AmrinderSMaan7ਮੈਂ ਬੇਬੇ ਤੋਂ ਉਸਦੇ ਪਤੀ, ਪੁੱਤਰ ਅਤੇ ਨੂੰਹ ਦਾ ਨਾਮ ਪੁੱਛਿਆ ਉਸਨੇ ਤਿੰਨੇ ਨਾਮ ...
(26 ਅਗਸਤ 2026)


ਤੰਗੀਆਂ-ਤੁਰਸ਼ੀਆਂ ਨਾਲ ਜੂਝਦਿਆਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੇਰੀ ਬੈਂਕ ਵਿੱਚ ਅਫਸਰ ਵਜੋਂ ਚੋਣ ਹੋ ਗਈ
ਪਹਿਲੀ ਤਾਇਨਾਤੀ ਲਹਿਰਾਗਾਗਾ ਨੇੜੇ ਇੱਕ ਪਿੰਡ ਵਿੱਚ ਸੀ ਸਧਾਰਨ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਬੈਂਕ ਵਿੱਚ ਆਉਂਦੇ ਲੋਕ ਮੈਨੂੰ ਆਪਣੇ ਹੀ ਮਹਿਸੂਸ ਹੁੰਦੇਲੋਕਾਂ ਨਾਲ ਅਪਣੱਤ ਭਰੇ ਵਿਹਾਰ ਕਰ ਕੇ ਬਹੁਤਿਆਂ ਨਾਲ ਨੇੜਤਾ ਬਣ ਗਈ, ਭਾਵੇਂ ਬੈਂਕ ਦੇ ਕੁਝ ਮੁਲਾਜ਼ਮ ਇਸ ਨੂੰ ਪਸੰਦ ਨਾ ਕਰਦੇ ਉਨ੍ਹਾਂ ਦਿਨਾਂ ਵਿੱਚ ਹਰ ਮਹੀਨੇ ਬੁਢੇਪਾ ਪੈਨਸ਼ਨ ਬੈਂਕ ਖਾਤਿਆਂ ਵਿੱਚ ਆਉਣੀ ਸ਼ੁਰੂ ਹੋਈ ਸੀਪੈਨਸ਼ਨ ਆਉਂਦੀ ਤਾਂ ਕਈ ਦਿਨ ਬਜ਼ੁਰਗਾਂ ਦਾ ਬੈਂਕ ਵਿੱਚ ਮੇਲਾ ਲੱਗਿਆ ਰਹਿੰਦਾਚਾਰ ਕੁ ਦਿਨ ਬਹੁਤ ਭੀੜ ਰਹਿੰਦੀਹਰ ਮਹੀਨੇ ਹੀ ਅਜਬ ਵਰਤਾਰਾ ਦੇਖਣ ਨੂੰ ਮਿਲਦਾਇੱਕ ਬਿਰਧ ਬੇਬੇ ਹੱਥ ਜੋੜ ਕੇ ਬੈਂਕ ਆਉਂਦੀ ਅਤੇ ਪੈਨਸ਼ਨ ਦੀ ਮੰਗ ਕਰਦੀ ਬਰਾਂਚ ਵਿੱਚ ਕੁਝ ਰੌਲਾ ਜਿਹਾ ਪੈਂਦਾ ਅਤੇ ਬੇਬੇ ਨੂੰ ਵਾਪਸ ਤੋਰ ਦਿੱਤਾ ਜਾਂਦਾਇੱਕ ਵਾਰ ਬੇਬੇ ਆਈ, ਉਸਦੇ ਹੱਥ ਵਿੱਚ ਕਾਗ਼ਜ਼ ਦਾ ਟੁਕੜਾ ਸੀਸਕਿਓਰਿਟੀ ਗਾਰਡ ਉਸ ਨੂੰ ਮੈਨੇਜਰ ਕੋਲ ਲੈ ਗਿਆਇਸ ਵਾਰ ਵੀ ਉਸ ਨੂੰ ਵਾਪਸ ਭੇਜ ਦਿੱਤਾ ਗਿਆਮੇਰੀ ਸੀਟ ਕੈਸ਼ੀਅਰ ਕੈਬਿਨ ਦੇ ਨਾਲ ਹੀ ਸੀਜਿਹੜਾ ਵੀ ਸ਼ਖਸ ਪੈਨਸ਼ਨ ਲੈ ਕੇ ਜਾਂਦਾ, ਮੈਂ ਉਸ ਨੂੰ ਦੇਖ ਸਕਦਾ ਸੀਬੇਬੇ ਚਾਰ-ਪੰਜ ਮਹੀਨੇ ਤੋਂ ਹਰ ਵਾਰ ਆ ਰਹੀ ਸੀ ਪਰ ਉਸ ਨੂੰ ਖਾਲੀ ਹੱਥ ਪਰਤਣਾ ਪੈਂਦਾ

ਇੱਕ ਦਿਨ ਮੈਨੇਜਰ ਸਾਹਿਬ ਛੁੱਟੀ ’ਤੇ ਸਨ ਅਤੇ ਉਹ ਬੇਬੇ ਮੇਰੇ ਕੋਲ ਆ ਗਈਉਹਦੀਆਂ ਅੱਖਾਂ ਵਿੱਚ ਤਰਲਾ ਸੀਪੁੱਛਣ ’ਤੇ ਪਤਾ ਲੱਗਿਆ ਕਿ ਬੇਬੇ ਕੋਲ ਬੈਂਕ ਖਾਤੇ ਦੀ ਕਾਪੀ ਨਹੀਂ ਅਤੇ ਨਾ ਹੀ ਖਾਤਾ ਨੰਬਰ ਯਾਦ ਹੈਮੈਂ ਬੇਬੇ ਨੂੰ ਅਧਾਰ ਕਾਰਡ ਲੈ ਕੇ ਆਉਣ ਲਈ ਕਿਹਾਬੇਬੇ ਨੇ ਜਵਾਬ ਦਿੱਤਾ ਕਿ ਗੁੰਮ ਹੋ ਗਿਆ ਹੈਮੈਂ ਕੋਈ ਹੋਰ ਸ਼ਨਾਖਤੀ ਕਾਰਡ ਮੰਗਿਆ, ਜਵਾਬ ਆਇਆ ਕਿ ਉਸ ਕੋਲ ਕੋਈ ਵੀ ਸ਼ਨਾਖਤੀ ਕਾਰਡ ਨਹੀਂਇਹ ਜਵਾਬ ਸੁਣ ਕੇ ਦਿਮਾਗ ਅੰਦਰ ਸ਼ੱਕ ਪੈਦਾ ਹੋਇਆ ਕਿ ਕਿਤੇ ਬੇਬੇ ਕਿਸੇ ਹੋਰ ਦੀ ਪੈਨਸ਼ਨ ਤਾਂ ਨਹੀਂ ਲੈਣਾ ਚਾਹੁੰਦੀ! ਖੈਰ! ਬੇਬੇ ਦੀਆਂ ਅੱਖਾਂ ਕੁਝ ਹੋਰ ਬਿਆਨ ਕਰ ਰਹੀਆਂ ਸਨ ਉਸਦੀ ਹਾਲਤ ਝੱਖੜਾਂ ਦੇ ਝੰਭੇ ਰੁੱਖ ਵਰਗੀ ਸੀਮੈਂ ਉਹਨੂੰ ਆਪਣੇ ਕਿਸੇ ਪਰਿਵਾਰਕ ਜੀਅ ਨੂੰ ਨਾਲ ਲੈ ਕੇ ਆਉਣ ਲਈ ਕਿਹਾ ਉਸਨੇ ਦੱਸਿਆ ਕਿ ਇਸ ਦੁਨੀਆ ਵਿੱਚ ਉਸਦਾ ਕੋਈ ਨਹੀਂ ਹੈ

ਬੇਬੇ ਨੇ ਆਪਣਾ ਨਾਮ ਗੁਰਮੇਲ ਕੌਰ ਦੱਸਿਆਮੈਂ ਸਾਫਟਵੇਅਰ ਵਿੱਚ ਉਸਦਾ ਖਾਤਾ ਗੁਰਮੇਲ ਕੌਰ ਨਾਮ ’ਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਮ ਵਾਲੇ ਜੋ ਖਾਤੇ ਮਿਲੇ, ਉਨ੍ਹਾਂ ਵਿੱਚ ਬੇਬੇ ਦਾ ਖਾਤਾ ਨਹੀਂ ਸੀਬੇਬੇ ਨੇ ਦੱਸਿਆ ਕਿ ਉਸ ਨੂੰ ਖਾਤਾ ਖੁੱਲ੍ਹਵਾਏ ਲੰਮਾ ਅਰਸਾ ਹੋ ਗਿਆ ਹੈਮੈਂ ਚਪੜਾਸੀ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ 20-25 ਸਾਲ ਪਹਿਲਾਂ ਦੇ ਕਾਫ਼ੀ ਸਾਰੇ ਪੈਨਸ਼ਨ ਖਾਤੇ ਹਨਹੁਣ ਬੇਬੇ ਦਾ ਖਾਤਾ ਲੱਭਣ ਦਾ ਇੱਕੋ-ਇੱਕ ਤਰੀਕਾ ਸਾਰੇ ਪੁਰਾਣੇ ਖਾਤਿਆਂ ਨੂੰ ਫਰੋਲਣਾ ਸੀਚਪੜਾਸੀ ਇਸ ਕੰਮ ਲਈ ਨਾ ਮੰਨਿਆ ਅਤੇ ਉਸਨੇ ਬੇਬੇ ਨੂੰ ਚਲੇ ਜਾਣ ਲਈ ਵੀ ਕਹਿ ਦਿੱਤਾਮੈਂ ਬੇਬੇ ਨੂੰ ਰੋਕ ਕੇ ਬਿਠਾਇਆ ਤੇ ਖੁਦ ਖਾਤਿਆਂ ਦਾ ਰਿਕਾਰਡ ਘੋਖਣ ਲੱਗਾ

20-25 ਸਾਲ ਪੁਰਾਣੇ ਖਾਤਿਆਂ ਦੇ ਕਾਗਜ਼ ਪੀਲੇ ਪੈ ਚੁੱਕੇ ਸਨਸਾਰਾ ਰਿਕਾਰਡ ਟੇਬਲ ’ਤੇ ਰੱਖ ਕੇ ਬੇਬੇ ਨੂੰ ਆਪਣੀ ਫੋਟੋ ਪਛਾਣਨ ਲਈ ਕਿਹਾਮੈਂ ਇਕੱਲਾ ਇਕੱਲਾ ਖਾਤਾ ਧਿਆਨ ਨਾਲ ਦੇਖ ਰਿਹਾ ਸੀਇੱਕ ਖਾਤਾ ‘ਮੇਲੋ ਕੌਰ’ ਨਾਂ ਦਾ ਆਇਆ, ਬੇਬੇ ਨੇ ਝੱਟ ਫੋਟੋ ਪਛਾਣ ਲਈਖਾਤੇ ਨਾਲ ਕੇਵਲ ਰਾਸ਼ਨ ਕਾਰਡ ਦੀ ਕਾਪੀ ਲੱਗੀ ਸੀਰਾਸ਼ਨ ਕਾਰਡ ਉੱਪਰ ਮੇਲੋ ਕੌਰ ਤੋਂ ਇਲਾਵਾ ਤਿੰਨ ਮੈਂਬਰ ਹੋਰ ਸਨਮੈਂ ਬੇਬੇ ਤੋਂ ਉਸਦੇ ਪਤੀ, ਪੁੱਤਰ ਅਤੇ ਨੂੰਹ ਦਾ ਨਾਮ ਪੁੱਛਿਆ ਉਸਨੇ ਤਿੰਨੇ ਨਾਮ ਸਹੀ ਦੱਸੇ ਜੋ ਰਾਸ਼ਨ ਕਾਰਡ ਉੱਪਰ ਦਰਜ ਸਨਮੈਂ ਸਮਝ ਗਿਆ ਕਿ ਬੇਬੇ ਦਾ ਖਾਤਾ ਮੇਲੋ ਨਾਮ ’ਤੇ ਖੁੱਲ੍ਹਿਆ ਹੋਇਆ ਹੈ ਤੇ ਇਸ ਵਿੱਚ ਹਰ ਮਹੀਨੇ ਪੈਨਸ਼ਨ ਵੀ ਆ ਰਹੀ ਸੀਮੈਂ ਬੇਬੇ ਦਾ ਵਾਊਚਰ ਭਰਿਆ ਤੇ ਉਹਨੂੰ ਕੈਸ਼ੀਅਰ ਕੋਲੋਂ ਪੈਨਸ਼ਨ ਲੈਣ ਲਈ ਕਿਹਾਕੈਸ਼ੀਅਰ ਨੇ ਬੇਬੇ ਤੋਂ ਬੈਂਕ ਖਾਤੇ ਦੀ ਕਾਪੀ ਮੰਗੀ ਤਾਂ ਮੈਂ ਕੈਸ਼ੀਅਰ ਨੂੰ ਨਵੀਂ ਕਾਪੀ ਦੇਣ ਲਈ ਬੇਨਤੀ ਕੀਤੀਕੈਸ਼ੀਅਰ ਨੇ ਨਵੀਂ ਕਾਪੀ ਪ੍ਰਿੰਟ ਕਰ ਕੇ ਬੇਬੇ ਨੂੰ ਪੈਨਸ਼ਨ ਦਾ ਭੁਗਤਾਨ ਕਰ ਦਿੱਤਾ

ਕਈ ਮਹੀਨਿਆਂ ਦੀ ਇਕੱਠੀ ਹੋਈ ਪੈਨਸ਼ਨ ਲੈ ਕੇ ਬੇਬੇ ਮੇਰੇ ਕੋਲ ਆਈ ਤੇ ਮੈਨੂੰ 100 ਰੁਪਏ ਦਾ ਨੋਟ ਦੇਣ ਲੱਗੀਮੈਂ ਸਮਝਾਇਆ ਕਿ ਇਹ ਤਾਂ ਸਾਡਾ ਕੰਮ ਹੈਫਿਰ ਮੈਂ ਉਸਦੇ ਪਰਿਵਾਰ ਬਾਰੇ ਪੁੱਛਣ ਲੱਗਾਬੇਬੇ ਕੰਬਣ ਲੱਗ ਪਈ, ਹੰਝੂ ਵਹਿ ਤੁਰੇਥੋੜ੍ਹੇ ਸਮੇਂ ਬਾਅਦ ਸਾਵੀਂ ਹੁੰਦਿਆਂ ਉਹਨੇ ਦੱਸਿਆ ਕਿ ਉਸਦੇ ਮੁੰਡੇ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ ਜਿਸ ਕਾਰਨ ਉਸਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਹੈਬੇਬੇ ਦੇ ਪਰਿਵਾਰ ਕੋਲ ਚੰਗੀ ਜ਼ਮੀਨ ਸੀ ਪਰ ਮੁੰਡੇ ਨੇ ਸਾਰੀ ਜ਼ਮੀਨ ਨਸ਼ਿਆਂ ਵਿੱਚ ਗੁਆ ਦਿੱਤੀਬੇਬੇ ਦਾ ਪਤੀ ਮੁੰਡੇ ਦੇ ਵਿਆਹ ਤੋਂ ਪਹਿਲਾਂ ਹੀ ਚੱਲ ਵਸਿਆ ਸੀਮੈਂ ਬੇਬੇ ਨੂੰ ਮੁੰਡੇ ਦੀ ਮੌਜੂਦਾ ਹਾਲਤ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਮੁੰਡਾ ਉਸ ਤੋਂ ਅਲੱਗ ਰਹਿੰਦਾ ਹੈ, ਉਹ ਲੋਕਾਂ ਦੇ ਘਰਾਂ ਵਿੱਚ ਗੋਹਾ-ਕੂੜਾ ਕਰ ਕੇ ਮੁੰਡੇ ਨੂੰ ਰੋਟੀ ਦੇ ਕੇ ਆਉਂਦੀ ਹੈਪਹਿਲਾਂ ਜਦੋਂ ਕਦੇ ਉਸ ਕੋਲ ਨਸ਼ੇ ਲਈ ਪੈਸੇ ਨਹੀਂ ਸਨ ਹੁੰਦੇ ਤਾਂ ਉਹ ਬੇਬੇ ਤੋਂ ਪੈਨਸ਼ਨ ਵਾਲੇ ਪੈਸੇ ਵੀ ਲੈ ਜਾਂਦਾਇੱਕ ਵਾਰ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਮੁੰਡੇ ਨੇ ਬੇਬੇ ਦੇ ਸੰਦੂਕ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਬੇਬੇ ਦੇ ਬੈਂਕ ਦੀ ਕਾਪੀ ਅਤੇ ਸ਼ਨਾਖਤੀ ਕਾਰਡ ਵੀ ਸੜ ਗਏ

ਬੇਬੇ ਦੀ ਕਥਾ ਸੁਣ ਕੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਯਾਦ ਆ ਗਈਇੰਝ ਜਾਪਿਆ ਜਿਵੇਂ ਧਰਤੀ ਦਾ ਭਾਰ ਚੁੱਕੀ ਖੜ੍ਹਾ ਬਲਦ ਸਿੰਗ ਬਦਲ ਰਿਹਾ ਹੋਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਅਮਰਿੰਦਰ ਸਿੰਘ ਮਾਨ

ਅਮਰਿੰਦਰ ਸਿੰਘ ਮਾਨ

Mehlan, Sangrur, Punjab, India.
Whatsapp: (91 - 80547 - 22260)
Email: (ehsaas.amrinder@gmail.com)