ParkashSJaito7ਘਰ ਫੋਨ ਕਰਕੇ ਸਾਰੀ ਗੱਲ ਦੱਸੀ ਕਿ ਅਸੀਂ ਖਤਰੇ ਤੋਂ ਬਾਹਰ ...
(24 ਅਕਤੂਬਰ 2018)

 

“ਘਬਰਾਉਣ ਵਾਲੀ ਕੋਈ ਗੱਲ ਨਹੀਂ, ਤੁਹਾਡਾ ਮਰੀਜ਼ ਖਤਰੇ ਤੋਂ ਬਾਹਰ ਹੈ।” ਜਦ ਇਹ ਗੱਲ ਐਮਰਜੈਂਸੀ ਕਮਰੇ ਵਿੱਚੋਂ ਬਾਹਰ ਆ ਕੇ ਡਾਕਟਰ ਮਰੀਜ਼ ਦੇ ਵਾਰਸਾਂ ਨੂੰ ਕਹਿੰਦਾ ਹੈ ਤਾਂ ਸਾਰਿਆਂ ਦੇ ਸਾਹ ਵਿੱਚ ਸਾਹ ਆ ਜਾਂਦਾ ਹੈ ਕਿ ਚਲੋ ਕੋਈ ਦਿੱਤਾ-ਲਿਆ ਅੱਗੇ ਆ ਗਿਆ, ਆਪਣਾ ਮਰੀਜ਼ ਬਚ ਗਿਆ

ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਸਾਡੇ ਪਿੰਡ ਇਕ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਉਸ ਨੂੰ ਜਲਦੀ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਜਾਨ ਬਚ ਗਈਕੁੱਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਛੁੱਟੀ ਮਿਲ ਗਈਵਾਪਸ ਆਉਂਦੇ ਰਾਹ ਵਿੱਚ ਹੀ ਮਰੀਜ਼ ਨੂੰ ਘਰ ਲਿਆਉਣ ਵਾਲੇ ਮਰੀਜ਼ ਦੇ ਠੀਕ ਹੋਣ ਦੀ ਖੁਸ਼ੀ ਮਨਾਉਣ ਲੱਗ ਪਏਡਰਾਇਵਰ ਕੁੱਝ ਜ਼ਿਆਦਾ ਹੀ ਖੁਸ਼ੀ ਮਨਾ ਗਿਆ ਤੇ ਸਭ ਤੋਂ ਵੱਧ ਟੱਲੀ ਹੋ ਗਿਆਢੈਪਈ ਵਾਲੀ ਨਹਿਰ ਕੋਲ ਆ ਕੇ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਟਾਹਲੀ ਵਿੱਚ ਜਾ ਵੱਜੀ ਡਰਾਇਵਰ ਅਤੇ ਨਾਲ ਦੀ ਸੀਟ ’ਤੇ ਬੈਠਾ ਖਤਰੇ ਤੋਂ ਬਾਹਰ ਮਰੀਜ਼, ਦੋਨੋਂ ਥਾਂਵੇਂ ਹੀ ਮਰ ਗਏ...

ਮੈਂ ਆਪਣੀ ਨੂੰਹ ਦੇ ਨਾਲ ਆਪਣੀ ਪੋਤਰੀ ਦੀ ਐਡਮਿਸ਼ਨ ਕਰਵਾਉਣ ਲਈ ਸ਼ਹਿਰ ਤੋਂ ਬਾਹਰ ਨਿਕਲਿਆ ਹੀ ਸਾਂ ਕਿ ਦਾਣਾ ਮੰਡੀ ਵਾਲੇ ਪਾਸਿਓਂ ਕੁੱਝ ਸਾਨ੍ਹਾਂ ਦੀ ਭਜਾਈ ਹੋਈ ਗਾਂ ਇੱਕ ਦਮ ਸਾਡੀ ਗੱਡੀ ਵਿੱਚ ਵੱਜੀ ਸਾਰੀ ਗੱਡੀ ਭੰਨੀ ਗਈ ਪਰ ਅਸੀਂ ਵਾਲ-ਵਾਲ ਬਚੇਘਰ ਫੋਨ ਕਰਕੇ ਸਾਰੀ ਗੱਲ ਦੱਸੀ ਕਿ ਅਸੀਂ ਖਤਰੇ ਤੋਂ ਬਾਹਰ ਹਾਂਪਰ ਅਸੀਂ ਕਿੰਨਾ ਕੁ ਸਮਾਂ ਖਤਰੇ ਤੋਂ ਬਾਹਰ ਰਹਿ ਸਕਦੇ ਹਾਂਇੱਥੇ ਤਾਂ ਤੁਸੀਂ ਜਿੰਨੀ ਮਰਜ਼ੀ ਸਾਵਧਾਨੀ ਵਰਤ ਲਵੋ, ਪਤਾ ਨਹੀਂ ਕਦੋਂ ਤੁਹਾਡੇ ਉੱਪਰ ਮੌਤ ਕਿਸੇ ਵੀ ਰੂਪ ਵਿੱਚ ਝਪਟ ਮਾਰ ਸਕਦੀ ਹੈ ਅਵਾਰਾ ਪਸੂ, ਪਤੰਗ ਦੀ ਡੋਰ, ਕੋਈ ਬਿਜਲੀ ਦੀ ਤਾਰ ਜਾਂ ਬੇ-ਕਾਬੂ ਗੱਡੀ, ਜਿਸਦੇ ਡਰਾਇਵਰ ਨੇ ਰਿਸ਼ਵਤ ਦੇ ਕੇ ਲਾਇਸੰਸ ਬਣਵਾਇਆ ਹੋਵੇ, ਦੇ ਰੂਪ ਵਿੱਚ ਹੋਵੇ

ਕਈ ਵਾਰ ਮਨ ਵਿੱਚ ਖਿਆਲ ਆਉਂਦਾ ਕਿ ਮਰੀਜ਼ ਦਾ ਇਲਾਜ ਕਰਨ ਵਾਲਾ ਡਾਕਟਰ ਤਾਂ ਆ ਕੇ ਤਸੱਲੀ ਦੇ ਜਾਂਦਾ ਹੈ ਕਿ ਘਬਰਾਉਣ ਵਾਲੀ ਗੱਲ ਨਹੀਂ, ਤੁਹਾਡਾ ਮਰੀਜ਼ ਖਤਰੇ ਤੋਂ ਬਾਹਰ ਹੈ। ਪਰ ਕੀ ਮਰੀਜ਼ ਸੱਚ-ਮੁੱਚ ਹੀ ਖਤਰੇ ਤੋਂ ਬਾਹਰ ਹੁੰਦਾ ਹੈ? ਇੰਝ ਪ੍ਰਤੀਤ ਹੁੰਦਾ ਜਿਵੇਂ ਇਹ ਸਾਰੀ ਹੀ ਧਰਤੀ ਇੱਕ ਬਹੁਤ ਵੱਡਾ ਹਸਪਤਾਲ ਹੋਵੇ ਅਤੇ ਪ੍ਰਮਾਤਮਾ/ਕੁਦਰਤ ਇਸ ਦਾ ਇੱਕੋ-ਇੱਕ ਡਾਕਟਰਇਸ ਹਸਪਤਾਲ ਵਿੱਚ ਹਰ ਪਲ ਕੋਈ ਨਾ ਕੋਈ ਮਰ ਰਿਹਾ ਹੋਵੇ ਅਤੇ ਡਾਕਟਰ (ਪ੍ਰਮਾਤਮਾ) ਬਿਨਾਂ ਕਿਸੇ ਅਫਸੋਸ ਦੇ ਕਹਿ ਰਿਹਾ ਹੋਵੇ, ਲੈ ਜਾਵੋ ਮਰ ਗਿਆ ਤੁਹਾਡਾ ਮਰੀਜ਼ ਇਹਨੂੰ ਸਾੜਨਾ ਹੈ ਤਾਂ ਸਾੜੋ, ਦੱਬਣਾ ਹੈ ਤਾਂ ਦੱਬੋ, ਇਹ ਮੇਰੇ ਇਲਾਜ ਖੁਣੋ ਨਹੀਂ, ਆਪਣੀ ਅਣਗਹਿਲੀ ਕਰਕੇ ਮਰਿਆ ਹੈ... ਮੈਂ ਤੁਹਾਨੂੰ ਅਜਿਹਾ ਸੰਸਾਰ ਨਹੀਂ ਦਿੱਤਾ ਸੀ, ਜਿਹੋ ਜਿਹਾ ਤੁਸੀਂ ਇਸ ਨੂੰ ਬਣਾ ਦਿੱਤਾਮੇਰੇ ਭੇਜੇ ਹੋਏ ਮੇਰੇ ਵਰਗੇ ਹੀ ਵੈਦਾਂ (ਮੇਰਾ ਬੈਦੁ ਗੁਰੂ ਗੋਵਿੰਦਾ) ਨੇ ਤੁਹਾਨੂੰ ਬਥੇਰਾ ਸਮਝਾਇਆ. “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਪਰ ਤੁਸੀਂ ਇਸ ਨੂੰ ਗਾ ਗਾ ਕੇ ਢੋਲਕੀਆਂ ਦੇ ਪੁੜੇ ਪਾੜ ਸੁੱਟੇ, ਇਸ ’ਤੇ ਅਮਲ ਨਹੀਂ ਕੀਤਾਸਗੋਂ ਪਾਣੀ, ਹਵਾ, ਧਰਤੀ ਸਭ ਕੁੱਝ ਪਲੀਤ ਕਰ ਛੱਡਿਆਮੈਨੂੰ ਖੁਸ਼ ਕਰਨ ਲਈ ਤੁਸੀ ਮੇਰੀਆਂ ਪੱਥਰ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਉੱਪਰ ਰਸਾਇਣਕ ਰੰਗ ਲਾ ਲਾ ਕੇ ਪੀਣ ਵਾਲੇ ਪਾਣੀ ਵਿੱਚ ਰੋੜ੍ਹ ਕੇ ਕੈਂਸਰ ਵਰਗੀਆਂ ਨਾ-ਮੁਰਾਦ ਬੀਮਾਰੀਆਂ ਪਾਣੀ ਵਿੱਚ ਫੈਲਾ ਦਿੱਤੀਆਂ ਹਨਮੈਨੂੰ ਹੀ ਖੁਸ਼ ਕਰਨ ਲਈ ਤੁਸੀਂ ਮਣਾਂ-ਮੂੰਹੀ ਫੁੱਲਾਂ ਦਾ ਉਜਾੜਾ ਕਰਕੇ ਗੁਰਦੁਆਰਿਆਂ ਮੰਦਰਾਂ ਵਿੱਚ ਚੜ੍ਹਾਇਆਫੇਰ ਕਿਵੇਂ ਕਹਾਂ ਤੁਸੀਂ ਖਤਰੇ ਤੋਂ ਬਾਹਰ ਹੋ

ਆਹ ਰਾਵਣ ਦਾ ਪੁਤਲਾ ਫੂਕ ਕੇ ਪਰਦੂਸ਼ਣ ਫੈਲਾਉਣ ਵਾਲਿਆਂ ਨੂੰ ਰਾਵਣ ਦੀ ਰੂਹ ਜ਼ਰੂਰ ਸਵਾਲ ਕਰਦੀ ਹੋਊ ਕਿ ਜਿਹੋ-ਜਿਹੇ ਘਿਨਾਉਣੇ ਕੰਮ ਅੱਜ ਦਾ ਮਨੁੱਖ ਕਰ ਰਿਹਾ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ ਤੇ ਪੁਤਲੇ ਤੁਸੀਂ ਮੇਰੇ ਫੂਕਦੇ ਹੋਕੀ ਦੀਵਾਲੀ, ਕੀ ਗੁਰਪੁਰਬ, ਕਿਹੜਾ ਦਿਨ ਤਿਉਹਾਰ ਹੈ ਜਦ ਤੁਸੀਂ ਸ਼ਰਧਾ ਦੇ ਨਾਮ ’ਤੇ ਪਰਦੂਸ਼ਣ ਨਹੀਂ ਫੈਲਾਇਆ? ਹੀਰੋ ਸ਼ੀਮਾ ਅਤੇ ਨਾਗਾ ਸਾਕੀ ਵਿੱਚ ਰਹਿਣ ਵਾਲੇ ਬੱਚੇ, ਬਜ਼ੁਰਗ, ਇਸਤਰੀਆਂ ਜਦ ਸਵੇਰ ਵੇਲੇ ਸੁੱਤੇ ਉੱਠੇ ਹੋਣਗੇ ਤਾਂ ਸਾਰੇ ਹੀ ਖਤਰੇ ਤੋਂ ਬਾਹਰ ਹੋਣਗੇ? ਪਰੰਤੂ ਇੱਥੇ ਵੀ ਗੁਰੂ ਨਾਨਕ ਪਾਤਿਸ਼ਾਹ ਦਾ ਫੁਰਮਾਨ ਹੀ ਲਾਗੂ ਹੁੰਦਾ ਹੈ, “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ” ਇਸ ਲਈ ਇਹੀ ਕਹਿਣਾ ਬਣਦਾ ਕਿ ਡਾਕਟਰ ਲੱਖ ਕਹੀ ਜਾਵੇ ਤੁਹਾਡਾ ਮਰੀਜ਼ ਖਤਰੇ ਤੋਂ ਬਾਹਰ ਹੈ ਪਰ ਲੱਗਦਾ ਨਹੀਂ ਕਿ ਇੱਥੇ ਕੋਈ ਵੀ ਖਤਰੇ ਤੋਂ ਬਾਹਰ ਹੈ “ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।”

*****

(1361)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪਰਕਾਸ਼ ਸਿੰਘ ਜੈਤੋ

ਪਰਕਾਸ਼ ਸਿੰਘ ਜੈਤੋ

Retired Assistant Superintendent Jail.
Phone: (91 - 97805 - 01017)
Email (sidhuparkash.84@gmail.com)