ChamkaurSKairve7ਚੰਦਰ ਸ਼ੇਖਰ ਆਜ਼ਾਦ ਅਕਸਰ ਕਿਹਾ ਕਰਦੇ ਸਨ, ‘ਦੁਸ਼ਮਨ ਕੀ ਗੋਲੀਓਂ ਕਾ ...ChandarShekharAzad
(23 ਜੁਲਾਈ 2026)


ChandarShekharAzadਭਾਰਤ ਦੀ ਅਜ਼ਾਦੀ ਲਈ ਅਨੇਕਾਂ ਹੀ ਸੂਰਬੀਰ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ; ਜੇਲ੍ਹਾਂ ਵਿੱਚ ਰਹੇ
, ਫਾਂਸੀ ਦੇ ਰੱਸੇ ਚੁੰਮੇ, ਸੀਨੇ ’ਤੇ ਗੋਲੀਆਂ ਖਾ ਕੇ ਸ਼ਹਾਦਤ ਦਾ ਜਾਮ ਪੀਤਾ ਇਨ੍ਹਾਂ ਹੀ ਸੂਰਬੀਰਾਂ ਵਿੱਚੋਂ ਇੱਕ ਸੀ ਚੰਦਰ ਸ਼ੇਖਰ ਆਜ਼ਾਦਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਭਾਵਰਾ (ਮੱਧ ਪ੍ਰਦੇਸ਼) ਵਿਖੇ ਮਾਤਾ ਜਾਗਰਨੀ ਦੇਵੀ ਦੀ ਕੁੱਖੋਂ ਪਿਤਾ ਸੀਤਾ ਰਾਮ ਤਿਵਾੜੀ ਦੇ ਗ੍ਰਹਿ ਵਿਖੇ ਹੋਇਆ ਸੀਉਨ੍ਹਾਂ ਦੇ ਪਿਤਾ ਗ਼ਰੀਬ ਵਿਅਕਤੀ ਸਨ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਉਨਾਵ ਦੇ ਪਿੰਡ ਬਦਰਕਾ ਦੇ ਰਹਿਣ ਵਾਲੇ ਸਨਸੰਨ 1900 ਵਿੱਚ ਪਏ ਦੇਸ਼ ਵਿਆਪੀ ਕਾਲ ਵੇਲੇ ਰੋਜ਼ੀ-ਰੋਟੀ ਵਾਸਤੇ ਉਹ ਭਾਵਰਾ ਵਿੱਚ ਸਰਕਾਰੀ ਬਾਗ਼ ਦੀ ਚੌਕੀਦਾਰੀ 5 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਕਰਨ ਲੱਗ ਪਏਚੰਦਰ ਸ਼ੇਖਰ ਬਚਪਨ ਤੋਂ ਹੀ ਕਰਮਸ਼ੀਲ ਸਨਉਨ੍ਹਾਂ ਨੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਸਿੱਖਿਆ ਲਈ ਸੰਸਕ੍ਰਿਤ ਪਾਠਸ਼ਾਲਾ ਵਾਰਾਨਸੀ ਵਿਖੇ ਦਾਖਲਾ ਲਿਆਉਨ੍ਹਾਂ ਨੂੰ 13 ਅਪਰੈਲ 1919 ਨੂੰ ਅੰਮ੍ਰਿਤਸਰ ਵਿਖੇ ਵਾਪਰੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੇ ਝੰਜੋੜ ਕੇ ਰੱਖ ਦਿੱਤਾ ਦੇਸ਼ ਦੀ ਅਜ਼ਾਦੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹ ਅਜ਼ਾਦੀ ਦੇ ਸੰਗਰਾਮ ਦਾ ਹਿੱਸਾ ਬਣ ਗਏਸੰਨ 1921 ਵਿੱਚ ਚੰਦਰ ਸ਼ੇਖਰ ਨੇ ਸੱਤਿਆਗ੍ਰਹਿ ਅੰਦੋਲਨ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ

ਚੰਦਰ ਸ਼ੇਖਰ ਆਜ਼ਾਦ ਨੇ ਬ੍ਰਿਟਿਸ਼ ਰਾਜ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਸੀਉਹ ਭਾਰਤ ਨੂੰ ਆਜ਼ਾਦ ਦੇਖਣਾ ਚਾਹੁੰਦੇ ਸਨਚੰਦਰ ਸ਼ੇਖਰ ਛੋਟੀ ਉਮਰੇ ਹੀ ਫਿਰੰਗੀਆਂ ਨੂੰ ਭਾਰਤ ਵਿੱਚੋਂ ਕੱਢਣ ਲਈ ਸਰਗਰਮ ਹੋ ਗਏ ਸਨ ਜਦੋਂ ਉਹ ਪਹਿਲੀ ਵਾਰ ਜੇਲ੍ਹ ਗਏ ਤਾਂ ਉਨ੍ਹਾਂ ਦੀ ਉਮਰ ਕੇਵਲ 15 ਸਾਲ ਦੀ ਸੀਪੇਸ਼ੀ ਸਮੇਂ ਜਦੋਂ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਆਜ਼ਾਦ’ਇਸ ਕਾਰਨ ਆਜ਼ਾਦਸ਼ਬਦ ਉਨ੍ਹਾਂ ਦੇ ਨਾਂ ਨਾਲ ਹਮੇਸ਼ਾ ਲਈ ਜੁੜ ਗਿਆਉਨ੍ਹਾਂ ਨੇ ਮੈਜਿਸਟ੍ਰੇਟ ਨੂੰ ਪਿਤਾ ਦਾ ਨਾਂ ਸਵਾਧੀਨ ਅਤੇ ਘਰ ਦਾ ਤਾਂ ਜੇਲ੍ਹਖਾਨਾ ਦੱਸਿਆਮੈਜਿਸਟ੍ਰੇਟ ਨੇ ਚੰਦਰ ਸ਼ੇਖਰ ਆਜ਼ਾਦ ਨੂੰ 15 ਬੈਂਤਾਂ ਦੀ ਸਜ਼ਾ ਸੁਣਾਈਉਹ ਹਰ ਬੈਂਤ ਪੈਣ ’ਤੇ ਭਾਰਤ ਮਾਤਾ ਦੀ ਜੈਅਤੇ ਵੰਦੇ ਮਾਤਰਮਦੇ ਨਾਅਰੇ ਲਾਉਂਦੇ ਰਹੇ

ਚੰਦਰ ਸ਼ੇਖਰ ਆਜ਼ਾਦ ਨੇ ਸਮਾਜਵਾਦੀ ਆਦਰਸ਼ਾਂ ’ਤੇ ਆਧਾਰਤ ਆਜ਼ਾਦ ਭਾਰਤ ਦਾ ਸੁਪਨਾ ਦੇਖਿਆ ਸੀਉਨ੍ਹਾਂ ਨੇ ਦੇਸ਼ ਦੀ ਅਜ਼ਾਦੀ ਦੀ ਲਹਿਰ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾਚੰਦਰ ਸ਼ੇਖਰ ਨੇ ਸਰਦਾਰ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਨਾਲ ਮਿਲ ਕੇ ਦੇਸ਼ ਨੂੰ ਫਿਰੰਗੀਆਂ ਤੋਂ ਆਜ਼ਾਦ ਕਰਵਾਉਣ ਲਈ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀਬਣਾਈ ਜਿਸਦਾ ਮਕਸਦ ਭਾਰਤ ਵਿੱਚ ਧਰਮ ਨਿਰਪੱਖ, ਜਮਾਤ ਰਹਿਤ ਸਮਾਜਵਾਦੀ ਲੋਕਤੰਤਰ ਦੀ ਸਥਾਪਨਾ ਕਰਨਾ ਸੀਆਜ਼ਾਦ ਦਾ ਜਨਮ ਭਾਵੇਂ ਗ਼ੁਰਬਤ, ਅਨਪੜ੍ਹਤਾ, ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਵਾਲੇ ਮਾਹੌਲ ਵਿੱਚ ਹੋਇਆ ਸੀ ਪਰ ਉਹ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਰਾਜਨੀਤਕ ਸੰਘਰਸ਼ ਅਤੇ ਜੀਵਨ ਸੰਘਰਸ਼ ਵਿੱਚ ਆਪਣੇ ਸਰਗਰਮ ਅਨੁਭਵਾਂ ਤੋਂ ਸਿੱਖਦੇ ਹੋਏ ਇਨਕਲਾਬੀ ਪਾਰਟੀ ਦੇ ਆਗੂ ਬਣੇਉਹ ਪਾਰਟੀ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਇੱਕ ਵਾਰ ਆਜ਼ਾਦ ਦੇ ਮਾਂ-ਬਾਪ ਵਾਸਤੇ ਕਿਸੇ ਨੇ ਕੁਝ ਰਕਮ ਦਿੱਤੀਇਸ ਦੌਰਾਨ ਪਾਰਟੀ ਨੂੰ ਪੈਸਿਆਂ ਦੀ ਲੋੜ ਪੈ ਗਈਆਜ਼ਾਦ ਨੇ ਉਹ ਸਾਰੀ ਰਕਮ ਪਾਰਟੀ ਨੂੰ ਦੇ ਦਿੱਤੀ

ਚੰਦਰ ਸ਼ੇਖਰ ਆਜ਼ਾਦ ਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਵੱਡਾ ਇਨਕਲਾਬੀ ਕੰਮ ਕਾਕੋਰੀ ਕਾਂਡ ਸੀ ਜਿਸ ਦੌਰਾਨ 9 ਅਗਸਤ 1925 ਨੂੰ ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਸਹਾਰਨਪੁਰ ਤੋਂ ਲਖਨਾਊ ਜਾ ਰਹੀ ਰੇਲਗੱਡੀ ਨੂੰ ਕਾਕੋਰੀ ਸਟੇਸ਼ਨ ਦੇ ਨੇੜੇ ਰੋਕ ਕੇ ਸਰਕਾਰੀ ਖਜ਼ਾਨਾ ਲੁੱਟਿਆਇਸ ਕਾਂਡ ਉਪਰੰਤ ਅਨੇਕਾਂ ਕ੍ਰਾਂਤੀਕਾਰੀ ਫੜੇ ਗਏ ਪਰ ਚੰਦਰ ਸ਼ੇਖਰ ਆਜ਼ਾਦ ਪੁਲਿਸ ਦੇ ਹੱਥ ਨਾ ਆਏਇਸ ਘਟਨਾ ਉਪਰੰਤ ਅੰਗਰੇਜ਼ੀ ਹਕੂਮਤ ਆਜ਼ਾਦ ਕੋਲੋਂ ਡਰਨ ਲੱਗ ਪਈਆਜ਼ਾਦ ਕਾਕੋਰੀ ਕੇਸ ਵਿੱਚ ਇਸ਼ਤਿਹਾਰੀ ਮੁਲਜ਼ਮ ਐਲਾਨੇ ਜਾ ਚੁੱਕੇ ਸਨਉਨ੍ਹਾਂ ਨੂੰ ਫੜਾਉਣ ਵਾਲਿਆਂ ਵਾਸਤੇ ਸਰਕਾਰ ਨੇ 30 ਹਜ਼ਾਰ ਰੁਪਏ ਇਨਾਮ ਦਾ ਐਲਾਨ ਵੀ ਕਰ ਦਿੱਤਾ ਸੀ ਜਿਹੜੀ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀਇਸ ਤੋਂ ਬੇਖੌਫ ਆਜ਼ਾਦ ਝਾਂਸੀ ਵਿਖੇ ਇੱਕ ਮੋਟਰ ਕੰਪਨੀ ਵਿੱਚ ਕੰਮ ਸਿੱਖਦੇ ਰਹੇਉਨ੍ਹਾਂ ਨੇ ਡਰਾਈਵਿੰਗ ਦਾ ਟੈੱਸਟ ਝਾਂਸੀ ਦੇ ਪੁਲਿਸ ਸੁਪਰਡੈਂਟ ਨੂੰ ਦੇ ਕੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕ੍ਰਾਂਤੀਕਾਰੀ ਦਲ ਦਾ ਮੁਖੀ ਚੰਦਰ ਸ਼ੇਖਰ ਆਜ਼ਾਦ ਨੂੰ ਚੁਣਿਆ ਗਿਆਉਨ੍ਹਾਂ ਨੇ ਲਾਹੌਰ ਜਾ ਕੇ ਇਸ ਸੰਬੰਧੀ ਯੋਜਨਾ ਬਣਾਈ, ਜਿਸ ਅਨੁਸਾਰ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਨੇ ਪੁਲਿਸ ਮੁਖੀ ਸਾਂਡਰਸ ਨੂੰ ਮਾਰ ਦਿੱਤਾਅੰਗਰੇਜ਼ ਹਕੂਮਤ ਨੇ ਦੇਸ਼ ਵਿੱਚ ਉੱਠ ਰਹੇ ਨੌਜਵਾਨ ਅੰਦੋਲਨ ਅਤੇ ਮਜ਼ਦੂਰਾਂ ਦੀ ਹੜਤਾਲ ਦੇ ਹੱਕ ਨੂੰ ਖਤਮ ਕਰਨ ਲਈ ਅਸੈਂਬਲੀ ਵਿੱਚ ਪਬਲਿਕ ਸੇਫਟੀ ਅਤੇ ਟਰੇਡ ਡਸਿਪਲਿਨ ਬਿੱਲ ਲਿਆਂਦੇਇਸ ਬਿੱਲ ਦਾ ਵਿਰੋਧ ਕਰਨ ਲਈ 8 ਅਪਰੈਲ 1929 ਨੂੰ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਦੀ ਯੋਜਨਾ ਚੰਦਰ ਸ਼ੇਖਰ ਆਜ਼ਾਦ ਨੇ ਹੀ ਬਣਾਈ ਸੀਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਸੈਂਬਲੀ ਹਾਲ ਵਿੱਚ ਬੰਬ ਸੁੱਟ ਕੇ ਅੰਗਰੇਜ਼ ਸਰਕਾਰ ਦੀ ਨੀਂਹ ਹਿਲਾ ਦਿੱਤੀਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦ ਨੇ ਬੰਬ ਬਣਾਉਣ ਦਾ ਕੰਮ ਵੀ ਕੀਤਾਬੰਬ ਬਣਾਉਣ ਦੇ ਕਾਰਖਾਨੇ ਫੜੇ ਜਾਣ ’ਤੇ ਵੀ ਉਹ ਪੁਲਿਸ ਦੇ ਹੱਥ ਨਾ ਆਏ

ਉਹ ਜਦੋਂ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈੱਡ ਪਾਰਕ ਵਿਖੇ ਸਾਥੀਆਂ ਨਾਲ ਮੀਟਿੰਗ ਕਰ ਰਹੇ ਸਨ ਤਾਂ ਅਗਾਊਂ ਸੂਚਨਾ ਦੇ ਅਧਾਰ ’ਤੇ ਪੁਲਿਸ ਨੇ ਉੱਥੇ ਘੇਰਾ ਪਾ ਲਿਆਚੰਦਰ ਸ਼ੇਖਰ ਆਜ਼ਾਦ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਪੁਲਿਸ ਦਾ ਡਟ ਕੇ ਮੁਕਾਬਲਾ ਕੀਤਾਆਪਣੇ ਸਾਥੀਆਂ ਨੂੰ ਸੁਰੱਖਿਅਤ ਭਜਾਉਣ ਲਈ ਆਜ਼ਾਦ ਨੇ ਤਿੰਨ ਸਿਪਾਹੀ ਢੇਰ ਕਰ ਦਿੱਤੇਆਜ਼ਾਦ ਖ਼ੁਦ ਵੀ ਜ਼ਖਮੀ ਹੋ ਗਏ ਸਨਪਿਸਤੌਲ ਵਿੱਚ ਸਿਰਫ ਆਖਰੀ ਗੋਲੀ ਰਹਿ ਜਾਣ ’ਤੇ ਅਜ਼ਾਦੀ ਦੇ ਇਸ ਪਰਵਾਨੇ ਨੇ ਇਹ ਗੋਲੀ ਆਪਣੀ ਖੋਪੜੀ ਵਿੱਚ ਮਾਰ ਕੇ ਦੇਸ਼ ਲਈ ਕੁਰਬਾਨੀ ਦਿੱਤੀਇਸ ਤਰ੍ਹਾਂ ਚੰਦਰ ਸ਼ੇਖਰ ਆਜ਼ਾਦ ਨੇ ਜਿਊਂਦੇ ਜੀ ਨਾ ਫੜੇ ਜਾਣ ਅਤੇ ਆਜ਼ਾਦ ਰਹਿਣ ਦਾ ਪ੍ਰਣ ਪੂਰਾ ਕੀਤਾਅੰਗਰੇਜ਼ ਹਕੂਮਤ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਇੰਨਾ ਜ਼ਿਆਦਾ ਭੈਅ ਸੀ ਕਿ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਉਪਰੰਤ ਉਨ੍ਹਾਂ ਦੀ ਦੇਹ ਕੋਲ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ

ਚੰਦਰ ਸ਼ੇਖਰ ਆਜ਼ਾਦ ਅਕਸਰ ਕਿਹਾ ਕਰਦੇ ਸਨ, ‘ਦੁਸ਼ਮਨ ਕੀ ਗੋਲੀਓਂ ਕਾ ਹਮ ਸਾਮਨਾ ਕਰੇਂਗੇ, ਆਜ਼ਾਦ ਹੈਂ ਹਮ ਔਰ ਆਜ਼ਾਦ ਹੀ ਰਹੇਂਗੇ।”

ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਦੇਸ਼ ਨੂੰ ਆਜ਼ਾਦ ਰੱਖਣ ਲਈ ਸਾਰੇ ਭਾਰਤੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੇਗੀਅੱਜ ਸਮੁੱਚਾ ਰਾਸ਼ਟਰ ਭਾਰਤ ਮਾਤਾ ਦੇ ਸੱਚੇ ਸਪੂਤ, ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀਆਂ ਦੇ ਰਿਹਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਚਮਕੌਰ ਸਿੰਘ ਕੈਰਵੇ

ਚਮਕੌਰ ਸਿੰਘ ਕੈਰਵੇ

Whatsapp: (91 - 98752 - 00097)
Email: (cskairveoffical@gmail.com)