NareshGupta7ਮਨੁੱਖ ਦਾ ਮੇਰੇ ਬਿਨਾਂ ਸਰ ਜਾਊ ਪਰ ਤੇਰੇ ਬਿਨਾਂ ਸਰਨਾ ਨੀ ਭੈਣ ਮੇਰੀਏ! ... ਤੇਰੇ ਨਾਲ ਹੀ
(30 ਨਵੰਬਰ 2018)

 

ਕੁਝ ਦਿਨ ਪਹਿਲਾਂ ਮੈਂ ਇੱਕ ਸ਼ਾਦੀ ਵਿੱਚ ਗਿਆਮੈਨੂੰ ਸੱਦਾ ਪੱਤਰ ਲੜਕੇ ਵਾਲਿਆਂ ਵੱਲੋਂ ਸੀ ਪਰ ਮੈਂ ਸਿੱਧਾ ਹੀ ਉਸ ਪੈਲਿਸ ਵਿੱਚ ਪਹੁੰਚ ਗਿਆ, ਜਿੱਥੇ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਅਜੇ ਬਰਾਤ ਪਹੁੰਚੀ ਨਹੀਂ ਸੀਮੈਂ ਆਪਣੀ ਇੱਛਾ ਅਨੁਸਾਰ ਕੁਝ ਹਲਕਾ-ਫੁਲਕਾ ਲੈ ਕੇ ਇੱਧਰ-ਉੱਧਰ ਘੁੰਮਣ ਲੱਗਾ ਤੇ ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮੈਂ ਮੈਰਿਜ ਪੈਲੇਸ ਦੇ ਪਿਛਲੇ ਗੇਟ ਕੋਲ ਪਹੁੰਚ ਗਿਆਮੈਂ ਉਸ ਗੇਟ ਕੋਲ ਖੜ੍ਹ ਕੇ ਬਿਲਕੁਲ ਨਾਲ ਲੱਗਦੇ ਖੇਤ ਵਿੱਚ ਖੜ੍ਹੀ ਪੱਕੀ ਝੋਨੇ ਦੀ ਫ਼ਸਲ ਨੂੰ ਨਿਹਾਰ ਰਿਹਾ ਸਾਂ ਕਿ ਮੇਨੂੰ ਲੱਗਾ, ਜਿਵੇਂ ਸਾਹਮਣੇ ਤੋਂ ਮੇਰੇ ਕੰਨਾਂ ਵਿੱਚ ਇੱਕ ਅਵਾਜ਼ ਪਈ ਹੋਵੇ, “ਸਭ ਕਿਸਮਤ ਦੀ ਖੇਡ ਏ ਸੱਜਣਾ, ਕਿਸੇ ਟਾਈਮ ਤੂੰ ਵੀ ਸਾਡੇ ਹੀ ਨਾਲ ਦਾ ਹੋਇਆ ਕਰਦਾ ਸੀ ...।”

ਮੈਂ ਹੈਰਾਨ ਹੋ ਕੇ ਜਿਉਂ ਹੀ ਥੋੜ੍ਹਾ ਕੁ ਅਗਾਂਹ ਹੋ ਕੇ ਦੇਖਿਆ ਤਾਂ ਫ਼ਸਲ ਨਾਲ ਭਰੀ ਜ਼ਮੀਨ ਦੀ ਅੰਤਰ ਆਤਮਾ ਉਲਾਂਭਿਆਂ ਦੇ ਰੂਪ ਵਿੱਚ ਉੱਚੀ-ਉੱਚੀ ਕੁਰਲਾ ਰਹੀ ਸੀ ਤੇ ਦੂਸਰੇ ਮੈਰਿਜ ਪੈਲਿਸ ਦੀ ਅੰਤਰ ਆਤਮਾ ਇਹ ਸਭ ਸੁਣ ਰਹੀ ਸੀ ਮੈਂ ਵੀ ਸੁਣਨ ਲੱਗਾਆਵਾਜ਼ ਆ ਰਹੀ ਸੀ, “ਤੇਰਾ ਨਾਂ ਵੀ ਕਦੇ ਸਾਡੇ ਵਾਂਗ ਖੇਤ, ਪੈਲੀ, ਜ਼ਮੀਨ ਹੋਇਆ ਕਰਦਾ ਸੀ ਤੇ ਅੱਜ ਤੂੰ ਲਿਸ਼ਕ ਪੁਸ਼ਕ ਕੇ ਮੈਰਿਜ ਪੈਲੇਸ ਬਣ ਬੈਠਾ ਏਂਇੱਕੋ ਘਰ ਵਿੱਚ ਤੇ ਇੱਕੋ ਮਾਂ ਤੋਂ ਜਨਮ ਲੈਣ ਵਾਲਿਆਂ ਦੀ ਕਿਸਮਤ ਵੀ ਅੱਡੋ-ਅੱਡ ਹੋਣਾ ਆਮ ਗੱਲ ਹੈਇਹ ਤੇਰੀ ਖੁਸ਼ਕਿਸਮਤੀ ਹੈ ਜੋ ਤੇਰੀ ਤਕਰੀਬਨ ਹਰ ਰਾਤ ਦੀਵਾਲੀ ਹੁੰਦੀ ਹੈ, ਜਸ਼ਨ ਹੁੰਦੇ ਹਨਭਾਵੇਂ ਔਰਤ ਹੋਵੇ ਤੇ ਭਾਵੇਂ ਮਰਦ, ਹਰ ਕੋਈ ਮਹਿਕਾਂ ਬਿਖੇਰਦਾ ਫਿਰਦਾ ਹੁੰਦਾ ਹੈ ਤੇਰੇ ਆਂਗਨ ਵਿੱਚਅਜਿਹੀ ਸ਼ਾਹੀ ਜਿੰਦਗੀ, ਜੋ ਭਾਵੇਂ ਕੁਝ ਘੰਟਿਆਂ ਦੀ ਹੀ ਮਹਿਮਾਨ ਹੁੰਦੀ ਹੈ, ਨੂੰ ਦੇਖਣਾ ਤੇ ਹੰਢਾਉਣਾ ਤੇਰੀ ਕਿਸਮਤ ਵਿੱਚ ਹੀ ਹੈ ਮੇਰੇ ਵੀਰ ਪੈਲੇਸ ...

“ਪਰ ਮੈਂ ਉਹੀ ਜਮੀਨ ਹਾਂ ਜੋ ਹਰ ਵਕਤ ਆਪਣੇ ਸੀਨੇ ’ਤੇ ਕਦੇ ਹਲ, ਕਦੇ ਕਰਾਹ ਝੱਲਦੀ ਹਾਂਕੀਟਨਾਸ਼ਕਾਂ ਦਾ ਛਿੜਕਾਅ ਮੇਰੇ ’ਤੇ ਉੱਗੀ ਫ਼ਸਲ ’ਤੇ ਕੀਤਾ ਜਾਂਦਾ ਹੈ ਜਿਸ ਨੂੰ ਇਨਸਾਨ ਸੁੰਘ ਕੇ ਵੀ ਬੇਹੋਸ਼ ਹੋ ਜਾਵੇਅਨੇਕਾਂ ਕੈਮੀਕਲ ਯੁਕਤ ਖਾਦਾਂ ਮੇਰੇ ਜਿਸਮ ਨੂੰ ਮਚਾਉਂਦੀਆਂ ਹਨਲੋਕੀ ਮੈਨੂੰ ਮੇਰੇ ਮੁੱਲ ਨਾਲੋਂ ਵੀ ਵੱਧ ’ਤੇ ਬੈਕਾਂ ਕੋਲ ਗਿਰਵੀ ਰੱਖ ਦਿੰਦੇ ਹਨਮੈਨੂੰ ਰੋਣਾ ਆਉਂਦਾ ਹੈ ਪਰ ਮੈਂ ਚੰਦਰੀ ਬੋਲ ਵੀ ਨੀ ਸਕਦੀ ਕੁਝਮੈਂ ਇਹ ਸਭ ਕੁਝ ਝੱਲਣ ਦੇ ਬਾਵਜੂਦ ਜਦੋਂ ਮਨੁੱਖ ਦਾ ਘਰ ਅਨਾਜ ਨਾਲ ਭਰ ਦਿੰਦੀ ਹਾਂ ਤਾਂ ਪਤਾ ਨਹੀਂ ਕਿਉਂ ਮੈਂਨੂੰ ਹੀ ਅੱਗ ਲਗਾ ਦਿੱਤੀ ਜਾਂਦੀ ਹੈਕਈ ਵਾਰ ਤਾਂ ਗੁਆਂਢੀ ਦੀ ਖੜ੍ਹੀ ਫ਼ਸਲ ਵੀ ਉਸ ਅੱਗ ਦੀ ਭੇਟ ਚੜ੍ਹ ਜਾਂਦੀ ਹੈਪਰ ਦੁਨੀਆਂ ਵਿੱਚ ਤਾਂ ਹਰੇਕ ਨੂੰ ਆਪੋ-ਧਾਪੀ ਪਈ ਹੋਈ ਹੈ ਮੇਰੇ ਕਾਲਜੇ ਨੂੰ ਲੱਗੀ ਅੱਗ ਮੈਨੂੰ ਧੁਰ ਅੰਦਰ ਤੱਕ ਝੁਲਸਾ ਕੇ ਰੱਖ ਦਿੰਦੀ ਹੈ ਪਰ ਮੈਂ ਇੱਕ ਗੱਲ ਪੁੱਛਦੀ ਹਾਂ ਕਿ ਮੈਂ ਇਸ ਤਰ੍ਹਾਂ ਕਦ ਤੱਕ ਸਹਾਂਗੀ? ਕਦੇ ਤਾਂ ਮੇਰੇ ਵੀ ਸਬਰ ਦਾ ਬੰਨ੍ਹ ਟੁੱਟੂ, ਫਿਰ ਮੈਂ ਬਾਂਝ ਹੋ ਜਾਵਾਂਗੀ ਤੇ ਬਾਂਝ ਜ਼ਮੀਨ ਆਉਣ ਵਾਲੀਆਂ ਨਸਲਾਂ ਦੇ ਢਿੱਡ ਕਿਵੇਂ ਭਰੂ? ਮੇਰੇ ਵਿੱਚ ਤਾਂ ਉੱਗੇ ਹੋਏ ਕੁਝ ਦਰਖ਼ਤ ਵੀ ਲੋਕਾਂ ਪੁੱਟ ਸੁੱਟੇ, ਛਾਂ ਨੂੰ ਵੀ ਤਰਸਣਗੇ ਇਹ ਮੇਰੀ ਕੋਈ ਦੁਰਸੀਸ ਨਹੀਂ, ਬਲਕਿ ਅੰਦਰੋਂ ਨਿੱਕਲੀ ਚੀਕ ਹੈ ...”

ਮੈਂ ਮੈਰਿਜ ਪੈਲੇਸ ਦੇ ਉੱਚੇ ਗੁੰਬਦ ਵੱਲ ਤੱਕਿਆ ਜੋ ਜ਼ਮੀਨ ਦੀ ਅੰਤਰ ਆਤਮਾ ਦੀ ਚੀਕ ਤੋਂ ਵੀ ਵੱਧ ਦਰਦ ਨਾਲ ਚੀਕਿਆ, “ਭੈਣ ਮੇਰੀਏ! ਮੈਂ ਤੇਰਾ ਦਰਦ ਸਮਝਦਾ ਹਾਂ ਪਰ ਪਹਿਲਾਂ ਤੂੰ ਮੇਰੇ ਦਿਲ ਦੇ ਦਰਦ ਵੀ ਸੁਣ ਲੈਇਹ ਸਾਡੇ ਲੋਕਾਂ ਦੀ ਆਦਤ ਹੈ ਕਿ ਜਦੋਂ ਕੋਈ ਧੀ ਕਿਸੇ ਨੂੰ ਵੱਧ ਪਿਆਰੀ ਹੋਵੇ ਤਾਂ ਉਸ ਨੂੰ ਵੀ ਪੁੱਤ ਕਹਿ ਕੇ ਬੁਲਾਉਂਦੇ ਹਨਮੈਂ ਵੀ ਤਾਂ ਤੇਰੇ ਨਾਲੋਂ ਹੀ ਵੱਖ ਹੋਇਆ ਹਾਂ, ਪਰ ਮੈਂ ਧੀ ਤੋਂ ਪੁੱਤ ਬਣ ਗਿਆ ਮਾਲਕਾਂ ਲਈਮੈਂ ਉਹ ਥਾਂ ਹਾਂ ਜੋ ਲੋਕਾਂ ਦੀ ਦਿਖਾਵੇ ਵਾਲੀ ਜ਼ਿੰਦਗੀ ਦੇਖਦੀ ਹਾਂਅਕਸਰ ਲੋਕੀ ਕਰਜ਼ੇ ਚੁੱਕ ਕੇ ਫੋਕੀਆਂ ਟੌਹਰਾਂ ਦੀ ਅਤਿਸ਼ਬਾਜ਼ੀ ਕਰਦੇ ਨੇਵੱਡੇ ਵੱਡੇ ਦਿਸਣ ਵਾਲੇ ਪਟਾਕੇ, ਅੰਦਰੋਂ ਫੁੱਸ ਨਿਕਲਦੇ ਮੈਂ ਦੇਖੇ ਨੇ... ਸਾਡੇ ਦੇਸ਼ ਵਿੱਚ ਭੁੱਖੇ ਰਹਿਣ ਵਾਲੇ ਲੋਕਾਂ ਦੀ ਗਿਣਤੀ 20 ਕਰੋੜ ਤੋਂ ਵੀ ਜ਼ਿਆਦਾ ਹੈ, ਜਦਕਿ ਸਾਡੇ ਹੀ ਭਾਰਤੀ ਰੋਜ਼ਾਨਾ 244 ਕਰੋੜ ਰੁਪਏ ਦਾ ਭੋਜਨ ਬਰਬਾਦ ਕਰ ਦਿੰਦੇ ਹਨਇਸ ਭੋਜਨ ਨਾਲ 20 ਕਰੋੜ ਤੋਂ ਵੀ ਵੱਧ ਲੋਕਾਂ ਦੇ ਢਿੱਡ ਭਰੇ ਜਾ ਸਕਦੇ ਹਨਪੈਲੇਸਾਂ ਵਿੱਚ ਲੋਕ ਖਾਂਦੇ ਘੱਟ ਹਨ, ਜੂਠਾ ਵੱਧ ਸੁੱਟਦੇ ਹਨ ਜਿਸ ਨੂੰ ਦੇਖ ਕੇ ਮੈਨੂੰ ਕਿੰਨਾ ਦੁੱਖ ਹੁੰਦਾ ਹੈ, ਮੈਂ ਹੀ ਜਾਣਦਾ ਹਾਂ ...

“ਮਹਿੰਗੀਆਂ ਸ਼ਰਾਬਾਂ ਪੀ ਕੇ ਜਦੋਂ ਲੋਕੀ ਆਪਣੀਆਂ ਹੀ ਧੀਆਂ ਭੈਣਾਂ ਦੇ ਹਾਣ ਦੀਆਂ ਡਾਂਸਰਾਂ ਦੇ ਨਾਲ ਨੱਚਦੇ ਹਨ ਤਾਂ ਮੇਰੀਆਂ ਅੱਖਾਂ ਸ਼ਰਮ ਨਾਲ ਧਰਤੀ ਵਿੱਚ ਧਸਣ ਤੱਕ ਜਾਂਦੀਆਂ ਨੇਉਹ ਲੱਛਮੀ, ਜਿਸ ਨੂੰ ਇਹ ਇਨਸਾਨ ਪੂਜਦਾ ਹੈ, ਬੁੱਧੀ ਭ੍ਰਿਸ਼ਟ ਹੋਣ ਤੋਂ ਬਾਅਦ ਉਸੇ ਨੂੰ ਪੈਰਾਂ ਵਿੱਚ ਰੋਲਦਾ ਹੈਕਈ ਵਾਰ ਮਜਬੂਰੀ ਵੱਸ ਤੇ ਕਈ ਵਾਰ ਜਾਣ ਬੁੱਝ ਕੇ ਆਪਣੀ ਹੈਸੀਅਤ ਤੋਂ ਵੱਧ ਪੈਸੇ ਖ਼ਰਚ ਕਰਦਾ ਹੈਇਨ੍ਹਾਂ ਨੂੰ ਉੱਪਰੋਂ ਹੱਸਦੇ ਤੇ ਅੰਦਰੋਂ ਵਿਲਕਦੇ ਵੀ ਦੇਖਦਾ ਹਾਂ ਮੈਂਇਸ ਸਭ ਨੂੰ ਸ਼ਾਹੀ ਜ਼ਿੰਦਗੀ ਨਾ ਸਮਝ ਬਲਕਿ ਮੈਂ ਤਾਂ ਇਹ ਸਭ ਦੇਖ ਕੇ ਸੋਚਦਾ ਹਾਂ ਕਿ ਅੱਜ ਸਭ ਕੁਝ ਹੁੰਦੇ-ਸੁੰਦੇ ਐਡਾ ਗ਼ਰੀਬ ਕਿਉਂ ਹੋ ਗਿਆ ਹੈ ਮਨੁੱਖ... ਤੇ ਹੁਣ ਰਹੀ ਗੱਲ ਤੇਰੀ ਖੁਸ਼ਕਿਸਮਤੀ ਦੀ, ਉਹ ਵੀ ਸੁਣਤੂੰ ਇਨਸਾਨ ਦਾ ਮਾਣ ਏਂਤੂੰ ਇਨਸਾਨ ਦੀ ਕਿਸਮਤ ਭੂਮੀ ਏਂ, ਤੂੰ ਮਾਂ ਰੂਪ ਧਰਤੀ ਹੈਂ ...

“ਮਨੁੱਖ ਦਾ ਮੇਰੇ ਬਿਨਾਂ ਸਰ ਜਾਊ ਪਰ ਤੇਰੇ ਬਿਨਾਂ ਸਰਨਾ ਨੀ ਭੈਣ ਮੇਰੀਏ! ... ਤੇਰੇ ਨਾਲ ਹੀ ਦਰਖ਼ਤ ਹਨ ਜੋ ਜੀਵਨ ਲਈ ਸਾਹ ਬਖਸ਼ਦੇ ਹਨਤੇਰੇ ਤੋਂ ਹੀ ਢਿੱਡ ਭਰਨ ਲਈ ਅਨਾਜ ਮਿਲਦਾ ਹੈਤੇਰੇ ਤੋਂ ਬਿਨਾਂ ਤਾਂ ਜੀਵਨ ਹੀ ਸੰਭਵ ਨਹੀਂ... ਦਰਅਸਲ ਇਹ ਇਨਸਾਨ, ਜਦੋਂ ਤੱਕ ਇਸਦੇ ਹੱਥ ਵਿੱਚ ਕੋਈ ਚੀਜ਼ ਹੁੰਦੀ ਹੈ, ਉਸਦਾ ਦਾ ਮੁੱਲ ਨਹੀਂ ਸਮਝਦਾ ਤੇ ਜਦੋਂ ਉਹ ਚੀਜ਼ ਹੱਥੋਂ ਖਿਸਕਣ ਲੱਗਦੀ ਹੈ ਤਾਂ ਫਿਰ ਮੁੱਲ ਪਾਉਂਦਾ ਹੈਕਾਸ਼! ਇਹ ਸਮਾਂ ਰਹਿੰਦੇ ਸਭ ਸਮਝ ਸਕੇਪਰ ਤੂੰ ਮੈਨੂੰ ਉਲਾਂਭੇ ਨਾ ਦਿਆ ਕਰ! ਆਪਣੀ ਬੇੜੀ ਵਿੱਚ ਵੱਟੇ ਤਾਂ ਇਹ ਇਨਸਾਨ ਖੁਦ ਹੀ ਪਾ ਰਿਹਾ ਹੈ, ਅੰਨ ਉਗਾਉਣ  ਵਾਲੀ ਜ਼ਮੀਨ ਉੱਤੇ ਇਮਾਰਤਾਂ ਉਸਾਰਕੇ ... ਝਾੜ ਬਹੁਤਾ ਲੈਣ ਖਾਤਰ ਜ਼ਹਿਰ ਛਿੜਕ ਕੇ ...”

ਹੁਣ ਧਰਤੀ ਅਤੇ ਮੈਰਿਜ ਪੈਲਿਸ --- ਦੋਵਾਂ ਦੀਆਂ ਆਤਮਾਵਾਂ ਸ਼ਾਂਤ ਸਨ ਆਪੋ ਆਪਣੀ ਭੜਾਸ ਕੱਢ ਕੇ, ਪਰ ਮੇਰੀ ਆਤਮਾ ਕੰਬ ਉੱਠੀ, ਇਹ ਸੋਚ ਕੇ ਕਿ ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਦਾ ਢਿੱਡ ਇਹ ਘਟ ਰਹੀ ਅਤੇ ਜ਼ਹਿਰੀਲੀ ਹੋ ਰਹੀ ਧਰਤੀ ਕਿਵੇਂ ਭਰੂ?

*****

(1413)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਨਰੇਸ਼ ਗੁਪਤਾ

ਨਰੇਸ਼ ਗੁਪਤਾ

Tapa Mandi, Barnala, Punjab, India.
Phone: (91 - 94638 - 66178)

Email: (kumarnaresh7265@gmail.com)