CMarkanda7ਮੈਂ ’ਗਾਹਾਂ ਤੋਂ ਮੁੰਡੇ ਨੂੰ ਹੱਥ ਨੀ ਲਾਉਂਦਾ। ਜੇ ਇਹਨੂੰ ਪੜ੍ਹਾਉਣੈ ਤਾਂ ਛੱਡ ਜਾਵੋ, ਨਹੀਂ ਤਾਂ ...
(1 ਅਕਤੂਬਰ 2018)

 


ਉਦੋਂ ਮੈਂ ਮਸਾਂ ਪੰਜਵੀਂ ਜਮਾਤ ਵਿੱਚ ਹੋਣਾ
ਸਾਡੀ ਜਮਾਤ ਨੂੰ ਵਾਰੀ ਵਾਰੀ ਮਾਸਟਰ ਹਰੀ ਚੰਦ ਪੱਖੋਵਾਲੀਆ, ਮਾਸਟਰ ਨੱਥੂ ਰਾਮ ਟੂਸੇ ਅਤੇ ਸੁਰਜੀਤ ਸਿੰਘ ਲੀਲਾਂ ਵਾਲੇ ਪੜ੍ਹਾਇਆ ਕਰਦੇ ਸਨਹਿਸਾਬ ਵਿੱਚ ਤਾਂ ਮੈਂ ਜਮਾਂ ਈ ਕੋਰਾ ਸੀਬਾਕੀ ਮਜ਼ਮੂਨਾਂ ਵਿੱਚ ਠੀਕ ਠਾਕ ਸੀਮੈਨੂੰ ਹਿਸਾਬ ਦੇ ਕੈਲੰਡਰ ਦੇ ਸਵਾਲ ਤੋਂ ਬਿਨਾਂ ਹੋਰਨਾਂ ਸਵਾਲਾਂ ਦੇ ਤਰੀਕੇ ਮੇਰੇ ਦਿਮਾਗ ਦੀ ਬੰਜਰ ਭੋਇੰ ਵਿੱਚ ਤਾ ਉਮਰ ਉਗ ਨਾ ਸਕੇਅਲਜਬਰਾ, ਜੁਮੈਟਰੀ ਅਤੇ ਹਿਸਾਬ ਦੇ ਫਾਰਮੂਲੇ ਅਤੇ ਗੁਰ ਕਦੀ ਵੀ ਮੇਰੇ ਚੇਤਿਆਂ ਵਿੱਚ ਨਹੀਂ ਸਨ ਰਚੇਦਸ ਤੱਕ ਦੇ ਪਹਾੜੇ ਜ਼ਰੂਰ ਮੂੰਹ ਜ਼ੁਬਾਨੀ ਯਾਦ ਹੋ ਗਏ ਸਨਸਵਾਏ, ਡੂਢੇ, ਢਾਏ, ਪੌਂਚੇ ਅਤੇ ਢੌਂਚੋ ਜਿਹੇ ਪਹਾੜੇ ਮੇਰੇ ਨਾਲ ਉਮਰ ਭਰ ਮੂੰਹ ਵਿੰਗਾ ਕਰੀ ਖੜ੍ਹੇ ਰਹੇ

ਮਾਸਟਰ ਹਰੀ ਚੰਦ ਦੀ ਜਦੋਂ ਹਿਸਾਬ ਪੜ੍ਹਾਉਣ ਦੀ ਵਾਰੀ ਆਉਣੀ ਹੁੰਦੀ ਤਾਂ ਮੈਂ ਪਹਿਲਾਂ ਹੀ ਇੱਕ ਜਾਂ ਦੋ ਨੰਬਰ ਦੀ ਛੁੱਟੀ ਦਾ ਬਹਾਨਾ ਬਣਾਕੇ ਟਾਲਾ ਵੱਟ ਜਾਂਦਾਰੋਜ਼ ਰੋਜ਼ ਇਹ ਬਹਾਨਾ ਭਲਾ ਕਿਵੇਂ ਪੁੱਗਦਾਅਕਸਰ ਮਾਸਟਰ ਹਰੀ ਚੰਦ ਦੇ ਕਦੇ ਨਾ ਕਦੇ ਅੜਿੱਕੇ ਆ ਹੀ ਜਾਂਦਾਉਨ੍ਹਾਂ ਦਾ ਲਿਖਾਇਆ ਕੋਈ ਵੀ ਸਵਾਲ ਮੈਥੋਂ ਹੱਲ ਨਾ ਹੁੰਦਾਬਚਪਨ ਤੋਂ ਹੀ ਨਿਗ੍ਹਾ ਘੱਟ ਹੋਣ ਕਰਕੇ ਅੱਗੇ ਬੈਠੇ ਮੁੰਡੇ ਦੀ ਸਲੇਟ ਤੋਂ ਨਕਲ ਵੀ ਨਾ ਮਾਰ ਹੁੰਦੀਹੋਰਨਾਂ ਜਮਾਤੀਆਂ ਵਾਂਗ ਮੇਰਾ ਜਵਾਬ ਵੀ ਗਲਤ ਹੀ ਨਿਕਲਦਾਸਾਡੇ ਕੰਨ ਫੜਵਾਕੇ ‘ਰਾਜੇ ਦੀ ਘੋੜੀ’ ਬਣਾਇਆ ਜਾਂਦਾਮੇਰੀ ਸ਼ਾਮਤ ਆ ਜਾਂਦੀਮਾਸਟਰ ਹਰੀ ਚੰਦ ਹਰ ਇੱਕ ਨੂੰ ਤੂਤ ਦੀ ਛਟੀ ਨਾਲ ਚੰਗਾ ਚਾਟ੍ਹਾ ਛਕਾਉਂਦੇਬਾਕੀ ਮੁੰਡੇ ਤਾਂ ਪਹਿਲੀ ਛਟੀ ਵੱਜਣ ਸਾਰ ਹੀ ਐਵੇਂ ਮੀਚੀ ਦੀਆਂ ਲੇਰਾਂ ਮਾਰਕੇ, ਰੋਣਹਾਕੇ ਮੂੰਹ ਬਣਾਕੇ ਡਰਾਮਾ ਰਚਦੇ ਤੇ ਬਚ ਜਾਂਦੇ, ਪਰ ਜਦੋਂ ਮੇਰੀ ਵਾਰੀ ਆਉਂਦੀ ਤਾਂ ਮਾਸਟਰ ਜੀ ਨੂੰ ਪਤਾ ਨੀਂ ਕੀ ਚਿੱਪ ਚੜ੍ਹ ਜਾਂਦੀ, ਕੁੱਟਣ ਡਹਿ ਜਾਂਦੇਜਦੋਂ ਤੱਕ ਮੇਰੀਆਂ ਸੱਚੀਂ ਮਿੱਚੀਂ ਦੀਆਂ ਚਿਆਂਗਾਂ ਨਾ ਨਿਕਲਦੀਆਂ, ਉਦੋਂ ਤੱਕ ਕੁੱਟੀ ਜਾਂਦੇ

ਮੈਂ ਰੋਜ਼ ਸੁੱਖ ਸੁੱਖਦਾ ਕਿ ਹਰੀ ਚੰਦ ਮਾਸਟਰ ਬਿਮਾਰ ਹੋ ਜਾਵੇਕਦੀ ਕਹਿੰਦਾ ਐਕਸੀਡੈਂਟ ਹੋਕੇ ਟੰਗਾਂ ਤੁੜਵਾਕੇ ਘਰੇ ਪਿਆ ਰਹੇਮੇਰੇ ਮੂੰਹੋਂ ਸਦਾ ਮਾੜੀ ਭਾਖਿਆ ਹੀ ਨਿਕਲਦੀਪਰ ਮੇਰਾ ਸਰਾਪ ਉਨ੍ਹਾਂ ਨੂੰ ਕਦੀ ਵੀ ਨਹੀਂ ਸੀ ਲੱਗਿਆਸਗੋਂ ਅਗਲੀ ਭਲਕ ਹਰ ਵਾਰ ਉਨ੍ਹਾਂ ਦਾ ਪੇਠੇ ਰੰਗੀ ਪੱਗ ਵਾਲਾ ਲਹਿਰਾਉਂਦਾ ਤੁਰ੍ਹਲਾ ਅਤੇ ਅੱਧੀ ਢੂਹੀ ਤੱਕ ਲਮਕਦਾ ਲੜ ਝੱਟ ਮੇਰੇ ਸਾਹ ਸੂਤ ਲੈਂਦਾਉਹ ਸਕੂਲ ਵੜਨ ਤੋਂ ਪਹਿਲਾਂ ਹੀ ਸਾਈਕਲ ਦੀ ਟੱਲੀ ਵਜਾਉਣ ਲੱਗ ਪੈਂਦੇਸਕੂਲ ਵਿੱਚ ਹਾਜ਼ਰ ਮੁੰਡੇ ਜਿਓਂ ਹੀ ਖੜਕਦੀ ਟੱਲੀ ਸੁਣਦੇ ਝੱਟ ਇੱਕ ਦੂਜੇ ਤੋਂ ਮੂਹਰੇ ਭੱਜਕੇ ਉਨ੍ਹਾਂ ਦੀ ਸਾਈਕਲ ਫੜਦੇਜਿੱਦਣ ਮੈਂ ਮਾਸਟਰ ਜੀ ਦਾ ਸਾਈਕਲ ਫੜਨ ਵਿੱਚ ਮੋਹਰੀ ਹੁੰਦਾ, ਮੈਂਨੂੰ ਲਗਦਾ ਅੱਜ ਮੇਰੇ ਕੁੱਟ ਨਹੀਂ ਪਵੇਗੀਪਰ ਇੰਝ ਕਦੀ ਵੀ ਨਹੀਂ ਸੀ ਹੋਇਆ

ਮਾਸਟਰ ਜੀ ਦੀ ਕੁੱਟ ਤੋਂ ਡਰ ਦਾ ਮਾਰਿਆ ਇੱਕ ਦਿਨ ਮੈਂ ਵੀ ਫੱਟੀ ਬਸਤਾ ਚੁੱਕ ਕੇ ਸਕੂਲੋਂ ਭੱਜ ਆਇਆਕਈ ਦਿਨ ਸਕੂਲ ਨਾ ਵੜਿਆਘਰੋਂ ਤਾਂ ਸਕੂਲ ਪੜਨ ਜਾਂਦਾ ਪਰ ਸਕੂਲ ਨਾ ਜਾਂਦਾਮਟਰਗਸ਼ਤੀ ਕਰਦਾ ਰਹਿੰਦਾ ਜਾਂ ਸਕੂਲ ਲਾਗਲੇ ਸੰਤਾਂ ਦੇ ਡੇਰੇ ਵਿੱਚ ਦਿਨ ਕਟੀ ਕਰਕੇ ਸਾਰੀ ਛੁੱਟੀ ਹੋਣ ਸਾਰ ਘਰ ਪੁੱਜ ਜਾਂਦਾਘਰਦੇ ਸਮਝਦੇ ਮੁੰਡਾ ਸਕੂਲੋਂ ਪੜ੍ਹਕੇ ਆਇਆ ਹੈ

ਮਾਸਟਰ ਜੀ ਮੇਰੇ ਗੈਰ ਹਾਜ਼ਰ ਰਹਿਣ ਬਾਰੇ ਰੋਜ਼ ਪੁੱਛਦੇਇੱਕ ਦਿਨ ਉਨ੍ਹਾਂ ਦੋ ਮੁੰਡੇ ਮੇਰੇ ਸਾਡੇ ਘੱਲੇਉਨ੍ਹਾਂ ਮੇਰਾ ਸਕੂਲ ਨਾ ਵੜਨ ਦਾ ਸਬੱਬ ਜਾਣਨਾ ਚਾਹਿਆ ਹੋਣਾਘਰੇ ਮੇਰੀ ਵਾਹਵਾ ਘੂਰ ਘੱਪ ਹੋਈ, ਪਰ ਮੈਂ ਵੀਚਰ ਗਿਆ ਕਿ ਮੈਂ ਨੀ ਪੜ੍ਹਨਾ, ਹਰੀ ਚੰਦ ਮਾਸਸਟਰ ਮੈਨੂੰ ’ਕੱਲੇ ਨੂੰ ਈ ਬਹੁਤਾ ਮਾਰਦਾ ਐਅੱਖਾਂ ਵਿੱਚ ਪਾਣੀ ਭਰਕੇ ਮੈਂ ਸਕੂਲ ਨਾ ਜਾਣ ਦੀ ਆਪਣੀ ਹਿੰਡ ਪੁਗਾਉਣ ਲੱਗਿਆ ਅਤੇ ਘਰਦਿਆਂ ਦੀਆਂ ਲੇਲ੍ਹੜੀਆਂ ਕੱਢੀ ਗਿਆ

ਅਗਲੇ ਦਿਨ ਪਿਤਾ ਜੀ ਮੈਨੂੰ ਪੁਚਕਾਰਕੇ ਸਕੂਲ ਛੱਡਣ ਲੈ ਗਏਜਾਂਦਿਆਂ ਹੀ ਮਾਸਟਰ ਜੀ ਨੂੰ ਮੇਰੇ ਕੁੱਟਣ ਦਾ ਉਲਾਂਭਾ ਦੇਣ ਲੱਗ ਪਏਮਾਸਟਰ ਜੀ ਨੇ ਪਿਤਾ ਜੀ ਨੂੰ ਕੁਰਸੀ ਦੇਕੇ ਪਾਣੀ ਪਿਲਾਇਆ ਤੇ ਠੰਢੇ ਮਤੇ ਨਾਲ ਸਮਝਾਉਣ ਲੱਗੇ, “ਪੰਡਤ ਜੀ, ਮੈਂ ਸੋਡੇ ਮੁੰਡੇ ਨੂੰ ਜਾਣ ਬੁੱਝ ਕੇ ਨਹੀਂ ਕੁੱਟਦਾਇਸਨੂੰ ਆਪਣਾ ਸਮਝਕੇ ਹੋਰਨਾਂ ਨਾਲੋਂ ਇਸਦੀ ਵੱਧ ਝਾੜ ਝੰਬ ਕਰਦੈਂ ਤਾਂ ਕਿ ਇਹਦੇ ਖਾਨੇ ਵਿੱਚ ਵੀ ਕੋਈ ਅੱਖਰ ਪੈ ਜਾਵੇਆਉਂਦਾ ਤਾਂ ਏਹਨੂੰ ਇੱਲ ਤੋਂ ਕੁੱਕੜ ਨੀਜੇ ਮੁੰਡੇ ਨੂੰ ਡੰਗਰ ਚਾਰਨ ਲਾਉਣੈ ਤਾਂ ਸੋਡੀ ਮਰਜ਼ੀਮੈਂ ’ਗਾਹਾਂ ਤੋਂ ਮੁੰਡੇ ਨੂੰ ਹੱਥ ਨੀ ਲਾਉਂਦਾਜੇ ਇਹਨੂੰ ਪੜ੍ਹਾਉਣੈ ਤਾਂ ਛੱਡ ਜਾਵੋ, ਨਹੀਂ ਤਾਂ ਨਾ ਸਹੀ

ਮੇਰੇ ਮੁੜਕੜੀ ਮਾਰੀ ਤੇ ਨੀਵੀਂ ਪਾਈ ਖੜ੍ਹੇ ਨੂੰ ਵੇਖ ਮਾਸਟਰ ਜੀ ਨੇ ਮੈਨੂੰ ਪੁਚਕਾਰਕੇ ਬੁੱਕਲ ਵਿੱਚ ਲੈ ਲਿਆਬੜੇ ਤਪਾਕ ਨਾਲ ਕਹਿਣ ਲੱਗੇ, “ਬੱਚੂ, ਔਹ ਦੇਖ ਸਮੁੰਦੂ ਕਾ ਦਰਸ਼ਨ ਜਾਂ ਭਜਨੇ ਕਾ ਬਿੱਲਾ ਗੁਰਬਖ਼ਸ਼ ਫੇਲ ਹੋ ਜਾਣਗੇ ਤਾਂ ਹਲ ਦਾ ਮੁੰਨਾ ਫੜ ਲੈਣਗੇਮਿਲਕਣੀਏ ਕੇ ਜੈਬੇ ਕਾ ਲਾਣਾ ਕਲਕੱਤੇ ਟਰੱਕਾਂ ਦਾ ਮਾਲਕ ਐਉਹ ਤਾਂ ਓਥੇ ਜਾਕੇ ਜਾ ਫੜੂ ਟਰੱਕ ਦਾ ਸਟੇਰਿੰਗਨਾਈਆਂ ਦਾ ਜੀਤ ਹਜਾਮਤਾਂ ਕਰਨ ਲੱਗਜੂ, ਬਿਰਜੂ ਸਨਿਆਰੇ ਦਾ ਮੁੰਡਾ ਟੂਮਾਂ ਘੜ ਲਿਆ ਕਰੂ, ਅੰਦਰਲੇ ਵਿਹੜੇ ਆਲਾ ਬਖ਼ਸ਼ਾ ਜੁੱਤੀਆਂ ਸਿਉਂ ਲਿਆ ਕਰੂ, ਘੁਮਾਰਾਂ ਦਾ ਦੇਵ ਭੱਠਿਆਂ ਤੋਂ ਇੱਟਾਂ ਢੋਅ ਕੇ ਕਬੀਲਦਾਰੀ ਕਿਓਂਟਣ ਜੋਗਾ ਹੋਜੂਬਾਮ੍ਹਣਾਂ, ਤੂੰ ਦੱਸ ਜੇ ਤੂੰ ਜੇ ਨਾ ਪੜ੍ਹਿਆ ਕੀ ਕਰੇਂਗਾਹੁਣ ਤਾਂ ਲੋਕੀਂ ਬਾਮ੍ਹਣਾਂ ਨੂੰ ਸ਼ਰਾਧ ਖਵਾਉਣੋਂ ਵੀ ਹਟਗੇਤੂੰ ਪੱਤਰੀ ਉਠਾਲਣ ਜੋਗਾ ਤਾਂ ਹੋਜਾ...”

ਮਾਸਟਰ ਹਰੀ ਚੰਦ ਦੀ ਤੂਤ ਦੀ ਛਟੀ ਦੀ ਕੁੱਟ ਤਾਂ ਬੇਸ਼ਕ ਘਟ ਗਈ ਪਰ ਦਬੜੂੰ ਘੁਸੜੂੰ ਕਰਕੇ ਮੈਂ ਪੰਜਵੀਂ ਅਤੇ ਅੱਠਵੀਂ ਕਰ ਗਿਆ1962 ਵਿਚ ਮੇਰੇ ਕਰਮਾਂ ਨੂੰ ਪਾਸ ਫਾਰਮੂਲਾ ਕਿਸੇ ਪੰਜ ਮਜ਼ਮੂਨਾਂ ਵਿੱਚੋਂ ਪਾਸ ਹੋਣ ਦਾ ਇੱਕ ਸਾਲ ਹੀ ਰਿਹਾਹਿਸਾਬ ਵਿੱਚੋਂ ਫੇਲ ਹੋਣ ਦੇ ਬਾਵਜੂਦ ਮੈਂ ਦਸਵੀਂ ਪਾਸ ਕਰ ਗਿਆ

ਤਪੇ ਆਇਆ ਤਾਂ 1966 ਵਿੱਚ ਮੈਨੂੰ ਆਰੀਆ ਸਕੂਲ ਵਿੱਚ ਮਾਸਟਰ ਰੱਖ ਲਿਆਪੜ੍ਹਾਉਂਦਿਆ ਹੀ ਮੈਂ ਪ੍ਰਾਈਵੇਟ ਤੌਰ ’ਤੇ ਗਿਆਨੀ, ਬੀਏ, ਐੱਮਏ ਅਤੇ ਐੱਮ ਫ਼ਿਲ ਤੱਕ ਦੀ ਡਿਗਰੀ ਹਾਸਲ ਕਰ ਲਈਸਕੂਲ ਵਿੱਚ ਪੜ੍ਹਾਉਂਦਿਆਂ ਮੈਂ ਵੀ ਮਾਸਟਰ ਹਰੀ ਚੰਦ ਵਾਂਗ ਕਦੇ ਗਦੇ ਕਮਜ਼ੋਰ ਵਿਦਿਆਰਥੀਆਂ ਨੂੰ ਕੁੱਟ ਲੈਂਦਾਇੱਕ ਦਿਨ ਅਜਿਹਾ ਗੁੱਸਾ ਆਇਆ ਕਿ ਇੱਕ ਵਿਦਿਆਰਥੀ, ਜਿਸਨੇ ਆਪਣੇ ਅੱਗੇ ਬੈਠੀ ਜਮਾਤਣ ਨਾਲ ਸ਼ਰਾਰਤ ਕੀਤੀ ਸੀ, ਮੈਥੋਂ ਜ਼ਿਆਦਾ ਹੀ ਕੁੱਟਿਆ ਗਿਆਮੈਂ ਖ਼ੁਦ ਨੂੰ ਲਾਹਨਤ ਪਾਈ ’ਤੇ ਜਮਾਤ ਨੂੰ ਪੜ੍ਹਾਉਣ ਦੀ ਥਾਂ ਚੁੱਪ ਕਰਕੇ ਬਹਿ ਗਿਆਸੋਚਿਆ ਕਿ ਮੇਰੇ ਵਾਂਗੂੰ ਇਹ ਮੁੰਡਾ ਵੀ ਸਕੂਲੋਂ ਨਾ ਭੱਜ ਜਾਵੇਬੱਚਿਆਂ ਨੂੰ ਸਿਲੇਬਸ ਵਿੱਚ ਲੱਗੀ ਹਾਸ਼ਮ ਦੀ ਸੱਸੀ ਦੀ ਕਹਾਣੀ ਸੁਣਾਉਣ ਲੱਗ ਪਿਆਕਹਾਣੀ ਮੁੱਕਣਸਾਰ ਮੈਂ ਵੇਖਿਆ ਕਿ ਕੁੱਟ ਖਾਣ ਵਾਲੇ ਮੁੰਡੇ ਦੇ ਹਟਕੋਰੇ ਬੰਦ ਹੋ ਗਏ ਸਨਮੈਂ ਵਿਦਿਆਰਥੀਆਂ ਨੂੰ ਆਪਣੀ ਮਿਸਾਲ ਦੇ ਕੇ ਆਪਣਾ ਲਿਖਿਆ ਸ਼ੇਅਰ ਸੁਣਾਇਆ:

ਅਜ਼ੀਜ਼ੋ ਕਿਆ ਹੂਆ ਗਰ ਖ਼ਫ਼ਾ ਹੂਏ ਉਸਤਾਦ ਯੂੰ ਅਕਸਰ
ਤੁਮਹੇਂ ਗਰ ਡਾਂਟ ਭੀ ਡਾਲਾ ਬਨਾਨੇ ਕੇ ਲੀਏ ਬਿਹਤਰ

ਸ਼ਾਗਿਰਦੋ ਰੰਗ ਲਾਏਂਗੀ ਖਾਈ ਉਸਤਾਦ ਕੀ ਮਾਰੇਂ
ਜਬੀ ਤੁਮ ਪਾ ਲੀਏ ਰੁਤਬੇ ਬਨੇ ਜਬ ਆਲ੍ਹਾ ਤੁਮ ਅਫਸਰ

*****

(1325)

About the Author

ਸੀ. ਮਾਰਕੰਡਾ

ਸੀ. ਮਾਰਕੰਡਾ

Tapa, Barnala, Punjab, India.
Phone: (91 -  94172 - 72161)
Email: (markandatapa@gmail.com)