KCRupana7ਚਾਨਣੀ ਰਾਤ ਹੋਣ ਕਰ ਕੇ ਸਾਨੂੰ ਕੁਝ ਦੂਰੀ ’ਤੇ ਇੱਕ ਖੇਤ ਵਿਚਲੀ ਮੋਟਰ ਦੇ ...
(17 ਜੂਨ 2026)


ਜੀਵਨ ਦੇ ਹਰ ਮੋੜ ’ਤੇ ਨਵੀਂ ਸੋਚ ਅਤੇ ਨਵੇਂ ਖਿਆਲ ਜ਼ਿੰਦਗੀ ਦਾ ਰੁਖ ਬਦਲਦੇ ਰਹਿੰਦੇ ਹਨ
ਲਗਭਗ ਸਾਢੇ ਤਿੰਨ ਦਹਾਕੇ ਪਹਿਲਾਂ ਮੈਂ ਸਰਕਾਰੀ ਅਧਿਆਪਕ ਵਜੋਂ ਨੌਕਰੀ ਜੁਆਇਨ ਕੀਤੀਉਨ੍ਹਾਂ ਦਿਨਾਂ ਵਿੱਚ ਚਰਚਿਤ ਹੋਈ ਡਾ. ਅਬਰਾਹਮ ਟੀ ਕਾਵੂਰ ਦੀ ਪ੍ਰਸਿੱਧ ਪੁਸਤਕ ‘ਤੇ ਦੇਵ ਪੁਰਸ਼ ਹਾਰ ਗਏ’ ਨੇ ਮੇਰਾ ਸੋਚਣ ਦਾ ਢੰਗ ਬਦਲ ਦਿੱਤਾਪੁਰਾਤਨ ਮਿਥਾਂ, ਰਹੱਸਾਂ ਅਤੇ ਵਹਿਮਾਂ-ਭਰਮਾਂ ਦੀ ਅਸਲੀਅਤ ਜੱਗ ਜ਼ਾਹਿਰ ਕਰਨ ਵਾਲੀ ਇਹ ਪੁਸਤਕ ਅਸੀਂ ਨਵੇਂ ਅਧਿਆਪਕਾਂ ਨੇ ਉਤਸੁਕਤਾ ਨਾਲ ਪੜ੍ਹੀਸਭਨਾਂ ਦੇ ਮਨ ਚੇਤਨਾ ਦੇ ਰੰਗ ਵਿੱਚ ਰੰਗੇ ਗਏਜ਼ਿੰਦਗੀ ਨੂੰ ਰਾਹੋਂ ਭਟਕਾਉਣ ਵਾਲੇ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਦੇ ਹਨੇਰੇ ਦੀ ਪਛਾਣ ਹੋ ਗਈਸਮਾਜ ਵਿੱਚ ਵਾਪਰਦੀਆਂ ਰਹੱਸਮਈ ਘਟਨਾਵਾਂ ਨੂੰ ਸਮਝਣ ਦੀ ਸੂਝ ਮਿਲ ਗਈ

ਅੱਧੀ ਛੁੱਟੀ ਵੇਲੇ ਖਾਣਾ ਖਾਂਦਿਆਂ ਪੁਰਾਣੇ ਅਧਿਆਪਕ ਸਾਨੂੰ ਸਾਡੀ ਰਿਹਾਇਸ਼ ਬਾਰੇ ਕਈ ਤਰ੍ਹਾਂ ਦੇ ਸਵਾਲ ਕਰਦੇ, ਜਿਨ੍ਹਾਂ ਨਾਲ ਸਾਡੇ ਮਨ ਵਿੱਚ ਸ਼ੰਕੇ ਅਤੇ ਸਵਾਲ ਖੜ੍ਹੇ ਹੁੰਦੇਸਕੂਲ ਤੋਂ ਥੋੜ੍ਹੀ ਦੂਰ ਖੇਤਾਂ ਨੂੰ ਜਾਂਦੇ ਰਾਹ ’ਤੇ ਬਣੀ ਇਕੱਲੀ ਇਕਹਿਰੀ ਉਸ ਪੰਚਾਇਤੀ ਇਮਾਰਤ ਵਿੱਚ ਸਾਡੀ ਦੋ ਅਧਿਆਪਕਾਂ ਦੀ ਰਿਹਾਇਸ਼ ਸੀਉੱਥੇ ਰਹਿਣ ਲਈ ਬਿਜਲੀ, ਪਾਣੀ ਦੀ ਹਰ ਤਰ੍ਹਾਂ ਦੀ ਸਹੂਲਤ ਸੀਕੁਝ ਸਮੇਂ ਬਾਅਦ ਹੀ ਸਾਡੇ ਕੋਲ ਸ਼ਾਮ ਨੂੰ ਸਕੂਲ ਦੇ ਬੱਚੇ ਪੜ੍ਹਨ ਆਉਣ ਲੱਗ ਪਏਬੱਚਿਆਂ ਨੂੰ ਲੈਣ ਲਈ ਪਿੰਡੋਂ ਵਾਰੀ ਨਾਲ ਮਾਪਿਆਂ ਵਿੱਚੋਂ ਕੋਈ ਇੱਕ ਜਣਾ ਜ਼ਰੂਰ ਆਉਂਦਾਸਾਡਾ ਚੰਗਾ ਵਕਤ ਗੁਜ਼ਰਨ ਲੱਗਾ

ਕੁਝ ਦਿਨਾਂ ਬਾਅਦ ਸਕੂਲ ਵਿੱਚ ਨਵਾਂ ਆਇਆ ਇੱਕ ਅਧਿਆਪਕ ਵੀ ਸਾਡੇ ਨਾਲ ਰਹਿਣ ਲੱਗ ਪਿਆਉਹ ਸਾਡੇ ਨਾਲ ਬਹੁਤਾ ਘੁਲਦਾ-ਮਿਲਦਾ ਨਹੀਂ ਸੀ, ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਇੱਕ ਰਾਤ ਉਸਨੇ ਘਬਰਾਈ ਜਿਹੀ ਅਵਾਜ਼ ਵਿੱਚ ਸਾਨੂੰ ਦੋਵਾਂ ਨੂੰ ਜਗਾਇਆਉਹ ਕਹਿੰਦਾ, “ਮੈਨੂੰ ਬਾਹਰੋਂ ਡਰਾਉਣੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ

ਉੱਚੀ-ਉੱਚੀ ਰੋਣ ਕੁਰਲਾਉਣ ਦੀਆਂ ਅਵਾਜ਼ਾਂ ਅਸੀਂ ਵੀ ਸੁਣੀਆਂ ਸਨਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, “ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ, ਡਰਨ ਵਾਲੀ ਕੋਈ ਗੱਲ ਨਹੀਂ ਹੈਆਪਾਂ ਜਲਦੀ ਹੀ ਪੜਤਾਲ ਕਰ ਕੇ ਸਚਾਈ ਸਾਹਮਣੇ ਲੈ ਆਵਾਂਗੇ

ਪਰ ਉਹ ਡਰੀ ਸਹਿਮੀ ਅਵਾਜ਼ ਵਿੱਚ ਇਹੋ ਆਖ ਰਿਹਾ ਸੀ, “ਇੱਥੇ ਤਾਂ ‘ਇੱਲ ਬਲਾਵਾਂ’ ਦਾ ਵਾਸਾ ਹੈਇਸ ਸਕੂਲ ਵਿੱਚ ਆਉਣ ਤੋਂ ਪਹਿਲਾਂ ਮੈਨੂੰ ਸਾਡੇ ਨੇੜਲੇ ਰਿਸ਼ਤੇਦਾਰ ਨੇ ਦੱਸਿਆ ਸੀਕੱਲ੍ਹ ਆਪਣੇ ਸਕੂਲ ਦੇ ਕਈ ਸਟਾਫ ਮੈਂਬਰ ਵੀ ਇਹੋ ਗੱਲਾਂ ਕਰ ਰਹੇ ਸਨ

ਅਗਲੀ ਸਵੇਰ ਉਸਨੇ ਸਕੂਲ ਵਿੱਚ ਰਾਤ ਵਾਲੀ ਘਟਨਾ ਸਟਾਫ ਨਾਲ ਜਾ ਸਾਂਝੀ ਕੀਤੀਛੁੱਟੀ ਹੋਣ ਤਕ ਇਹ ਖਬਰ ਸਕੂਲ ਦੇ ਹਰ ਬੱਚੇ ਤਕ ਪਹੁੰਚ ਗਈਸ਼ਾਮ ਨੂੰ ਸਾਡੇ ਕੋਲ ਪੜ੍ਹਨ ਆਉਂਦੇ ਬੱਚਿਆਂ ਵਿੱਚੋਂ ਇੱਕ ਜਣਾ ਵੀ ਨਾ ਆਇਆਬੱਚਿਆਂ ਨੂੰ ਛੱਡਣ, ਲੈਣ ਆਉਣ ਵਾਲਾ ਪਿੰਡ ਦਾ ਇੱਕ ਵਿਅਕਤੀ ਜ਼ਰੂਰ ਆਇਆ, ਜਿਸਨੇ ਸਾਡੀ ਰਿਹਾਇਸ਼ ਵਾਲੀ ਥਾਂ ’ਤੇ ‘ਇੱਲ ਬਲਾਵਾਂ’ ਦੇ ਵਾਸੇ ਬਾਰੇ ਦੱਸਿਆਉਸਨੇ ਇਹ ਵੀ ਦੱਸਿਆ, “ਪਹਿਲਾਂ ਕੋਈ ਵੀ ਮੁਲਾਜ਼ਮ ਇਸ ਪੰਚਾਇਤੀ ਇਮਾਰਤ ਵਿੱਚ ਰਹਿਣ ਦਾ ਹੌਸਲਾ ਨਹੀਂ ਸੀ ਕਰਦਾਤੁਹਾਡੇ ਰਹਿਣ ਮਗਰੋਂ ਕੋਈ ਡਰ ਭੈਅ ਵਾਲੀ ਘਟਨਾ ਨਾ ਵਾਪਰਨ ਕਰ ਕੇ ਸਾਰੇ ਪਿੰਡ ਨੇ ਸੁੱਖ ਦਾ ਸਾਹ ਲਿਆ ਸੀ। ਤਾਂ ਹੀ ਅਸੀਂ ਛੁੱਟੀ ਮਗਰੋਂ ਆਪਣੇ ਬੱਚਿਆਂ ਨੂੰ ਤੁਹਾਡੇ ਕੋਲ ਪੜ੍ਹਨ ਭੇਜਣ ਦਾ ਹੌਸਲਾ ਜੁਟਾਇਆ ਸੀ

ਅਸੀਂ ਮਨ ਹੀ ਮਨ ‘ਇੱਲ ਬਲਾਵਾਂ’ ਦਾ ਸੱਚ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ ਅਸੀਂ ਤਰਕਸ਼ੀਲਾਂ ਨਾਲ ਸੰਪਰਕ ਕਰ ਕੇ ਘਟਨਾ ਬਾਰੇ ਜਾਣਕਾਰੀ ਦਿੱਤੀਉਨ੍ਹਾਂ ਦੇ ਸੁਝਾ ਅਨੁਸਾਰ ਅਸੀਂ ਚੁਕੰਨੇ ਹੋ ਕੇ ਰਾਤ ਨੂੰ ਆਸ-ਪਾਸ ਦੀ ਸੂਹ ਰੱਖਣ ਲੱਗ ਪਏਸਾਡੇ ਕਹਿਣ ’ਤੇ ਕਾਲਜ ਪੜ੍ਹਦੇ ਦੋ-ਚਾਰ ਮਿੱਤਰ ਬੇਲੀ ਵੀ ਅਕਸਰ ਸਾਡੇ ਕੋਲ ਠਹਿਰਨ ਲੱਗ ਪਏ

ਆਖਰ ‘ਇੱਲ ਬਲਾਵਾਂ’ ਵਾਲੀ ਰਾਤ ਵੀ ਆ ਗਈਦੇਰ ਰਾਤ ਡਰਾਉਣੀਆਂ ਅਵਾਜ਼ਾਂ ਅਸੀਂ ਮੁੜ ਸੁਣੀਆਂਚਾਨਣੀ ਰਾਤ ਹੋਣ ਕਰ ਕੇ ਸਾਨੂੰ ਕੁਝ ਦੂਰੀ ’ਤੇ ਇੱਕ ਖੇਤ ਵਿਚਲੀ ਮੋਟਰ ਦੇ ਕਮਰੇ ਵਿੱਚ ਕਾਲੇ ਪ੍ਰਛਾਵੇਂ ਆਉਂਦੇ-ਜਾਂਦੇ ਦਿਖਾਈ ਦਿੱਤੇਅਗਲੇ ਦਿਨ ਪਖੇਤ ਵਾਲੇ ਕਿਸਾਨ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਮੋਟਰ ’ਤੇ ਰਹਿੰਦੇ ਕਾਮੇ ਨੂੰ ਬੁਲਾਇਆ ਗਿਆਖੇਤ ਦੇ ਮਾਲਕ ਅਤੇ ਪੰਚਾਇਤ ਮੋਹਰੇ ਕਾਮੇ ਨੇ ਸਥਿਤੀ ਨੂੰ ਭਾਂਪਦਿਆਂ ਸੱਚ ਬੋਲਣਾ ਹੀ ਮੁਨਾਸਿਬ ਸਮਝਿਆ

“ਉਹ ਸਾਰੇ ਸਾਡੇ ਪਿੰਡ ਦੇ ਹੀ ਜੂਆ ਖੇਡਣ ਅਤੇ ਨਸ਼ਾ ਪੱਤਾ ਕਰਨ ਵਾਲੇ ਵਿਗੜੇ ਹੋਏ ਮੁੰਡੇ ਹਨਪਹਿਲਾਂ ਪੰਚਾਇਤੀ ਇਮਾਰਤ ਵਿੱਚ ਇਹ ਬੁਰੇ ਕੰਮ ਕਰਿਆ ਕਰਦੇ ਸਨਮਾਸਟਰਾਂ ਦੇ ਰਹਿਣ ਕਾਰਨ ਉਨ੍ਹਾਂ ਦੇ ਬਹਿਣ ਉੱਠਣ ਅਤੇ ਮੌਜ ਮਸਤੀ ਕਰਨ ਵਾਲੀ ਥਾਂ ਖੁੱਸ ਗਈਹੁਣ ਉਨ੍ਹਾਂ ਸਾਡੀ ਮੋਟਰ ਨੂੰ ਟਿਕਾਣਾ ਬਣਾ ਲਿਆ ਹੈਨਸ਼ਾ ਪੱਤਾ ਕਰ ਕੇ ਉਹ ਡਰਾਉਣੀਆਂ ਅਵਾਜ਼ਾਂ ‘ਇੱਲ ਬਲਾਵਾਂ’ ਦੇ ਡਰ ਨੂੰ ਬਣਾਈ ਰੱਖਣ ਲਈ ਕੱਢਦੇ ਹਨ

ਕਾਮੇ ਤੋਂ ਸੱਚ ਜਾਣ ਕੇ ਪੰਚਾਇਤ ਨੇ ਜਲਦੀ ਹੀ ‘ਇੱਲ ਬਲਾਵਾਂ’ ਦੀ ਜੁੰਡਲੀ ਨੂੰ ਦਬੋਚ ਲਿਆਉਨ੍ਹਾਂ ਪੰਚਾਇਤ ਤੋਂ ਮੁਆਫੀ ਮੰਗੀ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾਉਸ ਦਿਨ ਤੋਂ ਬਾਅਦ ਫਿਰ ਇੱਲ ਬਲਾਵਾਂ ਕਦੇ ਨਹੀਂ ਆਈਆਂਸਾਡੇ ਸਾਹਮਣੇ ਉਹ ਘਟਨਾ ਤਰਕਸ਼ੀਲ ਚੇਤਨਾ ਦੀ ਪਹਿਲੀ ਜਿੱਤ ਹੋ ਨਿੱਬੜੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੇ. ਸੀ. ਰੁਪਾਣਾ

ਕੇ. ਸੀ. ਰੁਪਾਣਾ

Village: Rupana, Sri Mukatsar Sahib, Punjab, India.
Phone: (91 - 78140 - 77120)
Email: (kcrupana@gmail.com)