NareshGupta7ਅਚਾਨਕ ਮੇਰਾ ਪੈਰ ਐਕਸੀਲੇਟਰ ਤੋਂ ਚੁੱਕਿਆ ਗਿਆ ਤੇ ਕਾਰ ਦੀ ਸਪੀਡ ...
(25 ਅਕਤੂਬਰ 2018)

 


ਰੋਜ਼ਾਨਾ ਦੇ ਰੁਝੇਵਿਆਂ ਤੋਂ ਜਦੋਂ ਇੱਕ ਦਿਨ ਮਨ ਉਕਤਾ ਜਿਹਾ ਗਿਆ ਤਾਂ ਦਿਲ ਕੀਤਾ ਕਿ ਕਿਸੇ ਪਾਸੇ ਘੁੰਮ ਆਈਏ। ਪਰ ਘੁੰਮਣ ਜਾਣ ਲਈ ਪ੍ਰੋਗਰਾਮ ਪਹਿਲਾਂ ਉਲੀਕਣਾ ਪੈਂਦਾ ਹੈ, ਜਦਕਿ ਮੇਰਾ ਮਨ ਅੱਜ ਹੀ ਉਤਾਵਲਾ ਸੀ
ਮਨ ਦੇ ਮਗਰ ਲੱਗਦਿਆਂ ਸਾਰੀਆਂ ਰਿਸ਼ਤੇਦਾਰੀਆਂ ’ਤੇ ਨਜ਼ਰ ਦੌੜਾਈ ਕਿ ਕਿਸ ਮਾਸੀ, ਚਾਚੀ, ਤਾਈ, ਭੂਆ, ਫੁੱਫੜ ਜਾਂ ਨਾਨਕੇ ਜਾਇਆ ਜਾਵੇ ਤਾਂ ਜੋ ਮਨ ਫਿਰ ਸਥਿਰ ਹੋ ਕੇ ਦੁਨੀਆਦਾਰੀ ਵਿਚ ਮਸਰੂਫ ਹੋ ਜਾਵੇਅੱਗੋਂ ਸ਼੍ਰੀਮਤੀ ਜੀ ਕਹਿੰਦੇ, “ਮੈਂ ਤਾਂ ਨੀ ਕਿਸੇ ਰਿਸ਼ਤੇਦਾਰ ਦੇ ਜਾਣਾ ਬਿਨਾਂ ਬੁਲਾਏ ...” ਮੈਂ ਹਾਰ ਕੇ ਮੋਬਾਇਲ ’ਤੇ ਉਂਗਲਾਂ ਮਾਰਨ ਲੱਗਾਕੁਝ ਚਿਰ ਬਾਅਦ ਮੈਂ ਖੁਸ਼ੀ ਵਿਚ ਉੱਛਲਿਆ ਤੇ ਬੋਲਿਆ, “ਮੈਂ ਤਾਂ ਆਪਣੇ ਪੁਰਾਣੇ ਮਿੱਤਰ ਜੋਗੇ ਵਾਲੇ ਦਰਸ਼ਨ ਕੋਲ ਮਾਨਸਾ ਜਾ ਕੇ ਆਊਂ ...।”

ਸ਼੍ਰੀਮਤੀ ਜੀ ਬੋਲੇ, “ਅੱਜ ਤੁਹਾਨੂੰ ਹੋਇਆ ਕੀ ਆ? ਵਟਸਐਪ ’ਤੇ ਰੋਜ਼ਾਨਾ ਤਾਂ ਤੁਸੀਂ ਓਹਦੇ ਨਾਲ ਚੈਟ ਕਰਦੇ ਹੋਫੋਨ ਕਰ ਕੇ ਗੱਲ ਕਰ ਲਓ ਜਾਂ ਵੀਡੀਓ ਕਾਲ ਕਰ ਲਓ ...

ਇਸ ਤੋਂ ਪਹਿਲਾਂ ਕਿ ਸ਼੍ਰੀਮਤੀ ਜੀ ਦੀ ਟਿੱਪਣੀ ਪੂਰੀ ਹੁੰਦੀ, ਮੈਂ ਦਰਸ਼ਨ ਨੂੰ ਫੋਨ ਮਿਲਾ ਕੇ ਆਪਣੇ ਆਉਣ ਦਾ ਸੁਨੇਹਾ ਦੇ ਚੁੱਕਾ ਸਾਂ

ਉਕਤਾਏ ਮਨ ਨੇ ਹੀ ਮੈਨੂੰ ਇਸ ਦੁਨੀਆਦਾਰੀ ਦੇ ਝਮੇਲਿਆਂ ਤੋਂ ਉੱਪਰ ਉੱਠ ਕੇ ਉਸ ਮਿੱਤਰ ਨੂੰ ਮਿਲਣ ਦਾ ਰਾਹ ਖੋਲ੍ਹਿਆ, ਜੋ ਤਕਰੀਬਨ 32 ਸਾਲ ਪਹਿਲਾਂ ਕਾਲਜ ਵਿਚ ਮੇਰਾ ਹਮ-ਜਮਾਤੀ ਸੀਮੈਂ ਇਸ ਹੋਣ ਵਾਲੀ ਅਚਾਨਕ ਮਿਲਣੀ ਬਾਰੇ ਸੋਚ ਕੇ ਅੰਦਰੋ-ਅੰਦਰੀ ਭਾਵੁਕ ਹੋ ਰਿਹਾ ਸਾਂ ਅਤੇ ਸ਼੍ਰੀਮਤੀ ਅਤੇ ਬੱਚੇ ਮੇਰੇ ਵੱਲ ਦੇਖ ਕੇ ਹੈਰਾਨਸ਼ਾਇਦ ਆਪਣੀ ਥਾਂ ਸਾਰੇ ਸਹੀ ਸਨ

ਮੈਂ ਆਪਣੇ ਬਣਾਏ ਪ੍ਰੋਗਰਾਮ ਮੁਤਾਬਿਕ ਸ਼ਾਮ 5 ਵਜੇ ਮਾਨਸਾ ਲਈ ਇੱਕਲਾ ਹੀ ਆਪਣੀ ਕਾਰ ’ਤੇ ਰਵਾਨਾ ਹੋ ਗਿਆਜੁਲਾਈ ਦਾ ਮਹੀਨਾ ਸੀ, ਗਰਮੀ ਸਿਖਰਾਂ ’ਤੇ ਸੀ ਪਰ ਮਨ ਅੰਦਰੋਂ ਇਕ ਮਿੱਤਰ ਨੂੰ ਮਿਲਣ ਦੀ ਖੁਸ਼ੀ ਵਿਚ ਜਿਵੇਂ ਠੰਢਕਾਂ ਬਿਖੇਰ ਰਿਹਾ ਸੀ, ਗਦਗਦ ਹੋ ਰਿਹਾ ਸੀਅਚਾਨਕ ਮੇਰਾ ਪੈਰ ਐਕਸੀਲੇਟਰ ਤੋਂ ਚੁੱਕਿਆ ਗਿਆ ਤੇ ਕਾਰ ਦੀ ਸਪੀਡ ਇਕਦਮ ਘਟ ਗਈ, ਜਦੋਂ ਮੇਰੇ ਦਿਲ ਦੇ ਕਿਸੇ ਕੋਨੇ ਵਿੱਚੋਂ ਆਵਾਜ਼ ਆਈ – ‘ਗੁਪਤਾ, ਯਾਰ ਕੀ ਤੇਰਾ ਇਸ ਤਰ੍ਹਾਂ ਮੱਲੋ-ਮੱਲੀ ਕਿਸੇ ਦਾ ਮਹਿਮਾਨ ਬਣਨਾ ਸ਼ੋਭਾ ਦੇਵੇਗਾ? ਦਰਸ਼ਨ ਦੇ ਘਰਵਾਲੀ ਅਤੇ ਬੱਚੇ, ਜੋ ਤੈਨੂੰ ਜਾਣਦੇ ਵੀ ਨਹੀਂ, ਜਿਨ੍ਹਾਂ ਤੈਨੂੰ ਕਦੇ ਦੇਖਿਆ ਵੀ ਨਹੀਂ, ਅਚਾਨਕ ਆਪਣੇ ਘਰ ਦੇਖ ਕੀ ਸੋਚਣਗੇ?’ ਮੈਂ ਕੋਲ ਪਈ ਪਾਣੀ ਦੀ ਬੋਤਲ ਚੁੱਕੀ ਤੇ ਦੋ ਘੁੱਟ ਪਾਣੀ ਪੀ ਕੇ ਖੁਦ ਹੀ ਬੁੜਬੜਾਇਆ, ‘ਕੁੱਝ ਵੀ ਹੋਵੇ, ਅੱਜ ਤਾਂ ਮਿੱਤਰਾਂ ਦਾ ਮਿਲਣ ਹੋ ਕੇ ਰਹੂ ਕਿਉਂਕਿ ‘ਕਮਾਏ ਹੋਏ ਦੋਸਤ ਵਿਛੜ ਗਏ, ਕਮਾਨੇ ਕੇ ਚੱਕਰ ਮੇਂ

ਮੈਂ ਪੂਰੇ ਛੇ ਵਜੇ ਮਾਨਸਾ ਵਿਚ ਦਾਖਲ ਹੋ ਰਿਹਾ ਸਾਂਉਦੋਂ ਹੀ ਦਰਸ਼ਨ ਦਾ ਤੀਸਰਾ ਫੋਨ ਆਇਆ, “ ...ਮੈਂ ਰੇਲਵੇ ਫਾਟਕ ਕੋਲ ਖੜ੍ਹਾ ਹਾਂ ਤਾਂ ਜੋ ਤੈਨੂੰ ਘਰ ਲੱਭਣ ਵਿਚ ਪਰੇਸ਼ਾਨੀ ਨਾ ਹੋਵੇ

ਮੈਂ ਜਿਉਂ ਹੀ ਫਾਟਕ ਕਰਾਸ ਕੀਤਾ, ਖੱਬੇ ਪਾਸੇ ਮੇਰਾ ਮਿੱਤਰ ਦਰਸ਼ਨ ਆਪਣੀ ਐਕਟਿਵਾ ਲਈ ਖੜ੍ਹਾ ਸੀ

ਮੈਂ ਗੱਡੀ ਪਾਸੇ ਲਾ ਕੇ ਜਿਉਂ ਹੀ ਉਸ ਨਾਲ ਹੱਥ ਮਿਲਾਇਆ ਤਾਂ ਉਸਨੇ ਮੈਨੂੰ ਖਿੱਚ ਕੇ ਸੀਨੇ ਨਾਲ ਲਾਉਂਦਿਆ ਕਿਹਾ, “ਵਾਹ ਓ ਗੁਪਤਾ, ਅੱਜ ਤਾਂ ਕਮਾਲ ਹੀ ਕਰ ਦਿੱਤੀ ... ਸ਼ੁੱਕਰ ਐ ਰੱਬ ਦਾ

ਫਿਰ ਅਸੀਂ ਉਨ੍ਹਾਂ ਭਾਵੁਕ ਪਲਾਂ ਨੂੰ ਸਾਂਭਦਿਆਂ ਘਰ ਪਹੁੰਚ ਗਏਘਰ ਦੇ ਮੇਨ ਗੇਟ ’ਤੇ ਭਰਜਾਈ ਸਾਡਾ ਇੰਤਜ਼ਾਰ ਕਰ ਰਹੀ ਸੀਮੈਂ ਆਪਣਾ ਨਿੱਘਾ ਸਵਾਗਤ ਦੇਖ ਕੇ ਖੁਸ਼ ਸਾਂਦਰਸ਼ਨ ਦੇ ਦਰਸ਼ਨ ਕਰਕੇ ਮਨ ਸੋਚ ਰਿਹਾ ਸੀ ਕਿ ਮਾਨਸਾ ਆਉਣ ਦਾ ਫੈਸਲਾ ਬਿਲਕੁਲ ਸਹੀ ਸੀਉਹ ਪੇਸ਼ੇ ਵਜੋਂ ਇੱਕ ਸਰਕਾਰੀ ਸਕੂਲ ਵਿੱਚ ਸਾਇੰਸ ਮਾਸਟਰ ਹੈ ਤੇ ਉਸਦੀ ਘਰਵਾਲੀ ਸਰਕਾਰੀ ਸਕੂਲ ਵਿਚ ਕਮਰਸ ਦੀ ਲੈਕਚਰਾਰਅਸੀਂ ਚਾਹ-ਪਾਣੀ ਪੀਣ ਉਪਰੰਤ ਗੱਲਾਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ

ਦਰਸ਼ਨ ਨੇ ਦੱਸਿਆ, “ਮੇਰੇ ਦੋ ਲੜਕੀਆਂ ਹੀ ਹਨਲੜਕਾ ਨਾ ਹੋਣ ਕਾਰਨ ਮੈਂ ਤੇ ਤੇਰੀ ਭਰਜਾਈ ਕਈ ਸਾਲ ਟੈਨਸ਼ਨ ਵਿਚ ਰਹੇ ਪਰ ਫਿਰ ਅਖੀਰ ਰੱਬ ਦਾ ਭਾਣਾ ਮੰਨ ਲਿਆਉਸ ਤੋਂ ਬਾਅਦ ਇਨ੍ਹਾਂ ਬੱਚੀਆਂ ਨੇ ਉਹ ਖੁਸ਼ੀ ਦਿੱਤੀ ਕਿ ਸਾਨੂੰ ਮੁੰਡੇ ਕੁੜੀ ਦਾ ਫਰਕ ਹੀ ਭੁਲਾ ਦਿੱਤਾਵੱਡੀ ਬੇਟੀ ਦਿੱਲੀ ਵਿਚ ਰਹਿ ਕੇ ਐੱਮਬੀਬੀਐੱਸ ਕਰ ਰਹੀ ਹੈ, ਜੋ ਮੈਂ ਨਾ ਕਰ ਸਕਿਆ ਤੇ ਛੋਟੀ ਬੇਟੀ ਨੇ ਐੱਮਐੱਸਸੀ ਮੈਥ ਯੂਨੀਵਰਸਿਟੀ ਵਿੱਚੋਂ ਟੌਪ ਕੀਤਾ ਹੈਅਜਿਹੀ ਲਾਇਕ ਔਲਾਦ ਰੱਬ ਸਭ ਨੂੰ ਦੇਵੇ ...।” ਇਹ ਕਹਿੰਦਿਆਂ ਹੋਇਆ ਦਰਸ਼ਨ ਭਾਵੁਕ ਹੋ ਗਿਆ ਤੇ ਮੈਂ ਉਸਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆਕਮਰੇ ਵਿਚ ਸੰਨਾਟਾ ਸੀ ਤੇ ਉਸ ਨੂੰ ਤੋੜਿਆ ਦਰਸ਼ਨ ਦੀ ਛੋਟੀ ਬੇਟੀ ਨੇ, ਜੋ ਹੁਣੇ ਹੀ ਟਿਊਸ਼ਨ ਤੋਂ ਵਾਪਸ ਆਈ ਸੀ

ਦਰਸ਼ਨ ਤੋਂ ਵੀ ਵੱਧ ਮਿਲਣਸਾਰ ਸੁਭਾਅ ਭਰਜਾਈ ਅਤੇ ਭਤੀਜੀ ਦਾ ਸੀਗੱਲਾਂ ਕਰਦੇ ਹੋਏ ਅਸੀਂ ਚਾਰੇ ਖਿੜਖਿੜਾ ਕੇ ਇਸ ਤਰ੍ਹਾਂ ਹੱਸ ਰਹੇ ਸਾਂ ਜਿਵੇਂ ਵਰ੍ਹਿਆਂ ਤੋਂ ਜਾਣਦੇ ਹੋਈਏਸੁਹਾਵਣਾ ਮੌਸਮ ਦੇਖਦੇ ਹੋਏ ਰਾਤੀਂ ਖਾਣਾ ਖਾਣ ਤੋਂ ਬਾਅਦ ਚਾਰ ਮੰਜੇ ਛੱਤ ਉੱਤੇ ਹੀ ਡਾਹ ਲਏਰਾਤੀਂ 12 ਵਜੇ ਤੱਕ ਗੱਲਾਂ ਚੱਲਦੀਆਂ ਰਹੀਆਂਭਰਜਾਈ ਅਤੇ ਭਤੀਜੀ ਸਾਡੀਆਂ ਗੱਲਾਂ ਸੁਣ ਕੇ ਮਜ਼ੇ ਲੈ ਰਹੀਆਂ ਸਨਮੈਂ ਤੇ ਦਰਸ਼ਨ ਗੱਲਾਂ ਕਰਦੇ ਰਹੇ ਕਿ ਕਿਵੇਂ ਅਸੀਂ ਇੱਕੋ ਮੈਡੀਕਲ ਗਰੁੱਪ ਵਿੱਚ ਐੱਸ ਡੀ ਕਾਲਜ ਬਰਨਾਲਾ ਵਿਚ ਪੜ੍ਹਦੇ ਸਾਂ

ਪ੍ਰੈਕਟੀਕਲ ਦਾ ਗਰੁੱਪ ਵੀ ਸਾਡਾ ਇੱਕ ਸੀ। ਇੱਕੋ ਬੈਂਚ ’ਤੇ ਬੈਠਦੇ ਸਾਂ ਤੇ ਇੱਕਠੇ ਫਿਲਮ ਦੇਖਣ ਜਾਂਦੇ ਸਾਂਲੋੜ ਪੈਣ ’ਤੇ ਇੱਕ ਦੂਜੇ ਦੀ ਹਾਜ਼ਰੀ ਵੀ ਬੋਲ ਦਿੰਦੇ ਸਾਂਖੈਰ, ਉਸ ਜ਼ਿੰਦਗੀ ਦਾ ਆਪਣਾ ਹੀ ਮਜ਼ਾ ਸੀਹੁਣ ਤਾਂ ਬਿਨਾਂ ਮਤਲਬ ਦੇ ਬੋਝ ਹੀ ਚਿਹਰੇ ’ਤੇ ਝੁਰੜੀਆਂ ਪਾਈ ਬੈਠੇ ਹਨਗੱਲਾਂ-ਗੱਲਾਂ ਵਿਚ ਭਰਜਾਈ ਨੇ ਆਪਣੇ ਦਿਲ ਦੀ ਗੱਲ ਵੀ ਕਹਿ ਦਿੱਤੀ, “ਵੀਰ ਜੀ, ਮੈਂ ਤਾਂ ਝਕਦੀ ਸੀ ਕਿ ਪਹਿਲੀ ਵਾਰ ਆ ਰਹੇ ਹੋ, ਉਹ ਵੀ ਅਚਨਚੇਤ, ਪਤਾ ਨਹੀਂ ਕਿਹੋ ਜਿਹੇ ਸੁਭਾਅ ਦੇ ਹੋਵੋਗੇ ਪਰ ਲੱਗਦਾ ਈ ਨਹੀਂ ਕਿ ਤੁਸੀਂ ਪਹਿਲੀ ਵਾਰ ਮਿਲੇ ਹੋਹੁਣ ਮੈਂ ਸੋਚਦੀ ਹਾਂ ਕਿ ਇਹ ਤੁਹਾਡੀ ਤਾਰੀਫ ਐਵੇਂ ਨਹੀਂ ਸੀ ਕਰਦੇ” ਇਸ ਵਾਰ ਮੈਂ ਸਿਰਫ ਇੰਨਾ ਹੀ ਕਹਿ ਸਕਿਆ, “ਤਾਰੀਫ ਲਈ ਸ਼ੁਕਰੀਆ ਭਾਬੀ ਜੀ, ਤੇ ਤੁਹਾਡਾ ਇਸ ਤਰ੍ਹਾਂ ਸੋਚਣਾ ਵੀ ਜਾਇਜ਼ ਸੀ

ਹੁਣ ਨੀਂਦ ਨਾਲ ਅੱਖਾਂ ਬੋਝਲ ਹੋਣ ਦੀ ਤਾਕ ਵਿਚ ਹੀ ਸਨ ਕਿ ਮਿੰਨੀ-ਮਿੰਨੀ ਕਣੀ ਅਸਮਾਨ ਵਿੱਚੋਂ ਟਪਕਣ ਲੱਗ ਪਈਸ਼ਾਇਦ ਪਰਮਾਤਮਾ ਦੋਂਹ ਮਿੱਤਰਾਂ ਦੇ ਪੁਨਰ ਮਿਲਣ ’ਤੇ ਖੁਸ਼ੀਆਂ ਬਿਖੇਰ ਰਿਹਾ ਸੀਅਸੀਂ ਸਾਰੇ ਹੇਠਾਂ ਕਮਰੇ ਵਿਚ ਜਾ ਕੇ ਪੈ ਗਏੇਗੱਲਾਂ ਕਰਦਿਆਂ ਕਦੋਂ ਨੀਂਦ ਆ ਗਈ, ਇਹ ਤਾਂ ਯਾਦ ਨਹੀਂ ਪਰ ਅੱਖ ਸਵੇਰੇ ਸਭ ਦੀ ਅੱਠ ਵਜੇ ਹੀ ਖੁੱਲ੍ਹੀਮੀਂਹ ਅਜੇ ਵੀ ਪੈ ਰਿਹਾ ਸੀਅਸੀਂ ਤਿਆਰ ਹੋ ਕੇ ਨਾਸ਼ਤਾ ਕੀਤਾ ਪਰ ਪਰਮਾਤਮਾ ਚਾਹੁੰਦਾ ਸੀ ਕਿ ਅਸੀਂ ਦੋ ਘੰਟੇ ਹੋਰ ਗੱਲਾਂਬਾਤਾਂ ਕਰੀਏ। ਸ਼ਾਇਦ ਇਸੇ ਲਈ ਤਕਰੀਬਨ ਦਸ ਕੁ ਵਜੇ ਬਾਰਿਸ਼ ਰੁਕੀ

ਮੈਂ ਵਾਪਸ ਆਉਣ ਦੀ ਇਜਾਜ਼ਤ ਲੈਣੀ ਚਾਹੀ ਤਾਂ ਮਾਹੌਲ ਹੀ ਬਦਲ ਗਿਆ ਕਿਉਂਕਿ ਅੱਖਾਂ ਚਾਰਾਂ ਦੀਆਂ ਨਮ ਸਨਕੁਝ ਘੰਟਿਆਂ ਦੀ ਮੁਲਾਕਾਤ ਨੇ ਉਨ੍ਹਾਂ ਦਿਲਾਂ ਨੂੰ ਵੀ ਵਿਛੜਨ ਵੇਲੇ ਝੰਜੋੜ ਕੇ ਰੱਖ ਦਿੱਤਾ, ਜੋ ਕੱਲ੍ਹ ਤੱਕ ਰੂਹਾਂ ਦੇ ਵਾਕਿਫ ਤਕ ਨਹੀਂ ਸਨਸ਼ਾਇਦ ਇਹੀ ਮਿੱਤਰਤਾ ਦੀ ਖੁਸ਼ਬੂ ਹੈ ਜੋ ਜ਼ਿੰਦਗੀ ਨੂੰ ਉਮਰ ਭਰ ਮਹਿਕਾਉਂਦੀ ਰਹਿੰਦੀ ਹੈਫਿਰ ਮੇਰੇ ਮਿੱਤਰ ਦਰਸ਼ਨ ਨੇ ਮੈਨੂੰ ਘੁੱਟ ਕੇ ਗਲਵੱਕੜੀ ਵਿਚ ਲੈ ਲਿਆਮੈਨੂੰ ਲੱਗਿਆ ਜਿਵੇਂ ਮੇਰਾ ਦਿਲ ਕਹਿ ਰਿਹਾ ਹੋਵੇ:

ਸਾਰੀ ਸ਼ਿਕਾਇਤੋਂ ਕਾ ਹਿਸਾਬ ਜੋੜ ਕਰ ਰੱਖਾ ਥਾ ਮੈਨੇ,
ਦੋਸਤ ਨੇ ਗਲੇ ਲਗਾਕਰ ਸਾਰਾ ਗਣਿਤ ਹੀ ਬਿਗਾੜ ਦੀਆ

*****

(1362)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਰੇਸ਼ ਗੁਪਤਾ

ਨਰੇਸ਼ ਗੁਪਤਾ

Tapa Mandi, Barnala, Punjab, India.
Phone: (91 - 94638 - 66178)

Email: (kumarnaresh7265@gmail.com)