SohanLGupta7ਸਾਨੂੰ ਸੋਚਣਾ ਪਵੇਗਾ ਕਿ ਲੇਖਕਾਂ ਦੇ ਅਧਿਕਾਰ ਸੁਰੱਖਿਅਤ ਰੱਖਣ ਲਈ ਹੁਣ ਤਕ ...
(5 ਮਈ 2026)


ਯੂਨੈਸਕੇ ਨੇ ਕਿਤਾਬਾਂ ਦਾ ਮਹੱਤਵ ਅਤੇ ਲੇਖਕਾਂ ਦੇ ਅਧਿਕਾਰ ਸੁਰੱਖਿਅਤ ਰੱਖਣ ਲਈ ਯਾਦ ਰੱਖਣ ਵਾਸਤੇ 1995 ਤੋਂ ਹਰੇਕ ਸਾਲ 23 ਅਪਰੈਲ ਨੂੰ
‘ਵਿਸ਼ਵ ਪੁਸਤਕ ਦਿਵਸ ਵਜੋਂ’ ਮਨਾਉਣਾ ਸ਼ੁਰੂ ਕੀਤਾ ਸੀਕਿਤਾਬਾਂ ਦੀ ਮਹੱਤਤਾ ਬਾਰੇ ਤਾਂ ਜ਼ਿਕਰ ਅਕਸਰ ਹੁੰਦਾ ਰਹਿੰਦਾ ਹੈ ਪਰ ਲੇਖਕਾਂ ਦੇ ਅਧਿਕਾਰਾਂ ਬਾਰੇ ਵਿਚਾਰ ਕਰਨਾ ਵੀ ਉੰਨਾ ਹੀ ਜ਼ਰੂਰੀ ਹੈਲੇਖਕ ਵਧੀਆ ਸਮਾਜ ਅਤੇ ਰਾਸ਼ਟਰ ਨਿਰਮਾਣ ਹਿਤ ਵਿੱਚ ਲਿਖਦੇ ਹਨਇਹ ਜੋਤਿਸ਼ੀ ਵਾਂਗ ਪੈਸੇ ਲੈ ਕੇ ਭਵਿੱਖ ਦੱਸਣ ਲਈ ਲੋਕਾਂ ਨੂੰ ਗੁਮਰਾਹ ਨਹੀਂ ਕਰਦੇ ਸਗੋਂ ਆਪਣੀਆਂ ਲਿਖਤਾਂ ਰਾਹੀਂ ਭਵਿੱਖ ਦੇ ਸਮਾਜ ਦਾ ਅਸਲੀ ਸ਼ੀਸ਼ਾ ਜ਼ਰੂਰ ਵਿਖਾ ਦਿੰਦੇ ਹਨਲੇਖਕਾਂ, ਕਲਾਕਾਰਾਂ ਆਦਿ ਦੇ ਅਧਿਕਾਰ ਜੇ ਸੁਰੱਖਿਅਤ ਨਹੀਂ ਹੋਣਗੇ ਤਾਂ ਉਹ ਸੱਚ ਲਿਖਣ ਤੋਂ ਸੰਕੋਚ ਕਰਨ ਲੱਗ ਜਾਣਗੇ, ਜਿਸ ਕਾਰਨ ਵਧੀਆ ਸਮਾਜ ਦਾ ਨਿਰਮਾਣ ਨਹੀਂ ਹੋਵੇਗਾ ਸਗੋਂ ਇਸ ਵਿੱਚ ਹੋਰ ਗਿਰਾਵਟ ਆਉਣੀ ਹੈ

ਲੇਖਕ, ਸਾਹਿਤਕਾਰ ਬਹੁਤ ਸੰਵੇਦਨਸ਼ੀਲ ਹੁੰਦੇ ਹਨਜਿਹੜਾ ਸਾਹਿਤਕਾਰ ਸਿਆਸਤ ਕਰੇਗਾ ਉਹ ਸੰਵੇਦਨਸ਼ੀਲਤਾ ਨੂੰ ਨਕਾਰ ਨਹੀਂ ਸਕਦਾਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕਲਾ ਅਤੇ ਸਾਹਿਤ ਦੇ ਪ੍ਰੇਮੀ ਸਨਉਹ ਰਾਜਨੀਤੀ ਦੇ ਮੁਸ਼ਕਿਲ ਸਵਾਲਾਂ ਦੇ ਜਵਾਬ ਵੀ ਵਿਅੰਗਮਈ ਕਵਿਤਾ ਵਿੱਚ ਹੀ ਦੇ ਦਿੰਦੇ ਸਨ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਸਾਹਿਤਕਾਰ ਤਾਨਾਸ਼ਾਹ ਵੀ ਬਣ ਜਾਵੇ ਤਾਂ ਵੀ ਉਹ ਮਨੁੱਖ ਦੇ ਖੂਨ ਦੀ ਹੋਲੀ ਕਦੇ ਨਹੀਂ ਖੇਡੇਗਾਜੇਕਰ ਕਿਸੇ ਦੇਸ਼ ਦੇ ਵਾਸੀ ਕਿਸੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਦੇ ਰਾਜ ਦੀ ਪ੍ਰਸ਼ੰਸਾ ਕਰਦੇ ਹਨ ਤਾਂ ਉਹ ਹਾਕਮ ਸਾਹਿਤ ਨਾਲ ਜ਼ਰੂਰ ਜੁੜੇ ਹੋਣ ਵਾਲੇ ਸਨਸਾਹਿਤਕਾਰ ਦਾ ਦਿਲ ਪ੍ਰੇਮ, ਹਮਦਰਦੀ ਮੁਆਫ ਕਰਨ ਦੀ ਭਾਵਨਾ ਨਾਲ ਭਰਿਆ ਹੁੰਦਾ ਹੈਸਿਆਸਤ ਵਿੱਚ ਨਿਘਾਰ ਆਉਣ ਦਾ ਵੱਡਾ ਕਾਰਨ ਇਹ ਹੈ ਕਿ ਹੁਣ ਦੇ ਬਹੁਗਿਣਤੀ ਸਿਆਸਤਦਾਨਾਂ ਦਾ ਕਲਾ, ਸਾਹਿਤ ਨਾਲ ਦੂਰ ਦਾ ਵੀ ਵਾਸਤਾ ਨਹੀਂਇਸੇ ਕਰਕੇ ਇਹ ਲੇਖਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦਾ ਮਹੱਤਵ ਨਹੀਂ ਸਮਝਦੇ

ਹਾਸਰਸ ਕਲਾਕਾਰਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਵੈਰ ਵਿਰੋਧ ਨਹੀਂ ਹੁੰਦਾ ਉਨ੍ਹਾਂ ਦਾ ਮੁੱਖ ਮੰਤਵ ਲੋਕਾਂ ਨੂੰ ਹਸਾਉਣਾ ਹੁੰਦਾ ਹੈ। ਸਿਆਸਤਦਾਨਾਂ ’ਤੇ ਵਿਅੰਗਮਈ ਚੁਟਕਲੇ ਘੜਣੇ ਅਸਾਨ ਨਹੀਂ ਹੁੰਦੇਕਾਮੇਡੀਅਨਾਂ ਦੇ ਸਿਆਸੀ ਵਿਅੰਗ ਸੱਤਾ ਨੂੰ ਸ਼ੀਸ਼ਾ ਵਿਖਾਉਣ ਦਾ ਕੰਮ ਕਰਦੇ ਆਏ ਹਨ ਜ਼ਿਆਦਾਤਰ ਸਿਆਸਤਦਾਨਾਂ ਅਤੇ ਇਨ੍ਹਾਂ ਦੇ ਅੰਧਭਗਤਾਂ ਵਿੱਚ ਸਹਿਣਸ਼ੀਲਤਾ ਦੀ ਘਾਟ ਹੋਣ ਕਰਕੇ ਅਜਿਹੇ ਹਾਸਰਸ ਕਲਾਕਾਰਾਂ ਦੇ ਸਟੇਜ ਸ਼ੋਅ ਵਿੱਚ ਪਹੁੰਚ ਕੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹਨਹਾਸਾ ਜ਼ਿੰਦਗੀ ਰੂਪੀ ਮਸ਼ੀਨ ਨੂੰ ਤੇਲ ਦੇਣ ਦਾ ਕੰਮ ਕਰਦਾ ਹੈਕਾਮੇਡੀਅਨਾਂ ਵੱਲੋਂ ਹਸਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਰਕਾਵਟ ਪਾਉਣ ਵਾਲੀ ਸਿਆਸੀ ਪਾਰਟੀ, ਸਿਆਸਤਦਾਨਾਂ ਤੋਂ ਲੋਕ ਸਗੋਂ ਦੂਰ ਹੋ ਜਾਂਦੇ ਹਨਕਾਮੇਡੀਅਨਾਂ ਦੇ ਅਧਿਕਾਰ ਸੁਰੱਖਿਅਤ ਰੱਖਣ ਲਈ ਜ਼ਰੂਰੀ ਹੈ ਕਿ ਪੁਲਿਸ ਨੂੰ ਅਜਿਹੇ ਸ਼ਰਾਰਤੀ ਅਨਸਰਾਂ, ਸਿਆਸੀ ਲੀਡਰਾਂ ਦੇ ਅੰਧ ਭਗਤਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ

ਬਾਕੀ ਸੂਬਿਆਂ ਵਾਂਗ ਪੰਜਾਬ ਵਿੱਚ ਜੋਤਿਸ਼, ਧਾਗੇ ਤਬੀਤ, ਬੀਜ ਮੰਤਰ ਰਾਹੀਂ ਬਿਮਾਰੀਆਂ ਦੂਰ ਕਰਨ ਦੇ ਛਪੇ ਇਸ਼ਤਿਹਾਰ ਹਰ ਰੋਜ਼ ਵਿਖਾਈ ਦਿੰਦੇ ਹਨਥਾਂ-ਥਾਂ ’ਤੇ ਲੋਕਾਂ ਦਾ ਹੱਥ ਦੇਖ ਕੇ ਭਵਿੱਖ ਦੱਸਣ ਵਾਲੇ ਜੋਤਿਸ਼ੀ ਬੈਠੇ ਹਨ ਜ਼ਿਆਦਾਤਰ ਡੇਰਿਆਂ ਦੀਆਂ ਕਿਤਾਬਾਂ ਵਿੱਚ ਡੇਰਾ ਮੁਖੀ ਦੀਆਂ ਰੱਬੀ ਸ਼ਕਤੀਆਂ ਵਿਖਾਉਣ ਲਈ ਗੈਰ-ਵਿਗਿਆਨਕ ਗੱਲਾਂ ਲਿਖੀਆਂ ਹੁੰਦੀਆਂ ਹਨਇਸ ਤੋਂ ਸਪਸ਼ਟ ਹੈ ਕਿ ਅੰਧਵਿਸ਼ਵਾਸ ਫੈਲਾਉਣ ਦੀ ਪੂਰੀ ਖੁੱਲ੍ਹ ਹੈ ਪਰ ਜੇਕਰ ਲੇਖਕ ਸਮਾਜ ਦੇ ਹਿਤ ਵਿੱਚ ਦਲੀਲ ਸਹਿਤ ਆਲੋਚਨਾ ਦੇ ਸ਼ਬਦ ਲਿਖ ਦਿੰਦਾ ਹੈ ਤਾਂ ਉਸ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਕਈ-ਕਈ ਥਾਣਿਆਂ ਵਿੱਚ ਦਰਜ ਕਰਵਾ ਦਿੱਤੇ ਜਾਂਦੇ ਹਨ

ਬਲਾਤਕਾਰੀ ਬਾਬਿਆਂ ਦੀਆਂ ਕਰਤੂਤਾਂ ਬਾਰੇ ਲਿਖਣ ਲਈ ਹਫਤਾਵਾਰੀ, ਮਹੀਨਾਵਾਰੀ ਅਖਬਾਰਾਂ ਦੇ ਲੇਖਕਾਂ, ਪੱਤਰਕਾਰਾਂ, ਸੰਪਾਦਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਕਿੰਨੇ-ਕਿੰਨੇ ਸਾਲ ਮਾਨਸਿਕ ਕਸ਼ਟ ਵਿੱਚੋਂ ਗੁਜ਼ਰਨਾ ਪੈਂਦਾ ਹੈਜਿਹੜੇ ਬਾਲਾਤਕਾਰੀ ਸਾਧਾਂ, ਬਾਬਿਆਂ ਨੂੰ ਘਿਨਾਉਣੇ ਜੁਰਮਾਂ ਕਰਕੇ ਸਖਤ ਸਜ਼ਾ ਹੋਈ, ਉਨ੍ਹਾਂ ਸਾਧਾਂ ਦੇ ਸ਼ਰਧਾਲੂਆਂ ਨੇ ਸਾਧ ਪ੍ਰਤੀ ਕੁਝ ਵਿਅੰਗ ਕਹਿਣ ’ਤੇ ਵੀ ਟੀ ਵੀ ਕਲਾਕਰਾਂ, ਪੱਤਰਕਾਰਾਂ ’ਤੇ ਅਲੱਗ ਅਲੱਗ ਪੁਲਿਸ ਸਟੇਸ਼ਨਾਂ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਕੇਸ ਦਰਜ ਕਰਵਾਏ ਹੁੰਦੇ ਹਨਮੁੰਬਈ ਅਤੇ ਹੋਰ ਵੱਡੇ ਸ਼ਹਿਰਾਂ ਤੋਂ ਐਕਟਰਾਂ ਨੂੰ ਪਤਾ ਨਹੀਂ ਕਿਹੜੇ ਕਿਹੜੇ ਸੂਬੇ ਦੇ ਕਿਹੜੇ ਪੁਲਿਸ ਸਟੇਸ਼ਨ ਵਿੱਚ ਜਾਣਾ ਪਿਆਸਿਆਸਤਦਾਨ ਵੀ ਚਾਹੁੰਦੇ ਹਨ ਕਿ ਲੋਕ ਅਨਪੜ੍ਹਤਾ, ਅਗਿਆਨਤਾ, ਅੰਧਵਿਸ਼ਵਾਸ ਦੀ ਦਲਦਲ ਵਿੱਚ ਹੀ ਫਸੇ ਰਹਿਣਅਨਪੜ੍ਹ ਅਤੇ ਸਾਹਿਤ ਤੋਂ ਕੋਹਾਂ ਦੂਰ ਰਹਿਣ ਵਾਲੇ ਸਿਆਸੀ ਆਗੂਆਂ ਵੱਲੋਂ ਅੰਧਵਿਸ਼ਵਾਸ ਫੈਲਾਉਣ ਤੋਂ ਰੋਕਣ ਦੀ ਬਜਾਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੇ ਕਾਨੂੰਨ ਬਣਾਏ ਗਏ

ਲੇਖਕਾਂ ਨੂੰ ਤਰਕ ਸਹਿਤ ਵਿਗਿਆਨਕ ਗੱਲ ਲਿਖਣ ਕਾਰਨ ਵੀ ਪਰੇਸ਼ਾਨ ਹੋਣਾ ਪੈਂਦਾ ਹੈਸ਼ਰਧਾਲੂਆਂ ਦੀਆਂ ਹਜ਼ਾਰਾਂ, ਲੱਖਾਂ ਵੋਟਾਂ ਦਾ ਗੱਫਾ ਮਿਲਣ ਦੀ ਆਸ ਵਿੱਚ ਸਿਆਸਤਦਾਨ ਨੈਤਿਕ, ਧਾਰਮਿਕ ਕਦਰਾਂ ਕੀਮਤਾਂ ਦੇ ਉਲਟ ਜਾ ਕੇ ਵੀ ਡੇਰਿਆਂ, ਬਾਬਿਆਂ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਰਹਿੰਦੇ ਹਨ ਜਦੋਂ ਕਿ ਲੇਖਕ, ਪੱਤਰਕਾਰ, ਸੰਪਾਦਕ ਨੇ ਕਿਸੇ ਬਲਾਤਕਾਰੀ ਬਾਬੇ ਖਿਲਾਫ ਲਿਖ ਕੇ ਹਜ਼ਾਰਾਂ, ਲੱਖਾਂ ਰੁਪਏ ਤਾਂ ਕਮਾਏ ਨਹੀਂ ਹੁੰਦੇ ਪਰ ਫਿਰ ਵੀ ਉਨ੍ਹਾਂ ਨੂੰ ਪਖੰਡੀ ਬਾਬਿਆਂ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਜਾਨੀ, ਮਾਲੀ ਨੁਕਸਾਨ ਸਹਿਣਾ ਪੈ ਜਾਂਦਾ ਹੈਸੱਚ ਲਿਖਣ ’ਤੇ ਅਖਬਾਰ ਦੇ ਦਫਤਰ ਸਾੜ ਦਿੱਤੇ ਜਾਂਦੇ ਹਨਧਾਰਮਿਕ ਜਥੇਬੰਦੀਆਂ ਸੰਪਾਦਕ ਦਾ ਸਮਾਜਿਕ ਬਾਈਕਾਟ ਕਰਨ ਦੇ ਫੈਸਲੇ ਸੁਣਾ ਦਿੰਦੀਆਂ ਹਨਮਨਾਂ ਦਾ ਅੰਧਕਾਰ ਦੂਰ ਕਰਨ ਹਿਤ ਸੱਚ ਲਿਖਣ ਵਾਲੇ ਅਜਿਹੇ ਲੇਖਕਾਂ, ਸੰਪਾਦਕਾਂ ਦੀ ਤਾਂ ਸਗੋਂ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਅਤੇ ਹੋਰ ਲੇਖਕ ਵੀ ਲਿਖਤਾਂ ਰਾਹੀਂ ਚਾਨਣ ਫੈਲਾਉਣ

ਇਹ ਬਿਲਕੁਲ ਸੱਚ ਹੈ ਕਿ ਵਧੀਆ ਕਿਤਾਬਾਂ ਪਾਠਕਾਂ ਦੇ ਵਿਚਾਰਾਂ ਨੂੰ ਨਿਖਾਰਦੀਆਂ ਹਨ ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਵਧੀਆ ਵਿਚਾਰ ਲਿਖਣ ਵਾਲੇ ਲੇਖਕਾਂ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਕੀਤਾ ਜਾਵੇਗਾਸਰਕਾਰਾਂ ਵੱਲੋਂ ਲੇਖਕਾਂ ਨੂੰ ਇਨਾਮ ਦੇਣ ਦੀਆਂ ਰਸਮਾਂ ਕਰਨ ਨਾਲੋਂ ਲੇਖਕਾਂ ਦੇ ਅਧਿਕਾਰ ਸੁਰੱਖਿਅਤ ਕਰਨੇ ਵੱਧ ਜ਼ਰੂਰੀ ਹਨਯੂਨੈਸਕੋ ਵੱਲੋਂ ਹਰੇਕ ਸਾਲ 23 ਅਪਰੈਲ ਦੇ ਪੁਸਤਕ ਦਿਵਸ ਨੂੰ ਯਾਦ ਰੱਖਦੇ ਹੋਏ ਸਾਨੂੰ ਸੋਚਣਾ ਪਵੇਗਾ ਕਿ ਲੇਖਕਾਂ ਦੇ ਅਧਿਕਾਰ ਸੁਰੱਖਿਅਤ ਰੱਖਣ ਲਈ ਹੁਣ ਤਕ ਅਸੀਂ ਕਿੰਨੇ ਕੁ ਖਰੇ ਉੱਤਰੇ ਹਾਂ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੋਹਣ ਲਾਲ ਗੁਪਤਾ

ਸੋਹਣ ਲਾਲ ਗੁਪਤਾ

Whatsapp: (91 - 98144 - 84161)
Email: (sohanlalgupta739@gmail.com)