KuljitMann7SarokarPeshkash1ਸਾਂਝੀਵਾਲਤਾ ਦਾ ਵਿਚਾਰ ਤਾਂ ਬਾਬੇ ਨਾਨਕ ਦਾ ਹੈ, ਅੱਜ ਉਸਦੀ ਕੋਈ ਅਹਿਮੀਅਤ ਹੀ ਨਹੀਂ। ਢੰਡੋਰਾ ਜਿੰਨਾ ਮਰਜੀ ਪਿੱਟੀ ਜਾਵੋ ...”
(ਫਰਵਰੀ 13-14, 2016)

 

SurjanZeervi2ਗੱਲ ਲਗਭਗ ਪੰਦਰਾਂ ਸਾਲ ਪੁਰਾਣੀ ਹੈ, ਜਦੋਂ ਮੈਂ ਪਹਿਲੀ ਵਾਰ ਸੁਰਜਨ ਜ਼ੀਰਵੀ ਜੀ ਨੂੰ ਜਾਤੀ ਤੌਰ ’ਤੇ ਮਿਲਿਆ ਸੀ। ਇਸ ਤੋਂ ਪਹਿਲਾਂ ਇੰਡੀਆ ਰਹਿੰਦਿਆਂ ਅਤੇ ਕੈਨੇਡਾ ਵਿਚ ਆਕੇ ਵੀ ਉਨ੍ਹਾਂ ਦੇ ਲਿਖੇ ਨੂੰ ਪਹਿਲ ਦੇ ਅਧਾਰ ’ਤੇ ਪੜ੍ਹਦਾ ਸੀ ਤੇ ਇੱਕ ਸਤਿਕਾਰ ਸਿਰਜਿਆ ਹੋਇਆ ਸੀ ਤੇ ਉਨ੍ਹਾਂ ਨਾਲ ਮਿਲਣੀ ਅਪਹੁੰਚ ਲਗਦੀ ਸੀ ਜਿਵੇਂ ਆਮ ਹੀ ਸੈਲੀਬਰੇਟੀ ਵਿਅਕਤੀਤਵ ਨੂੰ ਮਿਲਣ ਲਈ ਹੁੰਦੀ ਹੈ ਇੱਕ ਝਾਕਾ ਜਿਹਾ, ਜੇ ਅਚਾਨਕ ਕੋਈ ਮਿਲ ਜਾਵੇ ਤਾਂ ਬੋਲਤੀ ਬੰਦ ਹੋ ਜਾਂਦੀ ਹੈ। ਉਨ੍ਹੀਂ ਦਿਨੀਂ ਮੈਂ ਲਿਖਣ ਵਿਚ ਬਿਲਕੁਲ ਨਵਾਂ ਸੀ ਤੇ ਟਰਾਂਟੋ ਦੇ ਲੇਖਕਾਂ ਵਿਚ ਵੀ ਨਵਾਂ ਹੀ ਸੀ ਤੇ ਨਿੱਜੀ ਸਰਗਰਮੀ ਦੇ ਸੰਦਰਭ ਵਿਚ ਮੈਂ ਸੇਵਾ ਕਰਨ ਵਿਚ ਸਰਗਰਮ ਸੀ। ਰਾਈਡ ਦੇਣੀ ਤੇ ਚਾਹ ਪਾਣੀ ਦਾ ਪ੍ਰਬੰਧ ਕਰਨਾ ਮੈਨੂੰ ਸੁਖਾਲਾ ਕੰਮ ਲਗਦਾ ਸੀ। ਕਿਰਪਾਲ ਪੰਨੂ ਨਾਲ ਜਾਣ ਪਛਾਣ ਜਲਦੀ ਹੋ ਗਈ ਤੇ ਉਨ੍ਹਾਂ ਨੇ ਕਿਹਾ ਕਿ ਡਾਊਨ ਟਾਊਨ ਵਿਚ ਸੁਰਜਨ ਜ਼ੀਰਵੀ ਜੀ ਨੂੰ ਮਿਲਣ ਜਾਣਾ ਹੈ।

ਮੈਨੂੰ ਅਨਜਾਣੀ ਜਿਹੀ ਖੁਸ਼ੀ ਤੇ ਉਤਸੁਕਤਾ ਹੋਈ। ਇਹ ਮੇਰੇ ਲਈ ਅਚਾਨਕ ਮਿਲੀ ਖੁਸ਼ੀ ਸੀ ਜੋ ਕਿਸੇ ਸਤਿਕਾਰੇ ਵਿਅਕਤੀ ਨੂੰ ਮਿਲਣ ਨਾਲ ਹੁੰਦੀ ਹੈ। ਇੱਕ ਝਿਜਕ ਵੀ ਸੀ ਕਿ ਮੈਂ ਉੱਥੇ ਜਾ ਕੇ ਕੀ ਗੱਲ ਕਰਾਂਗਾ ਪਰ ਮੈਂ ਕਿਰਪਾਲ ਪੰਨੂ ਜੀ ਦੇ ਨਾਲ ਜਾਣ ਨੂੰ ਤਿਆਰ ਹੋ ਗਿਆ ਤੇ ਅਸੀਂ ਸੁਰਜਨ ਜ਼ੀਰਵੀ ਜੀ ਦੇ ਡਾਊਨ ਟਾਊਨ ਗ੍ਰਹਿ ਵਿਖੇ ਪਹੁੰਚ ਗਏ। ਦੋ ਮਿੱਤਰ ਤਪਾਕ ਨਾਲ ਮਿਲੇ ਤੇ ਮੈਂ ਪਿੱਛੇ ਪਿੱਛੇ ਅੰਦਰ ਪਹੁੰਚ ਗਿਆ। ਰਸਮੀ ਗੱਲਬਾਤ ਤੋਂ ਬਾਦ ਕਿਰਪਾਲ ਪੰਨੂ ਜੀ ਤੇ ਸੁਰਜਨ ਜ਼ੀਰਵੀ ਜੀ ਅਸਲ ਮੁੱਦੇ ਤੇ ਆ ਗਏ। ਲਗਦਾ ਸੀ, ਉਨ੍ਹਾਂ ਦੀ ਪਹਿਲਾਂ ਹੀ ਫੋਨ ਰਾਹੀਂ ਕੋਈ ਗੋਂਦ ਗੁੰਦੀ ਹੋਈ ਸੀ। ਇਹ ਕੰਪਿਊਟਰ ਨਾਲ ਸਬੰਧਿਤ ਮਸਲਾ ਸੀ ਤੇ ਗੁਰਮੁਖੀ ਤੇ ਸ਼ਾਹਮੁਖੀ ਦੇ ਆਪਸੀ ਵਟਾਂਦਰੇ ਦਾ ਮਸਲਾ ਸੀ ਜੋ ਅਜੇ ਉਸਾਰੀ ਅਧੀਨ ਸੀ।

ਇਸ ਤੋਂ ਬਾਦ ਮੇਰਾ ਖਿਆਲ ਰੱਖਣ ਲਈ ਅੰਮ੍ਰਿਤ ਜ਼ੀਰਵੀ ਨੇ ਮੋਰਚਾ ਸੰਭਾਲ ਲਿਆ। ਲੱਗ ਪਏ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਤਾਂ ਕਿ ਮੈਂ ਸਹਿਜ ਹੋ ਸਕਾਂ। ਜਿਵੇਂ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਕਿਹੜੇ ਮੌਕੇ ਤੇ ਕਿਹੋ ਜਿਹੇ ਇਨਸਾਨ ਨਾਲ ਕਿਸ ਟੌਪਿਕ ’ਤੇ ਗੱਲ ਕਰਨੀ ਹੈ। ਮੇਰੇ ਘਰ ਬਾਰੇ, ਦਿਲਚਸਪੀਆਂ ਬਾਰੇ, ਖਾਣਿਆਂ ਬਾਰੇ ਇਹੋ ਜਿਹੀ ਵਾਰਤਾਲਾਪ ਕੀਤੀ ਤੇ ਇੰਨੀ ਦੇਰ ਕੀਤੀ ਕਿ ਇੱਕ ਮਿੰਟ ਵੀ ਮੈਂ ਬੇਧਿਆਨਾ ਨਹੀਂ ਸੀ। ਬਿਲਕੁਲ ਇਸ ਤਰ੍ਹਾਂ ਜਿਵੇਂ ਮੈਂ ਕਿਸੇ ਆਪਣੀ ਰਿਸ਼ਤੇਦਾਰ ਮਾਸੀ, ਭੂਆ ਜਾਂ ਮਾਮੀ ਨਾਲ ਬੈਠਾ ਹੋਵਾਂ। ਇੰਝ ਲਗਦਾ ਸੀ ਕਿ ਇੱਕ ਰਿਸ਼ਤਾ ਕਾਇਮ ਹੋ ਗਿਆ ਹੈ ਤੇ ਇਸ ਘਰ ਵਿਚ ਮੇਰੀ ਆਮਦ ਨਿਰੰਤਰ ਹੋਏਗੀ ਤੇ ਹਰ ਫੇਰੀ ਮੇਰੇ ਲਈ ਢੇਰ ਸਾਰੀ ਖੁਸ਼ਬੋ ਹੋਵੇਗੀ ਤੇ ਮੇਰੇ ਮੰਨ ਦਾ ਇਹ ਉਸਰਿਆ ਬਾਵਾ ਅੱਜ ਤੱਕ ਸਿਹਤਮੰਦ ਹੈ।

ਮੇਰੀ ਪਛਾਣ ਦੇ ਸਮੇਂ ਤੋਂ, ਪਿਛਲੇ ਪੰਦਰਾਂ ਸਾਲ ਤੋਂ ਟਰਾਂਟੋ ਵਿਚ ਵਸਦੇ ਲੇਖਕ ਤੇ ਅਦੀਬ, ਸੁਰਜਨ ਜ਼ੀਰਵੀ ਜੀ ਨੂੰ ਇੱਕ ਸਰਬ ਸਾਂਝੀ ਸ਼ਖਸੀਅਤ ਵਜੋਂ ਵੇਖ ਰਹੇ ਹਨਕਈ ਸੰਸਥਾਵਾਂ ਹਨ, ਸਾਹਿਤਕ ਵੀ ਤੇ ਸਮਾਜਿਕ ਵੀ, ਆਪਸ ਵਿਚ ਮਨ ਮੁਟਾਵ ਵੀ ਹਨ ਪਰ ਸੁਰਜਨ ਜ਼ੀਰਵੀ ਸਭ ਦੇ ਸਾਂਝੇ ਹਨ ਤੇ ਹਰ ਬੁਲਾਵੇ ਨੂੰ ਖਿੜੇ ਮੱਥੇ ਕਬੂਲਦੇ ਹਨ। ਜੀਵਨ-ਜਾਚ ਐਸੀ ਹੈ ਕਿ ਫਖ਼ਰ ਕੀਤਾ ਜਾ ਸਕੇ ਤੇ ਇਸ ਜੀਵਨ-ਜਾਚ ਦੇ ਝਲਕਾਰੇ ਅੰਮ੍ਰਿਤ ਜ਼ੀਰਵੀ ਜੀ ਨੂੰ ਮਿਲਕੇ ਹੁੰਦੇ ਹਨ। ਪ੍ਰੀਤ ਲੜੀ ਯੁੱਗ ਬਾਰੇ ਸਿਰਫ ਪੜ੍ਹਿਆ ਹੈ ਕਦੇ ਨਜ਼ਦੀਕ ਤੋਂ ਵੇਖਿਆ ਨਹੀਂ ਤੇ ਉਸ ਪੜ੍ਹੇ ਨੂੰ ਯਾਦ ਕਰਦਾ ਹਾਂ, ਜਦੋਂ ਵੀ ਇਸ ਦੰਪਤੀ ਜੋੜੇ ਨੂੰ ਵੇਖਦਾ ਹਾਂ ਬਿਲਕੁਲ ਇਹੋ ਜਿਹਾ ਹੀ ਪ੍ਰਭਾਵ ਮੇਰੇ ’ਤੇ ਸਰਦਾਰਾ ਸਿੰਘ ਜੌਹਲ ਜੀ ਦਾ ਹੈ।

ਪ੍ਰਾਹੁਣੇ ਗਏ ਤੇ ਕੋਈ ਫੌਰੀ ਪ੍ਰਭਾਵ ਤਾਂ ਪਾ ਸਕਦਾ ਹੈ ਪਰ ਖੁਸ਼ਬੋ ਨਹੀਂ ਪੈਦਾ ਹੋ ਸਕਦੀ, ਘਰ ਦੀ ਫਿਜ਼ਾ ਹੀ ਦੱਸ ਦਿੰਦੀ ਹੈ। ਕਹਿਣ ਨੂੰ ਤਾਂ ਇੰਨਾ ਕੁਝ ਹੈ ਕਿ ਹੋਰ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਅੱਜ ਦਾ ਮਕਸਦ ਇਹ ਨਹੀਂ। ਲਗਦਾ ਤਾਂ ਨਹੀਂ ਸੀ ਪਰ ਦਿਲ ਵਿਚ ਆਏ ਖਿਆਲ ਨੂੰ ਹਊ ਪਰ੍ਹੇ ਵੀ ਨਹੀਂ ਕੀਤਾ ਜਾ ਸਕਦਾ ਸੀ, ਜਦੋਂ ਸਬੰਧ ਸੁਰਜਨ ਜ਼ੀਰਵੀ ਜੀ ਨਾਲ ਹੋਵੇ, ਇੰਨੀ ਬੇਤਕਲੁਫੀ ਹੈ ਕਿ ਇਸ ਬਜ਼ੁਰਗ ਨਾਲ ਕੋਈ ਵੀ ਗੱਲ ਕੀਤੀ ਜਾ ਸਕਦੀ ਹੈ। ਅਸਲ ਵਿਚ ਇਹ ਬਜ਼ੁਰਗ ਹੈ ਹੀ ਨਹੀਂਸਦਾ ਬਹਾਰ ਨੌਜਵਾਨ ਕਿਹਾ ਜਾ ਸਕਦਾ ਹੈ। ਦੋ ਵਾਰੀ ਬਿਮਾਰ ਹੋਏ, ਦੋਵੇਂ ਵਾਰ ਮੇਰੇ ਕੋਲੋਂ ਜਾ ਨਹੀਂ ਹੋਇਆ ਪਰ ਬਿਨਾਂ ਕਹੇ ਹੀ ਸਮਝ ਗਏ ਹੋਣਗੇ ਕਿ ਕੋਈ ਅੱਤ ਜ਼ਰੂਰੀ ਕੰਮ ਹੀ ਹੋਵੇਗਾ, ਕਿਉਂਕਿ ਉਨ੍ਹਾਂ ਦੇ ਨਿੱਘ ਵਿਚ ਤਾਂ ਰਤੀ ਭਰ ਵੀ ਊਣ ਨਹੀਂ ਸੀ।

ਬਹੁਤ ਸਾਰੇ ਵਿਦਵਾਨਾਂ ਨੂੰ ਮਿਲਕੇ ਇੰਝ ਲਗਦਾ ਹੈ ਕਿ ਉਨ੍ਹਾਂ ਦੀ ਇੱਜ਼ਤ ਤੇ ਕੀਤੀ ਜਾ ਸਕਦੀ ਹੈ, ਉਨ੍ਹਾਂ ਪ੍ਰਤੀ ਸ਼ਰਧਾ ਭਾਵ ਵੀ ਪੈਦਾ ਹੋ ਜਾਂਦਾ ਹੈ ਪਰ ਦੋਸਤੀ ਤੇ ਬੇਤਕਲੁਫੀ ਪੈਦਾ ਨਹੀਂ ਹੁੰਦੀ। ਹੋ ਸਕਦਾ ਹੈ ਕਿ ਉਹ ਇਸ ਬਾਰੇ ਇੰਨਾ ਜਗਿਆਸੂ ਨਾ ਹੋਣ, ਜਿੰਨਾ ਸੁਰਜਨ ਜ਼ੀਰਵੀ ਹਨ।

ਹਾਂ, ਕੁਲਜੀਤ ਕੀ ਹਾਲ ਹੈ ਤੇਰਾ? ਮੇਰੇ ਫੋਨ ਦਾ ਜਵਾਬ ਦਿੰਦਿਆਂ ਅੰਮ੍ਰਿਤ ਜ਼ੀਰਵੀ ਜੀ ਨੇ ਪੁੱਛਿਆ। ਹੁਣ ਤਾਂ ਕਦੇ ਇਹ ਹੋ ਨਹੀਂ ਸਕਦਾ ਸੀ ਕਿ ਮੈਂ ਕਹਾਂ ਕਿ ਸੁਰਜਨ ਜ਼ੀਰਵੀ ਜੀ ਨਾਲ ਗੱਲ ਕਰਨੀ ਹੈ, ਇਸ ਬੇਗਾਨਗੀ ਦੀ ਤਾਂ ਇਜਾਜ਼ਤ ਹੀ ਨਹੀਂ ਸੀ।

-ਜੀ ਮੈਂ ਸੋਚਦਾ ਹਾਂ ਕਿ ਸੁਰਜਨ ਜ਼ੀਰਵੀ ਜੀ ਦਾ ਇੰਟਰਵਿਉ ਕਰਾਂ?

- ਹਾਂ ਤੇ ਆ ਜਾਈਂ ਜਦੋਂ ਟਾਇਮ ਲੱਗਾ, ਪਹਿਲਾਂ ਦੱਸਣ ਦੀ ਕੀ ਲੋੜ ਹੈ?

SurjanZeervi1

ਮੈਂ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਪਰ ਅੱਜ ਤੁਹਾਨੂੰ ਦੱਸਦਾ ਹਾਂ ਕਿ ਮੈਂ ਕਦੇ ਵੀ ਕਿਸੇ ਨੂੰ ਅੱਜ ਤੱਕ ਇੰਟਰਵਿਊ ਨਹੀਂ ਕੀਤਾ। ਪਹਿਲਾ ਇੰਟਰਵਿਊ ਹੈ ਤੇ ਉਹ ਵੀ ਸੁਰਜਨ ਜ਼ੀਰਵੀ ਜੀ ਦਾ, ਤੇ ਝਿਜਕ ਵੀ ਕੋਈ ਨਹੀਂਪਤਾ ਹੈ ਕਿ ਜੇ ਕੁਝ ਗਲਤ ਮਲਤ ਵੀ ਹੋ ਗਿਆ, ਉਨ੍ਹਾਂ ਨੇ ਆਪੇ ਹੀ ਕਹਿ ਦੇਣਾ ਹੈ, ਨਾਲੇ ਮੇਰੇ ਨਾਲ ਅੰਮ੍ਰਿਤ ਜ਼ੀਰਵੀ ਜੀ ਦਾ ਸਹਿਯੋਗ ਹੋਵੇਗਾ। ਅਸੀਂ ਦੋ ਤੇ ਸੁਰਜਨ ਜ਼ੀਰਵੀ ਜੀ ਇਕੱਲੇ, ਫਿਰ ਮੁਸ਼ਕਲ ਕੀ ਹੈ? ਇਹ ਤਾਂ ਕਦੇ ਹੋ ਨਹੀਂ ਸਕਦਾ ਕਿ ਉਹ ਕਹਿਣ, ਲੈ ਤੈਨੂੰ ਇਹ ਵੀ ਨਹੀਂ ਪਤਾ?

- ਨਹੀਂ ਪਤਾ ਤਾਂ ਨਹੀਂ ਪਤਾ, ਇਹਦੇ ਵਿਚ ਕੀ ਹੈ, ਤੁਸੀਂ ਦੇਵੋ ਜਵਾਬ, ਜੋ ਜਾਣਦੇ ਹੋ? ਯਕੀਨਨ ਜੇ ਖਿਆਲ ਹੀ ਕਰਨਾ ਹੋਵੇ ਤਾਂ ਇਹ ਜਵਾਬ ਅੰਮ੍ਰਿਤ ਜ਼ੀਰਵੀ ਜੀ ਦਾ ਹੋਵੇਗਾ, ਤੇ ਮੇਰੇ ਲਈ ਰਾਹਤ ਹੋਵੇਗੀ ਤੇ ਫਿਰ ਅਗਲਾ ਸਵਾਲ ਪੁੱਛਿਆ ਜਾਵੇਗਾ।

ਲਵੋ ਜੀ ਹੁਣ ਚਾਹ ਪੀ ਕੇ ਵਿਹਲੇ ਹੋ ਗਏ ਹਾਂ, ਤੇ ਮੇਰਾ ਪਹਿਲਾ ਸਵਾਲ ਹੈ:

? ਕੈਨੇਡਾ ਕਦੋਂ ਤੇ ਕਿਵੇਂ ਆਏ?

: ਇਹ 1990 ਦੀ ਗੱਲ ਹੈਆਏ ਤਾਂ ਮਹੀਨੇ ਲਈ ਹੀ ਸੀ ਪਰ ਕੁਝ ਨਿੱਜੀ ਪਰਿਵਾਰਕ ਕਾਰਣਾਂ ਕਰਕੇ ਵਾਪਸ ਨਹੀਂ ਗਏ ਤੇ ਕੈਨੇਡਾ ਹੀ ਸਾਡਾ ਘਰ ਬਣ ਗਿਆਇਸ ਵਿਚ ਕੁਝ ਵੀ ਐਸਾ ਨਹੀਂ ਹੈ ਜੋ ਆਪਾਂ ਸਮਾਜ ਬਾਰੇ ਗੱਲ ਕਰਨੀ ਹੈ, ਨਿੱਜੀ ਜ਼ਿੰਦਗੀ ਦੇ ਆਪਣੇ ਹੀ ਮਾਪਦੰਡ ਹੁੰਦੇ ਹਨਮੁਕਦੀ ਗੱਲ ਕਿ ਸਾਨੂੰ ਕੈਨੇਡਾ ਹੀ ਰਹਿਣਾ ਪਿਆਉਂਝ ਪਾਰਟੀ ਵਲੋਂ ਵੀ ਤਾਕੀਦ ਸੀ ਕਿ ਮੈਂ ਵਾਪਸ ਨਾ ਆਵਾਂਉਹ ਪੰਜਾਬ ਦੇ ਕਾਲੇ ਦਿਨਾਂ ਦਾ ਦੌਰ ਸੀ ਤੇ ਪਾਰਟੀ ਮੇਰੇ ਲਈ ਫਿਕਰਮੰਦ ਸੀ

? ਜ਼ੀਰਵੀ ਜੀ, ਤੁਸੀਂ 1993 ਤੋਂ ਕੈਨੇਡਾ ਦੇ ਇੰਮੀਗਰੈਂਟ ਹੋ ਤੇ ਅੱਜ 2015 ਹੈ ਇਸ ਸਮੇਂ ਦੌਰਾਨ ਤੁਸੀਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ?

: ਜੀ ਬਹੁਤ ਫਰਕ ਹੈ, ਪਹਿਲੀ ਗੱਲ ਲੋਕਾਂ ਦੀ ਗਿਣਤੀ, ਇੰਨਫਲੇਸ਼ਨ, ਮਹਿੰਗਾਈ ਤੇ ਹੋਰ ਬੁਨਿਆਦੀ ਤੱਤਾਂ ਵਿਚ ਬਹੁਤ ਤਬਦੀਲੀ ਹੋਈ ਹੈਅੱਗੇ ਵੀਹ ਡਾਲਰ ਵਿਚ ਲਫਾਫੇ ਭਰ ਕੇ ਲਿਆਂਦੇ ਸਾਂ ਉਹੋ ਲਿਫਾਫਾ ਹੁਣ ਸੌ ਵਿਚ ਵੀ ਨਹੀਂ ਭਰਦਾ 93 ਵਾਲੇ ਵੀਹ ਵੀ ਵਿਚੇ ਪੈ ਜਾਂਦੇ ਹਨ

ਦੂਜੀ ਗੱਲ ਪੰਜਾਬੀ ਕਮਿਊਨਿਟੀ ਵੀ ਵਧ ਗਈ ਹੈਪੰਜਾਬੀ ਕਮਿਊਨਿਟੀ ਨੇ ਜਿੱਥੇ ਕੁਝ ਚੰਗੀਆਂ ਗੱਲਾਂ ਲਿਆਂਦੀਆਂ, ਉੱਥੇ ਕੁਝ ਨੈਗੇਟਿਵ ਗੱਲਾਂ ਵੀ ਆਈਆਂਕਮਿਊਨਿਲ ਸੋਚ ਜਿਹੜੀ ਹੈ, ਉਹ ਬਹੁਤ ਹੈਵੀ ਹੈ, ਇੱਥੋਂ ਦੀਆ ਕੁਝ ਚੰਗੀਆਂ ਗੱਲਾਂ ਜਿਵੇਂ ਸੈਕੂਲਰ ਥਿਕਿੰਗ, ਉਹ ਸਮੁੱਚੇ ਰੂਪ ਵਿਚ ਅਪਣਾਈ ਨਹੀਂ ਹੈ ਆਪਣੇ ਭਾਈਚਾਰੇ ਨੇਇੱਥੋਂ ਦਾ ਕੋਈ ਵੀ ਪਾਲੀਟੀਸ਼ਨ, ਚਰਚ ਵਿਚ ਜਾਕੇ ਸਿਆਸੀ ਤਕਰੀਰਾਂ ਨਹੀਂ ਕਰਦਾ

? ਜੀ ਇਹ ਸਵਾਲ ਨਹੀਂ ਹੈ, ਸਗੋਂ ਮੇਰਾ ਵੀ ਵਿਚਾਰ ਹੈ ਕਿ ਇਨ੍ਹਾਂ ਬਾਈ ਸਾਲਾਂ ਵਿਚ ਇੱਕ ਵਡਾ ਫਰਕ ਇਹ ਵੀ ਹੈ ਕਿ ਪਹਿਲਾਂ ਹਰ ਗੱਲ ਨੂੰ ਸੱਚ ਸਮਝਿਆ ਜਾਂਦਾ ਸੀ ਜਦੋਂ ਤੱਕ ਉਹ ਆਪਣੇ ਆਪ ਹੀ ਝੂਠ ਸਾਬਤ ਨਾ ਹੋ ਜਾਵੇ, ਕੋਈ ਸਮਸਿਆ ਨਹੀਂ, ਪਰ ਅੱਜ ਹਰ ਗੱਲ ਨੂੰ ਸਬੂਤ ਦੇ ਕੇ ਹੀ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਈ ਵਾਰੀ ਸੱਚ ਵੀ ਹਾਰ ਜਾਂਦਾ ਹੈਕਿੰਨੇ ਹੀ ਸਹੀ ਸਪਾਊਸਲ ਕੇਸ, ਇਸ ਵਰਤਾਰੇ ਦੀ ਭੇਂਟ ਚੜ੍ਹ ਗਏਇਹ ਰਿਸ਼ਤਿਆਂ ਦੇ ਸਤੀ ਹੋਣ ਵਾਂਗ ਹੈ

: ਉਹ ਤਾਂ ਠੀਕ ਹੈ ਪਰ ਇਸਦੇ ਕਾਰਣ ਕਈ ਹਨ ਤੇ ਇਕੱਲੇ ਅਸੀਂ ਜਾਂ ਸਾਡਾ ਭਾਈਚਾਰਾ ਹੀ ਇਕੱਲਾ ਦੋਸ਼ੀ ਨਹੀਂ ਹੈਮਲਟੀਕਲਚਰਿਜ਼ਮ ਵਿਚ ਬਹੁਤ ਸਾਰੇ ਦੇਸ਼ਾਂ ਦੀਆਂ ਕੌਮਾਂ ਆਪੋ ਆਪਣੇ ਵਿਰਸੇ ਲੈ ਕੇ ਆਈਆਂ ਹਨ ਤੇ ਬੁਨਿਆਦੀ ਤੌਰ ’ਤੇ ਜਦੋਂ ਪੱਕੇ ਹੋਣ ਦੀ ਗੱਲ ਹੁੰਦੀ ਹੈ ਤਾਂ ਹਰ ਪਾਸੇ ਚੋਰ ਮੋਰੀਆਂ ਵਰਤੀਆਂ ਜਾਂਦੀਆਂ ਹਨਇੱਥੋਂ ਦਾ ਰਾਜਨੀਤਕ ਵੀ ਇਹ ਸੋਚਣ ਤੇ ਮਜ਼ਬੂਰ ਹੈ ਕਿ ਉਸਨੇ ਵੋਟ ਲੈਣ ਲਈ ਕੀ ਕਰਨਾ ਹੈਰਵਾਇਤੀ ਪਾਰਟੀਆਂ ਤੋਂ ਹਟਕੇ ਐਨ ਡੀ ਪੀ ਵੀ ਹੁਣ ਸਿੱਖਾਂ ਨੂੰ ਸਿੱਖੀ ਤੇ ਮੁਸਲਮ ਭਾਈਚਾਰੇ ਨੂੰ ਇਸ ਤਰ੍ਹਾਂ ਸੰਬੋਧਨ ਕਰਨ ਲੱਗ ਪਏ ਹਨ ਕਿ ਵੋਟਾਂ ਦੀ ਰਾਜਨੀਤੀ ਸਾਫ ਝਲਕਦੀ ਹੈ

? ਸੁਰਜਨ ਜ਼ੀਰਵੀ ਜੀ, ਤੁਸੀਂ ਪਤਰਕਾਰੀ ਦੇ ਸੂਰਜ ਹੋ – (ਅੰਮ੍ਰਿਤ ਜ਼ੀਰਵੀ ਨੇ ਮੇਰੀ ਘਬਰਾਹਟ ਨੂੰ ਮਹਿਸੂਸ ਕਰ ਲਿਆਉਹ ਮੈਨੂੰ ਸਹਿਜ ਕਰਨ ਦੇ ਉਪਰਾਲੇ ਵਜੋਂ ਤੇ ਹੌਸਲਾ ਦੇਣ ਲਈ ਬੋਲੇ ਤੇ ਸੁਰਜਨ ਜ਼ੀਰਵੀ ਜੀ ਨੂੰ ਕਹਿਣ ਲੱਗੇ,

“ਠਹਿਰੋ, ਹਾਂ ਜੀ, ਸਵਾਲ ਇਹ ਹੈ ਕਿ ਤੁਸੀਂ ਸਾਰੀ ਜ਼ਿੰਦਗੀ ... )

: ਲਗਦੈ ਤੁਸੀਂ ਦੋਵੇਂ ਰਲਕੇ ਹੀ ਸਵਾਲ ਪੁੱਛੋਗੇ?

ਅੰਮ੍ਰਿਤ ਜ਼ੀਰਵੀ: ਨਹੀਂ ਸਵਾਲ ਤਾਂ ਕੁਲਜੀਤ ਹੀ ਪੁੱਛੇਗਾ ਮੈਂ ਤਾਂ ਇਸਦੀ ਮਦਦ ਕਰਨੀ ਹੈ।

(ਉਨ੍ਹਾਂ ਦੀ ਨੋਕ ਝੋਕ ਚਲਦੀ ਰਹੀ, ਕਾਰਣ ਸਿਰਫ ਮੈਨੂੰ ਸਹਿਜ ਕਰਨਾ ਹੀ ਸੀ। ... ਮੈਨੂੰ ਉਹ ਖਿੜਕੀ ਦਿਸ ਰਹੀ ਹੈ ਜਿਸਦੇ ਦੂਜੇ ਪਾਸੇ ਅੰਮ੍ਰਿਤ ਜੀ ਨੇ ਇੱਕ ਫੁਲਵਾੜੀ ਸਜਾ ਰੱਖੀ ਹੈਆਮ ਤੌਰ ’ਤੇ ਵੱਡੇ ਵੱਡੇ ਘਰਾਂ ਦੇ ਯਾਰਡ ਵੀ ਇੰਨੇ ਖੂਬਸੂਰਤ ਨਹੀਂ ਹੁੰਦੇਵਿਚਲਾ ਦਰਵਾਜਾ ਖੁੱਲ੍ਹਾ ਹੋਵੇ ਤਾਂ ਮਹਿਕਦੀ ਹਵਾ ਦੇ ਝੋਂਕੇ ਆਉਂਦੇ ਹਨਇਸ ਕੁਦਰਤੀ ਮਹਿਕ ਅਤੇ ਇਸ ਜੋੜੇ ਦੀ ਆਨੰਦਮਈ ਅਵਸਥਾ ਮਿੰਟਾਂ ਵਿਚ ਹੀ ਆਏ ਮਹਿਮਾਨਾਂ ਨੂੰ ਕਲਾਵੇ ਵਿਚ ਲੈ ਲੈਂਦੀ ਹੈ)

ਹੈਲਨ ਕੈਲਰ ਦਾ ਕਥਨ ਹੈ, ‘ਜ਼ਿੰਦਗੀ ਜਾਂ ਤਾਂ ਹੌਂਸਲੇ ਨਾਲ ਬੀੜਾ ਚੁੱਕਣ ਵਾਂਗ ਹੈ ਜਾਂ ਕੁਝ ਵੀ ਨਹੀਂ’ ਇਹ ਕਥਨ ਜੋ ਵੀ ਜਾਣਦਾ ਹੈ, ਉਹ ਇਸਨੂੰ ਜਰੂਰ ਹੀ ਯਾਦ ਕਰ ਲਵੇਗਾ ਜਾਂ ਉਸਦੇ ਪ੍ਰਭਾਵ, ਇਸ ਨਾਲ ਮਿਲ ਜਾਣਗੇ)

? ਜ਼ੀਰਵੀ ਸਾਹਬ, ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਪੱਤਰਕਾਰੀ ਦੇ ਖੇਤਰ ਵਿਚ ਕਿਸ ਤਰ੍ਹਾਂ ਆਏ?

: ਦਸਵੀਂ ਕਰਨ ਤੋਂ ਬਾਦ, ਛੋਟੀ ਮੋਟੀ ਨੌਕਰੀ ਕੀਤੀ ਪਰ ਨੌਕਰੀ ਛੁੱਟ ਗਈਉਸ ਤੋਂ ਬਾਦ ਪਾਰਟੀ ਦੇ ਸੰਪਰਕ ਵਿਚ ਆ ਗਿਆ ਤੇ ਪਾਰਟੀ ਨੇ ਆਖਿਆ ਕਿ ਆ ਜਾ ਤੂੰਉਦੋਂ ਦਿੱਲੀ ਤੋਂ ਇੱਕ ਰਿਵਿਊ ਨਿਕਲਦਾ ਸੀ ਤੇ ਲਾਜਪਤ ਨਗਰ ਕਾਨੂੰਨਗੋ ਜਿੱਥੇ ਬੈਠਦੇ ਹਨ, ਉੱਥੇ ਖੋਖੇ ਹੁੰਦੇ ਸਨ ਤੇ ਉਹਦੇ ਵਿਚ ਹੀ ਇੱਕ ਖੋਖਾ ਇਸ ਕੰਮ ਲਈ ਵਰਤਣਾ ਸ਼ੁਰੂ ਕੀਤਾ, ਮੇਰੇ ਨਾਲ ਕਾਮਰੇਡ ਨਾਜ਼ਰ ਸਿੰਘ ਸੀਪਾਰਟੀ ਉਦੋਂ ਅੰਡਰਗਰਾਊਂਡ ਸੀ

? ਇਹ ਕਿਹੜੇ ਸੰਨ ਦੀ ਗੱਲ ਹੈ

: ਇਹ ਕੋਈ 1953-54 ਦੀ ਗੱਲ ਹੈਉਦੋਂ ਹੀ ਫੈਸਲਾ ਕੀਤਾ ਕਿ ਦਫਤਰ ਪੰਜਾਬ ਲੈ ਚੱਲੀਏਮੈਂ ਇੱਕਲਾ ਹੀ ਹੁੰਦਾ ਸੀ, ਕਾਮਰੇਡ ਨਾਜ਼ਰ ਸਿੰਘ ਤੇ ਉਦੋਂ ਹੀ ਹੱਥ ਖੜ੍ਹੇ ਕਰ ਗਿਆ ਸੀ, ਉਹ ਟੀਚਰ ਹੁੰਦਾ ਸੀਮੈਂ ਜਲੰਧਰ ਆ ਗਿਆਪਾਰਟੀ ਤੋਂ ਪਾਬੰਦੀ ਹਟ ਗਈ ਤਾਂ ਹੌਲੀ ਹੌਲੀ ਲੀਡਰ ਬਾਹਰ ਆਉਣ ਲੱਗ ਪਏਸੋਹਣ ਸਿੰਘ ਜੋਸ਼, ਆਨੰਦ ਸਾਹਬ ਤੇ ਹੋਰ ਲੀਡਰ ਆਉਣ ਲੱਗ ਪਏਉਦੋਂ ਪੰਜਾਬ ਬੁੱਕ ਸੈਂਟਰ ਇੱਕ ਦੁਕਾਨ ਲੈ ਲਈ, ਹੰਸ ਰਾਜ ਉਸਦਾ ਇੰਚਾਰਜ ਹੁੰਦਾ ਸੀਹੰਸ ਰਾਜ ਜੇਲ੍ਹ ਵਿੱਚੋਂ ਰਿਹਾ ਹੋਕੇ ਆਇਆ ਸੀ, ਉਹ ਭਗਤ ਸਿੰਘ ਦਾ ਸਾਥੀ ਸੀ

ਮੈਂ ਉਦੋਂ ਛੋਟੀ ਉਮਰ ਦਾ ਅਤੇ ਜੂਨੀਅਰ ਹੀ ਹੁੰਦਾ ਸੀ ਪਰ ਪਾਰਟੀ ਪਰਚੇ ਕਰਕੇ, ਸਾਰੇ ਮੇਰੇ ਸੰਪਰਕ ਵਿਚ ਸਨ ਤੇ ਇਨ੍ਹਾਂ ਮੈਨੂੰ ਥੋੜ੍ਹੀ ਹੋਰ ਪਾਵਰ ਦਿੱਤੀਮੈਂ ਦੁਕਾਨ ਦੇ ਵਿਚ ਹੀ ਇੱਕ ਮੰਜਾ ਹੁੰਦਾ ਸੀ, ਉੱਥੇ ਹੀ ਸੌਂਦਾ ਸੀਔਖਾ ਸਮਾਂ ਸੀ, ਵਿੱਚੇ ਬਿਮਾਰ ਵੀ ਹੋ ਗਿਆ ਮੈਂਤੇਰਾ ਸਿੰਘ ਚੰਨ ਉੱਥੇ ਗੁਆਂਢ ਹੀ ਹੁੰਦੇ ਸਨ, ਉਨ੍ਹਾਂ ਨੇ ਮੈਨੂੰ ਸੌਣ ਲਈ ਇੱਕ ਬੈਠਕ ਦੇ ਦਿੱਤੀਪਾਰਟੀ ਜਦੋਂ ਅੰਡਰਗਰਾਉਂਡੀ ਤੋਂ ਬਾਹਰ ਨਿਕਲੀ ਤਾਂ ਮਾਡਲ ਟਾਊਨ ਦਫਤਰ ਖੋਲ੍ਹਿਆਉੱਥੋਂ ਹੀ ‘ਲੋਕ ਯੁੱਗ’ ਪਰਚਾ ਕੱਢਿਆਦੋ ਕੁ ਸਾਲ ਇਹ ਪਰਚਾ ਚੱਲਿਆਉਸ ਤੋਂ ਬਾਦ ‘ਨਵਾਂ ਜ਼ਮਾਨਾ’ ਉਰਦੂ ਵਿਚ ਸ਼ੁਰੂ ਕੀਤਾਉਸਦੇ ਐਡੀਟਰ ਪਹਿਲਾਂ ਗੁਰਬਖ਼ਸ਼ ਸਿੰਘ ਸਨਉਸ ਤੋਂ ਬਾਦ ਸੋਹਣ ਸਿੰਘ ਜੋਸ਼

? ਇਹ ਗੁਰਬਖ਼ਸ਼ ਸਿੰਘ ਪ੍ਰੀਤ ਲੜੀ?

: ਜੀ ਹਾਂਜੋਸ਼ ਸਾਹਬ ਤੋਂ ਬਾਦ ਟੀਕਾ ਰਾਮ ਸੁਖਨ ਹੁੰਦੇ ਸਨ, ਇਹ ਬਹੁਤ ਵਧੀਆ ਬੁਲਾਰੇ ਸਨ ਤੇ ਲਾਹੌਰ ਤੋਂ ਆਏ ਸਨਲੇਟ ਫਿਫਟੀਜ਼ ਤੋਂ ਲੈ ਕੇ ਸੱਤਰਵਿਆਂ ਤੱਕ ਪਾਰਟੀ ਦਾ ਜ਼ੋਰ ਸੀਸੋਵੀਅਤ ਯੂਨੀਅਨ ਦੀਆਂ ਪ੍ਰਾਪਤੀਆਂ ਤੇ ਚੜ੍ਹਦੀ ਕਲਾ ’ਤੇ ਸਾਨੂੰ ਬਹੁਤ ਮਾਣ ਸੀ ਤੇ ਅਸੀਂ ਉਸ ਪੈਟਰਨ ਤੋਂ ਸੇਧ ਲੈਂਦੇ ਸਾਂਉਹ ਦੌਰ ਚੇਤਨਾ ਦਾ ਦੌਰ ਸੀ, ਆਸ਼ਾਵਾਦੀ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਖਾਹਸ਼ ਪ੍ਰਬਲ ਸੀਉਦੋਂ ਸਾਂਝਾ ਕਮਿਊਨ ਰਿਹਾ, ਉੱਥੇ ਲੀਡਰਾਂ ਦਾ ਆਉਣਾ ਜਾਣਾ ਸੀ, ਉਨ੍ਹਾਂ ਨਾਲ ਮੇਲ ਮਿਲਾਪ ਰਿਹਾ 1962 ਵਿਚ ‘ਨਵਾਂ ਜ਼ਮਾਨਾ’ ਦੁਬਾਰਾ ਸ਼ਰੂ ਹੋਇਆਕਾਮਰੇਡ ਤੇ ਪਾਰਟੀ ਲੀਡਰਾਂ ਦਾ ਆਉਣਾ ਜਾਣਾ ਸ਼ੁਰੂ ਹੋਇਆਅਜੇ ਘੋਸ਼ ਜਨਰਲ ਸੈਕਟਰੀ ਸਨਸੈਂਟਰ ਦੇ ਲੀਡਰ, ਲੋਕ ਲੀਡਰ ਸਨ ਤੇ ਪੰਜਾਬ ਵਿਚ ਇੱਕ ਨਵਾਂ ਜੋਸ਼ ਸੀ ਪਾਰਟੀ ਵਿਚਫਿਰ ਉਦੋਂ ਤੋਂ ਲੈ ਕੇ ਮੁਲਕ ਛੱਡਣ ਤੱਕ ਮੈਂ ‘ਨਵਾਂ ਜ਼ਮਾਨਾ’ ਵਿਚ ਹੀ ਰਿਹਾ

? ਜ਼ੀਰਵੀ ਜੀ, ਜਿਹੜਾ ਵਕਤ ਤੁਸੀਂ ਦੱਸਦੇ ਹੋ, 1953-54 ਦਾ, ਇਸ ਦੌਰਾਨ ਤੁਹਾਡੀ ਕਾਮਰੇਡ ਵਿਚਾਰਧਾਰਾ ਤੇ ਭਾਰਤ ਦੀ ਅਜ਼ਾਦੀ, ਵਖਰੇਵੇਂ ਵਿਚ ਦਿਸਦੀ ਹੈਕੀ ਤੁਸੀਂ ਭਾਰਤ ਦੀ ਅਜ਼ਾਦੀ ਨੂੰ ਇਕਸੈਪਟ ਨਹੀਂ ਸੀ ਕੀਤਾ?

: ਸ਼ੁਰੂ ਸ਼ੁਰੂ ਵਿਚ ਨਹੀਂ ਸੀ ਕੀਤਾਇਸ ਨੂੰ ਟਰਾਂਸਫਰ ਔਫ ਪਾਵਰ ਹੀ ਸਮਝਿਆ ਗਿਆ ਸੀ ਪਰ ਬਾਦ ਵਿਚ ਇਕਸੈਪਟ ਕਰ ਲਿਆ ਸੀਇਸ ਵਿਚਾਰ ਨਾਲ ਕਿ ਕਿਸੇ ਵੀ ਦੇਸ਼ ਦੀ ਪ੍ਰਭੂਸਤਾ ਦੇ ਆਪਣੇ ਹਾਕਮ ਹੁੰਦੇ ਹਨ, ਆਪਣਾ ਸਿਸਟਮ ਹੋਂਦ ਵਿਚ ਆ ਜਾਂਦਾ ਹੈਇਸ ਸਿਸਟਮ ਵਿਚ ਸੁਧਾਰ ਲਿਆਉਣ ਲਈ, ਤੇ ਲੋਕ ਪੱਖੀ ਸਿਸਟਮ ਸਿਰਜਣ ਲਈ ਕੰਮ ਕਰਨਾ ਚਾਹੀਦਾ ਹੈ

ਜਿਹੜਾ ਅਜ਼ਾਦੀ ਦਾ ਸੁਪਨਾ ਲੈ ਕੇ ਅਸੀਂ ਤੁਰੇ ਸੀ, ਸਮਾਜਵਾਦ ਦਾ, ਉਹ ਤਾਂ ਪੂਰਾ ਨਹੀਂ ਹੋਇਆ ਪਰ ਅਸੀਂ ਉਸ ਲਈ ਸੰਘਰਸ਼ਸ਼ੀਲ ਤਾਂ ਹੋ ਹੀ ਸਕਦੇ ਹਾਂਇਸ ਮੁੱਦੇ ’ਤੇ ਵੀ ਕੇਂਦਰਿਤ ਸੀ ਕਿ ਸਾਡੇ ਕੋਲ ਵਸੀਲਿਆਂ ਦੀ ਵੀ ਘਾਟ ਹੈਇਹ ਵੀ ਸੋਚ ਸੀ ਕਿ ਕਈ ਸੈਕੂਲਰ ਪਾਰਟੀਆਂ ਹਨ, ਜਿਨ੍ਹਾਂ ਦੀ ਸੋਚ ਜੇ ਸਮਾਜਵਾਦੀ ਨਹੀਂ ਪਰ ਫਿਰ ਵੀ ਸਕਾਰਾਤਮਕ ਹੈ

ਕਾਂਗਰਸ ਪਾਰਟੀ ਵਿਚ ਵੀ ਕਈ ਐਸੇ ਤੱਤ ਸਨ ਜੋ ਸਮਾਜਵਾਦੀ ਸੋਚ ਦੇ ਧਾਰਨੀ ਸਨਇਨ੍ਹਾਂ ਨਾਲ ਵਿਚਾਰ ਵਟਾਂਦਰੇ ਨਾਲ ਇੱਕ ਬਰਾਬਰ ਦੀ ਧਿਰ ਖੜ੍ਹੀ ਕਰ ਸਕਦੇ ਹਾਂਕਾਂਗਰਸ ਦੇ ਕਈ ਨੇਤਾ ਦੱਬੀ ਅਵਾਜ਼ ਵਿਚ ਸਮਾਜਵਾਦ ਦੀ ਗੱਲ ਕਰਦੇ ਸਨਮੈਂ ਇਹ ਤਾਂ ਨਹੀਂ ਕਹਿੰਦਾ ਕਿ ਨਹਿਰੂ ਨੇ ਇਸ ਮਸਲੇ ਤੇ ਕੋਈ ਅਗਰਭੂਮੀ ਵਿਚ ਆਕੇ ਗੱਲ ਕੀਤੀ ਹੋਵੇ ਪਰ ਨਹਿਰੂ ਵੀ ਸਮਾਜਵਾਦ ਸਟਰਕਚਰ ਦੀ ਗੱਲ ਕਰਦਾ ਸੀਪਾਰਟੀ ਨੂੰ ਸੰਗਠਿਤ ਕਰਨ ਦਾ ਵੀ ਇੱਕ ਵੱਡਾ ਕੰਮ ਸੀ ਤੇ ਇਹ ਕੰਮ ਲੋਕਾਂ ਵਿਚ ਰਹਿਕੇ ਹੀ ਹੋਣਾ ਸੀਕਈ ਬਾਹਰ ਦੀਆਂ ਤਾਕਤਾਂ ਵੀ ਸਮਾਜਵਾਦ ਨੂੰ ਬੜ੍ਹਾਵਾ ਦੇਣ ਵਾਲੀਆਂ ਸਨ ਪਰ ਉਨ੍ਹਾਂ ਵਿੱਚੋਂ ਬਹੁਤੇ ਐਂਟੀ ਕਮਿਊਨਿਸਟ ਸਨ

? ਐਂਟੀ ਕਮਿਊਨਿਸਟ ਤਾਕਤਾਂ ਤੋਂ ਇਹ ਵੀ ਲਿਆ ਜਾ ਸਕਦਾ ਹੈ ਕਿ ਉਹ ਧਾਰਮਿਕਤਾ ਦੇ ਵਿਸ਼ਵਾਸੀ ਸਨ ਤੇ ਤੁਹਾਡੇ ਨਾਲ ਤਾਲਮੇਲ ਠੀਕ ਨਹੀਂ ਬੈਠਦਾ ਸੀਸਿੱਧੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਧਾਰਮਿਕਤਾ, ਤੁਹਾਡੀ ਵਿਚਾਰਧਾਰਾ ਵਿਚ ਰੁਕਾਵਟ ਸੀ?

: ਨਹੀਂ, ਧਾਰਮਿਕਤਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀਅਸੀਂ ਤਾਂ ਸਗੋਂ ਬਾਬਾ ਨਾਨਕ ਦੀ ਸਾਂਝੀਵਾਲਤਾ ਦੀ ਗੱਲ ਕਰਦੇ ਸਾਂਯਕੀਨਨ ਇਹ ਮਾੜਾ ਰੁਝਾਨ ਸੀ ਕਿ ਬਾਬਾ ਨਾਨਕ ਦੀ ਫਿਲਾਸਫੀ ਨੂੰ ਵੀ ਧਾਰਮਿਕਤਾ ਨਾਲ ਜੋੜ ਦਿੱਤਾ ਗਿਆ ਤੇ ਸਾਡੀ ਲਕੀਰ ਦੇ ਦੂਜੇ ਪਾਸੇ ਖਿਲਾਰ ਦਿੱਤਾ ਗਿਆਸਾਡੀ ਕੋਈ ਗੱਲ ਥੋੜੋ ਸੁਣਦਾ ਸੀ ਇਸ ਮਸਲੇ ’ਤੇ?

 ਇਸ ਦੇ ਉਲਟ ਲਹੂ ਤੇ ਦੁੱਧ ਦੀਆਂ ਗੱਲਾਂ ਤੇ ਹੋਰ ਕੁਝ ਇਹੋ ਜਿਹੀਆਂ ਗੱਲਾਂ ਨਾਲ ਸਾਂਝੀਵਾਲਤਾ ਦੀ ਗੱਲ ਨੂੰ ਤਾਂ ਦੂਰ ਹੀ ਪਛਾੜ ਦਿੱਤਾਗੁਰੂ ਗੋਬਿੰਦ ਸਿੰਘ ਨੇ ਵੀ ਸਾਂਝੀਵਾਲਤਾ ਦੀ ਗੱਲ ਕੀਤੀਅਸੀਂ ਬਥੇਰਾ ਇਸ ਮਸਲੇ ਤੇ ਕੰਮ ਕੀਤਾ ਪਰ ਧਾਰਮਿਕ ਅਦਾਰਿਆਂ ਵਿਚ ਇਕੱਠੀ ਹੋਈ ਮਾਇਆ ਅਤੇ ਉਸਦੇ ਸਰੋਤ ਤੇ ਲੋਕ ਮਾਨਸਿਕਤਾ ਨੇ ਸਾਡੀ ਪੇਸ਼ ਨਹੀਂ ਜਾਣ ਦਿੱਤੀ

? ਤੁਹਾਡਾ ਮਤਲਬ ਪਿੰਡ ਪੱਧਰ ਤੇ ਹੀ ਸਮਾਜਵਾਦ ਨੂੰ ਦੂਰ ਕਰਨ ਲਈ ਧਾਰਮਿਕ ਮਾਨਤਾਵਾਂ ਦਾ ਦੁਰ ਉਪਯੋਗ ਹੋਇਆ

: ਜੀ ਬਿਲਕੁਲ, ਉਦੋਂ ਬਹੁਤ ਸਾਰੇ ਨਵੇਂ ਮੁਲਕ ਅਜ਼ਾਦ ਹੋਏ ਪਰ ਹਿੰਦੋਸਤਾਨ ਵਿਚ ਸਰਮਾਏਦਾਰੀ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਵਿਕਸਿਤ ਸੀਮੀਡੀਆ, ਵੱਡੀਆਂ ਕਾਰਪੋਰੇਸ਼ਨਾਂ ਦੇ ਕੰਟਰੋਲ ਵਿਚ ਸੀ ਤੇ ਇਹ ਸਰਮਾਏਦਾਰੀ ਦੇ ਹਿਤ ਵਿਚ ਸੀ ਕਿ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹੱਲਾਸ਼ੇਰੀ ਦਿੰਦੀਆ ਰਹਿਣਕਮਿਊਨਿਸਟ ਪਾਰਟੀਆਂ ਕੋਲ ਲੋਕਾਂ ਤੱਕ ਪਹੁੰਚ ਕਰਨ ਦੇ ਸਰੋਤ ਉਨ੍ਹਾਂ ਦੇ ਮੁਕਾਬਲੇ ਨਾਂ ਮਾਤਰ ਹੀ ਸਨਧਾਰਮਿਕਤਾ, ਸਮਾਜਵਾਦੀ ਸੋਚ ਵਿਚ ਵੱਡੀ ਰੁਕਾਵਟ ਸੀ ਤੇ ਹੁਣ ਵੀ ਹੈਕਮਿਊਨਿਸਟ ਪਾਰਟੀ ਨੂੰ ਇਹਦੇ ਬਾਰੇ ਨਿੱਠਕੇ ਵਿਚਾਰ ਕਰਨੀ ਚਾਹੀਦੀ ਹੈਮੈਂ ਇਹ ਨਹੀਂ ਕਹਿੰਦਾ ਕਿ ਕੀਤੀ ਨਹੀਂ, ਪਰ ਬਹੁਤ ਜ਼ਿਆਦਾ ਕਰਨ ਦੀ ਲੋੜ ਹੈਮਹਾਤਮਾ ਗਾਂਧੀ, ਧਾਰਮਿਕ ਵਿਚਾਰਾਂ ਦਾ ਸੀ ਤੇ ਉਸਨੇ ਲੋਕਾਂ ਨੂੰ ਵੀ ਧਰਮ ਨਾਲ ਜੋੜਿਆ ਤੇ ਆਪਣੇ ਹਿੱਤ ਵਿਚ ਕੀਤਾ ਤੇ ਉਹ ਧਾਰਮਿਕਤਾ ਨੂੰ ਵਰਤਣ ਵਿਚ ਕਾਮਯਾਬ ਵੀ ਹੋਇਆਪਾਰਟੀ ਵਿਚ ਇਹਦੇ ਬਾਰੇ ਵਿਚਾਰਾਂ ਹੋਈਆਂ

ਹਿੰਦੋਸਤਾਨ ਦੀ ਰੂਹ ਨੂੰ ਸਮਝ ਕੇ ਉਸਨੂੰ ਸਮਾਜਵਾਦੀ ਵਿਚਾਰਧਾਰਾ ਨਾਲ ਜੋੜਨ ਲਈ ਜ਼ਮੀਨ ਤਿਆਰ ਕਰਨੀ ਤੇ ਪਕੜ ਮਜ਼ਬੂਤ ਕਰਨ ਦੀ ਸ਼ਕਤੀ ਅਜੇ ਵੀ ਨਹੀਂ ਆਈ, ਇਹ ਕਿਵੇਂ ਆਏਗੀ, ਇਹਦੇ ਬਾਰੇ ਤਾਂ ਪਤਾ ਨਹੀਂ ਪਰ ਇਸਤੇ ਬਹੁਤ ਕੁਝ ਕਰਨ ਦੀ ਲੋੜ ਹੈ

? ਸਮਾਜਵਾਦ ਕੀ ਹੈ? ਮੇਰੀ ਸਮਝ ਅਨੁਸਾਰ ਇਸਦੇ ਦੋ ਪੈਟਰਨ ਹਨਇੱਕ ਤਾਂ ਹੈ ਕੋਆਪਰੇਟਿਵ ਪੈਟਰਨ ਤੇ ਦੂਜਾ ਹੈ ਸਰਮਾਏਦਾਰੀ ਜਮਾਤ ਨੂੰ ਅਸੈਪਟ ਕਰਕੇ ਤੇ ਸੰਘਰਸ਼ ਕਰਕੇ ਕਾਮਾ ਜਮਾਤ ਲਈ ਵੱਧ ਤੋਂ ਵੱਧ ਸਹੂਲਤਾਂ ਲਈਆਂ ਜਾਣਇੰਨੀਆਂ ਸਹੂਲਤਾਂ ਕਿ ਕਾਮਾ ਜਮਾਤ ਦੂਜੀ ਧਿਰ ਵਾਂਗ ਵਿਚਰੇਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ?

: ਨਹੀਂ, ਅਸੀਂ ਤਾਂ ਸੋਸ਼ਲਿਸਟ ਵਿਚਾਰਧਾਰਾ ਵਿਚ ਵਿਸ਼ਵਾਸ਼ ਕਰਦੇ ਹਾਂ, ਜਿਸਦੀ ਵਜ਼ਾਹਤ ਮਾਰਕਸਇਜ਼ਮ ਕਰਦਾ ਹੈ, ਉਹ ਇਹ ਹੈ ਕਿ ਅਸੀਂ ਇਹੋ ਜਿਹਾ ਸਿਸਟਮ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ ਜੋ ਸਾਇੰਟਿਫਿਕ ਲੀਹਾਂ ਅਨੁਸਾਰ ਹੋਵੇਅਸੀਂ ਇਹ ਨਹੀਂ ਚਾਹੁੰਦੇ ਕਿ ਸਰਮਾਏਦਾਰੀ ਨੂੰ ਅਸੈਪਟ ਕਰਕੇ ਉਹਦੇ ਕੋਲੋਂ ਕੋਈ ਕਨਸ਼ੈਸ਼ਨ ਲਈ ਜਾਵੇਅਸੀਂ ਕੋਈ ਓੜ੍ਹ ਪੋੜ੍ਹ ਨਹੀਂ ਚਾਹੁੰਦੇਸਮਾਜਵਾਦ ਦੀ ਸਥਾਪਨਾ, ਇੱਕ ਵੱਡੇ ਸੰਘਰਸ਼ ਦੀ ਮੁਥਾਜ਼ ਹੈਹੁਣ ਤਾਂ ਬਦਕਿਸਮਤੀ ਨਾਲ ਪਾਰਟੀ ਵੀ ਬਿਖਰ ਜਿਹੀ ਗਈ ਹੈ

? ਤੁਸੀਂ ਜਿਹੜੇ ਸਮਾਜਵਾਦ ਦੀ ਗੱਲ ਕਰਦੇ ਹੋ, ਇਹ ਆਦਰਸ਼ਕ ਤੇ ਵਿਚਾਰਧਾਰਕ ਹੈ ਪਰ ਅਸਲ ਵਿਚ ਸਮਾਜਵਾਦ ਦੀ ਬੁਨਿਆਦ ਕੀ ਹੈ? ਥੋੜ੍ਹੇ ਤੇ ਸੰਖੇਪ ਸ਼ਬਦਾਂ ਵਿਚ ਦੱਸ ਸਕਦੇ ਹੋ?

: ਗੱਲ ਹੈ ਕਿ ਮਾਰਕਸ ਨੇ ਆਪਣੇ ਦਰਸ਼ਨ ਵਿਚ ਸਮਾਜ ਦੇ ਵਿਕਾਸ ਦੀ ਗੱਲ ਕੀਤੀ ਹੈਉਸ ਅਨੁਸਾਰ ਕੋਈ ਹਿੰਦੋਸਤਾਨ ਜਾਂ ਕਿਸੇ ਹੋਰ ਦੇਸ਼ ਦੀ ਗੱਲ ਨਹੀਂ ਕੀਤੀ ਸਗੋਂ ਸਮੁੱਚੇ ਸਮਾਜ ਦੀ ਗੱਲ ਕੀਤੀ ਹੈ ਤੇ ਉਹਦੇ ਲਈ ਸਾਨੂੰ ਉਹ ਦਰਸ਼ਨ, ਪਰਿਮਿਟਿਵ ਸਮਾਜਿਕ ਇਕਾਈ ਵੱਲ ਲੈ ਜਾਂਦਾ ਹੈ, ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ ਤੇ ਉਹਦੇ ਕੋਲ ਵਸੀਲੇ ਵੀ ਨਹੀਂ ਹੁੰਦੇ ਸਨ ਤੇ ਐਗਰੀਕਲਚਰ ਵੀ ਵਿਕਸਿਤ ਨਹੀਂ ਹੋਈ ਸੀਕਬੀਲੇ ਹੁੰਦੇ ਸਨ ਜੋ ਖਾਣ ਪੀਣ ਦਾ ਸਮਾਨ ਪੈਦਾ ਕਰਦੇ ਸਨ ਉਦੋਂ ਡਿਸਟਰੀਬਿਉਸ਼ਨ ਮਾਂ ਕਰਦੀ ਸੀ ਮਤਲਬ ਇਹ ਕੰਮ ਔਰਤ ਕਰਦੀ ਸੀ ਸਾਰਿਆਂ ਨੇ ਵੰਡ ਕੇ ਖਾ ਲੈਣਾ

ਜਿਉਂ ਜਿਉਂ ਸਮਾਜ ਵਿਕਸਿਤ ਹੋਇਆ, ਐਗਰੀਕਲਚਰ ਸਮਝ ਵਿਚ ਆ ਗਈ ਤੇ ਮਨੁੱਖ ਆਪਣੀ ਲੋੜ ਤੋਂ ਵਧ ਪੈਦਾ ਕਰਨ ਲੱਗ ਪਿਆਉਦੋਂ ਹੀ ਬਾਰਟਰ ਸਿਸਟਮ ਹੋਂਦ ਵਿਚ ਆਇਆ ਤੇ ਮਨੁੱਖ ਨੇ ਤਜ਼ਾਰਤ ਸ਼ੁਰੂ ਕਰ ਦਿੱਤੀਇਸ ਨਾਲ ਜ਼ਰੂਰਤ ਪੈਦਾ ਹੋਈ ਬੰਦੋਬਸਤ ਦੀ, ਐਡਮਿਨਸਟੇਸ਼ਨ ਦੀਉਸ ਐਡਮਿਨਟਰੇਸ਼ਨ ਵਿੱਚੋਂ ਹੀ ਰਾਜ ਹੋਂਦ ਵਿਚ ਆਏ, ਪਹਿਲੋਂ ਰਾਜੇ ਨਹੀਂ ਸਨ ਹੁੰਦੇਸਰਦਾਰ ਹੁੰਦੇ ਸਨ, ਫਿਰ ਰਾਜੇ ਪੱਕੇ ਹੋ ਗਏ, ਖਾਨਦਾਨੀ ਹੋ ਗਏ

ਇੱਥੇ ਮਾਰਕਸ ਨੇ ਕਿਹਾ ਹੈ ਕਿ ਅਸਲ ਗੱਲ ਜੋ ਹੈ, ਉਹ ਪਰੋਡਕਸ਼ਨ ਹੈਇਹ ਪਰੋਡਕਸ਼ਨ ਹੀ ਸੰਦ ਪੈਦਾ ਕਰਦੀ ਹੈ ਤੇ ਇਹੋ ਹੀ ਨਿਸਚਿਤ ਕਰਦੀ ਹੈ ਕਿ ਸਿਸਟਮ ਕਿਹੋ ਜਿਹਾ ਹੋਵੇਸਿਸਟਮ ਤੇ ਪਰੋਡਕਸ਼ਨ ਇੱਕ ਦੂਜੇ ਦੇ ਪੂਰਕ ਬਣਕੇ ਹੀ ਅੱਗੇ ਵਧਦੇ ਹਨ, ਉਦੋਂ ਅੱਜ ਵਾਂਗ ਕਮਰਸ਼ੀਅਲ ਯੁੱਗ ਨਹੀਂ ਸੀਮਾਰਕਸ ਨੇ ਸਮਾਜ ਨੂੰ ਪੜਾ ਦਰ ਪੜਾ ਸਟਡੀ ਕੀਤਾਇਹ ਸਮਝਣ ਦੀ ਲੋੜ ਹੈ ਕਿ ‘ਮੋਡ ਔਫ ਪਰੋਡਕਸ਼ਨ’ ਕੀ ਹੈ? ਤਰੀਕਾ ਕੀ ਹੈ ਪਰੋਡਕਸ਼ਨ ਦਾਜਿਉਂ ਜਿਉਂ ਗੁੰਝਲਦਾਰ ਹੁੰਦਾ ਗਿਆ, ਤਿਉਂ ਤਿਉਂ ਐਡਮਨਿਸਟਰੇਸ਼ਨ ਵੀ ਗੁੰਝਲਦਾਰ ਹੁੰਦੀ ਗਈਇਸ ਕੰਪਲੀਕੇਸ਼ਨ ਵਿੱਚੋਂ ਹੀ ਨਵੀਆਂ ਕਾਲੋਨੀਆ ਦੀ ਲੋੜ ਪਈ, ਨਵੇਂ ਮੁਲਕ ਬਣੇ, ਮੁਲਕਾਂ ਨੂੰ ਗੁਲਾਮ ਬਣਾਇਆ, ਵਗੈਰਾ ਵਗੈਰਾਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮੀਨਜ਼ ਔਫ ਪਰੋਡਕਸ਼ਨ ਧੁਰਾ ਬਣ ਜਾਂਦਾ ਹੈਹੁਣ ਹਿੰਦੋਸਤਾਨ ਨੂੰ ਅੰਗਰੇਜ਼ਾਂ ਵਲੋਂ ਜਿੱਤਣਾ, ਵਿਸਤਾਰ ਕਰਨਾ, ਇਹ ਸਭ ਪਰੋਡਕਸ਼ਨ ਅਧਾਰਿਤ ਹੀ ਸੀਸਮਾਜ ਦੀ ਇਸ ਬਣਤਰ ਨੂੰ ਸਟਡੀ ਕਰਨਾ, ਮਾਰਕਸ ਦੀ ਬਹੁਤ ਵਡੀ ਦੇਣ ਹੈਪੈਦਾ ਹੋਈ ਮਨੌਪਲੀ ਨੇ ਸਾਰਾ ਸੰਤੁਲਨ ਵਿਗਾੜ ਦਿੱਤਾਮਾਰਕਸ ਨੇ ਕਿਹਾ ਕਿ ਮਨੌਪਲੀ ਕੋਲੋਂ ਰਾਜ ਖੋਹਿਆ ਜਾ ਸਕਦਾ ਹੈ ਪਰ ਖੋਹੇਗਾ ਕੌਣ?

ਇਸ ਬਿੰਦੂ ’ਤੇ ਮਜ਼ਦੂਰ ਜਮਾਤ ਹੀ ਹੈ ਜੋ ਇਹ ਕਰ ਸਕਦੀ ਹੈਕਾਮੇ ਕੋਲ ਸਿਰਫ ਆਪਣੀ ਕਿਰਤ ਹੈਕਿਰਤ ਦਾ ਵੱਡਾ ਹਿੱਸਾ ਮਨੌਪਲੀ ਕੋਲ ਚਲੇ ਜਾਂਦਾ ਹੈ, ਕਿਉਂਕਿ ਇੱਕ ਸੰਗਠਿਤ ਢਾਂਚਾ ਹੋਂਦ ਵਿਚ ਹੈ ਜੋ ਸ਼ੋਸ਼ਣ ਕਰ ਰਿਹਾ ਹੈਮਜ਼ਦੂਰ ਜਮਾਤ ਨੂੰ ਇਸ ਵਿਕਸਿਤ ਹੋਏ ਮਨੌਪਲੀ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਲੋੜ ਹੈਉਸਨੂੰ ਸਮਝਣਾ ਪੈਣਾ ਹੈ ਕਿ ਮਨੌਪਲੀ ਨੇ ਪਰੋਡਕਸ਼ਨ ਨੂੰ ਮਨੌਪਲਾਈਜ਼ ਕਰ ਲਿਆ ਹੈਮਾਰਕਸ ਨੇ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਕਿ ਕਾਮਾ ਜਮਾਤ ਆਪ ਮਨੌਪਲਾਈਜ਼ ਕਰ ਲਵੇ ਪਰ ਇੱਕ ਸਿਸਟਮ ਉਸਾਰਨ ਦੀ ਲੋੜ ਹੈ ਤੇ ਉਹ ਸਿਸਟਮ ਸਮਾਜਵਾਦ ਹੈ

? ਸੰਖੇਪ ਵਿਚ ਇਹ ਹੈ ਕਿ ਮਜ਼ਦੂਰ ਜਮਾਤ ਨੂੰ ਇਕੱਠੇ ਹੋਣਾ ਚਾਹੀਦਾ ਹੈ, ਚੇਤਨ ਹੋਣਾ ਚਾਹੀਦਾ ਹੈ, ਚਿੰਤਨ ਕਰਨਾ ਚਾਹੀਦਾ ਤੇ ਬਰਾਬਰ ਦੀ ਧਿਰ ਬਣਨਾ ਚਾਹੀਦਾ ਹੈਚਲੋ ਇਹ ਮੰਨ ਕੇ ਚੱਲੀਏ ਕਿ ਕਾਮਾ ਜਮਾਤ ਇਕੱਠੀ ਵੀ ਹੋ ਗਈ, ਚੇਤਨ ਵੀ ਹੋ ਗਈ, ਉਸ ਤੋਂ ਬਾਦ ਅਗਲਾ ਪੜਾ ਕੀ ਹੈ? ਕੀ ਉਹ ਇਹ ਕਹਿਣਗੇ ਕਿ ਸਾਡੀ ਉਜਜਰਤ ਵਧਾਉ, ਸਹੂਲਤਾਂ ਦੇਵੋ ਜਾਂ ਇਹ ਬੀੜਾ ਚੁੱਕ ਲੈਣਗੇ ਕਿ ਪਰੋਡਕਸ਼ਨ ਹੀ ਉਨ੍ਹਾਂ ਕੋਲ ਆ ਜਾਵੇ? ਇੱਥੇ ਅਰਾਜਕਤਾ ਵੀ ਪੈਦਾ ਹੋ ਸਕਦੀ ਹੈ? ਇਹ ਸੰਭਵ ਵੀ ਨਹੀਂ ਲਗਦਾ

: ਉਸ ਸਟੇਜ ’ਤੇ ਕਾਮਾ ਜਮਾਤ ਫੈਸਲੇ ਲੈਣ ਦੇ ਸਮਰੱਥ ਹੋ ਜਾਵੇਗੀਪਰੋਡਕਸ਼ਨ ਦੀ ਸਹੀ ਵੰਡ ਤੇ ਨਿੱਜ ਤੋਂ ਉੱਪਰ ਉੱਠਣ ਦੀ ਲੋੜ ਪੈਦਾ ਹੋ ਜਾਵੇਗੀਪਰਾਈਵੇਟ ਪਰਾਪਰਟੀ, ਇਸ ਬਿਮਾਰੀ ਦਾ ਇੱਕ ਮੁਢਲਾ ਕਾਰਣ ਹੈਸਮਾਜਵਾਦ ਵਿਚ ਪਰਾਈਵੇਟ ਪਰਾਪਰਟੀ ਦੀ ਕੋਈ ਜਗਾਹ ਨਹੀਂ ਹੈਕਈ ਸਮਾਜਵਾਦੀ ਮੁਲਕਾਂ ਵਿਚ ਪਰਾਈਵੇਟ ਪਰਾਪਰਟੀ ਨਾ ਹੋਣ ਦਾ ਕੰਨਸੈਪਟ ਹੈ

? ਮੈਂ ਭਗਤ ਸਿੰਘ ਦਾ ਇੱਕ ਲੇਖ ਪੜ੍ਹਿਆ ਸੀ, ਜੋ ਕਿਸੇ ਵੇਲੇ ਕਿਰਤੀ ਰਸਾਲੇ ਵਿਚ ਛਪਿਆ ਸੀ ਕਿ ਕਾਮਾ ਜਮਾਤ ਸੰਗਠਿਤ ਹੋਕੇ ਪਹਿਲਾਂ ਬਰਾਬਰ ਦੀ ਧਿਰ ਬਣੇਹਥਿਆਰ ਅਨਕੰਟਰੋਲਡ ਨਹੀਂ ਹੋਣੇ ਚਾਹੀਦੇ ਤੇ ਉਦੋਂ ਹੀ ਵਰਤਣੇ ਚਾਹੀਦੇ ਹਨ ਜਦੋਂ ਜ਼ਰੂਰਤ ਹੋਵੇ ਤੇ ਉਹ ਵੀ ਡਸਿਪਲਿਨ ਵਿਚ ਰਹਿਕੇਤੁਹਾਡੀਆਂ ਸਮਾਜਵਾਦ ਬਾਰੇ ਕਹੀਆਂ ਗੱਲਾਂ ਵੀ ਇਸੇ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ

: ਬਿਲਕੁਲ, ਜੇ ਮਿਹਨਤ ਅਸੀਂ ਕਰਦੇ ਹਾਂ, ਪਰੋਡਕਸ਼ਨ ਅਸੀਂ ਪੈਦਾ ਕਰਦੇ ਹਾਂ ਤਾਂ ਫੇਰ ਸਾਡੀ ਮਿਹਨਤ ਤੇ ਸਾਡੀ ਪਰੋਡਕਸ਼ਨ ਦਾ ਸਹੀ ਮੁੱਲ ਪੈਣਾ ਚਾਹੀਦਾ ਹੈਸਮਾਜਵਾਦ ਇਹੋ ਹੈ ਕਿ ਸਾਰਾ ਕੁਝ ਸਮਾਜ ਦਾ ਹੈ ਤੇ ਸਮਾਜ ਸਾਰੇ ਲੋਕਾਂ ਦਾ ਹੈਕਮਿਊਨਿਜ਼ਮ ਪਰੋਲਤਾਰੀਆਂ ਦੀ ਮਾਲਕੀ ਦੀ ਗੱਲ ਕਰਦਾ ਹੈਦੂਜੇ ਲਫ਼ਜਾਂ ਵਿਚ ਇਹ ਵੀ ਕਹਿ ਸਕਦੇ ਹਾਂ ਕਿ ਸਮਾਜਵਾਦ, ਕਮਿਉਨਿਜ਼ਮ ਦੀ ਪਹਿਲੀ ਸਟੇਜ ਹੈ

? ਜ਼ੀਰਵੀ ਜੀ, ਤੁਹਾਡੇ ਵਿਚਾਰ ਜਾਣੇ, ਅੱਜ ਦੇ ਦੌਰ ਵਿਚ ਤੁਹਾਡੇ ਵਿਚਾਰਾਂ ਦੀ ਕੀ ਪ੍ਰਸੰਗਕਤਾ ਹੈ? ਕੀ ਤੁਸੀਂ ਆਸਵੰਦ ਹੋ? ਜਾਂ ਤੁਸੀਂ ਸਮਝਦੇ ਹੋ ਕਿ ਕੁਝ ਨਹੀਂ ਹੋ ਸਕਦਾ ਜਾਂ ਤੁਸੀਂ ਹਥਿਆਰ ਸੁੱਟ ਦਿੱਤੇ, ਕਿਉਂਕਿ ਲਗਦਾ ਤਾਂ ਇੰਝ ਹੈ ਕਿ ਨੇੜ ਭਵਿੱਖ ਵਿਚ ਸਮਾਜਵਾਦ ਇੱਕ ਸੁਪਨਾ ਹੀ ਹੈ

: ਨਹੀਂ, ਵਿਚਾਰਧਾਰਾ ਨਾ ਤਾਂ ਛੱਡੀ ਹੈ ਅਤੇ ਨਾ ਹੀ ਨਿਰਾਸ਼ਾ ਹੈਉਤਰਾ ਚੜ੍ਹਾ ਆਉਂਦੇ ਰਹਿੰਦੇ ਹਨਕਿਸੇ ਵੇਲੇ ਸੋਸ਼ਲਿਜ਼ਮ ਦੀ ਚੜ੍ਹਤ ਸੀਸੋਵੀਅਤ ਯੂਨੀਅਨ ਨੇ ਇਹ ਹਕੀਕਤ ਵਿਚ ਬਦਲ ਦਿੱਤਾ ਸੀ ਪਰ ਫਿਰ ਗੁਰਬਾਚੋਵ ਵਰਗੇ ਨੇਤਾ ਵੀ ਆ ਜਾਂਦੇ ਹਨ, ਜਿਨ੍ਹਾਂ ਨੇ ਅੰਦਰੋਂ ਹੀ ਸਾਰਾ ਕੁਝ ਸਾਬੋਤਾਜ਼ ਕਰ ਦਿੱਤਾਇਨ੍ਹਾਂ ਦੀਆਂ ਅਚੀਵਮੈਂਟਾਂ ਵੀ ਛੋਟੀਆਂ ਨਹੀਂ ਹਨ ਜਦੋਂ ਸੌਵੀਅਤ ਯੂਨੀਅਨ ਨੇ ਸਪੂਤਨਿਕ ਛੱਡਿਆ, ਇਹ ਬਹੁਤ ਵੱਡੀ ਪ੍ਰਾਪਤੀ ਸੀ, ਅਮਰੀਕਾ ਨੇੜੇ ਤੇੜੇ ਵੀ ਨਹੀਂ ਸੀ

ਗੱਲ ਇਹ ਹੈ ਕਿ ਵਿਅਕਤੀ ਜਦੋਂ ਸੋਚਦਾ ਹੈ ਕਿ ਇੰਨਾ ਅਨਿਆ ਕਿਉਂ ਹੈ? ਇਹ ਸਵਾਲ ਖਹਿੜਾ ਨਹੀਂ ਛੱਡਦਾ ਵਿਅਕਤੀ ਦਾਵਿਅਕਤੀ ਸਮਝੌਤਾ ਕਰ ਲਵੇ ਜਾਂ ਕਿਸਮਤ ਨੂੰ ਕੋਸ ਲਵੇ, ਰੱਬ ਦੀ ਮਰਜ਼ੀ ਸਮਝ ਲਵੇ, ਪੁਰਾਣੇ ਕਰਮਾਂ ਨਾਲ ਜੋੜ ਲਵੇ ਪਰ ਇਹ ਸਵਾਲ ਵਿਅਕਤੀ ਨੂੰ ਸਤਾਉਂਦਾ ਹੀ ਰਹੇਗਾਇਹ ਅਨਿਆ ਕਿਉਂ ਹੈ? ਜੇ ਵਿਅਕਤੀਆਂ ਵਲ ਵੇਖਿਆ ਜਾਵੇ ਤਾਂ ਇੱਕੋ ਜਿਹੇ ਹੀ ਦਿਮਾਗੀ ਹਨ, ਥੋੜ੍ਹੇ ਬਹੁਤ ਫਰਕ ਨਾਲ

ਸਿਰਫ ਵਸੀਲਿਆਂ ਦੀ ਘਾਟ ਕਾਰਣ ਇੰਨਾ ਅਨਿਆ ਕਿਉਂ ਹੈ? ਕਿੰਨਾ ਵੀ ਜੋੜ ਕੇ ਵੇਖ ਲਵੋ, ਇਸ ਅਨਿਆ ਨੂੰ ਧਰਮ, ਪਿਛਲੇ ਕਰਮ ਜਾਂ ਕਿਸੇ ਹੋਰ ਨਾਲ ਵੀ ਜੋੜ ਕੇ ਅਸਥਾਈ ਭਟਕਣ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਮਨੁੱਖ ਇਸ ਸਵਾਲ ਤੋਂ ਕਦੇ ਵੀ ਛੁਟਕਾਰਾ ਨਹੀਂ ਪਾ ਸਕਦਾਮਾਰਕਸਵਾਦ ਇੱਕ ਬਹੁਤ ਵਡਾ ਹੰਭਲਾ ਸੀ

ਇਨ੍ਹਾਂ ਨੇ ਵੀ ਬੜੀਆਂ ਡਿਵਾਇਸਜ਼ ਕੱਢੀਆਂ, ਕੇਨਜ਼ ਆਇਆ, ਉਸਨੇ ਲਿਖਿਆ ਜੋ ਰੱਦ ਹੋ ਗਿਆਕੇਨਜ਼ ਕਹਿੰਦਾ ਸੀ ਕਿ ਜਦੋਂ ਮੰਦਾ ਆ ਗਿਆ ਹੋਵੇ, ਉਦੋਂ ਜੌਬ ਕਰਿਏਟ ਕਰਨਾ ਹੀ ਇੱਕੋ ਇੱਕ ਹੱਲ ਹੈ ਪਰ ਇੰਗਲੈਂਡ ਦੇ ਇਸ ਇਕੋਨੋਮਿਸਟ ਨੂੰ ਤੇ ਉਸਦੇ ਥੀਸਸ ਨੂੰ ਰੱਦ ਕਰ ਦਿੱਤਾ ਗਿਆਗਲੋਬਲ ਪਿੰਡ ਦੇ ਹੋਂਦ ਵਿਚ ਆਉਣ ਨਾਲ ਸਰਮਾਏਦਾਰ ਹੋਰ ਵੀ ਨਿਡਰ ਹੋ ਗਿਆ ਨਾ ਤਾਂ ਕੰਮ ਰੁਕਦਾ ਹੈ, ਨਾ ਪਰੋਡਕਸ਼ਨ ਤੇ ਨਾ ਹੀ ਸਸਤੀ ਲੇਬਰ ਦੀ ਕੋਈ ਘਾਟ ਹੈ

? ਕਿਸੇ ਸਮੇਂ ਮਾਰਕਸਿਜ਼ਮ ਦਾ ਉਭਾਰ ਆਪਣੇ ਜੋਬਨ ਤੇ ਸੀ, ਰੂਸ ਦੀ ਕਾਮਰੇਡ ਜਮਾਤ ਨੇ ਇਸਦਾ ਜੋਰਦਾਰ ਪ੍ਰਚਾਰ ਕੀਤਾਕੀ ਕਾਰਣ ਹੈ ਕਿ ਕੁਝ ਦਹਾਕਿਆਂ ਵਿਚ ਹੀ ਢਹਿ ਢੇਰੀ ਹੋ ਗਿਆ ਤੇ ਇਸਦੇ ਚਿੰਤਕ ਵੀ ਖਾਮੋਸ਼ ਜਿਹੇ ਹੀ ਲਗਦੇ ਹਨ?

: ਮਾਰਕਸ ਦੇ ਸਮਾਜ ਦੇ ਵਿਕਾਸ ਮਾਡਲ ਤੋਂ ਲੈਕੇ ਸਮਾਜਵਾਦ ਤੇ ਉਸਦੀ ਅਗਲੀ ਸਟੇਜ ਕਮਿਊਨਿਜ਼ਮ ਬਾਰੇ ਸਟਡੀ ਸਕਰਲਾਂ ਰਾਹੀਂ ਇਸਦਾ ਪ੍ਰਚਾਰ ਕੀਤਾ ਤੇ ਇਸ ਨੂੰ ਕਾਮਯਾਬ ਵੀ ਕੀਤਾਇਹ ਗੱਲ ਵੀ ਗੁੱਝੀ ਨਹੀਂ ਰਹੀ ਕੇ ਸਟਾਲਿਨ ਨੇ ਇਸ ਵਿਚ ਉਹ ਕੰਮ ਵੀ ਕੀਤੇ, ਜੋ ਬਾਦ ਵਿਚ ਵਿਅਕਤੀ-ਵਿਰੋਧ ਦੇ ਸੰਦਰਭ ਵਿਚ, ਤੰਦੂਆ ਜਾਲ ਵਜੋਂ ਪ੍ਰਸਿੱਧ ਹੋਏ ਤੇ ਸਰਮਾਏਦਾਰੀ ਨਿਜ਼ਾਮ ਨੇ ਉਸਦਾ ਵਿਰੋਧ ਪੂਰੀ ਸ਼ਿਦਤ ਨਾਲ ਆਪਣੇ ਹੱਕ ਵਿਚ ਉਭਾਰਨ ਲਈ ਕੀਤਾ

ਸਾਰੇ ਹੀ ਸਭਿਅਕ ਸੰਸਾਰ ਵਿਚ ਮਾਰਕਸ ਦੀਆਂ ਸਿੱਖਿਆਵਾਂ ਦੀ ਚੇਤਨਾ ਫੈਲਾ ਦਿੱਤੀ ਗਈ ਸੀ ਤੇ ਅਮੀਰ ਤੇ ਲੁੱਟ ਕਰਨ ਵਾਲੀਆਂ ਸੰਸਥਾਵਾਂ, ਸਰਕਾਰਾਂ ਦੇ ਸਮੂਹਾਂ ਨੇ ਇਸ ਨਾਲ ਨਫਰਤ ਤੇ ਦੁਸ਼ਮਣੀ ਵਾਲਾ ਰਸਤਾ ਅਖਤਿਆਰ ਕਰ ਲਿਆ ਸੀਉਹ ਇਸਨੂੰ ਮਾਰਕਸ ਦਾ ਵਿਨਾਸ਼ਕਾਰੀ ਮੱਠ ਸਮਝਦੇ ਸਨ ਤੇ ਕਹਿੰਦੇ ਸਨ

ਇਸਦੇ ਵਿਰੋਧ ਤੋਂ ਇਲਾਵਾ, ਹੋਰ ਕੋਈ ਵੀ ਵਿਹਾਰ ਮੰਨਣ ਨੂੰ ਤਿਆਰ ਹੀ ਨਹੀਂ ਸਨਕੰਨ ਸਿੱਧਾ ਫੜ ਲਵੋ ਜਾਂ ਪੁੱਠਾ, ਸਾਰੇ ਹੀ ਕਥਿਤ ਲਿਬਰਲ ਚਾਹੇ ਉਹ ਸਰਕਾਰੀ ਹੋਣ ਅਰਧ ਸਰਕਾਰੀ ਜਾਂ ਗੈਰ ਸਰਕਾਰੀ, ਤਨਖਾਹ ਦੀ ਗੁਲਾਮੀ ਵਿਰੁੱਧ ਹੋ ਰਹੀ ਕਿਸੇ ਵੀ ਗੱਲਬਾਤ ਦਾ ਪੂਰੀ ਤਾਕਤ ਨਾਲ ਵਿਰੋਧ ਕਰਨ ਵਿਚ ਯਕੀਨ ਰੱਖਦੇ ਸਨਦੂਜੇ ਪਾਸੇ ਮਾਰਕਸ ਨੂੰ ਮੰਨਣ ਵਾਲਿਆਂ ਨੇ ਮਨੁੱਖੀ ਗੁਲਾਮੀ ਵਿਰੁੱਧ, ਤੱਤਾਂ ਦੇ ਅਧਾਰ ਤੇ ਇੱਕ ਯੁੱਧ ਹੀ ਸ਼ੁਰੂ ਕਰ ਦਿੱਤਾ ਸੀ

? ਮਾਰਕਸ ਦਾ ਇਹ ਸਿਧਾਂਤ ਕਿ ਤਨਖਾਹ ਦੀ ਗੁਲਾਮੀ ਕਿਸੇ ਵੀ ਸਮਾਜ ਲਈ ਮੂਰਖਾਂ ਵਾਲੀ ਸਿੱਧੜ ਜਿਹੀ ਹੀ ਗੱਲ ਹੈਇਹ ਸਿਰਫ ਇੱਕ ਸ਼ੋਸਣ ਹੈਇਸ ਬਾਰੇ ਤੁਸੀਂ ਕੀ ਸੋਚਦੇ ਹੋ?

: ਜੇ ਇਸਦੀ ਤੁਲਨਾ ਕਰਨੀ ਹੋਵੇ ਤਾਂ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ ਜਿਵੇਂ ਕੋਈ ਵੀ ਉਤਪਾਦਕ ਇਸ ਸਵਾਲ ਨੂੰ ਮੂਹਰੇ ਰੱਖੇ ਕਿ ਕਾਮੇ ਦੀ ਤਨਖਾਹ, ਉਹਦੇ ਲਾਭ ਨੂੰ ਘਟਾ ਕੇ ਨਹੀਂ ਵਧਾਈ ਜਾ ਸਕਦੀ

ਪਰ ਇੰਨਾ ਹੀ ਕਾਫੀ ਨਹੀਂ ਹੈਦਰਸ਼ਨ ਦਾ ਇਤਿਹਾਸ ਤੇ ਸਮਾਜਿਕ ਤਾਣੇ ਦਾ ਇਤਿਹਾਸ, ਸਾਫ ਤੌਰ ’ਤੇ ਇਹ ਦਰਸਾਉਂਦਾ ਹੈ ਕਿ ਇਸ ਵਿਚ ਕੁਝ ਵੀ ਸਾਂਝ ਨਹੀਂ ਹੈਮਾਰਕਸ ਅਨੁਸਾਰ ਇਹ ਸਿਰਫ ਸੌੜਾਪਣ ਹੀ ਹੈਉਤਪਾਦਨ ਵਿਚ ਮਿਥੀ ਗਈ ਤਨਖਾਹ, ਉਤਪਾਦਕ ਲਈ ਇੱਕ ਕੱਚੇ ਮਾਲ ਦੀ ਤਰ੍ਹਾਂ ਇੱਕ ਸੰਦ ਹੈ, ਜੋ ਉਹ ਲੋੜ ਅਨੁਸਾਰ ਹੀ ਵਰਤਦਾ ਹੈ ਤੇ ਉੰਨਾ ਵਰਤਦਾ ਹੈ, ਜਿੰਨੀ ਲੋੜ ਹੈਇਸ ਨੂੰ ਸਹੀ ਤੌਰ ’ਤੇ ਪਰਖਣਾ ਹੋਵੇ ਤਾਂ ਕੈਨਡਾ ਵਿਚ ਫੈਲਿਆ ਏਜੰਸੀ ਸਿਸਟਮ ਵੀ ਵੇਖਿਆ ਜਾ ਸਕਦਾ ਹੈ

ਇਸ ਵਿਚਾਰ ਦੇ ਮੰਥਨ ਵਿਚ ਇੱਕ ਸਿਲ ਪੱਥਰ ਹੋ ਜਾਣ ਵਾਲੀ ਗੱਲ ਹੈ, ਇੱਕ ਐਸਾ ਸਿਧਾਂਤ ਜੋ ਦੁਨੀਆਂ ਦੀ ਸਭਿਅਤਾ ਦੀ ਤਰੱਕੀ ਨੂੰ ਅੱਖੋਂ ਓਹਲੇ ਕਰ ਦਿੰਦਾ ਹੈਇਸਦੇ ਉਲਟ ਮਾਰਕਸ, ਇੱਕ ਵਿਦਵਾਨ ਮਾਰਕਸ ਆਪਣੇ ਵਿਚਾਰਾਂ ਰਾਹੀਂ ਇੱਕ ਐਸਾ ਜਵਾਬ ਪੇਸ਼ ਕਰਦਾ ਹੈ ਜੋ ਮਨੁੱਖਤਾ ਦੀ ਭਲਾਈ ਲਈ ਕਾਰਗਰ ਹੈਇਹ ਸਵਾਲ ਜੋ ਹਮੇਸ਼ਾਂ ਹੀ ਉੱਠਦੇ ਰਹੇ ਸਨ ਤੇ ਹੁਣ ਵੀ ਉੱਠ ਰਹੇ ਹਨ, ਉਨ੍ਹਾਂ ਦੀ ਰੌਸ਼ਨੀ ਵਿਚ ਸਭ ਦੇ ਭਲੇ ਦੀ ਗੱਲ ਹੈ, ਮਨੁੱਖਤਾ ਦੇ ਭਲੇ ਦੀ ਗੱਲ ਹੈ

ਇਹ ਵਿਚਾਰ ਵੀ ਪ੍ਰਚੰਡ ਕਰਨ ਵਾਲਾ ਹੈ ਕਿ ਜੇ ਮਨੁੱਖਤਾ ਹੀ ਤਾੜੇ ਲੱਗ ਗਈ ਤਾਂ ਉਤਪਾਦਕ ਕੀ ਕਰੇਗਾ? ਕੀ ਉਹ ਸਮਾਜ ਦਾ ਹਿੱਸਾ ਨਹੀਂ ਰਹਿਣਾ ਚਾਹੁੰਦਾ? ਜੇ ਸਮਾਜ ਨੂੰ ਹੀ ਲਕਵਾ ਵੱਜ ਗਿਆ, ਉਹ ਆਪਣਾ ਲਾਭ ਕਿਵੇਂ ਹੰਢਾ ਸਕਦਾ ਹੈ?ਇਸ ਸੁੰਨ ਹੋ ਰਿਹਾ ਸਮਾਜ, ਆਖਰ ਤਾਂ ਆਪਣਾ ਹਿਸਾਬ ਮੰਗੇਗਾ ਹੀ

ਮਾਰਕਸ ਦਾ ਸਿਧਾਂਤ ਦਰਸ਼ਨ ਅਸਲ ਵਿਚ, ਰਾਜਨੀਤੀ, ਅਰਥ ਸ਼ਾਸਤਰ ਤੇ ਸਮਾਜ- ਤੰਤਰ ਨੂੰ ਆਪਣੇ ਕਲਾਵੇ ਵਿਚ ਤੱਤਾਂ ਦੇ ਅਧਾਰਿਤ ਲੈਂਦਾ ਹੈ

? ਇਸਦੇ ਤੋੜ ਲਈ ਸਰਮਾਏਦਾਰੀ ਨੇ ਇਸਦਾ ਬਦਲ ਪੇਸ਼ ਕੀਤਾ ਹੈ ਤੇ ਉਹ ਹੈ ਵੈਲਫੇਅਰ ਸਟੇਟ ਦਾ ਵਿਚਾਰਇਸ ਬਾਰੇ ਤੁਸੀਂ ਕਿਵੇਂ ਸੋਚਦੇ ਹੋ?

: ਕਾਮੇ ਨੂੰ ਨਿਪੁੰਸਕ ਬਨਾਉਣ ਖਾਤਰ ਹੀ ਉਸਨੇ ਕਾਮੇ ਨੂੰ ਕੁਝ ਫਾਇਦੇ ਦੇਣ ਦਾ ਜਾਲ ਵਿਛਾਇਆਸਾਮਰਾਜੀ ਤਾਕਤਾਂ ਨੇ ਐਸਾ ਤਾਣਾਬਾਣਾ ਬੁਣਿਆ ਕਿ ਕਾਮਾ ਸਿਰਫ ਘੜੇ ਦੀ ਮੱਛੀ ਬਣਕੇ ਹੀ ਰਹਿ ਜਾਵੇਹੈਲਥ ਸਿਸਟਮ ਉਸਾਰ ਦਿੱਤਾ, ਬੇਰੁਜ਼ਗਾਰੀ ਭੱਤਾ, ਮੁਫਤ ਸਿੱਖਿਆ ਪ੍ਰਬੰਧ, ਇਹ ਸਭ ਕਾਰਵਾਈਆਂ ਕਾਮੇ ਦੀ ਲੁਟ ਨੂੰ ਲੁਕਾਉਣ ਖਾਤਰ ਹੀ ਸਨਐਸਾ ਕਰਕੇ ਉਸਨੇ ਮਾਰਕਸਵਾਦ ਦੇ ਸਮਾਜਵਾਦ ਦੇ ਵਿਕਾਸ ਮਾਡਲ ਨੂੰ ਖੁੰਢਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਕੋਸ਼ਿਸ਼ ਕਾਮਯਾਬ ਵੀ ਹੋਈ

ਸਰਮਾਏਦਾਰੀ ਵਿਚ ਕਾਮਾ ਨਿੱਸਲ ਹੋ ਗਿਆਰਹਿੰਦੀ ਕਸਰ ਪੂਰੀ ਕਰਨ ਲਈ ਕਾਮੇ ਦੀਆਂ ਸਭਿਆਚਾਰਕ ਕੀਮਤਾਂ ਨੂੰ ਢਾਹ ਲਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਤੇ ਕਾਮੇ ਨੂੰ ਹਵਸ ਦਾ ਸ਼ਿਕਾਰ ਵੀ ਬਣਾ ਦਿੱਤਾਇੰਝ ਉਸਨੇ ਆਪਣੇ ਉਤਪਾਦਨ ਲਈ ਟੂਲਾਂ ਵਾਂਗ ਇਨਸਾਨ ਨੂੰ ਵਰਤਿਆਵੇਲਫੇਅਰ, ਸਾਮਰਾਜ ਦਾ ਸੌਫਟ ਕਾਰਨਰ ਨਹੀਂ ਸਗੋਂ ਜ਼ਰੂਰਤ ਸੀਮਨੁੱਖੀ ਹੱਕਾਂ ਦੇ ਚਾਰਟਰ ਬਣਾਕੇ ਉਸਨੇ ਚੜ੍ਹਤ ਹਾਸਲ ਕਰ ਲਈਹੁਣ ਇੱਥੋਂ ਤੱਕ ਠੀਕ ਹੈਇੰਝ ਵੀ ਲੱਗੇਗਾ ਕਿ ਸਹੂਲਤਾਂ ਦੇਣੀਆ ਵੀ ਗਲਤ ਹੋ ਗਈਆਂਹਾਂ ਜੀ, ਇਹ ਸਹੂਲਤਾਂ ਦੇਣੀਆ ਇੰਝ ਸੀ ਜਿਵੇਂ ਕਿਸੇ ਨੂੰ ਉਤਪਾਦਨ ਦਾ ਹਿੱਸਾ ਨਾ ਦੇ ਕੇ ਝੂੰਗਾ ਦੇਈਦਾ ਹੈ ਤੇ ਇਹ ਬੁਨਿਆਦੀ ਤੌਰ ’ਤੇ ਮਾਰਕਸ ਦੇ ਉਸ ਸਿਧਾਂਤ ਦੇ ਹੀ ਵਿਰੁੱਧ ਸੀ ਜਿੱਥੇ ਉਹ ਉਤਪਾਦਨ ਦੇ ਸਾਧਨਾਂ ਦੀ ਗੱਲ ਕਰਦਾ ਕਾਮਾ ਜਮਾਤ ਨੂੰ ਧਿਰ ਵਜੋਂ ਪੇਸ਼ ਕਰਦਾ ਹੈ

? ਕੀ ਕਦੇ ਵੀ ਕਾਮਾ ਜਮਾਤ ਇਸ ਕਾਬਲ ਹੋ ਸਕੇਗੀ ਕਿ ਉਹ ਬਰਾਬਰ ਦੀ ਧਿਰ ਬਣਕੇ ਵਸਤ ਤੇ ਮਨੁੱਖ ਦੇ ਆਪਸੀ ਰਿਸ਼ਤੇ ਨੂੰ ਕਾਇਮ ਕਰਨ ਦੇ ਯੋਗ ਹੋ ਸਕੇਮੇਰਾ ਨਿਜੀੱ ਵਿਚਾਰ ਹੈ ਇਹ ਨਹੀਂ ਹੋ ਸਕੇਗਾਵਸਤ ਆਉਣ ਵਾਲੇ ਸਮੇਂ ਵਿਚ ਵਸਤ ਨਾਲ ਹੀ ਭਿੜੇਗੀਤੁਹਾਡਾ ਕੀ ਕਹਿਣਾ ਹੈ ਇਸ ਬਾਰੇ?

: ਕੋਲਡ ਵਾਰ ਨੇ ਜਿੱਥੇ ਰੂਸ ਨੂੰ ਖਿੰਡਾ ਕੇ ਰੱਖ ਦਿੱਤਾ, ਉੱਥੇ ਨੁਕਸਾਨ ਦੂਜੀ ਧਿਰ ਦਾ ਵੀ ਹੋਇਆ, ਨਿੱਸਲ ਉਹ ਵੀ ਹੋ ਗਿਆ ਤੇ ਉਹਦੇ ਵਿੱਚੋਂ ਹੀ ਕਾਰਪੋਰੇਟ ਜਗਤ ਦਾ ਆਗਮਨ ਹੁੰਦਾ ਹੈਇੱਥੇ ਇਕ ਛੁਪੀ ਹੋਈ ਗੱਲ ਵੀ ਨੋਟ ਕਰਨ ਵਾਲੀ ਹੈ ਜਿਸਨੇ ਸਾਰਿਆਂ ਦੇ ਹੀ ਮਾਪ ਦੰਡ ਬਦਲ ਕੇ ਰਖ ਦਿੱਤੇ ਹਨ, ਉਹ ਹੈ ਟੈਕਨੌਲੋਜੀ ਦਾ ਬਹੁਤ ਤੇਜੀ ਨਾਲ ਉਭਾਰਇਸ ਨਾਲ ਦੇਸ਼ ਕੰਮਜ਼ੋਰ ਹੋਏ ਤੇ ਕਾਰਪੋਰੇਟ ਜਗਤ ਭਲਵਾਨ ਬਣ ਗਿਆਅੱਜ ਨੀਝ ਨਾਲ ਵੇਖਣ ਵਾਲੇ ਵੇਖ ਸਕਦੇ ਹਨ ਕਿ ਦੁਨੀਆ ’ਤੇ ਇਸ ਕਾਰਪੋਰੇਟ ਤੇਂਦੂਏ ਦਾ ਹੀ ਰਾਜ ਹੈਅਮਰੀਕਾ ਦਾ ਪਰੈਜ਼ੀਡੈਂਟ ਜਾਰਜ ਬੁਸ਼ ਹੋਵੇ ਜਾਂ ਉਬਾਮਾ, ਬੁਨਿਆਦੀ ਤਬਦੀਲੀ ਉਨ੍ਹਾਂ ਦੇ ਵੱਸ ਵਿਚ ਹੀ ਨਹੀਂ ਹੈ

ਇਹ ਉਹ ਕਾਰਪੋਰੇਟ ਜਗਤ ਹੈ, ਜਿਸ ਨੂੰ ਵਧ ਤੋਂ ਵਧ ਪਰੌਫਿਟ ਚਾਹੀਦਾ ਹੈ ਕਿਉਂਕਿ ਆਪਸ ਵਿਚ ਕੈਪੀਟਲ ਦੇ ਵਾਧੇ ਦਾ ਤਕਰਾਰ ਹੈਇਨ੍ਹਾਂ ਵਾਸਤੇ ਕੋਈ ਸਰਹੱਦ ਨਹੀਂ ਤੇ ਹਰ ਜਗ੍ਹਾ ਹੀ ਇਨ੍ਹਾਂ ਦੀ ਇਜਾਰੇਦਾਰੀ ਹੈਇਸਦੀ ਉਦਾਹਰਣ ਵੇਖਣੀ ਹੋਵੇ ਤਾਂ ਯੋਗੋਸਲਾਵੀਆ ਦੇ ਟੁੱਟਣ ਵਿਚ ਵੇਖ ਸਕਦੇ ਹਾਂ, ਜਿਸਦਾ ਅਧਾਰ ਸਮਾਜਵਾਦ ਸੀਫਰੀ ਟਰੇਡ ਦੇ ਨਾਮ ਥੱਲੇ, ਕਈ ਦੇਸ਼ਾਂ ਦੀ ਅਰਥ ਵਿਵਸਥਾ ਹਿੱਲ ਗਈ ਹੈ

ਅੱਜ ਦਾ ਕਾਮਾ ਨਪੀੜਿਆ ਗਿਆ ਹੈ ਪਰ ਉਹਦੇ ਕੋਲ ਰਾਹ ਕੋਈ ਵੀ ਨਹੀਂ, ਉਸਦਾ ਸੰਗਠਨ ਵੀ ਕਾਰਪੋਰੇਟ ਜਗਤ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈਇਸਦੀ ਉਦਾਹਰਣ ਅਸੀਂ ਕੈਨੇਡਾ ਦੇ ਉਨਟੈਰੀਓ ਸੂਬੇ ਵਿਚ ਵੇਖ ਸਕਦੇ ਹਾਂਟਿੰਡ ਫੌੜੀ ਚੁੱਕਕੇ ਕਿਸੇ ਹੋਰ ਮੁਲਕ ਵਿਚ ਜਾਣ ਲਈ ਇੱਕ ਮਿੰਟ ਲਾਉਂਦਾ ਹੈ ਅੱਜ ਦਾ ਸਰਮਾਏਦਾਰ, ਕਿਉਂਕਿ ਉਸਦੀ ਕਿਸੇ ਖਿੱਤੇ ਨਾਲ ਜਜ਼ਬਾਤੀ ਸਾਂਝ ਹੀ ਕੋਈ ਨਹੀਂਉਸਦਾ ਸਬੰਧ ਸਿਰਫ ਮੁਨਾਫੇ ਨਾਲ ਹੈ

ਵੱਡੀਆ ਤਾਕਤਾਂ ਕੀ ਤੇ ਸ਼ਰਾਰਤੀ ਤਾਕਤਾਂ ਕੀ, ਸਭ ਨਿਉਕਲੀਅਰ ਹਥਿਆਰਾਂ ਨਾਲ ਲੈਸ ਹਨਇਹ ਚੱਲਣ ਭਾਵੇਂ ਨਾ, ਪਰ ਡਰ ਬਣਾਉਣ ਲਈ ਕਾਫੀ ਹਨਮੇਰਾ ਯਕੀਨ ਹੈ ਕਿ ਇਹ ਸਿਸਟਮ ਬਹੁਤ ਸਮਾਂ ਚੱਲ ਨਹੀਂ ਸਕੇਗਾਪੁਰਾਤਨ ਕਦਰਾਂ ਕੀਮਤਾਂ, ਅੱਜ ਮਨੁੱਖੀ ਸੋਚ ਵਿਚ ਉੱਸਲਵਟੇ ਲੈ ਰਹੀਆਂ ਹਨ, ਉਹ ਕੌਮੀ ਹੋਂਦ ਦੇ ਅਚੇਤ ਵਿਚਲੇ ਸੰਸਕਾਰਾਂ ਦੀ ਗੱਲ ਕਰਨ ਲੱਗ ਪਿਆ ਹੈਵੈਲਫੇਅਰ ਸਟੇਟ ਦੀਆਂ ਉਹ ਲਗਾਂ ਮਾਤਰਾਵਾਂ ਆਪਣੀ ਪਛਾਣ ਗਵਾ ਰਹੀਆਂ ਹਨ ਜਿਨ੍ਹਾਂ ਨੇ ਮਨੁੱਖੀ ਸੋਚ, ਸਵੈ ਤੇ ਅਜ਼ਾਦੀ ਨੂੰ ਖੁੰਢਾ ਕੀਤਾ ਹੋਇਆ ਸੀਹੁਣ ਉਹ ਮੌਕਾ ਆਉਣ ਵਾਲਾ ਹੈ ਜਦੋਂ ਫੇਰ ਤੋਂ ਪ੍ਰਚਾਰ ਦੀ ਲੋੜ ਹੈ

ਅਰਥਿਕ ਸਾਈਕਲ ਕੁਝ ਹੀ ਸਾਲਾਂ ਬਾਦ ਕਿਤੇ ਵੀ ਰਿਸੈਸ਼ਨ ਲੈ ਆਉਂਦੇ ਹਨਪਰਚਾਰ ਇਹ ਕੀਤਾ ਜਾਂਦਾ ਹੈ ਕਿ ਅਚਾਨਕ ਹੋਇਆ ਹੈ ਜਦ ਕਿ ਇਹ ਸਭ ਪ੍ਰੀ-ਕੈਲਕੂਲੇਟ ਹੁੰਦਾ ਹੈਆਮ ਨਾਗਰਿਕ ਪੀਸਿਆ ਜਾਂਦਾ ਹੈ

? ਕੀ ਹੋ ਸਕਦਾ ਹੈ? ਕਿਹੜਾ ਮਾਡਲ ਹੈ ਜੋ ਫਿਰ ਤੋਂ ਸੰਤੁਲਨ ਪੈਦਾ ਕਰ ਦੇਵੇ?

: ਦੁਨੀਆ ਭਰ ਦੀ ਲੇਬਰ ਜਮਾਤ ਨੂੰ ਲਾਲਚ ਵੱਸ ਅਮੀਰ ਮੁਲਕਾਂ ਅਤੇ ਉਨ੍ਹਾਂ ਦੇ ਸਰਮਾਏਦਾਰਾਂ ਨੇ ਭੈੜੇ ਤਰੀਕਿਆਂ ਨਾਲ, ਡਿਮਾਂਡ ਸਪਲਾਈ ਦਾ ਸੰਤੁਲਿਨ ਵਿਗਾੜ ਦਿੱਤਾ ਹੈ ਤੇ ਉਹ ਹੀ ਸਹੂਲਤਾਂ ਜੋ ਕਾਮਾ ਜਮਾਤ ਤੋਂ ਕੰਮ ਲੈਣ ਲਈ ਨਿੱਸਲ ਕਰਨ ਲਈ ਦਿੱਤੀਆਂ ਸਨ, ਉਹ ਹੌਲੀ ਹੌਲੀ ਵਾਪਸ ਲੈ ਰਹੇ ਹਨਸੋਚਦੇ ਹਨ ਕਿ ਹੁਣ ਕਾਮਾ ਨਿੱਸਲ ਨਹੀਂ, ਸਗੋਂ ਕੌਮੇ ਵਿਚ ਹੈ, ਕੁਝ ਨਹੀਂ ਕਰ ਸਕੇਗਾਇਸ ਨਾਲ ਸਮੂਹਿਕ ਤੌਰ ’ਤੇ ਕਰਾਈਮ ਰੇਟ ਵਧ ਰਿਹਾ ਹੈ ਤੇ ਸਰਮਾਏਦਾਰ ਇਹ ਨਹੀਂ ਚਾਹੁੰਦਾਇਸ ਲਈ ਉਨ੍ਹਾਂ ਸਹੂਲਤਾਂ ਦੀ ਬਹਾਲੀ ਹੋਵੇਗੀ ਤੇ ਇਹ ਦੋਵੇਂ ਧਿਰਾਂ ਨੂੰ ਫਿੱਟ ਵੀ ਬੈਠੇਗਾ

ਪਹਿਲਾਂ ਹੀ ਬਣੇ ਹੋਏ ਕਾਨੂੰਨ, ਚਾਰਟਰ ਔਫ ਰਾਈਟਸ ਜੋ ਅੱਜ ਡੌਰਮੈਂਟ ਹਨ, ਉਨਾਂ ਨੂੰ ਫਿਰ ਤੋਂ ਉਪਰੇਟ ਕਰਨ ਦੀ ਲੋੜ ਹੈ, ਦੋਵੇਂ ਧਿਰਾਂ ਨੂੰਲੁੱਟਣ ਵਾਲਿਆਂ ਨੂੰ ਇਸ ਲਈ ਕਿ ਸਮਾਜ ਵਿਚ ਕਰਾਈਮ ਨਾ ਵਧੇ ਤੇ ਲੁੱਟੇ ਜਾਣ ਵਾਲਿਆਂ ਨੂੰ ਇਸ ਲਈ ਕਿ ਇਸ ਤੋਂ ਬਗੈਰ ਗੁਜ਼ਾਰਾ ਨਹੀਂਐਸੀ ਹਾਲਤ ਵਿਚ ਸਟੇਟਸ ਕੋ ਜੋ ਅੱਜ ਤੋਂ ਦੋ ਤਿੰਨ ਦਹਾਕੇ ਪਹਿਲਾਂ ਸੀ, ਉਹ ਹੀ ਬਹਾਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਤੇ ਇਹ ਕਾਮਾ ਜਮਾਤ ਦੇ ਹੱਕ ਵਿਚ ਵੀ ਹੈ ਕਿਉਂਕਿ ਇੰਝ ਕੀਤਿਆਂ ਹੀ ਉਹ ਸਾਹ ਲਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪੜੁੱਲ ਮੁਹਈਆ ਕਰੇਗਾਨੇੜ ਭਵਿੱਖ ਵਿਚ ਇਸ ਤੋਂ ਵੱਧ ਦੀ ਉਮੀਦ ਨਹੀਂ ਕੀਤੀ ਜਾ ਸਕਦੀਕਾਰਣ ਇਹ ਹੈ ਕਿ ਸੋਝੀ ਤੋਂ ਬਿਨਾਂ ਉਹ ਨਹੀਂ ਸਮਝਿਆ ਜਾਂ ਸਮਝਾਇਆ ਜਾ ਸਕਦਾ ਜੋ ਮਾਰਕਸ ਨੇ ਕਹਿਣ ਲਈ ਯਤਨ ਕੀਤਾ ਸੀ

? ਜ਼ੀਰਵੀ ਜੀ, ਹੁਣ ਆਪਣੇ ਇੱਥੇ ਫੈਡਰਲ ਕੈਨੇਡਾ ਦੀ ਇਲੈਕਸ਼ਨ ਆ ਰਹੀ ਹੈਪਾਰਟੀਆਂ ਆਪੋ ਆਪਣੇ ਪਲੇਟਫਾਰਮ ਚੁੱਕੀ ਫਿਰਦੀਆਂ ਹਨਇੰਝ ਨਹੀਂ ਲਗਦਾ, ਜਿਵੇਂ ਮੁੱਦੇ ਵੰਡੇ ਹੋਏ ਹੋਣਕਨਜ਼ਰਵੇਟਿਵ ਵਾਲੇ ਕਹਿੰਦੇ ਹਨ ਪਹਿਲਾਂ ਇੱਕ ਲੱਖ ਸਰਕਾਰੀ ਨੌਕਰੀਆਂ ਵਿਚ ਕਟੌਤੀ ਕਰਾਂਗੇ ਫਿਰ ਇੱਕ ਮਿਲਿਅਨ ਜੌਬ ਪੈਦਾ ਕਰਾਂਗੇਲਿਬਰਲ ਵਿਚਲੇ ਰਾਹ ’ਤੇ ਹਨ ਤੇ ਐਨਡੀਪੀ, ਕਾਰਪੋਰੇਟ ਤੇ ਬਿਜ਼ਨਿਸ ਕਲਾਸ ’ਤੇ ਟੈਕਸ ਲਾਉਣ ਦੀ ਗੱਲ ਕਰ ਰਹੀ ਹੈਕੁਝ ਕਹਿਣਾ ਚਾਹੋਗੇ?

: ਜੇ ਕੰਨਜ਼ਰਵੇਟਿਵ ਇੰਨਵੈਸਟਰ ਸਦਕੇ ਹੀ ਜੌਬਾਂ ਪੈਦਾ ਕਰਨਾ ਚਾਹੁੰਦੇ ਹਨ ਤਾਂ ਗੌਰਮਿੰਟ ਆਪ ਇੰਨਵੈਸਟ ਕਿਉਂ ਨਹੀਂ ਕਰਦੀ? ਇਨ੍ਹਾਂ ਦਾ ਮਾਈਕ ਹੈਰਿਸ ਆਇਆ ਸੀ ਸਾਰੇ ਸੋਸ਼ਲ ਸਟਰਕਚਰ ਨੂੰ ਤਹਿਸ ਨਹਿਸ ਕਰਕੇ ਵਿੱਚੋਂ ਹੀ ਭੱਜ ਗਿਆਵੇਖੋ ਵਾਇਦੇ, ਪਲੇਟਫਾਰਮ, ਕੋਈ ਹੱਲ ਨਹੀਂ ਹੈ, ਇੱਥੇ ਵੀ ਹੱਲ ਉਹੋ ਹੀ ਹੈ ਕਿ ਬੇਸਿਕ ਲੋੜਾਂ ਦੀ ਪੂਰਤੀ ਲਈ ਵਿਅਕਤੀ ਕੀ ਸੋਚਦਾ ਹੈ ਤੇ ਉਸਨੂੰ ਕੀ ਸੋਚਣਾ ਚਾਹੀਦਾ ਹੈ

? ਇਹ ਮੰਨਕੇ ਹੀ ਚੱਲਦੇ ਹਾਂ ਕਿ ਕੈਨੇਡਾ ਇੱਕ ਸਰਮਾਏਦਾਰ ਤੇ ਵਿਕਸਿਤ ਮੁਲਕ ਹੈਵਸੀਲਿਆਂ ਮੁਤਾਬਕ ਇਨ੍ਹਾਂ ਨੇ ਸ਼ੋਸ਼ਲ ਸਟਰਕਚਰ ਵੀ ਉਸਾਰਿਆ ਤੇ ਸ਼ੋਸਲ ਸਕਿਉਰਟੀ ਵੀ ਮੁਹਈਆ ਕੀਤੀਮਸਲਾ ਇਹ ਹੈ ਕਿ ਫਿਰ ਵੀ ਸ਼ੋਸ਼ਣ ਹੋ ਰਿਹਾ ਹੈ ਤੇ ਦਿੱਤੀਆਂ ਜਾਂਦੀਆਂ ਸਹੂਲਤਾਂ ਸਿਰਫ ਮਨੁੱਖ ਦੀ ਸੋਚ ਨੂੰ ਖੁੰਢਾ ਕਰਨ ਲਈ ਹੀ ਹਨ ਪਰ ਇਹ ਸਟਕਚਰ ਵੀ ਹੁਣ ਢਹਿੰਦੀਆਂ ਕਲਾ ਵਿਚ ਹੈਕੀ ਕੀਤਾ ਜਾ ਸਕਦਾ ਹੈ, ਅੱਜ ਤੇ ਵੀਹ ਸਾਲ ਪਹਿਲਾਂ ਵਿਚ ਵੱਡਾ ਫਰਕ ਦਿਸ ਰਿਹਾ ਹੈ, ਏਜੰਸੀਆਂ ਬਿਲਕੁਲ ਠੇਕੇਦਾਰੀ ਸਿਸਟਮ ਵਾਂਗ ਕੰਮ ਕਰ ਰਹੀਆਂ ਹਨਹੁਣ ਗੱਲ ਇਹ ਹੈ ਕਿ ਤੁਹਾਡੇ ਜ਼ਹਿਨ ਵਿਚ ਵਸੀ ਵਿਚਾਰਧਾਰਾ, ਤੁਹਾਡਾ ਯਕੀਨ, ਜਿਸ ’ਤੇ ਤੁਸੀਂ ਪਹਿਰਾ ਦਿੰਦੇ ਰਹੇ ਹੋ, ਹੋਕਾ ਹੁਣ ਵੀ ਦੇ ਰਹੇ ਹੋ, ਇਹ ਬਹੁਤ ਪੇਤਲੀ ਪੈ ਗਈ ਹੈਕੀ ਤੁਹਾਡਾ ਅਜੇ ਵੀ ਯਕੀਨ ਕਾਇਮ ਹੈ, ਤੁਹਾਡਾ ਕੀ ਵਿਚਾਰ ਹੈ?

: ਬਿਲਕੁਲ ਮੇਰਾ ਅਜੇ ਵੀ ਯਕੀਨ ਹੈ ਜਦ ਤਕ ਮਨੁੱਖ ਦਾ ਸਵਾਲ ਜ਼ਿੰਦਾ ਹੈ, ਜਦ ਤੱਕ ਅਨਿਆ ਹੈ ਤੇ ਉਹ ਮਨੁੱਖ ਨੂੰ ਤਸੀਹੇ ਦੇ ਰਿਹਾ ਹੈ, ਉਦੋਂ ਤੱਕ ਸਮਾਜਵਾਦੀ ਵਿਚਾਰਧਾਰਾ ਜ਼ਿੰਦਾ ਰਹੇਗੀ, ਕਿਸੇ ਵੇਲੇ ਵੀ ਚੜ੍ਹਤ ਹੋ ਸਕਦੀ ਹੈਅੱਜ ਦੀਆਂ ਲੋੜਾਂ ਮੁਤਾਬਕ ਕੋਈ ਨਵ ਮਾਰਕਸਵਾਦ ਆਵੇ, ਫਿਰ ਹੋ ਸਕਦਾ ਹੈ ਇਹ ਇੱਕੋ ਇੱਕ ਹੱਲ ਮਨੁੱਖ ਨੂੰ ਪਰਨਾਇਆ ਜਾਵੇਕਿਤੇ ਨਾ ਕਿਤੇ ਤਾਂ ਕੋਈ ਨੁਕਸ ਸੀ ਤਾਂ ਹੀ ਉਸਦੀ ਡੂੰਘਾਈ ਵਿਚ ਨਹੀਂ ਉੱਤਰਿਆ ਗਿਆਮੈਂ ਨਹੀਂ ਆਂਹਦਾ ਕਿ ਮੇਰੇ ਕੋਲ ਇਸਦਾ ਕੋਈ ਜਵਾਬ ਹੈ ਪਰ ਇਹ ਸੰਭਾਵਨਾ ਜ਼ਰੂਰ ਕਾਇਮ ਹੈ ਕਿ ਕਿਤੇ ਨਾ ਕਿਤੇ ਇਹ ਸਤਾਏ ਹੋਏ ਮਨੁੱਖ ਸੰਗਠਿਤ ਹੋਕੇ ਨਵੇਂ ਸਮਾਜ ਦੀ ਸਿਰਜਣਾ ਵਿਚ ਜੁਟ ਜਾਣ

? ਇਹ ਵੀ ਵੇਖਣ ਵਿਚ ਆਇਆ ਹੈ ਕਿ ਮਾਰਕਸਵਾਦ ਨੂੰ ਮੰਨਣ ਵਾਲੇ ਇਸਦੀ ਵਿਆਖਿਆ ਆਪੋ ਆਪਣੇ ਤਰੀਕੇ ਨਾਲ ਕਰਦੇ ਹਨ ਤੇ ਕਦੇ ਕਦੇ ਸ਼ੋਸ਼ਲ ਮੀਡੀਆ ਵਿਚ ਉਹ ਸੰਵਾਦ ਕਰਦੇ ਕਰਦੇ ਬਹਿਸ ਵਿਚ ਉਲਝ ਜਾਂਦੇ ਹਨ ਤੇ ਆਪਣੇ ਗਿਆਨ ਦੀ ਪਰਦਰਸ਼ਨੀ ਸ਼ੁਰੂ ਕਰ ਦਿੰਦੇ ਹਨ, ਔਖੇ ਤੋਂ ਔਖੇ ਸ਼ਬਦ ਵਰਤਕੇ ਪ੍ਰਭਾਵ ਪਾਉਣਾ ਚਾਹੁੰਦੇ ਹਨ ਤੇ ਆਮ ਲੋਕਾਂ, ਜਿਨ੍ਹਾਂ ਕੋਲ ਉਨ੍ਹਾਂ ਨੇ ਪਹੁੰਚ ਕਰਨੀ ਹੁੰਦੀ ਹੈ, ਉਹਨਾਂ ’ਤੇ ਇਸਦਾ ਨਾਂਹ ਪੱਖੀ ਪ੍ਰਭਾਵ ਪੈਂਦਾ ਹੈਕੁਝ ਕਹੋਗੇ?

: ਵੇਖੋ, ਮਾਰਕਸਵਾਦ ਨੂੰ ਜਾਨਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰਨ ਜੋ ਆਮ ਮਨੁੱਖ ਦੀ ਸਮਝ ਵਿਚ ਆਵੇਲੋਕਾਂ ਨੂੰ ਸੌਖੀ ਤੇ ਉਨ੍ਹਾਂ ਦੀ ਭਾਸ਼ਾ ਵਿਚ ਹੀ ਦੱਸਣਾ ਚਾਹੀਦਾ ਹੈਇਹ ਕੋਈ ਬਹੁਤ ਉੱਪਰ ਦੀ ਗੱਲ ਨਹੀਂ, ਇਸ ਦੁਨੀਆ ਦੀ ਹੀ ਗੱਲ ਹੈ ਤੇ ਦੁਨੀਆਂ ਦੇ ਭਲੇ ਲਈ ਹੈਅਸੀਂ ਕੀ ਚਾਹੁੰਦੇ ਹਾਂ? ਸਿਰਫ ਨਿਆਂ ਹੀ ਤਾਂ ਚਾਹੁੰਦੇ ਹਾਂ ਤੇ ਨਿਆਂ ਹਾਸਲ ਕਰਨ ਲਈ ਇਸ ਦਰਸ਼ਨ ਤੋਂ ਵਧੀਆ ਹੋਰ ਕੋਈ ਸੰਦ ਨਹੀਂ ਹੈ

ਇਹ ਕੋਈ ਸੌਖਾ ਕਾਰਜ ਨਹੀਂ ਹੈਹਜ਼ਾਰਾਂ ਸਾਲਾਂ ਤੋਂ ਵਿਅਕਤੀ ਧਰਮ ਨਾਲ ਜੁੜਿਆ ਹੋਇਆ ਹੈ, ਮਸਲੇ ਬਹੁਤ ਹੀ ਗੁੰਝਲਦਾਰ ਹਨ, ਰਾਜਿਆਂ ਅਤੇ ਹੁਕਮਰਾਨਾਂ ਨੇ ਆਪਣੇ ਬੈਸਟ ਦਿਮਾਗ ਇਸ ਪਾਸੇ ਲਾਏ ਹੋਏ ਹਨ ਕਿ ਲੋਕ ਉਲਝੇ ਰਹਿਣਉਨ੍ਹਾਂ ਨੂੰ ਇਸ ‘ਮਾਈਂਡ-ਸੈੱਟ’ ਤੋਂ ਕੱਢਣ ਲਈ ਕਈ ਰੁਕਾਵਟਾਂ ਹਨ ਪਰ ਇਹ ਸੰਭਵ ਹੈਸ਼ੋਸ਼ਣ ਕਰਨ ਵਾਲਿਆਂ ਨੇ ਸਮਾਜ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਵੀ ਧਾਰਮਿਕ ਅਕੀਦਿਆਂ ਨੂੰ ਜੋੜਿਆ ਹੋਇਆ ਹੈਸਾਡੇ ਲੋਕਾਂ ਦੇ ਦੇਵਤੇ, ਰਾਜਾ ਜਮਾਤ ਨੇ ਇਸ ਤਰ੍ਹਾਂ ਦੇ ਘੜੇ ਹੋਏ ਹਨ ਕਿ ਉਹ ਅਕਾਸ਼ੀ ਨਹੀਂ ਲਗਦੇ, ਇੰਝ ਲਗਦਾ ਹੈ ਕਿ ਉਹ ਇਸ ਧਰਤੀ ’ਤੇ ਵਿਚਰਦੇ ਰਹੇ ਹਨ ਤੇ ਉਨ੍ਹਾਂ ਦੀ ਜੀਵਨ- ਜਾਚ, ਉਨ੍ਹਾਂ ਦੇ ਜੀਣ ਦਾ ਢੰਗ ਹੀ ਅਸਲ ਹੈ, ਉਹ ਅੱਜ ਵੀ ਸਾਡੇ ਆਸੇ ਪਾਸੇ ਹੀ ਹਨਹੁਣ ਇਨ੍ਹਾਂ ਗੱਲਾਂ ਦਾ ਖੰਡਨ ਕਰਨਾ ਕੋਈ ਸੌਖਾ ਕੰਮ ਨਹੀਂ ਹੈਲੋਕਾਂ ਵਾਸਤੇ ਉਹ ਹੀ ਅਸਲ ਮਰਿਆਦਾ ਹੈਅਚੇਤ ਵਿਚ ਵਸੀਆਂ ਗੱਲਾਂ ਨਾਲ ਸਿੱਝਣ ਲਈ ਸਾਨੂੰ ਵੀ ਛੋਟੇ ਛੋਟੇ ਮੁੱਦਿਆਂ ਤੇ ਇਕਾਈਆਂ ਨੂੰ ਉਸਾਰਨਾ ਪਵੇਗਾ ਤਾਂ ਕਿ ਲੋਕ-ਚੇਤਨਾ ਪੈਦਾ ਕੀਤੀ ਜਾ ਸਕੇ

? ਜ਼ੀਰਵੀ ਜੀ, ਅੱਜਕਲ ਭਾਰਤ ਵਿਚ ਆਮ ਪਾਰਟੀ ਹੋਂਦ ਵਿਚ ਆਈ ਹੈ ਤੇ ਕੇਜਰੀਵਾਲ ਇੱਕ ਇਮਾਨਦਾਰ ਰਾਜਨੀਤਕ ਦੇ ਇਮੇਜ਼ ਦੇ ਰੂਪ ਵਿਚ ਉੱਭਰਿਆ ਹੈਇੱਕ ਆਸ ਦੀ ਲਹਿਰ ਉੱਠੀ ਹੈ, ਇਹਦੇ ਪਿੱਛੇ ਕੋਈ ਸਰਮਾਏਦਾਰੀ ਤਾਂ ਕਾਰਜਸ਼ੀਲ ਨਹੀਂ ਹੈ?

: ਗੱਲ ਇਹ ਹੈ ਕਿ ਜੇ ਇਮਾਨਦਾਰੀ ਦੀ ਗੱਲ ਵੇਖਣੀ ਹੋਵੇ ਤਾਂ ਕੇਜਰੀਵਾਲ ਕੋਈ ਪਹਿਲਾ ਇਮਾਨਦਾਰ ਵਿਅਕਤੀ ਨਹੀਂ ਹੈਮੈਂ ਬਹੁਤ ਸਾਰੇ ਕਾਮਰੇਡ ਇਮਾਨਦਾਰ, ਸੁਹਿਰਦ ਤੇ ਦ੍ਰਿੜ੍ਹ ਸੰਕਲਪ ਵੇਖੇ ਹਨਇਹ ਠੀਕ ਹੈ ਕਿ ਉਸਨੇ ਫੋਕਸ ਜ਼ਰੂਰ ਕੀਤਾ ਹੈ ਪਰ ਇਮਾਨਦਾਰੀ ਦੇ ਪੱਖੋਂ ਵੇਖਣਾ ਹੋਵੇ ਤਾਂ ਡਾਂਗ ਤੇ ਮਿਸਜ਼ ਡਾਂਗ ਸਾਡੇ ਸਾਹਮਣੇ ਉਦਾਹਰਣ ਹੈਉਨ੍ਹਾਂ ਨੇ ਲੋਕ ਸੇਵਾ ਲਈ ਬੱਚਾ ਵੀ ਪੈਦਾ ਨਹੀਂ ਕੀਤਾਵਿਰਸੇ ਵਿੱਚੋਂ ਜੋ ਪੈਸੇ ਮਿਲੇ, ਉਹ ਕੁਝ ਪਾਰਟੀ ਨੂੰ ਦੇ ਦਿੱਤੇ, ਕੁਝ ਮਜ਼ਦੂਰਾਂ ਨੂੰ ਦੇ ਦਿੱਤੇ ਤੇ ਆਪ ਆਖਰੀ ਸਮੇਂ ਆਪਣੇ ਕਿਸੇ ਸਾਥੀ ਕੋਲ ਰਹੇਐਸੇ ਦ੍ਰਿੜ੍ਹ ਇਰਾਦੇ ਵਾਲੇ ਹੋਰ ਸਧਾਰਣ ਕਾਮਰੇਡ ਵੀ ਸਨਗੱਲ ਇਹ ਹੈ ਕਿ ਇਮਾਨਦਾਰੀ ਇੱਕ ਸੰਦ ਹੈ, ਇੱਕ ਪਾਲਿਸੀ ਨਹੀਂ ਪਰ ਪਾਲਿਸੀ ਦੇ ਤੌਰ ’ਤੇ ਸੰਗਠਨ ਵਿਚ ਲਾਗੂ ਕੀਤੀ ਜਾ ਸਕਦੀ ਹੈਇਹ ਕੋਈ ਐਸਾ ਪੌਦਾ ਨਹੀਂ, ਜਿਸਦੀ ਹਵਾ ਵਿਚ ਸਭ ਠੀਕ ਹੋ ਜਾਵੇਗਾਆਮ ਪਾਰਟੀ ਨਾਲ ਜਿਹੜੇ ਲੋਕ ਜੁੜ ਰਹੇ ਹਨ, ਉਹ ਸਾਰੇ ਦੁੱਧ ਧੋਤੇ ਨਹੀਂ ਹਨ। ਹਾਂ ਠੀਕ ਹੈ ਇੱਕ ਸਿਸਟਮ ਉਸਾਰਿਆ ਜਾ ਸਕਦਾ ਹੈ, ਆਮ ਪਾਰਟੀ ਵਲੋਂਮੈਂ ਬਹੁਤ ਬਿਉਰੋਕਰੈਟਸ ਨੌਜਵਾਨ ਵੇਖੇ ਹਨ ਜੋ ਨਵੇਂ ਨਵੇ ਆਏ, ਕਈ ਤਰ੍ਹਾਂ ਦੇ ਆਈਡੀਅਲ ਲੈਕੇ ਆਉਂਦੇ ਹਨ ਪਰ ਵਕਤ ਪੈਣ ਨਾਲ ਹੀ ਭ੍ਰਿਸ਼ਟ ਸਿਸਟਮ ਦਾ ਹੀ ਹਿੱਸਾ ਬਣ ਜਾਂਦੇ ਹਨ

? ਹੁਣ ਬਿਉਰੋਕਰੇਟ ਇਹ ਕਿਵੇਂ ਤੇ ਕਿਤਨਾ ਕੁ ਚਿਰ ਬਰਦਾਸ਼ਤ ਕਰ ਲਵੇਗਾ ਕਿ ਇੱਕ ਸਮਗਲਰ ਦਾ ਮੁੰਡਾ, ਕਾਰ ਰੱਖੀ ਫਿਰੇ, ਦੂਨ ਸਕੂਲ ਵਿਚ ਪੜ੍ਹਦਾ ਹੋਵੇ ਤੇ ਸਰਕਾਰੀ ਅਫਸਰ ਦਾ ਮੁੰਡਾ ਸਰਕਾਰੀ ਸਕੂਲ ਵਿਚ ਪੜ੍ਹੇਇਸ ਲਾਹਨਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿ ਆਈਡੀਅਲ ਅਫਸਰ ਆਦਰਸ਼ਕ ਹੀ ਰਹੇ?

: ਇਸ ਬਾਰੇ ਮਾਰਕਸ ਨੇ ਵੀ ਕਿਹਾ ਹੈ ਕਿ ਪੈਸਾ ਸਭ ਕੁਝ ਖਰੀਦ ਸਕਦਾ ਹੈ, ਦਿਮਾਗ ਵੀ ਤੇ ਡਿਉਟੀ ਵੀ, ਇਹੋ ਕੁਝ ਹੋ ਰਿਹਾ ਹੈ, ਇਹ ਸਮਾਜ ’ਤੇ ਵੀ ਨਿਰਭਰ ਕਰਦਾ ਹੈਹੁਣ ਕੈਨੇਡਾ ਵਿਚ ਵੀ ਕੁਰਪਸ਼ਨ ਸਕੈਂਡਲ ਹੋਏ ਹਨ ਪਰ ਇੱਥੋਂ ਦਾ ਸਰਕਾਰੀ ਮੁਲਾਜ਼ਮ ਅਜੇ ਇਸ ਤੋਂ ਬਚਿਆ ਹੋਇਆ ਹੈ ਤੇ ਕੋਈ ਹਿੰਮਤ ਹੀ ਨਹੀਂ ਕਰ ਸਕਦਾ, ਉਸਨੂੰ ਖਰੀਦਣ ਦੀ

? ਕੇਜਰੀਵਾਲ ਦੀ ਫਿਲਾਸਫੀ ਕੀ ਹੈ ਇਸ ਵਿਚ ਨਾ ਜਾਂਦੇ ਹੋਏ ਇਹ ਤਾਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਸ ਇਲੈਕਸ਼ਨ ਵਿਚ ਇੱਕ ਚੇਤਨਾ ਪੈਦਾ ਹੋਈ ਹੈ, ਇੱਕ ਪਲੇਟਫਾਰਮ ਹੋਂਦ ਵਿਚ ਆਇਆ ਹੈਕੀ ਤੁਸੀਂ ਨਹੀਂ ਸਮਝਦੇ ਕਿ ਇਹ ਕਮਿਉਨਿਸਟ ਪਾਰਟੀ ਲਈ ਸਹੀ ਸਮਾਂ ਹੈ ਇਸ ਚੇਤਨਾ ਨੂੰ ਅੱਗੇ ਵਧਾਉਣ ਦਾ?

: ਚੀਨ ਵਿਚ ਸਖਤੀ ਅਤੇ ਸਖਤ ਸਜਾਵਾਂ ਨੇ ਮੋੜਾ ਪਾਇਆ ਸੀ। ਹਿੰਦੋਸਤਾਨ ਵਿਚ ਵੀ ਭ੍ਰਿਸ਼ਟ ਲੋਕਾਂ ਨੂੰ ਸਖਤ ਸਜਾਵਾਂ ਦੇਣ ਦੀ ਲੋੜ ਹੈ ਤਾਂ ਕਿ ਇੱਕ ਪਰੋਸੀਜਰ ਨੂੰ ਹੋਂਦ ਵਿਚ ਲਿਆਂਦਾ ਜਾਵੇਬਾਕੀ ਜਿਹੜੀ ਸਮੇਂ ਦੀ ਗੱਲ ਕੀਤੀ ਹੈ, ਹਾਂ ਇਹ ਇੱਕ ਸਹੀ ਸਮਾਂ ਹੈਕਮਿਉਨਿਸਟ ਪਾਰਟੀ ਲਈ ਡੂੰਘੇ ਚਿੰਤਨ ਦੀ ਲੋੜ ਹੈਮੈਂਨੂੰ ਸਭ ਤੋਂ ਵਧੀਆ ਦਰਸ਼ਨ ਮਾਰਕਸਿਜ਼ਮ ਹੀ ਲਗਦਾ ਹੈਕੁਝ ਹੋਰ ਵੀ ਹਨ, ਉਹ ਜ਼ਿਆਦਾ ਸ਼ਖਸੀ ਸੁਧਾਰ ਤੇ ਜੋਰ ਦਿੰਦੇ ਹਨ ਜਦ ਕਿ ਲੋੜ ਸਮੁੱਚੇ ਸਮਾਜ ਨੂੰ ਸੁਧਾਰਨ ਦੀ ਹੈਸਮਾਜ ਸੁਧਾਰਨ ਲਈ ਵੀ ਇੱਕ ਸਿਸਟਮ ਦੀ ਲੋੜ ਹੈ ਜਿਸ ਵਿਚ ਬੇਈਮਾਨੀ ਕਿਸੇ ਵੀ ਕਿਸਮ ਦੀ ਮਹਿੰਗੀ ਪਵੇਜਿੰਨਾ ਚਿਰ ਇਹ ਨਹੀਂ ਹੋਵੇਗਾ, ਡਰ ਤੋਂ ਬਿਨਾਂ ਸਿਸਟਮ ਕੰਮ ਹੀ ਨਹੀਂ ਕਰਦਾ, ਜਿਵੇਂ ਅਸੀਂ ਵੇਖ ਹੀ ਰਹੇ ਹਾਂ

? ਹੋਰ ਕੁਝ ਆਪਣੇ ਵਲੋਂ ਕਹਿਣਾ ਚਾਹੋਗੇ?

: ਤੁਸੀਂ ਅਚਾਨਕ ਹੀ ਆ ਗਏ ਤੇ ਮੈਂ ਨਵੇਂ ਹਾਲਤਾਂ ਮੁਤਾਬਕ ਸੰਕੋਚੀ ਹੀ ਰਿਹਾਸਮਾਜ ਦੇ ਵਿਕਾਸ ਦੀ ਗੱਲ ਕਰਦਿਆਂ ਮਾਰਕਸ ਨੂੰ ਦਰਸਾਉਣਾ ਵਾਜਬ ਹੋਵੇਗਾਸਮਾਜਿਕ ਵਿਕਾਸ ਦੇ ਤਿੰਨ ਪਹਿਲੂ ਹਨ - ਪਹਿਲਾ ਇਤਿਹਾਸਕ ਪਦਾਰਥਵਾਦ, ਜਿਸ ਵਿਚ ਪਰਮਿਟਿਵ ਸਮਾਜਿਕ ਵਿਕਾਸ ਦੀ ਗੱਲ ਹੈ ਤੇ ਇਹ ਹੀ ਸਾਨੂੰ ਪਰੋਡਕਸ਼ਨ ਦੀ ਸਹੀ ਸੋਝੀ ਦਿੰਦਾ ਹੈ

ਦੂਜਾ ਡਾਇਲੈਕਟੀਕਲ ਮਾਈਟੀਰੀਲਿਜ਼ਮ (ਸੰਵਾਦ ਪਦਾਰਥਵਾਦ) ਜਿਸ ਵੇਲੇ ਕੋਈ ਚੀਜ਼ ਪੈਦਾ ਹੁੰਦੀ ਹੈ, ਉਸੇ ਵੇਲੇ ਹੀ ਉਸਦਾ ਵਿਰੋਧ ਵੀ ਕਿਸੇ ਨਾ ਕਿਸੇ ਰੂਪ ਵਿਚ ਸ਼ੁਰੂ ਹੋ ਜਾਂਦਾ ਹੈਇਹ ਕਿਸੇ ਘਾਟ ਵਾਧ ਦੀ ਗੱਲ ਕਰਦਾ ਹੈ ਜਾਂ ਐਂਟੀ ਥੀਸਸ ਵਾਂਗ ਕੰਮ ਕਰਦਾ ਹੈ ਤੇ ਇਸਦੇ ਸੰਵਾਦ ਚਲਾਉਣ ਦੀ ਲੋੜ ਹੁੰਦੀ ਹੈ । ਨਾਲੋ ਨਾਲ ਹੀ ਵਿਚਾਰ ਵਿਮਰਸ਼ ਨਾਲ ਕੋਈ ਵੀ ਥੀਸਸ ਨਵਾਂ ਨਕੋਰ ਤੇ ਅਜੋਕੇ ਸਮੇਂ ਦਾ ਹਾਣੀ ਰਹਿੰਦਾ ਹੈ

ਤੀਜਾ ਹੈ ਸ਼ੋਸਲ ਮਟੀਅਰਲਿਜ਼ਮ ( ਸਮਾਜਿਕ ਪਦਾਰਥਵਾਦ)

ਇਤਿਹਾਸਕ ਵਿਕਾਸ ਨੂੰ ਪੜਾ ਦਰ ਪੜਾ ਪੜ੍ਹਕੇ ਤੁਹਾਨੂੰ ਸੋਝੀ ਮਿਲਦੀ ਹੈ ਕਿ ਗਲਤ ਕਿੱਥੇ ਹੋਇਆ ਤੇ ਗਲਤ ਪਿੱਛੇ ਕਿਹੜੇ ਸੁਆਰਥ ਕੰਮ ਕਰ ਰਹੇ ਹੋਣਗੇਜੇ ਤੁਹਾਨੂੰ ਇੰਨਾ ਕੁ ਪਤਾ ਲੱਗ ਜਾਵੇ ਤਾਂ ਤੁਸੀਂ ਉਂਗਲ ਰੱਖ ਸਕਦੇ ਹੋ ਕਿ ਇਸ ਸਧਾਰਣਤਾ ਤੋਂ ਗੁੰਝਲਦਾਰ ਹੋਈ ਸਮੱਸਿਆ ਪਿੱਛੇ ਇਹ ਸੁਆਰਥ ਕੰਮ ਕਰ ਰਹੇ ਹਨਤੇ ਤੁਸੀਂ ਉਨ੍ਹਾਂ ਸੁਆਰਥਾਂ ਬਾਰੇ ਸੰਘਰਸ਼ ਕਰ ਸਕਦੇ ਹੋਤੂੰ ਮਾਰਕਸਿਜ਼ਮ ਦੀ ਸਟਡੀ ਜ਼ਰੂਰ ਕਰ, ਤੂੰ ਪੜੇਂਗਾ, ਮੇਰੇ ਆਖੇ ਲੱਗਕੇ ਮੈਨੂੰ ਪਤਾ ਹੈ, ਹੋਰਨਾਂ ਨੂੰ ਵੀ ਕਹਿ ਜੋ ਸਮਝਣਾ ਲੋਚਦੇ ਹਨਤੂੰ ਕਮਿਉਨਿਸਟ ਮੈਨੀਫੈਸਟੋ ਨੂੰ ਸਟਡੀ ਕਰਇਹ ਮਾਰਕਸ ਤੇ ਏਂਗਲਜ਼ ਨੇ ਲਿਖਿਆ ਸੀਇਹ ਬਹੁਤ ਪੜ੍ਹੀ ਗਈ ਤੇ ਇਸ ਨੇ ਬਹੁਤ ਸੰਭਾਵਨਾਵਾਂ ਵੀ ਪੈਦਾ ਕੀਤੀਆਂ ਹਨਇਸ ਮੁਤਾਬਕ ਤੁਸੀਂ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕੁਝ ਬੁਨਿਆਦੀ ਕੰਮ ਕਰ ਸਕਦੇ ਹੋ ਪਰ ਇਹ ਸੰਭਾਵਨਾਵਾਂ ਤੁਸੀਂ ਸਮਾਜਵਾਦ ਤੋਂ ਬਿਨਾਂ ਪੂਰੀਆਂ ਨਹੀਂ ਕਰ ਸਕਦੇ

? ਅੱਜ ਜਦ ਕਿ ਨਵੀਂ ਪੀੜ੍ਹੀ ਨਾਲ ਸੰਵਾਦ ਰਚਾਉਣ ਦਾ ਮਸਲਾ ਪੰਜਾਬੀ ਕਮਿਉਨਿਟੀ ਵਿਚ ਪ੍ਰਮੁੱਖਤਾ ਵਿਚ ਹੈ ਜਿੱਥੇ ਇੱਕ ਨਾਹਰਾ ਲਾਇਆ ਜਾਂਦਾ ਹੈ ਕਿ ਕੈਨੇਡਾ ਵਿਚ ਮਲਟੀ-ਕਲਚਰ ਸੁਸਾਇਟੀ ਹੈ, ਕੀ ਤੁਸੀਂ ਸਮਝਦੇ ਹੋ ਕਿ ਇਹ ਸਹੀ ਅਰਥਾਂ ਵਿਚ ਸੰਚਾਰ ਹੋ ਰਿਹਾ ਹੈ ਕਿ ਇੱਥੇ ਵੀ ਵੋਟ ਬੈਂਕ ਪ੍ਰਧਾਨ ਹੈ?

: ਇਸਨੂੰ ਸਮਝਣ ਲਈ ਸਾਨੂੰ ਇਸਦਾ ਅਨੈਲਿਸਿਸ ਕਰਨਾ ਪਵੇਗਾਸਭ ਤੋਂ ਪਹਿਲਾਂ ਤਾਂ ਕੌਮ ਦੀ ਗੱਲ ਹੀ ਕਰਦੇ ਹਾਂਇੱਕ ਸਾਡਾ ਸਿੱਖ ਭਾਈਚਾਰਾ ਹੈ, ਇਹ ਇੰਨਾ ਵੰਡਿਆ ਹੋਇਆ ਹੈ ਕਿ ਇਸਦਾ ਨਿਰੀਖਣ ਕਰਨਾ ਬਣਦਾ ਹੈਜਾਤ ਪਾਤ, ਇਹ ਚਮਾਰ ਹੈ, ਇਹ ਜੱਟ ਹੈ, ਇਹ ਰਾਮਗੜ੍ਹੀਆ ਹੈ, ਇੰਨੀ ਤਕਸੀਮ ਹੈ ਕਿ ਕੌਮ ਦਾ ਨਾਮ ਹੀ ਛੋਟਾ ਹੋ ਗਿਆ ਹੈਦਾਹਵਾ ਕੀਤਾ ਜਾਂਦਾ ਹੈ ਕਿ ਸਾਡੇ ਗੁਰੂਆਂ ਨੇ ਇਹ ਕਰ ਦਿੱਤਾ, ਉਹ ਕਰ ਦਿੱਤਾ, ਪਰ ਖੜ੍ਹੇ ਅਸੀਂ ਕਿਸੇ ਹੋਰ ਹੀ ਪਲੇਟਫਾਰਮ ’ਤੇ ਹਾਂ

? ਇੱਥੇ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਇੱਥੇ ਸਾਊਥ ਏਸ਼ੀਅਨ ਦੀ ਗੱਲ ਕਰਦੇ ਹਾਂ, ਵੱਖੋ ਵੱਖਰੇ ਮੁਲਕ - ਇੰਡੀਆ, ਪਾਕਿਸਤਾਨ, ਸ਼੍ਰੀ ਲੰਕਾ, ਬੰਗਲਾ ਦੇਸ਼ ਤੇ ਕੁਝ ਹੋਰਕੁਰੀਤੀਆਂ ਹਨ ਪਰ ਕੀ ਇੱਥੇ ਵੀ ਰੈਜ਼ੀਡੈਂਸ਼ਿਅਲ ਸਕੂਲਾਂ ਵਿਚ ਜੋ ਨੇਟਿਵਜ਼ ਨਾਲ ਹੋਇਆ, ਉਹ ਵਰਤਾਰਾ ਵੀ ਉਹੋ ਜਿਹਾ ਨਹੀਂ ਜੋ ਸਾਡੇ ਏਸ਼ੀਅਨ ਦੇਸ਼ਾਂ ਵਿਚ ਹੈ?

: ਹੈਗਾ, ਬਲਕਿ ਇਹ ਕੋਸ਼ਿਸ਼ ਤਾਂ ਭਰਪੂਰ ਹੋਈ ਕਿ ਨੇਟਿਵਜ਼ ਨੂੰ ਉਨ੍ਹਾਂ ਦੇ ਆਲੇ ਦੁਆਲੇ ਨਾਲੋਂ ਤੋੜ ਕੇ ਕਰਿਸਚਿਅਨ ਬਣਾ ਲਿਆ ਜਾਵੇਜਸਟਿਸ ਕਮਿਸ਼ਨ ਦੀ ਰਿਪੋਰਟ ਮੁਤਾਬਕ ਤਾਂ ਇਹ ਕਿਸੇ ਕੌਮ ਦੀ ਜੈਨੋਸਾਈਡ ਵਾਂਗ ਹੈਪਹਿਲਾਂ ਨੇਟਿਵ ਸਕੂਲਜ਼ ਬਣਾਏ ਉਨ੍ਹਾਂ ਨੂੰ ਆਇਸੋਲੇਟ ਹੀ ਕਰ ਦਿੱਤਾ

? ਇਹ ਵੀ ਤੇ ਜੈਨੋਸਾਈਡ ਹੀ ਹੈ ਭਾਵੇਂ ਇਹ ਸਰੀਰਕ ਨਹੀਂ ਸੀ?

: ਹਾਂ ਬਿਲਕੁਲ, ਇਹ ਰੂਹਾਨੀ ਤੋਰ ’ਤੇ ਜੈਨੋਸਾਈਡ ਹੀ ਹੈਉਨ੍ਹਾਂ ਦੀ ਜ਼ਮੀਨ ਖੋਹ ਲਈ, ਉਨ੍ਹਾਂ ਦੀ ਜ਼ਬਾਨ ਖੋਹ ਲਈਉਨ੍ਹਾਂ ਦਾ ਕਲਚਰ ਜ਼ਾਹਰਾ ਤੌਰ ’ਤੇ ਖੋਹ ਲਿਆ

? ਤੁਸੀਂ ਸਾਰੀ ਜ਼ਿੰਦਗੀ ਇੱਕ ਮਕਸਦ ਨਾਲ ਪਰਨਾਏ ਹੋਏ ਹੋ ਤੇ ਆਪਣੀ ਸੋਚ ਨੂੰ ਪੱਤਰਕਾਰੀ ਰਾਹੀਂ ਲੋਕਾਂ ਤੱਕ ਪਹੁੰਚਾਇਆ, ਇਸਦੀ ਸ਼ੁਰੂਆਤ ਕਿਵੇਂ ਹੋਈ?

: ਸਾਡੀ ਫਿਲਾਸਫੀ ਹਜ਼ਾਰਾਂ ਸਾਲ ਦੀ ਹੈ ਤੇ ਇਹ ਫਿਲਾਸਫੀ ਬੜੇ ਢੰਗ ਨਾਲ ਵਿਕਸਿਤ ਹੋਈਚਿੰਤਕਾਂ ਨੇ ਲੋਕ ਕੰਗਾਲੀ ਦਾ ਰਾਜ ਸੱਤਾ ਨਾਲ ਮਿਲਕੇ ਜਾਂ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਹੀ ਕਰਮ ਫਿਲਾਸਫੀ ਦਾ ਪਰਚਲਣ ਤੇ ਪ੍ਰਚਾਰ ਕੀਤਾਲੋਕ ਮਨਾਂ ਵਿਚ ਇਹ ਗੱਲ ਬੈਠਾ ਦਿੱਤੀ ਕਿ ਤੁਹਾਡੇ ਦੁੱਖ ਤਕਲੀਫਾਂ ਤੁਹਾਡੇ ਪੁਰਾਣੇ ਕਰਮਾਂ ਦਾ ਫਲ ਹੈਉਨ੍ਹਾਂ ਨੂੰ ਭੁਗਤੋ ਤੇ ਅੱਗੇ ਵਾਸਤੇ ਚੰਗੇ ਕੰਮ ਕਰਕੇ ਆਪਣੇ ਅਗਲੇ ਜਨਮ ਨੂੰ ਸਫਲ ਕਰੋਰੱਬ ਦਾ ਕਨਸੈਪਟ ਉਭਾਰ ਕੇ ਲੋਕਾਈ ਵਿਚ ਫੈਲਾਉਣ ਦਾ ਕੰਮ ਉਹ ਪ੍ਰਭੂਸਤਾ ਦੀ ਛਤਰ ਛਾਇਆ ਥੱਲੇ ਕਰਦੇ ਸਨ

ਧਾਰਮਿਕ ਗਰੰਥਾਂ ਵਿਚ ਵੀ ਇਹੋ ਆਉਂਦਾ ਹੈ ਕਿ ਪੁਰਾਣੇ ਕਰਮਾਂ ਦਾ ਫਲ ਇਸ ਜਨਮ ਵਿਚ ਭੁਗਤਣਾ ਪੈਂਦਾ ਹੈਰਾਜੇ ਹੋ ਰੰਕ ਹੋ, ਇਹ ਪੁਰਾਣੇ ਕਰਮਾਂ ਕਰਕੇ ਹੈਇਸ ਕੰਗਾਲੀ ਨੂੰ ਨਕਾਰਨਾ ਤੇ ਸਮਾਜ ਦੀ ਸਹੀ ਤਸਵੀਰ ਨੂੰ ਲੋਕਾਈ ਵਿਚ ਲਿਆਉਣਾ ਹੀ ਸਾਡਾ ਕਰਤਵ ਸੀਇਸ ਨਾਲ ਜੂਝਣਾ ਕੋਈ ਸੌਖਾ ਕਾਰਜ ਨਹੀਂ ਸੀਸਥਾਪਿਤ ਮੱਠ ਬਹੁਤ ਤਾਕਤਵਰ ਸਨ ਪਰ ਫਿਰ ਵੀ ਲੋਕਾਂ ਨੇ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਸੀਇੱਕ ਤਹਿਰੀਕ ਚੱਲੀ ਸੀ ਪਰ ਉਹ ਬਹੁਤਾ ਸਮਾਂ ਰਹਿ ਨਹੀਂ ਸਕੀਬਦਕਿਸਮਤੀ ਨਾਲ ਇਸ ਨੂੰ ਕਲਚਰਲ ਪਲੇਟਫਾਰਮ ’ਤੇ ਹੀ ਲੜਿਆ ਜਾ ਸਕਦਾ ਸੀਫਰੰਟ ਬਣਿਆ ਵੀ, ਵਿਕਸਿਤ ਵੀ ਹੋਇਆ ਤੇ ਉਸਦੇ ਨਤੀਜੇ ਵੀ ਪ੍ਰਤੱਖ ਹੋਣੇ ਸ਼ੁਰੂ ਹੋ ਗਏ ਸਨ ਪਰ ਕੁਝ ਕਾਰਣਾਂ ਕਰਕੇ ਇਹ ਲਗਾਤਾਰਤਾ ਕਾਇਮ ਨਹੀਂ ਰਹਿ ਸਕੀਇੱਕ ਤਾਂ ਪਾਰਟੀ ਕੰਮਜੋਰ ਹੋ ਗਈਸਕੂਲ ਔਫ ਥੌਟਸ ਧੜਿਆਂ ਵਿਚ ਵੰਡਿਆ ਗਿਆਸਭ ਤੋਂ ਵੱਡੀ ਗੱਲ, ਜਿਹੜੀ ਅੰਤਰ-ਰਾਸ਼ਟਰੀ ਵੰਡ ਸੀ, ਉਸਨੇ ਸਾਡੇ ਤੇ ਬਹੁਤ ਅਸਰ ਪਾਇਆ

? ਅਸੀਂ ਆਮ ਲੋਕ ਨਹੀਂ ਜਾਣਦੇ ਪਰ ਇੱਕ ਜਗਿਆਸਾ ਹੈ, ਕਿ ਤੁਹਾਡਾ ਇੱਕ ਕਲੋਜ਼ ਸਰਕਲ ਹੋਵੇਗਾਉੱਥੇ ਇਹ ਵੀ ਵਿਚਾਰ ਹੋਵੇਗਾ ਕਿ ਲੋਕ ਅਚੇਤ ਰੂਪ ਵਿਚ ਇੱਕ ਸਭਿਆਚਾਰ ਨਾਲ ਜੁੜੇ ਹੋਏ ਹਨ ਤੇ ਉਸ ਸਭਿਆਚਾਰ ਦਾ ਅਧਾਰ ਧਰਮ ਹੈਉਨ੍ਹਾਂ ਦੀ ਭਾਵਨਾਵਾਂ ਦਾ ਖਿਆਲ ਰੱਖਕੇ ਉਨ੍ਹਾਂ ਨਾਲ ਤੁਰਿਆ ਜਾਂਦਾ ਜਾਂ ਉਨਾਂ ਨੂੰ ਨਾਲ ਤੋਰਿਆ ਜਾਂਦਾ ਪਰ ਅਸਲ ਵਿਚ ਹੋਇਆ ਇਹ ਕਿ ਕੌਮਨਿਸਟ ਪਾਰਟੀ ਤੇ ਕਾਮਰੇਡੀ ਸਭਿਆਚਾਰ, ਐਂਟੀ ਧਰਮ ਦੇ ਰੂਪ ਵਿਚ ਸਾਹਮਣੇ ਆਇਆ ਤੇ ਲੋਕ ਨਾਲ ਤੁਰਨ ਤੋਂ ਇਨਕਾਰੀ ਹੋ ਗਏ?

: ਨਹੀਂ ਜੀ, ਮੈਂ ਇਹਦੇ ਨਾਲ ਕਤਈ ਸਹਿਮਤ ਨਹੀਂਇਹ ਗੱਲ ਹੀ ਨਹੀਂ ਹੈਧਾਰਮਿਕ ਸੰਸਥਾਵਾਂ ਬਹੁਤ ਪੁਰਾਣੀਆ ਤੁਰੀਆਂ ਆਉਂਦੀਆਂ ਹਨਗੁਰੂ ਨਾਨਕ ਦੀ ਫਿਲਾਸਫੀ ਵਿਚ ਕਈ ਅੰਸ਼ ਹਨ ਜਿਵੇਂ ਸਾਂਝੀਵਾਲਤਾ, ਕਿਰਤ ਕਰਨੀ ਤੇ ਹੋਰ ਕਈਅਸੀਂ ਬਥੇਰੀ ਕੋਸ਼ਿਸ਼ ਕੀਤੀ ਪਰ ਸਾਡੀ ਗੱਲ ਸੁਣੀ ਹੀ ਨਹੀਂ ਗਈਕੁਝ ਸਥਾਪਿਤ ਹੋ ਚੁੱਕੀਆ ਪਰੰਪਰਾਵਾਂ, ਸੰਸਥਾਵਾਂ ਤੇ ਲੋਕ ਰਿਵਾਜ ਐਸੇ ਹਨ ਤੇ ਉਹੋ ਹੀ ਮੰਨੇ ਜਾਂਦੇ ਹਨਸਾਡੇ ਬੁਲਾਰੇ ਵੀ ਬਹੁਤ ਵਧੀਆ, ਇਮਾਨਦਾਰ ਤੇ ਸਮਰਪਿਤ ਸਨ ਪਰ ਉਹ ਗੱਲਾਂ ਜੋ ਤੁਰੀਆਂ ਵੀ ਆਉਂਦੀਆਂ ਸਨ, ਉਹ ਵੀ ਕਾਇਮ ਨਹੀਂ ਰਹੀਆਂਜਿਵੇਂ ਸਾਂਝੀਵਾਲਤਾ ਦਾ ਵਿਚਾਰ ਤਾਂ ਬਾਬੇ ਨਾਨਕ ਦਾ ਹੈ, ਅੱਜ ਉਸਦੀ ਕੋਈ ਅਹਿਮੀਅਤ ਹੀ ਨਹੀਂਢੰਡੋਰਾ ਜਿੰਨਾ ਮਰਜੀ ਪਿੱਟੀ ਜਾਵੋਜਾਤ ਪਾਤ, ਵਰਣ-ਵੰਡ ਜਿੰਨੀ ਸਿੱਖੀ ਵਿਚ ਹੈ, ਉਹ ਘੱਟ ਹੀ ਕਿਤੇ ਹੋਰ ਵਿਖਾਈ ਦਿੰਦੀ ਹੈਕਹਿਣ ਨੂੰ ਜੋ ਮਰਜ਼ੀ ਕਹੀ ਜਾਵੋ

ਇੱਥੇ ਨੌਰਥ ਅਮਰੀਕਾ, ਇੰਗਲੈਂਡ ਤੇ ਹੋਰ ਯੋਰਪੀਅਨ ਦੇਸ਼ਾਂ ਵਿਚ ਵੱਖੋ ਵੱਖਰੇ ਗੁਰਦੁਆਰੇ ਹਨ ਤੇ ਕਈ ਜਾਤ ਅਧਾਰਿਤ ਹਨਉਨ੍ਹਾਂ ਨਾਲ ਗੱਲ ਕਰ ਕੇ ਵੇਖ ਲਵੋਉਹ ਬੇਝਿਜਕ ਪੁੱਛ ਲੈਣਗੇ, ਤੁਸੀਂ ਕੌਣ ਹੌ? ਤੁਹਾਡੀ ਜਾਤ ਕੀ ਹੈ ਤੁਹਾਡਾ ਗੋਤ ਕੀ ਹੈ? ਜੇ ਤੁਹਾਡੀ ਜਾਤ, ਖਾਸ ਤੌਰ ’ਤੇ ਉਨ੍ਹਾਂ ਦੇ ਮੁਤਾਬਕ ਨਹੀਂ ਤਾਂ ਤੁਹਾਨੂੰ ਬਣਦਾ ਆਦਰ ਨਹੀਂ ਦਿੱਤਾ ਜਾਂਦਾ

? ਜੀ ਕੁਝ ਕਾਮਰੇਡਾਂ ਬਾਰੇ ਧਾਰਣਾਵਾਂ ਪਰਚਲਤ ਹੋਈਆਂ ਹਨ, ਜਿਨ੍ਹਾਂ ਦਾ ਕੋਈ ਅਧਾਰ ਨਹੀਂਮੈਂ ਖੁਦ ਕਈਆਂ ਨੂੰ ਪੁੱਛਿਆਉਦਾਹਰਣ ਦੇ ਤੌਰ ’ਤੇ ਸਰੋਵਰ ਬਾਰੇ ਕਿ ਇਸ ਨੂੰ ਪੂਰ ਕੇ ਝੋਨਾ ਲਗਾ ਦੇਵੋਇਹਦੇ ਬਾਰੇ ਤੁਹਾਡੀ ਕੀ ਰਾਏ ਹੈ?

: ਇਹ ਸੱਚ ਹੈ ਕਿ ਇਹ ਕਿਸੇ ਨੇ ਵੀ ਨਹੀਂ ਕਿਹਾ, ਹੋ ਸਕਦਾ ਹੈ ਕਿਸੇ ਬੇਵਕੂਫ ਨੇ ਕਿਸੇ ਨਿੱਜੀ ਮੀਟਿੰਗ ਵਿਚ ਕਿਹਾ ਹੋਵੇ ਤੇ ਖੰਭਾਂ ਦੀ ਡਾਰ ਬਣ ਗਈਅਸੀਂ ਇਸਦੀ ਕਈ ਵਾਰ ਨਿੰਦਾ ਕਰ ਚੁੱਕੇ ਹਾਂ ਪਰ ਵਿਰੋਧੀਆਂ ਨੇ ਐਵੇਂ ਹੀ ਆਪਣੇ ਹਿੱਤ ਦੀ ਖਾਤਰ ਗੱਲ ਬਣਾ ਲਈ ਹੈਅਸੀਂ ਜਾਣਦੇ ਹਾਂ ਕਿ ਇਸ ਨਾਲ ਲੋਕਾਂ ਦੀ ਜਜ਼ਬੇ ਬੱਝੇ ਹੋਏ ਹਨ ਤੇ ਅਸੀਂ ਤਾਂ ਗੱਲ ਹੀ ਲੋਕਾਈ ਦੀ ਕਰਦੇ ਹਾਂ, ਫਿਰ ਐਸਾ ਕਿਉਂ ਕਹਾਂਗੇ? ਅਸੀਂ ਸਟੂਪਿਡ ਨਹੀਂ ਹਾਂਅਸੀਂ ਹੱਕ ਸੱਚ ਤੇ ਪਹਿਰਾ ਦਿੱਤਾ ਹੈਧਾਰਮਿਕ ਸੰਸਥਾਵਾਂ ਦੀਆਂ ਧਾਂਦਲੀਆਂ ਖਿਲਾਫ ਗੱਲ ਕੀਤੀ ਹੈ

ਅੰਮ੍ਰਿਤਸਰ ਦਾ ਸਾਡਾ ਇੱਕ ਕਾਮਰੇਡ ਇਨ੍ਹਾਂ ਸੰਸਥਾਵਾਂ ਦੇ ਮੁਖੀ ਨੇ ਜਿੰਦਾ ਸਾੜ ਦਿੱਤਾ ਸੀ, ਕਾਰਣ ਸਿਰਫ ਇਹ ਕਿ ਉਹ ਸੱਚ ਬਰਦਾਸ਼ਤ ਨਹੀਂ ਕਰ ਸਕੇਅਸੀਂ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਅਸੀਂ ਆਮ ਲੋਕ ਹਾਂ, ਲੋਕਾਈ ਵਿੱਚੋਂ ਹਾਂ ਤੇ ਸਹੀ ਗੱਲ ਤੇ ਪਹਿਰਾ ਦੇਣ ਵਾਲੇ ਹਾਂ

? ਨਵੀਂ ਟੈਕਨੋਲੌਜੀ ਨੇ ਸਾਰੇ ਸੰਸਾਨ ਨੂੰ ਇਕ ਗਲੋਬਲ ਪਿੰਡ ਬਣਾ ਦਿੱਤਾ ਤੇ ਕਾਰਪੋਰੇਟ ਜਗਤ ਨੇ, ਇਸ ਤਬਦੀਲੀ ਨੂੰ ਆਪਣੇ ਹੱਕ ਵਿਚ ਕਰ ਲਿਆਕੀ ਕੌਮਨਿਸਟ ਪਾਰਟੀ ਇਸ ਤਬਦੀਲੀ ਬਾਰੇ ਚੇਤੰਨ ਨਹੀਂ ਸੀ? ਅੱਜ ਪਾੜਾ ਹੋਰ ਵੀ ਬਹੁਤ ਵਧ ਗਿਆ ਹੈ, ਕੀ ਕਹੋਗੇ ਇਸ ਬਾਰੇ?

: ਇਹ ਠੀਕ ਹੈ, ਇਹ ਨਵੀਂ ਡਿਵੈਲਪਮੈਂਟ ਹੋਈ ਹੈ, ਕਾਰਪੋਰੇਟ ਸੈਕਟਰ ਦਾ ਉੱਭਰਨਾ, ਮੰਡੀ ਨੂੰ ਕਬਜ਼ੇ ਵਿਚ ਕਰ ਲੈਣਾਅਸਲ ਵਿਚ ਗਲੋਬਲਾਈਜੇਸ਼ਨ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਕਲੋਨੀਆਂ ’ਤੇ ਕਬਜ਼ੇ ਦਾ ਰੁਝਾਨ, ਤਾਕਤਵਰ ਦੇਸ਼ਾਂ ਵਲੋਂ ਸ਼ੁਰੂ ਹੋ ਗਿਆ ਸੀ

ਹੁਣ ਸਵਾਲ ਇਹ ਹੈ ਕਿ ਗਲੋਬਲਾਈਜ਼ੇਸਨ ਨੇ ਕੀਤਾ ਕੀ ਹੈ, ਇਨ੍ਹਾਂ ਨੇ ਪਰੌਡਕਟ ਨੂੰ ਸਟੈਂਡਰਡਾਇਜ਼ ਕਰਕੇ ਆਪਣੇ ਹੱਕ ਵਿਚ ਵਰਤਿਆ ਤੇ ਆਪਣੇ ਪਰੌਡਕਟ ਨੂੰ ਇੰਨਾ ਸੁਰਖਿਅਤ ਕਰ ਲਿਆ ਕਿ ਉਹਦੇ ਬਗੈਰ ਕੰਮ ਹੀ ਨਾ ਚਲੇਉਹ ਭਾਵੇਂ ਕੰਮਪਿਊਟਰ ਹੋਵੇ ਜਾਂ ਬੀਜ, ਇੱਕ ਵਾਰ ਬੀਜ ਦੇਵੋ, ਦੁਬਾਰਾ ਫਿਰ ਮੰਡੀ ਤੋਂ ਹੀ ਖਰੀਦਣਾ ਪਵੇਗਾਇਹੋ ਹੀ ਕਾਰਣ ਹੈ ਕਿ ਟੈਕਨੌਲੋਜੀ ਦੇ ਸੰਦ ਵੀ ਹਰ ਦੋ ਚਾਰ ਮਹੀਨੇ ਬਾਦ ਬਦਲ ਜਾਂਦੇ ਹਨ ਤਾਂ ਕਿ ਨਵੇਂ ਖਰੀਦੇ ਜਾ ਸਕਣ

ਇਹ ਇੱਕ ਐਸੀ ਸਮੱਸਿਆ ਸੀ ਜਿਸਦਾ ਤੋੜ ਖੱਬੇ ਪੱਖੀ ਪਾਰਟੀਆਂ ਨੂੰ ਮਿਲ ਨਹੀਂ ਸਕਿਆਇਹਦੇ ਬਾਰੇ ਪਾਰਟੀ ਨੂੰ ਡੂੰਘਾ ਵਿਚਾਰ ਕਰਨਾ ਚਾਹੀਦਾ ਹੈਜਿੰਨੀਆਂ ਵੀ ਲੋਕ ਲਹਿਰਾਂ ਚੱਲੀਆਂ ਉਸਦੇ ਬਹੁਤੇ ਅੰਸ਼ ਸਾਡੇ ਨਾਲ ਸਬੰਧਿਤ ਸਨਭਾਵੇਂ ਭਗਤ ਸਿੰਘ ਸੀ, ਕਿਰਤੀ ਲਹਿਰ ਸੀ, ਦੇਸ਼ ਭਗਤ, ਗਦਰੀ ਲਹਿਰ, ਇਹ ਸਾਰੇ ਹੀ ਸਾਡੇ ਨਾਲ ਸਨਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਕਾਰਪੋਰੇਟ ਜਗਤ ਦਾ ਮੁਕਾਬਲਾ ਕਿਉਂ ਨਹੀਂ ਕਰ ਸਕੇ। ਇਹ ਮੇਰੇ ਇਕੱਲੇ ਦਾ ਮਸਲਾ ਨਹੀਂ ਹੈ ਤੇ ਮੇਰੇ ਕੋਲ ਇਸਦਾ ਕੋਈ ਠੋਸ ਹੱਲ ਵੀ ਨਹੀਂ, ਸਿਵਾਏ ਕਿ ਸਿਰ ਜੋੜ ਕੇ ਵਿਚਾਰਾਂ ਕੀਤੀਆਂ ਜਾਣਕਿਉਂ ਨਹੀਂ ਅਸੀਂ ਆਪਣੇ ਅਮੀਰ ਵਿਰਸੇ ਨੂੰ ਸੰਭਾਲ ਸਕੇ, ਇਹ ਡੂੰਘੀ ਸੋਚ ਵਿਚਾਰ ਦਾ ਮਾਮਲਾ ਹੈਇਹ ਮੈਂ ਜ਼ਰੂਰ ਆਖਾਂਗਾ ਕਿ ਲੋਕ ਲਹਿਰਾਂ ਦਾ ਸਭ ਤੋਂ ਵਧੀਆ ਤੇ ਅਮੀਰ ਵਿਰਸਾ ਸਾਡੇ ਨਾਲ ਜੁੜਿਆ ਹੋਇਆ ਹੈ

? ਜ਼ੀਰਵੀ ਜੀ, ਤੁਸੀਂ ਸਰਬ ਸਾਂਝੀ ਸਖਸ਼ੀਅਤ ਹੋਕੈਨੇਡਾ ਦੀ ਹਰ ਸੰਸਥਾ ਤੁਹਾਨੂੰ ਮਾਣ ਦਿੰਦੀ ਹੈ, ਇਸ ਲਈ ਇਹ ਜਵਾਬ ਦੇਣਾ ਤੁਹਾਡੇ ਲਈ ਸੌਖਾ ਨਹੀਂ ਹੋਵੇਗਾ ਪਰ ਜੇ ਪੁੱਛ ਲਿਆ ਜਾਵੇ ਕਿ ਕੀ ਤੁਸੀਂ ਟਰਾਂਟੋ ਦੇ ਆਸੇ ਪਾਸੇ ਬਣੀਆਂ ਹੋਈਆ ਸੰਸਥਾਵਾਂ ਦੇ ਗਠਨ ਤੇ ਉਨ੍ਹਾਂ ਦੇ ਕੰਮ ਤੇ ਪ੍ਰਣਾਲੀਆਂ ਬਾਰੇ ਸੰਤੁਸ਼ਟ ਹੋ?

: ਨਹੀਂ ਜੀ, ਜਵਾਬ ਦੇਣ ਵਿਚ ਕੋਈ ਸੰਕੋਚ ਨਹੀਂਮੈ ਜਾਤੀ ਤੌਰ ’ਤੇ ਕਈ ਗੱਲਾਂ ਨਾਲ ਸੰਤੁਸ਼ਟ ਨਹੀਂ ਹਾਂ ਤੇ ਚਾਹੁੰਦਾ ਹਾਂ ਕਿ ਸੰਸਥਾਵਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ, ਇਹ ਪੰਜਾਬੀ ਜ਼ਬਾਨ, ਪੰਜਾਬੀ ਸਾਹਿਤ ਲਈ ਵੀ ਵਧੀਆ ਹੋਵੇਗਾਗੱਲ ਤਾਂਵਧੀਆ ਹੁੰਦੀ ਹੈ, ਪੰਜਾਬੀ ਜ਼ਬਾਨ ਬਾਰੇ ਵੀ ਤੇ ਸਾਹਿਤ ਬਾਰੇ ਵੀ, ਜੇ ਇਹ ਨਾ ਹੋਵੇ ਤਾਂ ਤੁਸੀ ਜਾਵੋ ਹੀ ਨਾ

? ਕੈਨੇਡਾ ਵਿਚਲਾ ਪੰਜਾਬੀ ਸਭਿਆਚਾਰ ਤੇ ਉਸਦੇ ਮੂਲ ਤਨਾਵ, ਕੀ ਇਹ ਪੰਜਾਬੀ ਸਾਹਿਤ ਵਿਚ ਆ ਰਿਹਾ ਹੈ? ਕੀ ਉਸ ਵਿਚ ਹੋਰ ਵਾਧੇ ਦੀ ਗੁਜ਼ਾਇਸ਼ ਹੈ?

: ਹਾਂ ਗੁਜਾਇਸ਼ ਤੇ ਹੈ, ਕਿਉਂਕਿ ਅਸੀਂ ਜਿੰਨੇ ਵੀ ਪੰਜਾਬੀ ਸਾਹਿਤਕਾਰ ਹਾਂ ਉਨ੍ਹਾਂ ਵਿੱਚੋਂ ਬਹੁਤੇ ਬਾਹਰੋਂ ਖੜ੍ਹੇ ਹੋ ਕੇ ਵੇਖਦੇ ਹੋਏ ਲਿਖਣ ਦੀ ਕੋਸ਼ਿਸ਼ ਕਰਦੇ ਹਾਂਇਸ ਵਿਚ ਅਸੀਂ ਦਾਹਵਾ ਕਰੀਏ ਕਿ ਅਸੀਂ ਕੈਨੇਡੀਅਨ ਸਮਾਜ ਦਾ ਹਿੱਸਾ ਬਣਕੇ, ਉਸਦੀ ਕਿਸੇ ਰੂਹ ਨੂੰ ਫੜਦੇ ਹਾਂ ਤਾਂ ਮੈਂ ਸਮਝਦਾ ਹਾਂ ਕਿ ਐਸੀ ਗੱਲ ਵੇਖਣ ਵਿਚ ਘੱਟ ਆਉਂਦੀ ਹੈਸਾਨੂੰ ਇਨ੍ਹਾਂ ਦੀਆ ਰਸਮਾਂ ਦਾ, ਜੀਣ ਦੇ ਤਰੀਕੇ ਦਾ, ਇਨ੍ਹਾਂ ਦੇ ਅਚੇਤ ਵਿਚ ਵਸੇ ਸੰਸਕਾਰਾਂ ਦਾ ਅਜੇ ਇੰਨਾ ਪਤਾ ਨਹੀਂਜਿੰਨਾ ਚਿਰ ਤੁਸੀਂ ਇਨ੍ਹਾਂ ਵਿਚ ਗਹਿਗੱਚ ਨਹੀਂ ਰਲਦੇ, ਉੰਨਾ ਚਿਰ ਉਹ ਗੱਲ ਨਹੀਂ ਬਣਦੀ, ਜਿਸਦੀ ਆਸ ਕੀਤੀ ਜਾਣੀ ਚਾਹੀਦੀ ਹੈਖੜ੍ਹੇ ਹੋਕੇ ਬਾਹਰੋਂ ਆਪਣੇ ਹੀ ਨਜ਼ਰੀਏ ਨਾਲ ਵੇਖਕੇ ਹੀ ਲਿਖਦੇ ਹਾਂ, ਇਹ ਅਜੇ ਉੰਨਾ ਡੂੰਘਾ ਹੈ ਨਹੀਂ

? ਪੰਜਾਬੀ ਲੇਖਕ ਤੇ ਕੈਨੇਡਾ ਵਿਚ ਵਸਦੀਆਂ ਹੋਰ ਕੌਮਾਂ ਦੇ ਲੇਖਕ, ਕਿਸੇ ਵੀ ਪਲੇਟਫਾਰਮ ਤੇ ਇਕੱਠੇ ਨਹੀਂ ਹਨਇਸਦੀ ਕੋਈ ਕੋਸ਼ਿਸ਼ ਵੀ ਨਹੀਂ ਹੋ ਰਹੀ, ਕਦੇ ਸੋਚਿਆ ਵੀ ਨਹੀਂਇੰਝ ਲਗਦਾ ਹੈ ਕਿ ਕੈਨੇਡਾ ਬੈਠਾ ਪੰਜਾਬੀ ਲੇਖਕ, ਸਿਰਫ ਪੰਜਾਬੀ ਲੋਕਾਂ ਲਈ ਹੀ ਲਿਖਦਾ ਹੈ, ਉਹ ਭਾਵੇਂ ਇੰਡੀਆ ਵਿਚ ਬੈਠਾ ਹੋਵੇ ਜਾਂ ਕੈਨੇਡਾ ਵਿਚਇਸ ਜਮੂਦ ਨੂੰ ਤੋੜਨ ਲਈ ਜੇ ਪਹਿਲ ਕਦਮੀ ਕਰਨੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਹੁਣ ਜਦ ਕਿ ਮੀਡੀਆ ਇਤਨਾ ਮਜ਼ਬੂਤ ਹੋ ਗਿਆ ਹੈ ਕਿ ਕੋਈ ਵੀ ਗੱਲ ਬਿਨਾਂ ਸਮਾਂ ਗਵਾਏ ਸਫ਼ਰ ਕਰਦੀ ਹੈ ਤੇ ਸੁਥਰੀ ਲੋਕ ਪੱਖੀ ਗੱਲ ਕਰਨੀ ਅਸਾਨ ਹੋ ਗਈ ਹੈ ਪਰ ਫਿਰ ਵੀ ਇਸਨੂੰ ਗਲਤ ਤਾਕਤਾਂ ਨੇ ਭਰਮ ਵਹਿਮ ਤੇ ਡੇਰਾਵਾਦ ਦੇ ਸੰਦਰਭ ਵਿਚ ਇਸਤਮਾਲ ਕਰਕੇ ਲੋਕ ਪੱਖੀ ਹੁੰਗਾਰੇ ਨੂੰ ਖੁੰਢਾ ਕਰ ਦਿੱਤਾ ਹੈ, ਇਸਦੇ ਬੁਨਿਆਦੀ ਕਾਰਣ ਕੀ ਹਨ? ਕਿਉਂ ਇਸੇ ਟੈਕਨੌਲੋਜੀ ਨੂੰ ਅਸੀਂ ਲੋਕਾਈ ਲਈ ਵਰਤਣ ਵਿਚ ਨਾਕਾਮ ਹੋ ਰਹੇ ਹਾਂ?

: ਇਸ ਵਿਚ ਕੋਈ ਸ਼ਕ ਨਹੀਂ ਕਿ ਮੀਡੀਆ ਕੱਲ੍ਹ ਦੇ ਮੁਕਾਬਲੇ ਅੱਜ ਬਹੁਤ ਮਜ਼ਬੂਤ ਹੈ, ਹੁਣ ਤਾਂ ਸੋਸ਼ਲ ਮੀਡੀਆ ਵੀ ਹੋਂਦ ਵਿਚ ਹੈ, ਜਿਸ ਰਾਹੀਂ ਹਰ ਪ੍ਰਾਣੀ ਆਪਣੀ ਗੱਲ ਸਾਂਝੀ ਕਰ ਸਕਦਾ ਹੈ ਤੇ ਕਰ ਵੀ ਰਿਹਾ ਹੈ ਪਰ ਡੇਰਾਵਾਦ ਮਜ਼ਬੂਤ ਹੈਅਸਲ ਵਿਚ ਇਹ ਡੇਰਾਵਾਦ, ਸਰਕਾਰੀ ਪ੍ਰਭੂਆਂ ਦੀ ਸਰਪ੍ਰਸਤੀ ਵਿਚ ਹੀ ਵਿਕਸਿਤ ਹੋਇਆ ਹੈਜਦੋਂ ਮੂਲ ਸੰਵਾਦ ਖਤਮ ਹੋ ਜਾਵੇ ਤਾਂ ਰਾਜਨੀਤਕ ਲੋਕਾਂ ਦੀ ਟੇਕ ਸਿਰਫ ਕੁਰਸੀ ਹਾਸਲ ਕਰਨੀ ਹੀ ਹੋ ਜਾਵੇ ਤਾਂ ਉਹ ਇਹੋ ਜਿਹੇ ਹਥਕੰਡੇ ਅਪਣਾਉਂਦੇ ਹਨਉਂਝ ਹੀ ਜਿਵੇਂ ਸਮਾਜ ਦੀ ਬਣਤਰ ਵਿਚ ਰਬ ਦਾ ਡਰ ਫੈਲਾਕੇ, ਸਮੇਂ ਦੇ ਪ੍ਰਭੂ ਹਕੂਮਤ ਕਰਦੇ ਆਏ ਹਨਡੇਰਾਵਾਦ ਦਾ ਇਕ ਹੋਰ ਕਾਰਣ, ਲੋਕਾਂ ਦੀਆਂ ਮੁਢਲੀਆਂ ਲੋੜਾਂ ਵੀ ਹਨਇਹ ਲੋੜਾਂ ਵੀ ਡੇਰਾਵਾਦ ਦੇ ਨੈੱਟਵਰਕ ਨਾਲ ਸਬੰਧਿਤ ਹਨ ਜਾਂ ਕਰ ਦਿੱਤੀਆਂ ਗਈਆਂ ਹਨਆਪਣੇ ਬੱਚਿਆਂ ਦੇ ਰਿਸ਼ਤੇ, ਨੌਕਰੀਆਂ ਤੇ ਹੋਰ ਛੋਟੇ ਛੋਟੇ ਕੰਮ ਇਨ੍ਹਾਂ ਡੇਰਿਆਂ ਰਾਹੀਂ ਹੋਣ ਲੱਗ ਪਏ ਹਨ ਤੇ ਰਾਜਨੀਤਕ ਲੋਕ, ਇਨ੍ਹਾਂ ਦੀ ਸਮੂਹਿਕ ਵੋਟ ਬੈਂਕ ਨੂੰ ਤਰਜ਼ੀਹ ਦਿੰਦੇ, ਇਨ੍ਹਾਂ ਦੇ ਮਗਰ ਮਗਰ ਫਿਰਕੇ ਇਸਦੀ ਮਜ਼ਬੂਤੀ ਲਈ ਸੀਮਿੰਟ ਦਾ ਕੰਮ ਕਰਦੇ ਹਨਇਸਦਾ ਤੋੜ, ਸਿਰਫ ਲੋਕ ਚੇਤਨਾ ਪੈਦਾ ਕਰਨਾ ਹੈ ਤੇ ਇਹ ਕੰਮ ਸਾਹਿਤ ਰਾਹੀਂ ਵੀ ਹੋ ਸਕਦਾ ਹੈ ਤੇ ਸੁਥਰੀ ਪੱਤਰਕਾਰੀ ਰਾਹੀਂ ਵੀ

? ਪਿੱਛੇ ਜਿਹੇ ਤੁਹਾਡੀ ਕਿਤਾਬ ‘ਬਾਰਬੀ ਸੰਸਾਰ’ ਆਈ ਸੀ ਜਿਸ ਵਿਚ ਤੁਸੀਂ ਸਰਮਾਏਦਾਰੀ ਦੇ ਕਈ ਹੱਥ ਕੰਡਿਆਂ ਦਾ ਜ਼ਿਕਰ ਕੀਤਾ ਸੀਇਸਦੀ ਪਿੱਠ ਭੂਮੀ ਵਿਚਲੀ ਸੋਚ ਭਾਵੇਂ ਮਨੁੱਖਵਾਦੀ ਸੀ ਪਰ ਫੇਰ ਵੀ ਸੋਚ ਵਿਚਲੀ ਸੰਵੇਦਨਸ਼ੀਲਤਾ ਦਾ ਸੰਚਾਰ ਕਿਉਂ ਨਹੀਂ ਹੋ ਰਿਹਾ?

: ਅੱਜ ਦੀ ਸਾਰੀ ਗੱਲਬਾਤ ਦਾ ਨਿਚੋੜ ਹੀ ਇਹੋ ਹੈ ਕਿ ਇਹ ਨਹੀਂ ਹੋ ਰਿਹਾ ਜਦ ਕਿ ਹੋਣਾ ਚਾਹੀਦਾ ਸੀਇਹ ਕਿਤਾਬ ਇਸੇ ਹੀ ਸੋਚ ਵਿੱਚੋਂ ਹੋਂਦ ਵਿਚ ਆਈ ਹੈ

? ਕੈਨੇਡਾ ਦੀ ਪੰਜਾਬੀ ਪੱਤਰਕਾਰੀ ਬਾਰੇ ਤੁਹਾਡਾ ਕੀ ਵਿਚਾਰ ਹੈ?

: ਜੋ ਹੈ, ਉਹ ਕਾਫੀ ਨਹੀਂ ਹੈਪੰਜਾਬੀ ਪੱਤਰਕਾਰੀ ਵਿਚ ਨਵੇਂ ਮੁਹਾਵਰੇ ਦੀ ਲੋੜ ਹੈਸਾਹਿਤਕ ਪੱਤਰਕਾਰੀ ਵਿਚ ਵੀ ਉਹ ਨਹੀਂ ਆ ਰਿਹਾ ਜਿਸਦੀ ਤਵੱਕੋ ਕੀਤੀ ਜਾਣੀ ਚਾਹੀਦੀ ਹੈ, ਪਾਠਕ ਦੇ ਤੌਰ ’ਤੇ ਮੈਂ ਸੰਤੁਸ਼ਟ ਨਹੀਂ ਹਾਂ

ਬਾਰ ਬਾਰ ਪੰਜਾਬੀ ਮਾਨਸਿਕਤਾ ਬਾਰੇ ਹੀ ਲਿਖਿਆ, ਪੜਿਆ ਤੇ ਸੁਣਿਆ ਜਾ ਰਿਹਾ ਹੈ, ਉਹ ਭਾਵੇਂ ਅਖਬਾਰ ਹੋਵੇ, ਰੇਡੀਉ ਜਾਂ ਕੋਈ ਹੋਰ ਪਲੇਟਫਾਰਮਕੈਨੇਡਾ ਦੀ ਮੇਨ ਸਟਰੀਮ ਤੋਂ ਬਹੁਤ ਪਿੱਛੇ ਹਾਂਕੋਈ ਰੀਝ ਵੀ ਵਿਖਾਈ ਨਹੀਂ ਦਿੰਦੀ

? ਜ਼ੀਰਵੀ ਜੀ, ਸਮਾਜ ਹੋਵੇ, ਦੇਸ਼ ਹੋਵੇ ਜਾਂ ਅੰਤਰ-ਰਾਸ਼ਟਰੀ ਸਮੁੱਚ ਦਾ ਕੋਈ ਮਸਲਾ, ਆਮ ਕਰਕੇ ਦੋ ਸਕੂਲਾਂ ਵਿਚ ਹੀ ਸੰਵਾਦ ਦਾ ਵਿਸ਼ਾ ਬਣਦੀ ਹੈਥੀਸਸ ਜਾਂ ਐਂਟੀ ਥੀਸਸ, ਇਸਦੇ ਅਧਾਰ ’ਤੇ ਹੀ ਕਈ ਮਸਲੇ ਆਪਣੇ ਦਿਸਹਿੱਦੇ ਤੋਂ ਪਰਾਂ ਜਾ ਕੇ ਫਿਲਾਸਫੀ ਦੇ ਘੇਰੇ ਵਿਚ ਆਉਂਦੇ ਹਨ ਤੇ ਲੋਕ ਚਰਚਾ ਦਾ ਵਿਸ਼ਾ ਬਣਦੇ ਹਨ ਪਰ ਅੱਜਕਲ ਇਹ ਵਰਤਾਰਾ ਬਿਲਕੁਲ ਹੀ ਨਜ਼ਰ ਨਹੀਂ ਆ ਰਿਹਾ ਤੇ ਸੰਸਥਾਵਾਂ ਦੇ ਸੰਕਲਪ ਟੁੱਟ ਰਹੇ ਹਨ। ਇੰਝ ਲਗਦਾ ਹੈ ਜਿਵੇਂ ਕੁਝ ਥੋਪਿਆ ਜਾ ਰਿਹਾ ਹੋਵੇ, ਤੁਹਾਡੇ ਵਿਚਾਰ ਅਨੁਸਾਰ ਇਸਦੇ ਬੁਨਿਆਦੀ ਕਾਰਣ ਕੀ ਹਨ?

ਇਸ ਨੂੰ ਜੇ ਜੋੜ ਕੇ ਵੇਖਣਾ ਹੋਵੇ ਤਾਂ ਇੰਝ ਵੇਖਿਆ ਜਾ ਸਕਦਾ ਹੈ ਜਿਵੇਂ ਪੰਜਾਬ ਵਿਚ ਪਿੰਡ ਨੂੰ ਅਪਨਾਉਣ ਦਾ ਪਰਚਲਣ ਸ਼ੁਰੂ ਹੋਇਆ ਹੈ, ਇਹ ਹੋਇਆ ਤੇ ਬਹੁਤ ਪਹਿਲਾਂ ਦਾ ਹੈ ਪਰ ਹੁਣ ਫੇਰ ਉੱਭਰਵੇਂ ਰੂਪ ਵਿਚ ਹੈਜਿੰਨਾ ਚਿਰ ਸੋਚ ਹੀ ਸੈਕੁਲਰ ਨਹੀਂ, ਪਿੰਡ ਨੂੰ ਸਾਫ ਬਣਾਉਣ ਦਾ ਕਾਰਜ ਨਹੀਂ ਹੋ ਸਕਦਾ।  ਕਥਿਤ ਗੋਤਾਂ ਜਾਤਾਂ ਤੇ ਜਾਤਾਂ ਦੀ ਉੱਚਤਾ ਉਹ ਕੰਮ ਕਰਨ ਹੀ ਨਹੀਂ ਦਿੰਦੀ

ਇਹ ਸੋਚ, ਕੈਨੇਡਾ ਦੇ ਪੰਜਾਬੀ ਸਮਾਜ ਵਿਚ ਵੀ ਹੈਅਸਲ ਲੋਕਾਂ ਦੇ ਮਸਲੇ ਉਹ ਨਹੀਂ ਹੁੰਦੇ ਜੋ ਉਭਾਰੇ ਜਾਂਦੇ ਹਨਇਹ ਨਹੀਂ ਕਿ ਗੱਲ ਹੁੰਦੀ ਨਹੀਂ ਪਰ ਇਕੌਨਮੀ ਦੀ ਗੱਲ, ਤਿੰਨ ਪਾਰਟੀਆਂ ਦੇ ਏਜੰਡੇ ਦੀ ਗੱਲ ਘੱਟ ਹੁੰਦੀ ਹੈਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਘਰੇਲੂ ਹਿੰਸਾ, ਸਕੂਲਾਂ ਵਿਚ ਬੁਲੀਇਜ਼ਮ, ਹੈਲਥ ਸਿਸਟਮ ਤੇ ਐਸੇ ਹੋਰ ਮਾਮਲਿਆਂ ਵਿਚ ਸ਼ਮੂਲੀਅਤ ਪੰਜਾਬੀਆਂ ਦੀ ਅਨੁਪਾਤੀ ਤੌਰ ’ਤੇ ਨਾਂਮਾਤਰ ਹੀ ਹੈ

? ਪੰਜਾਬੀ ਲੇਖਕ ਤੇ ਕੈਨੇਡਾ ਵਿਚ ਵਸਦੀਆਂ ਹੋਰ ਕੌਮਾਂ ਦੇ ਲੇਖਕ, ਕਿਸੇ ਵੀ ਪਲੇਟਫਾਰਮ ਤੇ ਇਕੱਠੇ ਨਹੀਂ ਹਨਇਸਦੀ ਕੋਈ ਕੋਸ਼ਿਸ਼ ਵੀ ਨਹੀਂ ਹੋ ਰਹੀ, ਕਦੇ ਸੋਚਿਆ ਵੀ ਨਹੀਂਇੰਝ ਲਗਦਾ ਹੈ ਕਿ ਕੈਨੇਡਾ ਬੈਠਾ ਪੰਜਾਬੀ ਲੇਖਕ, ਸਿਰਫ ਪੰਜਾਬੀ ਲੋਕਾਂ ਲਈ ਹੀ ਲਿਖਦਾ ਹੈ, ਉਹ ਭਾਵੇਂ ਇੰਡੀਆ ਵਿਚ ਬੈਠਾ ਹੋਵੇ ਜਾਂ ਕੈਨੇਡਾ ਵਿਚਇਸ ਜਮੂਦ ਨੂੰ ਤੋੜਨ ਲਈ ਜੇ ਪਹਿਲ ਕਦਮੀ ਕਰਨੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ?

: ਇਹਦੇ ਪਿੱਛੇ ਮੈਂ ਸਮਝਦਾ ਹਾਂ ਕਿ ਕਮਿਉਨੀਕੇਸ਼ਨ ਗੈਪ ਹੈਅਸੀਂ ਤਾਂ ਆਪਣੇ ਬੱਚਿਆਂ ਨਾਲ ਵੀ ਸੰਵਾਦ ਨਹੀਂ ਕਰ ਰਹੇਵਖਰੇਵਾਂ ਭਾਸ਼ਾ ਦਾ ਵੀ ਹੈ ਤੇ ਲੋੜ ਦਾ ਵੀਲੇਖਕ ਵਰਗ ਇਸ ਨੂੰ ਸਮਝ ਨਹੀਂ ਰਿਹਾਉਸਦਾ ਕਾਰਣ ਵੀ ਬਹੁਤ ਉੱਘੜਵਾਂ ਹੈਮਾਨਸਿਕ ਤੌਰ ’ਤੇ ਅਸੀਂ ਨਵੀਂ ਪੀੜ੍ਹੀ ਨਾਲ ਜੁੜ ਨਹੀਂ ਰਹੇ ਜਾਂ ਕਹਿ ਲਵੋ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਜ਼ਿਦ ਕਰੀ ਬੈਠੇ ਹਾਂਜਿੰਨਾ ਚਿਰ ਅਸੀਂ ਉਨ੍ਹਾਂ ਦੀ ਮਾਨਿਸਕਤਾ ਨੂੰ ਸਮਝਾਂਗੇ ਹੀ ਨਹੀਂ, ਨਵਾਂ ਮੁਹਾਵਰਾ ਪੈਦਾ ਹੋਣਾ ਮੁਸ਼ਕਲ ਹੈਇਹ ਇੱਕ ਘਾਲਣਾ ਹੈ ਜੋ ਘਾਲੀ ਨਹੀਂ ਜਾ ਰਹੀਸਮਾਂ ਹੀ ਨਹੀਂ ਦੇ ਰਹੇ ਇਸ ਵਾਸਤੇਅਸੀਂ ਕੁਝ ਕਰ ਰਹੇ ਹਾਂ, ਲਿਖ ਰਹੇ ਹਾਂ ਇਹ ਗੱਲ ਹੀ ਭਾਰੂ ਹੈ ਤੇ ਆਪਣੇ ਆਪ ਨੂੰ ਦੁਹਰਾ ਰਹੇ ਹਾਂ

? ਆਪਣੇ ਵਲੋਂ ਕੁਝ ਹੋਰ ਕਹਿਣਾ ਚਾਹੋਗੇ ਜੋ ਰਹਿ ਗਿਆ ਹੋਵੇ?

: ਕੁਲਜੀਤ, ਤੂੰ ਕੁਝ ਛੱਡਿਆ ਹੀ ਨਹੀਂਸਭ ਕੁਝ ਤਾਂ ਪੁੱਛ ਲਿਆ ਹੈਫਿਰ ਵੀ ਇਹ ਗਲਬਾਤ ਕੋਈ ਅੰਤਿਮ ਨਹੀਂਗਾਹੇ ਬਗਾਹੇ ਇਨ੍ਹਾਂ ਮੁੱਦਿਆਂ ਤੇ ਗੱਲਬਾਤ ਹੁੰਦੀ ਰਹੇਗੀਮੈਨੂੰ ਖੁਸ਼ੀ ਹੈ ਕਿ ਤੇਰੀ ਕੋਸ਼ਿਸ਼ ਗੰਭੀਰ ਸੀਮੈਂ ਵੀ ਆਪਣੇ ਵਲੋਂ ਕੁਝ ਕਹਿਣਾ ਚਾਹੁੰਦਾ ਸੀ, ਉਹ ਕਹਿ ਹੋ ਗਿਆ

*****

(184)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)