SukhminderSekhon7ਅਸੀਂ ਖੁਦ ਚੰਗਿਆਂ ਦੀ ਗਿਣਤੀ ਵਿੱਚ ਕਦੋਂ ਆਵਾਂਗੇ? ਜਦੋਂ ਤਕ ਸਾਡੇ ਅੰਦਰ ...
(22 ਮਈ 2026)


ਹਾਂ-ਪੱਖੀ ਸੋਚ ਦਾ ਸਰਮਾਇਆ ਹਰੇਕ ਕੋਲ ਨਹੀਂ ਹੁੰਦਾ! ਪਰ ਆਲੋਚਨਾ ਦਾ ਗਹਿਣਾ ਵੀ ਕਿਸੇ ਵਿਰਲੇ ਦਾ ਹੀ ਹਾਸਲ ਹੁੰਦਾ ਹੈ! ਕਿਸੇ ਵੀ ਖੇਤਰ ਵਿੱਚ ਜੇਕਰ ਕੁਝ ਚੰਗੇ ਦੀ ਉਮੀਦ ਰੱਖਦੇ ਹੋ ਤਾਂ ਇਨ੍ਹਾਂ ਦੋਹਾਂ ਵਿੱਚ ਸਮਤੋਲ ਬਣਾਕੇ ਰੱਖਣਾ ਹੋਵੇਗਾ

ਸਿੱਖਿਆ ਦੇ ਖੇਤਰ ਵਿੱਚ ਵੀ ਇਸਦੀ ਅਹਿਮੀਅਤ ਹੈ ਤੇ ਸਮਾਜਿਕ ਸਰੋਕਾਰਾਂ ਵਿੱਚ ਵੀ ਇਸਦਾ ਦਖਲ ਬਣਦਾ ਹੈਸਿਆਸੀ ਸੰਦਰਭ ਵਿੱਚ ਵੀ ਇਸਨੂੰ ਮਹੱਤਵ ਦੇਣ ਦੀ ਜ਼ਰੂਰਤ ਹੈ ਬੇਸ਼ਕ ਕੋਈ ਕਿਸੇ ਵੀ ਖੇਤਰ ਵਿੱਚ ਵਿਚਰਦਾ ਹੋਵੇ, ਉਸਨੂੰ ਆਪਣੇ ਅੰਦਰ ਝਾਕਦਿਆਂ ਖੁਦ ਆਪਣਾ ਨਿਰੀਖਣ ਕਰਨਾ ਚਾਹੀਦਾ ਹੈਘਰ ਪਰਿਵਾਰ ਵਿੱਚ ਵੀ ਇਸਦੀ ਖਾਸ ਅਹਿਮੀਅਤ ਹੁੰਦੀ ਹੈ ਦਰਅਸਲ ਘਰ ਤੋਂ ਹੀ ਝੂਠ ਅਤੇ ਸੱਚ ਦਾ ਨਿਤਾਰਾ ਹੁੰਦਾ ਹੈ ਫਿਰ ਸਫਰ ਅਰੰਭ ਹੁੰਦਾ ਹੈ ਸਕੂਲ ਅਤੇ ਸਾਥੀਆਂ ਨਾਲਜਿਸ ਸਕੂਲ ਵਿੱਚ ਪੜ੍ਹਾਈ ਦਾ ਮਿਆਰ ਉੱਚਾ ਹੋਵੇਗਾ ਅਤੇ ਅਧਿਆਪਕ ਯੋਗ ਹੋਣਗੇ, ਉੱਥੇ ਵਿਦਿਆਰਥੀ ਵੀ ਪੜ੍ਹਨ ਤੋਂ ਵਗੈਰ ਹੋਰ ਵੀ ਕੁਝ ਨਵਾਂ ਅਤੇ ਚੰਗਾ ਸਿੱਖਣਗੇਗੱਲ ਮਹਿੰਗੇ ਭਾਅ ਦੀ ਅੰਗਰੇਜ਼ੀ ਜਾਂ ਮੋਟੀਆਂ ਫੀਸਾਂ ਦੀ ਨਹੀਂ ਹੈ, ਜਿਸ ਵੀ ਆਮ ਖਾਸ ਸਕੂਲ ਵਿੱਚ ਮਾਹੌਲ ਖੁਸ਼ਨੁਮਾ ਹੋਵੇਗਾ ਅਤੇ ਅਧਿਆਪਕ ਆਪਣੀ ਉਚਿਤ ਭੂਮਿਕਾ ਨਿਭਾਉਂਦੇ ਹੋਣਗੇ, ਉੱਥੇ ਹੀ ਬੱਚੇ ਆਪਣੀ ਊਰਜਾ ਅਤੇ ਯੋਗਤਾ ਦਾ ਬਰਾਬਰ ਮੁਜ਼ਾਹਰਾ ਕਰ ਸਕਦੇ ਹਨ

ਗੁਆਂਢੀ ਵੀ ਚੰਗੇ ਹੋਣ ਅਤੇ ਤੁਸੀਂ ਖੁਦ ਵੀ! ਪਰ ਚੰਗੀ ਪਹਿਲਤੁਹਾਡੇ ’ਤੇ ਹੀ ਨਿਰਭਰ ਕਰਦੀ ਹੈਉਸਤੋਂ ਬਾਅਦ ਭਰੋਸੇਮੰਦ ਕਾਲਜ, ਇੰਸਟੀਚਿਊਟ ਅਤੇ ਯੂਨੀਵਰਸਿਟੀਆਂ ਆਉਂਦੀਆਂ ਹਨਇੱਥੇ ਵੀ ਗੱਲ ਕਿਰਦਾਰ ਅਤੇ ਲਿਆਕਤ ’ਤੇ ਆ ਟਿਕਦੀ ਹੈਇਨ੍ਹਾਂ ਕੇਂਦਰਾਂ ਵੱਲ ਖਾਸ ਤਵੱਜੋ ਦੇਣੀ ਹੋਵੇਗੀਬੇਲੋੜੀ ਸਿਆਸੀ ਦਖਲਅੰਦਾਜ਼ੀ ਖਤਮ ਕਰਨੀ ਪਵੇਗੀ ਕਿਉਂਕਿ ਇੱਥੋਂ ਹੀ ਅਧਿਆਪਕ, ਅਧਿਕਾਰੀ ਅਤੇ ਦਾਰਸ਼ਨਿਕ ਪੈਦਾ ਹੁੰਦੇ ਹਨਗੈਰ ਜ਼ਰੂਰੀ ਸਿਆਸੀ ਅਤੇ ਵਪਾਰਕ ਨਜ਼ਰੀਏ ਤੋਂ ਮੁਕਤੀ ਪਹਿਲੀ ਸ਼ਰਤ ਹੈਸਕੂਲਾਂ ਅਤੇ ਉੱਚ ਵਿੱਦਿਅਕ ਅਦਾਰਿਆਂ ਨੂੰ ਧਰਮਾਂ ਦੀ ਬੇਲੋੜੀ ਜਕੜ ਤੋਂ ਵੀ ਛੁਟਕਾਰਾ ਦਿਵਾਉਣਾ ਇੱਕ ਮਹੱਤਵਪੂਰਣ ਮਸਲਾ ਹੈਘਰਾਂ ਅਤੇ ਸਕੂਲਾਂ ਤੋਂ ਵੀ ਇਸ ਨੂੰ ਦੂਰ ਹੀ ਰੱਖਿਆ ਜਾਵੇ ਤਾਂ ਬਿਹਤਰ ਹੋਵੇਗਾਪਰ ਧਾਰਮਿਕ ਅਦਾਰਿਆਂ ਦੀ ਸਰਪ੍ਰਸਤੀ ਵਿੱਚ ਚਲਦੇ ਸਕੂਲਾਂ, ਕਾਲਜਾਂ ਵਿੱਚ ਅਜਿਹਾ ਸੰਭਵ ਨਹੀਂ ਜਾਪਦਾਲੇਕਿਨ ਸਰਕਾਰ ਕੋਈ ਅਜਿਹਾ ਬਿੱਲ ਲੈ ਕੇ ਆਵੇ ਜਿਸ ਨਾਲ ਇਸ ਵਰਤਾਰੇ ਨੂੰ ਘਟਾਇਆ ਜਾ ਸਕੇਪਰ ਸਰਕਾਰਾਂ!

ਬਹੁਤ ਸਾਰੇ ਕੰਮ ਸਰਕਾਰਾਂ ਦੇ ਕਰਨ ਵਾਲੇ ਹੁੰਦੇ ਹਨ, ਕੁਝ ਜ਼ਿੰਮੇਵਾਰ ਅਦਾਰਿਆਂ ਅਤੇ ਸੰਸਥਾਵਾਂ ਦੇ, ਪਰ ਨਿੱਜੀ ਤੌਰ ’ਤੇ ਵੀ ਆਪਣੀ ਉਸਾਰੂ ਸੋਚ ਦੇ ਤਹਿਤ ਬਹੁਤ ਕੁਝ ਕੀਤਾ ਜਾ ਸਕਦਾ ਹੈਸਰਕਾਰਾਂ ਵੀ ਅਸੀਂ ਬਣਾਉਂਦੇ ਹਾਂ ਪਰ ਕਿੰਨੀ ਕੁ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ? ਬੇਸ਼ਕ ਸਿਆਸੀ ਪਾਰਟੀਆਂ ਦੀ ਭੂਮਿਕਾ ਸ਼ੱਕ ਦੇ ਦਾਇਰੇ ਵਿੱਚ ਆ ਚੁੱਕੀ ਹੈ‌ ਪਰ ਸ਼ੱਕ ਵੀ ਤਾਂ ਸਾਨੂੰ ਹੀ ਦੂਰ ਕਰਨੇ ਹੋਣਗੇ! ਕੀ ਸਾਡੇ ਕਦੇ ਲੋਕ ਪੱਖੀ ਅਤੇ ਧਰਮ ਨਿਰਪੱਖ ਸਰਕਾਰ ਵੀ ਬਣੀ ਹੈ? ਇਸਦਾ ਜਵਾਬ ਸੰਭਵ ਰੂਪ ਵਿੱਚ ਸ਼ਾਇਦ ਨਾਂਹ ਹੀ ਹੋਵੇਗਾ

ਅਸੀਂ ਖੁਦ ਚੰਗਿਆਂ ਦੀ ਗਿਣਤੀ ਵਿੱਚ ਕਦੋਂ ਆਵਾਂਗੇ? ਜਦੋਂ ਤਕ ਸਾਡੇ ਅੰਦਰ ਇਮਾਨਦਾਰੀ ਅਤੇ ਕੰਮ-ਸੱਭਿਆਚਾਰ ਦਾ ਬੀਜ ਨਹੀਂ ਪਨਪਦਾ ਉਦੋਂ ਤਕ ਤਾਂ ਇਹ ਆਸ ਰੱਖਣੀ ਹੀ ਬੇਲੋੜੀ ਹੋਵੇਗੀ! ਦਰਅਸਲ ਸਾਰਥਕ ਨਜ਼ਰੀਆ ਹੀ ਪੰਜਾਬ ਅਤੇ ਭਾਰਤ ਦੀ ਤਕਦੀਰ ਬਦਲ ਸਕਦੇ ਹਨਨਹੀਂ ਤਾਂ ਜਿਵੇਂ ਪਹਿਲਾਂ ਹਨੇਰੇ ਵਿੱਚ ਟੱਕਰਾਂ ਮਾਰਦੇ ਰਹੇ ਹਾਂ, ਅਗਾਂਹ ਵੀ ਮਾਰਦੇ ਰਹਾਂਗੇ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author