K C Rupana 7“... ਬਾਬੇ ਕੋਲ ਲੈ ਗਏ। ਪੈਸਾ ਵੀ ਗੁਆਇਆ ਤੇ ਘਰ ਦਾ ਸੁੱਖ ਚੈਨ ਵੀ ਗਿਆ ...
(29 ਮਾਰਚ 2025)

 

ਆਪਣੇ ਸਾਹਿਤਕ ਮਿੱਤਰ ਨਾਲ ਬੀਐੱਡ ਕਾਲਜ ਜਾਣ ਦਾ ਸਬੱਬ ਬਣਿਆਹਰਿਆ ਭਰਿਆ ਕਾਲਜ ਪਹਿਲੀ ਨਜ਼ਰੇ ਹੀ ਮਨ ਨੂੰ ਭਾਅ ਗਿਆਕਾਲਜ ਦੇ ਮਿਲਣਸਾਰ ਪ੍ਰਿੰਸੀਪਲ ਨੇ ਮਿੱਤਰ ਦਾ ਕੰਮ ਸਾਡੇ ਚਾਹ ਪੀਂਦਿਆਂ ਹੀ ਕਰਵਾ ਦਿੱਤਾਵਾਪਸੀ ’ਤੇ ਉਹ ਸਾਨੂੰ ਕਾਲਜ ਦੀ ਲਾਇਬਰੇਰੀ ਲੈ ਗਏਸਾਹਿਤਕਾਰਾਂ ਦੀਆਂ ਤਸਵੀਰਾਂ ਨਾਲ ਸਜੀ ਫ਼ਬੀ ਲਾਇਬਰੇਰੀ ਨੇ ਸਵਾਗਤ ਕੀਤਾਪੁਸਤਕਾਂ ਨਾਲ ਭਰੀਆਂ ਅਲਮਾਰੀਆਂ ਪ੍ਰਸੰਨ ਨਜ਼ਰ ਆਈਆਂਉੱਥੇ ਬੈਠ ਪੁਸਤਕਾਂ ਪੜ੍ਹ ਰਹੇ ਵਿਦਿਆਰਥੀ ਅਧਿਆਪਕ ਜ਼ਿੰਦਗੀ ਦਾ ਸਬਕ ਲੈਂਦੇ ਪ੍ਰਤੀਤ ਹੋਏ

ਪ੍ਰਿੰਸੀਪਲ ਨੇ ਸਾਨੂੰ ਲਾਇਬਰੇਰੀ ਵਿੱਚ ਬੈਠੀਆਂ ਆਪਣੀਆਂ ਵਿਦਿਆਰਥਣਾਂ ਨਾਲ ਮਿਲਾਇਆ, “ਇਹ ਸਾਡੇ ਕਾਲਜ ਦੀ ਸਾਹਿਤ ਸਭਾ ਨਾਲ ਜੁੜੀਆਂ ਲੜਕੀਆਂ ਹਨਕਾਲਜ ਵਿੱਚ ਹੋਣ ਵਾਲੇ ਸਾਰੇ ਸਮਾਰੋਹਾਂ ਵਿੱਚ ਇਹ ਕਲਾ ਅਤੇ ਸਾਹਿਤ ਦਾ ਰੰਗ ਭਰ ਕੇ ਯਾਦਗਾਰੀ ਬਣਾ ਦਿੰਦੀਆਂ ਹਨ” ਪ੍ਰਿੰਸੀਪਲ ਦੇ ਇੰਨਾ ਕਹਿੰਦਿਆਂ ਹੀ ਇੱਕ ਵਿਦਿਆਰਥਣ ਉੱਠ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ, “ਸਰ, ਪਛਾਣਿਆ ਮੈਨੂੰ? … ਮੈਂ ਸੁਨੀਤਾਤੁਹਾਡੇ ਕੋਲ ਨੌਂਵੀਂ ਦਸਵੀਂ ਜਮਾਤ ਵਿੱਚ ਪੜ੍ਹੀ ਹਾਂਸ਼ਾਇਦ ਤੁਹਾਨੂੰ ਯਾਦ ਹੋਵੇ, ਮੇਰਾ ਲਗਾਤਾਰ ਗੈਰ-ਹਾਜ਼ਰੀ ਕਾਰਨ ਸਕੂਲੋਂ ਨਾਂ ਕੱਟਿਆ ਗਿਆ ਸੀਤੁਸੀਂ ਮੇਰਾ ਨਾਂ ਮੁੜ ਦਾਖਲ ਕਰਵਾਉਣ ਅਤੇ ਸਾਡੇ ਘਰ ਦੀ ਮੁਸ਼ਕਿਲ ਹੱਲ ਕਰਨ ਵਿੱਚ ਸਹਿਯੋਗ ਕੀਤਾ ਸੀ।”

ਮੇਰੇ ਜ਼ਿਹਨ ਵਿੱਚ ਸੁਨੀਤਾ ਦੇ ਸਕੂਲੀ ਦਿਨ ਸਾਕਾਰ ਹੋਣ ਲੱਗੇਉਦੋਂ ਉਹ ਨੌਂਵੀਂ ਕਲਾਸ ਦੀ ਵਿਦਿਆਰਥਣ ਸੀਆਗਿਆਕਾਰ ਅਤੇ ਪੜ੍ਹਨ ਵਿੱਚ ਹੁਸ਼ਿਆਰਸਕੂਲ ਦੀ ਲਾਇਬਰੇਰੀ ਉਸ ਦੀ ਮਨਪਸੰਦ ਜਗ੍ਹਾ ਹੁੰਦੀ ਸੀਅਕਸਰ ਉਹ ਸਵੇਰ ਦੀ ਸਭਾ ਵਿੱਚ ਬੋਲਦੀਖੁਸ਼ੀ ਨਾਲ ਪੜ੍ਹਨ ਲਿਖਣ ਵਿੱਚ ਸਹਿਪਾਠਣਾਂ ਦਾ ਹੱਥ ਵਟਾਉਂਦੀ ਨੌਂਵੀਂ ਕਲਾਸ ਵਿੱਚੋਂ ਵੀ ਉਹ ਪਹਿਲੇ ਨੰਬਰ ’ਤੇ ਰਹੀਦਸਵੀਂ ਕਲਾਸ ਵਿੱਚ ਦਾਖਲੇ ਵਕਤ ਉਸ ਦਾ ਪਿਤਾ ਸਕੂਲ ਆਇਆਉਹ ਆਪਣੀ ਧੀ ਸੁਨੀਤਾ ਦੀ ਮਿਹਨਤ ਤੋਂ ਖੁਸ਼ ਸੀ ਪਰ ਆਪਣੇ ਘਰ ਦੀਆਂ ਹਾਲਤਾਂ ਤੋਂ ਚਿੰਤਤ ਸੀ

ਦਸਵੀਂ ਵਿੱਚ ਵੀ ਸੁਨੀਤਾ ਨੇ ਮਿਹਨਤ ਜਾਰੀ ਰੱਖੀਸਾਰੇ ਅਧਿਆਪਕਾਂ ਨੂੰ ਉਸ ਤੋਂ ਚੰਗੇ ਅੰਕ ਲੈ ਕੇ ਮੈਰਿਟ ਲਿਸਟ ਵਿੱਚ ਆਉਣ ਦੀ ਆਸ ਸੀ ਪਰ ਉਹ ਅਚਾਨਕ ਹਫ਼ਤਾ ਭਰ ਸਕੂਲ ਨਹੀਂ ਆਈਉਸ ਦੀ ਜਮਾਤ ਦੀਆਂ ਸਹੇਲੀਆਂ ਤੋਂ ਉਸ ਦੀ ਘਰੇਲੂ ਮੁਸ਼ਕਿਲ ਬਾਰੇ ਪਤਾ ਲੱਗਿਆਸਕੂਲ ਦੀ ਸਲਾਨਾ ਚੈਕਿੰਗ ਕਾਰਨ ਇੰਚਾਰਜ ਅਧਿਆਪਕ ਨੇ ਲਗਾਤਾਰ ਗੈਰ-ਹਾਜ਼ਰੀ ਕਾਰਨ ਸੁਨੀਤਾ ਦਾ ਨਾਂ ਕੱਟ ਦਿੱਤਾਅਗਲੇ ਦਿਨ ਉਸ ਦਾ ਪਿਤਾ ਸਕੂਲ ਆਇਆ। ਉਹ ਪ੍ਰਿੰਸੀਪਲ ਨੂੰ ਮਿਲਿਆਮੁੜਦੇ ਵਕਤ ਉਹ ਲਾਇਬਰੇਰੀ ਕੋਲ ਮੈਨੂੰ ਮਿਲ ਗਿਆਉਹਦੇ ਚਿਹਰੇ ’ਤੇ ਝਲਕਦੀ ਨਿਰਾਸ਼ਾ ਨੇ ਮੈਨੂੰ ਹਲੂਣਿਆਮਨ ਅੰਦਰੋਂ ਇਹ ਖ਼ਿਆਲ ਆਇਆ, “ਅਧਿਆਪਕ ਦਾ ਕੰਮ ਕੇਵਲ ਪੜ੍ਹਾਉਣਾ ਨਹੀਂ ਹੁੰਦਾ, ਆਪਣੇ ਵਿਦਿਆਰਥੀਆਂ ਨੂੰ ਰਸਤਾ ਵੀ ਦਿਖਾਉਣਾ ਹੁੰਦਾ ਹੈਕਿਸੇ ਔਕੜ ਵਿੱਚ ਉਨ੍ਹਾਂ ਦੀ ਅਗਵਾਈ ਵੀ ਅਧਿਆਪਕ ਦੇ ਹਿੱਸੇ ਦਾ ਕੰਮ ਹੁੰਦਾ ਹੈਉਂਝ ਵੀ ਹੋਰਾਂ ਦੇ ਕੰਮ ਆਉਣਾ ਮਨੁੱਖੀ ਜੀਵਨ ਦਾ ਸਰਮਾਇਆ ਹੁੰਦਾ।”

ਮੈਂ ਸੁਨੀਤਾ ਦੇ ਪਿਤਾ ਨੂੰ ਆਪਣੇ ਕੋਲ ਬਿਠਾਇਆ, ਹੌਸਲਾ ਦਿੱਤਾ। ਉਸ ਦੀ ਮੁਸ਼ਕਿਲ ਬਾਰੇ ਪੁੱਛਣ ’ਤੇ ਉਹਨੇ ਦੱਸਿਆ, “ਬਿਜਲੀ ਬੋਰਡ ਵਿੱਚ ਗੁਜ਼ਾਰੇ ਜੋਗੀ ਨੌਕਰੀ ਕਰਦਾਂਅਚਾਨਕ ਮੇਰੇ ਘਰੋਂ ਬਿਮਾਰ ਹੋਈ ਤਾਂ ਮਜਬੂਰੀ ਵਿੱਚ ਉਸ ਦੀ ਸਾਂਭ-ਸੰਭਾਲ ਲਈ ਸੁਨੀਤਾ ਨੂੰ ਘਰੇ ਰਹਿਣਾ ਪਿਆਮੇਰੇ ਮਾਂ-ਬਾਪ ਛੋਟੇ ਭਰਾ ਨਾਲ ਗੁਆਂਢ ਵਿੱਚ ਹੀ ਰਹਿੰਦੇ ਹਨ। ਉਹ ਸਾਨੂੰ ਡਾਕਟਰੀ ਇਲਾਜ ਤੋਂ ਹਟਾ ਕੇ ਆਪਣੇ ਜਾਣਕਾਰ ਬਾਬੇ ਕੋਲ ਲੈ ਗਏਪੈਸਾ ਵੀ ਗੁਆਇਆ ਤੇ ਘਰ ਦਾ ਸੁੱਖ ਚੈਨ ਵੀ ਗਿਆ। ... ਮਾਂ-ਬਾਪ ਵੀ ਮੇਰੇ ਉਲਟ ਹੋ ਗਏ। ਉਹ ਕਹਿੰਦੇ, ਤੁਸੀਂ ਪੂਰਾ ਇਲਾਜ ਕਰਵਾਏ ਬਿਨਾਂ ਹੀ ਬਾਬੇ ਨੂੰ ਜਵਾਬ ਦੇ ਦਿੱਤਾਉਹ ਆਪਣੀ ‘ਕ੍ਰੋਪੀ’ ਨਾਲ ਤੁਹਾਥੋਂ ਇਲਾਵਾ ਸਾਡਾ ਵੀ ਨੁਕਸਾਨ ਕਰੇਗਾ… ਉਨ੍ਹਾਂ ਦੇ ਬੇਲੋੜੇ ਦਖਲ ਨਾਲ ਘਰ ਦਾ ਮਾਹੌਲ ਡਰ ਅਤੇ ਸਹਿਮ ਵਿੱਚ ਬਦਲ ਗਿਆ ਹੈਘਰੇ ਸਾਰਾ ਦਿਨ ਤਲਖ਼ੀ ਰਹਿੰਦੀ ਹੈਬੱਚਿਆਂ ਦੀ ਖਰਾਬ ਹੋ ਰਹੀ ਪੜ੍ਹਾਈ ਦੀ ਚਿੰਤਾ ਵੀ ਬੇਚੈਨ ਕਰਦੀ ਹੈ ...।”

ਮੈਂ ਸੁਨੀਤਾ ਨੂੰ ਜਲਦੀ ਤੋਂ ਜਲਦੀ ਮੁੜ ਸਕੂਲ ਭੇਜਣ ਦੀ ਤਾਕੀਦ ਕੀਤੀਨਾਲ ਹੀ ਘਰਦਿਆਂ ਦੇ ਡਾਕਟਰੀ ਇਲਾਜ ਨੂੰ ਪਹਿਲ ਦੇਣ ਲਈ ਪ੍ਰੇਰਿਆਆਪਣੇ ਵੱਲੋਂ ਘਰ ਦਾ ਮਾਹੌਲ ਸੁਖਾਵਾਂ ਕਰਨ ਲਈ ਸਹਿਯੋਗ ਕਰਨ ਦਾ ਭਰੋਸਾ ਵੀ ਦਿਵਾਇਆ

ਦੋ ਕੁ ਦਿਨਾਂ ਬਾਅਦ ਸੁਨੀਤਾ ਦਾ ਪਿਤਾ ਉਹਨੂੰ ਮੁੜ ਦਸਵੀਂ ਕਲਾਸ ਵਿੱਚ ਦਾਖਲ ਕਰਵਾ ਗਿਆਘਰ ਦਾ ਮਾਹੌਲ ਭਰਮ ਮੁਕਤ ਕਰਨ ਲਈ ਮੈਂ ਕੌਂਸਲਿੰਗ ਵਾਸਤੇ ਸੁਨੀਤਾ ਦੇ ਪਿਤਾ ਨੂੰ ਤਰਕਸ਼ੀਲਾਂ ਦੇ ਬਰਗਾੜੀ ਮਸ਼ਵਰਾ ਕੇਂਦਰ ਜਾਣ ਦਾ ਸੁਝਾਅ ਦਿੱਤਾਉਹ ਦੋ ਹਫ਼ਤੇ ਕੇਂਦਰ ਜਾਂਦੇ ਰਹੇਘਰ ਦਾ ਮਾਹੌਲ ਸੁਖਾਵੇਂ ਰੁਖ਼ ਕਰਵਟ ਲੈਣ ਲੱਗਾਸਖ਼ਤ ਮਿਹਨਤ ਨਾਲ ਸੁਨੀਤਾ ਨੇ ਆਪਣੀ ਪੜ੍ਹਾਈ ਦਾ ਮੁਕਾਮ ਮੁੜ ਹਾਸਲ ਕਰ ਲਿਆਇੱਕ ਦਿਨ ਉਹਨੇ ਮੇਰੇ ਨਾਲ ਖੁਸ਼ੀ ਦੀ ਇਹ ਗੱਲ ਸਾਂਝੀ ਕੀਤੀ, “ਮਾਤਾ ਜੀ ਹੁਣ ਬਿਲਕੁਲ ਠੀਕ ਹਨਮਸ਼ਵਰਾ ਕੇਂਦਰ ਤੋਂ ਮਿਲੀ ਪ੍ਰੇਰਨਾ ਨਾਲ ਸਾਡੇ ਘਰ ਦੇ ਮਾਹੌਲ ਵਿੱਚ ਖੁਸ਼ੀ ਪਰਤ ਆਈ ਹੈ।”

ਦਸਵੀਂ ਦੇ ਪੇਪਰਾਂ ਵਿੱਚੋਂ ਸੁਨੀਤਾ ਅਵੱਲ ਰਹੀ ਤੇ ਮੈਰਿਟ ਵਿੱਚ ਸਥਾਨ ਹਾਸਲ ਕੀਤਾਉਸੇ ਸਾਲ ਮੈਂ ਆਪਣੀ ਬਦਲੀ ਤੋਂ ਬਾਅਦ ਪਿੰਡ ਪਰਤ ਆਇਆ

ਪਿਛਲੇ ਸਾਲ ਮੈਂ ਆਪਣੀ ਧੀ ਦੀ ਅਧਿਆਪਕਾ ਵਜੋਂ ਚੋਣ ਹੋਣ ’ਤੇ ਉਹਦੇ ਨਾਲ ਸਿੱਖਿਆ ਬੋਰਡ ਦੇ ਦਫਤਰ ਪਹੁੰਚਿਆਨਿਯੁਕਤੀ ਪੱਤਰ ਲੈਣ ਆਏ ਅਧਿਆਪਕਾਂ ਵਿੱਚ ਮੈਨੂੰ ਆਪਣੇ ਪਿਤਾ ਨਾਲ ਆਈ ਸੁਨੀਤਾ ਵੀ ਮਿਲੀਉਨ੍ਹਾਂ ਦੀ ਖੁਸ਼ੀ ਮੇਰੇ ਮਨ ਦਾ ਸਕੂਨ ਬਣੀਮੈਂ ਸੁਨੀਤਾ ਦੀ ਸਫਲਤਾ ਵਿੱਚੋਂ ਮਾਣ ਮੱਤੀ, ਚੰਗੇਰੀ ਜ਼ਿੰਦਗੀ ਦੀ ਨੁਹਾਰ ਦੇਖ ਰਿਹਾ ਸਾਂ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇ. ਸੀ. ਰੁਪਾਣਾ

ਕੇ. ਸੀ. ਰੁਪਾਣਾ

Village: Rupana, Sri Mukatsar Sahib, Punjab, India.
Phone: (91 - 78140 - 77120)
Email: (kcrupana@gmail.com)