭੁਲੇਖਾ ਪਿਆ। ਇੱਕ ਤਾਂ ਇਹਨਾਂ ਦੇ ...
(23 ਜੂਨ 2020)

 

ਵੱਡਿਆਂ ਦੇਸ਼ਾਂ ਹੱਥ ਸਾਡੇ ਵਾਲੀ ਗਿੱਦੜਸਿੰਗੀ ਲੱਗੀ ਹੋਈ ਆਜਦੋਂ ਵੀ ਕਿਸੇ ਨੂੰ ਆਰਥਿਕ ਮੰਦਵਾੜੇ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਹ ਵਰਤ ਲੈਂਦੇ ਹਨਪਹਿਲਾਂ ਪਹਿਲ ਨਿਊਜ਼ੀਲੈਂਡ, ਆਸਟ੍ਰੇਲੀਆ ਨੇ ਇਸਦਾ ਇਸਤੇਮਾਲ ਕੀਤਾਮੰਦੀ ਆਈ ਤਾਂ ਸਟੂਡੈਂਟ ਵੀਜ਼ੇ ਖੋਲ੍ਹ ਦਿੱਤੇਚਾਰ ਪੰਜ ਸਾਲਾਂ ਵਿੱਚ ਖਜ਼ਾਨੇ ਉਲਟੀਆਂ ਕਰਨ ਲਾ ਦਿੱਤੇ ਸਾਡੇ ਪੰਜਾਬੀ ਸ਼ੇਰਾਂ ਨੇਹੁਣ ਚਾਰ ਪੰਜ ਸਾਲ ਤੋਂ ਕਨੇਡਾ ਵਾਲਿਆਂ ਕੋਲ ਪਹੁੰਚ ਗਈ ਆ ਗਿੱਦੜ ਸਿੰਗੀ ਇੱਧਰ ਬਰੈਗਜਿੱਟ ਦਾ ਫਾਨਾ ਅੜ ਗਿਆ, ਇਸ ਕਰਕੇ ਇੰਗਲੈਂਡੀਆਂ ਨੇ ਦੋ ਚਾਰ ਮਹੀਨੇ ਲਈ ਉਧਾਰੀ ਲੈ ਲਈ ਹੈਬੈਂਡਾ ਸ਼ੈਂਡਾ ਵਿੱਚ ਵੀ ਕਾਫੀ ਢਿੱਲ ਦੇ ਦਿੱਤੀ ਆ ਜਿਸਦਾ ਕਨੇਡੇ ਵੱਲ ਨਹੁੰ ਨਹੀਂ ਅੜਦਾ ਉਹ ਇੰਗਲੈਂਡ ਦੇ ਜਹਾਜ਼ ਨਾਲ ਝੂਟਣ ਲਈ ਕਮਰਕੱਸੇ ਕਰੀ ਜਾਂਦਾਪੰਜਾਬ ਤੋਂ ਰਿਸ਼ਤੇਦਾਰਾਂ ਦੇ ਫੋਨ ਆਈ ਜਾਂਦੇ ਆ ਕਿ ਕੁੜੀ ਨੂੰ ਇੰਗਲੈਂਡ ਭੇਜਣ ਲੱਗੇ ਹਾਂ, ਕਿਵੇਂ ਰਹੂ? ਮੇਰਾ ਜਵਾਬ ਸੁਣ ਉਹਨਾਂ ਨੂੰ ਤਸੱਲੀ ਜਹੀ ਨੀ ਹੁੰਦੀਜਦੋਂ ਸੁਣਦੇ ਹਨ ਕਿ “ਪੜ੍ਹਾਈ ਲਈ ਭੇਜਣੀ ਹੈ ਤਾਂ ਕੋਈ ਗੱਲ ਨਹੀਂ ਪਰ ਸਿਟੀਜਨਸ਼ਿੱਪ ਦੀ ਉਮੀਦ ਨਾ ਰੱਖਿਓਇੱਥੇ ਪੱਕੇ ਹੋਣ ਦੇ ਚਾਂਸ ਨਾਂਹ ਬਰਾਬਰ ਹੀ ਹਨ” ਉਹ ਸੋਚਦੇ ਹਨ ਕਿ ਸਾਲਾ ਮਲੰਗ ਇੱਥੇ ਪਿੰਡ ਧੱਕੇ ਖਾਂਦਾ ਖਾਂਦਾ ਆਪ ਜਾ ਕੇ ਸੈੱਟ ਹੋਇਆ ਬੈਠਾ ਤੇ ਸਾਨੂੰ ਬੱਧਣੀ ਵਾਲੇ ਜੋਰੇ ਸਾਧ ਵਾਂਗ ਮੱਤਾਂ ਦਿੰਦਾਹੁਣ ਜਿਸਦੇ ਤਾਂ ਗੱਲ ਖਾਨੇ ਵਿੱਚ ਪੈ ਗਈ, ਉਹ ਤਾਂ ਬਚ ਜਾਉ ਨਹੀਂ ਤਾਂ ਫਿਰ ਮਾਂਜਿਆ ਜਾਊ, ਬੱਕਰੀਆਂ ਵਾਲਿਆਂ ਦੀ ਪਤੀਲੀ ਵਾਂਗਸੱਤ ਅੱਠ ਸਾਲ ਪਹਿਲਾਂ ਵੀ ਇੰਗਲੈਂਡ ਵਿੱਚ ਮੰਦੀ ਆ ਗਈ ਸੀ ਤੇ ਧੜਾਧੜ ਸਟੂਡੈਂਟ ਹੀਥਰੋ ਏਅਰਪੋਰਟ ’ਤੇ ਆਣ ਉੱਤਰੇ ਸਨ

ਇਹ ਉਨ੍ਹਾਂ ਦਿਨਾਂ ਦੀ ਗੱਲ ਆ, ਮੈਂ ਲਾਈਬਰੇਰੀ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ ਤੇ ਦੋ ਸਟੂਡੈਂਟ ਮੁੰਡੇ ਮੇਰੀ ਪੱਗ ਵੇਖ ਕੇ ਕੋਲ ਆ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਸਾਹਮਣੇ ਬੈਠ ਗਏਦੋਨਾਂ ਦੇ ਛੋਟੀਆਂ ਛੋਟੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ, ਇੱਕ ਸਾਬਤ ਸੂਰਤ ਤੇ ਦੂਜੇ ਨੇ ਦਾੜ੍ਹੀ ਛਾਂਗੀ ਹੋਈ ਸੀਪੰਜਾਬੀ ਵਧੀਆ ਬੋਲਦੇ ਸਨ ਪਰ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਹਿੰਦੀ ਅਤੇ ਅੰਗਰੇਜ਼ੀ ਵਾਲੀਆਂ ਇਸ਼ੂ ਕਰਵਾ ਕੇ ਲੈ ਚੱਲੇ ਸਨਹਾਲ ਚਾਲ ਪੁੱਛਣ ਦੱਸਣ ਤੋਂ ਬਾਅਦ ਸਵਾਲ ਉਹੀ ਸੀ, ਜੋ ਮੇਰੇ ਮਨ ਵਿੱਚ ਵੇਖਣ ਸਾਰ ਹੀ ਰੜਕਿਆ ਸੀ- “ਭਾਜੀ ਸਟੂਡੈਂਟ ਆਏ ਹਾਂ, ਕੰਮ ਦੀ ਲੋੜ ਆ

ਅਜੇ ਦੋ ਦਿਨ ਪਹਿਲਾਂ ਹੀ ਵੱਡੇ ਘਰ ਵਾਲਾ ‘ਮੱਖਣ ਸਿੱਧੂ’ ਆਪਣੀ ਗਰੌਸਰੀ ਸ਼ੌਪ ਲਈ ਬੰਦਾ ਲੱਭ ਰਿਹਾ ਸੀਮੈਂ ਉਨ੍ਹਾਂ ਨੂੰ ਮੱਖਣ ਸਿੱਧੂ ਦਾ ਨਾਂ ਅਤੇ ਪਤਾ ਦੱਸ ਦਿੱਤਾਉਹ ਦੋਵੇਂ ਕੱਛਾਂ ਵਿੱਚ ਕਿਤਾਬਾਂ ਦੇ ਕੇ ਪੈਂਤੀ ਨੰਬਰ ਬੱਸ ਚੜ੍ਹ ਗਏਸੌਖਾ ਹੀ ਸੀ, ਚੌਥੇ ਬੱਸ ਸਟੌਪ ’ਤੇ ਉੱਤਰਦੇ ਸਾਰ ਹੀ ਸਾਹਮਣੇ ਦੋ ਦੁਕਾਨਾਂ ਸਨਇੱਕ ਜੇਮਜ਼ ਕਾਰਪਿੱਟ ਵਾਲਿਆਂ ਦੀ ਤੇ ਦੂਜੀ ‘ਸਿੱਧੂ ਗਰੌਸਰ ਐਂਡ ਔਫ ਸੇਲਜ਼’

ਐਤਵਾਰ ਗੁਰੂ ਘਰ ਦੇ ਬਾਹਰ ਹੀ ਉਹ ਦੋਨੋਂ ਮੁੰਡੇ ਮਿਲ ਫਿਰ ਪਏ “ਕੰਮ ਦੀ ਗੱਲ ਬਣੀ ਕਿ ਨਹੀਂ?” ਮੇਰਾ ਸਵਾਲ ਸੁਣ ਕੇ ਛਾਂਗੀ ਦਾੜ੍ਹੀ ਵਾਲਾ ਮੁੰਡਾ ਬੋਲਿਆ, “ਨਾ ਭਾਜੀ, ... ਉੱਥੇ ਕਾਊਂਟਰ ’ਤੇ ਮੱਚੀ ਜੀ ਗੋਰੀ ਖੜ੍ਹੀ ਸੀਉਹਨੇ ਤਾਂ ਸਾਨੂੰ ਕੋਈ ਰਾਹ ਹੀ ਨਹੀਂ ਦਿੱਤਾਇੱਕ ਉਹਦੀ ਸਾਨੂੰ ਅੰਗਰੇਜ਼ੀ ਨਾ ਸਮਝ ਆਵੇ“ਨੋ ਬੌਡੀ ਹੀਅਰ, ਯੂ ਗੋ ... ਯੂ ਗੋ“ ਹੀ ਕਰੀ ਜਾਂਦੀ ਸੀਹੋਰ ਵੀ ਬਥੇਰਾ ਚਬੜ ਚਬੜ ਕਰਦੀ ਰਹੀ ਪਰ ਸਾਡੇ ਕੱਖ ਨੀ ਪੱਲੇ ਪਿਆਬਹੁਤ ਗੁੱਸੇ ਵਿੱਚ ਲੱਗ ਰਹੀ ਸੀਜਿਵੇਂ ਘਰਵਾਲੇ ਨਾਲ ਲੜ ਕੇ ਹੋਵੇ ਤੇ ਗੁੱਸਾ ਸਾਡੇ ਉੱਤੇ ਕੱਢ ਰਹੀ ਸੀਇਹਨਾਂ ਕੁ ਮਹਿਸੂਸ ਹੋਇਆ ਕਿ ਜਿਵੇਂ ਉਹ ਸਾਨੂੰ ਚੋਰ ਡਾਕੂ ਸਮਝਦੀ ਹੋਵੇਸਾਨੂੰ ਸਿਰਫ ਧੱਕੇ ਹੀ ਨਹੀਂ ਮਾਰੇ, ਬਾਕੀ ਕਸਰ ਕੋਈ ਨੀ ਛੱਡੀ ਬੁੱਢੀ ਖੋਲੜ ਬਾਂਦਰੀ ਨੇ।” ਮੁੰਡੇ ਦਾ ਮੂੰਹ ਲਾਲ ਸੂਹਾ ਹੋ ਗਿਆ ਸੀ

‘ਬੁੱਢੀ’ ਤੋਂ ਮੈਂ ਸਮਝ ਗਿਆ ਸੀ ਕਿ ਉਹ ਜ਼ਰੂਰ ਮੱਖਣ ਦੀ ਪੁਰਾਣੀ ਵਰਕਰ ‘ਮੈਰੀ’ ਹੀ ਹੋਵੇਗੀਮੈਂ ਅਕਸਰ ਹੀ ਮੱਖਣ ਕੋਲ ਆਉਂਦਾ ਜਾਂਦਾ ਰਹਿੰਦਾ ਸੀ, ਇਸ ਕਰਕੇ ਮੈਰੀ ਦਾ ਵੀ ਮੈਂ ਚੰਗਾ ਵਾਕਿਫ ਸੀਪਰ ਹੈਰਾਨੀ ਸੀ ਕਿ ਮੈਰੀ ਤਾਂ ਬਹੁਤ ਚੰਗੇ ਸੁਭਾਅ ਦੀ ਜਨਾਨੀ ਆ ਹਮੇਸ਼ਾ ਹੱਸ ਕੇ ਬੋਲਣ ਵਾਲੀ, ਮਿਸਟਰ ਸਿੰਘ ਮਿਸਟਰ ਸਿੰਘ ਕਹਿੰਦੀ ਦਾ ਮੂੰਹ ਨਹੀਂ ਥੱਕਦਾ ਹੁੰਦਾਉਸ ਵੱਲੋਂ ਇੱਦਾਂ ਦੇ ਵਿਹਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀਇਹ ਵੀ ਨਹੀਂ ਸੀ ਹੋ ਸਕਦਾ ਕਿ ਉਹ ਕੁਝ ਕੁ ‘ਕਮ ਅਕਲ’ ਗੋਰਿਆਂ ਵਾਂਗ ਇਹਨਾਂ ਨੂੰ ਉਸਾਮਾ ਬਿਨ ਲਾਦੇਨ ਦੇ ਕੁਨਬੇ ਵਿੱਚੋਂ ਸਮਝ ਗਈ ਹੋਵੇਉਹ ਤਾਂ ਸਿੱਖਾਂ ਅਤੇ ਮੁਸਲਮਾਨਾਂ ਦੇ ਵਖਰੇਵੇਂ ਤੋਂ ਭਲੀਭਾਂਤ ਜਾਣੂ ਹੈਵੀਹ ਸਾਲ ਤੋਂ ਸਰਦਾਰਾਂ ਨਾਲ ਕੰਮ ਕਰਦੀ ਆ ਰਹੀ ਆਵੀਹ ਵਾਰ ਮੈਂ ਉਹਨੂੰ ਗੁਰਦੁਆਰੇ ਮਰਯਾਦਾ ਨਾਲ ਸਿਰ ਢਕ ਕੇ ਮੱਥਾ ਟੇਕਦੀ ਤੇ ਲੰਗਰ ਛਕਦੀ ਨੂੰ ਵੇਖਿਆ ਹੈ

ਮੈਂ ਮੁੰਡਿਆਂ ਨੂੰ ਹੌਸਲਾ ਦਿੱਤਾ ਤੇ ਆਖਿਆ, “ਕੋਈ ਗੱਲ ਨਹੀਂ, ਸ਼ਾਇਦ ਕੋਈ ਗਲਤ ਫਹਿਮੀ ਹੋ ਗਈ ਹੋਵੇਗੀਕੰਮ ਦਾ ਫਿਕਰ ਨਾ ਕਰੋ, ਕਰਦੇ ਆਂ ਕੋਈ ਜੁਗਾੜ

ਮੱਥਾ ਟੇਕ ਕੇ ਲੰਗਰ ਵਿੱਚ ਆਏ ਤਾਂ ਲੰਗਰ ਦੀ ਸੇਵਾ ਕਰਦਾ ਮੱਖਣ ਮਿਲ ਗਿਆਫਤਹਿ ਦੀ ਸਾਂਝ ਤੋਂ ਬਾਅਦ ਪੰਜ ਕੁ ਮਿੰਟ ਮਿਲਣ ਦੀ ਬੇਨਤੀ ਕੀਤੀਉਹ ਕਹਿੰਦਾ, “ਲੰਗਰ ਛਕ ਲਵੋ, ਫਿਰ ਬਾਹਰ ਮਿਲਦੇ ਹਾਂ। ਮੈਂ ਵੀ ਕੈਸ਼ਨਕੈਰੀ ਨੂੰ ਜਾਣਾ ਹੈ।”

ਲੰਗਰ ਛਕ ਕੇ ਅਸੀਂ ਬਾਹਰ ਬੈਂਚਾਂ ’ਤੇ ਬੈਠੇ ਗਏ ਤੇ ਥੋੜ੍ਹੀ ਦੇਰ ਬਾਅਦ ਮੱਖਣ ਸਿੰਘ ਆ ਗਿਆ

“ਭਾਜੀ, ਆਹ ਮੁੰਡੇ ਸਟੂਡੈਂਟ ਆਏ ਆਕੰਮ ਵਾਸਤੇ ਤੇਰੀ ਸ਼ੌਪ ’ਤੇ ਭੇਜੇ ਸੀ ਪਰਸੋਂ। ਉੱਥੇ ਸ਼ਾਇਦ ਮੈਰੀ ਹੋਵੇਗੀਉਹਨੇ ਇਹਨਾਂ ਦੀ ਗੱਲ ਹੀ ਨਹੀਂ ਗੌਲੀ। ਇਹਨਾਂ ਨੂੰ ਸਮਝ ਤਾਂ ਪੂਰੀ ਨਹੀਂ ਆਈ ਪਰ ਦੱਸਦੇ ਆ ਕਿ ਉੱਚਾ ਨੀਵਾਂ ਉਹ ਬਹੁਤ ਬੋਲੀ। ਜੁਆਕ ਬੇਰੰਗ ਚਿੱਠੀ ਵਾਂਗ ਵਾਪਸ ਮੋੜ’ਤੇ।”

ਮੱਖਣ ਮੁੰਡਿਆਂ ਨੂੰ ਜੱਫੀ ਵਿੱਚ ਲੈ ਕੇ ਉੱਚੀ ਉੱਚੀ ਹੱਸਦਾ ਦੂਹਰਾ ਤੀਹਰਾ ਹੋਈ ਜਾਵੇਅਸੀਂ ਹੈਰਾਨ ਕਿ ਇਹਨੂੰ ਕਿਹੜਾ ਜਸਵਿੰਦਰ ਭੱਲੇ ਦਾ ਛਣਕਾਟਾ ਸੁਣਾ ਦਿੱਤਾ ਕਿ ’ਕੱਠਾ ਕਰਨਾ ਔਖਾ ਹੋਇਆ ਪਿਆ ਹੈਮੈਂ ਕਿਹਾ, “ਭਾਜੀ, ਸਾਨੂੰ ਵੀ ਕੁਛ ਦੱਸ ਦੇ? ਅਸੀਂ ਵੀ ਚਾਰ ਠਹਾਕੇ ਲਾ ਲਈਏ। ਅਸੀਂ ਤਿੰਨੇ ਉੱਲੂਆਂ ਵਾਂਗ ਵੇਖੀ ਜਾਨੇ ਆਤੂੰ ਤਾਂ ਨਵਜੋਤ ਸਿੱਧੂ ਦੇ ਰੋਲ ਵਿੱਚ ਧੁੱਸ ਗਿਆ ਲੱਗਦਾਂ।”

ਖੱਬੇ ਹੱਥ ਨਾਲ ਵੱਖੀ ਨੱਪਕੇ ਤੇ ਸੱਜੇ ਹੱਥ ਨਾਲ ਅੱਖਾਂ ਦਾ ਪਾਣੀ ਪੂੰਝਦਾ ਹੋਇਆ ਮੱਖਣ ਦੱਸਣ ਲੱਗਾਸੁਣ ਕੇ ਸਾਨੂੰ ਇਵੇਂ ਲੱਗਾ ਜਿਵੇਂ ਕਪਿਲ ਸ਼ਰਮੇ ਦੇ ਸ਼ੋਅ ਵਿੱਚ ਚਲੇ ਗਏ ਹੋਈਏ

ਮੱਖਣ ਕਹਿੰਦਾ, “ਇਨ੍ਹਾਂ ਮੁੰਡਿਆਂ ਨੂੰ ਬੱਸ ਤੋਂ ਉੱਤਰਕੇ ਆਪਣੀ ਦੁਕਾਨ ਵੱਲ ਆਉਂਦਿਆਂ ਨੂੰ ਮੈਂ ਕੈਮਰੇ ਰਾਹੀਂ ਵੇਖ ਲਿਆ ਸੀਵੈਸੇ ਵੀ ਮੈਂ ਉਦੋਂ ਘਰ ਜਾਣ ਲਈ ਤਿਆਰ ਸੀਇਸ ਕਰਕੇ ਮੈਰੀ ਨੂੰ ਮੈਂ ਆਖਿਆ- ਇਹ ਜਿਹੜੇ ਦੋ ਬੰਦੇ ਆਉਂਦੇ ਆ, ਬਹੁਤ ਖਤਰਨਾਕ ਆਇਹਨਾਂ ਨਾਲ ਬਹੁਤੀ ਗੱਲਬਾਤ ਕਰਨ ਦੀ ਲੋੜ ਨਹੀਂਜਿੰਨੀ ਜਲਦੀ ਹੋ ਸਕੇ, ਇਹਨਾਂ ਨੂੰ ਗੈੱਟ ਆਉਟ ਆਖ ਕੇ ਰਿਵਰਸ ਗੇਅਰ ਲੁਆ ਦੇਵੀਂ- ਇਹ ਸਮਝਾ ਕੇ ਮੈਂ ਤਾਂ ਬੈਕ ਡੋਰ ਰਾਹੀਂ ਖਿਸਕ ਗਿਆ ਸੀਬਾਕੀ ਜੋ ਮੈਰੀ ਨੇ ਬੁਰਾ ਭਲਾ ਆਖਿਆ, ਉਹਦੇ ਲਈ ਸੌਰੀ ਮੰਗਦਾਂਕੰਮ ਦੀ ਕੋਈ ਪ੍ਰਵਾਹ ਨਹੀਂ, ਦੋ ਦੀ ਬਜਾਏ ਭਾਵੇਂ ਚਾਰ ਆ ਜਾਣਮੈਰੀ ਤਾਂ ਵਿਚਾਰੀ ਕੱਲ੍ਹ ਹੀ ਪਛਤਾਉਂਦੀ ਸੀ ਕਿ ਸਿੰਘਾਂ ਨਾਲ ਅਹਨੂੰ ਇਉਂ ਰੁੱਖਾ ਵਰਤਾਵ ਨਹੀਂ ਸੀ ਕਰਨਾ ਚਾਹੀਦਾਪਰ ਮੇਰੇ ਕਹਿਣ ਕਰਕੇ ਆਪਣੀਆਂ ਹੱਦਾਂ ਉਲੰਘ ਗਈ।”

“ਭਾਜੀ ਐਸਾ ਇਹਨਾਂ ਵਿਚਾਰਿਆਂ ਨੇ ਕਿਹੜਾ ਕਤਲ ਕਰ ਦਿੱਤਾ ਸੀ, ਜਿਹੜਾ ਤੂੰ ਉਹ ਗੋਰੀ ਬਿੱਲੀ, ਸ਼ੇਰਨੀ ਬਣਾ ਕੇ ਇਹਨਾਂ ਮਗਰ ਪਾ ਦਿੱਤੀ?”

“ਯਾਰ ਬਿਜਨਿਸ ਵਿੱਚ ਆਪਾਂ ਕਿੰਨੇ ਵੀ ਘੈਂਟ ਹੋਈਏ, ਪਰ ਧਰਮ ਕਰਮ ਦੇ ਮਾਮਲੇ ਵਿੱਚ ਟੁੱਚ ਬੰਦੇ ਵੀ ਸਾਡੀ ਛਿੱਲ ਉਧੇੜ ਕੇ ਲੈ ਜਾਂਦੇ ਆਮੈਂ ਬਹੁਤ ਬਾਰ ਧੋਖਾ ਖਾਧਾ ਠੱਗਾਂ ਤੋਂ। ਚਾਰ ਪੰਜ ਮਹੀਨੇ ਪਹਿਲਾਂ ਇੱਕ ਬੰਦੇ ਨੇ ਐਸਾ ਮੇਰੀਆਂ ਅੱਖਾਂ ਵਿੱਚ ਘੱਟਾ ਪਾਇਆ, ਦੋ ਸੌ ਪੌਂਡ ਸੀ ਮੇਰੀ ਜੇਬ ਵਿੱਚ, ਸਾਰੇ ਹੀ ਮਾਂਜ ਗਿਆਪਤਾ ਨਹੀਂ ਕਿਵੇਂ ਹਿਪਨੋਟਾਈਜ਼ ਕੀਤਾ ਪਤੰਦਰ ਨੇ, ਮੈਂਨੂੰ ਕੋਈ ਸਮਝ ਹੀ ਨਹੀਂ ਆਈਇਸ ਕਰਕੇ ਮੈਂ ਬਹੁਤ ਡਰਦਾਂ ਪਖੰਡੀਆਂ ਤੋਂ।”

ਮੈਨੂੰ ਲੱਗਾ ਕਿ ਇਹ ਭੁਲੱਕੜ ਤਾਂ ਗੱਲ ਭੁੱਲ ਕੇ ਕਿਸੇ ਹੋਰ ਟਰੈਕ ’ਤੇ ਪੈ ਗਿਆ ਹੈਦੁਬਾਰਾ ਮੁੱਦੇ ’ਤੇ ਲਿਆਉਣ ਲਈ ਉਸ ਨੂੰ ਟੋਕਣਾ ਜ਼ਰੂਰੀ ਸੀ, “ਉਹ ਸਿੱਧੂ ਸਾਹਿਬ ... ਗੱਲ ਕਿੱਧਰ ਲੈ ਗਏ ਧੂਹ ਕੇ? ਇਹ ਦੱਸੋ ਇਹਨਾਂ ਮੁੰਡਿਆਂ ਦੀ ਕੁੱਤੇਖਾਣੀ ਕਿਹੜੇ ਜੁਰਮ ਵਿੱਚ ਕਰਵਾ’ਤੀ?

ਮੱਖਣ ਟਰੈਕ ਤੇ ਹੀ ਸੀ। ਕਹਿਣ ਲੱਗਾ, “ਨਹੀਂ ਨਹੀਂ ਯਾਰ, ਇੱਥੇ ਹੀ ਤਾਂ ਭੁਲੇਖਾ ਪਿਆ। ਇੱਕ ਤਾਂ ਇਹਨਾਂ ਦੇ ਦਸਤਾਰਾਂ ਛੋਟੀਆਂ ਛੋਟੀਆਂ ਬੰਨ੍ਹੀਆਂ ਹੋਈਆਂ, ਦੂਜਾ ਹੱਥਾਂ ਵਿੱਚ ਕਿਤਾਬਾਂ ਫੜੀਆਂ ਹੋਈਆਂਮੈਂ ਉਸੇ ਵੇਲੇ ਆਪਣੇ ਆਪ ਨੂੰ ਆਖਿਆ ਕਿ ਮੱਖਣਾ, ਭੱਜ ਲੈ ਜਿੰਨੀ ਜਲਦੀ ਭੱਜ ਹੁੰਦਾ, ਹੱਥ ਵੇਖਣ ਵਾਲੇ ਤੁਰੇ ਆਉਂਦੇ ਆ ਪੱਤਰੀਆਂ ਚੁੱਕੀਇਹਨਾਂ ਨੇ ਸੌ, ਸਵਾ ਸੌ ਦਾ ਲੋਦਾ ਲਾ ਦੇਣਾ ...

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2212) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਮਰ ਮੀਨੀਆਂ

ਅਮਰ ਮੀਨੀਆਂ

Glassgow, Scotland, UK.
Phone: (44 - 78683 - 70984)
Email: (amarminia69@gmail.com)