HardevChauhan7ਕਸ਼ਮੀਰ ਪੰਨੂੰ ਕਛੂ ਚਾਲੇ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ...
(1 ਨਵੰਬਰ 2019)

 

KashmirPannu2 ਰੁੱਖ ਬੰਦੇ ਨੂੰ ਆਵਾ, ਗੌਣ ਤੇ ਜਨਮ ਮਰਨ ਦਾ ਸੁਨੇਹਾ ਦਿੰਦੇ ਨੇ ... ਬੀਜ ਪੁੰਗਰਦੇ ਨੇ ... ਕਰੂੰਬਲਾਂ ਫੁੱਟਦੀਆਂ ਨੇ ... ਪੌਦੇ ਵਿਗਸਦੇ ਤੇ ਫੈਲਦੇ ਫੁੱਲਦੇਨੇ ... ਰੁੱਤਾਂ ਮਾਣਦੇ ਤੇ ਮਰ-ਮੁੱਕ ਜਾਂਦੇ ਨੇ ... ਬੰਦਾ ਹੈ ਕਿ ਵੇਖ ਕੇ ਵੀ ਅਣਡਿੱਠ ਕਰ ਦਿੰਦਾ ਹੈ ... ਉਹ ਜਿਵੇਂ ਧਰਤੀ ਨੂੰ ਹੀ ’ਥਿਰ ਮੰਨ ਲੈਂਦਾ ਹੈ ... ਹਕੀਕਤਨ ਖਲਾਅ ਵਿੱਚ ਘੁੰਮਦੀ ਹੋਈ ਧਰਤੀ ਨੂੰ ਵੀ ਆਪਣੀ ਹੋਂਦ ਅਤੇ ਹੋਣੀ ਦੀ ਕੋਈ ਸੁੱਧ-ਬੁੱਧ ਨਹੀਂ ...।

ਕਸ਼ਮੀਰ ਪੰਨੂੰ 3 ਨਵੰਬਰ 1950 ਵਾਲੇ ਦਿਨ ਰਾਮਪੁਰਾ ਤਲਵਾੜਾ, ਗੁਰਦਾਸਪੁਰ ਵਿਖੇ ਮਹਿੰਦਰ ਸਿੰਘ ਪੰਨੂੰ ਦੇ ਘਰ ਪੈਦਾ ਹੋਇਆ ਸੀਪਿਓ ਹੁਰੀਂ ਸੱਤ ਭਰਾ ਹੁੰਦੇ ਸਨਦਾਦਾ ਉਜਾਗਰ ਸਿੰਘ ਭਲੇ ਵੇਲਿਆ ਵਿੱਚ ਰੱਜਿਆ-ਪੁੱਜਿਆ ਨਾਇਬ ਤਹਿਸੀਲਦਾਰ ਹੁੰਦਾ ਸੀਪਿਓ ਨੇ ਦੂਜਾ ਵਿਆਹ ਕਰਵਾ ਲਿਆ ਸੀਪੰਨੂੰ ਪਹਿਲੀ ਮਾਂ ਗੁਰਬਚਨ ਕੌਰ ਦੀ ਕੁੱਖੋਂ ਜੰਮਿਆ ਸੀਜਦੋਂ ਜੰਮਿਆ ਤਾਂ ਉਸ ਨੂੰ ਭਾਗਾਂ ਵਾਲਾ ਕਿਹਾ ਗਿਆਮਾਂ ਦਾ ਘਰ ਵਸਾਉਣ ਵਾਲਾ ਪੁੱਤ

ਕਹਾਣੀ ‘ਗੁੰਮੀਆਂ ਹੋਈਆਂ ਚਾਬੀਆਂ’ ਵਿੱਚ ਕਸ਼ਮੀਰ ਪੰਨੂੰ ਨੇ ਆਪਣੇ ਪਿਓ ਦੇ ਕਿਰਦਾਰ ਨੂੰ ਹੀ ਚਿਤਰਿਆ ਹੈਉਸਦੀਆਂ ਕਹਾਣੀਆਂ ਵਿੱਚ ਜਿਹੜੇ ਰਿਸ਼ਤਿਆਂ ਦੇ ਉਤਰਾ-ਚੜ੍ਹਾ ਮਹਿਸੂਸ ਹੁੰਦੇ ਨੇ ਉਹ ਉਸਨੇ ਆਪਣੇ ਘਰ ਵਿੱਚ ਵੇਖੇ ਤੇ ਮਾਣੇ ਨੇਐਪਰ ਉਹ ਮੰਨਦਾ ਹੈ ਕਿ ਮੇਰੇ ਉੱਤੇ ਮੇਰੇ ਪਿਓ ਦਾ ਘੱਟ ਤੇ ਦਾਦੇ ਦਾ ਅਸਰ ਜ਼ਿਅਦਾ ਹੈਉਹ ਪੜ੍ਹਿਆਂ ਲਿਖਿਆ ਤੇ ਸੂਝ-ਬੂਝ ਵਾਲਾ ਬੰਦਾ ਸੀ ਨਾ ...।

KashmirPannuFamily2ਛੇਵੇਂ ਦਹਾਕੇ ਦੇ ਅਖੀਰ ਵਿੱਚ ਪੰਨੂੰ ਆਬਕਾਰੀ ਅਤੇ ਕਰ ਵਿਭਾਗ ਗੁਰਦਾਸਪੁਰ ਵਿੱਚ ਟਾਈਪਿਸਟ ਬਣ ਗਿਆ ਸੀਕਹਾਣੀ ‘ਅੱਕ ਦਾ ਦੁੱਧ’ ਉਸਦੀ ਉਸੇ ਦਫਤਰ ਦੀ ਹੱਡਬੀਤੀ ਹੈਇਹ ‘ਅਕਸ’ ਵਿੱਚ ਨਾਵਲਿਟ ਦੇ ਰੂਪ ਵਿੱਚ ਛਪੀ ਸੀਸਰਕਾਰੀ ਸੇਵਾ ਕਰਦਾ, ਕਰਦਾ ਪੰਨੂੰ ਚੰਡੀਗੜ੍ਹ ਆ ਗਿਆਸਿਰੜੀ ਸੀਮਿਹਨਤੀ ਸੀਰਾਤਰੀ ਕਲਾਸਾਂ ਰਾਹੀਂ ਬੀ.ਏ. ਕਰ ਲਈਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਈਵਨਿੰਗ ਕਾਲਜ ਦੀ ਸਾਹਿਤ ਸਭਾ ਦਾ ਪ੍ਰਧਾਨ ਬਣ ਗਿਆਆਪਣੀ ਪਹਿਲੀ ਕਹਾਣੀ ਦੇ ਇਤਿਹਾਸ, ਭੂਗੋਲ ਬਾਰੇ ਉਹ ਦੱਸਦਾ ਸੀ ਕਿ ਉਹ ਕਹਾਣੀ ਸਾਹਿਤ ਸਭਾ ਦੀ ਪ੍ਰਧਾਨਗੀ ਦੀ ਲਾਜ ਰੱਖਣ ਲਈ ਲਿਖੀ ਸੀਉਂਝ ਇੱਕ ਮਿੰਨੀ ਕਹਾਣੀ ਅੱਠਵੀਂ ਵਿੱਚ ਪੜ੍ਹਦਿਆਂ ਵੀ ਲਿਖੀ, ਜਿਹੜੀ ਅਜੀਤ ਵਿੱਚ ਛਪੀ ਸੀਉਦੋਂ ਇਨਾਮ ਵਿੱਚ ਐੱਨਸੀਸੀ ਦੀ ਵਰਦੀ ਮਿਲੀ ਸੀ

ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੈਸਿਟੀ ਬਿਊਟੀਫੁੱਲ ਦੇ ਵੱਡੇ ਸਕੱਤਰੇਤ ਵਿੱਚ ਬੈਠਾ ਹੁੰਦਾ ਦਰਵੇਸ਼ ਕਹਾਣੀਕਾਰ ਕਸ਼ਮੀਰ ਪੰਨੂੰ। ਜਿੱਥੇ ਉਹ ਆਪਣੇ ਹਿੱਸੇ ਦੇ ਸਰਕਾਰੀ ਕਾਰਜਾਂ ਸਮੇਤ ਸੱਜਣਾਂ, ਮਿੱਤਰਾਂ ਦੇ ਭੀੜ ਭਰੇ ਕੰਮਾਂ ਨੂੰ ਬੜੀ ਨਿੰਪੁਨਤਾ ਨਾਲ ਨੇਪਰੇ ਚੜ੍ਹਦਾ ਹੁੰਦਾ ਸੀ

ਪੰਨੂੰ ਭਾ ਦੀ ਖਾਸੀਅਤ ਇਹ ਸੀ ਕਿ ਉਹ ਜਿੰਨੀ ਗੰਭੀਰਤਾ ਨਾਲ ਆਪਣੇ ਦਫਤਰੀ ਕਾਰ ਵਿਹਾਰ ਨੂੰ ਵੇਖਦਾ ਸੀ, ਉੰਨੀ ਸ਼ਿੱਦਤ ਨਾਲ ਹੀ ਉਹ ਦੋਸਤਾਂ ਦੇ ਕੰਮ ਵੀ ਆਉਂਦਾ ਸੀਉਸ ਬਾਰੇ ਮਸ਼ਹੂਰ ਹੋ ਚੁੱਕਾ ਸੀ ਕਿ ਕੇਰਾਂ ਉਸ ਨੂੰ ਆਪਣਾ ਕੰਮ ਦੱਸ ਦਿਓ, ਫਿਰ ਉਹ ਕੰਮ ਤੁਹਾਡਾ ਕੰਮ ਨਹੀਂ, ਪੰਨੂੰ ਦਾ ਕੰਮ ਬਣ ਜਾਂਦਾ ਹੈ। ਤੇ ਫਿਰ ਜਿੰਨਾ ਚਿਰ ਤੀਕ ਕਾਰਜ ਫਤਹਿ ਨਹੀਂ ਹੁੰਦਾ, ਪੰਨੂੰ ਕੰਮ ਨਾਲ ਟਿੱਕੀ ਹੋਇਆ ਰਹਿੰਦਾ ਹੈਜਨੂੰਨ ਦੀ ਹੱਦ ਤੀਕ ਉਹ ਕੰਮ ਨੂੰ ਨੇਮਾਂ ਅਧੀਨ ਨਿਪਟਾਉਂਦਾ ਸੀਉਹ ਸਾਰੇ ਨੇਮਾਂ ਦਾ ਗਿਆਤਾ ਜੁ ਹੁੰਦਾ ਸੀ

ਭਲੇ ਵੇਲਿਆਂ ਵਿੱਚ ਉਸ ਕੋਲ ਗਰੀਬੜਾ ਜਿਹਾ ਸਾਇਕਲ ਹੁੰਦਾ ਸੀਕਿਸੇ ਨੇ ਕੰਮ ਦੱਸਿਆ ਨਹੀਂ, ਉਹਨੇ ਸਾਇਕਲ ਨੂੰ ਗੇੜਾ ਦਿੱਤਾ ਨਹੀਂ । ਉਹ ਕੰਮ ਵੀ ਕਰਦਾ ਸੀ ਤੇ ਘਰ ਜਾ ਕੇ ਅਗਲੇ ਕੋਲ ਨਤੀਜੇ ਦੀ ਘੋਸ਼ਣਾ ਵੀ ਕਰ ਕੇ ਆਉਂਦਾ ਸੀਕਾਰਾਂ, ਕੋਠੀਆਂ ਵਾਲੇ ਪੰਨੂੰ ਕੋਲ ਆਖਰੀ ਵੇਲੇ ਨਿੱਜੀ ਪੱਧਰ ਉੱਤੇ ਸਕੂਟਰ ਤਾਂ ਸੀ ਪਰ ਉਸਨੂੰ ਵੀ ਚਲਾਉਣ ਦੀ ਬਾਹਲੀ ਆਜ਼ਾਦੀ ਨਹੀਂ ਸੀ

ਨੌਕਰੀ ਦੌਰਾਨ ਸੱਜਣਾਂ ਦੇ ਕੰਮ ਲਈ ਆਪਣੇ ਸਕੂਟਰ ਉੱਤੇ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਸੀਕੋਹਾਂ ਲੰਮੇ ਫੂਨ ਕਰਦਾ ... ਫੂਕੇ ਜਾ ਰਹੇ ਪੈਟਰੋਲ ਦੀ ਚਿੰਤਾ ਨਾ ਕਰਦਾਫਿਕਰ ਉਸ ਨੂੰ ਫੂਨ-ਬਿੱਲਾਂ ਦਾ ਵੀ ਨਹੀਂ ਸੀ ਹੁੰਦਾਮਿੱਤਰ ਦਾ ਕਾਰਜ ਸਫਲ ਹੋ ਜਾਏ, ਉਸ ਲਈ ਇਹ ਵਰਤਾਰਾ ਰੱਬ ਨੂੰ ਪਾਉਣ ਵਰਗਾ ਹੁੰਦਾ ਸੀਉਹ ਕਦੀ ਕਿਸੇ ਨਾਲ ਵੀ ਆਪਣੀ ਮਿੱਤਰਤਾ ਵਿੱਚ ਮਤਰੇਈ ਦਾ ਅੰਸ਼ ਨਹੀਂ ਸੀ ਆਉਣ ਦਿੰਦਾ

ਕਸ਼ਮੀਰ ਪੰਨੂੰ ਕੋਲੋਂ ਕੰਮ ਕਰਵਾਉਣ ਵਾਲੇ ਆਮ ਅਤੇ ਖਾਸ ਬੰਦਿਆਂ ਦੀ ਸੂਚੀ ਬੜੀ ਲੰਮੀ ਹੈਐਪਰ ਜਸਵੰਤ ਸਿੰਘ ਵਿਰਦੀ, ਭੂਸ਼ਨ ਧਿਆਨਪੁਰੀ, ਮੋਹਨ ਭੰਡਾਰੀ, ਬਲਵੰਤ ਚੌਹਾਨ, ਗੁੱਲ ਚੌਹਾਨ, ਗੁਰਚਰਨ ਚਾਹਲ ਭੀਖੀ, ਪਰਮਿੰਦਰਜੀਤ, ਪ੍ਰੇਮ ਪ੍ਰਕਾਸ਼, ਪ੍ਰੀਤਮ ਸਿੰਘ (ਆਈ ਏ.ਐੱਸ) ਰਾਮ ਸਰੂਪ ਅਣਖੀ, ਗੁਰਮੇਲ ਮਡਾਹੜ, ਕ੍ਰਿਪਾਲ ਕਜ਼ਾਕ, ਚਰਨਜੀਤ ਚੰਨੀ, ਸੀ ਮਾਰਕੰਡਾ, ਅਮਰਗਿਰੀ ਅਤੇ ਚਿਤਰਕਾਰ ਐੱਸ ਰਾਜ ਕੁਮਾਰ ਆਦਿ ਦੇ ਨਾਂ ਜ਼ਿਕਰਯੋਗ ਨੇ ਜਿਨ੍ਹਾਂ ਦੇ ਕਈ ਕਾਰਜ ਸਾਹਿਤਕ ਯਾਰੀਆਂ ਕਾਰਨ ਪੰਨੂੰ ਭਾ ਰਾਹੀਂ ਸਿਰੇ ਚੜ੍ਹੇ

ਪੰਨੂੰ ਦਾ ਸੁਭਾਓ ਹੀ ਅਜਿਹਾ ਸੀ ਕਿ ਉਹ ਆਪਣੇ ਕੰਮ ਲਈ ਤਾਂ ਸੰਗਦਾ ਹੁੰਦਾ ਸੀ ਪਰ ਦੂਜੇ ਦੇ ਕੰਮ ਨੂੰ ਆਪਣੀ ਜ਼ਿੰਮੇਵਾਰੀ ਸਮਝ ਲੈਂਦਾ ਸੀ

ਵਿੱਚ ਵਿਚਾਲੇ ਸਾਡੇ ਕੋਲ ਕਦੀ ਰਾਜਿੰਦਰ ਸੋਢੀ ਨੇ ਆ ਜਾਣਾ, ਕਦੀ ਗੁਲਜ਼ਾਰ ਮੁਹੰਮਦ ਗੌਰੀਏ ਦੇ ਨਾਲ ਪ੍ਰੋ. ਰਮਨ ਨੇ ਤੇ ਕਦੀ ਲਾਲੀ ਬਾਬੇ ਨੇ ਆ ਜਾਣਾ ... ਪਲਾਂ ਛਿਣਾਂ ਵਿੱਚ ਦੇਵ ਭਾਰਦਵਾਜ, ਭੂਸ਼ਨ ਧਿਆਨ ਪੂਰੀ, ਮੋਹਨ ਭੰਡਾਰੀ ਅਤੇ ਕਸ਼ਮੀਰ ਪੰਨੂੰ ਦੀ ਟੋਲੀ ਨਾਲ ਸ਼ਾਮ ਦੀ ਮਹਿਫ਼ਿਲ ਰੰਗੀਨ ਹੋ ਜਾਣੀ ... ਇੱਕ ਨਹੀਂ, ਫਿਰ ਸਾਹਿਤ ਤੋਂ ਲੈ ਕੇ ਗਲੋਬ ਪਿੰਡ ਦੇ ਅਣਗਿਣਤ ਵਿਸ਼ਿਆਂ ਉੱਤੇ ਚੁੰਝ-ਚਰਚਾ ਹੋਣੀ ...।

ਕਸ਼ਮੀਰ ਪੰਨੂੰ ਰੁਕ-ਰੁਕ ਕੇ ਠਰ੍ਹੰਮੇ ਨਾਲ ਬੋਲਦਾ ਹੁੰਦਾ ਸੀ। ਕੋਈ ਆਮ ਗੱਲ ਵੀ ਇਵੇਂ ਕਰਦਾ ਸੀ ਜਿਵੇਂ ਕੋਈ ਰਾਜ ਸਾਂਝਾ ਕਰ ਰਿਹਾ ਹੋਵੇਗੁੱਸਾ ਕਦੀ ਵੀ ਉਸਦੇ ਚਿਹਰੇ ਉੱਤੇ ਝਲਕਦਾ ਨਹੀਂ ਸੀ ਦਿਸਿਆਪਰ ਕਿੜ ਕੱਢਣ ਦਾ ਵੱਲ ਵੀ ਉਸ ਨੂੰ ਆਉਂਦਾ ਸੀਬੜਾ ਅੜਬ ਜੱਟ ਹੁੰਦਾ ਸੀਡਾਂਗ ਮਾਰਨ ਜੋਗਾ ਤਾਂ ਨਹੀਂ ਸੀ ਪਰ ਕੋਈ ਜ਼ਿਆਦਤੀ ਕਰੇ ਤੇ ਜਾਏ ਕਿੱਥੇ? ਲੋਹੇ ਦੇ ਅਦਿੱਖ ਚਣੇ ਵੀ ਉਸ ਨੂੰ ਚਬਵਾਉਣੇ ਆਉਂਦੇ ਸਨ

ਕਸ਼ਮੀਰ ਪੰਨੂੰ ਕਛੂ ਚਾਲੇ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ਰਿਹਾ ਹੈਕਾਹਲੀ ਉਹ ਕਿਸੇ ਕੰਮ ਨੂੰ ਨਹੀਂ ਸੀ ਕਰਦਾਉਸਦੇ ਖਾਤੇ ਵਿੱਚ ਗੁੰਮੀਆਂ ਹੋਈਆਂ ਚਾਬੀਆਂ, ਹਾਦਸਿਆਂ ਦੇ ਆਰਪਾਰ, ਸਜਾਵਟੀ ਖਿਡੌਣਾ ਅਤੇ ਕਾਲੀ ਮਿਰਚ ਵਾਲਾ ਮੁਰਗਾ ਨਾਂ ਦੇ ਚਰਚਿਤ ਸਾਹਿਤਕ ਸੰਗ੍ਰਹਿ ਸ਼ਾਮਲ ਹਨਉਂਝ ਪੰਨੂੰ ਨੇ ਮੁਰਦਲਾ ਗਰਗ ਦੀਆਂ ਚੋਣਵੀਆਂ ਹਿੰਦੀ ਕਹਾਣੀਆਂ ਅਤੇ ਕ੍ਰਿਸ਼ਨ ਭਾਵਕ ਦੇ ਹਿੰਦੀ ਨਾਵਲ ‘ਦਰਪਣ’ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ, ਜਿਸਨੂੰ ਭਾਸ਼ਾ ਵਿਭਾਗ ਨੇ ਛਾਪਿਆਉਸਦੀਆਂ ਕਹਾਣੀਆਂ ਹਿੰਦੀ, ਅੰਗਰੇਜ਼ੀ ਅਤੇ ਬੰਗਾਲੀ ਵਿੱਚ ਅਨੁਵਾਦ ਹੋਈਆਂ ਹਨਕੁਝ ਕਹਾਣੀਆਂ ਸੀ.ਬੀ.ਐੱਸ.ਈ. ਅਤੇ ਤਰੀਪੁਰਾ ਯੂਨੀਵਰਸਿਟੀ ਦੇ ਸਲੇਬਸਾਂ ਵਿੱਚ ਵੀ ਸ਼ਾਮਲ ਹਨ

ਨਾਗਮਣੀ, ਦ੍ਰਿਸ਼ਟੀ, ਪੰਜ ਪਾਣੀ, ਅਕਸ, ਲਕੀਰ, ਜਾਗਰਤੀ, ਪੰਜਾਬੀ ਟ੍ਰਿਬਿਊਨ, ਅਜੀਤ, ਵਿਕੇਂਦਰਿਤ, ਸਾਡਾ ਦੇਸ਼, ਲੋਅ ਅਤੇ ਪਾਰਸਮਣੀ ਵਰਗੇ ਚਰਚਿਤ ਰਸਾਲਿਆਂ ਅਤੇ ਅਖਬਾਰਾਂ ਵਿੱਚ ਉਹਦੀਆਂ ਕਹਾਣੀਆਂ ਗਾਹੇ-ਬਗਾਹੇ ਛਪਦੀਆਂ ਆ ਰਹੀਆਂ ਹਨ

ਆਪਣੇ ਅਭੁੱਲ ਰਹਿਨੁਮਾਵਾਂ ਵਾਲੇ ਖਾਤੇ ਵਿੱਚੋਂ ਉਹ ਕੁਲਵੰਤ ਸਿੰਘ ਵਿਰਕ, ਸੂਬਾ ਸਿੰਘ, ਮਨਮੋਹਨ ਸਿੰਘ, ਜਸਬੀਰ ਸਿੰਘ ਬੀਰ ਅਤੇ ਨਿਰਪਿੰਦਰ ਸਿੰਘ ਰਤਨ ਦੀ ਸਿਫਤ ਕਰਦਾ ਨਹੀਂ ਸੀ ਥੱਕਦਾਆਖਦਾ ਹੁੰਦਾ ਸੀ ਕਿ ਵਾਹ ਤਾਂ ਅਮਰੀਕ ਸਿੰਘ ਪੂਨੀ ਅਤੇ ਜਸਬੀਰ ਸਿੰਘ ਆਹਲੂਵਾਲੀਆ ਨਾਲ ਵੀ ਪੈਂਦਾ ਰਿਹਾ ਪਰ ਉਹ ਆਸਾਨੀ ਨਾਲ ਕਾਬੂ ਨਹੀਂ ਸਨ ਆਉਂਦੇ

ਕਸ਼ਮੀਰ ਪੰਨੂੰ ਬੜਾ ਸੰਵੇਦਨਸ਼ੀਲ ਮਨੁੱਖ ਰਿਹਾਜੇ ਕੋਈ ਦੁਰਘਟਨਾ ਨਾ ਵਾਪਰਦੀ ਤਾਂ ਉਸਦਾ ਜਲਵਾ-ਜਲੌਅ ਹੋਰ ਵੀ ਵਧੇਰੇ ਹੋਣਾ ਸੀਉਹ ਦੱਸਦਾ ਹੁੰਦਾ ਸੀ - ਵਿਆਹ ਤੋਂ ਫੌਰਨ ਬਾਅਦ ਸਾਲੀ ਪ੍ਰਿਤਪਾਲ ਇੰਗਲੈਂਡੋਂ ਆਈ ਸੀ ਜਿਸ ਨੂੰ ਘੁਮਾਉਣ ਲਈ ਜੀਪ ’ਤੇ ਗੁਰੂ ਘਰ ਸ਼੍ਰੀ ਹਰਿਮੰਦਰ ਸਾਹਿਬ ਜਾ ਰਹੇ ਸਾਂਜੀਪ ਉਲਟ ਗਈਟਿਊਬ ਫਟ ਗਈਅਸੀਂ ਬੁਰੀ ਤਰ੍ਹਾਂ ਜਖਮੀ ਹੋ ਗਏਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਬਾਅਦ ਸੈਕਟਰ ਸੋਲਾਂ ਦੇ ਹਸਪਤਾਲ ਅਤੇ ਪੀ.ਜੀ.ਆਈ ਚੰਡੀਗੜ੍ਹ ਵਿੱਚ ਢੇਰ ਲੰਮਾ ਇਲਾਜ ਚੱਲਿਆਉਸ ਵੇਲੇ ਦੇ ਸੰਯੁਕਤ ਸਕੱਤਰ ਪੀ ਐੱਲ ਕਪੂਰ ਨੇ ਨੌਕਰੀ ਵਿੱਚੋਂ ਕੱਢਣ ਦਾ ਵੀ ਮਨ ਬਣਾ ਲਿਆ ਸੀਭਲਾ ਹੋਵੇ ਸੂਬਾ ਸਿੰਘ, ਜਸਬੀਰ ਬੀਰ ਅਤੇ ਮਨਜੀਤ ਸਿੰਘ ਦਾ ਜਿਨ੍ਹਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਕੋਲੋਂ ਸਾਹਿਤ ਰਚਣ ਲਈ ਸ਼ਾਬਾਸ਼ੀ ਵੀ ਦੁਆਈ ਅਤੇ ਨੌਕਰੀ ਵਿੱਚ ਬਹਾਲ ਵੀ ਕਰਵਾਇਆ

ਇੱਕ ਨਹੀਂ, ਕਈ ਹਾਦਸਿਆਂ ਨਾਲ ਖੇਡਦਿਆਂ ਕਸ਼ਮੀਰ ਪੰਨੂੰ ਨੇ ਆਪਣੇ ਕੰਮਾਂ ਦੀ ਸ਼ਾਬਾਸ਼ੀ ਲਈ ਤੇ ਖੁਦ ਪੰਜਾਬ ਸਰਕਾਰ ਦਾ ਡਿਪਟੀ ਸੈਕਟਰੀ ਬਣ ਕੇ ਸੁਖ-ਸੁਖਾਂ ਨਾਲ ਸੇਵਾ ਮੁਕਤ ਹੋਏਜ਼ਿੰਦਗੀ ਵਿੱਚ ਕਿਸੇ ਗਿਲੇ ਬਾਰੇ ਪੁੱਛਣ ਉੱਤੇ ਕਸ਼ਮੀਰ ਪੰਨੂੰ ਦੱਸਦਾ ਹੁੰਦਾ ਸੀ ਕਿ ਸਰਕਾਰੇ, ਦਰਬਾਰੇ ਪੰਜਾਬੀ ਨੂੰ ਬਣਦੀ ਮਾਨਤਾ ਨਹੀਂ ਦਿੱਤੀ ਜਾ ਰਹੀਖੁਦ ਪੰਜਾਬ ਦੇ ਅਹਿਲਕਾਰ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਕੰਮ-ਕਾਜ ਨੂੰ ਪਹਿਲ ਦੇ ਰਹੇ ਹਨ ... ਆਪਣੀਆਂ ਨਿੱਕੀਆਂ, ਨਿੱਕੀਆਂ ਅੱਖਾਂ ਵਿੱਚ ਪੰਜਾਬ ਅਤੇ ਮਾਣ ਮੱਤੀ ਪੰਜਾਬੀ ਨੂੰ ਸਿਖਰਾਂ ਉੱਤੇ ਵੇਖਣ ਦੇ ਵੱਡੇ, ਵੱਡੇ ਸੁਪਨੇ ਸੰਜੋਈ ਤੁਰ ਗਿਆ ਸਾਡਾ ਕਸ਼ਮੀਰ ਪੰਨੂੰ ...।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1793)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਹਰਦੇਵ ਚੌਹਾਨ

ਹਰਦੇਵ ਚੌਹਾਨ

Amritsar, Punjab, India.
Phone: (91 - 70098 - 57708)
Email: (hardev.chauhan@yahoo.co.in)